ਕਸੁੰਭੜਾ ਦੀ ਖੇਤੀ ਬਾਰੇ ਜਾਣਕਾਰੀ

ਆਮ ਜਾਣਕਾਰੀ

ਕਸੁੰਭੜਾ ਨੂੰ ਆਮ ਤੌਰ 'ਤੇ ਕੁਸੁਮ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਸਭ ਤੋਂ ਪੁਰਾਣੀ ਤੇਲ ਵਾਲੀ ਫਸਲ ਹੈ, ਜਿਸ ਵਿੱਚ 24-36% ਤੇਲ ਹੁੰਦਾ ਹੈ। ਇਸਦੀ ਵਰਤੋਂ ਖਾਣਾ ਪਕਾਉਣ ਲਈ ਵਧੇਰੇ ਕੀਤੀ ਜਾਂਦੀ ਹੈ। ਇਸ ਤੋਂ ਤਿਆਰ ਖਲ਼ ਨੂੰ ਪਸ਼ੂਆਂ ਦੇ ਚਾਰੇ ਲਈ ਵਰਤਿਆ ਜਾਂਦਾ ਹੈ।

ਜਲਵਾਯੂ

 • Season

  Temperature

  15-20°C
 • Season

  Rainfall

  60-90cm
 • Season

  Sowing Temperature

  15-18°C
 • Season

  Harvesting Temperature

  32-35°C
 • Season

  Temperature

  15-20°C
 • Season

  Rainfall

  60-90cm
 • Season

  Sowing Temperature

  15-18°C
 • Season

  Harvesting Temperature

  32-35°C
 • Season

  Temperature

  15-20°C
 • Season

  Rainfall

  60-90cm
 • Season

  Sowing Temperature

  15-18°C
 • Season

  Harvesting Temperature

  32-35°C
 • Season

  Temperature

  15-20°C
 • Season

  Rainfall

  60-90cm
 • Season

  Sowing Temperature

  15-18°C
 • Season

  Harvesting Temperature

  32-35°C

ਮਿੱਟੀ

ਇਸਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ ਵਿੱਚ ਕੀਤੀ ਜਾ ਸਕਦੀ ਹੈ। ਇਹ ਚੰਗੇ ਨਿਕਾਸ ਵਾਲੀ ਰੇਤਲੀ-ਦੋਮਟ ਅਤੇ ਜੈਵਿਕ ਤੱਤਾਂ ਦੀ ਵਧੇਰੇ ਮਾਤਰਾ ਵਾਲੀ ਮਿੱਟੀ ਵਿੱਚ ਚੰਗੀ ਪੈਦਾਵਾਰ ਦਿੰਦੀ ਹੈ।

ਪ੍ਰਸਿੱਧ ਕਿਸਮਾਂ ਅਤੇ ਝਾੜ

DSH-129, MKH-11, Parbhani Kusuma(PBNS-12), NARI-NH-1 (PH- 6)

ਹੋਰ ਰਾਜਾਂ ਦੀਆਂ ਕਿਸਮਾਂ

Phulekusum, NARI-6.

NARI-H-15: ਇਹ ਹਾਈਬ੍ਰਿਡ ਕਿਸਮ ਫਲਟਣ (ਮਹਾਂਰਾਸ਼ਟਰ) ਵਿਖੇ 2005 ਵਿੱਚ ਪੂਰੇ ਦੇਸ਼ ਦੇ ਸਿੰਚਿਤ ਖੇਤਰਾਂ ਲਈ ਬਣਾਈ ਗਈ ਹੈ। ਇਸ ਵਿੱਚ ਤੇਲ ਦੀ ਮਾਤਰਾ 28% ਹੁੰਦੀ ਹੈ ਅਤੇ ਇਹ ਚੇਪੇ ਨੂੰ ਸਹਾਰਨਯੋਗ ਕਿਸਮ ਹੈ।

ਖੇਤ ਦੀ ਤਿਆਰੀ

ਮਿੱਟੀ ਨੂੰ ਭੁਰਭੁਰਾ ਬਣਾਉਣ ਲਈ ਜ਼ਮੀਨ ਨੂੰ ਕਈ ਵਾਰ ਵਾਹੋ, ਤਾਂ ਜੋ ਖੇਤ ਵਿੱਚ ਮੌਜੂਦ ਨਦੀਨਾਂ ਨੂੰ ਕੱਢਿਆ ਜਾ ਸਕੇ। ਪਾਣੀ ਦੇ ਨੇੜਲੀਆਂ ਜ਼ਮੀਨਾਂ ਨੂੰ ਪਾਣੀ ਦੀ ਖੜੋਤ ਤੋਂ ਬਚਾਓ, ਕਿਉਂਕਿ ਇਹ ਸੋਕੇ ਅਤੇ ਜੜ੍ਹ-ਗਲਣ ਵਰਗੇ ਰੋਗਾਂ ਦੁਆਰਾ ਫਸਲ ਦਾ ਨੁਕਸਾਨ ਕਰਦਾ ਹੈ।

ਬਿਜਾਈ

ਬਿਜਾਈ ਦਾ ਸਮਾਂ
ਇਸਦੀ ਬਿਜਾਈ ਦਾ ਉਚਿੱਤ ਸਮਾਂ ਅਕਤੂਬਰ ਦੇ ਆਖਰੀ ਹਫਤੇ ਤੋਂ ਨਵੰਬਰ ਦੇ ਪਹਿਲੇ ਹਫਤੇ ਤੱਕ ਦਾ ਹੁੰਦਾ ਹੈ।

ਫਾਸਲਾ
ਪੌਦਿਆਂ ਵਿੱਚਲਾ ਫਾਸਲਾ 15 ਸੈ.ਮੀ. ਅਤੇ ਕਤਾਰਾਂ ਵਿੱਚਲਾ ਫਾਸਲਾ 45 ਸੈ.ਮੀ. ਰੱਖੋ।

ਬੀਜ ਦੀ ਡੂੰਘਾਈ
ਇਸ ਦੇ ਬੀਜ  5-7 ਸੈ.ਮੀ. ਦੀ ਡੂੰਘਾਈ 'ਤੇ ਬੀਜੋ।

ਬਿਜਾਈ ਦਾ ਢੰਗ
ਇਸਦੀ ਬਿਜਾਈ ਡਰਿੱਲ ਮਸ਼ੀਨ ਦੁਆਰਾ ਕੀਤੀ ਜਾਂਦੀ ਹੈ।

ਬੀਜ

ਬੀਜ ਦੀ ਮਾਤਰਾ
ਬਿਜਾਈ ਲਈ 6 ਕਿਲੋ ਪ੍ਰਤੀ ਏਕੜ ਬੀਜਾਂ ਦੀ ਵਰਤੋਂ ਕਰੋ।

ਬੀਜ ਦੀ ਸੋਧ
ਬਿਜਾਈ ਤੋਂ ਪਹਿਲਾਂ ਕਪਤਾਨ ਜਾਂ ਐਗਰੋਸਨ ਜੀ ਐੱਨ 3 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ। ਵਧੀਆ ਪੁੰਗਰਾਅ ਲਈ ਸਿਹਤਮੰਦ ਅਤੇ ਨਿਰੋਗ ਬੀਜਾਂ ਨੂੰ ਰਾਤ ਭਰ ਪਾਣੀ ਵਿੱਚ ਡੋਬੋ।

ਫਸਲ ਚੱਕਰ

ਕਸੁੰਭੜਾ ਦੀ ਖੇਤੀ ਤੋਂ ਬਾਅਦ ਸਾਉਣੀ ਦੀਆਂ ਫਸਲਾਂ ਜਿਵੇਂ ਕਿ ਉੜਦ, ਚਾਰਾ, ਮੂੰਗ, ਮੱਕੀ ਆਦਿ ਉਗਾਈਆਂ ਜਾ ਸਕਦੀਆਂ ਹਨ।

ਖਾਦਾਂ

ਖਾਦਾਂ(ਕਿਲੋ ਪ੍ਰਤੀ ਏਕੜ)

UREA SSP MOP
35 On soil test results On soil test results

 

ਤੱਤ(ਕਿਲੋ ਪ੍ਰਤੀ ਏਕੜ)

NITROGEN PHOSPHORUS POTASH
16 - -

 

ਨਾਈਟ੍ਰੋਜਨ 16 ਕਿਲੋ(ਯੂਰੀਆ 35 ਕਿਲੋ) ਪ੍ਰਤੀ ਏਕੜ ਪਾਓ। ਜੇਕਰ ਜ਼ਮੀਨ ਵਿੱਚ ਪੌਸ਼ਟਿਕ ਤੱਤਾਂ ਦੀ ਕਮੀ ਹੋਵੇ ਤਾਂ ਫਾਸਫੋਰਸ ਅਤੇ ਬਾਕੀ ਸਾਰੀਆਂ ਖਾਦਾਂ ਬਿਜਾਈ ਤੋਂ ਪਹਿਲਾਂ ਡਰਿੱਲ ਮਸ਼ੀਨ ਨਾਲ ਪਾਓ।
 

ਨਦੀਨਾਂ ਦੀ ਰੋਕਥਾਮ

ਕਸੁੰਭੜੇ ਦੀ ਫਸਲ ਫੁੱਲ ਬਣਨ ਸਮੇਂ ਨਦੀਨਾਂ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੀ ਹੈ। ਫੁੱਲ ਬਣਨ ਦਾ ਸਮਾਂ ਪਠਾਣੀ ਖੇਤਰਾਂ ਵਿੱਚ 25-30 ਦਿਨ ਅਤੇ ਜ਼ਿਆਦਾ ਸਰਦੀ ਪੈਣ ਵਾਲੇ ਖੇਤਰਾਂ ਵਿੱਚ ਦੋ ਮਹੀਨੇ ਜਾਂ ਇਸ ਤੋਂ ਜ਼ਿਆਦਾ ਹੁੰਦਾ ਹੈ। ਇਸ ਨਾਜ਼ੁਕ ਸਮੇਂ ਵਿੱਚ ਖੇਤ ਨੂੰ ਨਦੀਨ ਮੁਕਤ ਰੱਖਣ ਲਈ ਬਿਜਾਈ ਤੋਂ 45-50 ਦਿਨ ਦੀ ਬਜਾਏ 25-30 ਦਿਨ ਬਾਅਦ ਨਿਯਮਿਤ 1-2 ਵਾਰ ਗੋਡੀ ਕਰੋ। ਨਦੀਨਾਂ ਦੀ ਪ੍ਰਭਾਵਸ਼ਾਲੀ ਰੋਕਥਾਮ ਲਈ ਪੁੰਗਰਾਅ ਤੋਂ ਪਹਿਲਾਂ ਟ੍ਰਾਈਫਲੂਰਾਲਿਨ 200 ਗ੍ਰਾਮ ਜਾਂ ਈ ਪੀ ਟੀ ਸੀ 200 ਗ੍ਰਾਮ ਪ੍ਰਤੀ ਏਕੜ ਅਤੇ ਪੁੰਗਰਾਅ ਤੋਂ ਬਾਅਦ ਐਟਰਾਜ਼ਿਨ 800 ਗ੍ਰਾਮ ਜਾਂ ਐਲਾਕਲੌਰ 600 ਗ੍ਰਾਮ ਪ੍ਰਤੀ ਏਕੜ ਵਰਤੋ।

ਸਿੰਚਾਈ

ਇਹ ਫਸਲ ਉਨ੍ਹਾਂ ਖੇਤਰਾਂ ਵਿੱਚ ਵੀ ਉਗਾਈ ਜਾ ਸਕਦੀ ਹੈ, ਜਿੱਥੇ ਵਰਖਾ ਦੀ ਲੋੜ  ਨਹੀਂ ਹੁੰਦੀ ਹੈ ਅਤੇ ਮੌਸਮ ਅਨੁਸਾਰ ਮਿੱਟੀ ਵਿੱਚ ਨਮੀ ਮੌਜੂਦ ਹੁੰਦੀ ਹੈ। ਫੁੱਲ ਨਿਕਲਣ ਸਮੇਂ ਪਾਣੀ ਦੀ ਬਹੁਤ ਜ਼ਰੂਰਤ ਹੁੰਦੀ ਹੈ ਅਤੇ ਵਧੀਆ ਪੈਦਾਵਾਰ ਲਈ 30 ਦਿਨ ਬਾਅਦ ਇੱਕ ਵਾਰ ਸਿੰਚਾਈ ਕਰੋ। ਜਿੱਥੇ ਮਿੱਟੀ ਵਿੱਚ ਘੱਟ ਨਮੀ ਹੋਵੇ ਤਾਂ ਬਿਜਾਈ ਤੋਂ ਪਹਿਲਾਂ ਇੱਕ ਭਾਰੀ ਸਿੰਚਾਈ ਕਰੋ। ਇਹ ਫਸਲ ਦੇ ਵਾਧੇ ਵਿੱਚ ਲਾਭਦਾਇਕ ਹੁੰਦੀ ਹੈ।

ਪੌਦੇ ਦੀ ਦੇਖਭਾਲ

ਆੜੂ ਦਾ ਹਰਾ ਚੇਪਾ
 • ਕੀੜੇ ਮਕੌੜੇ ਤੇ ਰੋਕਥਾਮ

ਆੜੂ ਦਾ ਹਰਾ ਚੇਪਾ(ਮਾਈਜ਼ੱਸ ਪ੍ਰਸਿਸਆਇ): ਇਸਦਾ ਰੂਪ ਸੜੇ ਹੋਏ ਪੌਦੇ ਵਰਗਾ ਹੁੰਦਾ ਹੈ।

ਕਸੁੰਭੜਾ ਦਾ ਚੇਪਾ

ਕਸੁੰਭੜਾ ਦਾ ਚੇਪਾ: ਇਹ ਕੋਮਲ ਸ਼ਾਖਾਂ, ਪੱਤਿਆਂ ਅਤੇ ਤਣੇ ਤੇ ਦੇਖਿਆ ਜਾਂਦਾ ਹੈ। ਇਹ ਪੌਦੇ ਨੂੰ ਕਮਜ਼ੋਰ ਕਰਦਾ ਹੈ ਅਤੇ ਕਈ ਜਗ੍ਹਾ ਤੋਂ ਸੁਕਾ ਦਿੰਦਾ ਹੈ।

ਰੋਕਥਾਮ: ਕਲੋਰਪਾਇਰੀਫੋਸ 20 ਈ ਸੀ 100 ਮਿ.ਲੀ. ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ। ਜੇਕਰ ਲੋੜ ਪਵੇ ਤਾਂ 15 ਦਿਨ ਬਾਅਦ ਦੋਬਾਰਾ ਸਪਰੇਅ ਕਰੋ।

ਮੁਰਝਾਉਣਾ ਅਤੇ ਸੜ੍ਹਨਾ
 • ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ

ਮੁਰਝਾਉਣਾ ਅਤੇ ਸੜ੍ਹਨਾ: ਇਸ ਬਿਮਾਰੀ ਨਾਲ ਪੌਦੇ ਪੀਲੇ ਪੈ ਜਾਂਦੇ ਹਨ, ਫਿਰ ਭੂਰੇ ਹੋ ਜਾਂਦੇ ਹਨ ਅਤੇ ਅੰਤ ਚ ਮਰ ਜਾਂਦੇ ਹਨ। ਇਹ ਇੱਕ ਚਿੱਟੇ ਰੰਗ ਦੀ ਫੰਗਸ ਹੁੰਦੀ ਹੈ, ਜੋ ਪੌਦੇ ਦੀਆਂ ਜੜ੍ਹਾਂ ਅਤੇ ਤਣੇ ਤੇ ਦੇਖੀ ਜਾ ਸਕਦੀ ਹੈ।

ਰੋਕਥਾਮ: ਬਿਜਾਈ ਲਈ ਤੰਦਰੁਸਤ ਅਤੇ ਨਿਰੋਗ ਬੀਜਾਂ ਦੀ ਵਰਤੋਂ ਕਰੋ। ਵਰਖਾ ਰੁੱਤ ਸਮੇਂ ਤਣੇ ਤੇ ਮਿੱਟੀ ਨਾ ਚੜਨ ਦਿਓ।

ਫਸਲ ਦੀ ਕਟਾਈ

ਕਸੁੰਭੜੇ ਦੀ ਫਸਲ 150-180 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸਦੀ ਕਟਾਈ ਫੁੱਲ ਪੀਲੇ-ਭੂਰੇ ਰੰਗ ਦੇ ਹੋਣ ਤੇ ਅੱਧ-ਮਈ ਵਿੱਚ  ਕਰੋ।

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare