ਕਲਿਹਾਰੀ ਦੀ ਫਸਲ ਬਾਰੇ ਜਾਣਕਾਰੀ

ਆਮ ਜਾਣਕਾਰੀ

ਕਲਿਹਾਰੀ ਨੂੰ ਗਲੋਰੀਓਸਾ ਸੁਪਰਬਾ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ। ਇਹ ਇੱਕ ਜੜ੍ਹੀ-ਬੂਟੀ ਵਾਲੀ ਫਸਲ ਹੈ ਜੋ ਵੇਲ ਵਾਂਗ ਵੱਧਦੀ ਹੈ। ਇਸਦੀਆਂ ਜ਼ਮੀਨ ਹੇਠਲੀਆਂ ਗੰਢਾਂ, ਪੱਤੇ, ਬੀਜ ਅਤੇ ਜੜਾਂ ਦਵਾਈਆਂ ਬਣਾਉਣ ਲਈ ਵਰਤੇ ਜਾਂਦੇ ਹਨ। ਕਲਿਹਾਰੀ ਤੋਂ ਤਿਆਰ ਦਵਾਈਆਂ ਨੂੰ ਜੋੜਾਂ ਦੇ ਦਰਦਾਂ, ਐਂਟੀਹੈਲਮੈਂਥਿਕ, ਐਂਟੀਪੈਟਰੀਓਟਿਕ ਦੇ ਇਲਾਜ ਲਈ ਅਤੇ ਪੋਲੀਪਲੋਇਡੀ ਨੂੰ ਠੀਕ ਕਰਨ ਲਈ ਵਰਤੀ ਜਾਂਦੀ ਹੈ। ਕਲਿਹਾਰੀ ਦੇ ਪੌਦੇ ਤੋਂ ਕਈ ਤਰਾਂ ਦੇ ਟੋਨਿਕ ਅਤੇ ਪੀਣ ਵਾਲੀਆਂ ਦਵਾਈਆਂ ਬਣਾਈਆਂ ਜਾਂਦੀਆਂ ਹਨ। ਇਸਦੇ ਪੌਦੇ ਦੀ ਔਸਤਨ ਉੱਚਾਈ 3.5-6 ਮੀਟਰ ਹੁੰਦੀ ਹੈ। ਇਸਦੇ ਪੱਤੇ 6-8 ਇੰਚ ਲੰਬੇ ਅਤੇ ਗੰਦਲਾਂ ਤੋਂ ਬਿਨ੍ਹਾਂ ਹੁੰਦੇ ਹਨ। ਇਸਦੇ ਫੁੱਲ ਹਰੇ ਰੰਗ ਦੇ ਅਤੇ ਫਲ 2 ਇੰਚ ਲੰਬੇ ਹੁੰਦੇ ਹਨ। ਇਸ ਦੇ ਬੀਜ ਗਿਣਤੀ ਵਿੱਚ ਜ਼ਿਆਦਾ ਅਤੇ ਸੰਘਣੇ ਹੁੰਦੇ ਹਨ। ਅਫਰੀਕਾ, ਏਸ਼ੀਆ, ਯੂ.ਐਸ.ਏ. ਅਤੇ ਸ਼੍ਰੀ-ਲੰਕਾ ਮੁੱਖ ਕਲਿਹਾਰੀ ਉਗਾਉਣ ਵਾਲੇ ਖੇਤਰ ਹਨ। ਭਾਰਤ ਵਿੱਚ ਤਾਮਿਲਨਾਡੂ ਅਤੇ ਕਰਨਾਟਕ ਇਸਦੇ ਮੁੱਖ ਖੇਤਰ ਹਨ।

ਜਲਵਾਯੂ

 • Season

  Temperature

  25-40°C
 • Season

  Rainfall

  80-150cm
 • Season

  Sowing Temperature

  35-45°C
 • Season

  Harvesting Temperature

  25-30°C
 • Season

  Temperature

  25-40°C
 • Season

  Rainfall

  80-150cm
 • Season

  Sowing Temperature

  35-45°C
 • Season

  Harvesting Temperature

  25-30°C
 • Season

  Temperature

  25-40°C
 • Season

  Rainfall

  80-150cm
 • Season

  Sowing Temperature

  35-45°C
 • Season

  Harvesting Temperature

  25-30°C
 • Season

  Temperature

  25-40°C
 • Season

  Rainfall

  80-150cm
 • Season

  Sowing Temperature

  35-45°C
 • Season

  Harvesting Temperature

  25-30°C

ਮਿੱਟੀ

ਇਹ ਕਿਸਮ ਲਾਲ ਰੇਤਲੀ ਦੋਮਟ ਮਿੱਟੀ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ। ਸਖਤ ਮਿੱਟੀ ਵਿੱਚ ਇਸਦੀ ਖੇਤੀ ਨਾ ਕਰੋ। ਇਸ ਫਸਲ ਲਈ ਮਿੱਟੀ ਦਾ pH 5.5 -7 ਹੋਣਾ ਚਾਹੀਦਾ ਹੈ।

ਖੇਤ ਦੀ ਤਿਆਰੀ

ਕਲਿਹਾਰੀ ਦੀ ਬੀਜਣ ਲਈ, ਇਸਨੂੰ ਭੁਰਭੁਰੀ ਅਤੇ ਪੱਧਰੀ ਮਿੱਟੀ ਦੀ ਲੋੜ ਹੁੰਦੀ ਹੈ। ਮਿੱਟੀ ਨੂੰ ਭੁਰਭੁਰਾ ਕਰਨ ਲਈ ਹਲ਼ਾਂ ਨਾਲ ਚੰਗੀ ਤਰ੍ਹਾਂ ਵਾਹੋ। ਪਾਣੀ ਦੀ ਖੜੋਤ ਨੂੰ ਰੋਕਣ ਲਈ ਨਿਕਾਸ ਪ੍ਰਬੰਧ ਕਰੋ। ਕਲਿਹਾਰੀ ਦੀ ਪਨੀਰੀ ਲੋੜੀਂਦੇ ਆਕਾਰ ਦੇ ਛੋਟੇ ਪਲਾਟਾਂ ਵਿੱਚ ਲਾਓ।

ਪ੍ਰਸਿੱਧ ਕਿਸਮਾਂ ਅਤੇ ਝਾੜ

Gloriosa Superba: ਇਹ ਕਿਸਮ ਅਫਰੀਕਾ ਅਤੇ ਭਾਰਤ ਦੇ ਊਸ਼ਣੀ ਖੇਤਰਾਂ ਵਿੱਚ ਪਾਈ ਜਾਂਦੀ ਹੈ। ਇਸ ਕਿਸਮ ਦੇ ਪੌਦੇ ਦੀ ਉੱਚਾਈ 1.5 ਮੀਟਰ ਹੁੰਦੀ ਹੈ। ਇਸਦੇ ਪੱਤਿਆਂ ਦਾ ਆਕਾਰ ਅੰਡਾਕਾਰ ਅਤੇ ਲੰਬਾਈ 10-12 ਸੈ.ਮੀ. ਹੁੰਦੀ ਹੈ। ਇਸ ਦੇ ਫੁੱਲ ਰੇਖੀ, 5-7 ਮੀਟਰ ਲੰਬੇ ਅਤੇ ਪੀਲੇ-ਲਾਲ ਰੰਗ ਦੇ ਹੁੰਦੇ ਹਨ।

Gloriosa Rothschildiana: ਇਹ ਕਿਸਮ ਅਫਰੀਕਾ ਦੇ ਊਸ਼ਣੀ ਖੇਤਰਾਂ ਵਿੱਚ ਪਾਈ ਜਾਂਦੀ ਹੈ। ਇਹ ਲੰਬੀ ਅਤੇ ਵੇਲ ਵਾਲੀ ਝਾੜੀ ਹੈ। ਇਸ ਦੇ ਪੱਤੇ ਚੌੜੇ ਅਤੇ ਤਿੱਖੇ ਹੁੰਦੇ ਹਨ, ਜਿਨ੍ਹਾਂ ਦੀ ਲੰਬਾਈ 12-18 ਸੈ.ਮੀ. ਹੁੰਦੀ ਹੈ। ਇਸ ਦੇ ਫੁੱਲ ਰੇਖੀ, 5-7 ਮੀਟਰ ਲੰਬੇ ਅਤੇ ਤਲ ਤੋਂ ਪੀਲੇ-ਚਿੱਟੇ ਰੰਗ ਦੇ ਹੁੰਦੇ ਹਨ ਅਤੇ ਵਿੱਚ ਲਾਲ ਰੰਗ ਦੀਆਂ ਧਾਰੀਆਂ ਹੁੰਦੀਆਂ ਹਨ।

ਬਿਜਾਈ

ਬਿਜਾਈ ਦਾ ਸਮਾਂ
ਇਸਦੀ ਬਿਜਾਈ ਆਮ ਤੌਰ 'ਤੇ ਜੁਲਾਈ ਅਤੇ ਅਗਸਤ ਮਹੀਨੇ ਕੀਤੀ ਜਾਂਦੀ ਹੈ।

ਫਾਸਲਾ
ਪਨੀਰੀ ਵਾਲੇ ਪੌਦਿਆਂ ਵਿੱਚਲਾ ਫਾਸਲਾ 60x45 ਸੈ.ਮੀ. ਹੋਣਾ ਚਾਹੀਦਾ ਹੈ।

ਬੀਜ ਦੀ ਡੂੰਘਾਈ

ਬੀਜ ਨੂੰ 6-8 ਸੈ.ਮੀ. ਡੂੰਘਾਈ 'ਤੇ ਬੀਜੋ।

ਬਿਜਾਈ ਦਾ ਢੰਗ
ਇਸਦੀ ਬਿਜਾਈ ਪਿਛਲੀ ਫਸਲ ਤੋਂ ਪ੍ਰਾਪਤ ਗੰਢੀਆਂ ਜਾਂ ਬੀਜਾਂ ਤੋਂ ਤਿਆਰ ਪੌਦਿਆਂ ਦੀ ਪਨੀਰੀ ਲਾ ਕੇ ਕੀਤੀ ਜਾਂਦੀ ਹੈ।

ਬੀਜ

ਬੀਜ ਦੀ ਮਾਤਰਾ
ਪੌਦੇ ਦੇ ਚੰਗੇ ਵਿਕਾਸ ਲਈ, 100-120 ਕਿਲੋ ਬੀਜ ਪ੍ਰਤੀ ਏਕੜ ਅਤੇ 10-12 ਕੁਇੰਟਲ ਗੰਢੀਆਂ ਪ੍ਰਤੀ ਏਕੜ ਵਰਤੋ।

ਬੀਜ ਦੀ ਸੋਧ
ਫਸਲ ਨੂੰ ਮਿੱਟੀ ਵਿੱਚ ਪੈਦਾ ਹੋਣ ਵਾਲੀਆਂ ਬਿਮਾਰੀਆਂ, ਗਲਣ ਅਤੇ ਕੀਟਾਂ ਤੋਂ ਬਚਾਉਣ ਲਈ, ਗੰਢੀਆਂ ਨੂੰ ਬਵਿਸਟਿਨ ਦੇ ਮਰਕਰੀ ਵਾਲੇ ਫੰਗਸਨਾਸ਼ੀ 0.1% ਨਾਲ ਸੋਧੋ ਅਤੇ ਫਿਰ ਬਿਜਾਈ ਲਈ ਵਰਤੋ।

ਪਨੀਰੀ ਦੀ ਸਾਂਭ-ਸੰਭਾਲ ਅਤੇ ਰੋਪਣ

ਇਸਦਾ ਪ੍ਰਜਣਨ ਮੁੱਖ ਤੌਰ 'ਤੇ 'V' ਆਕਾਰ ਦੀਆਂ ਗੰਢੀਆਂ ਦੁਆਰਾ ਹੁੰਦਾ ਹੈ। ਇਸਦੀ ਬਿਜਾਈ ਜੁਲਾਈ ਅਤੇ ਅਗਸਤ ਮਹੀਨੇ ਕੀਤੀ ਜਾਂਦੀ ਹੈ। ਲੋੜੀਂਦੇ ਆਕਾਰ ਦੇ ਛੋਟੇ ਪਲਾਟਾਂ ਵਿੱਚ ਤਿਆਰ ਕੀਤੇ ਬੈੱਡਾਂ 'ਤੇ ਗੰਢੀਆਂ ਨੂੰ ਬੀਜ ਦਿਓ। ਬਿਜਾਈ ਤੋਂ ਬਾਅਦ ਬੈੱਡਾਂ ਨੂੰ ਪਾਣੀ ਲਾਓ।

ਪਿਛਲੀ ਫਸਲ ਦੀਆਂ ਗੰਢੀਆਂ ਜਾਂ ਬੀਜਾਂ ਤੋਂ ਤਿਆਰ ਨਵੇਂ ਪੌਦਿਆਂ ਨੂੰ ਮੁੱਖ ਖੇਤ ਵਿੱਚ ਲਾਇਆ ਜਾਂਦਾ ਹੈ। ਪੌਦੇ ਵਿੱਚਲਾ ਫਾਸਲਾ 60x45 ਸੈ.ਮੀ. ਰੱਖੋ।

ਫਸਲ ਨੂੰ ਗਲਣ ਤੋਂ ਬਚਾਉਣ ਲਈ ਗੰਢੀਆਂ ਨੂੰ ਬਵਿਸਟਿਨ 0.1% ਨਾਲ ਸੋਧੋ।

ਖਾਦਾਂ

ਖਾਦਾਂ(ਕਿਲੋ ਪ੍ਰਤੀ ਏਕੜ)

UREA SSP MURIATE OF POTASH
104 125 46

 

ਤੱਤ(ਕਿਲੋ ਪ੍ਰਤੀ ਏਕੜ)

NITROGEN PHOSPHORUS POTASH
48 20 28

 

ਜ਼ਮੀਨ ਦੀ ਤਿਆਰੀ ਦੇ ਸਮੇਂ ਜੈਵਿਕ ਖਾਦ ਜਿਵੇਂ ਕਿ ਹਰੀ ਖਾਦ ਜਾਂ ਰੂੜੀ ਦੀ ਖਾਦ ਆਦਿ ਮਿੱਟੀ ਵਿੱਚ ਪਾਓ। ਨਾਈਟ੍ਰੋਜਨ 48 ਕਿਲੋ(ਯੂਰੀਆ 104ਕਿਲੋ), ਫਾਸਫੋਰਸ 20 ਕਿਲੋ(ਸਿੰਗਲ ਸੁਪਰ ਫਾਸਫੇਟ 125 ਕਿਲੋ) ਅਤੇ ਪੋਟਾਸ਼ਿਅਮ 28 ਕਿਲੋ(ਮਿਊਰੇਟ ਆਫ ਪੋਟਾਸ਼ 46 ਕਿਲੋ) ਪ੍ਰਤੀ ਏਕੜ ਪਾਓ। ਸ਼ੁਰੂਆਤੀ ਖਾਦ ਦੇ ਤੌਰ ਤੇ ਬਿਜਾਈ ਸਮੇਂ ਨਾਈਟ੍ਰੋਜਨ ਦੀ ਅੱਧੀ ਮਾਤਰਾ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਪਾਓ। ਬਾਕੀ ਬਚੀ ਨਾਈਟ੍ਰੋਜਨ ਦੋ ਹਿੱਸਿਆਂ ਵਿੱਚ ਪਾਓ। ਪਹਿਲਾ ਹਿੱਸਾ ਬਿਜਾਈ ਤੋਂ 30 ਦਿਨ ਬਾਅਦ ਅਤੇ ਦੂਜਾ ਹਿੱਸਾ ਬਿਜਾਈ ਤੋਂ 60 ਦਿਨਾਂ ਬਾਅਦ ਪਾਓ।

ਕੀੜੇ-ਮਕੌੜਿਆਂ ਦੀ ਰੋਕਥਾਮ ਲਈ ਬਾਇਓ-ਕੀਟਨਾਸ਼ਕਾਂ ਦੀ ਵਰਤੋਂ ਕਰੋ, ਜੋ ਧਤੂਰਾ, ਗਊ-ਮੂਤਰ, ਚਿਤਰਕਮੂਲ ਅਤੇ ਨੀਮ ਆਦਿ ਤੋਂ ਤਿਆਰ ਹੋਣ।

ਨਦੀਨਾਂ ਦੀ ਰੋਕਥਾਮ

ਖੇਤ ਨੂੰ ਨਦੀਨ-ਮੁਕਤ ਰੱਖਣ ਲਈ ਹੱਥੀਂ ਜਾਂ ਕਹੀ ਦੀ ਮਦਦ ਨਾਲ ਥੋੜੇ-ਥੋੜੇ ਸਮੇਂ ਬਾਅਦ ਗੋਡੀ ਕਰੋ। ਸ਼ੁਰੂਆਤੀ ਸਮੇਂ ਵਿੱਚ ਬਾਰ-ਬਾਰ ਗੋਡੀ ਕਰੋ। ਪੌਦੇ ਦੇ ਵਿਕਾਸ ਲਈ ਹੱਥੀਂ ਗੋਡੀ ਵਧੀਆ ਹੁੰਦੀ ਹੈ। ਨਹੀਂ ਤਾਂ ਕੁੱਲ 2-3 ਗੋਡੀਆਂ ਦੀ ਲੋੜ ਹੁੰਦੀ ਹੈ। ਰਸਾਇਣਿਕ ਨਦੀਨ-ਨਾਸ਼ਕਾਂ ਦੀ ਵਰਤੋਂ ਨਾ ਕਰੋ।

ਸਿੰਚਾਈ

ਕਿਉਂਕਿ ਇਹ ਸੇਂਜੂ ਫਸਲ ਹੈ, ਇਸਨੂੰ ਜ਼ਿਆਦਾ ਪਾਣੀ ਦੀ ਲੋੜ ਨਹੀਂ ਹੁੰਦੀ। ਪਰ ਵਧੀਆ ਫਸਲ ਲਈ ਥੋੜੇ-ਥੋੜੇ ਸਮੇਂ ਬਾਅਦ ਸਿੰਚਾਈ ਕਰਦੇ ਰਹੋ। ਵੱਖ-ਵੱਖ ਸਮੇਂ ਤੇ ਵੱਖ-ਵੱਖ ਸਿੰਚਾਈ ਕਰੋ। ਸ਼ੁਰੂਆਤੀ ਸਮੇਂ ਤੇ 4 ਦਿਨਾਂ ਦੇ ਫਾਸਲੇ ਤੇ ਨਵੇਂ ਪੌਦਿਆਂ ਨੂੰ ਪਾਣੀ ਲਾਓ। ਕਟਾਈ ਸਮੇਂ ਸਿੰਚਾਈ ਨਾ ਕਰੋ ਅਤੇ ਫਲ ਪੱਕਣ ਸਮੇਂ ਦੋ ਵਾਰ ਸਿੰਚਾਈ ਕਰੋ। ਪੌਦਿਆ ਨੂੰ ਲੋੜ ਤੋਂ ਵੱਧ ਪਾਣੀ ਨਾ ਦਿਓ, ਇਸ ਨਾਲ ਫਲ ਪੱਕਣ ਤੋਂ ਪਹਿਲਾਂ ਹੀ ਡਿੱਗ ਜਾਂਦਾ ਹੈ।

ਪੌਦੇ ਦੀ ਦੇਖਭਾਲ

ਰੰਗ-ਬਿਰੰਗੀ ਸੁੰਡੀ
 • ਕੀੜੇ-ਮਕੋੜੇ ਤੇ ਰੋਕਥਾਮ

ਰੰਗ-ਬਿਰੰਗੀ ਸੁੰਡੀ: ਇਹ ਕੀੜਾ ਪੌਦੇ ਨੂੰ ਗੰਭੀਰ ਨੁਕਸਾਨ ਪਹੁੰਚਾਉਂਦਾ ਹੈ ਅਤੇ ਪੌਦਾ ਨਸ਼ਟ ਹੋ ਜਾਂਦਾ ਹੈ।
ਇਸਦੀ ਰੋਕਥਾਮ ਲਈ ਮੈਟਾਸਿਡ 0.2% ਦੀ ਸਪਰੇਅ ਹਰ ਪੰਦਰਵਾੜੇ ਤੇ ਕਰੋ।

ਗੰਢੀਆਂ ਦਾ ਗਲਣਾ

ਗੰਢੀਆਂ ਦਾ ਗਲਣਾ: ਇਹ ਇੱਕ ਗੰਭੀਰ ਬਿਮਾਰੀ ਹੈ, ਜੋ ਜੜ੍ਹਾਂ ਤੇ ਹਮਲਾ ਕਰਦੀ ਹੈ।
ਇਸਦੀ ਰੋਕਥਾਮ ਲਈ 0.2% ਬਵਿਸਟਿਨ ਪਾਓ।

ਪੱਤੇ ਦਾ ਝੁਲਸ ਰੋਗ
 • ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ

ਪੱਤੇ ਦਾ ਝੁਲਸ ਰੋਗ: ਇਹ ਇੱਕ ਪੈਥੋਜੈਨਿਕ ਬਿਮਾਰੀ ਹੈ, ਜੋ ਪੱਤਿਆਂ ਨੂੰ ਭੂਰਾ ਅਤੇ ਕਲੋਰੋਸਿਸ ਕਰ ਦਿੰਦੀ ਹੈ ਅਤੇ ਪੂਰਾ ਪੌਦਾ ਨਸ਼ਟ ਹੋ ਜਾਂਦਾ ਹੈ।
ਇਸਦੀ ਰੋਕਥਾਮ ਲਈ ਡਾਈਥੇਨ ਐੱਮ-45 0.3% ਜਾਂ ਕੋਂਟਾਫ 10 ਮਿ.ਲੀ. ਨੂੰ 10 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

ਹਰੀ ਸੁੰਡੀ

ਹਰੀ ਸੁੰਡੀ: ਇਹ ਸੁੰਡੀ ਪੌਦੇ ਦਾ ਜਿਆਦਾਤਰ ਨੁਕਸਾਨ ਉਸਦੇ ਹਰੇ ਅਤੇ ਤਾਜ਼ੇ ਪੱਤੇ ਖਾ ਕੇ ਕਰਦੀ ਹੈ।
ਹਰ ਦੋ ਹਫ਼ਤੇ ਦੇ ਅੰਤਰਾਲ ਤੇ ਮੈਟਾਸਿਡ 0.2% ਦੀ ਸਪਰੇਅ ਕਰੋ।

ਫਸਲ ਦੀ ਕਟਾਈ

ਇਸ ਦੀ ਕਟਾਈ ਬਿਜਾਈ ਤੋਂ 170-180 ਦਿਨਾਂ ਬਾਅਦ ਸ਼ੁਰੂ ਕੀਤੀ ਜਾਂਦੀ ਹੈ। ਜਦੋਂ ਇਸਦੇ ਫਲ ਹਲਕੇ ਹਰੇ ਰੰਗ ਤੋਂ ਗੂੜੇ ਹਰੇ ਰੰਗ ਦੇ ਹੋ ਜਾਂਦੇ ਹਨ ਤਾਂ ਇਨ੍ਹਾਂ ਦੀ ਤੁੜਾਈ ਕੀਤੀ ਜਾਂਦੀ ਹੈ। ਗੰਢਾਂ ਦੀ ਕਟਾਈ ਬਿਜਾਈ ਤੋਂ 5-6 ਸਾਲ ਬਾਅਦ ਕੀਤੀ ਜਾਂਦੀ ਹੈ। ਬੀਜਾਂ ਦੀ ਪ੍ਰਾਪਤੀ ਲਈ ਪੱਕੇ ਹੋਏ ਫੁੱਲ ਲਏ ਜਾਂਦੇ ਹਨ। ਅਤੇ ਨਵੇਂ ਉਤਪਾਦ ਤਿਆਰ ਕਰਨ ਲਈ ਮਿੱਟੀ ਹੇਠਲੀਆਂ ਗੰਢਾਂ ਲਓ।

ਕਟਾਈ ਤੋਂ ਬਾਅਦ

ਕਟਾਈ ਤੋ ਬਾਅਦ, ਗੰਢਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਜਾਂ ਧੋ ਦਿਓ। ਫਿਰ ਗੰਢਾਂ, ਬੀਜਾਂ ਅਤੇ ਫਲੀਆਂ ਨੂੰ ਛਾਂ ਅਤੇ ਹਵਾ ਵਿੱਚ ਥੋੜੇ ਦਿਨਾਂ ਲਈ ਸੁਕਾਓ। ਫਿਰ ਇਸਦਾ ਜੀਵਨ ਵਧਾਉਣ ਅਤੇ ਖਰਾਬ ਹੋਣ ਤੋਂ ਬਚਾਉਣ ਲਈ ਹਵਾ ਰਹਿਤ ਪੈਕਟਾਂ ਵਿੱਚ ਪੈਕ ਕਰ ਦਿਓ। ਕਲਿਹਾਰੀ ਦੇ ਵੱਖ-ਵੱਖ ਹਿੱਸਿਆਂ ਤੋਂ ਬਹੁਤ ਸਾਰੀਆਂ ਬਿਮਾਰੀਆਂ ਦੇ ਟੋਨਿਕ ਅਤੇ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਹਨ।

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare