ਤੁਲਸੀ ਦੀ ਬਿਜਾਈ

ਆਮ ਜਾਣਕਾਰੀ

ਤੁਲਸੀ ਦਾ ਬੋਟੈਨੀਕਲ ਨਾਮ ਓਸੀਮੱਮ ਸੈਂਕਟਮ ਹੈ। ਤੁਲਸੀ ਇੱਕ ਘਰੇਲੂ ਪੌਦਾ ਹੈ ਅਤੇ ਭਾਰਤ ਵਿੱਚ ਵਿਆਪਕ ਤੌਰ 'ਤੇ ਉਗਾਇਆ ਜਾਂਦਾ ਹੈ। ਇਸਨੂੰ ਵੱਖ-ਵੱਖ ਸਥਾਨਾਂ 'ਤੇ ਵੱਖ-ਵੱਖ ਨਾਮਾਂ ਨਾਲ ਜਾਣਿਆ ਜਾਂਦਾ ਹੈ। ਜਿਵੇਂ ਕਿ ਅੰਗਰੇਜ਼ੀ ਵਿੱਚ ਹੋਲੀ ਬੇਸਿਲ, ਤਮਿਲ ਵਿੱਚ ਥੁਲਸੀ, ਪੰਜਾਬੀ ਵਿੱਚ ਤੁਲਸੀ ਅਤੇ ਉਰਦੂ ਵਿੱਚ ਇਮਲੀ ਆਦਿ। ਤੁਲਸੀ ਦੀ ਲੋਕਾਂ ਦੁਆਰਾ ਪੂਜਾ ਵੀ ਕੀਤੀ ਜਾਂਦੀ ਹੈ। ਤੁਲਸੀ ਦੇ ਚਿਕਿਤਸਿਕ ਗੁਣ ਜਿਵੇਂ ਕਿ ਜੀਵਾਣੂਆਂ ਅਤੇ ਵਿਸ਼ਾਣੂਆਂ  ਦੇ ਰੋਧਕ ਹੋਣ ਦੇ ਕਾਰਨ ਇਹ ਹਵਾ ਨੂੰ ਸ਼ੁੱਧ ਕਰਨ ਵਿੱਚ ਸਹਾਇਕ ਹੈ। ਤੁਲਸੀ ਨਾਲ ਬਣੀਆਂ ਦਵਾਈਆਂ ਨੂੰ ਤਣਾਅ, ਬੁਖਾਰ, ਸੋਜ ਨੂੰ ਘੱਟ ਕਰਨ ਅਤੇ ਸਹਿਣਸ਼ਕਤੀ ਨੂੰ ਵਧਾਉਣ ਲਈ ਵਰਤੀ ਜਾਂਦੀ ਹੈ। ਸਾਲ ਵਿੱਚ ਇਸਦੀ ਔਸਤਨ ਉਚਾਈ 2 ਤੋਂ 4 ਫੁੱਟ ਹੁੰਦੀ ਹੈ। ਇਸਦੇ ਫੁੱਲ ਛੋਟੇ ਅਤੇ ਜਾਮੁਨੀ ਰੰਗ ਦੇ ਹੁੰਦੇ ਹਨ। ਇਹ ਭਾਰਤ ਵਿੱਚ ਹਰ ਜਗ੍ਹਾ 'ਤੇ ਪਾਈ ਜਾਂਦੀ ਹੈ ਪਰ ਜ਼ਿਆਦਾਤਰ ਇਹ ਮੱਧ-ਪ੍ਰਦੇਸ਼ ਵਿੱਚ ਪਾਈ ਜਾਂਦੀ ਹੈ।

ਜਲਵਾਯੂ

 • Season

  Temperature

  14-30°C
 • Season

  Sowing Temperature

  15-25°C
 • Season

  Harvesting Temperature

  25-35°C
 • Season

  Rainfall

  80-120cm
 • Season

  Temperature

  14-30°C
 • Season

  Sowing Temperature

  15-25°C
 • Season

  Harvesting Temperature

  25-35°C
 • Season

  Rainfall

  80-120cm
 • Season

  Temperature

  14-30°C
 • Season

  Sowing Temperature

  15-25°C
 • Season

  Harvesting Temperature

  25-35°C
 • Season

  Rainfall

  80-120cm
 • Season

  Temperature

  14-30°C
 • Season

  Sowing Temperature

  15-25°C
 • Season

  Harvesting Temperature

  25-35°C
 • Season

  Rainfall

  80-120cm

ਮਿੱਟੀ

ਇਹ ਕਈ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾਂਦੀ ਹੈ। ਇਸਦੀ ਖੇਤੀ ਨਮਕੀਨ, ਖਾਰੀ ਅਤੇ ਪਾਣੀ ਖੜਾ ਹੋਣ ਵਾਲੀ ਮਿੱਟੀ ਵਿੱਚ ਨਾ ਕਰੋ। ਇਹ ਵਧੀਆ ਨਿਕਾਸ ਵਾਲੀ ਮਿੱਟੀ, ਜਿਸ ਵਿੱਚ ਵਧੀਆ ਜੈਵਿਕ ਤੱਤ ਮੌਜ਼ੂਦ ਹੋਣ, ਵਿੱਚ ਵਧੀਆ ਨਤੀਜਾ ਦਿੰਦੀ ਹੈ। ਇਸਦੇ ਵਧੀਆ ਵਿਕਾਸ ਲਈ ਮਿੱਟੀ ਦਾ pH 5.5-7 ਹੋਣਾ ਚਾਹੀਦਾ ਹੈ।

ਪ੍ਰਸਿੱਧ ਕਿਸਮਾਂ ਅਤੇ ਝਾੜ

Krishna Tulsi (Ocimum sanctum): ਇਹ ਕਿਸਮ ਭਾਰਤ ਦੇ ਸਾਰੇ ਖੇਤਰਾਂ ਵਿੱਚ ਪਾਈ ਜਾਂਦੀ ਹੈ। ਇਸ ਕਿਸਮ ਦੇ ਪੱਤੇ ਜਾਮੁਨੀ ਰੰਗ ਦੇ ਹੁੰਦੇ ਹਨ। ਇਸ ਵਿੱਚ ਵਿਟਾਮਿਨ ਏ, ਕੇ ਅਤੇ ਬੀਟਾ-ਕੈਰੋਟੀਨ ਦੀ ਵਧੇਰੇ ਮਾਤਰਾ ਹੁੰਦੀ ਹੈ। ਇਹ ਮੈਗਨੀਸ਼ਿਅਮ, ਕੈਲਸ਼ੀਅਮ, ਲੋਹੇ, ਪੋਟਾਸ਼ੀਅਮ ਅਤੇ ਵਿਟਾਮਿਨ ਸੀ ਦੀ ਵੀ ਉਚਿੱਤ ਸ੍ਰੋਤ ਹੈ। ਇਹ ਕਿਸਮ ਤੁਲਸੀ ਦਾ ਤੇਲ ਤਿਆਰ ਕਰਨ ਲਈ ਵਰਤੀ ਜਾਂਦੀ ਹੈ, ਜੋ ਕਿ ਮੱਛਰ ਦਾ ਰੋਧਕ ਹੁੰਦਾ ਹੈ ਅਤੇ ਮਲੇਰੀਆ ਦੀ ਦਵਾਈ ਵਿੱਚ ਵਰਤਿਆ ਜਾਂਦਾ ਹੈ।

Drudriha Tulsi:
ਇਹ ਕਿਸਮ ਮੁੱਖ ਤੌਰ ਤੇ ਬੰਗਾਲ, ਨੇਪਾਲ, ਛਤਗਾਓਂ ਅਤੇ ਮਹਾਂਰਾਸ਼ਟਰ ਦੇ ਖੇਤਰਾਂ ਵਿੱਚ ਪਾਈ ਜਾਂਦੀ ਹੈ। ਇਹ ਗਲ਼ੇ ਦੇ ਸੁੱਕੇ-ਪਨ ਨੂੰ ਰਾਹਤ ਦਿੰਦੀ ਹੈ। ਇਹ ਹੱਥਾਂ, ਪੈਰਾਂ ਅਤੇ ਗਠੀਆ ਦੀ ਸੋਜ ਨੂੰ ਆਰਾਮ ਦਿੰਦੀ ਹੈ।

Ram/Kali Tulsi (Ocimum canum):
ਇਹ ਕਿਸਮ ਚੀਨ, ਬ੍ਰਾਜ਼ੀਲ, ਪੂਰਬੀ ਨੇਪਾਲ ਅਤੇ ਨਾਲ ਹੀ ਬੰਗਾਲ, ਬਿਹਾਰ, ਛਤਗਾਓਂ ਅਤੇ ਭਾਰਤ ਦੇ ਦੱਖਣੀ ਖੇਤਰਾਂ ਵਿੱਚ ਪਾਈ ਜਾਂਦੀ ਹੈ। ਇਸਦਾ ਤਣਾ ਜਾਮੁਨੀ, ਪੱਤੇ ਹਰੇ ਰੰਗ ਦੇ ਅਤੇ ਜ਼ਿਆਦਾ ਖੁਸ਼ਬੂ ਵਾਲੇ ਹੁੰਦੇ ਹਨ। ਇਸ ਵਿੱਚ ਉਚਿੱਤ ਮਾਤਰਾ ਵਿੱਚ ਚਿਕਿਤਸਿਕ ਗੁਣ ਜਿਵੇਂ ਕਿ adaptogenic, antifungal, antibacterial and enhances immune ਆਦਿ ਹੁੰਦੇ ਹਨ। ਇਹ ਗਰਮ ਖੇਤਰਾਂ ਵਿੱਚ ਵਧੀਆ ਉੱਗਦੀ ਹੈ।

Babi Tulsi:
ਇਹ ਕਿਸਮ ਪੰਜਾਬ ਤੋਂ ਤ੍ਰਿਵੇਂਦਰਮ ਤੱਕ ਦੇ ਨਾਲ ਬੰਗਾਲ ਅਤੇ ਬਿਹਾਰ ਵਿੱਚ ਵੀ ਪਾਈ ਜਾਂਦੀ ਹੈ। ਇਸਦਾ ਪੌਦਾ 1-2 ਫੁੱਟ ਲੰਬਾ ਹੁੰਦਾ ਹੈ। ਪੱਤੇ 1-2 ਇੰਚ ਲੰਬੇ, ਅੰਡਾਕਾਰ ਅਤੇ ਨੁਕੀਲੇ ਹੁੰਦੇ ਹਨ। ਇਸਦੇ ਪੱਤਿਆਂ ਦਾ ਸੁਆਦ ਲੌਂਗ ਵਾਂਗ ਹੁੰਦਾ ਹੈ ਅਤੇ ਸਬਜ਼ੀਆਂ ਵਿੱਚ ਇਸਦੀ ਸੁਆਦ ਲਈ ਵਰਤੋਂ ਕੀਤੀ ਜਾਂਦੀ ਹੈ।

Tukashmiya Tulsi :
ਇਹ ਕਿਸਮ ਭਾਰਤ ਅਤੇ ਈਰਾਨ ਦੇ ਪੱਛਮੀ ਖੇਤਰਾਂ ਵਿੱਚ ਪਾਈ ਜਾਂਦੀ ਹੈ। ਇਸਦੀ ਵਰਤੋਂ ਗਲ਼ੇ ਦੀ ਪਰੇਸ਼ਾਨੀ, ਬਦਹਜ਼ਮੀ ਅਤੇ ਕੋੜ੍ਹ ਆਦਿ ਦੇ ਇਲਾਜ਼ ਲਈ ਕੀਤਾ ਜਾਂਦਾ ਹੈ।

Amrita Tulsi: ਇਹ ਕਿਸਮ ਪੂਰੇ ਭਾਰਤ ਵਿੱਚ ਪਾਈ ਜਾਂਦੀ ਹੈ। ਇਸਦੇ ਪੱਤੇ ਜਾਮੁਨੀ ਅਤੇ ਸੰਘਣੀ ਝਾੜੀ ਵਾਲੇ ਹੁੰਦੇ ਹਨ। ਇਹ ਕੈਂਸਰ, ਦਿਲ ਦੀਆਂ ਬਿਮਾਰੀਆਂ, ਗਠੀਆ, ਡਾਇਬਟੀਜ਼  ਅਤੇ ਪਾਗਲਪਨ ਦੇ ਇਲਾਜ਼ ਲਈ ਵਰਤੀ ਜਾਂਦੀ ਹੈ।

Vana Tulsi (Ocimum gratissimum):
ਇਹ ਕਿਸਮ ਹਿਮਾਲਿਆ ਅਤੇ ਭਾਰਤ ਦੇ ਸਮਤਲ ਖੇਤਰਾਂ ਵਿੱਚ ਪਾਈ ਜਾਂਦੀ ਹੈ। ਇਹ ਕਿਸਮ ਦਾ ਪੌਦਾ ਬਾਕੀ ਕਿਸਮਾਂ ਦੇ ਮੁਕਾਬਲੇ ਲੰਬਾ ਹੁੰਦਾ ਹੈ। ਇਹ ਸਿਹਤ ਲਈ ਲਾਭਦਾਇਕ ਹੁੰਦੀ ਹੈ, ਜਿਵੇਂ ਕਿ ਤਣਾਅ ਮੁਕਤ ਕਰਨਾ, ਪਾਚਨ ਤੰਤਰ ਅਤੇ ਪੇਟ ਦੇ ਛਾਲਿਆਂ ਦੇ ਇਲਾਜ ਵਿੱਚ ਸਹਾਇਕ ਹੈ। ਇਸਦੇ ਪੱਤੇ ਤਿੱਖੇ ਅਤੇ ਲੌਂਗ ਦੀ ਖੁਸ਼ਬੂ ਵਾਂਗ ਸੁਗੰਧਿਤ ਹੁੰਦੇ ਹਨ।

Kapoor Tulsi (Ocimum sanctum):
ਇਹ ਕਿਸਮ ਮੁੱਖ ਤੌਰ ਤੇ ਯੂ.ਐਸ.ਏ ਵਿੱਚ ਉਗਾਈ ਜਾਂਦੀ ਹੈ, ਪਰ ਇਹ ਭਾਰਤ ਵਿੱਚ ਪੁਰਾਣੇ ਸਮੇਂ ਤੋਂ ਉਗਾਈ ਜਾਂਦੀ ਹੈ। ਇਹ ਮੁੱਖ ਤੌਰ ਤੇ ਸੰਜਮੀ ਜਲਵਾਯੂ ਵਿੱਚ ਆਸਾਨੀ ਨਾਲ ਵਿਕਾਸ ਕਰਦੀ ਹੈ। ਇਸਦੇ ਸੁੱਕੇ ਪੱਤਿਆਂ ਨੂੰ ਚਾਹ ਬਣਾਉਣ ਲਈ ਵਰਤਿਆਂ ਜਾਂਦਾ ਹੈ।

ਖੇਤ ਦੀ ਤਿਆਰੀ

ਤੁਲਸੀ ਦੀ ਖੇਤੀ ਲਈ, ਚੰਗੀ ਤਰ੍ਹਾਂ ਖੁਸ਼ਕ ਮਿੱਟੀ ਦੀ ਲੋੜ ਹੁੰਦੀ ਹੈ। ਮਿੱਟੀ ਦੇ ਭੁਰਭੁਰਾ ਹੋਣ ਤੱਕ ਤਵੀਆਂ ਨਾਲ ਖੇਤ ਦੀ ਵਾਹੀ ਕਰੋ, ਫਿਰ ਰੂੜੀ ਦੀ ਖਾਦ ਮਿੱਟੀ ਵਿੱਚ ਮਿਲਾਓ। ਤੁਲਸੀ ਦਾ ਰੋਪਣ ਬੈੱਡਾਂ 'ਤੇ ਕਰੋ।

ਬਿਜਾਈ

ਬਿਜਾਈ ਦਾ ਸਮਾਂ
ਫਰਵਰੀ ਦੇ ਤੀਜੇ ਹਫਤੇ ਵਿੱਚ ਨਰਸਰੀ ਬੈੱਡ ਤਿਆਰ ਕਰੋ।

ਫਾਸਲਾ
ਪੌਦੇ ਦੇ ਵਿਕਾਸ ਦੇ ਅਨੁਸਾਰ, 4.5x1.0x0.2 ਮੀਟਰ ਦੇ ਬੈੱਡ ਤਿਆਰ ਕਰੋ। ਬੀਜਾਂ ਨੂੰ 60x60 ਸੈ.ਮੀ. ਦੇ ਫਾਸਲੇ ਤੇ ਬੀਜੋ।

ਬੀਜ ਦੀ ਡੂੰਘਾਈ
ਬੀਜ ਨੂੰ 2 ਸੈ.ਮੀ. ਡੂੰਘਾਈ ਤੇ ਬੀਜੋ।

ਬਿਜਾਈ ਦਾ ਢੰਗ
ਬਿਜਾਈ ਦੇ 6-7 ਹਫਤੇ ਬਾਅਦ, ਮੁੱਖ ਖੇਤ ਵਿੱਚ ਰੋਪਣ ਕਰੋ।

ਬੀਜ

ਬੀਜ ਦੀ ਮਾਤਰਾ
ਤੁਲਸੀ ਦੀ ਖੇਤੀ ਲਈ ਪ੍ਰਤੀ ਏਕੜ ਵਿੱਚ 120 ਗ੍ਰਾਮ ਬੀਜਾਂ ਦੀ ਵਰਤੋਂ ਕਰੋ।

ਬੀਜ ਦੀ ਸੋਧ

ਫਸਲ ਨੂੰ ਮਿੱਟੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ, ਬਿਜਾਈ ਤੋਂ ਪਹਿਲਾਂ ਮੈਨਕੋਜ਼ੇਬ 5 ਗ੍ਰਾਮ ਪ੍ਰਤੀ ਕਿਲੋ ਨਾਲ ਬੀਜਾਂ ਨੂੰ ਸੋਧੋ।

ਪਨੀਰੀ ਦੀ ਸਾਂਭ-ਸੰਭਾਲ ਅਤੇ ਰੋਪਣ

ਫਸਲ ਦੀ ਵਧੀਆ ਪੈਦਾਵਾਰ ਲਈ ਬਿਜਾਈ ਤੋਂ ਪਹਿਲੇ 15 ਟਨ ਰੂੜੀ ਦੀ ਖਾਦ ਮਿੱਟੀ ਵਿੱਚ ਪਾਓ। ਤੁਲਸੀ ਦੇ ਬੀਜਾਂ ਨੂੰ ਤਿਆਰ ਬੈੱਡਾਂ 'ਤੇ ਉਚਿੱਤ ਫਾਸਲੇ 'ਤੇ ਬੀਜੋ। ਮਾਨਸੂਨ ਆਉਣ ਦੇ 8 ਹਫਤੇ ਪਹਿਲਾਂ ਬੀਜਾਂ ਨੂੰ ਬੈੱਡ 'ਤੇ ਬੀਜੋ। ਬੀਜਾਂ ਨੂੰ 2 ਸੈ.ਮੀ. ਡੂੰਘਾਈ 'ਤੇ ਬੀਜੋ। ਬਿਜਾਈ ਦੇ ਬਾਅਦ, ਰੂੜੀ ਦੀ ਖਾਦ ਅਤੇ ਮਿੱਟੀ ਦੀ ਪਤਲੀ ਪਰਤ ਬੀਜਾਂ 'ਤੇ ਬਣਾ ਦਿਓ। ਇਸਦੀ ਸਿੰਚਾਈ ਫੁਹਾਰਾ ਵਿਧੀ ਦੁਆਰਾ ਕੀਤੀ ਜਾਂਦੀ ਹੈ।

ਰੋਪਣ ਦੇ 15-20 ਦਿਨਾਂ ਬਾਅਦ, ਨਵੇਂ ਪੌਦਿਆਂ ਨੂੰ ਤੰਦਰੁਸਤ ਬਣਾਉਣ ਲਈ 2% ਯੂਰੀਆ ਦਾ ਘੋਲ ਪਾਓ। 6 ਹਫਤੇ ਪੁਰਾਣੇ ਅਤੇ 4-5 ਪੱਤਿਆਂ ਦੇ ਪੁੰਗਰਨ 'ਤੇ ਅਪ੍ਰੈਲ ਦੇ ਮਹੀਨੇ ਵਿੱਚ ਨਵੇਂ ਪੌਦੇ ਤਿਆਰ ਹੁੰਦੇ ਹਨ। ਰੋਪਣ ਤੋਂ 24 ਘੰਟੇ ਪਹਿਲਾਂ ਤਿਆਰ ਬੈੱਡਾਂ ਨੂੰ ਪਾਣੀ ਲਾਓ ਤਾਂ ਕਿ ਪੌਦਿਆਂ ਨੂੰ ਆਸਾਨੀ ਨਾਲ ਪੁੱਟਿਆ ਜਾ ਸਕੇ ਅਤੇ ਰੋਪਣ ਦੇ ਸਮੇਂ ਜੜ੍ਹਾਂ ਮੁਲਾਇਮ ਹੋਣ।

ਖਾਦਾਂ

ਖਾਦਾਂ(ਕਿਲੋਗ੍ਰਾਮ ਪ੍ਰਤੀ ਏਕੜ)

UREA SSP MURIATE OF POTASH
104 150 40

 

ਤੱਤ (ਕਿਲੋਗ੍ਰਾਮ ਪ੍ਰਤੀ ਏਕੜ)

NITROGEN
PHOSPHORUS POTASH
48 24 24

 

ਖੇਤ ਦੀ ਤਿਆਰੀ ਦੇ ਸਮੇਂ, ਰੂੜੀ ਦੀ ਖਾਦ ਮਿੱਟੀ ਵਿੱਚ ਮਿਲਾਓ। ਖਾਦ ਦੇ ਤੌਰ 'ਤੇ ਨਾਈਟ੍ਰੋਜਨ 48 ਕਿਲੋ(ਯੂਰੀਆ 104 ਕਿਲੋ), ਫਾਸਫੋਰਸ 24 ਕਿਲੋ(ਸਿੰਗਲ ਸੁਪਰ ਫਾਸਫੇਟ 150 ਕਿਲੋ) ਅਤੇ ਪੋਟਾਸ਼ 24 ਕਿਲੋ( ਮਿਊਰੇਟ ਆਫ ਪੋਟਾਸ਼ 40 ਕਿਲੋ) ਪ੍ਰਤੀ ਏਕੜ ਵਿੱਚ ਪਾਓ। ਨਵੇਂ ਪੌਦੇ ਲਗਾਉਣ ਸਮੇਂ ਨਾਈਟ੍ਰੋਜਨ ਦੀ ਅੱਧੀ ਮਾਤਰਾ ਅਤੇ ਫਾਸਫੇਟ ਪੈਨਟੌਕਸਾਈਡ ਦੀ ਪੂਰੀ ਮਾਤਰਾ ਸ਼ੁਰੂਆਤੀ ਸਮੇਂ ਵਿੱਚ ਪਾਓ। ਮੈਗਨੀਜ਼ 50 ਪੀ ਪੀ ਐਮ ਕੰਸਨਟ੍ਰੇਸ਼ਨ ਅਤੇ ਕਾਰਬਨ ਮੋਨੋਆਕਸਾਈਡ 100 ਪੀ ਪੀ ਐਮ ਕੰਸਨਟ੍ਰੇਟ ਸੂਖਮ-ਤੱਤ ਪਾਓ। ਬਾਕੀ ਦੀ ਬਚੀ ਨਾਈਟ੍ਰੋਜਨ ਨੂੰ 2 ਹਿੱਸਿਆਂ ਵਿੱਚ ਪਹਿਲੀ ਅਤੇ ਦੂਜੀ ਕਟਾਈ ਦੇ ਬਾਅਦ ਪਾਓ।

ਨਦੀਨਾਂ ਦੀ ਰੋਕਥਾਮ

ਖੇਤ ਨੂੰ ਨਦੀਨ ਮੁਕਤ ਕਰਨ ਲਈ ਕਹੀ ਜਾਂ ਕਸੀਏ ਨਾਲ ਗੋਡੀ ਕਰੋ। ਨਦੀਨਾਂ ਦੀ ਰੋਕਥਾਮ ਘੱਟ ਨਾ ਹੋਣ 'ਤੇ ਇਹ ਫਸਲ ਨੂੰ ਨੁਕਸਾਨ ਪਹੁੰਚਾਉਂਦੇ ਹਨ। ਰੋਪਣ ਦੇ ਇੱਕ ਮਹੀਨੇ ਬਾਅਦ ਪਹਿਲੀ ਗੋਡੀ ਅਤੇ ਪਹਿਲੀ ਗੋਡੀ ਦੇ 4 ਹਫਤੇ ਬਾਅਦ ਦੂਜੀ ਗੋਡੀ ਕਰੋ। ਰੋਪਣ ਦੇ ਦੋ ਮਹੀਨੇ ਬਾਅਦ ਕਹੀ ਜਾਂ ਕਸੀਏ ਨਾਲ ਗੋਡੀ ਕਰੋ।

ਸਿੰਚਾਈ

ਗਰਮੀਆਂ ਵਿੱਚ ਇੱਕ ਮਹੀਨੇ ਵਿੱਚ 3 ਸਿੰਚਾਈਆਂ ਕਰੋ ਅਤੇ ਵਰਖਾ ਦੇ ਮੌਸਮ ਵਿੱਚ, ਸਿੰਚਾਈ ਦੀ ਲੋੜ ਨਹੀਂ ਹੁੰਦੀ। ਇੱਕ ਸਾਲ ਵਿੱਚ 12-15 ਸਿੰਚਾਈਆਂ ਕਰਨੀਆਂ ਚਾਹੀਦੀਆਂ ਹਨ। ਪਹਿਲੀ ਸਿੰਚਾਈ ਰੋਪਣ ਤੋਂ ਬਾਅਦ ਅਤੇ ਦੂਜੀ ਸਿੰਚਾਈ ਨਵੇਂ ਪੌਦਿਆਂ ਦੇ ਸਥਿਰ ਹੋਣ ਤੇ ਕਰੋ। ਇਸ ਫਸਲ ਨੂੰ ਮੁੱਖ ਤੌਰ ਤੇ 2 ਸਿੰਚਾਈਆਂ ਕਰਨ ਦੀ ਲੋੜ ਹੈ ਅਤੇ ਬਾਕੀ ਸਿੰਚਾਈਆਂ ਮੌਸਮ ਦੇ ਅਧਾਰ ਤੇ ਕਰੋ।

ਪੌਦੇ ਦੀ ਦੇਖਭਾਲ

ਪੱਤਾ ਲਪੇਟ ਸੁੰਡੀ
 • ਕੀੜੇ ਮਕੌੜੇ ਤੇ ਰੋਕਥਾਮ

ਪੱਤਾ ਲਪੇਟ ਸੁੰਡੀ: ਇਹ ਸੁੰਡੀਆਂ ਪੱਤਿਆਂ, ਕਲੀਆਂ ਅਤੇ ਫਸਲ ਨੂੰ ਆਪਣਾ ਭੋਜਨ ਬਣਾਉਂਦੀਆਂ ਹਨ। ਇਹ ਪੱਤਿਆਂ ਦੀ ਪਰਤ ਤੇ ਹਮਲਾ ਕਰਦੀਆਂ ਹਨ ਅਤੇ ਉਹਨਾਂ ਨੂੰ ਮਰੋੜ ਦਿੰਦੀਆਂ ਹਨ।
ਇਸਦੀ ਰੋਕਥਾਮ ਲਈ 300 ਮਿ.ਲੀ. ਕੁਇਨਲਫੋਸ ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।


ਤੁਲਸੀ ਦੇ ਪੱਤਿਆਂ ਦਾ ਕੀੜਾ

ਤੁਲਸੀ ਦੇ ਪੱਤਿਆਂ ਦਾ ਕੀੜਾ: ਇਹ ਪੱਤਿਆਂ ਨੂੰ ਖਾਂਦੇ ਹਨ ਅਤੇ ਆਪਣਾ ਮਲ ਛੱਡਦੇ ਹਨ ਜੋ ਕਿ ਪੱਤਿਆਂ ਲਈ ਬਹੁਤ ਨੁਕਸਾਨਦਾਇਕ ਹੁੰਦਾ ਹੈ। ਸ਼ੁਰੂਆਤ ਵਿੱਚ ਪੱਤੇ ਮੁੜ ਜਾਂਦੇ ਹਨ ਅਤੇ ਫਿਰ ਸੁੱਕ ਜਾਂਦੇ ਹਨ।
ਇਸ ਕੀੜੇ ਦੀ ਰੋਕਥਾਮ ਲਈ, ਅਜ਼ਾਡੀਰੈਕਟਿਨ 10,000 ਪੀ ਪੀ ਐਮ ਕੰਸਨਟ੍ਰੇਟ 5 ਮਿ.ਲੀ. ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

ਪੱਤਿਆਂ ਦੇ ਧੱਬੇ
 • ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ

ਪੱਤਿਆਂ ਦੇ ਧੱਬੇ: ਇਸ ਬਿਮਾਰੀ ਨਾਲ ਫੰਗਸ ਵਰਗਾ ਪਾਊਡਰ ਪੱਤਿਆਂ ਅਤੇ ਪੌਦੇ ਨੂੰ ਪ੍ਰਭਾਵਿਤ ਕਰਦਾ ਹੈ।

ਇਸਦੀ ਰੋਕਥਾਮ ਲਈ, ਮੈਨਕੋਜ਼ੇਬ 4 ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

ਪੌਦਿਆਂ ਦਾ ਝੁਲਸ ਰੋਗ

ਪੌਦਿਆਂ ਦਾ ਝੁਲਸ ਰੋਗ: ਇਹ ਫੰਗਸ ਦੀ ਬਿਮਾਰੀ ਹੈ ਜੋ ਬੀਜਾਂ ਅਤੇ ਨਵੇਂ ਪੌਦਿਆਂ ਨੂੰ ਨਸ਼ਟ ਕਰ ਦਿੰਦੀ ਹੈ।

ਇਸਦੀ ਰੋਕਥਾਮ ਲਈ, ਫਾਈਟੋ- ਸੈਨੀਟਰੀ ਵਿਧੀ ਦੀ ਵਰਤੋਂ ਕਰੋ।

ਜੜ੍ਹ ਗਲਣ

ਜੜ੍ਹ ਗਲਣ: ਘਟੀਆ ਨਿਕਾਸ ਦੇ ਕਾਰਨ ਇਸ ਬਿਮਾਰੀ ਨਾਲ ਪੌਦੇ ਦੀਆਂ ਜੜ੍ਹਾਂ ਗਲ਼ ਜਾਂਦੀਆਂ ਹਨ। ਇਸ ਦੇ ਲਈ ਫਾਈਟੋ-ਸੈਨੀਟਰੀ ਵਿਧੀ ਦੀ ਵਰਤੋਂ ਕਰੋ।

ਜੜ੍ਹ ਗਲਣ ਦੀ ਰੋਕਥਾਮ ਲਈ ਬਵਿਸਟਨ 1% ਨੂੰ ਨਰਸਰੀ ਬੈੱਡਾਂ ਦੇ ਨਾਲ-ਨਾਲ ਪਾਓ।

ਫਸਲ ਦੀ ਕਟਾਈ

ਰੋਪਣ ਦੇ ਤਿੰਨ ਮਹੀਨੇ ਬਾਅਦ ਪੌਦਾ ਪੈਦਾਵਾਰ ਦੇਣਾ ਸ਼ੁਰੂ ਕਰ ਦਿੰਦਾ ਹੈ। ਇਸਦੀ ਤੁੜਾਈ ਪੂਰੀ ਤਰ੍ਹਾਂ ਫੁੱਲ ਨਿਕਲਣ ਦੇ ਸਮੇਂ ਕੀਤੀ ਜਾਂਦੀ ਹੈ। ਪੌਦੇ ਨੂੰ 15 ਸੈ.ਮੀ. ਜ਼ਮੀਨ ਦੇ ਉੱਪਰ ਤੋਂ ਸ਼ਾਖਾਵਾਂ ਨੂੰ ਕੱਟੋ ਤਾਂ ਕਿ ਇਹਨਾਂ ਨੂੰ ਦੋਬਾਰਾ ਵਰਤਿਆ ਜਾ ਸਕੇ। ਭਵਿੱਖ ਵਿੱਚ ਵਰਤਣ ਲਈ ਇਸਦੇ ਤਾਜ਼ੇ ਪੱਤਿਆਂ ਨੂੰ ਧੁੱਪ ਵਿੱਚ ਸੁਕਾਇਆ ਜਾਂਦਾ ਹੈ।

ਕਟਾਈ ਤੋਂ ਬਾਅਦ

ਤੁੜਾਈ ਦੇ ਬਾਅਦ, ਪੱਤਿਆਂ ਨੂੰ ਸੁਕਾਇਆ ਜਾਂਦਾ ਹੈ। ਫਿਰ ਤੇਲ ਦੀ ਪ੍ਰਾਪਤੀ ਲਈ ਇਸਦਾ ਅਰਕ ਕੱਢਿਆ ਜਾਂਦਾ ਹੈ। ਇਸਨੂੰ ਦੂਰੀ ਵਾਲੇ ਸਥਾਨ 'ਤੇ ਲਿਜਾਣ ਲਈ ਹਵਾ-ਰਹਿਤ ਪੈਕਟਾਂ ਵਿੱਚ ਪੈਕ ਕੀਤਾ ਜਾਂਦਾ ਹੈ। ਪੱਤਿਆਂ ਨੂੰ ਸੁੱਕੀ ਜਗ੍ਹਾ 'ਤੇ ਸਟੋਰ ਕੀਤਾ ਜਾਂਦਾ ਹੈ। ਇਸਦੀਆਂ ਜੜ੍ਹਾਂ ਤੋਂ ਕਈ ਤਰ੍ਹਾਂ ਦੇ ਉਤਪਾਦ ਜਿਵੇਂ ਕਿ ਤੁਲਸੀ ਤੇਲ, ਤੁਲਸੀ ਅਦਰਕ, ਤੁਲਸੀ ਪਾਊਡਰ, ਤੁਲਸੀ ਚਾਹ ਅਤੇ ਤੁਲਸੀ ਕੈਪਸੂਲ ਆਦਿ ਤਿਆਰ ਕੀਤੇ ਜਾਂਦੇ ਹਨ।

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare