ਮੈਸਟਾ ਉਤਪਾਦਨ

ਆਮ ਜਾਣਕਾਰੀ

ਮੇਸਟਾ ਸਲਾਨਾ ਉੱਗਣ ਵਾਲੀ ਨਰਮੇ ਅਤੇ ਜੂਟ ਤੋਂ ਬਾਅਦ ਇੱਕ ਮੱਹਤਵਪੂਰਨ ਵਪਾਰਕ ਫਸਲ ਹੈ। ਇਸ ਫਸਲ ਦਾ ਮੂਲ ਸਥਾਨ ਐਫਰੋ-ਏਸ਼ੀਆਈ ਦੇਸ਼ ਹਨ। ਇਸਦਾ ਤਣਾ ਅਤੇ ਛਿਲਕਾ ਰੇਸ਼ਾ ਬਣਾਉਣ ਲਈ ਵਰਤਿਆ ਜਾਂਦਾ ਹੈ। ਹਿਬਿਸਕੱਸ ਕੈਨਾਬਿਨੱਸ ਅਤੇ ਹਿਬਿਸਕੱਸ ਸਬਡਰਿਫਾ ਨਾਮ ਦੀਆਂ ਦੋ ਪ੍ਰਜਾਤੀਆਂ ਨੂੰ ਆਮ ਤੌਰ ਤੇ ਮੇਸਟਾ ਆਖਿਆ ਜਾਂਦਾ ਹੈ। ਹਿਬਿਸਕੱਸ ਸਬਡਰਿਫਾ ਸੋਕੇ ਨੂੰ ਸਹਾਰਨ ਵਾਲੀ ਕਿਸਮ ਹੈ ਅਤੇ ਹਿਬਿਸਕੱਸ ਕੈਨਾਬਿਨੱਸ 50-90 ਮਿ.ਮੀ. ਵਰਖਾ ਵਾਲੇ ਖੇਤਰਾਂ ਵਿੱਚ ਉਗਾਈ ਜਾ ਸਕਦੀ ਹੈ, ਕਿਉਂਕਿ ਇਹ ਛੇਤੀ ਪੱਕਣ ਵਾਲੀ ਫਸਲ ਹੈ। ਇਹ ਫਸਲ ਉਗਾਉਣ ਵਾਲੇ ਮੁੱਖ ਪ੍ਰਾਂਤ ਮਹਾਂਰਾਸ਼ਟਰ, ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ, ਬਿਹਾਰ, ਉੜੀਸਾ, ਮੇਘਾਲਿਆ, ਕਰਨਾਟਕਾ ਅਤੇ ਤ੍ਰਿਪੁਰਾ ਆਦਿ ਹਨ।

ਜਲਵਾਯੂ

 • Season

  Temperature

  25°C - 35°C
 • Season

  Rainfall

  60-90 cm
 • Season

  Sowing Temperature

  25°C - 28°C
 • Season

  Harvesting Temperature

  20°C - 25°C
 • Season

  Temperature

  25°C - 35°C
 • Season

  Rainfall

  60-90 cm
 • Season

  Sowing Temperature

  25°C - 28°C
 • Season

  Harvesting Temperature

  20°C - 25°C
 • Season

  Temperature

  25°C - 35°C
 • Season

  Rainfall

  60-90 cm
 • Season

  Sowing Temperature

  25°C - 28°C
 • Season

  Harvesting Temperature

  20°C - 25°C
 • Season

  Temperature

  25°C - 35°C
 • Season

  Rainfall

  60-90 cm
 • Season

  Sowing Temperature

  25°C - 28°C
 • Season

  Harvesting Temperature

  20°C - 25°C

ਮਿੱਟੀ

ਮੇਸਟਾ ਦੀ ਫਸਲ ਵੱਖ-ਵੱਖ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ। ਵਧੀਆ ਚੀਕਣੀ ਮਿੱਟੀ ਵਿੱਚ ਇਹ ਵਧੀਆ ਪੈਦਾਵਾਰ ਦਿੰਦੀ ਹੈ। ਤੇਜ਼ਾਬੀ ਅਤੇ ਖੜੇ ਪਾਣੀ ਵਾਲੀ ਜ਼ਮੀਨ ਮੇਸਟਾ ਦੀ ਖੇਤੀ ਲਈ ਉਚਿੱਤ ਨਹੀਂ ਹੈ। ਇਸ ਲਈ ਮਿੱਟੀ ਦਾ pH 4.5-7.8 ਹੋਣਾ ਚਾਹੀਦਾ ਹੈ।

ਪ੍ਰਸਿੱਧ ਕਿਸਮਾਂ ਅਤੇ ਝਾੜ

Hibiscus sabdariffa: AMV 1, AMV 2, AMV 3,4, HS 4288, HS 7910 (ਅਸਾਮ, ਮੇਘਾਲਿਆ, ਤ੍ਰਿਪੁਰਾ ਅਤੇ ਪੱਛਮੀ ਬੰਗਾਲ ਵਿੱਚ ਉਗਾਉਣਯੋਗ ਕਿਸਮਾਂ)

Hibbiscus cannabinus: HC 583 (ਪੱਛਮੀ-ਬੰਗਾਲ ਵਿੱਚ ਉਗਾਉਣਯੋਗ ਕਿਸਮਾਂ)

ਹੋਰ ਰਾਜਾਂ ਦੀਆਂ ਕਿਸਮਾਂ

Hibiscus Cannabinus

MT 150 (Nirmal): ਇਹ ਕਿਸਮ ਸਾਰੇ ਮੇਸਟਾ ਉਤਪਾਦਕ ਰਾਜਾਂ ਲਈ ਸਹਾਇਕ ਹੈ। ਇਸ ਦੀ ਕੁਆਲਿਟੀ ਬਹੁਤ ਵਧੀਆ ਹੁੰਦੀ ਹੈ ਅਤੇ  ਇਸ ਕਿਸਮ ਨੂੰ ਮੁੱਖ ਤੌਰ ਤੇ ਅਖਬਾਰ ਬਣਾਉਣ ਲਈੇ ਵਰਤਿਆ ਜਾਂਦਾ ਹੈ। ਇਸ ਦਾ ਔਸਤਨ ਝਾੜ 13 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

JRM­3 (Sneha): ਇਹ ਪੂਰੇ ਦੇਸ਼ ਵਿੱਚ ਉਗਾਉਣਯੋਗ ਕਿਸਮ ਹੈ। ਇਹ ਕੀੜਿਆਂ ਅਤੇ ਬਿਮਾਰੀਆਂ ਦੀ ਰੋਧਕ ਕਿਸਮ ਹੈ। ਇਸ ਦਾ ਔਸਤਨ ਝਾੜ 10.5-15 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

JRM­5 (Shrestha): ਇਸ ਦਾ ਔਸਤਨ ਝਾੜ 12 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

Hibiscus Sabdariffa

AMV 7: ਇਹ ਕਿਸਮ 130-135 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਨਮੀ ਦੀ ਕਮੀ ਨੂੰ ਸਹਾਰਨਯੋਗ , ਕੀੜਿਆਂ ਅਤੇ ਬਿਮਾਰੀਆਂ ਦੀ ਰੋਧਕ ਕਿਸਮ ਹੈ। ਇਸ ਦਾ ਔਸਤਨ ਝਾੜ 10.5-13 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

ਖੇਤ ਦੀ ਤਿਆਰੀ

ਮਾਨਸੂਨ ਆਉਣ ਤੋਂ ਪਹਿਲਾਂ ਖੇਤ ਨੂੰ ਚੰਗੀ ਤਰ੍ਹਾਂ ਵਾਹ ਕੇ ਮਿੱਟੀ ਨੂੰ ਭੁਰਭਰਾ ਕਰ ਲਓ। ਵਾਹੀ ਤੋਂ ਬਾਅਦ ਮਿੱਟੀ ਨੂੰ ਨਦੀਨਾਂ ਅਤੇ ਹੋਰ ਰਹਿੰਦ-ਖੂੰਹਦ ਤੋਂ ਮੁਕਤ ਕਰੋ। ਫਿਰ ਜ਼ਮੀਨ ਨੂੰ ਚੰਗੀ ਤਰ੍ਹਾਂ ਪੱਧਰਾ ਕਰੋ। ਖੇਤ ਦੀ ਤਿਆਰੀ ਸਮੇਂ ਮਿੱਟੀ ਵਿੱਚ 2-4 ਟਨ ਗਲੀ-ਸੜੀ ਰੂੜੀ ਦੀ ਖਾਦ ਪਾਓ।

ਬਿਜਾਈ

ਬਿਜਾਈ ਦਾ ਸਮਾਂ
ਮੇਸਟਾ ਦੀ ਬਿਜਾਈ ਲਈ ਮਈ-ਜੂਨ ਮਹੀਨੇ ਦਾ ਸਮਾਂ ਢੁੱਕਵਾਂ ਮੰਨਿਆ ਜਾਂਦਾ ਹੈ।

ਫਾਸਲਾ
ਵਧੀਆ ਵਾਧੇ ਅਤੇ ਝਾੜ ਲਈ ਫਸਲ ਵਿੱਚ ਫਾਸਲਾ 30×10 ਸੈ.ਮੀ. ਦਾ ਫਾਸਲਾ ਰੱਖਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।

ਬੀਜ ਦੀ ਡੂੰਘਾਈ
ਬੀਜਾਂ ਦੀ ਬਿਜਾਈ 2.5-3 ਸੈ.ਮੀ. ਡੂੰਘਾਈ ਤੇ ਕਰੋ।

ਬਿਜਾਈ ਦਾ ਢੰਗ
ਇਸਦੀ ਬਿਜਾਈ ਆਮ ਤੌਰ ਤੇ ਛਿੱਟਾ ਦੇ ਕੇ ਕੀਤੀ ਜਾਂਦੀ ਹੈ ਪਰ ਕਤਾਰਾਂ ਵਿੱਚ ਬਿਜਾਈ ਕਰਨਾ ਵੀ ਲਾਭਦਾਇਕ ਸਿੱਧ ਹੁੰਦਾ ਹੈ।

ਬੀਜ

ਬੀਜ ਦੀ ਸੋਧ
ਬਿਜਾਈ ਤੋਂ ਪਹਿਲਾਂ ਬੀਜ ਨੂੰ ਮੈਨਕੋਜ਼ੇਬ 3 ਗ੍ਰਾਮ ਪ੍ਰਤੀ ਕਿਲੋ ਬੀਜ ਨਾਲ ਸੋਧੋ।

ਬੀਜ ਦੀ ਮਾਤਰਾ
H. Sabdariffa ਲਈ 6 ਕਿੱਲੋ ਪ੍ਰਤੀ ਏਕੜ ਅਤੇ H. Cannabinus ਲਈ 5 ਕਿਲੋ ਪ੍ਰਤੀ ਏਕੜ ਬੀਜ ਦੀ ਵਰਤੋਂ ਕਰੋ।

ਖਾਦਾਂ

ਖਾਦਾਂ (ਕਿਲੋ ਪ੍ਰਤੀ ਏਕੜ)

UREA SSP MOP
36 50 14

 

ਤੱਤ (ਕਿਲੋ ਪ੍ਰਤੀ ਏਕੜ)

NITROGEN PHOSPHORUS POTASH
16 8 8

 

ਵਧੇਰੇ ਝਾੜ ਲੈਣ ਲਈ ਨਾਈਟ੍ਰੋਜਨ 16 ਕਿਲੋ (36 ਕਿਲੋ ਯੂਰੀਆ), ਫਾਸਫੋਰਸ 8 ਕਿਲੋ (50 ਕਿਲੋ ਸਿੰਗਲ ਸੁਪਰ ਫਾਸਫੇਟ) ਅਤੇ 8 ਕਿਲੋ ਪੋਟਾਸ਼ (14 ਕਿਲੋ ਮਿਊਰੇਟ ਆੱਫ ਪੋਟਾਸ਼) ਪ੍ਰਤੀ ਏਕੜ ਪਾਓ।

ਫਾਸਫੋਰਸ ਅਤੇ ਪੋਟਾਸ਼ ਦਾ ਸਾਰਾ ਹਿੱਸਾ ਅਤੇ ਨਾਈਟ੍ਰੋਜਨ ਦਾ 1/3 ਹਿੱਸਾ ਬਿਜਾਈ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ ਨੂੰ ਦੋ ਬਰਾਬਰ ਹਿੱਸਿਆਂ ਵਿੱਚ ਵੰਡੋ। ਪਹਿਲਾ ਹਿੱਸਾ ਬਿਜਾਈ ਤੋਂ 21 ਦਿਨ ਬਾਅਦ ਅਤੇ ਦੂਜਾ ਹਿੱਸਾ ਬਿਜਾਈ ਤੋਂ 35 ਦਿਨ ਬਾਅਦ ਗੋਡੀ ਕਰਨ ਸਮੇਂ ਪਾਓ।
 

ਨਦੀਨਾਂ ਦੀ ਰੋਕਥਾਮ

ਖੇਤ ਨੂੰ ਸਾਫ ਅਤੇ ਨਦੀਨ-ਮੁਕਤ ਕਰਨ ਲਈ ਗੋਡੀ ਕਰੋ ਅਤੇ ਪੌਦਿਆਂ ਨੂੰ ਵਿਰਲੇ ਕਰੋ। ਪਹਿਲੀ ਗੋਡੀ ਬਿਜਾਈ ਤੋਂ 21 ਦਿਨ ਬਾਅਦ ਅਤੇ ਦੂਜੀ ਗੋਡੀ ਬਿਜਾਈ ਤੋਂ 35 ਦਿਨ ਬਾਅਦ ਕਰੋ। ਨਾਲ ਦੀ ਨਾਲ ਕਮਜ਼ੋਰ ਪੌਦਿਆਂ ਨੂੰ ਬਾਹਰ ਕੱਢ ਦਿਓ। ਨਦੀਨਾਂ ਨੂੰ ਰਸਾਇਣਿਕ ਢੰਗ ਨਾਲ ਰੋਕਣ ਲਈ ਬਿਜਾਈ ਤੋਂ 2-3 ਦਿਨ ਪਹਿਲਾਂ ਫਲੂਕਲੋਰਾਲਿਨ 800 ਮਿ.ਲੀ. ਪ੍ਰਤੀ ਏਕੜ ਪਾਓ ਜਾਂ ਬਿਊਟਾਕਲੋਰ 1200 ਮਿ.ਲੀ. ਪ੍ਰਤੀ ਏਕੜ ਜਾਂ ਪੈਂਡੀਮੈਥਾਲਿਨ 1-1.25 ਲੀਟਰ ਪ੍ਰਤੀ ਏਕੜ ਬਿਜਾਈ ਤੋਂ ਤੁਰੰਤ ਬਾਅਦ ਪਾਓ।

ਸਿੰਚਾਈ

ਸੇਂਜੂ ਫਸਲ ਹੋਣ ਕਾਰਨ ਇਸਨੂੰ ਜ਼ਿਆਦਾ ਸਿੰਚਾਈ ਦੀ ਲੋੜ ਨਹੀਂ ਹੁੰਦੀ ਹੈ। ਜੇਕਰ ਲੋੜ ਪਵੇ ਤਾਂ ਮੌਸਮ ਅਤੇ ਮਿੱਟੀ ਦੀ ਕਿਸਮ ਅਨੁਸਾਰ ਸਿੰਚਾਈ ਕਰੋ।

ਪੌਦੇ ਦੀ ਦੇਖਭਾਲ

ਚੇਪਾ
 • ਕੀੜੇ ਮਕੌੜੇ ਤੇ ਰੋਕਥਾਮ

ਚੇਪਾ: ਜੇਕਰ ਖੇਤ ਵਿੱਚ ਇਸਦਾ ਨੁਕਸਾਨ ਦਿਖੇ ਤਾਂ ਡਾਈਮੈਥੋਏਟ 2 ਮਿ.ਲੀ. ਜਾਂ ਇਮੀਡਾਕਲੋਪ੍ਰਿਡ 0.25 ਮਿ.ਲੀ. ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ ਜਾਂ ਥਾਇਓਮੈਥੋਕਸਮ 0.2 ਗ੍ਰਾਮ ਜਾਂ ਐਸੇਟਾਮਿਪ੍ਰਿਡ 0.2 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰੋ।

ਹਰੀ ਸੁੰਡੀ

Green semilooper: ਜੇਕਰ ਇਸਦਾ ਨੁਕਸਾਨ ਦਿਖੇ ਤਾਂ ਥਾਇਓਡੀਕਾਰਬ 1 ਗ੍ਰਾਮ ਜਾਂ ਇੰਡੋਕਸਾਕਾਰਬ 1 ਮਿ.ਲੀ. ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

ਮਿਲੀ ਬੱਗ

ਮਿਲੀ ਬੱਗ: ਜਦੋਂ ਨੁਕਸਾਨ ਘੱਟ ਹੋਵੇ ਤਾਂ ਇਸਦੀ ਅਸਰਦਾਰ ਰੋਕਥਾਮ ਲਈ ਨਿੰਮ ਦੇ ਤੇਲ 0.5 ਮਿ.ਲੀ. ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ। ਜੇਕਰ ਨੁਕਸਾਨ ਵੱਧ ਹੋਵੇ ਤਾਂ ਪ੍ਰੋਫੈੱਨੋਫੋਸ 2 ਮਿ.ਲੀ. ਜਾਂ ਟ੍ਰਾਇਜ਼ੋਫੋਸ 2 ਮਿ.ਲੀ. ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

ਤੇਲਾ

ਤੇਲਾ: ਇਸਦੀ ਰੋਕਥਾਮ ਲਈ ਇਮੀਡਾਕਲੋਪ੍ਰਿਡ 0.25 ਮਿ.ਲੀ. ਜਾਂ ਥਾਇਓਮੈਥੋਕਸਮ .2 ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

ਜੜ੍ਹ ਅਤੇ ਤਣਾ ਗਲਣ
 • ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ

ਜੜ੍ਹ ਅਤੇ ਤਣਾ ਗਲਣ: ਖੇਤ ਵਿੱਚ ਚੰਗੇ ਨਿਕਾਸ ਦਾ ਪ੍ਰਬੰਧ ਕਰੋ ਅਤੇ ਪਾਣੀ ਖੜਨ ਨਾ ਦਿਓ। ਬਿਜਾਈ ਤੋਂ ਪਹਿਲਾਂ ਪ੍ਰਤੀ ਕਿਲੋ ਬੀਜਾਂ ਨੂੰ 3 ਗ੍ਰਾਮ ਮੈਨਕੋਜ਼ੇਬ ਨਾਲ ਸੋਧੋ। ਜੇਕਰ ਇਸਦਾ ਹਮਲਾ ਦਿਖੇ ਤਾਂ ਰਿਡੋਮਿਲ 2 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

ਪੱਤਿਆਂ ਦਾ ਝੁਲਸ ਰੋਗ

ਪੱਤਿਆਂ ਦਾ ਝੁਲਸ ਰੋਗ: ਜੇਕਰ ਇਸਦਾ ਹਮਲਾ ਦਿਖੇ ਤਾਂ, ਮੈਨਕੋਜ਼ੇਬ 3 ਗ੍ਰਾਮ ਜਾਂ ਕੋਪਰ ਆਕਸੀਕਲੋਰਾਈਡ 3 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ। ਜੇਕਰ ਲੋੜ ਪਵੇ ਤਾਂ 7 ਦਿਨਾਂ ਦੇ ਫਾਸਲੇ ਤੇ ਦੋਬਾਰਾ ਸਪਰੇਅ ਕਰੋ।

ਨਾੜੀਆਂ ਦਾ ਪੀਲਾ ਚਿਤਕਬਰਾ ਰੋਗ

ਨਾੜੀਆਂ ਦਾ ਪੀਲਾ ਚਿਤਕਬਰਾ ਰੋਗ: ਇਹ ਰੋਗ ਚਿੱਟੀ ਮੱਖੀ ਤੋਂ ਫੈਲਦਾ ਹੈ। ਚਿੱਟੀ ਮੱਖੀ ਦੇ ਹਮਲੇ ਦੀ ਜਾਂਚ ਕਰੋ। ਬਿਜਾਈ ਤੋਂ 50 ਦਿਨਾਂ ਬਾਅਦ ਥਾਇਓਮੈਥੋਕਸਮ 0.1 ਗ੍ਰਾਮ ਜਾਂ ਇਮੀਡਾਕਲੋਪ੍ਰਿਡ 0.25 ਮਿ.ਲੀ. ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

ਫਸਲ ਦੀ ਕਟਾਈ

ਫਸਲ ਦੀ ਕਟਾਈ ਸਮੇਂ ਸਿਰ ਕਰੋ, ਕਿਉਂਕਿ ਕਟਾਈ ਛੇਤੀ ਕਰਨ ਨਾਲ ਰੇਸ਼ੇ ਦੀ ਪੈਦਾਵਾਰ ਘੱਟ ਜਾਂਦੀ ਹੈ ਅਤੇ ਦੇਰੀ ਨਾਲ ਕਟਾਈ ਕਰਨ ਤੇ ਰੇਸ਼ੇ ਦੀ ਕੁਆਲਿਟੀ ਖਰਾਬ ਹੋ ਜਾਂਦੀ ਹੈ। 50% ਫੁੱਲ ਖਿੜਨ ਤੇ ਕਟਾਈ ਦਾ ਢੁਕਵਾਂ ਸਮਾਂ ਹੁੰਦਾ ਹੈ। ਕਟਾਈ ਸਮੇਂ ਫਸਲ ਨੂੰ ਜ਼ਮੀਨ ਦੇ ਨੇੜਿਓਂ ਕੱਟੋ।

ਕਟਾਈ ਤੋਂ ਬਾਅਦ

ਕਟਾਈ ਤੋਂ ਬਾਅਦ ਫਸਲ ਨੂੰ ਤਣੇ ਦੇ ਆਕਾਰ ਅਨੁਸਾਰ ਛਾਂਟੋ। ਫਿਰ ਤਣਿਆਂ ਨੂੰ ਬੰਨ ਕੇ ਖੇਤ ਵਿੱਚ ਪੱਤੇ ਝੜਣ ਲਈ ਰੱਖ ਦਿਓ।

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare