ਛੋਲਿਆਂ ਦੀ ਕਾਸ਼ਤ ਬਾਰੇ ਜਾਣਕਾਰੀ

ਆਮ ਜਾਣਕਾਰੀ

ਛੋਲਿਆਂ ਨੂੰ ਆਮ ਤੌਰ ਤੇ ਛੋਲੀਆ ਜਾਂ ਬੰਗਾਲ ਗ੍ਰਾਮ ਵੀ ਕਿਹਾ ਜਾਂਦਾ ਹੈ, ਜੋ ਕਿ ਭਾਰਤ ਦੀ ਇੱਕ ਮਹੱਤਵਪੂਰਨ ਦਾਲਾਂ ਵਾਲੀ ਫਸਲ ਹੈ। ਇਹ ਮਨੁੱਖਾਂ ਦੇ ਖਾਣ ਲਈ ਅਤੇ ਪਸ਼ੂਆਂ ਦੇ ਚਾਰੇ ਵਜੋਂ ਵੀ ਵਰਤੀ ਜਾਂਦੀ ਹੈ। ਇਸਦੇ ਛੋਲੇ ਸਬਜ਼ੀ ਬਣਾਉਣ ਦੇ ਕੰਮ ਆਉਂਦੇ ਹਨ ਜਦਕਿ ਪੌਦੇ ਦਾ ਬਾਕੀ ਬਚਿਆ ਹਿੱਸਾ ਪਸ਼ੂਆਂ ਦੇ ਚਾਰੇ ਦੇ ਤੌਰ ਤੇ ਵਰਤਿਆ ਜਾਂਦਾ ਹੈ। ਛੋਲਿਆਂ ਦੇ ਦਾਣਿਆਂ ਨੂੰ ਵੀ ਸਬਜ਼ੀ ਦੇ ਤੌਰ ਤੇ ਵਰਤਿਆ ਜਾਂਦਾ ਹੈ। ਛੋਲਿਆਂ ਦੀ ਪੈਦਾਵਾਰ ਵਾਲੇ ਮੁੱਖ ਦੇਸ਼ ਭਾਰਤ, ਪਾਕਿਸਤਾਨ, ਇਥਿਓਪੀਆ, ਬਰਮਾ ਅਤੇ ਟਰਕੀ ਆਦਿ ਹਨ। ਇਸ ਦੀ ਪੈਦਾਵਾਰ ਅਤੇ ਝਾੜ ਪੂਰੇ ਵਿਸ਼ਵ ਨਾਲੋਂ ਭਾਰਤ ਵਿੱਚ ਸਭ ਤੋਂ ਵੱਧ ਹੈ, ਅਤੇ ਇਸ ਤੋਂ ਬਾਅਦ ਪਾਕਿਸਤਾਨ ਹੈ। ਭਾਰਤ ਵਿੱਚ ਮੱਧ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼, ਹਰਿਆਣਾ, ਮਹਾਰਾਸ਼ਟਰ ਅਤੇ ਪੰਜਾਬ ਆਦਿ ਮੁੱਖ ਛੋਲੇ ਉਤਪਾਦਕ ਰਾਜ ਹਨ। ਇਨ੍ਹਾਂ ਨੂੰ ਆਕਾਰ, ਰੰਗ ਅਤੇ ਰੂਪ ਦੇ ਅਨੁਸਾਰ 2 ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ: 1) ਦੇਸੀ ਜਾਂ ਭੂਰੇ ਛੋਲੇ 2) ਕਾਬੁਲੀ ਜਾਂ ਚਿੱਟੇ ਛੋਲੇ। ਕਾਬੁਲੀ ਛੋਲਿਆਂ ਦਾ ਝਾੜ ਦੇਸੀ ਛੋਲਿਆਂ ਨਾਲੋਂ ਘੱਟ ਹੁੰਦਾ ਹੈ।

ਜਲਵਾਯੂ

 • Season

  Temperature

  24°C - 30°C
 • Season

  Rainfall

  60-90 cm
 • Season

  Sowing Temperature

  24°C - 28°C
 • Season

  Harvesting Temperature

  30°C - 32°C
 • Season

  Temperature

  24°C - 30°C
 • Season

  Rainfall

  60-90 cm
 • Season

  Sowing Temperature

  24°C - 28°C
 • Season

  Harvesting Temperature

  30°C - 32°C
 • Season

  Temperature

  24°C - 30°C
 • Season

  Rainfall

  60-90 cm
 • Season

  Sowing Temperature

  24°C - 28°C
 • Season

  Harvesting Temperature

  30°C - 32°C
 • Season

  Temperature

  24°C - 30°C
 • Season

  Rainfall

  60-90 cm
 • Season

  Sowing Temperature

  24°C - 28°C
 • Season

  Harvesting Temperature

  30°C - 32°C

ਮਿੱਟੀ

ਇਹ ਫਸਲ ਬਹੁਤ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾਂਦੀ ਹੈ। ਛੋਲਿਆਂ ਦੀ ਖੇਤੀ ਲਈ ਰੇਤਲੀ ਜਾਂ ਚੀਕਣੀ ਜ਼ਮੀਨ ਬਹੁਤ ਢੁੱਕਵੀਂ ਮੰਨੀ ਜਾਂਦੀ ਹੈ। ਮਾੜੇ ਨਿਕਾਸ ਵਾਲੀ ਜ਼ਮੀਨ ਇਸ ਦੀ ਬਿਜਾਈ ਲਈ ਢੁੱਕਵੀਂ ਨਹੀਂ ਮੰਨੀ ਜਾਂਦੀ ਹੈ। ਖਾਰੀ ਜਾਂ ਲੂਣੀ ਜ਼ਮੀਨ ਵੀ ਇਸ ਲਈ ਵਧੀਆ ਨਹੀਂ ਮੰਨੀ ਜਾਂਦੀ ਹੈ। ਇਸਦੇ ਵਿਕਾਸ ਲਈ 5.5 ਤੋਂ 7 pH ਵਾਲੀ ਮਿੱਟੀ ਵਧੀਆ ਹੁੰਦੀ ਹੈ।
ਹਰ ਸਾਲ ਇੱਕ ਖੇਤ ਵਿੱਚ ਇੱਕ ਹੀ ਫਸਲ ਨਾ ਬੀਜੋ। ਵਧੀਆ ਫਸਲ ਚੱਕਰ ਅਪਣਾਓ। ਅਨਾਜ ਵਾਲੀਆਂ ਫਸਲਾਂ ਨੂੰ ਫਸਲ ਚੱਕਰ ਵਿੱਚ ਵਰਤਣ ਨਾਲ ਜ਼ਮੀਨ ਤੋਂ ਲੱਗਣ ਵਾਲੀਆਂ ਬਿਮਾਰੀਆਂ ਰੋਕਣ ਵਿੱਚ ਮਦਦ ਮਿਲਦੀ ਹੈ। ਆਮ ਤੌਰ ਤੇ ਫਸਲੀ ਚੱਕਰ ਵਿੱਚ ਸਾਉਣੀ ਵਾਲੇ ਚਿੱਟੇ ਛੋਲੇ, ਸਾਉਣੀ ਵਾਲੇ ਕਾਲੇ ਛੋਲੇ + ਕਣਕ/ਜੌਂ/ਰਾਇਆ, ਚਰੀ-ਛੋਲੇ, ਬਾਜਰਾ-ਛੋਲੇ, ਝੋਨਾ/ਮੱਕੀ-ਛੋਲੇ ਆਦਿ ਫਸਲਾਂ ਆਉਂਦੀਆਂ ਹਨ।

ਪ੍ਰਸਿੱਧ ਕਿਸਮਾਂ ਅਤੇ ਝਾੜ

Gram 1137: ਇਸ ਕਿਸਮ ਦੀ ਸਿਫਾਰਿਸ਼ ਪਹਾੜੀ ਖੇਤਰਾਂ ਲਈ ਕੀਤੀ ਜਾਂਦੀ ਹੈ। ਇਸਦੀ ਔਸਤਨ ਪੈਦਾਵਾਰ 4.5 ਕੁਇੰਟਲ ਪ੍ਰਤੀ ਏਕੜ ਹੈ। ਇਹ ਕਿਸਮ ਵਾਇਰਸ ਦੀ ਰੋਧਕ ਹੈ।

PBG 7: ਪੂਰੇ ਪੰਜਾਬ ਵਿੱਚ ਇਸਦੀ ਬਿਜਾਈ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਇਹ ਕਿਸਮ ਟਾਟਾਂ ਤੇ ਧੱਬਾ  ਰੋਗ, ਸੋਕਾ ਅਤੇ ਜੜ੍ਹ ਗਲਣ ਰੋਗ ਦੀ ਰੋਧਕ ਹੈ। ਇਸ ਦੇ ਦਾਣੇ ਦਰਮਿਆਨੇ ਆਕਾਰ ਦੇ ਹੁੰਦੇ ਹਨ ਅਤੇ ਇਸਦਾ ਔਸਤਨ ਝਾੜ 8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਹ ਕਿਸਮ ਤਕਰੀਬਨ 159 ਦਿਨਾਂ ਵਿੱਚ ਪੱਕ ਜਾਂਦੀ ਹੈ।

CSJ 515: ਇਹ ਕਿਸਮ ਸੇਂਜੂ ਇਲਾਕਿਆਂ ਲਈ ਢੁੱਕਵੀਂ ਹੈ। ਇਸਦੇ ਦਾਣੇ ਛੋਟੇ ਅਤੇ ਭੂਰੇ ਰੰਗ ਦੇ ਹੁੰਦੇ ਹਨ ਅਤੇ ਭਾਰ 17 ਗ੍ਰਾਮ ਪ੍ਰਤੀ 100 ਬੀਜ ਹੁੰਦਾ ਹੈ। ਇਹ ਜੜ੍ਹ ਗਲਣ ਰੋਗ ਦੀ ਰੋਧਕ ਹੈ ਅਤੇ ਟਾਟਾਂ ਦੇ ਉੱਪਰ ਧੱਬੇ ਰੋਗ ਨੂੰ ਸਹਾਰ ਲੈਂਦੀ ਹੈ। ਇਹ ਕਿਸਮ ਤਕਰੀਬਨ 135 ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ ਇਸਦਾ ਔਸਤਨ ਝਾੜ 7 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

BG 1053: ਇਹ ਕਾਬੁਲੀ ਛੋਲਿਆਂ ਦੀ ਕਿਸਮ ਹੈ। ਇਸ ਕਿਸਮ ਦੇ ਫੁੱਲ ਜਲਦੀ ਨਿਕਲ ਆਉਂਦੇ ਹਨ ਅਤੇ ਇਹ 155 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਸਫੇਦ ਰੰਗ ਦੇ ਅਤੇ ਮੋਟੇ ਹੁੰਦੇ ਹਨ। ਇਸਦਾ ਔਸਤਨ ਝਾੜ 8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਨ੍ਹਾਂ ਦੀ ਖੇਤੀ ਪੂਰੇ ਪ੍ਰਾਂਤ ਦੇ ਸੇਂਜੂ ਇਲਾਕਿਆਂ ਵਿੱਚ ਕੀਤੀ ਜਾਂਦੀ ਹੈ।

L 550: ਇਹ ਕਾਬੁਲੀ ਛੋਲਿਆਂ ਦੀ ਕਿਸਮ ਹੈ। ਇਹ ਦਰਮਿਆਨੀ ਫੈਲਣ ਵਾਲੀ ਅਤੇ ਛੇਤੀ ਫੁੱਲ ਦੇਣ ਵਾਲੀ ਕਿਸਮ ਹੈ। ਇਹ 160 ਦਿਨਾਂ ਚ ਪੱਕ ਜਾਂਦੀ ਹੈ। ਇਸਦੇ ਦਾਣੇ ਚਿੱਟੇ ਰੰਗ ਦੇ ਅਤੇ ਔਸਤਨ ਝਾੜ 6 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

L 551: ਇਹ ਕਾਬੁਲੀ ਛੋਲਿਆਂ ਦੀ ਕਿਸਮ ਹੈ। ਇਹ ਸੋਕਾ ਰੋਗ ਦੀ ਰੋਧਕ ਕਿਸਮ ਹੈ। ਇਹ 135-140 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸਦਾ ਔਸਤਨ ਝਾੜ 6-8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

GNG 1958: ਇਹ ਸਿੰਚਿਤ ਇਲਾਕਿਆਂ ਅਤੇ ਆਮ ਸਿੰਚਾਈ ਵਾਲੇ ਖੇਤਰਾਂ ਲਈ ਢੁਕਵੀਂ ਹੈ। ਇਹ ਕਿਸਮ 145 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸਦੇ ਬੀਜ ਭੂਰੇ ਰੰਗ ਦੇ ਹੁੰਦੇ ਹਨ। ਇਸਦਾ ਔਸਤਨ ਝਾੜ 8-10 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

GNG 1969: ਇਹ ਸਿੰਚਿਤ ਇਲਾਕਿਆਂ ਅਤੇ ਆਮ ਸਿੰਚਾਈ ਵਾਲੇ ਖੇਤਰਾਂ ਲਈ ਢੁਕਵੀਂ ਹੈ। ਇਸਦਾ ਬੀਜ ਸਫੇਦ ਰੰਗ ਦਾ ਹੁੰਦਾ ਹੈ ਅਤੇ ਫਸਲ 146 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸਦਾ ਔਸਤਨ ਝਾੜ 9 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

GLK 28127: ਇਹ ਸਿੰਚਿਤ ਇਲਾਕਿਆਂ ਲਈ ਢੁਕਵੀਂ ਕਿਸਮ ਹੈ। ਇਸਦੇ ਬੀਜ ਹਲਕੇ ਪੀਲੇ ਅਤੇ ਸਫੇਦ ਰੰਗ ਦੇ ਅਤੇ ਵੱਡੇ ਆਕਾਰ ਦੇ ਹੁੰਦੇ ਹਨ ਜੋ ਦਿਖਣ ਵਿੱਚ ਉੱਲੂ ਵਰਗੇ ਲਗਦੇ ਹਨ। ਇਹ ਕਿਸਮ 149 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸਦਾ ਔਸਤਨ ਝਾੜ 8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

GPF2: ਇਸ ਕਿਸਮ ਦੇ ਪੌਦੇ ਲੰਬੇ ਹੁੰਦੇ ਹਨ ਜੋ ਕਿ ਉੱਪਰ ਵੱਲ ਵਧਦੇ ਹਨ। ਇਹ ਟਾਟਾਂ ਦੇ ਉੱਪਰ ਪੈਣ ਵਾਲੇ ਧੱਬਾ ਰੋਗ ਦੀ ਰੋਧਕ ਕਿਸਮ ਹੈ। ਇਹ ਕਿਸਮ ਤਕਰੀਬਨ 165 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸਦਾ ਔਸਤ ਝਾੜ 7.6 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

Aadhar (RSG-963): ਇਹ ਕਿਸਮ ਟਾਟਾਂ ਦੇ ਧੱਬਾ ਰੋਗ, ਜੜ ਗਲਣ, ਬੀ.ਜੀ.ਐੱਮ, ਤਣੇ ਤੋਂ ਜੜ੍ਹਾਂ ਵਿਚਲੇ ਹਿੱਸੇ ਦਾ ਗਲਣਾ, ਫਲੀ ਦਾ ਗੜੂੰਆ ਅਤੇ ਨਿਮਾਟੋਡ ਆਦਿ ਦੀ ਰੋਧਕ ਹੈ। ਇਹ ਕਿਸਮ ਤਕਰੀਬਨ 125-130 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸਦਾ ਔਸਤਨ ਝਾੜ 6 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

Anubhav (RSG 888): ਇਹ ਕਿਸਮ ਬਰਾਨੀ ਖੇਤਰਾਂ ਲਈ ਢੁੱਕਵੀਂ ਹੈ। ਇਹ ਸੋਕਾ ਰੋਗ ਅਤੇ ਜੜ੍ਹ ਗਲਣ ਦੀ ਰੋਧਕ ਕਿਸਮ ਹੈ। ਇਹ ਕਿਸਮ ਤਕਰੀਬਨ 130-135 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸਦਾ ਔਸਤਨ ਝਾੜ 9 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

Pusa Chamatkar: ਇਹ ਕਾਬੁਲੀ ਛੋਲਿਆਂ ਦੀ ਕਿਸਮ ਹੈ। ਇਹ ਕਿਸਮ ਤਕਰੀਬਨ 140-150 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸਦਾ ਔਸਤਨ ਝਾੜ 7.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

PBG 5: ਇਹ ਕਿਸਮ 2003 ਵਿੱਚ ਜਾਰੀ ਕੀਤੀ ਗਈ ਹੈ। ਇਹ 165 ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ ਇਸਦੀ ਔਸਤਨ ਪੈਦਾਵਾਰ 6.8 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ, ਇਸ ਦੇ ਦਾਣੇ ਮੋਟੇ ਅਤੇ ਭੂਰੇ ਰੰਗ ਦੇ ਹੁੰਦੇ ਹੈ ਇਹ ਕਿਸਮ ਸੋਕੇ ਅਤੇ ਜੜਾਂ ਦੀਆ ਬਿਮਾਰੀਆਂ ਨੂੰ ਸਹਿਣਯੋਗ ਹੈ।

PDG 4: ਇਹ ਕਿਸਮ 2000 ਵਿੱਚ ਜਾਰੀ ਕੀਤੀ ਗਈ ਹੈ। ਇਹ 160 ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ ਇਸਦੀ ਔਸਤਨ ਪੈਦਾਵਾਰ 7.8 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ, ਇਹ ਕਿਸਮ ਉਖੇੜਾ ਰੋਗ, ਜੜ ਗਲਣ ਅਤੇ ਸੋਕੇ ਦੀਆ ਬਿਮਾਰੀਆਂ ਨੂੰ ਸਹਿਣਯੋਗ ਹੈ।

PDG 3: ਇਸ ਕਿਸਮ ਦੀ ਔਸਤਨ ਪੈਦਾਵਾਰ 7.2 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ਅਤੇ ਇਹ 160 ਦਿਨਾਂ ਵਿੱਚ ਪੱਕ ਜਾਂਦੀ ਹੈ।

L 552: ਇਹ ਕਿਸਮ 2011 ਵਿੱਚ ਜਾਰੀ ਕੀਤੀ ਗਈ ਹੈ। ਇਹ 157  ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ ਇਸਦੀ ਔਸਤਨ ਪੈਦਾਵਾਰ 7.3 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ, ਇਸਦੇ ਦਾਣੇ ਮੋਟੇ ਹੁੰਦੇ ਹੈ ਅਤੇ ਇਸਦੇ 100 ਦਾਣਿਆਂ ਦਾ ਔਸਤਨ ਭਾਰ 33.6 ਗ੍ਰਾਮ ਹੁੰਦਾ ਹੈ।

ਹੋਰ ਰਾਜਾਂ ਦੀਆਂ ਕਿਸਮਾਂ

C 235: ਇਹ ਕਿਸਮ ਤਕਰੀਬਨ 145-150 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਕਿਸਮ ਤਣਾ ਗਲਣ ਅਤੇ ਝੁਲਸ ਰੋਗ ਨੂੰ ਸਹਾਰਨਯੋਗ ਹੈ। ਇਸਦੇ ਦਾਣੇ ਦਰਮਿਆਨੇ ਆਕਾਰ ਅਤੇ ਪੀਲੇ-ਭੂਰੇ ਰੰਗ ਦੇ ਹੁੰਦੇ ਹਨ। ਇਸਦਾ ਔਸਤਨ ਝਾੜ 8.4-10 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

G 24: ਇਹ ਦਰਮਿਆਨੀ ਫੈਲਣ ਵਾਲੀ ਕਿਸਮ ਹੈ ਅਤੇ ਬਰਾਨੀ ਖੇਤਰਾਂ ਲਈ ਢੁੱਕਵੀਂ ਹੈ। ਇਹ ਕਿਸਮ ਤਕਰੀਬਨ 140-145 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸਦਾ ਔਸਤਨ ਝਾੜ 10-12 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

G 130: ਇਹ ਦਰਮਿਆਨੇ ਅੰਤਰਾਲ ਵਾਲੀ ਕਿਸਮ ਹੈ। ਇਸਦਾ ਔਸਤਨ ਝਾੜ 8-12 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

Pant G 114: ਇਹ ਕਿਸਮ ਤਕਰੀਬਨ 150 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਝੁਲਸ ਰੋਗ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਝਾੜ 12-14 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

C 104: ਇਹ ਕਾਬੁਲੀ ਛੋਲਿਆਂ ਦੀ ਕਿਸਮ ਹੈ, ਜੋ ਕਿ ਪੰਜਾਬ ਅਤੇ ਉੱਤਰ ਪ੍ਰਦੇਸ਼ ਲਈ ਢੁੱਕਵੀਂ ਹੈ। ਇਸਦਾ ਔਸਤਨ ਝਾੜ 6-8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

Pusa 209: ਇਹ ਕਿਸਮ ਤਕਰੀਬਨ 140-165 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸਦਾ ਔਸਤਨ ਝਾੜ 10-12 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

ਖੇਤ ਦੀ ਤਿਆਰੀ

ਛੋਲਿਆਂ ਦੀ ਫਸਲ ਲਈ ਜ਼ਿਆਦਾ ਪੱਧਰੇ ਬੈੱਡਾਂ ਦੀ ਲੋੜ ਨਹੀਂ ਹੁੰਦੀ ਹੈ। ਜੇਕਰ ਇਸਨੂੰ ਮਿਕਸ ਫਸਲ ਦੇ ਤੌਰ 'ਤੇ ਉਗਾਇਆ ਜਾਵੇ ਤਾਂ ਖੇਤ ਚੰਗੀ ਤਰ੍ਹਾਂ ਵਾਹਿਆ ਹੋਣਾ ਚਾਹੀਦਾ ਹੈ। ਜੇਕਰ ਇਸ ਫਸਲ ਨੂੰ ਸਾਉਣੀ ਦੀ ਫਸਲ ਦੇ ਤੌਰ 'ਤੇ ਬੀਜਣਾ ਹੋਵੇ, ਤਾਂ ਖੇਤ ਨੂੰ ਮੌਨਸੂਨ ਆਉਣ 'ਤੇ ਡੂੰਘਾ ਵਾਹੋ, ਜੋ ਕਿ ਮੀਂਹ ਦੇ ਪਾਣੀ ਨੂੰ ਸੰਭਾਲਣ ਲਈ ਮਦਦ ਕਰੇਗਾ। ਬਿਜਾਈ ਤੋਂ ਪਹਿਲਾਂ ਖੇਤ ਨੂੰ ਇੱਕ ਵਾਰ ਵਾਹੋ। ਜੇਕਰ ਮਿੱਟੀ ਵਿੱਚ ਨਮੀਂ ਦੀ ਘਾਟ ਨਜ਼ਰ ਆਵੇ ਤਾਂ ਬਿਜਾਈ ਤੋਂ ਇੱਕ ਹਫਤਾ ਪਹਿਲਾਂ ਸੁਹਾਗਾ ਫੇਰੋ।

ਬਿਜਾਈ

ਬਿਜਾਈ ਦਾ ਸਮਾਂ
ਬਰਾਨੀ ਹਾਲਾਤਾਂ ਲਈ, 10 ਅਕਤੂਬਰ ਤੋਂ 25 ਅਕਤੂਬਰ ਤੱਕ ਪੂਰੀ ਬਿਜਾਈ ਕਰੋ। ਸਿੰਚਿਤ ਹਾਲਾਤਾਂ ਲਈ 25 ਅਕਤੂਬਰ ਤੋਂ 10 ਨਵੰਬਰ ਤੱਕ ਦੇਸੀ ਅਤੇ ਕਾਬੁਲੀ ਛੋਲਿਆਂ ਦੀਆਂ ਕਿਸਮਾਂ ਦੀ ਬਿਜਾਈ ਕਰੋ। ਸਹੀ ਸਮੇਂ ਤੇ ਬਿਜਾਈ ਕਰਨਾ ਜ਼ਰੂਰੀ ਹੈ ਕਿਉਂਕਿ ਅਗੇਤੀ ਬਿਜਾਈ ਨਾਲ ਬੇਲੋੜੇ ਵਿਕਾਸ ਦਾ ਖਤਰਾ ਵੱਧ ਜਾਂਦਾ ਹੈ। ਪਿਛੇਤੀ ਬਿਜਾਈ ਨਾਲ, ਪੌਦਿਆਂ ਵਿੱਚ ਸੋਕਾ ਰੋਗ ਦਾ ਖਤਰਾ ਵੱਧ ਜਾਂਦਾ, ਪੌਦੇ ਦਾ ਵਿਕਾਸ ਮਾੜਾ ਅਤੇ ਜੜ੍ਹਾਂ ਵੀ ਉਚਿੱਤ ਢੰਗ ਨਾਲ ਨਹੀਂ ਵਧਦੀਆਂ ਹਨ।

ਫਾਸਲਾ
ਬੀਜਾਂ ਵਿੱਚਲੀ ਦੂਰੀ 10 ਸੈ.ਮੀ. ਅਤੇ ਕਤਾਰਾਂ ਵਿੱਚਲੀ ਦੂਰੀ 30-40 ਸੈ.ਮੀ. ਹੋਣੀ ਚਾਹੀਦੀ ਹੈ।

ਬੀਜ ਦੀ ਡੂੰਘਾਈ
ਬੀਜ ਨੂੰ 10-12.5 ਸੈ.ਮੀ. ਡੂੰਘਾ ਬੀਜਣਾ ਚਾਹੀਦਾ ਹੈ।

ਬਿਜਾਈ ਦਾ ਢੰਗ
ਉੱਤਰੀ ਭਾਰਤ ਵਿੱਚ ਇਸਦੀ ਬਿਜਾਈ ਪੋਰਾ ਢੰਗ ਨਾਲ ਕੀਤੀ ਜਾਂਦੀ ਹੈ।

ਬੀਜ

ਬੀਜ ਦੀ ਮਾਤਰਾ
ਦੇਸੀ ਕਿਸਮਾਂ ਲਈ 15-18 ਕਿਲੋ ਬੀਜ ਪ੍ਰਤੀ ਏਕੜ ਪਾਓ ਅਤੇ 37 ਕਿਲੋ ਬੀਜ ਪ੍ਰਤੀ ਏਕੜ ਕਾਬੁਲੀ ਕਿਸਮਾਂ ਲਈ ਪਾਓ। ਜੇਕਰ ਬਿਜਾਈ ਨਵੰਬਰ ਦੇ ਦੂਜੇ ਪੰਦਰਵਾੜੇ ਕੀਤੀ ਜਾਵੇ ਤਾਂ 27 ਕਿਲੋ ਬੀਜ ਪ੍ਰਤੀ ਏਕੜ ਪਾਓ ਅਤੇ ਜੇਕਰ ਬਿਜਾਈ ਦਸੰਬਰ ਦੇ ਪਹਿਲੇ ਪੰਦਰਵਾੜੇ ਕੀਤੀ ਜਾਵੇ ਤਾਂ 36 ਕਿਲੋ ਬੀਜ ਪ੍ਰਤੀ ਏਕੜ ਪਾਓ।

ਬੀਜ ਦੀ ਸੋਧ
ਟ੍ਰਾਈਕੋਡਰਮਾ 2.5 ਕਿਲੋ ਪ੍ਰਤੀ ਏਕੜ+ਗਲ਼ਿਆ ਹੋਇਆ ਗੋਹਾ 50 ਕਿਲੋ ਮਿਲਾਓ ਅਤੇ ਫਿਰ ਜੂਟ ਦੀਆਂ ਬੋਰੀਆਂ ਨਾਲ ਢੱਕ ਦਿਓ। ਫਿਰ ਇਸ ਘੋਲ ਨੂੰ ਨਮੀ ਵਾਲੀ ਜ਼ਮੀਨ ਤੇ ਬਿਜਾਈ ਤੋਂ ਪਹਿਲਾਂ ਖਿਲਾਰ ਦਿਓ। ਇਸ ਨਾਲ ਮਿੱਟੀ ਵਿੱਚ ਪੈਦਾ ਹੋਣ ਵਾਲੀਆਂ ਬਿਮਾਰੀਆਂ ਨੂੰ ਰੋਕਿਆ ਜਾ ਸਕਦਾ ਹੈ। ਬੀਜਾਂ ਨੂੰ ਮਿੱਟੀ ਵਿੱਚ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ ਉੱਲੀਨਾਸ਼ਕ ਜਿਵੇਂ ਕਿ ਕਾਰਬੈਂਡਾਜ਼ਿਮ 12%+ਮੈਨਕੋਜ਼ੇਬ 63% ਡਬਲਿਊ ਪੀ(ਸਾਫ) 2 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਬਿਜਾਈ ਤੋਂ ਪਹਿਲਾਂ ਸੋਧੋ। ਸਿਉਂਕ ਵਾਲੀ ਜ਼ਮੀਨ ਤੇ ਬਿਜਾਈ ਲਈ ਬੀਜਾਂ ਨੂੰ ਕਲੋਰਪਾਈਰੀਫੋਸ 20 ਈ ਸੀ 10 ਮਿ.ਲੀ. ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ।
ਬੀਜਾਂ ਦਾ ਮੈਸੋਰਹਾਈਜ਼ੋਬੀਅਮ ਨਾਲ ਟੀਕਾਕਰਣ ਕਰੋ। ਇਸ ਨਾਲ ਛੋਲਿਆਂ ਦੀ ਪੈਦਾਵਾਰ ਵਿੱਚ ਵਾਧਾ ਹੁੰਦਾ ਹੈ ਅਤੇ 7% ਤੱਕ ਝਾੜ ਵੀ ਵੱਧ ਜਾਂਦਾ ਹੈ। ਇਸ ਤਰ੍ਹਾਂ ਕਰਨ ਲਈ ਬੀਜਾਂ ਨੂੰ ਪਾਣੀ ਵਿੱਚ ਭਿਉਂ ਕੇ ਉਨ੍ਹਾਂ ਤੇ ਮੈਸੋਰਹਾਈਜ਼ੋਬੀਅਮ ਪਾਓ। ਟੀਕਾਕਰਣ ਤੋਂ ਬਾਅਦ ਬੀਜਾਂ ਨੂੰ ਛਾਂਵੇਂ ਸੁਕਾਓ।
ਹੇਠਾਂ ਦਿੱਤੇ ਉੱਲੀਨਾਸ਼ਕਾਂ ਵਿੱਚੋ ਕੋਈ ਇੱਕ ਵਰਤੋ:

Fungicide name Quantity (Dosage per kg seed)

Carbendazim 12% + Mancozeb 63% WP

2gm
Thiram 3gm

ਖਾਦਾਂ

ਖਾਦਾਂ (ਕਿਲੋ ਪ੍ਰਤੀ ਏਕੜ)

Crops UREA SSP MURIATE OF POTASH
Desi 13 50 As per soil test result
Kabuli 13 50 As per soil test result

 

ਤੱਤ (ਕਿਲੋ ਪ੍ਰਤੀ ਏਕੜ)

Crops UREA SSP MURIATE OF POTASH
Desi 6 8 As per soil test result
Kabuli 6 16 As per soil test result

 

ਦੇਸੀ ਕਿਸਮਾਂ ਲਈ ਸਿੰਚਿਤ ਅਤੇ ਅਸਿੰਚਿਤ ਇਲਾਕਿਆਂ ਵਿੱਚ ਨਾਇਟ੍ਰੋਜਨ (ਯੂਰੀਆ 13 ਕਿਲੋ) ਅਤੇ ਫਾਸਫੋਰਸ (ਸੁਪਰ ਫਾਸਫੇਟ 50 ਕਿਲੋ) ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਸਮੇਂ ਪਾਓ। ਜਦਕਿ ਕਾਬੁਲੀ ਛੋਲਿਆਂ ਦੀਆਂ ਕਿਸਮਾਂ ਲਈ, ਬਿਜਾਈ ਵੇਲੇ 13 ਕਿਲੋ ਯੂਰੀਆ ਅਤੇ 100 ਕਿਲੋ ਸੁਪਰ ਫਾਸਫੇਟ ਪ੍ਰਤੀ ਏਕੜ ਪਾਓ। ਖਾਦਾਂ ਦੀ ਜ਼ਿਆਦਾ ਵਧੀਆ ਵਰਤੋਂ ਲਈ ਖਾਦਾਂ ਨੂੰ ਖਾਲੀਆਂ ਵਿੱਚ 7-10 ਸੈ.ਮੀ. ਦੀ ਡੂੰਘਾਈ ਤੇ ਬੀਜੋ।

ਨਦੀਨਾਂ ਦੀ ਰੋਕਥਾਮ

ਨਦੀਨਾਂ ਦੀ ਰੋਕਥਾਮ ਲਈ ਪਹਿਲੀ ਗੋਡੀ ਹੱਥੀਂ ਜਾਂ ਕੱਖ ਕੱਢਣ ਵਾਲੀ ਚਰਖੜੀ ਨਾਲ ਬਿਜਾਈ ਤੋਂ 25-30 ਦਿਨ ਬਾਅਦ ਕਰੋ ਅਤੇ ਲੋੜ ਪੈਣ 'ਤੇ ਦੂਸਰੀ ਗੋਡੀ ਬਿਜਾਈ ਤੋਂ 60 ਦਿਨਾਂ ਬਾਅਦ ਕਰੋ।
ਨਾਲ ਦੀ ਨਾਲ ਨਦੀਨਾਂ ਦੀ ਪ੍ਰਭਾਵਸ਼ਾਲੀ ਰੋਕਥਾਮ ਲਈ ਬਿਜਈ ਤੋਂ ਪਹਿਲਾਂ ਪੈਂਡੀਮੈਥਾਲਿਨ 1 ਲੀਟਰ ਪ੍ਰਤੀ 200 ਲੀਟਰ ਪਾਣੀ ਵਿੱਚ ਘੋਲ ਕੇ ਬਿਜਾਈ ਤੋਂ 3 ਦਿਨਾਂ ਬਾਅਦ ਇੱਕ ਏਕੜ ਵਿੱਚ ਸਪਰੇਅ ਕਰੋ। ਘੱਟ ਨੁਕਸਾਨ ਹੋਣ ਨਦੀਨ-ਨਾਸ਼ਕ ਦੀ ਬਜਾਏ ਹੱਥੀਂ ਗੋਡੀ ਕਰੋ ਜਾਂ ਕਹੀ ਨਾਲ ਕੱਖ ਕੱਢੋ। ਇਸ ਨਾਲ ਮਿੱਟੀ ਹਵਾਦਾਰ ਬਣੀ ਰਹਿੰਦੀ ਹੈ।

ਸਿੰਚਾਈ

ਸੇਂਜੂ ਹਾਲਾਤਾਂ ਵਿੱਚ ਬਿਜਾਈ ਤੋਂ ਪਹਿਲਾਂ ਇੱਕ ਵਾਰੀ ਪਾਣੀ ਦਿਓ।ਇਸ ਨਾਲ ਬੀਜ ਵਧੀਆ ਤਰੀਕੇ ਨਾਲ ਪੁੰਗਰਦੇ ਹਨ ਅਤੇ ਫਸਲ ਦਾ ਵਾਧਾ ਵੀ ਵਧੀਆ ਹੁੰਦਾ ਹੈ। ਦੂਜੀ ਵਾਰ ਪਾਣੀ ਫੁੱਲ ਆਉਣ ਤੋਂ ਪਹਿਲਾਂ ਅਤੇ ਤੀਸਰਾ ਪਾਣੀ ਫਲੀਆਂ ਦੇ ਵਿਕਾਸ ਸਮੇਂ ਲਾਓ। ਅਗੇਤੀ ਵਰਖਾ ਹੋਣ ਤੇ ਸਿੰਚਾਈ ਦੇਰੀ ਨਾਲ ਅਤੇ ਲੋੜ ਅਨੁਸਾਰ ਕਰੋ। ਬੇਲੋੜਾ ਪਾਣੀ ਦੇਣ ਨਾਲ ਫਸਲ ਦਾ ਵਿਕਾਸ ਅਤੇ ਝਾੜ ਘੱਟ ਜਾਂਦਾ ਹੈ। ਇਹ ਫਸਲ ਪਾਣੀ ਦੇ ਜ਼ਿਆਦਾ ਖੜੇ ਰਹਿਣ ਨੂੰ ਨਹੀਂ ਸਹਿਣ ਕਰ ਸਕਦੀ, ਇਸ ਲਈ ਚੰਗੇ ਨਿਕਾਸ ਦਾ ਵੀ ਪ੍ਰਬੰਧ ਕਰੋ।

ਪੌਦੇ ਦੀ ਦੇਖਭਾਲ

ਸਿਉਂਕ
 • ਕੀੜੇ ਮਕੌੜੇ ਤੇ ਰੋਕਥਾਮ

ਸਿਉਂਕ: ਇਹ ਫਸਲ ਨੂੰ ਜੜ੍ਹ ਅਤੇ ਜੜ੍ਹਾਂ ਕੋਲੋ ਖਾਂਦੀ ਹੈ।ਨੁਕਸਾਨਿਆ ਪੌਦਾ ਮੁਰਝਾਉਣ ਲੱਗ ਜਾਂਦਾ ਹੈ।ਬੂਟਾ ਸੌਖਾ ਪੱਟਿਆ ਜਾਂਦਾ ਹੈ।ਸਿਉਂਕ ਫਸਲ ਨੂੰ ਉੱਗਣ ਅਤੇ ਪੱਕਣ ਸਮੇਂ ਬਹੁਤ ਨੁਕਸਾਨ ਕਰਦੀ ਹੈ। ਇਸ ਦੀ ਰੋਥਾਮ ਲਈ ਬਿਜਾਈ ਤੋਂ ਪਹਿਲਾਂ ਬੀਜ ਨੂੰ 10 ਮਿ.ਲੀ. ਡਰਸਬਾਨ 20 ਈ.ਸੀ. ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਓ।ਖੜੀ ਫਸਲ ਤੇ 4 ਮਿ.ਲੀ. ਇਮੀਡੈਕਲੋਪ੍ਰਿਡ ਜਾਂ 5 ਮਿ.ਲੀ. ਡਰਸਬਾਨ ਪ੍ਰਤੀ 10 ਲੀ. ਪਾਣੀ ਨਾਲ ਛਿੜਕਾਅ ਕਰੋ।

ਕੁਤਰਾ ਸੁੰਡੀ

ਕੁਤਰਾ ਸੁੰਡੀ: ਇਹ ਸੁੰਡੀ ਮਿੱਟੀ ਵਿੱਚ 2-4 ਇੰਚ ਡੂੰਘਾਈ ਵਿੱਚ ਲੁਕ ਕੇ ਰਹਿੰਦੀ ਹੈ। ਇਹ ਪੌਦੇ ਦੇ ਮੁੱਢ, ਟਾਹਣੀਆਂ ਅਤੇ ਤਣੇ ਨੂੰ ਕੱਟਦੀ ਹੈ। ਇਹ ਮਿੱਟੀ ਵਿੱਚ ਹੀ ਅੰਡੇ ਦਿੰਦੀ ਹੈ। ਸੁੰਡੀ ਦਾ ਰੰਗ ਗੂੜਾ ਭੂਰਾ ਹੁੰਦਾ ਹੈ ਅਤੇ ਸਿਰ ਤੋਂ ਲਾਲ ਹੁੰਦੀ ਹੈ।
ਇਸਦੀ ਰੋਕਥਾਮ ਲਈ ਫਸਲੀ ਚੱਕਰ ਅਪਣਾਓ। ਚੰਗੀ ਰੂੜੀ ਦੀ ਖਾਦ ਦੀ ਵਰਤੋਂ ਕਰੋ। ਸ਼ੁਰੂਆਤੀ ਸਮੇਂ ਵਿੱਚ ਸੁੰਡੀਆਂ ਨੂੰ ਹੱਥੀਂ ਇਕੱਠਾ ਕਰਕੇ ਨਸ਼ਟ ਕਰ ਦਿਓ। ਛੋਲਿਆਂ ਦੀ ਫਸਲ ਨੇੜੇ ਟਮਾਟਰ ਜਾਂ ਭਿੰਡੀਆਂ ਦੀ ਖੇਤੀ ਨਾ ਕਰੋ। ਘੱਟ ਹਮਲੇ ਦੀ ਸਥਿਤੀ ਵਿੱਚ ਕੁਇਨਲਫੋਸ 25 ਈ ਸੀ 400 ਮਿ.ਲੀ. ਨੂੰ ਪ੍ਰਤੀ 200-240 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਦੀ ਸਪਰੇਅ ਕਰੋ। ਜ਼ਿਆਦਾ ਹਮਲੇ ਦੀ ਸਥਿਤੀ ਵਿੱਚ ਪ੍ਰੋਫੈਨੋਫੋਸ 50 ਈ ਸੀ 600 ਮਿ.ਲੀ. ਪ੍ਰਤੀ ਏਕੜ ਨੂੰ 200-240 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

ਫਲੀ ਛੇਦਕ:

ਫਲੀ ਛੇਦਕ: ਇਹ ਛੋਲਿਆਂ ਦੀ ਫਸਲ ਦਾ ਇੱਕ ਖਤਰਨਾਕ ਕੀੜਾ ਹੈ, ਜੋ ਫਸਲ ਦੇ ਝਾੜ ਨੂੰ 75% ਤੱਕ ਘਟਾ ਦਿੰਦਾ ਹੈ। ਇਹ ਪੱਤਿਆਂ, ਫਲਾਂ ਅਤੇ ਹਰੀਆਂ ਫਲੀਆਂ ਨੂੰ ਖਾਂਦਾ ਹੈ। ਇਹ ਫਲੀਆਂ ਤੇ ਗੋਲ ਸੁਰਾਖ ਬਣਾ ਦਿੰਦਾ ਹੈ ਅਤੇ ਦਾਣਿਆਂ ਨੂੰ ਖਾਂਦਾ ਹੈ।
ਹੈਲੀਕੋਵਰਪਾ ਆਰਮੀਗੇਰਾ ਲਈ ਫੇਰੋਮੋਨ ਕਾਰਡ 5 ਪ੍ਰਤੀ ਏਕੜ ਲਾਓ। ਘੱਟ ਹਮਲਾ ਹੋਣ ਤੇ, ਸੁੰਡੀ ਹੱਥੀਂ ਚੁੱਗ ਕੇ ਬਾਹਰ ਕੱਢ ਦਿਓ। ਸ਼ੁਰੂਆਤੀ ਸਮੇਂ ਵਿੱਚ ਐੱਚ ਐੱਨ ਪੀ ਵੀ ਜਾਂ ਨਿੰਮ ਦਾ ਅਰਕ 50 ਗ੍ਰਾਮ ਪ੍ਰਤੀ ਲੀਟਰ ਪਾਣੀ ਵਰਤੋ। ਈ ਟੀ ਐੱਲ ਸਤਰ ਤੋਂ ਬਾਅਦ ਰਸਾਇਣਾਂ ਦੀ ਵਰਤੋਂ ਜ਼ਰੂਰੀ ਹੁੰਦੀ ਹੈ। (ਈ ਟੀ ਐੱਲ: 5-8 ਅੰਡੇ ਪ੍ਰਤੀ ਪੌਦਾ)
ਜਦੋਂ ਫਸਲ ਦੇ 50% ਫੁੱਲ ਨਿਕਲ ਆਉਣ ਤਾਂ, ਡੈਲਟਾਮੈਥਰੀਨ 1%+ਟ੍ਰਾਈਜ਼ੋਫੋਸ 35% 25 ਮਿ.ਲੀ. ਪ੍ਰਤੀ 10 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ। ਇਸ ਸਪਰੇਅ ਤੋਂ ਬਾਅਦ ਐਮਾਮੈਕਟਿਨ ਬੈਂਜ਼ੋਏਟ 5%ਐੱਸ ਜੀ 3 ਗ੍ਰਾਮ ਪ੍ਰਤੀ 10 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ। ਜ਼ਿਆਦਾ ਹਮਲੇ ਦੀ ਹਾਲਤ ਵਿੱਚ ਐਮਾਮੈਕਟਿਨ ਬੈਂਜ਼ੋਏਟ 5%ਐੱਸ ਜੀ 7-8 ਗ੍ਰਾਮ ਪ੍ਰਤੀ 15 ਲੀਟਰ ਜਾਂ ਫਲੂਬੈਂਡੀਅਮਾਈਡ 20% ਡਬਲਿਊ ਜੀ 8 ਗ੍ਰਾਮ ਪ੍ਰਤੀ 15 ਲੀਟਰ ਪਾਣੀ ਦੀ ਸਪਰੇਅ ਕਰੋ।

ਮੁਰਝਾਉਣਾ
 • ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ

ਮੁਰਝਾਉਣਾ: ਤਣੇ, ਟਾਹਣੀਆਂ ਅਤੇ ਫਲੀਆਂ ਤੇ ਗੂੜੇ-ਭੂਰੇ ਰੰਗ ਦੇ ਧੱਬੇ ਨਜ਼ਰ ਆਉਂਦੇ ਹਨ। ਬੇਲੋੜਾ ਅਤੇ ਜ਼ਿਆਦਾ ਮੀਂਹ ਪੈਣ ਨਾਲ ਪੌਦਾ ਨਸ਼ਟ ਹੋ ਜਾਂਦਾ ਹੈ।
ਇਸ ਬਿਮਾਰੀ ਦੀਆਂ ਰੋਧਕ ਕਿਸਮਾਂ ਹੀ ਵਰਤੋ। ਬੀਜਾਈ ਤੋਂ ਪਹਿਲਾਂ ਬੀਜਾਂ ਨੂੰ ਉੱਲੀਨਾਸ਼ਕ ਨਾਲ ਸੋਧੋ। ਬਿਮਾਰੀ ਦਾ ਹਮਲਾ ਦਿਖਣ ਤੇ ਇੰਡੋਫਿਲ ਐਮ-45 ਜਾਂ ਕਪਤਾਨ 360 ਗ੍ਰਾਮ ਪ੍ਰਤੀ 100 ਲੀਟਰ ਪਾਣੀ ਦੀ ਸਪਰੇਅ ਪ੍ਰਤੀ ਇੱਕ ਏਕੜ ਤੇ ਕਰੋ। ਲੋੜ ਪੈਣ ਤੇ 15 ਦਿਨਾਂ ਬਾਅਦ ਦੋਬਾਰਾ ਸਪਰੇਅ ਕਰੋ।

ਸਲੇਟੀ ਉੱਲੀ

ਸਲੇਟੀ ਉੱਲੀ: ਪੱਤਿਆਂ ਅਤੇ ਟਾਹਣੀਆਂ ਤੇ ਛੋਟੇ ਪਾਣੀ ਵਰਗੇ ਧੱਬੇ ਦਿਖਾਈ ਦਿੰਦੇ ਹਨ। ਨੁਕਸਾਨੇ ਪੱਤਿਆਂ ਤੇ ਧੱਬੇ ਗੂੜੇ-ਭੂਰੇ ਰੰਗ ਦੇ ਹੋ ਜਾਂਦੇ ਹਨ। ਜ਼ਿਆਦਾ ਹਮਲੇ ਦੀ ਸਥਿਤੀ ਵਿੱਚ, ਟਾਹਣੀਆਂ, ਪੱਤਿਆਂ ਦੀਆਂ ਡੰਡੀਆਂ, ਪੱਤੀਆਂ ਅਤੇ ਫੁੱਲਾਂ ਤੇ ਭੂਰੇ ਧੱਬੇ ਪੂਰੀ ਤਰ੍ਹਾਂ ਫੈਲ ਜਾਂਦੇ ਹਨ। ਨੁਕਸਾਨਿਆ ਤਣਾ ਟੁੱਟ ਜਾਂਦਾ ਹੈ ਅਤੇ ਪੌਦਾ ਮਰ ਜਾਂਦਾ ਹੈ।
ਇਸਦੀ ਰੋਕਥਾਮ ਲਈ ਬਿਜਾਈ ਤੋਂ ਪਹਿਲਾਂ ਬੀਜਾਂ ਦੀ ਸੋਧ ਜ਼ਰੂਰ ਕਰੋ। ਜੇਕਰ ਹਮਲਾ ਦਿਖੇ ਤਾਂ, ਕਾਰਬੈਂਡਾਜ਼ਿਮ 2 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ।

ਕੁੰਗੀ

ਕੁੰਗੀ: ਇਸ ਬਿਮਾਰੀ ਦਾ ਜ਼ਿਆਦਾਤਰ ਹਮਲਾ ਪੰਜਾਬ ਅਤੇ ਉੱਤਰ ਪ੍ਰਦੇਸ਼ ਵਿੱਚ ਹੁੰਦਾ ਹੈ। ਪੱਤਿਆਂ ਦੇ ਹੇਠਲੇ ਭਾਗ ਤੇ ਛੋਟੇ, ਗੋਲ ਤੋਂ ਅੰਡਾਕਾਰ, ਹਲਕੇ ਜਾਂ ਗੂੜੇ ਭੂਰੇ ਧੱਬੇ ਦਿਖਾਈ ਦਿੰਦੇ ਹਨ। ਇਸ ਤੋਂ ਬਾਅਦ ਧੱਬੇ ਕਾਲੇ ਹੋ ਜਾਂਦੇ ਹਨ ਅਤੇ ਨੁਕਸਾਨੇ ਪੱਤੇ ਝੜ ਜਾਂਦੇ ਹਨ।
ਇਸਦੀ ਰੋਕਥਾਮ ਲਈ ਰੋਧਕ ਕਿਸਮਾਂ ਦੀ ਵਰਤੋਂ ਕਰੋ। ਜੇਕਰ ਖੇਤ ਵਿੱਚ ਇਸਦੇ ਲੱਛਣ ਦਿਖਣ ਤਾਂ ਮੈਨਕੋਜ਼ੇਬ 75 ਡਬਲਿਊ ਪੀ 2 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ। ਫਿਰ 10 ਦਿਨਾਂ ਦੇ ਫਾਸਲੇ ਤੇ ਦੋ ਹੋਰ ਸਪਰੇਆਂ ਕਰੋ।

ਸੋਕਾ

ਸੋਕਾ: ਇਸ ਬਿਮਾਰੀ ਨਾਲ ਝਾੜ ਵਿੱਚ ਕਾਫੀ ਕਮੀ ਆਉਂਦੀ ਹੈ। ਇਹ ਬਿਮਾਰੀ ਨਵੇਂ ਪੌਦੇ ਦੇ ਤਿਆਰ ਹੋਣ ਸਮੇਂ ਅਤੇ ਪੌਦੇ ਦੇ ਵਾਧੇ ਸਮੇਂ ਹਮਲਾ ਕਰ ਸਕਦੀ ਹੈ। ਸ਼ੁਰੂ ਵਿੱਚ ਨੁਕਸਾਨੇ ਪੌਦੇ ਦੇ ਪੱਤਿਆਂ ਦੀਆਂ ਡੰਡੀਆਂ ਝੜਨ ਲੱਗ ਜਾਂਦੀਆਂ ਹਨ ਅਤੇ ਫਿੱਕੀਆਂ ਹਰੀਆਂ ਦਿਖਦੀਆਂ ਹਨ। ਫਿਰ ਸਾਰੇ ਪੱਤੇ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਹਨ।
ਇਸਦੀ ਰੋਕਥਾਮ ਲਈ ਰੋਧਕ ਕਿਸਮਾਂ ਦੀ ਵਰਤੋਂ ਕਰੋ। ਇਸ ਬਿਮਾਰੀ ਦੇ ਸ਼ੁਰੂਆਤੀ ਸਮੇਂ ਵਿੱਚ ਰੋਕਥਾਮ ਲਈ 1 ਕਿਲੋ ਟ੍ਰਾਈਕੋਡਰਮਾ ਨੂੰ 200 ਕਿਲੋ ਵਧੀਆ ਰੂੜੀ ਦੀ ਖਾਦ ਵਿੱਚ ਮਿਲਾਓ ਅਤੇ 3 ਦਿਨ ਲਈ ਰੱਖੋ। ਫਿਰ ਇਸਨੂੰ ਬਿਮਾਰੀ ਨਾਲ ਪ੍ਰਭਾਵਿਤ ਹੋਈ ਜਗ੍ਹਾ ਤੇ ਪਾਓ। ਜੇਕਰ ਖੇਤਾਂ ਵਿੱਚ ਇਸਦਾ ਹਮਲਾ ਦਿਖੇ ਤਾਂ, ਪ੍ਰੋਪੀਕੋਨਾਜ਼ੋਲ 300 ਮਿ.ਲੀ. ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਸਪਰੇਅ ਕਰੋ।

ਫਸਲ ਦੀ ਕਟਾਈ

ਜਦੋਂ ਪੌਦਾ ਸੁੱਕ ਜਾਂਦਾ ਹੈ ਅਤੇ ਪੱਤੇ ਲਾਲ-ਭੂਰੇ ਦਿਖਦੇ ਹਨ ਅਤੇ ਝੜਨੇ ਸ਼ੁਰੂ ਹੋ ਜਾਂਦੇ ਹਨ, ਉਸ ਸਮੇਂ ਪੌਦਾ ਕਟਾਈ ਲਈ ਤਿਆਰ ਹੁੰਦਾ ਹੈ। ਪੌਦੇ ਨੂੰ ਦਾਤੀ ਦੀ ਮਦਦ ਨਾਲ ਕੱਟੋ। ਕਟਾਈ ਤੋਂ ਬਾਅਦ ਫਸਲ ਨੂੰ 5-6 ਦਿਨਾਂ ਲਈ ਧੁੱਪੇ ਸੁਕਾਓ। ਫਸਲ ਨੂੰ ਚੰਗੀ ਤਰ੍ਹਾਂ ਸੁਕਾਉਣ ਤੋਂ ਬਾਅਦ ਪੌਦਿਆਂ ਨੂੰ ਸੋਟੀਆਂ ਨਾਲ ਕੁੱਟੋ ਜਾਂ ਫਿਰ ਬਲਦਾਂ ਦੇ ਪੈਰਾਂ ਹੇਠਾਂ ਸ਼ਟਾਈ ਲਈ ਵਿਛਾ ਦਿਓ।

ਕਟਾਈ ਤੋਂ ਬਾਅਦ

ਫਸਲ ਦੇ ਦਾਣਿਆਂ ਨੂੰ ਸਟੋਰ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਸੁਕਾਓ। ਸਟੋਰ ਕੀਤੇ ਦਾਣਿਆਂ ਨੂੰ ਦਾਲਾਂ ਦੀ ਮੱਖੀ ਦੇ ਨੁਕਸਾਨ ਤੋਂ ਬਚਾਓ।

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare