ਮੂੰਗਫਲੀ ਦੀ ਫਸਲ ਬਾਰੇ ਜਾਣਕਾਰੀ

ਆਮ ਜਾਣਕਾਰੀ

ਮੂੰਗਫਲੀ ਇੱਕ ਮਹੱਤਵਪੂਰਨ ਤੇਲ ਵਾਲੀ ਫਸਲ ਹੈ, ਜੋ ਭਾਰਤ ਦੇ ਊਸ਼ਣ-ਕਟੀਬੰਧੀ ਖੇਤਰਾਂ ਵਿੱਚ ਉਗਾਉਣ ਲਈ ਉਚਿੱਤ ਮੰਨੀ ਜਾਂਦੀ ਹੈ। ਮੂੰਗਫਲੀ (ਅਰੈਕਿਸ ਹਾਈਪੋਜੀਆ) ਫਲੀਦਾਰ ਅਤੇ ਦਾਣੇਦਾਰ ਜਾਤੀ ਦੀ ਫਸਲ ਹੈ। ਦੱਖਣੀ ਅਮਰੀਕਾ ਵਿੱਚ ਇਹ ਫਸਲ ਆਮ ਪਾਈ ਜਾਂਦੀ ਹੈ। ਇਸ ਨੂੰ ਕਈ ਹੋਰ ਨਾਮਾਂ ਨਾਲ ਵੀ ਜਾਣਿਆ ਜਾਂਦਾ ਹੈ, ਜਿਵੇਂ ਕਿ ਅਰਥਨੱਟਸ, ਗ੍ਰਾਊਂਡਨੱਟਸ, ਗੂਬਰ ਪੀਸ, ਮੌਂਕੀਨੱਟਸ, ਪਿਗਮੀਨੱਟਸ ਅਤੇ ਪਿਗਨੱਟਸ ਆਦਿ। ਨਾਮ ਅਤੇ ਦਿੱਖ ਦੇ ਬਾਵਜੂਦ ਵੀ ਮੂੰਗਫਲੀ ਇਕ ਗਿਰੀ ਵਾਲੀ ਨਹੀਂ ਸਗੋਂ ਫਲੀਦਾਰ ਫਸਲ ਹੈ। ਮੂੰਗਫਲੀ ਵਿਸ਼ਵ ਦੀ ਤੀਜੀ ਸਭ ਤੋਂ ਮਹੱਤਵਪੂਰਨ ਤੇਲ ਵਾਲੀ ਫ਼ਸਲ ਹੈ। ਭਾਰਤ ਵਿੱਚ ਇਹ ਪੂਰਾ ਸਾਲ ਉਪਲੱਬਧ ਹੁੰਦੀ ਹੈ। ਇਹ ਪ੍ਰੋਟੀਨ ਦੀ ਮਹੱਤਵਪੂਰਨ ਸ੍ਰੋਤ ਹੈ, ਜੋ ਜ਼ਿਆਦਾਤਰ ਬਰਾਨੀ ਖੇਤਰਾਂ ਵਿੱਚ ਉਗਾਈ ਜਾਂਦੀ ਹੈ। ਭਾਰਤ ਵਿੱਚ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਗੁਜਰਾਤ, ਮਹਾਂਰਾਸ਼ਟਰ, ਕਰਨਾਟਕਾ, ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਮੁੱਖ ਮੂੰਗਫਲੀ ਉਤਪਾਦਕ ਪ੍ਰਾਂਤ ਹਨ।

ਜਲਵਾਯੂ

 • Season

  Temperature

  20°C - 30°C
 • Season

  Rainfall

  50-75 cm
 • Season

  Sowing Temperature

  25°C - 35°C
 • Season

  Harvesting Temperature

  18°C - 25°C
 • Season

  Temperature

  20°C - 30°C
 • Season

  Rainfall

  50-75 cm
 • Season

  Sowing Temperature

  25°C - 35°C
 • Season

  Harvesting Temperature

  18°C - 25°C
 • Season

  Temperature

  20°C - 30°C
 • Season

  Rainfall

  50-75 cm
 • Season

  Sowing Temperature

  25°C - 35°C
 • Season

  Harvesting Temperature

  18°C - 25°C
 • Season

  Temperature

  20°C - 30°C
 • Season

  Rainfall

  50-75 cm
 • Season

  Sowing Temperature

  25°C - 35°C
 • Season

  Harvesting Temperature

  18°C - 25°C

ਮਿੱਟੀ

ਇਸਦੀ ਖੇਤੀ ਰੇਤਲੀ ਦੋਮਟ ਅਤੇ ਚੰਗੇ ਜਲ ਨਿਕਾਸ ਵਾਲੀ ਰੇਤਲੀ ਚੀਕਣੀ ਮਿੱਟੀ ਵਿੱਚ ਕੀਤੀ ਜਾਂਦੀ ਹੈ। ਚੰਗੇ ਜਲ ਨਿਕਾਸ ਵਾਲੀ ਡੂੰਘੀ ਅਤੇ ਉਪਜਾਊ ਮਿੱਟੀ, ਜਿਸ ਦਾ pH 6.5-7 ਹੋਵੇ, ਇਸ ਫ਼ਸਲ ਲਈ ਉੱਤਮ ਮੰਨੀ ਜਾਂਦੀ ਹੈ। ਚੰਗੀ ਮਿੱਟੀ ਲਈ ਸਪੇਨ ਅਤੇ ਆਮ ਚੱਲ ਰਹੀਆਂ ਕਿਸਮਾਂ, ਵਰਜੀਨੀਆ ਦੀਆਂ ਕਿਸਮਾਂ ਨਾਲੋਂ ਜ਼ਿਆਦਾ ਲਾਭਦਾਇਕ ਹੁੰਦੀਆਂ ਹਨ। ਭਾਰੀਆਂ ਜ਼ਮੀਨਾਂ ਵਿੱਚ ਫਲੀਆਂ ਦੀ ਘਾਟ ਕਾਫੀ ਪਾਈ ਜਾਂਦੀ ਹੈ। ਮੂੰਗਫਲੀ ਦੇ ਵਧੀਆ ਪੁੰਗਰਾਅ ਲਈ 31° ਸੈਲਸੀਅਸ ਤਾਪਮਾਨ ਸਭ ਤੋਂ ਵਧੀਆ ਹੁੰਦਾ ਹੈ। ਭਾਰੀ ਅਤੇ ਸਖਤ ਚੀਕਣੀ ਮਿੱਟੀ ਮੂੰਗਫਲੀ ਲਈ ਅਨੁਕੂਲ ਨਹੀਂ ਹੈ, ਕਿਉਂਕਿ ਇਸ ਮਿੱਟੀ ਵਿੱਚ ਫਲੀਆਂ ਦੇ ਵਿਕਾਸ ਵਿੱਚ ਮੁਸ਼ਕਿਲ ਆਉਂਦੀ ਹੈ।

ਪ੍ਰਸਿੱਧ ਕਿਸਮਾਂ ਅਤੇ ਝਾੜ

TG 37 A: ਇਹ ਕਿਸਮ ਬਸੰਤ ਰੁੱਤ ਲਈ ਅਨੁਕੂਲ ਹੈ। ਇਸ ਕਿਸਮ ਦੀਆਂ ਗੱਠੀਆਂ ਚੋਂ 65% ਗਿਰੀਆਂ ਨਿਕਲਦੀਆਂ ਹਨ ਅਤੇ 100 ਗਿਰੀਆਂ ਦਾ ਔਸਤਨ ਭਾਰ 42.5 ਗ੍ਰਾਮ ਹੁੰਦਾ ਹੈ। ਗਿਰੀਆਂ ਦਾ ਆਕਾਰ ਗੋਲ ਅਤੇ ਛਿਲਕਾ ਹਲਕੇ ਗੁਲਾਬੀ ਰੰਗ ਦਾ ਹੁੰਦਾ ਹੈ। ਇਸਦੀ ਔਸਤਨ ਪੈਦਾਵਾਰ 12.3 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।

PG-1: ਇਹ ਇੱਕ ਫੈਲਣ ਵਾਲੀ ਕਿਸਮ ਹੈ, ਜਿਸਦੀ ਸਿਫਾਰਿਸ਼ ਪੰਜਾਬ ਦੇ ਬਰਾਨੀ ਇਲਾਕਿਆਂ ਵਿੱਚ ਕੀਤੀ ਜਾਂਦੀ ਹੈ। ਇਹ 130 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਵਿੱਚੋਂ 69% ਦਾਣੇ ਨਿਕਲਦੇ ਹਨ। ਇਸਦਾ ਔਸਤਨ ਝਾੜ 6-8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਸਦੇ ਦਾਣਿਆਂ ਵਿੱਚ 49% ਤੇਲ ਹੁੰਦਾ ਹੈ।

C-501(Virginia group):
ਇਹ ਇੱਕ ਅਰਧ-ਫੈਲਣ ਵਾਲੀ ਕਿਸਮ ਹੈ, ਜਿਸਦੀ ਸਿਫਾਰਿਸ਼ ਸਿੰਚਿਤ ਸਥਿਤੀਆਂ ਵਿੱਚ ਕੀਤੀ ਜਾਂਦੀ ਹੈ, ਰੇਤਲੀ ਦੋਮਟ ਅਤੇ ਦੋਮਟ ਮਿੱਟੀ ਵਿੱਚ, ਜਿੱਥੇ ਫੈਲਣ ਵਾਲੀਆਂ ਕਿਸਮਾਂ ਨਹੀਂ ਉੱਗਦੀਆਂ। ਇਸ ਦਾ ਔਸਤਨ ਝਾੜ 9-10 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਹ ਕਿਸਮ 125-130 ਦਿਨਾਂ ਵਿੱਚ ਪੱਕਦੀ ਹੈ। ਇਸ ਵਿੱਚੋਂ 68% ਦਾਣੇ ਨਿਕਲਦੇ ਹਨ ਜਿਨ੍ਹਾਂ ਵਿੱਚ ਤੇਲ ਦੀ ਮਾਤਰਾ 48 ਪ੍ਰਤੀਸ਼ਤ ਹੁੰਦੀ ਹੈ।

M548: ਇਹ ਕਿਸਮ ਰੇਤਲੇ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ, ਜਿਥੇ ਵਰਖਾ ਦਾ ਖਤਰਾ ਰਹਿੰਦਾ ਹੈ ਜਾਂ ਜੁਲਾਈ, ਅੱਧ ਅਗਸਤ ਅਤੇ ਅੱਧ ਸਤੰਬਰ ਮਹੀਨਿਆਂ ਵਿਚ 550 ਮਿ.ਮੀ. ਦੀ ਵਰਖਾ ਹੁੰਦੀ ਹੈ। ਇਸ ਕਿਸਮ 123 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਕਿਸਮ ਵਿੱਚ ਕੱਚੇ ਤੇਲ ਦੀ ਮਾਤਰਾ 52.4% ਹੁੰਦੀ ਹੈ।

M-335: ਇਹ ਫੈਲਣ ਵਾਲੀ ਕਿਸਮ ਹੈ, ਜਿਸਦੀ ਸਿਫਾਰਿਸ਼ ਪੰਜਾਬ ਵਿੱਚ ਕੀਤੀ ਜਾਂਦੀ ਹੈ। ਇਹ ਕਿਸਮ 115 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਵਿੱਚੋਂ 67% ਦਾਣੇ ਨਿਕਲਦੇ ਹਨ। ਇਸਦਾ ਔਸਤਨ ਝਾੜ 8-10 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਸਦੇ ਦਾਣਿਆਂ ਵਿੱਚ ਤੇਲ ਦੀ ਮਾਤਰਾ 49% ਹੁੰਦੀ ਹੈ। ਇਹ ਕਿਸਮ ਦੀ ਬਿਜਾਈ ਦੀ ਸਿਫਾਰਿਸ਼ ਪੰਜਾਬ ਦੇ ਸਿੰਚਿਤ ਖੇਤਰਾਂ ਲਈ ਕੀਤੀ ਜਾਂਦੀ ਹੈ।

M-522: ਇਹ ਫੈਲਣ ਵਾਲੀ ਕਿਸਮ ਹੈ, ਜੋ ਪੰਜਾਬ ਦੇ ਸਿੰਚਿਤ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ। ਇਹ ਤਕਰੀਬਨ 115 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਵਿੱਚੋਂ 68% ਦਾਣੇ ਨਿਕਲਦੇ ਹਨ। ਇਸਦੇ ਦਾਣਿਆਂ ਵਿੱਚ ਤੇਲ ਦੀ ਮਾਤਰਾ 50.7% ਹੁੰਦੀ ਹੈ। ਇਸ ਦੀਆਂ ਫਲੀਆਂ ਆਕਾਰ ਵਿੱਚ ਦਰਮਿਆਨੀਆਂ ਮੋਟੀਆਂ ਅਤੇ ਜ਼ਿਆਦਾਤਰ ਦੋ ਗਿਰੀਆਂ ਵਾਲੀਆਂ ਹੁੰਦੀਆਂ ਹਨ। ਇਸ ਦਾ ਔਸਤਨ ਝਾੜ 9 ਕੁਇੰਟਲ ਪ੍ਰਤੀ  ਏਕੜ ਹੁੰਦਾ ਹੈ।

M-37: ਇਸ ਦਾ ਔਸਤਨ ਕੱਦ 25 ਸੈ.ਮੀ. ਹੁੰਦਾ ਹੈ। ਇਹ ਇੱਕ ਫੈਲਣ ਵਾਲੀ ਕਿਸਮ ਹੈ, ਜਿਸ ਦੀਆਂ ਬਹੁਤ ਸ਼ਾਖਾਵਾ ਫੁੱਟਦੀਆਂ ਹਨ। ਇਸਦੇ ਪੱਤਿਆਂ ਦਾ ਆਕਾਰ ਵੱਡਾ ਹੁੰਦਾ ਹੈ, ਜੋ ਬਹੁਤ ਸੰਘਣੇ ਅਤੇ ਛਾਂ-ਦਾਰ ਹੁੰਦੇ ਹਨ। ਇਸਦੀਆਂ ਫਲੀਆਂ ਵਿੱਚ ਜਿਆਦਾਤਰ 1-2 ਦਾਣੇ ਹੁੰਦੇ ਹਨ ਅਤੇ 3 ਦਾਣੇ ਬਹੁਤ ਘੱਟ ਪਾਏ ਜਾਂਦੇ ਹਨ। ਇਸਦੇ ਦਾਣੇ ਔਸਤਨ ਆਕਾਰ ਦੇ ਹੁੰਦੇ ਹਨ, ਜੋ ਕਿ ਹਲਕੇ ਭੂਰੇ ਰੰਗ ਦੇ ਛਿਲਕੇ ਵਿੱਚ ਹੁੰਦੇ ਹਨ। ਇਸ ਵਿੱਚੋਂ 69% ਦਾਣੇ ਨਿਕਲਦੇ ਹਨ।

SG 99: ਇਹ ਕਿਸਮ ਦੋਮਟ-ਰੇਤਲੀ ਮਿੱਟੀ ਵਾਲੇ ਖੇਤਰਾਂ ਵਿੱਚ ਗਰਮੀਆਂ ਦੇ ਮਹੀਨੇ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 124 ਦਿਨਾਂ ਵਿੱਚ ਪੱਕਦੀ ਹੈ। ਇਸਦੇ ਪੌਦੇ ਦਾ ਕੱਦ 66-68 ਸੈ.ਮੀ. ਹੁੰਦਾ ਹੈ। ਇਸਦੇ ਪੱਕੇ ਹੋਏ ਪੌਦੇ ਦੀਆਂ 22-24 ਫਲੀਆਂ ਹੁੰਦੀਆਂ ਹਨ ਅਤੇ 100 ਗਿਰੀਆ ਦਾ ਭਾਰ 54 ਗ੍ਰਾਮ ਹੁੰਦਾ ਹੈ। ਇਸ ਵਿੱਚੋਂ 66% ਦਾਣੇ ਨਿਕਲਦੇ ਹਨ, ਜਿਨ੍ਹਾਂ ਵਿੱਚ 52.3% ਤੇਲ ਹੁੰਦਾ ਹੈ। ਇਸ ਦਾ ਔਸਤਨ ਝਾੜ 10 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਹ ਕਿਸਮ ਸ਼ਾਖਾਵਾਂ ਤੇ ਗੋਲ ਅਤੇ ਤਿੱਖੇ ਧੱਬਿਆਂ ਦੇ ਰੋਗ ਨੂੰ ਸਹਿਣਸ਼ੀਲ ਹੈ।

SG-84: ਇਹ ਇੱਕ ਗੁੱਛੇਦਾਰ ਕਿਸਮ ਹੈ, ਜੋ ਕਿ ਪੰਜਾਬ ਵਿੱਚ ਉਗਾਉਣ ਲਈ ਅਨੁਕੂਲ ਮੰਨੀ ਜਾਂਦੀ ਹੈ। ਇਹ ਕਿਸਮ 120-130 ਦਿਨਾਂ ਵਿੱਚ ਪੱਕਦੀ ਹੈ। ਇਸਦੀਆਂ ਗਿਰੀਆਂ ਭੂਰੇ ਰੰਗ ਦੀਆਂ ਹੁੰਦੀਆਂ ਹਨ, ਜਿਨ੍ਹਾਂ ‘ਚ 50% ਤੇਲ ਹੁੰਦਾ ਹੈ। ਇਸ ਵਿੱਚੋਂ 64% ਦਾਣੇ ਨਿਕਲਦੇ ਹਨ। ਇਸ ਦਾ ਔਸਤਨ ਝਾੜ 10 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

Moongphali No. 13: ਇਹ ਇਕ ਗੁੱਛੇਦਾਰ ਕਿਸਮ ਹੈ, ਜਿਸ ਨੂੰ ਭਰਪੂਰ ਸ਼ਾਖਾਂ ਹੁੰਦੀਆਂ ਹਨ, ਜੋ ਤੇਜ਼ੀ ਨਾਲ ਵਿਕਸਿਤ ਹੁੰਦੀਆਂ ਹਨ। ਇਸ ਕਿਸਮ ਦੀ ਸਿਫਾਰਿਸ਼ ਰੇਤਲੀਆਂ ਜ਼ਮੀਨਾਂ ਲਈ ਕੀਤੀ ਜਾਦੀ ਹੈ। ਇਹ ਤਕਰੀਬਨ 125-135 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦਾ ਔਸਤਨ ਝਾੜ 10-12 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਸ ਵਿੱਚੋਂ 68% ਦਾਣੇ ਨਿਕਲਦੇ ਹਨ। ਇਸਦੇ ਦਾਣੇ ਮੋਟੇ ਹੁੰਦੇ ਹਨ, ਜਿਨ੍ਹਾਂ ਵਿੱਚ 49% ਤੇਲ ਹੁੰਦਾ ਹੈ।

M-145: ਇਹ ਇੱਕ ਦਰਮਿਆਨੀ ਕਿਸਮ ਹੈ। ਇਹ ਕਿਸਮ ਬਰਾਨੀ ਅਤੇ ਸਿੰਚਿਤ ਖੇਤਰਾਂ ਲਈ ਉਚਿੱਤ ਮੰਨੀ ਜਾਂਦੀ ਹੈ। ਇਸਦੇ ਪੱਤਿਆਂ ਦਾ ਰੰਗ ਹਲਕਾ ਹਰਾ ਹੁੰਦਾ ਹੈ। ਇਸਦੀਆਂ ਫਲੀਆਂ ਵਿੱਚ 1-4 ਦਾਣੇ ਹੁੰਦੇ ਹਨ,ਜਿਨ੍ਹਾਂ ਦੀ ਗੁਠਲੀ ਦਾ ਰੰਗ ਜਾਮਣੀ ਜਿਹਾ ਹੁੰਦਾ ਹੈ। ਇਸ ਵਿੱਚੋਂ 77% ਦਾਣੇ ਨਿਕਲਦੇ ਹਨ। ਇਸ ਦੀਆਂ 100 ਗਿਰੀਆਂ ਦਾ ਭਾਰ 51 ਗ੍ਰਾਮ ਹੁੰਦਾ ਹੈ। ਇਸ ਕਿਸਮ ਵਿੱਚ 29.4% ਪ੍ਰੋਟੀਨ ਹੁੰਦਾ ਹੈ। ਇਹ ਕਿਸਮ 125 ਦਿਨਾਂ ਵਿੱਚ ਪੱਕ ਜਾਂਦੀ ਹੈ।

M-197: ਇਹ ਦਰਮਿਆਨੀ ਫੈਲਣ ਵਾਲੀ ਕਿਸਮ ਹੈ, ਜਿਸਦੀ ਸਿਫਾਰਿਸ਼ ਪੰਜਾਬ ਦੇ ਖੇਤਰਾਂ ਲਈ ਕੀਤੀ ਜਾਂਦੀ ਹੈ। ਇਹ ਕਿਸਮ 118-120 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਵਿੱਚੋਂ 68% ਦਾਣੇ ਨਿਕਲਦੇ ਹਨ। ਇਸ ਦਾ ਔੌਸਤਨ ਝਾੜ 7-9 ਕੁਇੰਟਲ ਪ੍ਰਤੀ  ਏਕੜ ਹੁੰਦਾ ਹੈ। ਇਸਦੇ ਦਾਣਿਆਂ ਵਿੱਚ 51% ਤੇਲ ਹੁੰਦਾ ਹੈ।

ICGS1: ਇਹ ਸਪੇਨ ਦੀ ਵਧੇਰੇ ਝਾੜ ਦੇਣ ਵਾਲੀ ਗੁੱਛੇਦਾਰ ਕਿਸਮ ਹੈ। ਇਹ ਕਿਸਮ 112 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਕਿਸਮ ਸ਼ਾਖਾਵਾਂ ਤੇ ਗੋਲ ਅਤੇ ਤਿੱਖੇ ਧੱਬਿਆਂ ਦੇ ਰੋਗ ਦੀ ਰੋਧਕ ਹੈ। ਇਸ ਵਿੱਚੋਂ 70% ਦਾਣੇ ਨਿਕਲਦੇ ਹਨ, ਜਿਨ੍ਹਾਂ ਵਿੱਚ 51% ਤੇਲ ਹੁੰਦਾ ਹੈ।

ਹੋਰ ਰਾਜਾਂ ਦੀਆਂ ਕਿਸਮਾਂ

GG 21: ਇਸ ਕਿਸਮ ਦੀਆਂ ਗੁਠਲੀਆਂ ਮੋਟੀਆਂ ਅਤੇ ਆਕਰਸ਼ਿਕ ਖਾਕੀ ਰੰਗ ਦੀਆਂ ਹੁੰਦੀਆਂ ਹਨ। ਇਹ ਵਧੇਰੇ ਝਾੜ ਵਾਲੀ ਕਿਸਮ ਹੈ। ਇਸਦਾ ਔਸਤਨ ਝਾੜ 490 ਕਿਲੋ ਪ੍ਰਤੀ ਏਕੜ ਹੁੰਦਾ ਹੈ।

GG 8: ਇਸਦਾ ਔਸਤਨ ਝਾੜ 690 ਕਿਲੋ ਪ੍ਰਤੀ ਏਕੜ ਹੁੰਦਾ ਹੈ, ਜੋ ਕਿ TAG 24 ਅਤੇ  JL 24 ਕਿਸਮਾਂ ਤੋਂ 7-15% ਜ਼ਿਆਦਾ ਹੈ।

ਖੇਤ ਦੀ ਤਿਆਰੀ

ਪਿਛਲੀ ਫ਼ਸਲ ਦੀ ਕਟਾਈ ਤੋਂ ਬਾਅਦ, ਮਿੱਟੀ ਨੂੰ ਭੁਰਭੁਰਾ ਬਣਾਉਣ ਲਈ ਖੇਤ ਨੂੰ ਦੋ ਵਾਰ ਵਾਹੋ ਅਤੇ ਫਿਰ ਪੱਧਰਾ ਕਰੋ। ਲੋੜ ਪੈਣ ਤੇ ਬਰਾਨੀ ਹਲਾਤਾਂ ਲਈ ਤੀਸਰੀ ਵਾਹੀ ਜੂਨ ਮਹੀਨੇ ਜਾਂ ਜੁਲਾਈ ਦੇ ਸ਼ੁਰੂ ਵਿੱਚ ਕਰੋ। ਵਾਹੀ ਲਈ ਤਵੀਆਂ ਜਾਂ ਹਲ਼ਾਂ ਦੀ ਵਰਤੋਂ ਕਰੋ। ਜਦੋਂ ਖੇਤ ਸਦਾਬਹਾਰ ਨਦੀਨਾਂ ਤੋਂ ਪ੍ਰਭਾਵਿਤ ਹੋਵੇ, ਤਾਂ ਉਸ ਸਮੇਂ ਡੂੰਘੀ ਵਾਹੀ ਦੀ ਲੋੜ ਹੁੰਦੀ ਹੈ। ਸਿੰਚਿਤ ਹਲਾਤਾਂ ਵਿੱਚ ਸਿੰਚਾਈ ਦੇ ਸ੍ਰੋਤਾਂ ਅਨੁਸਾਰ ਖੇਤ ਨੂੰ ਕਿਆਰਿਆਂ ਵਿੱਚ ਵੰਡੋ ਅਤੇ ਲੋੜੀਂਦੇ ਆਕਾਰ ਦੇ ਬੈੱਡ ਬਣਾਓ। ਬਿਜਾਈ ਤੋਂ ਇੱਕ ਮਹੀਨਾ ਪਹਿਲਾਂ 5-7 ਟਨ ਮੁਰਗੀਆਂ ਦੀ ਖਾਦ ਜਾਂ 10 ਟਨ ਰੂੜੀ ਦੀ ਖਾਦ ਪ੍ਰਤੀ ਏਕੜ ਪਾਓ। ਇਹ ਮਿੱਟੀ ਦੀ ਬਣਤਰ ਅਤੇ ਪੌਦੇ ਦੇ ਵਿਕਾਸ ਨੂੰ ਸੁਧਾਰਦੀ ਹੈ।

ਬਿਜਾਈ

ਬਿਜਾਈ ਦਾ ਸਮਾਂ
ਬਰਾਨੀ ਹਲਾਤਾਂ ਵਿੱਚ ਮੂੰਗਫਲੀ ਦੀ ਬਿਜਾਈ ਮਾਨਸੂਨ ਸ਼ੁਰੂ ਹੋਣ ਤੇ ਜੂਨ ਦੇ ਅਖੀਰਲੇ ਹਫ਼ਤੇ ਜਾਂ ਜੁਲਾਈ ਦੇ ਪਹਿਲੇ ਹਫਤੇ ਕਰੋ। ਜਿੰਨੀ ਜਲਦੀ ਹੋ ਸਕੇ ਬਿਜਾਈ ਕਰ ਦਿਓ, ਕਿਉਂਕਿ ਬਿਜਾਈ ਵਿੱਚ ਦੇਰੀ ਹੋਣ ਨਾਲ ਝਾੜ ਚ ਕਮੀ ਆ ਜਾਂਦੀ ਹੈ।
ਜਦਕਿ ਸਿੰਚਿਤ ਹਲਾਤਾਂ ਵਿੱਚ ਸਾਉਣੀ ਦੀ ਮੂੰਗਫਲੀ ਦੀ ਬਿਜਾਈ ਅਪ੍ਰੈਲ-ਅੰਤ ਤੋਂ ਮਈ-ਅੰਤ ਤੱਕ ਕਰੋ।

ਫਾਸਲਾ
ਫਾਸਲਾ ਫਸਲ ਦੀ ਕਿਸਮ ਦੇ ਆਧਾਰ ਤੇ ਰੱਖੋ ਜਿਵੇਂ ਕਿ ਦਰਮਿਆਨੀ ਫੈਲਣ ਵਾਲੀ ਕਿਸਮ(M 522) ਲਈ ਕਤਾਰਾਂ ਵਿੱਚਲਾ ਫਾਸਲਾ 30 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 22.5 ਸੈ.ਮੀ. ਰੱਖੋ। ਗੁੱਛੇਦਾਰ ਕਿਸਮਾਂ(SG 99, SG84) ਫਾਸਲਾ 30x15 ਸੈ.ਮੀ. ਰੱਖੋ।

ਬੀਜ ਦੀ ਡੂੰਘਾਈ
ਬਿਜਾਈ ਤੋਂ ਤਕਰੀਬਨ 15 ਦਿਨ ਪਹਿਲਾਂ ਪੂਰੀ ਤਰ੍ਹਾਂ ਵਿਕਸਿਤ ਅਤੇ ਤੰਦਰੁਸਤ ਫਲੀਆਂ ਵਿੱਚੋਂ ਗਿਰੀਆਂ ਹੱਥਾਂ ਨਾਲ ਕੱਢੋ। ਸੀਡ ਡਰਿੱਲ ਨਾਲ 8-10 ਸੈ.ਮੀ. ਡੂੰਘਾਈ ਤੇ ਬੀਜ ਬੀਜੋ ਅਤੇ 38-40 ਕਿਲੋ ਬੀਜ ਪ੍ਰਤੀ ਏਕੜ ਲਈ ਵਰਤੋ।

ਬਿਜਾਈ ਦਾ ਢੰਗ
ਬਿਜਾਈ ਸੀਡ ਡਰਿੱਲ ਦੀ ਮਦਦ ਨਾਲ ਕੀਤੀ ਜਾਂਦੀ ਹੈ।

ICRISAT ਵਿਧੀ: ਚੀਨ ਵਾਂਗ ਵੱਧ ਪੈਦਾਵਾਰ ਲੈਣ ਲਈ ਪੋਲੀਥੀਨ ਮਲਚਿੰਗ ਨੂੰ ਉੱਨਤ ਖੇਤੀ ਦੇ ਢੰਗ ਵਜੋਂ ਅਪਨਾਇਆ ਜਾਂਦਾ ਹੈ। ਪੋਲੀਥੀਨ ਮਲਚਿੰਗ ਦੇ ਨਾਲ ਮੂੰਗੀਫਲੀ ਦੀ ਖੇਤੀ ਕਰਨ ਨਾਲ ਮੂੰਗਫਲੀ ਦੀ ਫਸਲ ਆਮ ਨਾਲੋਂ 10 ਦਿਨ ਪਹਿਲਾਂ ਪੱਕ ਜਾਂਦੀ ਹੈ। ਪੋਲੀਥੀਨ ਮਲਚਿੰਗ ਸੂਰਜ ਦੀ ਰੌਸ਼ਨੀ ਨੂੰ ਜਮ੍ਹਾ ਕਰਕੇ ਮਿੱਟੀ ਦੇ ਤਾਪਮਾਨ ਵਿੱਚ ਵਾਧਾ ਕਰਦੀ ਹੈ। ਮਿੱਟੀ ਦਾ ਵਧਿਆ ਤਾਪਮਾਨ ਫਸਲ ਨੂੰ ਜਲਦੀ ਪੱਕਣ ਵਿੱਚ ਮਦਦ ਕਰਦਾ ਹੈ। ਗਰਮ ਮੌਸਮ ਦੌਰਾਨ ਇਹ ਮਿੱਟੀ ਨੂੰ ਸੂਰਜ ਸਿੱਧੀਆਂ ਅਤੇ ਵਧੇਰੇ ਗਰਮ ਕਿਰਨਾਂ ਤੋਂ ਬਚਾਉਂਦੀ ਹੈ।

ਇਹ ਵਿਧੀ ਵਿੱਚ ਮੂੰਗਫਲੀ ਦੀ ਖੇਤੀ ਲਈ ਚੌੜੇ ਬੈੱਡਾਂ ਅਤੇ ਵੱਟਾਂ ਦੀ ਵਰਤੋਂ ਕੀਤੀ ਜਾਂਦੀ ਹੈ। ਮੂੰਗਫਲੀ ਦੀਆਂ ਫਲੀਆਂ ਦੇ ਵਧੀਆ ਵਿਕਾਸ ਲਈ ਚੌੜੇ ਬੈੱਡ ਅਤੇ ਖਾਲੀਆਂ ਅਨੁਕੂਲ ਹਨ, ਬੈੱਡਾਂ ਦੇ ਆਕਾਰ ਵਿੱਚ ਥੋੜੀਆਂ ਤਬਦੀਲੀਆਂ ਕਰਕੇ ਪੋਲੀਥੀਨ ਫਿਲਮ ਲਗਾ ਦਿਓ। ਬੈੱਡ 60 ਸੈ.ਮੀ. ਦੇ ਫਾਸਲੇ ਤੇ ਬਣਾਓ ਅਤੇ ਨਾਲ ਹੀ ਵੱਟਾਂ ਲਈ 15 ਸੈ.ਮੀ. ਦਾ ਫਾਸਲਾ ਛੱਡ ਦਿਓ। 4.5x6.0 ਮੀਟਰ ਦੇ ਪਲਾਟ ਵਿੱਚ ਪੰਜ ਬੈੱਡ ਬਣਾਏ ਜਾ ਸਕਦੇ ਹਨ। ਬੈੱਡ ਬਣਾਉਣ ਅਤੇ ਖਾਦ ਪਾਉਣ ਤੋਂ ਬਾਅਦ ਮਿੱਟੀ ਤੇ ਕਾਲੇ ਰੰਗ ਦੀ ਪੋਲੀਥੀਨ ਸ਼ੀਟ(90 ਸੈ.ਮੀ. ਚੌੜੀ) ਵਿਛਾ ਦਿਓ। ਸੱਤ ਮਾਈਕ੍ਰੋਨ 20 ਕਿਲੋ ਪ੍ਰਤੀ ਏਕੜ ਪੋਲੀਥੀਨ ਸ਼ੀਟ ਹੋਣੀ ਚਾਹੀਦੀ ਹੈ। ਸ਼ੀਟ ਵਿਛਾਉਣ ਤੋਂ ਪਹਿਲਾਂ ਲੋੜ ਅਨੁਸਾਰ 30x10 ਸੈ.ਮੀ. ਦੇ ਫਾਸਲੇ ਤੇ ਸੁਰਾਖ ਬਣਾਓ। ਇਸ ਵਿਧੀ ਲਈ ਵੀ ਬੀਜ ਦੀ ਆਮ ਮਾਤਰਾ ਹੀ ਵਰਤੋਂ।

ਬੀਜ

ਬੀਜ ਦੀ ਮਾਤਰਾ
ਇਸਦੀ ਬਿਜਾਈ ਲਈ 38-40 ਕਿਲੋ ਪ੍ਰਤੀ ਏਕੜ ਦੀ ਵਰਤੋਂ ਕਰੋ।

ਬੀਜ ਦੀ ਸੋਧ
ਬਿਜਾਈ ਲਈ ਸਿਹਤਮੰਦ ਅਤੇ ਵਿਕਸਿਤ ਗੁੱਠਲੀਆਂ ਦੀ ਵਰਤੋਂ ਕਰੋ। ਛੋਟੀਆਂ, ਸੁੰਗੜੀਆਂ ਅਤੇ ਬਿਮਾਰੀ ਵਾਲੀਆਂ ਗੁੱਠਲੀਆਂ ਨੂੰ ਬਿਜਾਈ ਲਈ ਨਾ ਵਰਤੋ। ਮਿੱਟੀ ਚੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ 5 ਗ੍ਰਾਮ ਥੀਰਮ ਜਾਂ 2-3 ਗ੍ਰਾਮ ਕਪਤਾਨ ਜਾਂ 4 ਗ੍ਰਾਮ ਮੈਨਕੋਜ਼ੇਬ ਜਾਂ 2 ਗ੍ਰਾਮ ਕਾਰਬੋਕਸਿਨ ਜਾਂ ਕਾਰਬੈਂਡਾਜ਼ਿਮ ਨਾਲ ਪ੍ਰਤੀ ਕਿੱਲੋ ਬੀਜਾਂ ਨੂੰ ਸੋਧੋ। ਰਸਾਇਣਿਕ ਸੋਧ ਤੋਂ ਬਾਅਦ 4 ਗ੍ਰਾਮ ਟ੍ਰਾਈਕੋਡਰਮਾ ਵਿਰਾਈਡ ਜਾਂ 10 ਗ੍ਰਾਮ ਸਿਊਡੋਮੋਨਸ ਫਲੂਰੋਸੈਂਸ ਨਾਲ ਪ੍ਰਤੀ ਕਿੱਲੋ ਬੀਜਾਂ ਨੂੰ ਸੋਧੋ। ਬੀਜ ਸੋਧਣ ਨਾਲ ਨਵੇਂ ਪੌਦਿਆਂ ਨੂੰ ਜੜ੍ਹ-ਰੋਗਾਂ ਤੋਂ ਬਚਾਇਆ ਜਾ ਸਕਦਾ ਹੈ।

 

ਫੰਗਸਨਾਸ਼ੀ ਦਾ ਨਾਮ ਮਾਤਰਾ(ਪ੍ਰਤੀ ਕਿਲੋ ਬੀਜ)
Carbendazim 2gm
Captan 2-3gm
Thiram 5gm
Mancozeb 4gm
Chlorpyriphos 20EC 12.5ml

ਫਸਲ ਚੱਕਰ

ਸਿੰਚਾਈ ਦੇ ਸਾਧਨਾਂ ਦੀ ਮੌਜੂਦਗੀ ਵਿੱਚ ਮੂੰਗਫਲੀ-ਪਿਛੇਤੀ ਸਾਉਣੀ ਦਾ ਚਾਰਾ/ਗੋਭੀ ਸਰੋਂ+ਤੋਰੀਆ/ਆਲੂ/ਮਟਰ/ਤੋਰੀਆ/ਹਾੜੀ ਦੀਆਂ ਫਸਲਾਂ ਆਦਿ ਫਸਲੀ ਚੱਕਰ ਦੇ ਤੌਰ 'ਤੇ ਅਪਨਾਈਆਂ ਜਾ ਸਕਦੀਆਂ ਹਨ। ਇੱਕੋ ਖੇਤ ਵਿੱਚ ਹਰ ਸਾਲ ਲਗਾਤਾਰ ਮੂੰਗਫਲੀ ਨਾ ਬੀਜੋ, ਕਿਉਂਕਿ ਇਸ ਤਰ੍ਹਾਂ ਕਰਨ ਨਾਲ ਮਿੱਟੀ 'ਚੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦਾ ਹਮਲਾ ਵੱਧ ਜਾਂਦਾ ਹੈ।

ਖਾਦਾਂ

ਖਾਦਾਂ(ਕਿਲੋ ਪ੍ਰਤੀ ਏਕੜ)

UREA SSP MURIATE OF POTASH GYPSUM
13 50 17 50

 

ਤੱਤ(ਕਿਲੋ ਪ੍ਰਤੀ ਏਕੜ)

NITROGEN PHOSPHORUS POTASH
6 8 10

 

ਖਾਦਾਂ ਦੀ ਵਰਤੋਂ ਮਿੱਟੀ ਦੀ ਜਾਂਚ ਦੇ ਅਧਾਰ ਤੇ ਕਰੋ। ਲੋੜ ਅਨੁਸਾਰ ਹੀ ਖਾਦਾਂ ਦੀ ਵਰਤੋਂ ਕਰੋ ਅਤੇ ਖਾਦਾਂ ਦੀ ਬੇਲੋੜੀ ਵਰਤੋਂ ਨਾ ਕਰੋ। 13 ਕਿਲੋ ਯੂਰੀਆ ਅਤੇ 50 ਕਿਲੋ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਪਾਓ ਅਤੇ ਜੇਕਰ ਮਿੱਟੀ ਵਿੱਚ ਪੋਟਾਸ਼ ਦੀ ਕਮੀ ਹੋਵੇ ਤਾਂ 10 ਕਿਲੋ ਪੋਟਾਸ਼ ਪ੍ਰਤੀ ਏਕੜ ਪਾਓ। ਨਾਲ ਹੀ ਜਿਪਸਮ 50 ਕਿਲੋ ਪ੍ਰਤੀ ਏਕੜ ਵੀ ਪਾਓ। ਜਿਪਸਮ ਦਾ ਛਿੱਟਾ ਦਿਓ ਅਤੇ ਖਾਦਾਂ ਨੂੰ ਬਿਜਾਈ ਸਮੇਂ ਡਰਿਲ ਕਰ ਦਿਓ। ਜਿਪਸਮ ਨਾਲ ਫਲੀਆਂ ਦੀ ਬਣਤਰ ਵਿੱਚ ਵਾਧਾ ਹੁੰਦਾ ਹੈ ਅਤੇ ਫਲੀਆਂ ਵਿੱਚ ਦਾਣਿਆਂ ਦੀ ਮਾਤਰਾ ਵੱਧ ਜਾਂਦੀ ਹੈ।

ਜ਼ਿੰਕ ਦੀ ਘਾਟ ਨਾਲ ਪੌਦੇ ਦਾ ਉੱਪਰੀ ਹਿੱਸਾ ਛੋਟਾ ਰਹਿ ਜਾਂਦਾ ਹੈ ਅਤੇ ਹਲਕਾ ਪੀਲਾ ਦਿਖਾਈ ਦਿੰਦਾ ਹੈ। ਜ਼ਿੰਕ ਦੀ ਘਾਟ ਗੰਭੀਰ ਹੋਣ ਨਾਲ ਪੌਦੇ ਦਾ ਵਿਕਾਸ ਰੁੱਕ ਜਾਂਦਾ ਹੈ ਅਤੇ ਗੁੱਠਲੀਆਂ ਸੁੰਗੜ ਜਾਂਦੀਆਂ ਹਨ। ਇਸਦੀ ਰੋਕਥਾਮ ਲਈ ਜ਼ਿੰਕ ਸਲਫੇਟ ਹੈਪਟਾਹਾਈਡ੍ਰੇਟ 25 ਕਿਲੋ ਜਾਂ ਜ਼ਿੰਕ ਸਲਫੇਟ ਮੋਨੋਹਾਈਡ੍ਰੇਟ 16 ਕਿਲੋ ਪ੍ਰਤੀ ਏਕੜ ਚ ਪਾਓ। ਇਹ ਮਾਤਰਾ 2-3 ਸਾਲ ਲਈ ਕਾਫੀ ਹੈ।

ਪਾਣੀ ਵਿੱਚ ਘੁਲਣਯੋਗ ਖਾਦ

ਫਲੀਆਂ ਦੀ ਪੈਦਾਵਾਰ ਵਿੱਚ ਸੁਧਾਰ ਲਿਆਉਣ ਲਈ ਤੱਤਾਂ ਦੇ ਘੋਲ ਦੀ ਸਪਰੇਅ ਕਰਨਾ ਜ਼ਰੂਰੀ ਹੈ। ਇਹ ਘੋਲ ਤਿਆਰ ਕਰਨ ਲਈ ਡੀ ਏ ਪੀ 2.5 ਕਿਲੋ, ਅਮੋਨੀਅਮ ਸਲਫੇਟ 1 ਕਿਲੋ ਅਤੇ ਬੋਰੈੱਕਸ 0.5 ਕਿਲੋ ਨੂੰ 37 ਲੀਟਰ ਪਾਣੀ ਵਿੱਚ ਮਿਲਾ ਕੇ ਪੂਰੀ ਰਾਤ ਰੱਖੋ। ਅਗਲੇ ਦਿਨ ਸਵੇਰੇ ਘੋਲ ਨੂੰ ਛਾਣ ਲਓ ਅਤੇ ਲਗਭਗ 32 ਲੀਟਰ ਘੋਲ ਨੂੰ ਕੱਢ ਲਓ। ਫਿਰ ਇਸਨੂੰ 468 ਲੀਟਰ ਪਾਣੀ ਵਿੱਚ ਮਿਲਾ ਲਓ, ਤਾਂ ਜੋ ਇੱਕ ਏਕੜ ਲਈ 500 ਲੀਟਰ ਦੀ ਸਪਰੇਅ ਤਿਆਰ ਹੋ ਜਾਵੇ। ਸਪਰੇਅ ਕਰਨ ਸਮੇਂ ਪਲੈਨੋਫਿਕਸ 140 ਮਿ.ਲੀ. ਨੂੰ ਵੀ ਮਿਲਾਇਆ ਜਾ ਸਕਦਾ ਹੈ। ਇਸਦੀ ਸਪਰੇਅ ਬਿਜਾਈ ਤੋਂ 25 ਅਤੇ 35 ਦਿਨ ਬਾਅਦ ਕਰੋ।

ਨਦੀਨਾਂ ਦੀ ਰੋਕਥਾਮ

ਚੰਗਾ ਝਾੜ ਲੈਣ ਲਈ ਪਹਿਲੇ 45 ਦਿਨ ਫ਼ਸਲ ਨੂੰ ਨਦੀਨਾਂ ਤੋਂ ਬਚਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਖਾਸ ਕਰਕੇ ਬਿਜਾਈ ਤੋਂ 3-6 ਹਫਤੇ ਬਾਅਦ ਦਾ ਸਮਾਂ ਬਹੁਤ ਨਾਜ਼ੁਕ ਹੁੰਦਾ ਹੈ। ਨਦੀਨਾਂ ਦੇ ਕਾਰਨ ਆਮ ਤੌਰ ਤੇ 30% ਝਾੜ ਘੱਟ ਜਾਂਦਾ ਹੈ ਅਤੇ ਧਿਆਨ ਨਾ ਦੇਣ ਤੇ ਇਹ 60% ਤੱਕ ਝਾੜ ਘੱਟ ਜਾਂਦਾ ਹੈ। ਇਸ ਲਈ ਸ਼ੁਰੂਆਤੀ ਸਮੇਂ ਵਿੱਚ ਮਸ਼ੀਨਾਂ ਅਤੇ ਰਸਾਇਣਾਂ ਦੁਆਰਾ ਨਦੀਨਾਂ ਨੂੰ ਰੋਕਿਆ ਜਾ ਸਕਦਾ ਹੈ।

ਫਸਲ ਵਿੱਚ ਦੋ ਵਾਰ ਕਹੀ ਨਾਲ ਗੋਡੀ ਕਰੋ, ਪਹਿਲੀ ਬਿਜਾਈ ਦੇ ਤਿੰਨ ਹਫ਼ਤਿਆਂ ਬਾਅਦ ਅਤੇ ਦੂਸਰੀ ਪਹਿਲੀ ਗੋਡੀ ਤੋਂ ਤਿੰਨ ਹਫਤਿਆਂ ਬਾਅਦ। ਫਲੀਆਂ ਬਣਨ ਸਮੇਂ ਗੋਡੀ ਨਾ ਕਰੋ। ਨਦੀਨਾਂ ਦੇ ਪੁੰਗਰਾਅ ਤੋਂ ਪਹਿਲਾਂ ਫਲੂਕਲੋਰਾਲਿਨ 600 ਮਿ.ਲੀ. ਜਾਂ ਪੈਂਡੀਮੈਥਾਲਿਨ 1 ਲੀਟਰ ਨੂੰ ਪ੍ਰਤੀ ਏਕੜ ਵਿੱਚ ਪਾਓ ਅਤੇ ਫਿਰ ਬਿਜਾਈ ਤੋਂ 36-40 ਦਿਨ ਬਾਅਦ ਇੱਕ ਵਾਰ ਹੱਥੀਂ ਗੋਡੀ ਕਰੋ।

ਦੂਜੀ ਗੋਡੀ ਸਮੇਂ ਜੜ੍ਹਾਂ ਨਾਲ ਮਿੱਟੀ ਚੜਾਓ। ਇਹ ਮੂੰਗਫਲੀ ਦੀ ਫਸਲ ਲਈ ਇੱਕ ਜ਼ਰੂਰੀ ਕਿਰਿਆ ਹੈ। ਬਿਜਾਈ ਦੇ 40-45 ਦਿਨਾਂ ਦੇ ਵਿੱਚ-ਵਿੱਚ ਜੜ੍ਹਾਂ ਨਾਲ ਮਿੱਟੀ ਚੜਾਉਣ ਨਾਲ ਫਲੀਆਂ ਦੇ ਸੰਚਾਰ ਵਿੱਚ ਆਸਾਨੀ ਹੁੰਦੀ ਹੈ ਅਤੇ ਇਸ ਨਾਲ ਝਾੜ ਵਿੱਚ ਵੀ ਵਾਧਾ ਹੁੰਦਾ ਹੈ।

ਸਿੰਚਾਈ

ਫਸਲ ਦੇ ਵਧੀਆ ਵਿਕਾਸ ਲਈ ਮੌਸਮੀ ਵਰਖਾ ਅਨੁਸਾਰ 2 ਜਾਂ 3 ਪਾਣੀ ਜ਼ਰੂਰ ਲਾਓ। ਪਹਿਲਾ ਪਾਣੀ ਫੁੱਲ ਨਿਕਲਣ ਸਮੇਂ ਲਾਓ। ਖਾਸ ਕਰਕੇ ਫਲੀਆਂ ਬਣਨ ਸਮੇਂ ਜੇਕਰ ਸਾਉਣੀ ਰੁੱਤ ਵਿੱਚ ਫਸਲ ਲੰਬੇ ਸੋਕੇ ਨਾਲ ਪ੍ਰਭਾਵਿਤ ਹੋਵੇ, ਤਾਂ ਸਿੰਚਾਈ ਕਰੋ। ਫਲੀਆਂ ਦੇ ਵਿਕਾਸ ਸਮੇਂ ਮਿੱਟੀ ਅਨੁਸਾਰ 2-3 ਸਿੰਚਾਈਆਂ ਕਰੋ। ਮੂੰਗਫਲੀ ਦੀ ਆਸਾਨ ਪੁਟਾਈ ਲਈ ਕੁੱਝ ਦਿਨ ਪਹਿਲਾਂ ਇੱਕ ਵਾਰ ਫਿਰ ਪਾਣੀ ਲਾਓ।

ਪੌਦੇ ਦੀ ਦੇਖਭਾਲ

ਚੇਪਾ
 • ਕੀੜੇ ਮਕੌੜੇ ਤੇ ਰੋਕਥਾਮ

ਚੇਪਾ: ਇਸਦਾ ਹਮਲਾ ਘੱਟ ਮੀਂਹ ਪੈਣ ਤੇ ਜ਼ਿਆਦਾ ਹੁੰਦਾ ਹੈ। ਇਹ ਕਾਲੇ ਰੰਗ ਦੇ ਛੋਟੇ ਕੀੜੇ ਪੌਦਿਆਂ ਦਾ ਰਸ ਚੂਸਦਾ ਹੈ, ਜਿਸ ਨਾਲ ਪੌਦਿਆਂ ਦਾ ਵਿਕਾਸ ਰੁੱਕ ਜਾਂਦਾ ਹੈ ਅਤੇ ਪੀਲਾ ਦਿਖਾਈ ਦਿੰਦਾ ਹੈ। ਇਹ ਪੌਦੇ ਤੇ ਚਿਪ-ਚਪਾ ਪਦਾਰਥ ਛੱਡਦਾ ਹੈ, ਜੋ ਬਾਅਦ ਵਿੱਚ ਫੰਗਸ ਲੱਗਣ ਨਾਲ ਕਾਲੇ ਰੰਗ ਦਾ ਹੋ ਜਾਂਦਾ ਹੈ।

ਇਸ ਦੀ ਰੋਕਥਾਮ ਲਈ ਕਲੋਰਪਾਇਰੀਫੋਸ 20% ਈ.ਸੀ. 1000 ਮਿ.ਲੀ. ਜਾਂ ਇਮੀਡਾਕਲੋਪ੍ਰਿਡ 17.8% ਐੱਸ.ਅੱਲ. 100-125 ਮਿ.ਲੀ. ਜਾਂ ਮਿਥਾਇਲ ਡੈਮੀਟਨ 25% ਈ. ਸੀ. 1000 ਮਿ.ਲੀ. ਦੀ ਸਪਰੇਅ ਲੱਛਣ ਦਿਖਣ ਤੇ ਛੇਤੀ ਤੋਂ ਛੇਤੀ ਕਰੋ।

ਚਿੱਟੇ ਸੁੰਡ

ਚਿੱਟੇ ਸੁੰਡ: ਇਸ ਦੀਆਂ ਭੂੰਡੀਆਂ ਜੂਨ-ਜੁਲਾਈ ਵਿੱਚ ਪਹਿਲੇ ਮੀਂਹ ਨਾਲ ਮਿੱਟੀ 'ਚੋਂ ਨਿਕਲਦੀਆਂ ਹਨ। ਇਹ ਭੂੰਡੀਆਂ ਨੇੜੇਲੇ ਰੁੱਖਾਂ ਜਿਵੇਂ ਕਿ ਬੇਰ, ਅਮਰੂਦ, ਰੁਕਮਨਜਾਨੀ, ਅੰਗੂਰਾਂ ਦੀਆਂ ਵੇਲਾਂ ਅਤੇ ਬਦਾਮ ਆਦਿ ਤੇ ਇਕੱਠੀਆਂ ਹੋ ਜਾਂਦੀਆਂ ਹਨ ਅਤੇ ਰਾਤ ਨੂੰ ਉਨ੍ਹਾਂ ਦੇ ਪੱਤੇ ਖਾਂਦੀਆਂ ਹਨ। ਇਹ ਮਿੱਟੀ ਵਿੱਚ ਆਂਡੇ ਦਿੰਦੀਆਂ ਹਨ ਅਤੇ ਉਹਨਾਂ ਵਿੱਚੋਂ ਨਿਕਲੇ ਚਿੱਟੇ ਸੁੰਡ ਮੂੰਗਫਲੀ ਦੀਆਂ ਛੋਟੀਆਂ ਜੜ੍ਹਾਂ ਜਾਂ ਜੜ੍ਹਾਂ ਦੇ ਵਾਲਾਂ ਨੂੰ ਖਾ ਜਾਂਦੇ ਹਨ।

ਇਸ ਦੀ ਪ੍ਰਭਾਵਸ਼ਾਲੀ ਰੋਕਥਾਮ ਲਈ ਖੇਤ ਨੂੰ ਮਈ-ਜੂਨ ਵਿੱਚ ਦੋ ਵਾਰ ਵਾਹੋ ਤਾਂ ਜੋ ਸਾਰੇ ਕੀੜੇ ਜ਼ਮੀਨ ਤੋਂ ਬਾਹਰ ਆ ਜਾਣ। ਫਸਲ ਦੀ ਬਿਜਾਈ ਵਿੱਚ ਦੇਰੀ ਨਾ ਕਰੋ। ਬਿਜਾਈ ਤੋਂ ਪਹਿਲਾਂ ਕਲੋਰਪਾਇਰੀਫੋਸ 20 ਈ.ਸੀ. 12.5 ਮਿ.ਲੀ. ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ। ਭੂੰਡੀਆਂ ਦੀ ਰੋਕਥਾਮ ਲਈ ਕਾਰਬਰਿਲ 200 ਗ੍ਰਾਮ ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ। ਇਹ ਸਪਰੇਅ ਮੱਧ-ਜੁਲਾਈ ਤੱਕ ਹਰ ਵਰਖਾ ਤੋਂ ਬਾਅਦ ਤੱਕ ਕਰਦੇ ਰਹੋ। ਬਿਜਾਈ ਸਮੇਂ ਜਾਂ ਉਸ ਤੋਂ ਪਹਿਲਾਂ 4 ਕਿਲੋ ਫੋਰੇਟ ਜਾਂ 13 ਕਿਲੋ ਕਾਰਬੋਫਿਊਰਨ ਪ੍ਰਤੀ ਏਕੜ ਵਿੱਚ ਪਾਓ।

ਵਾਲਾਂ ਵਾਲੀ ਸੁੰਡੀ

ਵਾਲਾਂ ਵਾਲੀ ਸੁੰਡੀ: ਇਹ ਵਧੇਰੇ ਗਿਣਤੀ ਵਿੱਚ ਹਮਲਾ ਕਰਦੇ ਹਨ, ਜਿਸ ਨਾਲ ਪੱਤੇ ਝੜ ਜਾਂਦੇ ਹਨ। ਇਸਦਾ ਲਾਰਵਾ ਲਾਲ-ਭੂਰੇ ਰੰਗ ਦਾ ਹੁੰਦਾ ਹੈ, ਜਿਸ ਦੇ ਸਰੀਰ ਤੇ ਕਾਲੇ ਰੰਗ ਦੀਆਂ ਧਾਰੀਆਂ ਅਤੇ ਲਾਲ ਰੰਗ ਦੇ ਵਾਲ ਹੁੰਦੇ ਹਨ।

ਵਰਖਾ ਤੋਂ ਤੁਰੰਤ ਬਾਅਦ 3-4 ਰੋਸ਼ਨੀ ਯੰਤਰ ਲਾਓ। ਖੇਤ ਚੋਂ ਅੰਡਿਆਂ ਨੂੰ ਇਕੱਠੇ ਕਰਕੇ ਨਸ਼ਟ ਕਰ ਦਿਓ। ਸੁੰਡੀਆਂ ਨੂੰ ਫੈਲਣ ਤੋਂ ਰੋਕਣ ਲਈ ਪ੍ਰਭਾਵਿਤ ਖੇਤ ਦੇ ਦੁਆਲੇ 30 ਸੈ.ਮੀ. ਡੂੰਘਾ ਅਤੇ 25 ਸੈ.ਮੀ. ਚੌੜੇ ਟੋਏ ਪੁੱਟੋ। ਸ਼ਾਮ ਦੇ ਸਮੇਂ ਖੇਤ ਵਿੱਚ ਜ਼ਹਿਰ ਦੀਆਂ ਗੋਲੀਆਂ ਰੱਖ ਦਿਓ। ਜ਼ਹਿਰੀਲੀਆਂ ਗੋਲੀਆਂ ਬਣਾਉਣ ਲਈ 10 ਕਿਲੋ ਚੌਲਾ ਦਾ ਬੂਰਾ, 1 ਕਿਲੋ ਗੁੜ ਅਤੇ 1 ਲੀਟਰ ਕੁਇਨਲਫੋਸ ਮਿਲਾਓ। ਲਾਰਵੇ ਦੀ ਰੋਕਥਾਮ ਲਈ 300 ਮਿ.ਲੀ. ਕੁਇਨਲਫੋਸ ਪ੍ਰਤੀ ਏਕੜ ਪਾਓ। ਵੱਡੀਆਂ ਸੁੰਡੀਆਂ ਦੀ ਰੋਕਥਾਮ ਲਈ 200 ਮਿ.ਲੀ. ਡਾਈਕਲੋਰਵੋਸ 100 ਈ ਸੀ ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

ਮੂੰਗਫਲੀ ਦੇ ਪੱਤਿਆਂ ਦਾ ਸੁਰੰਗੀ ਕੀੜਾ

ਮੂੰਗਫਲੀ ਦੇ ਪੱਤਿਆਂ ਦਾ ਸੁਰੰਗੀ ਕੀੜਾ: ਇਸਦਾ ਲਾਰਵਾ ਪੱਤਿਆਂ ਵਿੱਚ ਸੁਰਾਖ ਕਰਕੇ ਪੱਤਿਆਂ ਤੇ ਜਾਮਣੀ ਰੰਗ ਦੇ ਧੱਬੇ ਬਣਾ ਦਿੰਦੇ ਹਨ। ਕੁੱਝ ਸਮੇਂ ਬਾਅਦ ਇਹ ਝੁੰਡ ਬਣਾ ਕੇ ਪੱਤਿਆਂ ਤੇ ਰਹਿੰਦੇ ਹਨ ਅਤੇ ਇਨ੍ਹਾਂ ਨੂੰ ਭੋਜਨ ਦੇ ਤੌਰ ਤੇ ਵਰਤਦੇ ਹਨ। ਇਹ ਮੁੜੇ ਹੋਏ ਪੱਤਿਆਂ ਵਿੱਚ ਰਹਿੰਦੀ ਹੈ। ਗੰਭੀਰ ਹਮਲੇ ਕਾਰਨ ਫਸਲ ਝੁਲਸੀ ਦਿਖਾਈ ਦਿੰਦੀ ਹੈ। ਪ੍ਰਤੀ ਏਕੜ ਵਿੱਚ 5 ਰੋਸ਼ਨੀ ਯੰਤਰ ਲਾਓ। ਡਾਈਮੈਥੋਏਟ 30 ਈਸੀ 300 ਮਿ.ਲੀ. ਜਾਂ ਮੈਲਾਥਿਆਨ 50 ਈ ਸੀ 400 ਮਿ.ਲੀ. ਜਾਂ ਮਿਥਾਈਲ ਡੈਮੇਟਨ 25% ਈ ਸੀ 200 ਮਿ.ਲੀ. ਪ੍ਰਤੀ ਏਕੜ ਚ ਪਾਓ।

ਸਿਉਂਕ

ਸਿਉਂਕ: ਇਹ ਫਸਲ ਦੀਆਂ ਜੜ੍ਹਾਂ ਅਤੇ ਤਣੇ ਵਿੱਚ ਜਾ ਕੇ ਪੌਦਿਆਂ ਨੂੰ ਨਸ਼ਟ ਕਰਦਾ ਕਰਦੀ ਹੈ। ਇਹ ਫਲੀਆਂ ਅਤੇ ਬੀਜਾਂ ਵਿੱਚ ਸੁਰਾਖ ਕਰਕੇ ਨੁਕਸਾਨ ਪਹੁੰਚਾਉਂਦਾ ਹੈ। ਇਸ ਦੇ ਹਮਲੇ ਨਾਲ ਪੌਦਾ ਸੁੱਕਣਾ ਸ਼ੁਰੂ ਹੋ ਜਾਂਦਾ ਹੈ।

ਚੰਗੀ ਤਰ੍ਹਾਂ ਗਲੀ-ਸੜ੍ਹੀ ਰੂੜੀ ਦੀ ਖਾਦ ਵਰਤੋ। ਫਸਲ ਦੀ ਪੁਟਾਈ ਵਿੱਚ ਦੇਰ ਨਾ ਕਰੋ। ਇਸ ਦੇ ਬਚਾਅ ਲਈ ਬਿਜਾਈ ਤੋਂ ਪਹਿਲਾਂ ਪ੍ਰਤੀ ਕਿਲੋ ਬੀਜਾਂ ਨੂੰ 6.5 ਮਿ.ਲੀ. ਕਲੋਰਪਾਇਰੀਫੋਸ ਨਾਲ ਸੋਧੋ। ਬਿਜਾਈ ਤੋਂ ਪਹਿਲਾਂ ਵਿਸ਼ੇਸ਼ ਖਤਰੇ ਵਾਲੇ ਖੇਤਰਾਂ ਵਿੱਚ 2 ਲੀਟਰ ਕਲੋਰਪਾਇਰੀਫੋਸ ਦਾ ਧੂੜਾ ਬਣਾ ਕੇ ਪ੍ਰਤੀ ਏਕੜ 'ਤੇ ਛਿੱਟਾ ਦਿਓ।

ਫਲੀ ਛੇਦਕ

ਫਲੀ ਛੇਦਕ: ਇਹ ਛੋਟੇ ਪੌਦਿਆਂ ਵਿੱਚ ਸੁਰਾਖ ਬਣਾ ਦਿੰਦੇ ਹਨ ਅਤੇ ਆਪਣਾ ਮਲ ਛੱਡਦੇ ਹਨ। ਇਸਦੇ ਛੋਟੇ ਕੀਟ ਸ਼ੁਰੂ ਵਿੱਚ ਚਿੱਟੇ ਰੰਗ ਦੇ ਹੁੰਦੇ ਹਨ ਅਤੇ ਫਿਰ ਭੂਰੇ ਰੰਗ ਦੇ ਹੋ ਜਾਂਦੇ ਹਨ।

ਪ੍ਰਭਾਵਿਤ ਖੇਤਰਾਂ ਵਿੱਚ ਮੈਲਾਥਿਆਨ 5 ਡੀ 10 ਕਿਲੋ ਜਾਂ ਕਾਰਬੋਫਿਊਰਨ 3% ਸੀ ਜੀ 20 ਕਿਲੋ ਪ੍ਰਤੀ ਏਕੜ ਮਿੱਟੀ ਵਿੱਚ ਬਿਜਾਈ ਤੋਂ 40 ਦਿਨ ਪਹਿਲਾਂ ਪਾਓ।

ਟਿੱਕਾ ਰੋਗ ਜਾਂ ਪੱਤਿਆਂ ਤੇ ਧੱਬਾ ਰੋਗ
 • ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ

ਟਿੱਕਾ ਰੋਗ ਜਾਂ ਪੱਤਿਆਂ ਤੇ ਧੱਬਾ ਰੋਗ: ਇਸ ਨਾਲ ਪੱਤਿਆਂ ਦੇ ਉੱਪਰਲੇ ਪਾਸੇ ਗੋਲ ਧੱਬੇ ਪੈ ਜਾਂਦੇ ਹਨ, ਜਿਨ੍ਹਾਂ ਦੇ ਦੁਆਲੇ ਹਲਕੇ ਪੀਲੇ ਰੰਗ ਦੇ ਘੇਰੇ ਹੁੰਦੇ ਹਨ।

ਇਸ ਦੀ ਰੋਕਥਾਮ ਲਈ ਸਹੀ ਬੀਜ ਦੀ ਚੋਣ ਕਰੋ। ਸਿਹਤਮੰਦ ਅਤੇ ਬੇ-ਦਾਗ ਬੀਜਾਂ ਦੀ ਹੀ ਵਰਤੋਂ ਕਰੋ। ਬਿਜਾਈ ਤੋਂ ਪਹਿਲਾਂ ਪ੍ਰਤੀ ਕਿਲੋ ਬੀਜਾਂ ਨੂੰ 5 ਗ੍ਰਾਮ ਥੀਰਮ(75%) ਜਾਂ 3 ਗ੍ਰਾਮ ਇੰਡੋਫਿਲ ਐਮ-45(75%) ਨਾਲ ਸੋਧੋ। ਘੁਲਣਸ਼ੀਲ ਸਲਫਰ 50 ਡਬਲਿਯੂ ਪੀ 500-750 ਗ੍ਰਾਮ ਨੂੰ 200-300 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ। ਇਹ ਸਪਰੇਅ ਅਗਸਤ ਤੇ ਪਹਿਲੇ ਹਫਤੇ ਤੋਂ ਸ਼ੁਰੂ ਕਰੋ ਅਤੇ 15 ਦਿਨਾਂ ਦੇ ਫਾਸਲੇ ਤੇ 3-4 ਸਪਰੇਆਂ ਕਰੋ। ਸਿੰਚਿਤ ਫ਼ਸਲਾਂ ਤੇ ਕਾਰਬੈਂਡਾਜ਼ਿਮ(ਬਵਿਸਟਨ/ਡੇਰੋਸੈਲ/ਐਗਰੋਜ਼ਿਮ) 50 ਡਬਲਿਯੂ ਪੀ 500 ਗ੍ਰਾਮ ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ। ਬਿਜਾਈ ਤੋਂ 40 ਦਿਨ ਬਾਅਦ ਤੋਂ ਸ਼ੁਰੂ ਕਰਕੇ 15 ਦਿਨਾਂ ਦੇ ਪਾਸਲੇ ਤੇ ਤਿੰਨ ਸਪਰੇਆਂ ਕਰੋ।

ਬੀਜ ਗਲਣ ਜਾਂ ਜੜ੍ਹ ਗਲਣ

ਬੀਜ ਗਲਣ ਜਾਂ ਜੜ੍ਹ ਗਲਣ: ਇਹ ਬਿਮਾਰੀ ਐਸਪਰਗਿਲਸ ਨਾਈਜਰ ਕਾਰਨ ਹੁੰਦੀ ਹੈ। ਇਹ ਫਲ ਦੇ ਹੇਠਲੇ ਜੜ੍ਹਾਂ ਵਾਲੇ ਭਾਗ 'ਤੇ ਹਮਲਾ ਕਰਦੀ ਹੈ। ਇਹ ਪੌਦੇ ਪਹਿਲਾਂ ਸੁਕੇ ਕੇ ਫਿਰ ਨਸ਼ਟ ਕਰ ਦਿੰਦੀ ਹੈ। ਇਸਦੀ ਰੋਕਥਾਮ ਲਈ ਬੀਜਾਂ ਨੂੰ ਸੋਧਣਾ ਬਹੁਤ ਜ਼ਰੂਰੀ ਹੁੰਦਾ ਹੈ। ਪ੍ਰਤੀ ਕਿਲੋ ਬੀਜਾਂ ਨੂੰ 3 ਗ੍ਰਾਮ ਕਪਤਾਨ ਜਾਂ ਥੀਰਮ ਨਾਲ ਸੋਧੋ।

 

ਝੁਲਸ ਰੋਗ

ਝੁਲਸ ਰੋਗ: ਇਸ ਨਾਲ ਪੌਦੇ ਦੇ ਪੱਤਿਆਂ ਤੇ ਹਲਕੇ ਤੋਂ ਗੂੜੇ ਭੂਰੇ ਰੰਗ ਧੱਬੇ ਪੈ ਜਾਂਦੇ ਹਨ। ਬਾਅਦ ਵਿੱਚ ਪ੍ਰਭਾਵਿਤ ਪੱਤੇ ਅੰਦਰ ਨੂੰ ਮੁੜ ਜਾਂਦੇ ਹਨ ਅਤੇ ਭੁਰਭੁਰੇ ਹੋ ਜਾਂਦੇ ਹਨ। ਏ. ਅਲਟਰਨਾਟਾ ਦੁਆਰਾ ਪੈਦਾ ਹੋਏ ਧੱਬੇ ਛੋਟੇ, ਗੋਲ ਅਤੇ ਪਾਣੀ ਵਾਲੇ ਹੁੰਦੇ ਹਨ, ਜੋ ਪੱਤੇ ਦੀ ਪੂਰੀ ਸਤਹਿ ਤੇ ਫੈਲ ਜਾਂਦੇ ਹਨ।

ਜੇਕਰ ਇਸਦਾ ਹਮਲਾ ਦਿਖੇ ਤਾਂ ਪੱਤਿਆਂ ਤੇ ਮੈਨਕੋਜ਼ੇਬ 3 ਗ੍ਰਾਮ ਜਾਂ ਕੋਪਰ ਆਕਸੀਕਲੋਰਾਈਡ 3 ਗ੍ਰਾਮ ਜਾਂ ਕਾਰਬੈਂਡਾਜ਼ਿਮ 3 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਪਾਓ।

ਕੁੰਗੀ

ਕੁੰਗੀ: ਇਸ ਨਾਲ ਸਭ ਤੋਂ ਪਹਿਲਾਂ ਪੱਤਿਆਂ ਦੇ ਹੇਠਲੇ ਪਾਸੇ ਦਾਣੇ ਬਣ ਜਾਂਦੇ ਹਨ। ਫਿਰ ਇਹ ਫੁੱਲ ਅਤੇ ਮੁੱਢ ਛੱਡ ਕੇ ਬਾਕੀ ਸਾਰੇ ਹਿੱਸਿਆਂ 'ਤੇ ਹੁੰਦੀ ਹੈ। ਗੰਭੀਰ ਹਮਲੇ ਨਾਲ ਪ੍ਰਭਾਵਿਤ ਪੱਤੇ ਅਕਰਮਕ ਹੋ ਕੇ ਸੁੱਕ ਜਾਂਦੇ ਹਨ, ਪਰ ਪੌਦੇ ਨਾਲ ਜੁੜੇ ਵੀ ਰਹਿੰਦੇ ਹਨ।

ਇਸ ਦਾ ਹਮਲਾ ਦਿਖਣ 'ਤੇ ਮੈਨਕੋਜ਼ੇਬ 400 ਗ੍ਰਾਮ ਜਾਂ ਕਲੋਰੋਥੈਲੋਨਿਲ 400 ਗ੍ਰਾਮ ਜਾਂ ਘੁਲਣਸ਼ੀਲ ਸਲਫਰ 1000 ਗ੍ਰਾਮ ਪ੍ਰਤੀ ਏਕੜ ਦੀ ਸਪਰੇਅ ਕਰੋ। ਜੇਕਰ ਲੋੜ ਪਵੇ ਤਾਂ 15 ਦਿਨਾਂ ਬਾਅਦ ਦੋਬਾਰਾ ਸਪਰੇਅ ਕਰੋ।

ਘਾਟ ਅਤੇ ਇਸਦਾ ਇਲਾਜ

ਪੋਟਾਸ਼ੀਅਮ ਦੀ ਘਾਟ
ਇਸਦੀ ਕਮੀ ਨਾਲ ਪੱਤੇ ਵੱਧਦੇ ਨਹੀਂ ਅਤੇ ਬੇ-ਢੰਗੇ ਹੋ ਜਾਂਦੇ ਹਨ। ਪੱਕੇ ਹੋਏ ਪੱਤੇ ਪੀਲੇ ਦਿਖਾਈ ਦਿੰਦੇ ਹਨ ਅਤੇ ਨਾੜੀਆਂ ਹਰੀਆਂ ਰਹਿੰਦੀਆਂ ਹਨ।
ਇਸਦੀ ਪੂਰਤੀ ਲਈ ਮਿਊਰੇਟ ਆਫ ਪੋਟਾਸ਼ 16-20 ਕਿਲੋ ਪ੍ਰਤੀ ਏਕੜ ਪਾਓ।

ਕੈਲਸ਼ੀਅਮ ਦੀ ਘਾਟ
ਇਹ ਘਾਟ ਜ਼ਿਆਦਾਤਾਰ ਹਲਕੀਆਂ ਜਾਂ ਤੇਜ਼ਾਬੀ ਮਿੱਟੀਆਂ ਵਿੱਚ ਪਾਈ ਜਾਂਦੀ ਹੈ। ਇਸਦੀ ਘਾਟ ਨਾਲ ਪੌਦੇ ਪੂਰੀ ਤਰਾਂ ਨਹੀਂ ਵੱਧਦੇ ਅਤੇ ਮੁੜੇ ਹੋਏ ਨਜ਼ਰ ਆਉਂਦੇ ਹਨ।
ਇਸਦੀ ਪੂਰਤੀ ਲਈ ਜਿਪਸੱਮ 200 ਕਿਲੋ ਪ੍ਰਤੀ ਏਕੜ ਵਿੱਚ ਮੁੱਢ ਬਣਨ ਸਮੇਂ ਪਾਓ।

ਲੋਹੇ ਦੀ ਘਾਟ
ਇਸਦੀ ਘਾਟ ਨਾਲ ਪੱਤੇ ਚਿੱਟੇ ਦਿਖਾਈ ਦਿੰਦੇ ਹਨ।
ਇਸਦੀ ਪੂਰਤੀ ਲਈ ਫੈਰੱਸ ਸਲਫੇਟ 5 ਗ੍ਰਾਮ+ਸਿਟ੍ਰਿਕ ਐਸਿਡ 1 ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਇੱਕ ਹਫ਼ਤੇ ਦੇ ਫਾਸਲੇ ਤੇ ਸਪਰੇਅ ਕਰੋ। ਕਮੀ ਪੂਰੀ ਹੋਣ ਤੱਕ ਸਪਰੇਅ ਜਾਰੀ ਕਰਦੇ ਰਹੋ।

ਜ਼ਿੰਕ ਦੀ ਘਾਟ

ਇਸਦੀ ਘਾਟ ਨਾਲ ਪੌਦੇ ਦੇ ਪੱਤੇ ਗੁੱਛਿਆਂ ਵਿੱਚ ਦਿਖਾਈ ਦਿੰਦੇ ਹਨ, ਪੱਤਿਆਂ ਦਾ ਵਿਕਾਸ ਰੁੱਕ ਜਾਂਦਾ ਹੈ ਅਤੇ ਛੋਟੇ ਨਜ਼ਰ ਆਉਂਦੇ ਹਨ।
ਇਸਦੀ ਪੂਰਤੀ ਲਈ ਜ਼ਿੰਕ ਸਲਫੇਟ 2 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ। ਇਹ ਸਪਰੇਅ 7 ਦਿਨਾਂ ਦੇ ਫਾਸਲੇ ਤੇ 2-3 ਵਾਰ ਕਰੋ।

ਸਲਫਰ ਦੀ ਘਾਟ
ਇਸਦੀ ਘਾਟ ਨਾਲ ਨਵੇਂ ਪੌਦਿਆਂ ਦਾ ਵਾਧਾ ਰੁੱਕ ਜਾਂਦਾ ਹੈ ਅਤੇ ਆਕਾਰ ਵਿੱਚ ਛੋਟੇ ਨਜ਼ਰ ਆਉਂਦੇ ਹਨ। ਪੱਤੇ ਵੀ ਛੋਟੇ ਪੀਲੇ ਹੋ ਜਾਂਦੇ ਹਨ। ਪੌਦਿਆਂ ਦੇ ਪੱਕਣ ਵਿੱਚ ਦੇਰੀ ਹੁੰਦੀ ਹੈ।
ਇਸਦੀ ਪੂਰਤੀ ਲਈ ਜਿਪਸਮ 200 ਕਿਲੋ ਪ੍ਰਤੀ ਏਕੜ ਤੇ ਬਿਜਾਈ ਅਤੇ ਮੁੱਢ ਬਣਨ ਸਮੇਂ ਪਾਓ।

ਫਸਲ ਦੀ ਕਟਾਈ

ਸਾਉਣੀ ਰੁੱਤ ਵਿੱਚ ਬੀਜੀ ਫਸਲ ਨਵੰਬਰ ਮਹੀਨੇ ਵਿੱਚ ਪੱਕ ਜਾਂਦੀ ਹੈ, ਜਦੋਂ ਪੌਦੇ ਇੱਕੋ-ਜਿਹੇ ਪੀਲੇ ਹੋ ਜਾਂਦੇ ਹਨ ਅਤੇ ਪੁਰਾਣੇ ਪੱਤੇ ਝੜਨੇ ਸ਼ੁਰੂ ਹੋ ਜਾਂਦੇ ਹਨ। ਅੰਤ-ਅਪ੍ਰੈਲ ਤੋਂ ਅੰਤ-ਮਈ ਵਿੱਚ ਬੀਜੀ ਫਸਲ ਮਾਨਸੂਨ ਤੋਂ ਬਾਅਦ ਅੰਤ ਅਗਸਤ ਅਤੇ ਸਤੰਬਰ ਵਿੱਚ ਪੱਕ ਜਾਂਦੀ ਹੈ। ਸਹੀ ਪੁਟਾਈ ਲਈ ਮਿੱਟੀ ਵਿੱਚ ਨਮੀਂ ਹੋਣੀ ਚਾਹੀਦੀ ਹੈ ਅਤੇ ਫਸਲ ਜ਼ਿਆਦਾ ਪੱਕਣ ਨਾ ਦਿਓ। ਜਲਦੀ ਪੁਟਾਈ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਤਿਆਰ ਕੀਤੇ ਗਏ ਮੂੰਗਫਲੀ ਪੁੱਟਣ ਵਾਲੇ ਯੰਤਰ ਦੀ ਵਰਤੋਂ ਕਰੋ। ਪੁੱਟੀ ਹੋਈ ਫ਼ਸਲ ਦੇ ਛੋਟੇ ਛੋਟੇ ਢੇਰਾਂ ਨੂੰ ਕੁਝ ਦਿਨਾਂ ਲਈ ਧੁੱਪ ਵਿੱਚ ਪਏ ਰਹਿਣ ਦਿਓ। ਇਸ ਪਿੱਛੋਂ 2-3 ਦਿਨਾਂ ਲਈ ਫਸਲ ਨੂੰ ਇੱਕ ਥਾਂ ਇੱਕਠੀ ਕਰਕੇ ਰੋਜ਼ਾਨਾ ਦੋ-ਤਿੰਨ ਵਾਰ ਤਰੰਗਲੀ ਨਾਲ ਝਾੜਦੇ ਰਹੋ, ਤਾਂ ਜੋ ਫਲੀਆਂ ਅਤੇ ਪੱਤਿਆਂ ਨੂੰ ਪੌਦੇ ਤੋਂ ਵੱਖ ਕੀਤਾ ਜਾ ਸਕੇ। ਫਲੀਆਂ ਅਤੇ ਪੱਤਿਆਂ ਨੂੰ ਇਕੱਠਾ ਕਰਕੇ ਢੇਰ ਲਾ ਦਿਓ। ਸਟੋਰ ਕਰਨ ਤੋਂ ਪਹਿਲਾਂ ਫਲੀਆਂ ਨੂੰ 4-5 ਦਿਨਾਂ ਲਈ ਧੁੱਪੇ ਸੁਕਾ ਲਓ।

ਬੱਦਲਵਾਹੀ ਵਾਲੇ ਦਿਨਾਂ ਵਿੱਚ ਫਲੀਆਂ ਨੂੰ ਅੱਲਗ ਕਰਕੇ ਏਅਰ ਡਰਾਇਰ ਵਿੱਚ 27-38° ਸੈਲਸੀਅਸ ਤਾਪਮਾਨ ਤੇ ਦੋ ਦਿਨ ਲਈ ਜਾਂ ਫਲੀਆਂ ਦੇ ਗੁੱਛਿਆਂ ਨੂੰ (6-8%) ਸੁੱਕਣ ਤੱਕ ਰੱਖੋ।

ਕਟਾਈ ਤੋਂ ਬਾਅਦ

ਫਲੀਆਂ ਨੂੰ ਸਾਫ ਕਰਨ ਅਤੇ ਛਾਂਟਣ ਤੋਂ ਬਾਅਦ ਬੋਰੀਆਂ ਵਿੱਚ ਭਰ ਦਿਓ ਅਤੇ ਹਵਾ ਦੇ ਚੰਗੇ ਵਹਾਅ ਲਈ ਹਰੇਕ ਢੇਰ ਤੇ 10 ਬੋਰੀਆਂ ਨੂੰ ਚਿਣ ਦਿਓ। ਬੋਰੀਆਂ ਨੂੰ ਸਲ੍ਹਾਬੇ ਤੋਂ ਬਚਾਉਣ ਲਈ ਬੋਰੀਆਂ ਦੇ ਹੇਠਾਂ ਲੱਕੜ ਦੇ ਟੁਕੜੇ ਰੱਖ ਦਿਓ।

ਗਿਰੀਆਂ ਤਿਆਰ ਕਰਨਾ: ਖਾਣਯੋਗ ਗਿਰੀਆਂ ਨੂੰ ਛਿਲਕੇ ਤੋਂ ਅਲੱਗ ਕਰ ਲਓ। ਭਾਰਤ ਧੋਤੀਆਂ, ਭੁੱਜੀਆਂ ਲੂਣ ਵਾਲੀਆਂ ਅਤੇ ਸੁੱਕੀਆਂ ਗਿਰੀਆਂ ਤਿਆਰ ਕਰਨ ਲਈ ਵੀ ਜਾਣਿਆ ਜਾਂਦਾ ਹੈ।

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare