ਭਾਰਤ ਵਿੱਚ ਲੂਸਣ ਦੀ ਫਸਲ

ਆਮ ਜਾਣਕਾਰੀ

ਲੂਸਣ ਨੂੰ ਉੱਤਰ ਭਾਰਤ ਵਿੱਚ ਅਲਫਲਫਾ ਅਤੇ ਰਿਜਕਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਪ੍ਰੋਟੀਨ ਨਾਲ ਭਰਪੂਰ ਹਰੇ ਚਾਰੇ ਦੀ ਫਸਲ ਹੈ। ਇਸਨੂੰ ਚਾਰੇ ਦੀ ਰਾਣੀ ਵੀ ਕਿਹਾ ਜਾਂਦਾ ਹੈ। ਇਹ ਇੱਕ ਸਦਾਬਹਾਰ ਫਸਲ ਹੈ, ਜੋ ਕਿ 3-4 ਸਾਲ ਤੱਕ ਲਗਾਤਾਰ ਹਰਾ ਚਾਰਾ ਪੈਦਾ ਕਰਦੀ ਹੈ। ਪ੍ਰੋਟੀਨ ਦੇ ਨਾਲ-ਨਾਲ ਇਸ ਵਿੱਚ ਕੈਲਸ਼ਿਅਮ ਅਤੇ ਖਣਿਜ ਵੀ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਹਰੇ ਚਾਰੇ ਦੀ ਫਸਲ ਵਿੱਚ 16-25% ਪ੍ਰੋਟੀਨ ਅਤੇ 20-30% ਰੇਸ਼ਾ ਹੁੰਦਾ ਹੈ। ਲੂਸਣ ਦਾ ਮੂਲ ਸਥਾਨ ਦੱਖਣ-ਪੱਛਮੀ ਏਸ਼ੀਆ ਹੈ। ਇਹ ਇੱਕ ਲੈਗਯੁਮਿਅਨਸ ਜਾਤੀ ਦੀ ਫਸਲ ਹੈ, ਜੋ ਕਿ ਸੋਕੇ ਨੂੰ ਸਹਿਣ ਕਰ ਸਕਦੀ ਹੈ। ਇਸਨੂੰ ਪਸ਼ੂਆਂ ਦੇ ਆਚਾਰ ਅਤੇ ਸੁੱਕੇ ਘਾਹ ਦੇ ਤੌਰ ਤੇ ਆਸਾਨੀ ਨਾਲ ਵਰਤਿਆ ਜਾ ਸਕਦਾ ਹੈ। ਇਹ ਸਰਦੀ ਰੁੱਤ ਦੀ ਫਸਲ ਹੈ ਅਤੇ ਮੁੱਖ ਤੌਰ ਤੇ ਗੁਜਰਾਤ, ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਰਾਜਸਥਾਨ ਵਿੱਚ ਉਗਾਈ ਜਾਂਦੀ ਹੈ। ਇਕ ਰੁੱਤ ਵਿੱਚ ਇਸਦੀ 7-8 ਵਾਰ ਕਟਾਈ ਕੀਤੀ ਜਾ ਸਕਦੀ ਹੈ। ਇਸਦੇ ਚਾਰੇ ਦਾ ਔਸਤਨ ਝਾੜ 280-320 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

ਜਲਵਾਯੂ

 • Season

  Temperature

  15-32°C
 • Season

  Rainfall

  350-400mm
  400-500mm
 • Season

  Sowing Temperature

  28-32°C
 • Season

  Harvesting Temperature

  15-20°C
 • Season

  Temperature

  15-32°C
 • Season

  Rainfall

  350-400mm
  400-500mm
 • Season

  Sowing Temperature

  28-32°C
 • Season

  Harvesting Temperature

  15-20°C
 • Season

  Temperature

  15-32°C
 • Season

  Rainfall

  350-400mm
  400-500mm
 • Season

  Sowing Temperature

  28-32°C
 • Season

  Harvesting Temperature

  15-20°C
 • Season

  Temperature

  15-32°C
 • Season

  Rainfall

  350-400mm
  400-500mm
 • Season

  Sowing Temperature

  28-32°C
 • Season

  Harvesting Temperature

  15-20°C

ਮਿੱਟੀ

ਇਹ ਫਸਲ ਮਿੱਟੀ ਦੀਆਂ ਵੱਖ-ਵੱਖ ਕਿਸਮਾਂ ਵਿੱਚ ਉਗਾਈ ਜਾ ਸਕਦੀ ਹੈ, ਪਰ ਇਹ ਡੂੰਘੀ ਅਤੇ ਚੰਗੇ ਨਿਕਾਸ ਵਾਲੀ ਰੇਤਲੀ-ਚੀਕਣੀ ਮਿੱਟੀ ਵਿੱਚ ਇਸਦੀ ਪੈਦਾਵਾਰ ਵਧੀਆ ਹੁੰਦੀ ਹੈ। ਪਾਣੀ ਦੀ ਖੜੋਤ ਵਾਲੀ, ਖਾਰੀ ਅਤੇ ਭਾਰੀ ਮਿੱਟੀ ਵਿੱਚ ਇਸ ਫਸਲ ਦੀ ਖੇਤੀ ਨਾ ਕਰੋ।

ਪ੍ਰਸਿੱਧ ਕਿਸਮਾਂ ਅਤੇ ਝਾੜ

LL composite 5: ਇਹ ਇੱਕ ਤੇਜ਼ੀ ਨਾਲ ਉੱਗਣ ਵਾਲੀ ਲੰਬੇ ਕੱਦ ਦੀ ਸਲਾਨਾ ਕਿਸਮ ਹੈ, ਜਿਸਦੇ ਪੱਤੇ ਗੂੜੇ ਹਰੇ, ਚੌੜੇ ਅਤੇ ਫੁੱਲ ਜਾਮਨੀ ਰੰਗ ਦੇ ਹੁੰਦੇ ਹਨ। ਇਸ ਕਿਸਮ ਦੇ ਬੀਜ ਮੋਟੇ ਹੁੰਦੇ ਹਨ। ਇਹ ਪੱਤਿਆਂ ਦੇ ਧੱਬੇ ਰੋਗ ਦੀ ਰੋਧਕ ਕਿਸਮ ਹੈ। ਇਸ ਦਾ ਔਸਤਨ ਝਾੜ 280 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

Sirsa 8: ਇਹ ਕਿਸਮ ਫੋਡਰ ਰਿਸਰਚ ਸਟੇਸ਼ਨ ਸਿਰਸਾ(ਹਰਿਆਣਾ) ਵਿਖੇ ਤਿਆਰ ਕੀਤੀ ਗਈ। ਇਹ ਪੰਜਾਬ, ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਖੇਤਰ ਵਿੱਚ ਖੇਤੀ ਲਈ ਅਨੁਕੂਲ ਹੈ। ਇਸਦਾ ਔਸਤਨ ਝਾੜ 140-160 ਕੁਇੰਟਲ ਪ੍ਰਤੀ ਏਕੜ ਹੈ।

Lucerne No 9L: ਇਹ ਕਿਸਮ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਦੁਆਰਾ ਤਿਆਰ ਕੀਤੀ ਗਈ ਹੈ। ਇਹ ਚਾਰੇ ਦੀ ਜਲਦੀ ਵਧਣ ਵਾਲੀ ਕਿਸਮ ਹੈ। ਇਸ ਕਿਸਮ ਤੋਂ ਇੱਕ ਵਾਰ ਬਿਜਾਈ ਤੋਂ ਬਾਅਦ 5-7 ਸਾਲ ਤੱਕ ਚਾਰਾ ਲਿਆ ਜਾ ਸਕਦਾ ਹੈ। ਇਸ ਦਾ ਔਸਤਨ ਝਾੜ 300 ਕੁਇੰਟਲ ਪ੍ਰਤੀ ਏਕੜ ਪ੍ਰਤੀ ਸਾਲ ਹੈ।

Chetak S 244: ਇਹ ਕਿਸਮ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਗੁਜਰਾਤ ਖੇਤਰਾਂ ਵਿੱਚ ਖੇਤੀ ਕਰਨ ਲਈ ਅਨੁਕੂਲ ਹੈ। ਇਸਦਾ ਔਸਤਨ ਝਾੜ 560 ਕੁਇੰਟਲ ਪ੍ਰਤੀ ਏਕੜ ਹੈ।

T9: ਇਹ ਕਿਸਮ ਪੂਰੇ ਦੇਸ਼ ਵਿੱਚ ਖੇਤੀ ਕਰਨ ਲਈ ਅਨੁਕੂਲ ਹੈ। ਇਸਦਾ ਔਸਤਨ ਝਾੜ 320-360 ਕੁਇੰਟਲ ਪ੍ਰਤੀ ਏਕੜ ਹੈ।

ਹੋਰ ਰਾਜਾਂ ਦੀਆਂ ਕਿਸਮਾਂ

Rambler: ਇਹ ਕਿਸਮ ਪਹਾੜੀ ਇਲਾਕਿਆਂ ਵਿੱਚ ਉਗਾਉਣ ਲਈ ਅਨੁਕੂਲ ਹੈ। ਇਸਦਾ ਔਸਤਨ ਝਾੜ 240-360 ਕੁਇੰਟਲ ਪ੍ਰਤੀ ਏਕੜ ਪ੍ਰਤੀ ਸਾਲ ਹੁੰਦਾ ਹੈ।

LL Composite 3: ਇਸ ਕਿਸਮ ਦੀ ਪੂਰੇ ਦੇਸ਼ ਵਿੱਚ ਖੇਤੀ ਕੀਤੀ ਜਾ ਸਕਦੀ ਹੈ। ਇਹ ਪੱਤਿਆਂ ਤੇ ਧੱਬਾ ਰੋਗ ਅਤੇ ਤਣਾ ਟੁੱਟਣ ਦੀ ਰੋਧਕ ਕਿਸਮ ਹੈ। ਇਸ ਕਿਸਮ ਦਾ ਔਸਤਨ ਝਾੜ 156 ਕੁਇੰਟਲ ਪ੍ਰਤੀ ਏਕੜ ਹੈ।

IGFRI S 54, IGFRI S 244, Moopa, IGFRI S 112
 

ਖੇਤ ਦੀ ਤਿਆਰੀ

ਖੇਤ ਦੀ ਪੂਰੀ ਤਰ੍ਹਾਂ ਤਿਆਰੀ ਤੋਂ ਬਾਅਦ ਸਮਤਲ ਬੈੱਡ ਤਿਆਰ ਕਰੋ। ਖੇਤ ਨੂੰ ਇੱਕ ਵਾਰ ਤਵੀਆਂ ਨਾਲ ਵਾਹੋ ਅਤੇ ਤਿੰਨ ਵਾਰ ਹਲ ਨਾਲ ਵਾਹੋ। ਹਰ ਵਾਰ ਵਹਾਈ ਤੋਂ ਬਾਅਦ ਖੇਤ ਨੂੰ ਸੁਹਾਗੇ ਨਾਲ ਸਮਤਲ ਕਰੋ।

ਬਿਜਾਈ

ਬਿਜਾਈ ਦਾ ਸਮਾਂ
ਪੰਜਾਬ ਵਿੱਚ ਲੂਸਣ ਦੀ ਬਿਜਾਈ ਦਾ ਉਚਿੱਤ ਸਮਾਂ ਅਕਤੂਬਰ ਮਹੀਨੇ ਦੇ ਅੱਧ ਵਿੱਚ ਹੁੰਦਾ ਹੈ।

ਫਾਸਲਾ
ਬਿਜਾਈ ਦੇ ਸਮੇਂ ਕਤਾਰਾਂ ਵਿੱਚਲਾ ਫਾਸਲਾ 30 ਸੈਂ.ਮੀ. ਰੱਖੋ।

ਬੀਜ ਦੀ ਡੂੰਘਾਈ
ਬੀਜ ਨੂੰ 2-4 ਸੈ.ਮੀ. ਡੂੰਘਾ ਬੀਜੋ।

ਬਿਜਾਈ ਦਾ ਢੰਗ
ਇਸ ਫਸਲ ਦੀ ਬਿਜਾਈ ਹੱਥੀਂ ਛਿੱਟਾ ਦੇ ਕੇ ਕੀਤੀ ਜਾਂਦੀ ਹੈ। ਲੂਸਣ ਦੀ ਬਿਜਾਈ ਤੋਂ ਪਹਿਲਾਂ ਜਵੀਂ ਦਾ 15 ਕਿੱਲੋ ਪ੍ਰਤੀ ਏਕੜ ਵਿੱਚ ਛਿੱਟਾ ਦਿਓ ਅਤੇ ਹਲ ਦੀ ਮਦਦ ਨਾਲ ਇਸਨੂੰ ਚੰਗੀ ਤਰ੍ਹਾਂ ਮਿੱਟੀ ਵਿੱਚ ਮਿਲਾ ਦਿਓ।
 

ਬੀਜ

ਬੀਜ ਦੀ ਮਾਤਰਾ
ਇੱਕ ਏਕੜ ਖੇਤ ਵਿੱਚ 6-8 ਕਿਲੋ ਬੀਜ ਦੀ ਵਰਤੋਂ ਕਰੋ।
 

ਖਾਦਾਂ

ਖਾਦਾਂ ( ਕਿਲੋ ਪ੍ਰਤੀ ਏਕੜ)

UREA SSP MURIATE OF POTASH
22 20 Apply if deficiency observed

 

ਤੱਤ (ਕਿਲੋ ਪ੍ਰਤੀ ਏਕੜ)

NITROGEN PHOSPHORUS POTASH
10 32 -

 

ਬਿਜਾਈ ਦੇ ਸਮੇਂ ਨਾਈਟ੍ਰੋਜਨ 10 ਕਿਲੋ(ਯੂਰੀਆ 22 ਕਿਲੋ), ਫਾਸਫੋਰਸ 32 ਕਿਲੋ(ਸਿੰਗਲ ਸੁਪਰ ਫਾਸਫੇਟ 200 ਕਿਲੋ) ਪ੍ਰਤੀ ਏਕੜ ਪਾਓ।

ਨਦੀਨਾਂ ਦੀ ਰੋਕਥਾਮ

ਖੇਤ ਨੂੰ ਨਦੀਨ-ਮੁਕਤ ਰੱਖਣ ਲਈ ਬਿਜਾਈ ਤੋਂ ਇੱਕ ਮਹੀਨੇ ਬਾਅਦ ਪਹਿਲੀ ਗੋਡੀ ਕਰੋ। ਵਰਖਾ ਦੇ ਮੌਸਮ ਵਿੱਚ ਨਦੀਨਾਂ ਦਾ ਹਮਲਾ ਜ਼ਿਆਦਾ ਹੁੰਦਾ ਹੈ, ਇਸ ਲਈ ਉਸ ਸਮੇਂ ਨਦੀਨਾਂ ਦੀ ਤੀਬਰਤਾ ਅਨੁਸਾਰ ਗੋਡੀ ਕਰੋ।

ਸਿੰਚਾਈ

ਪਹਿਲੀ ਸਿੰਚਾਈ ਬਿਜਾਈ ਤੋਂ ਇੱਕ ਮਹੀਨਾ ਬਾਅਦ ਅਤੇ ਮਿੱਟੀ ਦੀ ਕਿਸਮ ਅਤੇ ਜਲਵਾਯੂ ਦੇ ਆਧਾਰ ਤੇ ਕਰੋ। ਬਾਕੀ ਦੀਆਂ ਸਿੰਚਾਈਆਂ 15-30 ਦਿਨਾਂ ਦੇ ਫਾਸਲੇ ਤੇ ਕਰੋ। ਵਰਖਾ ਦੇ ਮੌਸਮ ਵਿੱਚ ਸਿੰਚਾਈ ਕਰਨ ਦੀ ਲੋੜ ਨਹੀਂ ਹੈ।

ਪੌਦੇ ਦੀ ਦੇਖਭਾਲ

ਅਲਫਲਫਾ ਚੇਪਾ
 • ਕੀੜੇ-ਮਕੌੜੇ ਤੇ ਰੋਕਥਾਮ

ਅਲਫਲਫਾ ਚੇਪਾ: ਇਹ ਲੂਸਣ ਦੀ ਫਸਲ ਦਾ ਗੰਭੀਰ ਕੀੜਾ ਹੈ।
ਜੇਕਰ ਇਸਦਾ ਹਮਲਾ ਦਿਖੇ ਤਾਂ ਮੈਲਾਥਿਆਨ 50 ਈ ਸੀ 350 ਮਿ.ਲੀ. ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।

 


 

ਲੂਸਰਨ ਦੀ ਸੁੰਡੀ, ਤੇਲਾ ਅਤੇ ਕਾਲੀ ਭੂੰਡੀ

ਲੂਸਰਨ ਦੀ ਸੁੰਡੀ, ਤੇਲਾ ਅਤੇ ਕਾਲੀ ਭੂੰਡੀ: ਜੇਕਰ ਇਨ੍ਹਾਂ ਦਾ ਹਮਲਾ ਦਿਖੇ ਤਾਂ ਹੈਕਸਾਵਿਨ 50 ਡਬਲਿਊ ਪੀ 450 ਗ੍ਰਾਮ ਜਾਂ ਮੈਲਾਥਿਆਨ 50 ਈ ਸੀ 400 ਮਿ.ਲੀ. ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।

 

ਕੁੰਗੀ
 • ਬਿਮਾਰੀਆਂ ਤੇ ਰੋਕਥਾਮ

ਕੁੰਗੀ: ਜੇਕਰ ਇਸਨੂੰ ਸਮੇਂ ਸਿਰ ਨਾ ਰੋਕਿਆ ਜਾਵੇ ਤਾਂ ਇਹ ਭਾਰੀ ਮਾਤਰਾ ਵਿੱਚ ਪੈਦਾਵਾਰ ਘਟਾ ਦਿੰਦੀ ਹੈ। ਛੋਟੇ ਭੂਰੇ ਧੱਬੇ ਪੱਤਿਆਂ ਤੇ ਦੇਖੇ ਜਾ ਸਕਦੇ ਹਨ, ਜਿਨ੍ਹਾਂ ਦੇ ਵਿੱਚਕਾਰ ਕਾਲਾ ਜਾਂ ਭੂਰਾ ਰੰਗ ਹੁੰਦਾ ਹੈ।
ਜੇਕਰ ਇਸਦਾ ਹਮਲਾ ਦਿਖੇ ਤਾਂ ਮੈਨਕੋਜ਼ੇਬ (ਡਾਈਥੇਨ ਐੱਮ-45) 25 ਗ੍ਰਾਮ ਪ੍ਰਤੀ 10 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

ਪੱਤਿਆਂ ਤੇ ਧੱਬੇ

ਪੱਤਿਆਂ ਤੇ ਧੱਬੇ: ਇਹ ਬਿਮਾਰੀ ਜ਼ਿਆਦਾਤਰ ਉੱਤਰੀ ਅਤੇ ਮੱਧ ਭਾਰਤ ਵਿੱਚ ਪਾਈ ਜਾਂਦੀ ਹੈ। ਨੁਕਸਾਨੇ ਪੌਦੇ ਪੀਲੇ ਪੈ ਜਾਂਦੇ ਹਨ ਅਤੇ ਪੱਤੇ ਝੜ ਜਾਂਦੇ ਹਨ।
ਜੇਕਰ ਇਸਦਾ ਹਮਲਾ ਦਿਖੇ ਤਾਂ ਮੈਨਕੋਜ਼ੇਬ (ਡਾਈਥੇਨ ਐੱਮ-45) ਜਾਂ ਕਲੋਰੋਥੈਲੋਨਿਲ 300 ਗ੍ਰਾਮ ਪ੍ਰਤੀ 150 ਲੀਟਰ ਪਾਣੀ ਦੀ ਸਪਰੇਅ ਕਰੋ।

ਫਸਲ ਦੀ ਕਟਾਈ

ਬਿਜਾਈ ਤੋਂ 75 ਦਿਨ ਬਾਅਦ ਫਸਲ ਕਟਾਈ ਲਈ ਤਿਆਰ ਹੋ ਜਾਂਦੀ ਹੈ। ਬਾਕੀ ਦੀਆਂ ਕਟਾਈਆਂ 30-40 ਦਿਨਾਂ ਦੇ ਫਾਸਲੇ 'ਤੇ ਕਰੋ।

ਕਟਾਈ ਤੋਂ ਬਾਅਦ

ਜਦੋਂ ਫਸਲ ਨੂੰ ਬੀਜਾਂ ਦੇ ਉਤਪਾਦਨ ਲਈ ਵਰਤਣਾ ਹੋਵੇ ਤਾਂ ਫਸਲ ਦੀ ਕਟਾਈ ਅੱਧ-ਮਾਰਚ ਵਿੱਚ ਕਰੋ। ਜਦੋਂ ਫਸਲ ਪੂਰੀ ਤਰ੍ਹਾਂ ਪੱਕ ਜਾਵੇ ਤਾਂ ਸਿੰਚਾਈ ਨਾ ਕਰੋ। ਇਸ ਤਰ੍ਹਾਂ ਕਰਨ ਨਾਲ ਬੀਜਾਂ ਦਾ ਵਧੀਆ ਝਾੜ ਪ੍ਰਾਪਤ ਹੋਵੇਗਾ। ਫਲੀਆਂ ਸੁੱਕ ਜਾਣ ਤੋਂ ਬਾਅਦ ਤੁਰੰਤ ਕਟਾਈ ਕਰੋ ਤਾਂ ਕਿ ਫਲੀਆਂ ਨੂੰ ਝੜਣ ਤੋਂ ਬਚਾਇਆ ਜਾ ਸਕੇ। ਇੱਕ ਏਕੜ ਚੋਂ 75-100 ਕਿਲੋ ਬੀਜਾਂ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ।

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare