ਪੰਜਾਬ ਵਿੱਚ ਅਰਹਰ ਦੀ ਖੇਤੀ

ਆਮ ਜਾਣਕਾਰੀ

ਇਹ ਇੱਕ ਮਹੱਤਵਪੂਰਨ ਫਸਲ ਹੈ ਅਤੇ ਪ੍ਰੋਟੀਨ ਦਾ ਸ੍ਰੋਤ ਹੈ।ਇਹ ਫਸਲ ਊਸ਼ਣ ਅਤੇ ਉਪ-ਊਸ਼ਣ ਖੇਤਰਾਂ ਵਿੱਚ ਉਗਾਈ ਜਾਂਦੀ ਹੈ।ਇਹ ਘੱਟ ਵਰਖਾ ਵਾਲੇ ਖੇਤਰਾਂ ਦੀ ਇੱਕ ਮਹੱਤਵਪੂਰਨ ਦਾਲ ਹੈ ਅਤੇ ਇਕੱਲੀ ਜਾਂ ਅਨਾਜਾਂ ਦੇ ਨਾਲ ਲਗਾਈ ਜਾ ਸਕਦੀ ਹੈ। ਇਹ ਨਾਇਟ੍ਰੋਜਨ ਨੂੰ ਬੰਨ੍ਹ ਕੇ ਰੱਖਦੀ ਹੈ।ਭਾਰਤ ਵਿੱਚ ਇਹ ਫਸਲ ਆਂਧਰਾ ਪ੍ਰਦੇਸ਼, ਗੁਜਰਾਤ, ਕਰਨਾਟਕ, ਮੱਧ ਪ੍ਰਦੇਸ਼, ਮਹਾਂਰਾਸ਼ਟਰ ਅਤੇ ਉੱਤਰ ਪ੍ਰਦੇਸ਼ ਵਿੱਚ ਉਗਾਈ ਜਾਂਦੀ ਹੈ।

ਜਲਵਾਯੂ

 • Season

  Temperature

  30°C - 35°C (max.)
  15°C - 18°C (min.)
 • Season

  Rainfall

  600-650 mm
 • Season

  Sowing Temperature

  25°-33°C (max.)
 • Season

  Harvesting Temperature

  35°C - 40°C (max.)
 • Season

  Temperature

  30°C - 35°C (max.)
  15°C - 18°C (min.)
 • Season

  Rainfall

  600-650 mm
 • Season

  Sowing Temperature

  25°-33°C (max.)
 • Season

  Harvesting Temperature

  35°C - 40°C (max.)
 • Season

  Temperature

  30°C - 35°C (max.)
  15°C - 18°C (min.)
 • Season

  Rainfall

  600-650 mm
 • Season

  Sowing Temperature

  25°-33°C (max.)
 • Season

  Harvesting Temperature

  35°C - 40°C (max.)
 • Season

  Temperature

  30°C - 35°C (max.)
  15°C - 18°C (min.)
 • Season

  Rainfall

  600-650 mm
 • Season

  Sowing Temperature

  25°-33°C (max.)
 • Season

  Harvesting Temperature

  35°C - 40°C (max.)

ਮਿੱਟੀ

ਇਹ ਹਰ ਤਰ੍ਹਾਂ ਦੀਆਂ ਜ਼ਮੀਨਾਂ ਵਿੱਚ ਬੀਜੀ ਜਾ ਸਕਦੀ ਹੈ। ਪਰ ਉਪਜਾਊ ਅਤੇ ਵਧੀਆ ਜਲ ਨਿਕਾਸ ਵਾਲੀ ਮੈਰਾ ਜ਼ਮੀਨ ਸਭ ਤੋਂ ਵਧੀਆ ਹੈ। ਖਾਰੀਆਂ ਅਤੇ ਪਾਣੀ ਖੜ੍ਹਾ ਰਹਿਣ ਵਾਲੀਆਂ ਜ਼ਮੀਨਾਂ ਇਸਦੀ ਪੈਦਾਵਾਰ ਲਈ ਵਧੀਆ ਨਹੀਂ ਹਨ। ਇਹ ਫਸਲ 6.5-7.5 pH ਤੱਕ ਵਧੀਆ ਉਗਦੀ ਹੈ।

ਪ੍ਰਸਿੱਧ ਕਿਸਮਾਂ ਅਤੇ ਝਾੜ

AL-15: ਇਹ ਘੱਟ ਸਮੇਂ ਵਾਲੀ ਕਿਸਮ ਹੈ ਅਤੇ 135 ਦਿਨਾਂ ਵਿੱਚ ਪੱਕਦੀ ਹੈ। ਇਸਦੀਆਂ ਫਲੀਆਂ ਗੁੱਛੇਦਾਰ ਹੁੰਦੀਆਂ ਹਨ ਅਤੇ ਔਸਤਨ ਝਾੜ 5.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। 

AL 201: ਇਹ ਛੇਤੀ ਪੱਕਣ ਵਾਲੀ ਕਿਸਮ ਹੈ ਅਤੇ 140 ਦਿਨਾਂ ਵਿੱਚ ਪੱਕਦੀ ਹੈ। ਇਸਦਾ ਤਣਾ ਟਹਿਣੀਆਂ ਤੋਂ ਮਜ਼ਬੂਤ ਹੁਂਦਾ ਹੈ। ਹਰੇਕ ਫਲੀ ਵਿੱਚ 3-5 ਭੂਰੇ ਰੰਗ ਦੇ ਬੀਜ ਹੁੰਦੇ ਹਨ ਅਤੇ ਔਸਤਨ ਝਾੜ 6.2 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। 

PAU 881: ਇਹ ਵੀ ਛੇਤੀ ਪੱਕਣ ਵਾਲੀ ਕਿਸਮ ਹੈ ਅਤੇ 132 ਦਿਨਾਂ ਵਿੱਚ ਪੱਕਦੀ ਹੈ । ਪੌਦੇ 2 ਮੀ. ਲੰਬੇ ਹੁੰਦੇ ਹਨ ਅਤੇ ਫਲੀ ਵਿੱਚ 3-5 ਦਾਣੇ ਹੁੰਦੇ ਹਨ। ਔਸਤਨ ਝਾੜ 5-6 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। 

PPH 4: ਇਹ ਪੰਜਾਬ ਦਾ ਪਹਿਲਾਂ ਅਰਹਰ ਦਾ ਹਾਈਬ੍ਰਿਡ ਹੈ। ਇਹ ਕਿਸਮ 145 ਦਿਨਾਂ ਵਿੱਚ ਪੱਕਦੀ ਹੈ। ਪੌਦੇ 2.5-3 ਮੀ. ਲੰਬੇ ਹੁੰਦੇ ਹਨ।ਹਰੇਕ ਫਲੀ ਵਿੱਚ 5 ਪੀਲੇ ਦਾਣੇ ਹੁੰਦੇ ਹਨ। ਔਸਤਨ ਝਾੜ 7.2-8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। 

UPAS-120 :  ਇਹ ਕਿਸਮ ਬਹੁਤ ਜਲਦੀ ਪੱਕਣ ਵਾਲੀ ਹੈ। ਇਸਦਾ ਪੌਦਾ ਮਧਰਾ ਅਤੇ ਫੈਲਣ ਵਾਲਾ ਹੁੰਦਾ ਹੈ। ਬੀਜ ਛੋਟੇ ਅਤੇ ਹਲਕੇ ਭੂਰੇ ਰੰਗ ਦੇ ਹੁੰਦੇ ਹਨ। ਇਸਦਾ ਔਸਤਨ ਝਾੜ 6-8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।ਇਹ ਕਿਸਮ ਸਟੈਰਿਲਿਟੀ ਮੋਸੈਕ ਨੂੰ ਸਹਿਣਯੋਗ ਹੈ।

AL 882: ਇਹ ਛੱਟੇ ਕੱਦ ਦੀ ਅਤੇ ਜਲਦੀ ਪੱਕਣ ਵਾਲੀ ਕਿਸਮ ਹੁੰਦੀ ਹੈ। ਇਹ ਕਿਸਮ 132 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 5.4 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। 

ਹੋਰ ਰਾਜਾਂ ਦੀਆਂ ਕਿਸਮਾਂ 

ICPL 151 (Jagriti): ਇਹ 120-130 ਦਿਨਾਂ ਵਿੱਚ ਕੱਟਣ ਲਈ ਤਿਆਰ ਹੋ ਜਾਂਦੀ ਹੈ ਤੇ ਇਸਦਾ ਔਸਤਨ ਝਾੜ 4-5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। 

Pusa Ageti: ਇਹ ਛੋਟੀ ਦਰਮਿਆਨੇ ਬੀਜ ਵਾਲੀ ਕਿਸਮ ਹੈ ਜੋ ਕਿ 150-160 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸਦਾ ਔਸਤਨ ਝਾੜ 5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। 

Pusa 84: ਇਹ ਦਰਮਿਆਨੀ ਲੰਬੀ ਅਤੇ ਘੱਟ ਫੈਲਣ ਵਾਲੀ ਕਿਸਮ ਹੈ ਜੋ ਕਿ 140-150 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ।

IPA 203 and IPH 09-5 (Hybrid) 

ਖੇਤ ਦੀ ਤਿਆਰੀ

ਜ਼ਮੀਨ ਦੀ ਤਿਆਰੀ:-
 
ਡੂੰਘੀ ਵਾਹੀ ਤੋਂ ਬਾਅਦ 2-3 ਵਾਰ ਤਵੀਆਂ ਫੇਰੋ ਅਤੇ ਖੇਤ ਨੂੰ ਸੁਹਾਗੇ ਨਾਲ ਪੱਧਰਾ ਕਰੋ।ਇਹ ਫਸਲ ਖੜ੍ਹੇ ਪਾਣੀ ਨੂੰ ਸਹਾਰ ਨਹੀਂ ਸਕਦੀ , ਇਸ ਲਈ ਖੇਤ ਵਿੱਚ ਪਾਣੀ ਖੜਨ ਤੋਂ ਰੋਕੋ।
 
ਫਸਲੀ ਚੱਕਰ:- ਅਰਹਰ ਦਾ ਕਣਕ, ਜੌਂ, ਸੇਂਜੀ ਜਾਂ ਗੰਨ੍ਹੇ ਨਾਲ ਫਸਲੀ ਚੱਕਰ ਅਪਣਾਓ।

ਬਿਜਾਈ

ਬਿਜਾਈ ਦਾ ਸਮਾਂ:
 
ਮਈ ਦੇ ਦੂਜੇ ਪੰਦਰਵਾੜੇ ਵਿੱਚ ਕੀਤੀ ਬਿਜਾਈ ਵੱਧ ਝਾੜ ਦਿੰਦੀ ਹੈ।ਜੇਕਰ ਫਸਲ ਦੇਰੀ ਨਾਲ ਲਾਈ ਜਾਵੇ  ਤਾਂ ਝਾੜ ਘੱਟ ਜਾਂਦਾ ਹੈ
 
ਫਾਸਲਾ:
 
ਬਿਜਾਈ ਲਈ  50 ਸੈ.ਮੀ. ਕਤਾਰਾਂ ਵਿੱਚ ਅਤੇ 25 ਸੈ.ਮੀ. ਪੌਦਿਆਂ ਵਿੱਚਕਾਰ ਫਾਸਲਾ ਰੱਖੋ .
 
ਬੀਜ ਦੀ ਡੂੰਘਾਈ:
 
ਬੀਜ ਸੀਡ ਡਰਿੱਲ ਨਾਲ ਬੀਜੇ ਜਾਂਦੇ ਹਨ ਅਤੇ ਇਹਨਾਂ ਦੀ ਡੂੰਘਾਈ 7-10 ਸੈ:ਮੀ: ਹੁੰਦੀ ਹੈ। 
 
ਬਿਜਾਈ ਦਾ ਢੰਗ:
 
ਬੀਜ ਛਿੱਟੇ ਨਾਲ ਵੀ ਬੀਜਿਆਂ ਜਾ ਸਕਦਾ ਹੈ ਪਰ ਬਿਜਾਈ ਵਾਲੀ ਮਸ਼ੀਨ ਨਾਲ ਕੀਤੀ ਬਿਜਾਈ ਵੱਧ ਪੈਦਾਵਾਰ ਦਿੰਦੀ ਹੈ।

ਬੀਜ

ਬੀਜ ਦੀ ਮਾਤਰਾ:
 
ਵਧੀਆਂ ਝਾੜ ਲਈ 6  ਕਿਲੋ ਪ੍ਰਤੀ ਏਕੜ ਬੀਜ ਵਰਤੋ।
 
ਬੀਜ ਦੀ ਸੋਧ:
 
ਬਿਜਾਈ ਲਈ ਮੋਟੇ ਬੀਜ ਚੁਣੋ ਅਤੇ ਉਨ੍ਹਾਂ ਨੂੰ ਕਾਰਬੇਨਡੈਜ਼ਿਮ  ਜਾਂ ਥੀਰਮ 2 ਗ੍ਰਾਮ ਨਾਲ ਪ੍ਰਤੀ ਕਿਲੋ ਬੀਜ  ਸੋਧੋ।ਰਸਾਇਣ ਤੋਂ ਬਾਅਦ ਬੀਜ ਨੂੰ ਟਰਾਈਕੋਡਰਮਾ ਵਿਰਾਈਡ 4 ਗ੍ਰਾਮ ਪ੍ਰਤੀ ਕਿਲੋ ਬੀਜ ਜਾਂ  ਸਿੳੇਡੋਮੋਨਾਸ ਫਲਿਊਰੇਸੈਨਸ 10 ਗ੍ਰਾਮ ਪ੍ਰਤੀ ਕਿਲੋ ਬੀਜ  ਨਾਲ ਸੋਧੋ।. 
 
ਫੰਗਸਨਾਸ਼ੀ ਦਵਾਈ   ਮਾਤਰਾ (ਪ੍ਰਤੀ ਕਿਲੋਗ੍ਰਾਮ ਬੀਜ)    
Carbendazim 2gm
Thiram 3gm

 

 

ਖਾਦਾਂ

ਖਾਦਾਂ ( ਕਿਲੋ ਪ੍ਰਤੀ ਏਕੜ)

UREA DAP or SSP MOP ZINC
13 35 100 20 -

 

ਤੱਤ ( ਕਿਲੋ ਪ੍ਰਤੀ ਏਕੜ) 

NITROGEN PHOSPHORUS POTASH
6 16 12

 

ਨਾਇਟ੍ਰੋਜਨ 6 ਕਿਲੋ (13 ਕਿਲੋ ਯੂਰੀਆ), ਫਾਸਫੋਰਸ 16 ਕਿਲੋ (100 ਕਿਲੋ ਐੱਸ.ਐੱਸ.ਪੀ.) ਅਤੇ ਪੋਟਾਸ਼ 12 ਕਿਲੋ (20 ਕਿਲੋ ਐੱਮ.ਓ.ਪੀ.) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ ।  ਇਹ ਸਾਰੀਆਂ ਖਾਦਾਂ ਬਿਜਾਈ ਸਮੇਂ ਜ਼ਮੀਨ ਵਿੱਚ  ਲੋੜ ਅਨੁਸਾਰ ਪਾਓ । ਮਿੱਟੀ ਦੀ ਜਾਂਚ ਦੇ ਅਧਾਰ ਤੇ ਖਾਦਾਂ ਦੀ ਵਰਤੋ ਕਰੋ । ਜੇਕਰ ਮਿੱਟੀ ਵਿੱਚ ਪੋਟਾਸ਼ੀਅਮ ਦੀ ਕਮੀ ਲੱਗੇ ਤਾਂ ਪੋਟਾਸ਼ ਦੀ ਵਰਤੋ ਕਰੋ । ਜੇਕਰ ਡੀ.ਏ.ਪੀ. ਵਰਤੋਂ ਕੀਤੀ ਹੈ ਤਾਂ ਨਾਈਟ੍ਰੋਜਨ ਨਾ ਵਰਤੋ।

ਨਦੀਨਾਂ ਦੀ ਰੋਕਥਾਮ

ਰਸਾਇਣਿਕਾ ਨਾਲ ਨਦੀਨਾਂ ਦੀ ਰੋਕਥਾਮ
 
ਬਿਜਾਈ ਤੋਂ 3 ਹਫਤੇ ਬਾਅਦ ਪਹਿਲੀ ਅਤੇ 6 ਹਫਤੇ ਬਾਅਦ ਦੂਜੀ ਗੋਡੀ ਕਰੋ। ਨਦੀਨਾਂ ਲਈ ਪੈਂਡੀਮੈਥਾਲੀਨ 1 ਲੀਟਰ ਪ੍ਰਤੀ ਏਕੜ 150-200 ਲੀਟਰ ਪਾਣੀ ਵਿੱਚ ਬਿਜਾਈ ਤੋਂ 2 ਦਿਨ ਬਾਅਦ ਪਾਓ।   

ਸਿੰਚਾਈ

ਬਿਜਾਈ ਤੋਂ 3-4 ਹਫਤੇ ਬਾਅਦ ਪਹਿਲੀ ਸਿੰਚਾਈ ਕਰੋ ਅਤੇ ਬਾਕੀ ਦੀ ਸਿੰਚਾਈ ਮੀਂਹ ਦੇ ਅਨੁਸਾਰ ਕਰੋ। ਫੁੱਲ ਨਿਕਲਣ ਅਤੇ ਫਲੀਆਂ ਬਣਨ ਵੇਲੇ ਸਿੰਚਾਈ ਬਹੁਤ ਜ਼ਰੂਰੀ ਹੈ। ਵੱਧ ਪਾਣੀ ਦੇਣ ਨਾਲ ਵੀ ਪੌਦੇ ਦਾ ਵਾਧਾ ਵੱਧ ਹੁੰਦਾ ਹੈ ਅਤੇ ਝੁਲਸ ਰੋਗ ਵੀ ਵੱਧ ਆਉਂਦਾ ਹੈ। ਅੱਧ ਸਤੰਬਰ ਤੋਂ ਬਾਅਦ ਸਿੰਚਾਈ ਨਾ ਕਰੋ। 

ਪੌਦੇ ਦੀ ਦੇਖਭਾਲ

ਬਲਿਸਟਰ ਬੀਟਲ
 • ਕੀੜੇ-ਮਕੌੜੇ ਤੇ ਰੋਕਥਾਮ
ਬਲਿਸਟਰ ਬੀਟਲ: ਇਸਨੂੰ ਫੁੱਲਾਂ ਦਾ ਟਿੱਡਾ ਵੀ ਕਿਹਾ ਜਾਂਦਾ ਹੈ ਜੋ ਕਿ ਫੁੱਲਾਂ ਨੂੰ ਖਾਂਦਾ ਹੈ ਅਤੇ ਫਲੀਆਂ ਦੀ ਮਾਤਰਾ ਘਟਾ ਦਿੰਦਾ ਹੈ।ਜਵਾਨ ਕੀੜੇ ਕਾਲੇ ਰੰਗ ਦੇ ਹੁੰਦੇ ਹਨ ਜਿਨ੍ਹਾਂ ਦੇ ਮੂਹਰਲੇ ਖੰਭ ਉੱਤੇ ਲਾਲ ਧਾਰੀਆਂ ਹੁੰਦੀਆਂ ਹਨ।ਇਸਨੂੰ ਰੋਕਣ ਲਈ ਡੈਲਟਾਮੈਥਰੀਨ 28 ਈ.ਸੀ. 200 ਮਿ.ਲੀ. ਜਾਂ ਇੰਡੋਕਸਾਕਾਰਬ 14.5 ਐੱਸ.ਸੀ. 200 ਮਿ.ਲੀ. ਪ੍ਰਤੀ ਏਕੜ 100-125 ਲੀ. ਪਾਣੀ ਵਿੱਚ ਪਾ ਕੇ ਸਪਰੇਅ ਕਰੋ। ਸਪਰੇਅ ਸ਼ਾਮ ਦੇ ਸਮੇਂ  ਅਤੇ 10 ਦਿਨਾਂ ਦੇ ਫਾਸਲੇ ਤੇ ਕਰੋ।
 

 
ਫਲੀ ਦਾ ਗੰੜੂਆਂ

ਫਲੀ ਦਾ ਗੰੜੂਆਂ: ਇਹ ਇੱਕ ਮਹੱਤਵਪੂਰਨ ਕੀੜਾ ਹੈ ਜੋ ਕਿ 75% ਤੱਕ ਝਾੜ ਘਟਾ ਦਿੰਦਾ ਹੈ।ਇਹ ਪੱਤਿਆਂ, ਫੁੱਲਾਂ ਅਤੇ ਫਲੀਆਂ ਨੂੰ ਖਾਂਦਾ ਹੈ।ਫਲੀਆਂ ਉੱਤੇ ਗੋਲ ਮੋਰੀਆਂ ਹੋ ਜਾਂਦੀਆਂ ਹਨ। ਖੇਤ ਵਿੱਚ ਹੈਲੀਕੋਵਰਪਾ ਅਰਮੀਜੇਰਾ ਲਈ ਫੇਰੋਮੋਨੇ ਪਿੰਜਰੇ ਲਾਓ।ਜੇਕਰ ਨੁਕਸਾਨ ਘੱਟ ਹੋਵੇ ਤਾਂ ਸੁੰਡੀਆਂ  ਨੂੰ ਹੱਥਾਂ ਨਾਲ ਵੀ ਮਾਰਿਆ ਜਾ ਸਕਦਾ ਹੈ। ਸ਼ੁਰੂਆਤ ਵਿੱਚ ਐੱਚ.ਐੱਨ.ਪੀ.ਵੀ. ਜਾਂ ਨੀਮ ਐਕਸਟ੍ਰੈਕਟ 50 ਗ੍ਰਾਮ ਪ੍ਰਤੀ ਲੀ. ਪਾਣੀ ਦੀ ਸਪਰੇਅ ਕਰੋ। ਜੇਕਰ ਇਸਦਾ ਨੁਕਸਾਨ ਦਿਖੇ ਤਾਂ ਫਸਲ ਨੂੰ ਇੰਡੋਕਸਾਕਾਰਬ 14.5 ਐੱਸ.ਸੀ. 200 ਮਿ.ਲੀ. ਜਾਂ ਸਪਿਨੋਸੈਡ 45 ਐੱਸ.ਸੀ. 60 ਮਿ.ਲੀ. ਪ੍ਰਤੀ 100-125 ਲੀ. ਪਾਣੀ ਦੀ ਸਪਰੇਅ ਸ਼ਾਮ ਦੇ ਸਮੇਂ ਕਰੋ।

ਪੱਤਿਆਂ ਦੇ ਧੱਬੇ
 • ਬਿਮਾਰੀਆਂ ਤੇ ਰੋਕਥਾਮ
ਪੱਤਿਆਂ ਦੇ ਧੱਬੇ: ਪੱਤਿਆਂ ਉੱਤੇ ਹਲਕੇ ਅਤੇ ਗੂੜ੍ਹੇ ਭੂਰੇ ਰੰਗ ਦੇ ਧੱਬੇ ਵਿਖਾਈ ਦਿੰਦੇ ਹਨ। ਬਹੁਤ ਜ਼ਿਆਦਾ ਬਿਮਾਰੀ ਹੋਣ ਤੇ ਇਹ ਪਟਿਓਲ ਅਤੇ ਤਣੇ ਤੇ ਹਮਲਾ ਕਰਦੀ ਹੈ। ਇਸ ਨੂੰ ਰੋਕਣ ਲਈ ਬੀਜ ਬਿਮਾਰੀ ਮੁਕਤ ਹੋਵੇ ਅਤੇ ਬੀਜ ਨੂੰ ਥੀਰਮ 3 ਗ੍ਰਾਮ ਪ੍ਰਤੀ ਕਿਲੋ ਨਾਲ ਸੋਧੋ।
 

ਮੁਰਝਾਉਣਾ
ਮੁਰਝਾਉਣਾ: ਇਹ ਬਿਮਾਰੀ ਝਾੜ ਘਟਾਉਂਦੀ ਹੈ। ਇਹ ਸ਼ੁਰੂ ਵਿੱਚ ਅਤੇ ਪੱਕਣ ਵਾਲੀ ਫਸਲ ਨੂੰ ਨੁਕਸਾਨ ਕਰਦੀ ਹੈ। ਸ਼ੁਰੂ ਵਿੱਚ ਪੱਤੇ ਡਿੱਗ ਜਾਂਦੇ ਹਨ ਅਤੇ ਫਿੱਕੇ ਹਰੇ ਹੋ ਜਾਂਦੇ ਹਨ ਅਤੇ ਬਾਅਦ ਵਿੱਚ ਪੱਤੇ ਪੀਲੇ ਪੈ ਜਾਂਦੇ ਹਨ।
ਇਸ ਬਿਮਾਰੀ ਦਾ ਟਾਕਰਾ ਕਰਨ ਵਾਲੀਆਂ ਕਿਸਮਾਂ ਬੀਜੋ। ਹਮਲੇ ਦੀ ਸ਼ੁਰੂਆਤ ਤੇ 1 ਕਿਲੋਗ੍ਰਾਮ ਟਰਾਈਕੋਡਰਮਾ ਨੂੰ 200 ਕਿਲੋਗ੍ਰਾਮ ਰੂੜੀ ਦੀ ਖਾਦ ਵਿੱਚ ਮਿਲਾ ਕੇ ਤਿੰਨ ਦਿਨਾਂ ਤੱਕ ਰੱਖੋ ਅਤੇ ਨੁਕਸਾਨੇ ਭਾਗ ਵਿੱਚ ਪਾਉ। ਜੇਕਰ ਖੇਤ ਵਿੱਚ ਬਿਮਾਰੀ ਦਾ ਹਮਲਾ ਵੱਧ ਜਾਵੇ ਤਾਂ 300 ਮਿ:ਲੀ: ਪ੍ਰੋਪੀਕੋਨਾਜ਼ੋਲ ਨੂੰ 200 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਛਿੜਕਾਅ ਕਰੋ।
ਘੁਣਾ ਰੋਗ

ਘੁਣਾ ਰੋਗ: ਇਹ ਬਹੁਤ ਸਾਰੀਆਂ ਉੱਲੀਆਂ ਕਰਕੇ ਹੁੰਦੀ ਹੈ। ਇਸ ਵਿੱਚ ਤਣੇ ਅਤੇ ਟਾਹਣੀਆਂ ਉਪਰ ਧੱਬੇ ਬਣ ਜਾਂਦੇ ਹਨ ਅਤੇ ਜ਼ਖਮੀ ਹਿੱਸੇ ਟੁੱਟ ਜਾਂਦੇ ਹਨ। ਫਸਲੀ ਚੱਕਰ ਅਪਣਾਓ ਅਤੇ ਬਹੁਤ ਜ਼ਿਆਦਾ ਨੁਕਸਾਨ ਦੀ ਹਾਲਤ ਵਿੱਚ ਮੈਨਕੋਜ਼ੇਬ 75 ਡਬਲਿਯੂ ਪੀ 2 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਕਰੋ।

ਫੁੱਲ ਨਾ ਬਣਨਾ

ਫੁੱਲ ਨਾ ਬਣਨਾ:- ਇਹ ਬਿਮਾਰੀ ਇਰੀਓਫਾਈਡ ਕੀੜੇ ਨਾਲ ਹੁੰਦੀ ਹੈ। ਇਸਦੇ ਹਮਲੇ ਨਾਲ ਫੁੱਲ ਨਹੀ ਬਣਦੇ ਅਤੇ ਪੱਤੇ ਫਿੱਕੇ ਰੰਗ ਦੇ ਹੋ ਜਾਂਦੇ ਹਨ। ਇਸ ਨੂੰ ਰੋਕਣ ਲਈ ਫੇਨਾਜ਼ਾਕੁਇਨ 10% ਈ ਸੀ 300 ਮਿ.ਲੀ. ਪ੍ਰਤੀ ਏਕੜ 200 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

ਫਾਈਟੋਪਥੋਰਾ ਸਟੈਮ ਬਲਾਈਟ

ਫਾਈਟੋਪਥੋਰਾ ਸਟੈਮ ਬਲਾਈਟ: ਇਹ ਬਿਮਾਰੀ ਸ਼ੁਰੂਆਤ ਵਿੱਚ ਆਉਂਦੀ ਹੈ ਅਤੇ ਪੱਤੇ ਮਰ ਜਾਂਦੇ ਹਨ। ਤਣੇ ਉੱਤੇ ਭੂਰੇ ਗੋਲ ਅਤੇ ਬੇਰੰਗੇ ਧੱਬੇ ਪੈ ਜਾਂਦੇ ਹਨ ਅਤੇ ਪੱਤਾ ਸੜਿਆ ਹੋਇਆ ਲਗਦਾ ਹੈ। ਇਸਨੂੰ ਰੋਕਣ ਲਈ ਮੈਟਾਲੈਕਸਿਲ 8% + ਮੈਨਕੋਜ਼ੇਬ 64% 2 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਕਰੋ।

ਫਸਲ ਦੀ ਕਟਾਈ

ਸਬਜੀਆਂ ਲਈ ਉਗਾਈ ਫਸਲ ਪੱਤਿਆਂ ਅਤੇ ਫਲੀਆਂ ਦੇ ਹਰੇ ਹੋਣ 'ਤੇ ਵੱਢੀ ਜਾਂਦੀ ਹੈ ਅਤੇ ਦਾਣਿਆਂ ਵਾਲੀ ਫਸਲ ਨੂੰ 75-80% ਫਲੀਆਂ ਦੇ ਸੁੱਕਣ 'ਤੇ ਵੱਢਿਆ ਜਾਂਦਾ ਹੈ।ਵਾਢੀ ਵਿੱਚ ਦੇਰੀ ਹੋਣ 'ਤੇ ਬੀਜ ਖਰਾਬ ਹੋ ਜਾਂਦੇ ਹਨ।ਵਾਢੀ ਹੱਥੀਂ ਅਤੇ ਮਸ਼ੀਨ ਨਾਲ ਕੀਤੀ ਸਕਦੀ ਹੈ। ਵਾਢੀ ਤੋਂ ਬਾਅਦ ਪੌਦਿਆਂ ਨੂੰ ਸੁੱਕਣ ਲਈ ਸਿੱਧੇ ਰੱਖੋ। ਗੁਹਾਈ ਕਰਕੇ ਦਾਣੇ ਅਲੱਗ ਕੀਤੇ ਜਾਂਦੇ ਹਨ ਅਤੇ ਆਮ ਤੌਰ 'ਤੇ ਸੋਟੀ ਨਾਲ ਕੁੱਟ ਕੇ ਗੁਰਾਈ ਕੀਤੀ ਜਾਂਦੀ ਹੈ।

ਕਟਾਈ ਤੋਂ ਬਾਅਦ

ਵਾਢੀ ਕੀਤੀ ਹੋਈ ਫਸਲ ਪੂਰੀ ਤਰ੍ਹਾਂ ਸੁੱਕੀ ਹੋਈ ਚਾਹੀਦੀ ਹੈ ਅਤੇ ਫਸਲ ਨੂੰ ਸਾਂਭ ਕੇ ਰੱਖਣ ਵੇਲੇ ਪਲਸ ਬੀਟਲ ਤੋਂ ਬਚਾਓ।

 

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare