ਉੜਦ ਦੀ ਕਾਸ਼ਤ

ਆਮ ਜਾਣਕਾਰੀ

ਕਾਲੇ ਮਾਂਹ ਨੂੰ ਹਿੰਦੀ ਵਿੱਚ ਉੜਦ ਅਤੇ ਪੰਜਾਬੀ ਵਿੱਚ ਮਾਂਹ ਕਿਹਾ ਜਾਂਦਾ ਹੈ। ਇਹ ਭਾਰਤ ਦੀ ਮਹੱਤਵਪੂਰਨ ਦਾਲ ਵਾਲੀ ਫਸਲ ਹੈ ਅਤੇ ਇਸ ਵਿੱਚ ਪ੍ਰੋਟੀਨ ਅਤੇ ਫਾਸਫੋਰਸ ਐਸਿਡ ਹੁੰਦਾ ਹੈ। ਭਾਰਤ ਵਿੱਚ ਉੜਦ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਪੰਜਾਬ, ਮਹਾਰਾਸ਼ਟਰ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਵਿੱਚ ਉਗਾਈ ਜਾਂਦੀ ਹੈ। ਪੰਜਾਬ ਵਿੱਚ ਇਹ 2.2 ਹਜ਼ਾਰ ਹੈਕਟੇਅਰ ਖੇਤਰਫਲ (2012-13) ਵਿੱਚ ਉਗਾਈ ਜਾਂਦੀ ਹੈ।

ਜਲਵਾਯੂ

 • Season

  Temperature

  15-30°C
 • Season

  Rainfall

  50-75cm
 • Season

  Sowing Temperature

  25-35°C
 • Season

  Harvesting Temperature

  18-25°C
 • Season

  Temperature

  15-30°C
 • Season

  Rainfall

  50-75cm
 • Season

  Sowing Temperature

  25-35°C
 • Season

  Harvesting Temperature

  18-25°C
 • Season

  Temperature

  15-30°C
 • Season

  Rainfall

  50-75cm
 • Season

  Sowing Temperature

  25-35°C
 • Season

  Harvesting Temperature

  18-25°C
 • Season

  Temperature

  15-30°C
 • Season

  Rainfall

  50-75cm
 • Season

  Sowing Temperature

  25-35°C
 • Season

  Harvesting Temperature

  18-25°C

ਮਿੱਟੀ

ਖਾਰੀਆ ਅਤੇ ਖੜੇ ਪਾਣੀ ਵਾਲੀਆ ਜ਼ਮੀਨਾ ਵਿੱਚ ਇਹ ਫਸਲ ਨਹੀ ਉਗਾਈ ਜਾ ਸਕਦੀ। ਫਸਲ ਦੇ ਵਾਧੇ ਲਈ ਪਾਣੀ ਬੰਨ ਕੇ ਰੱਖਣ ਵਾਲੀਆ ਅਤੇ ਭਾਰੀਆਂ ਜ਼ਮੀਨਾ ਵਧੀਆ ਮੰਨੀਆ ਜਾਦੀਆ ਹਨ ।

ਪ੍ਰਸਿੱਧ ਕਿਸਮਾਂ ਅਤੇ ਝਾੜ

Mash 338: ਇਹ ਛੋਟੇ ਕੱਦ ਦੀ ਅਤੇ ਘੱਟ ਸਮਾਂ ਲੈਣ ਵਾਲੀ ਫਸਲ ਹੈ ਜੋ ਕਿ ਸਾਉਣੀ ਦੀ ਰੁੱਤ ਵਿੱਚ ਉਗਾਈ ਜਾਂਦੀ ਹੈ।ਇਹ ਕਿਸਮ 90 ਦਿਨਾਂ ਵਿੱਚ ਪੱਕ ਜਾਂਦੀ ਹੈ। ਹਰੇਕ ਫਲੀ ਵਿੱਚ 6-7 ਦਾਣੇ ਹੁੰਦੇ ਹਨ। ਇਹ ਕਿਸਮ ਚਿਤਕਬਰਾ ਵਿਸ਼ਾਣੂ ਰੋਗ ਅਤੇ ਪੱਤਿਆ ਦੇ ਧੱਬਿਆ ਦੀ ਬਿਮਾਰੀ ਨੂੰ ਸਹਿਣਸ਼ੀਲ ਹੈ। ਇਸਦਾ ਔਸਤਨ ਝਾੜ 3.5 ਕੁਇੰਟਲ ਪ੍ਰਤੀ ਏਕੜ ਹੈ।

Mash 114: ਇਹ  ਛੋਟੇ ਕੱਦ ਦੀ ਅਤੇ ਘੱਟ ਸਮਾਂ ਲੈਣ ਵਾਲੀ ਫਸਲ ਹੈ ਜੋ ਕਿ ਸਾਉਣੀ ਦੀ ਰੁੱਤ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 85 ਦਿਨਾਂ ਵਿੱਚ ਪੱਕਦੀ ਹੈ ਅਤੇ ਹਰੇਕ ਫਲੀ ਵਿੱਚ 6-7 ਦਾਣੇ ਹੁੰਦੇ ਹਨ । ਇਸਦਾ ਔਸਤਨ ਝਾੜ 3.7  ਕੁਇੰਟਲ ਪ੍ਰਤੀ ਏਕੜ ਹੈ।

Mash 218: ਇਹ ਕਿਸਮ ਗਰਮੀ ਦੀ ਰੁੱਤ ਵਿੱਚ ਉਗਾਈ ਜਾਂਦੀ ਹੈ ਅਤੇ ਘੱਟ ਸਮੇ ਵਾਲੀ ਹੈ। ਇਹ 76 ਦਿਨਾਂ ਵਿੱਚ ਪੱਕਦੀ ਹੈ। ਇਸਦੇ ਦਾਣੇ ਮੋਟੇ ਤੇ ਕਾਲੇ ਹੁੰਦੇ ਹਨ ਤੇ ਹਰ ਫਲੀ ਵਿੱਚ 6 ਦਾਣੇ ਹੁੰਦੇ ਹਨ । ਇਸਦਾ ਔਸਤਨ ਝਾੜ 4 ਕੁਇੰਟਲ ਪ੍ਰਤੀ ਏਕੜ ਹੈ।

Mash 414: : ਇਹ ਕਿਸਮ ਗਰਮੀ ਦੀ ਰੁੱਤ ਅਤੇ ਘੱਟ ਸਮਾਂ ਲੈਣ ਵਾਲੀ ਹੈ। ਇਹ 73  ਦਿਨਾਂ ਵਿੱਚ ਪੱਕਦੀ ਹੈ। ਦਾਣੇ ਮੋਟੇ , ਕਾਲੇ ਅਤੇ ਹਰੇਕ  ਫਲੀ ਵਿੱਚ 6-7 ਦਾਣੇ ਹੁੰਦੇ ਹਨ । ਇਸਦਾ ਝਾੜ 4.3 ਕੁਇੰਟਲ ਪ੍ਰਤੀ ਏਕੜ ਹੈ।

Mash 1008: ਇਹ ਕਿਸਮ ਗਰਮੀ ਰੁੱਤ ਦੀ ਫਸਲ ਹੈ ਅਤੇ 73 ਦਿਨਾਂ ਵਿੱਚ ਪੱਕਦੀ ਹੈ। ਇਸ ਕਿਸਮ ਚਿਤਕਬਰਾ ਵਿਸ਼ਾਣੂ ਰੋਗ ਅਤੇ ਪੱਤਿਆ ਦੇ ਧੱਬਿਆ ਦੀ ਬਿਮਾਰੀ ਨੂੰ ਸਹਿਣਯੋਗ ਹੈ। ਹਰੇਕ ਫਲੀ ਵਿੱਚ 6-7 ਦਾਣੇ ਹੁੰਦੇ ਹਨ । ਇਸਦਾ ਝਾੜ 4.6 ਕੁਇੰਟਲ ਪ੍ਰਤੀ ਏਕੜ ਹੈ।

ਹੋਰ ਰਾਜਾਂ ਦੀਆਂ ਕਿਸਮਾਂ
Type 27
Type 56
Pusa 1
Pant 430
HPU 6
T 65
LBG 22
LBG 402
LBG 20

ਖੇਤ ਦੀ ਤਿਆਰੀ

ਜ਼ਮੀਨ ਨੂੰ ਭੁਰਭੁਰਾ ਬਣਾਉਣ ਲਈ 2 ਤੋਂ 3 ਵਰ ਵਾਹੋ । ਹਰੇਕ ਵਹਾਈ ਤੋਂ ਬਾਅਦ ਸੁਹਾਗਾ ਫੇਰੋ। ਖੇਤ ਨੂੰ ਨਦੀਨ ਰਹਿਤ ਰੱਖੋ।

ਬਿਜਾਈ

ਬਿਜਾਈ ਦਾ ਸਮਾਂ
ਸਾਉਣੀ ਦੀ ਫਸਲ ਲਈ ਬਿਜਾਈ ਦਾ ਸਹੀ ਸਮਾਂ ਜੂਨ ਦੇ ਆਖਰੀ ਹਫਤੇ ਤੋ ਜੁਲਾਈ ਦਾ ਪਹਿਲਾ ਹਫਤਾ ਹੈ। ਗਰਮੀਆਂ ਵਿੱਚ ਖੇਤੀ ਕਰਨ ਲਈ ਇਸ ਦਾ ਸਹੀ ਸਮਾਂ ਮਾਰਚ ਤੋਂ ਅਪ੍ਰੈਲ ਮਹੀਨਾ ਹੈ। ਅਰਧ ਪਹਾੜੀ ਖੇਤਰਾਂ ਲਈ ਇਸ ਦੀ ਬਿਜਾਈ 15 ਤੋਂ 25 ਜੁਲਾਈ ਤੱਕ ਕੀਤੀ ਜਾਂਦੀ ਹੈ।

ਫਾਸਲਾ
ਸਾਉਣੀ ਦੀ ਫਸਲ ਲਈ ਕਤਾਰਾਂ ਵਿੱਚ 30 ਸੈ:ਮੀ ਅਤੇ ਪੌਦਿਆ ਵਿੱਚ 10 ਸੈ:ਮੀ ਦਾ ਫਾਸਲਾ ਰੱਖੋ । ਹਾੜੀ ਦੀ ਫਸਲ ਲਈ ਕਤਾਰਾ ਵਿੱਚ 22.5 ਸੈ:ਮੀ ਅਤੇ ਪੌਦਿਆ ਵਿਚ 4-5 ਸੈ:ਮੀ: ਦਾ ਫਾਸਲਾ ਰੱਖੋ।

ਬੀਜ ਦੀ ਡੂੰਘਾਈ
 ਬੀਜ ਨੂੰ 4-6 ਸੈ:ਮੀ: ਡੂੰਘਾ ਬੀਜੋ।  ਪਹਾੜੀ ਇਲਾਕਿਆਂ ਵਿੱਚ ਬੀਜ਼ੀ ਫਸਲ ਦੀ ਗੁਣਵੱਤਾ ਵਧੀਆ ਹੁੰਦੀ ਹੈ ।

ਬਿਜਾਈ ਦਾ ਢੰਗ
ਬਿਜਾਈ ਲਈ ਕੇਰਾ ਜਾਂ ਪੋਰਾ ਢੰਗ ਅਪਣਾਉ ਜਾਂ ਇਸ ਦੀ ਬਿਜਾਈ, ਬਿਜਾਈ ਵਾਲੀ ਮਸ਼ੀਨ ਨਾਲ ਕਰੋ।
 

ਬੀਜ

ਬੀਜ ਦੀ ਮਾਤਰਾ
ਸਾਉਣੀ ਦੀ ਰੁੱਤ ਵਿੱਚ ਬਿਜਾਈ ਕਰਨ ਲਈ ਬੀਜ ਦੀ ਮਾਤਰਾ 7-8 ਕਿਲੋਗ੍ਰਾਮ ਪ੍ਰਤੀ ਏਕੜ ਪਾਉ ਅਤੇ ਗਰਮੀਆਂ ਦੀ ਰੁੱਤ ਵਿੱਚ ਬਿਜਾਈ ਲਈ 19-20 ਕਿਲੋਗ੍ਰਾਮ ਬੀਜ ਦੀ ਵਰਤੋ ਕਰੋ।

ਬੀਜ ਦੀ ਸੋਧ
ਬਿਜਾਈ ਤੋ ਪਹਿਲਾ ਬੀਜ ਨੂੰ ਕਪਤਾਨ,ਥੀਰਮ, ਮੈਨਕੋਜੇਬ ਜਾਂ ਕਾਰਬੈਂਡਾਜ਼ਿਮ 2.5 ਗ੍ਰਾਮ ਪ੍ਰਤੀ ਕਿਲੋ ਬੀਜ਼ ਨਾਲ ਸੋਧੋ ਅਤੇ ਬਾਅਦ ਵਿੱਚ  ਛਾਂ ਵਿੱਚ ਸੁਕਾਉ। ਰਸਾਇਣਾਂ ਤੋ ਬਾਅਦ ਬੀਜ ਨੂੰ ਰਾਈਜੋਬੀਅਮ 2 ਗ੍ਰਾਮ ਪ੍ਰਤੀ ਕਿਲੋ ਬੀਜ਼ ਨਾਲ ਸੋਧੋ।

ਹੇਠ ਲਿਖਿਆਂ ਵਿੱਚੋ ਕਿਸੇ ਇੱਕ ਫੰਗਸਨਾਸ਼ੀ ਦੀ ਵਰਤੋ ਕਰੋ

Fungicide name Quantity (Dosage per Kg seed)
Carbendazim 2.5gm
Captan 2.5gm
Thiram 2.5gm
Mancozeb 2.5gm

ਖਾਦਾਂ

ਖਾਦਾਂ ( ਕਿਲੋ ਪ੍ਰਤੀ ਏਕੜ)

UREA SSP MURIATE OF POTSH ZINC
11 60 # #

 

ਤੱਤ ( ਕਿਲੋ ਪ੍ਰਤੀ ਏਕੜ)  

NITROGEN PHOSPHORUS POTASH
5 10 #

 

ਬਿਜਾਈ ਦੇ ਸਮੇਂ ਨਾਈਟ੍ਰੋਜਨ 5 ਕਿਲੋ (11  ਕਿਲੋ ਯੂਰੀਆ), ਫਾਸਫੋਰਸ 10 ਕਿਲੋ (60 ਕਿਲੋ ਸਿੰਗਲ ਸੁਪਰ ਫਾਸਫੇਟ ) ਦੀ ਮਾਤਰਾ ਪ੍ਰਤੀ ਏਕੜ ਵਿੱਚ ਪਾਉ ।

ਨਦੀਨਾਂ ਦੀ ਰੋਕਥਾਮ

ਖੇਤ ਨੂੰ ਨਦੀਨਾਂ ਤੋ ਬਚਾਉਣ ਲਈ ਇੱਕ ਜਾਂ ਦੋ ਵਾਰ ਗੋਡੀ ਕਰੋ ਅਤੇ ਪਹਿਲੀ ਗੋਡੀ ਬਿਜਾਈ ਤੋ 1 ਮਹੀਨਾ ਬਾਅਦ ਕਰੋ। ਨਦੀਨਾਂ ਲਈ ਬਿਜਾਈ  ਤੋਂ  ਦੋ ਦਿਨਾਂ ਦੇ ਵਿੱਚ ਵਿੱਚ  ਪੈਂਡੀਮੈਥਾਲਿਨ  1 ਲੀਟਰ ਪ੍ਰਤੀ ਏਕੜ 100-200 ਲੀਟਰ ਪਾਣੀ ਵਿੱਚ ਪਾ ਕੇ  ਸਪਰੇਅ ਕਰੋ।
 

 

 

ਸਿੰਚਾਈ

ਉੜਦ ਦੀ ਫਸਲ ਸਾਉਣੀ ਰੁੱਤ ਵਿੱਚ ਉਗਾਈ ਜਾਂਦੀ ਹੈ। ਮੌਸਮ ਅਨੁਸਾਰ ਸਿੰਚਾਈ ਕਰੋ।

ਪੌਦੇ ਦੀ ਦੇਖਭਾਲ

ਪੀਲਾ ਚਿਤਕਬਰਾ ਰੋਗ
 • ਬਿਮਾਰੀਆਂ ਅਤੇ ਉਹਨਾਂ ਦੀ ਰੋਕਥਾਮ:

ਪੀਲਾ ਚਿਤਕਬਰਾ ਰੋਗ: ਇਹ ਵਿਸ਼ਾਣੂ ਰੋਗ ਚਿੱਟੀ ਮੱਖੀ ਨਾਲ ਫੈਲਦਾ ਹੈ। ਪੱਤਿਆ ਉੱਤੇ ਪੀਲੇ ਅਤੇ ਹਰੇ ਰੰਗ ਦੀਆਂ ਧਾਰੀਆਂ ਪੈ ਜਾਂਦੀਆ ਹਨ ਅਤੇ ਫਲੀਆਂ ਨਹੀ ਬਣਦੀਆਂ ਹਨ । ਇਸ ਬਿਮਾਰੀ ਨੂੰ ਸਹਿਣਯੋਗ ਕਿਸਮਾਂ ਦੀ ਵਰਤੋ ਕਰੋ। ਚਿੱਟੀ ਮੱਖੀ ਨੂੰ ਰੋਕਣ ਲਈ  ਥਾਈਮੈਥੋਅਕਸਮ 40 ਗ੍ਰਾਮ, ਟਰਾਈਜੋਫੋਸ 300  ਮਿ:ਲੀ: ਪ੍ਰਤੀ ਏਕੜ ਦੀ ਸਪਰੇਅ ਕਰੋ ਅਤੇ 10 ਦਿਨ ਬਾਅਦ ਦੂਜੀ ਸਪਰੇਅ ਕਰੋ।  

 

ਪੱਤਿਆਂ ਤੇ ਧੱਬੇ

ਪੱਤਿਆਂ ਤੇ ਧੱਬੇ: ਇਸ ਬਿਮਾਰੀ ਨੂੰ ਰੋਕਣ ਲਈ ਬੀਜ਼ ਨੂੰ ਕਪਤਾਨ ਜਾਂ ਥੀਰਮ ਨਾਲ ਸੋਧੋ ਅਤੇ ਸਹਿਣਯੋਗ ਕਿਸਮਾਂ ਦੀ ਵਰਤੋ ਕਰੋ । ਜੇਕਰ ਖੇਤ ਵਿੱਚ ਇਸਦਾ ਨੁਕਸਾਨ ਦਿਖੇ ਤਾਂ ਜ਼ਿਨੇਬ 75 ਡਬਲਿਯੂ ਪੀ 400 ਗ੍ਰਾਮ ਨੂੰ ਪ੍ਰਤੀ ਏਕੜ ਸਪਰੇਅ ਕਰੋ ਅਤੇ 10 ਦਿਨਾਂ ਦੇ ਫਰਕ ਤੇ ਦੋ ਜਾਂ ਤਿੰਨ ਸਪਰੇਆਂ ਕਰੋ।

ਰਸ ਚੂਸਣ ਵਾਲੇ ਕੀੜੇ (ਤੇਲਾ, ਚੇਪਾ, ਚਿੱਟੀ ਮੱਖੀ )
 • ਕੀੜੇ ਮਕੌੜੇ ਤੇ ਰੋਕਥਾਮ:

ਰਸ ਚੂਸਣ ਵਾਲੇ ਕੀੜੇ (ਤੇਲਾ, ਚੇਪਾ, ਚਿੱਟੀ ਮੱਖੀ ) : ਜੇਕਰ ਇਹਨਾਂ ਕੀੜਿਆਂ ਦੁਆਰਾ ਨੁਕਸਾਨ ਦਿਖੇ ਤਾਂ ਮੈਲਾਥਿਆਨ  400 ਮਿ:ਲੀ:  ਜਾਂ ਡਾਈਮੈਥੋਏਟ 250 ਮਿ:ਲੀ  ਜਾਂ ਆਕਸੀਮੈਥਾਟੋਨ ਮਿਥਾਈਲ 250 ਮਿ:ਲੀ: ਪ੍ਰਤੀ ਏਕੜ ਦੀ ਸਪਰੇਅ ਕਰੋ।  ਚਿੱਟੀ ਮੱਖੀ ਲਈ ਥਾਈਮੈਥਾਅਕਸ 40 ਗ੍ਰਾਮ  ਜਾਂ ਟਰਾਈਜੋਫੋਸ 200 ਮਿ:ਲੀ  ਪ੍ਰਤੀ ਏਕੜ ਵੀ ਸਪਰੇਅ ਕਰੋ। ਜੇਕਰ ਲੋੜ ਪਵੇ ਤਾਂ 10 ਦਿਨਾਂ ਬਾਅਦ ਦੂਜੀ ਸਪਰੇਅ ਕਰੋ।

ਤੰਬਾਕੂ ਸੁੰਡੀ

ਤੰਬਾਕੂ ਸੁੰਡੀ: ਜੇਕਰ ਖੇਤ ਵਿੱਚ ਇਸ ਦਾ ਹਮਲਾ ਦਿਖੇ ਤਾਂ ਐਸੀਫੇਟ  57 ਐਸ ਪੀ 800 ਗ੍ਰਾਮ ਜਾਂ ਕਲੋਰਪਾਈਰੀਫੋਸ  20 ਈ ਸੀ 1.5 ਲੀਟਰ ਪ੍ਰਤੀ ਏਕੜ ਦੀ ਸਪਰੇਅ ਕਰੋ।  ਲੋੜ ਪੈਣ ਤੇ 10 ਦਿਨਾਂ ਬਾਅਦ ਦੂਜੀ ਸਪਰੇਅ ਕਰੋ।
 

ਵਾਲਾਂ ਵਾਲੀ ਸੁੰਡੀ: ਘੱਟ ਹਮਲੇ ਦੀ ਸੂਰਤ ਵਿੱਚ ਸੁੰਡੀਆਂ ਨੂੰ ਇਕੱਠਾ ਕਰ ਕੇ ਕੈਰੋਸੀਂਨ ਵਾਲੇ ਪਾਣੀ ਵਿੱਚ ਪਾ ਕੇ ਨਸ਼ਟ ਕਰੋ। ਜੇਕਰ ਹਮਲਾ ਵੱਧ ਹੋਵੇ ਤਾਂ ਕੁਇਨਲਫੋਸ 400 ਮਿ:ਲੀ:  ਜਾਂ ਡਾਈਕਲੋਰੋਵਾਸ 200 ਮਿ:ਲੀ:  ਪ੍ਰਤੀ ਏਕੜ ਪਾ ਕੇ  ਸਪਰੇਅ ਕਰੋ। 

ਫਲੀ ਛੇਦਕ ਗੜੂੰਆਂ

ਫਲੀ ਛੇਦਕ ਗੜੂੰਆਂ : ਇਹ ਖਤਰਨਾਕ ਕੀੜਾ ਹੈ ਅਤੇ ਭਾਰੀ ਨੁਕਸਾਨ ਕਰਦਾ ਹੈ। ਇਸਦਾ ਹਮਲਾ ਹੋਣ ਤੇ  ਇੰਡੋਐਕਸਾਕਾਰਬ 14.5 ਐਸ ਸੀ 200 ਮਿ:ਲੀ: ਜਾਂ ਐਸੀਫੇਟ 75 ਐਸ ਪੀ 800 ਗ੍ਰਾਮ ਜਾਂ ਸਪਾਈਨੋਸੈਡ 45 ਐਸ ਸੀ  60 ਮਿ:ਲੀ: ਪ੍ਰਤੀ ਏਕੜ ਦੀ ਸਪਰੇਅ ਕਰੋ । ਦੋ ਹਫਤਿਆ ਬਾਅਦ ਦੁਬਾਰਾ ਸਪਰੇਅ ਕਰੋ।

ਜੂੰ
ਜੂੰ: ਨੁਕਸਾਨ ਹੋਣ ਦੀ ਸੂਰਤ ਵਿੱਚ ਡਾਈਮੈਥੋਏਟ 30 ਈ ਸੀ @ 150 ਮਿ:ਲੀ: ਪ੍ਰਤੀ ਏਕੜ ਦੀ ਸਪਰੇਅ ਕਰੋ।
 

 

ਬਲਿਸਟਰ ਬੀਟਲ
ਬਲਿਸਟਰ ਬੀਟਲ: ਇਹ ਕੀੜੇ ਫੁੱਲ ਨਿੱਕਲਣ ਦੇ ਸਮੇਂ ਹਮਲਾ ਕਰਦੇ ਹਨ ਤੇ ਫੁੱਲਾ ਤੇ ਨਵੀਆਂ ਟਹਿਣੀਆਂ ਨੂੰ ਖਾ ਕੇ ਦਾਣੇ ਬਨਣ ਤੋ ਰੋਕਦੇ ਹਨ । ਜੇਕਰ ਇਸਦਾ ਨੁਕਸਾਨ ਦਿਖੇ ਤਾਂ  ਇੰਡੋਐਕਸਾਕਾਰਬ 14.5 ਐਸ ਸੀ 200 ਮਿ:ਲੀ: ਜਾਂ ਐਸੀਫੇਟ  75 ਐਸ ਸੀ 800 ਗ੍ਰਾਮ ਪ੍ਰਤੀ ਏਕੜ ਦੀ ਸਪਰੇਅ ਕਰੋ।  ਲੋੜ ਪੈਣ ਤੇ 10 ਦਿਨਾਂ ਬਾਅਦ ਦੂਜੀ ਸਪਰੇਅ ਕਰੋ।

 

ਫਸਲ ਦੀ ਕਟਾਈ

ਪੱਤਿਆ ਦੇ ਡਿੱਗਣ ਅਤੇ ਫਲੀਆ  ਦਾ ਰੰਗ ਚਿੱਟਾ ਹੋਣ ਤੇ ਵਾਢੀ ਕਰੋ। ਫਸਲ ਨੂੰ ਦਾਤੀ ਨਾਲ ਵੱਢੋ ਅਤੇ ਸੁੱਕਣ ਲਈ ਖੇਤ ਵਿੱਚ ਵਿਛਾ ਦਿੳੇ। ਗਹਾਈ ਕਰਕੇ ਦਾਣਿਆਂ ਨੂੰ ਫਲੀਆਂ ਤੋ ਅਲੱਗ ਕਰੋ।

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare