ਪੰਜਾਬ ਵਿੱਚ ਜੰਤਰ ਉਤਪਾਦਨ

ਆਮ ਜਾਣਕਾਰੀ

ਇਹ ਹਰੀ ਖਾਦ ਲਈ ਜਿਆਦਾਤਾਰ ਵਰਤੀ ਜਾਣ ਵਾਲੀ ਫਸਲ ਹੈ । ਇਹ ਹਰ ਮੌਸਮ  ਵਿੱਚ ਬੀਜ਼ੀ ਜਾ ਸਕਦੀ ਹੈ ਜਦੌ ਮਿੱਟੀ ਵਿੱਚ ਲੋੜੀਦੀ ਨਮੀ ਹੋਵੇ । ਇਹ ਸਿਰਫ ਜਮੀਨ ਦੀ ਹਾਲਤ ਹੀ ਨਹੀ ਸੁਧਾਰਦੀ ਬਲਕਿ ਨਾਈਟ੍ਰੋਜਨ ਦੀ ਕਮੀ ਵੀ ਪੂਰਾ ਕਰਦੀ ਹੈ। 

ਜਲਵਾਯੂ

 • Season

  Temperature

  22-35°C
 • Season

  Sowing Temperature

  22-28°C
 • Season

  Harvesting Temperature

  30-35°C
 • Season

  Rainfall

  750-800mm
 • Season

  Temperature

  22-35°C
 • Season

  Sowing Temperature

  22-28°C
 • Season

  Harvesting Temperature

  30-35°C
 • Season

  Rainfall

  750-800mm
 • Season

  Temperature

  22-35°C
 • Season

  Sowing Temperature

  22-28°C
 • Season

  Harvesting Temperature

  30-35°C
 • Season

  Rainfall

  750-800mm
 • Season

  Temperature

  22-35°C
 • Season

  Sowing Temperature

  22-28°C
 • Season

  Harvesting Temperature

  30-35°C
 • Season

  Rainfall

  750-800mm

ਮਿੱਟੀ

ਇਹ ਹਰ ਤਰਾਂ ਦੀ ਮਿੱਟੀ ਤੇ ਉਗਾਈ ਜਾ ਸਕਦੀ ਹੈ । ਰੇਤਲੀਆ ਅਤੇ ਦਰਮਿਆਨੀਆ ਮਿੱਟੀਆ ਵਿੱਚ ਵਧੀਆ ਨਤੀਜੇ ਮਿਲਦੇ ਹਨ ।

ਪ੍ਰਸਿੱਧ ਕਿਸਮਾਂ ਅਤੇ ਝਾੜ

Punjab Dhaincha 1: ਮੋਟੇ ਬੀਜ਼ ਵਾਲੀਆ ਕਿਸਮਾਂ ਜਲਦੀ ਉੱਗਦੀਆ ਹਨ । ਇਸਦੇ ਜਿਆਦਤਾਰ ਗੰਢਾ ਹੁੰਦੀਆ ਹਨ । ਇਸਦਾ ਔਸਤ ਝਾੜ 3-4 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਹ ਲਗਪਗ 150 ਦਿਨਾਂ ਵਿੱਚ ਪੱਕ ਜਾਂਦੀ ਹੈ । 
 
ਹੋਰ ਰਾਜਾਂ ਦੀਆਂ ਕਿਸਮਾਂ:
 
CSD 137:ਇਹ ਲੂਣ ਵਾਲੀਆਂ ਅਤੇ ਪਾਣੀ ਸੋਖਨ ਵਾਲੀਆਂ ਜਮੀਨਾਂ ਵਿੱਚ ਲਗਾਈ ਜਾਂਦੀ ਹੈ । ਇਹ 140 ਦਿਨਾਂ ਵਿੱਚ ਕੱਟਣ ਲਈ ਤਿਆਰ ਹੋ ਜਾਂਦੀ ਹੈ।ਇਸਦਾ ਔਸਤਨ ਝਾੜ 133 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। 
 
CSD 123:ਇਹ ਉੱਚੇ ਸਤਰ ਦੇ ਲੂਣ  ਵਾਲੀਆਂ ਅਤੇ ਪਾਣੀ ਸੋਖਨ ਵਾਲੀਆਂ ਜਮੀਨਾਂ ਵਿੱਚ ਲਗਾਈ ਜਾਂਦੀ ਹੈ । ਇਹ 120 ਦਿਨਾਂ ਵਿੱਚ ਕੱਟਣ ਲਈ ਤਿਆਰ ਹੋ ਜਾਂਦੀ ਹੈ।ਇਸਦਾ ਔਸਤਨ ਝਾੜ 112ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। 

ਖੇਤ ਦੀ ਤਿਆਰੀ

ਜ਼ਮੀਨ ਨੂੰ ਮੌਨਸੂਨ ਆਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਵਾਹੋ ਅਤੇ ਭੁਰਭੁਰਾ ਕਰੋ। ਵਹਾਈ ਤੋਂ ਬਾਅਦ ਖੇਤ ਵਿੱਚੋਂ ਨਦੀਨਾਂ ਨੂੰ ਕੱਢ ਦਿਓ। ਫਿਰ ਜ਼ਮੀਨ ਨੂੰ ਚੰਗੀ ਤਰ੍ਹਾਂ ਪੱਧਰਾ ਕਰੋ। ਫਿਰ ਖੇਤ ਵਿੱਚ 3-4 ਟਨ ਪ੍ਰਤੀ ਏਕੜ ਵਧੀਆ ਰੂੜੀ ਦੀ ਖਾਦ ਪਾਓ।

ਬਿਜਾਈ

ਬਿਜਾਈ ਦਾ ਸਮਾਂ
 ਹਰੀ ਖਾਦ ਬਣਾਉਣ ਲਈ ਇਸ ਦਾ ਸਹੀ ਸਮਾਂ ਅਪ੍ਰੈਲ ਤੋਂ ਜੁਲਾਈ ਮਹੀਨਾ ਹੈ ਅਤੇ ਬੀਜ ਬਣਾਉਣ ਲਈ ਇਸ ਦੀ ਬਿਜਾਈ ਦਾ ਸਮਾਂ ਅੱਧ ਜੂਨ ਤੋਂ ਅੱਧ ਜੁਲਾਈ ਹੈ।
 
ਫਾਸਲਾ
 ਖਾਦ ਬਣਾਉਣ ਲਈ ਕਤਾਰਾ ਦਾ ਫਾਸਲਾ  20-22.5 ਸੈ:ਮੀ: ਰੱਖੋ ਅਤੇ  ਬੀਜ਼ ਪ੍ਰਾਪਤ ਕਰਨ ਲਈ 45x20 ਸੈ:ਮੀ: ਜਗਾਂ ਤੇ ਬਿਜਾਈ ਕਰੋ।
 
ਬੀਜ ਦੀ ਡੂੰਘਾਈ 
ਬੀਜ ਦੀ ਡੂੰਘਾਈ 3-4 ਸੈ਼:ਮੀ: ਹੋਣੀ ਚਾਹੀਦੀ ਹੈ.
 
ਬਿਜਾਈ ਦਾ ਢੰਗ
ਬਿਜਾਈ ਲਈ ਆਧੁਨਿਕ ਮਸ਼ੀਨਾਂ ਦੀ ਵਰਤੋ ਕੀਤੀ ਜਾਂਦੀ ਹੈ।

ਬੀਜ

ਬੀਜ ਦੀ ਮਾਤਰਾ
 
ਹਰੀ ਖਾਦ ਲਈ 20 ਕਿਲੋ ਬੀਜ਼ ਪ੍ਰਤੀ ਏਕੜ ਬੀਜੋ । ਬੀਜ ਲਈ 8 ਤੋਂ 10 ਕਿਲੋ ਬੀਜ਼ ਪ੍ਰਤੀ ਏਕੜ ਬੀਜ਼ੋ। 

ਖਾਦਾਂ

 ਖਾਦਾਂ ( ਕਿਲੋ ਪ੍ਰਤੀ ਏਕੜ)                                                                                                                                                                                       

UREA SSP MURIATE OF POTASH
- 75 #

 

 ਤੱਤ ( ਕਿਲੋ ਪ੍ਰਤੀ ਏਕੜ)                                                                                                                                                                                                    

NITORGEN PHOSPHORUS POTASH
- 12 #

 

  ਬਿਜਾਈ ਸਮੇ ਫਸਲ ਵਿੱਚ 12 ਕਿਲੋ ਫਾਸਫੋਰਸ ਤੱਤ ( 75 ਕਿਲੋ ਸੁਪਰਫਾਸਫੇਟ) ਪ੍ਰਤੀ ਏਕੜ ਪਾ ਦੇਣੀ ਚਾਹੀਦੀ ਹੈ। ਜੇਕਰ ਫਾਸਫੋਰਸ ਦਾ ਪਹਿਲਾ ਉਚਿਤ ਪ੍ਰਯੋਗ ਕੀਤਾ ਜਾ ਚੁੱਕਿਆ ਹੋਵੇ ਤਾਂ ਜੰਤਰ ਦੀ ਫਸਲ ਲਈ ਫਾਸਫੋਰਸ ਦੀ ਲੋੜ ਨਹੀ ਹੈ।

 

ਨਦੀਨਾਂ ਦੀ ਰੋਕਥਾਮ

 ਜਦੋਂ ਇਸ ਨੂੰ ਬੀਜ ਬਣਾਉਣ ਲਈ ਉਗਾਇਆ ਜਾਂਦਾ ਹੈ , ਉਦੋ ਬਿਜਾਈ ਤੋ ਇੱਕ ਮਹੀਨਾ ਬਾਅਦ ਗੋਡੀ ਕਰੋ।

ਸਿੰਚਾਈ

ਹਰੀ ਖਾਦ ਲਈ ਬੀਜ਼ੀ ਫਸਲ ਨੂੰ ਗਰਮੀ ਵਿੱਚ ਲੋੜ ਅਨੁਸਾਰ 3 ਤੋ 4 ਵਾਰ ਸਿੰਚਾਈ ਦੀ ਲੋੜ ਹੁੰਦੀ ਹੈ।ਬੀਜ਼ ਲਈ ਬੀਜੀ ਫਸਲ ਨੂੰ ਫੁੱਲ ਪੈਣ ਤੇ ਬੀਜ਼ ਬਣਨ ਦੇ ਸਮੇ ਪਾਣੀ ਦੀ ਘਾਟ ਨਹੀ ਆਉਣੀ ਚਾਹੀਦੀ।

ਪੌਦੇ ਦੀ ਦੇਖਭਾਲ

ਤੰਬਾਕੂ ਸੁੰਡੀ
 • ਕੀੜੇ-ਮਕੌੜੇ ਤੇ ਰੋਕਥਾਮ

ਤੰਬਾਕੂ ਸੁੰਡੀ:ਇਸਦੀਆ ਸੁੰਡੀਆ ਜੰਮਦੀ ਫਸਲ ਦੇ ਪੱਤੇ ਖਾ ਕੇ ਫਸਲ ਨੂੰ ਮੁਰੰਡ ਕਰ ਦਿੰਦੀਆ ਹਨ। ਇਸਦੀ ਰੋਕਥਾਮ ਲਈ ਨੋਵਾਲਿਊਰਾਨ 10 EC ਨੂੰ 80-100 ਲੀਟਰ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕੀਤਾ ਜਾ ਸਕਦਾ ਹੈ।

 

ਫਸਲ ਦੀ ਕਟਾਈ

ਹਰੀ ਖਾਦ ਲਈ ਬੀਜ਼ੀ ਫਸਲ ਨੂੰ 40-60 ਦਿਨ ਦੀ ਹੋਣ ਤੇ ਮਿੱਟੀ ਵਿੱਚ ਦੱਬ ਦਿਉ।  ਬੀਜ ਬਣਾਉਣ ਲਈ  ਬੀਜ਼ੀ ਫਸਲ ਬਿਜਾਈ ਅਨੁਸਾਰ ਅੱਧ ਅਕਤੂਬਰ ਤੋ ਨਵੰਬਰ ਤੱਕ ਤਿਆਰ ਹੋ ਜਾਂਦੀ ਹੈ।

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare