ਰਾਗੀ ਫਸਲ ਦੀ ਖੇਤੀ

ਆਮ ਜਾਣਕਾਰੀ

ਇਸਨੂੰ ਫਿੰਗਰ ਬਾਜਰਾ, ਅਫਰੀਕਨ ਰਾਗੀ, ਲਾਲ ਬਾਜਰਾ ਆਦਿ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਸਭ ਤੋਂ ਪੁਰਾਣੀ ਖਾਣੇ ਵਾਲੀ ਅਤੇ ਪਹਿਲੀ ਅਨਾਜ ਵਾਲੀ ਫਸਲ ਹੈ, ਜੋ ਘਰੇਲੂ ਪੱਧਰ ਤੇ ਵਰਤੀ ਜਾਂਦੀ ਹੈ। ਇਸਦਾ ਅਸਲ ਮੂਲ ਸਥਾਨ ਇਥਿਓਪੀਆਈ ਉੱਚ ਜ਼ਮੀਨ ਹੈ ਅਤੇ ਇਹ ਭਾਰਤ ਵਿੱਚ ਲਗਭਗ 4000 ਸਾਲ ਪਹਿਲਾਂ ਲਿਆਂਦੀ ਗਈ। ਇਸਨੂੰ ਖੁਸ਼ਕ ਮੌਸਮ ਵਿੱਚ ਉਗਾਇਆ ਜਾ ਸਕਦਾ ਹੈ। ਇਹ ਗੰਭੀਰ ਸੋਕੇ ਨੂੰ ਵੀ ਸਹਾਰ ਸਕਦੀ ਹੈ ਅਤੇ ਉੱਚਾਈ ਵਾਲੇ ਖੇਤਰਾਂ ਵਿੱਚ ਵੀ ਲਗਾਈ ਜਾ ਸਕਦੀ ਹੈ। ਇਹ ਘੱਟ ਸਮੇਂ ਵਾਲੀ ਫਸਲ ਹੈ ਅਤੇ ਇਸਦੀ ਕਟਾਈ 65 ਦਿਨਾਂ ਵਿੱਚ ਕੀਤੀ ਜਾ ਸਕਦੀ ਹੈ। ਇਸਨੂੰ ਬੜੀ ਆਸਾਨੀ ਨਾਲ ਸਾਰਾ ਸਾਲ ਉਗਾਇਆ ਜਾ ਸਕਦਾ ਹੈ। ਸਾਰੇ ਬਾਜਰੇ ਵਾਲੀਆਂ ਫਸਲਾਂ ਵਿੱਚ ਇਹ ਸੱਭ ਤੋਂ ਜ਼ਿਆਦਾ ਉਗਾਈ ਜਾਣ ਵਾਲੀ ਫਸਲ ਹੈ। ਬਾਕੀ ਅਨਾਜ ਅਤੇ ਬਾਜਰੇ ਵਾਲੀਆਂ ਫਸਲਾਂ ਦੇ ਮੁਕਾਬਲੇ ਇਸ ਵਿੱਚ ਪ੍ਰੋਟੀਨ ਅਤੇ ਖਣਿਜਾਂ ਦੀ ਮਾਤਰਾ ਵਧੇਰੇ ਹੁੰਦੀ ਹੈ। ਇਸ ਵਿੱਚ ਮਹੱਤਵਪੂਰਨ ਅਮੀਨੋ ਐਸਿਡ ਵੀ ਪਾਇਆ ਜਾਂਦਾ ਹੈ। ਇਸ ਵਿੱਚ ਕੈਲਸ਼ੀਅਮ (344 ਮਿ.ਗ੍ਰਾ.) ਅਤੇ ਪੋਟਾਸ਼ੀਅਮ (408 ਮਿ.ਗ੍ਰਾ.) ਦੀ ਭਰਪੂਰ ਮਾਤਰਾ ਹੁੰਦੀ ਹੈ। ਘੱਟ ਹੀਮੋਗਲੋਬਿਨ ਵਾਲੇ ਵਿਅਕਤੀ ਲਈ ਇਹ ਬਹੁਤ ਲਾਭਦਾਇਕ ਹੈ, ਕਿਉਂਕਿ ਇਸ ਵਿੱਚ ਲੋਹ ਤੱਤਾਂ ਦੀ ਕਾਫੀ ਮਾਤਰਾ ਹੁੰਦੀ ਹੈ।

ਜਲਵਾਯੂ

 • Season

  Temperature

  20-34°C
 • Season

  Rainfall

  100 cm
 • Season

  Sowing Temperature

  30-34°C
 • Season

  Harvesting Temperature

  20-30°C
 • Season

  Temperature

  20-34°C
 • Season

  Rainfall

  100 cm
 • Season

  Sowing Temperature

  30-34°C
 • Season

  Harvesting Temperature

  20-30°C
 • Season

  Temperature

  20-34°C
 • Season

  Rainfall

  100 cm
 • Season

  Sowing Temperature

  30-34°C
 • Season

  Harvesting Temperature

  20-30°C
 • Season

  Temperature

  20-34°C
 • Season

  Rainfall

  100 cm
 • Season

  Sowing Temperature

  30-34°C
 • Season

  Harvesting Temperature

  20-30°C

ਮਿੱਟੀ

ਇਸ ਨੂੰ ਬਹੁਤ ਤਰ੍ਹਾਂ ਦੀਆਂ ਮਿੱਟੀਆਂ ਵਿੱਚ ਉਗਾਇਆ ਜਾ ਸਕਦਾ ਹੈ, ਜਿਵੇਂ ਕਿ ਵਧੀਆ ਦੋਮਟ ਤੋਂ ਜੈਵਿਕ ਤੱਤਾਂ ਵਾਲੀ ਘੱਟ ਉਪਜਾਊ ਪਹਾੜੀ ਮਿੱਟੀ ਆਦਿ। ਇਸਨੂੰ ਵਧੀਆ ਨਿਕਾਸ ਵਾਲੀ ਕਾਲੀ ਮਿੱਟੀ ਵਿੱਚ ਵੀ ਉਗਾਇਆ ਜਾ ਸਕਦਾ ਹੈ, ਕਿਉਂਕਿ ਇਹ ਸੋਖਿਤ ਪਾਣੀ ਨੂੰ ਕਾਫੀ ਹੱਦ ਤੱਕ ਸਹਾਰ ਸਕਦੀ ਹੈ। ਰਾਗੀ ਲਈ pH 4.5-8 ਵਾਲੀ ਮਿੱਟੀ ਸਭ ਤੋਂ ਵਧੀਆ ਮੰਨੀ ਜਾਂਦੀ ਹੈ। ਪਾਣੀ ਸੋਖਣ ਵਾਲੀ ਮਿੱਟੀ ਨੂੰ ਇਸਦੀ ਖੇਤੀ ਲਈ ਨਹੀਂ ਵਰਤਿਆ ਜਾ ਸਕਦਾ ਹੈ।

ਪ੍ਰਸਿੱਧ ਕਿਸਮਾਂ ਅਤੇ ਝਾੜ

VL Mandua 101, VL Mandua 204, VL 124, VL 149 , VL 146, VL Mandua 315 (maturity in 105-115 days) and VL Mandua 324 (maturity in 105-135 days). ਪਹਾੜੀ ਇਲਾਕਿਆਂ ਲਈ KM-65, PES 176 ਆਦਿ ਕਿਸਮਾਂ ਵਰਤੀਆਂ ਜਾਂਦੀਆਂ ਹਨ।

PES 400: ਇਹ 98-102 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸਦਾ ਔਸਤਨ ਝਾੜ 8 ਕੁਇੰਟਲ ਪ੍ਰਤੀ ਏਕੜ ਹੈ। ਇਹ ਛੇਤੀ ਪੱਕਣ ਵਾਲੀ ਕਿਸਮ ਹੈ ਅਤੇ ਭੁਰੜ ਰੋਗ ਦੀ ਰੋਧਕ ਹੈ।

PES 176: ਇਹ 102-105 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸਦਾ ਔਸਤਨ ਝਾੜ 8-9 ਕੁਇੰਟਲ ਪ੍ਰਤੀ ਏਕੜ ਹੈ। ਇਸਦੇ ਬੀਜ ਭੂਰੇ ਰੰਗ ਦੇ ਹੁੰਦੇ ਹਨ ਅਤੇ ਇਹ ਭੁਰੜ ਰੋਗ ਦੀ ਰੋਧਕ ਹੈ।

KM-65: ਇਹ 98-102 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸਦਾ ਔਸਤਨ ਝਾੜ 8-10 ਕੁਇੰਟਲ ਪ੍ਰਤੀ ਏਕੜ ਹੈ।

VL 315: ਇਹ 105-115 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸਦਾ ਔਸਤਨ ਝਾੜ 10-11 ਕੁਇੰਟਲ ਪ੍ਰਤੀ ਏਕੜ ਹੈ। ਇਹ ਗਰਦਨ ਤੋੜ ਅਤੇ ਭੁਰੜ ਰੋਗ ਨੂੰ ਸਹਾਰ ਸਕਦੀ ਹੈ।

VL 146: ਇਹ 95-100 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸਦਾ ਔਸਤਨ ਝਾੜ 9-10 ਕੁਇੰਟਲ ਪ੍ਰਤੀ ਏਕੜ ਹੈ। ਇਹ ਭੁਰੜ ਰੋਗ ਦੀ ਰੋਧਕ ਕਿਸਮ ਹੈ।

VL 149: ਇਹ 98-102 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸਦਾ ਔਸਤਨ ਝਾੜ 10-11 ਕੁਇੰਟਲ ਪ੍ਰਤੀ ਏਕੜ ਹੈ। ਇਹ ਬਹੁਤ ਅਨੁਕੂਲ, ਅਗੇਤੀ ਅਤੇ ਭੁਰੜ ਰੋਗ ਦੀ ਰੋਧਕ ਕਿਸਮ ਹੈ।

VL 124: ਇਹ 95-100 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸਦਾ ਔਸਤਨ ਝਾੜ 10 ਕੁਇੰਟਲ ਪ੍ਰਤੀ ਏਕੜ ਹੈ। ਇਹ ਬੀਜਾਂ ਅਤੇ ਚਾਰੇ ਲਈ ਵਧੀਆ ਕਿਸਮ ਹੈ।

ਹੋਰ ਰਾਜਾਂ ਦੀਆਂ ਕਿਸਮਾਂ

VL Mandua- 352: ਇਹ ਮਹਾਂਰਾਸ਼ਟਰ ਅਤੇ ਤਾਮਿਲਨਾਡੂ ਰਾਜਾਂ ਨੂੰ ਛੱਡ ਕੇ ਬਾਕੀ ਸਾਰੇ ਰਾਜਾਂ ਵਿੱਚ ਉਗਾਈ ਜਾ ਸਕਦੀ ਹੈ। ਇਹ 95-100 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸਦਾ ਔਸਤਨ ਝਾੜ 8-10 ਕੁਇੰਟਲ ਪ੍ਰਤੀ ਏਕੜ ਹੈ।

VR 708: ਇਹ ਸੋਕੇ ਨੂੰ ਸਹਾਰਨਯੋਗ ਕਿਸਮ ਹੈ। ਇਹ ਸਾਰੇ ਪ੍ਰਾਂਤਾਂ ਵਿੱਚ ਉਗਾਈ ਜਾ ਸਕਦੀ ਹੈ।

Akshya

PES 110


PR 202

JNR 852

MR 374

ਖੇਤ ਦੀ ਤਿਆਰੀ

1) ਫਸਲੀ-ਚੱਕਰ: ਰਾਗੀ ਦੀ ਫਸਲ ਲਈ ਫਸਲੀ-ਚੱਕਰ ਬਹੁਤ ਹੀ ਮਹੱਤਵਪੂਰਨ ਵਿਧੀ ਹੈ। ਇਸ ਨਾਲ ਵਧੇਰੇ ਝਾੜ ਮਿਲਦਾ ਹੈ ਅਤੇ ਜ਼ਿਆਦਾ ਰਸਾਇਣਿਕ ਖਾਦਾਂ ਪਾਉਣ ਦੀ ਵੀ ਲੋੜ ਨਹੀਂ ਪੈਂਦੀ। ਇਸ ਨਾਲ ਮਿੱਟੀ ਵਿੱਚ ਉਪਜਾਊਪਨ ਵੀ ਬਣਿਆ ਰਹਿੰਦਾ ਹੈ। ਉੱਤਰੀ ਭਾਰਤ ਵਿੱਚ ਰਾਗੀ ਦੀ ਫਸਲ ਨਾਲ ਛੋਲਿਆਂ, ਸਰੋਂ, ਤੰਬਾਕੂ, ਜੌਂ, ਅਲਸੀ ਆਦਿ ਫਸਲਾਂ ਨੂੰ ਫਸਲੀ-ਚੱਕਰ ਵਜੋਂ ਅਪਨਾਇਆ ਜਾਂਦਾ ਹੈ।

2) ਅੰਤਰ-ਫਸਲੀ: ਉਤਰਾਂਚਲ ਵਿੱਚ, ਰਾਗੀ ਅਤੇ ਸੋਇਆਬੀਨ ਨੂੰ ਭਾਰ ਦੇ ਆਧਾਰ ਤੇ 90:100% ਤੇ ਮਿਲਾ ਲਿਆ ਜਾਂਦਾ ਹੈ ਅਤੇ ਫਿਰ ਬਿਜਾਈ ਲਈ ਵੀ ਵਰਤੇ ਜਾ ਸਕਦੇ ਹਨ। ਉੱਤਰੀ ਪਹਾੜੀ ਖੇਤਰਾਂ ਵਿੱਚ ਰਾਗੀ + ਸੋਇਆਬੀਨ ਸਾਉਣੀ ਵਿੱਚ ਅਤੇ ਜਵੀਂ ਹਾੜੀ ਵਿੱਚ ਉੱਤਮ ਅਤੇ ਲਾਹੇਵੰਦ ਫਸਲ ਲੜੀ ਦੇ ਤੌਰ ਤੇ ਵਰਤਿਆ ਜਾਂਦਾ ਹੈ।

ਸੇਂਜੂ ਫਸਲਾਂ ਵਿੱਚ, 2-3 ਵਾਰ ਡੂੰਘੀ ਵਾਹੀ ਕਰੋ ਤਾਂ ਜੋ ਮਿੱਟੀ ਵਿੱਚ ਨਮੀ ਨੂੰ ਸੰਭਾਲਿਆ ਜਾ ਸਕੇ। ਬਿਜਾਈ ਤੋਂ ਪਹਿਲਾਂ ਖੇਤ ਨੂੰ ਦੋਬਾਰਾ ਵਾਹੋ ਅਤੇ ਸਮਤਲ ਬੈੱਡ ਤਿਆਰ ਕਰਨ ਲਈ ਜ਼ਿਆਦਾ ਦੰਦਿਆਂ ਵਾਲੀਆਂ ਕਹੀ ਨੂੰ ਵਰਤਣਾ ਜ਼ਰੂਰੀ ਹੈ। ਬਿਜਾਈ ਤੋਂ ਪਹਿਲਾਂ ਜ਼ਮੀਨ ਨੂੰ ਹਲਕਾ ਪੋਲਾ ਕਰੋ, ਇਸ ਨਾਲ ਮਿੱਟੀ ਵਿੱਚ ਨਮੀ ਦੀ ਮਾਤਰਾ ਨੂੰ ਸੰਭਾਲਿਆ ਜਾ ਸਕਦਾ ਹੈ। ਉਤਰਾਂਚਲ ਵਿੱਚ ਵਾਹੀ ਕਰਨਾ ਬਹੁਤ ਮੁਸ਼ਕਿਲ ਹੈ, ਜਿਸ ਕਾਰਨ ਮਿੱਟੀ ਪੁੱਟਣ ਅਤੇ ਉੱਥਲ-ਪੁੱਥਲ ਕਰਨ, ਜ਼ਿਆਦਾ ਪੁਰਾਣੇ ਨਦੀਨਾਂ ਨੂੰ ਕੱਢਣ, ਜ਼ਮੀਨ ਪੋਲੀ ਕਰਨ, ਮਿੱਟੀ ਦੀਆਂ ਢਲਾਣਾਂ ਬਣਾਉਣ ਆਦਿ ਵਿੱਚ ਪ੍ਰੇਸ਼ਾਨੀ ਆਉਂਦੀ ਹੈl

ਬਿਜਾਈ

ਬਿਜਾਈ ਦਾ ਸਮਾਂ
ਵਧੇਰੇ ਵਰਖਾ ਵਾਲੇ ਖੇਤਰਾਂ ਵਿੱਚ, ਵਧੀਆ ਨਿਕਾਸ ਵਾਲੀਆਂ ਮਿੱਟੀਆਂ ਤੇ ਇਸਨੂੰ ਪਨੀਰੀ ਲਾ ਕੇ ਉਗਾਇਆ ਜਾ ਸਕਦਾ ਹੈ। ਇਸਨੂੰ ਸੇਂਜੂ ਅਤੇ ਸਿੰਚਿਤ ਦੋਨੋਂ ਸਥਿਤੀਆਂ ਵਿੱਚ ਉਗਾਇਆ ਜਾ ਸਕਦਾ ਹੈ। ਇਸਨੂੰ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਸਾਰੀਆਂ ਫਸਲੀ ਰੁੱਤਾਂ ਵਿੱਚ ਉਗਾਇਆ ਜਾ ਸਕਦਾ ਹੈ। 90% ਤੋਂ ਜ਼ਿਆਦਾ ਸੇਂਜੂ ਖੇਤਰਾਂ ਵਿੱਚ ਇਹ ਸਾਉਣੀ ਰੁੱਤ ਵਿੱਚ ਉਗਾਈ ਜਾਂਦੀ ਹੈ। ਉਤਰਾਂਚਲ ਵਿੱਚ ਇਹ ਆਮ ਤੌਰ ਤੇ ਜੂਨ ਵਿੱਚ ਉਗਾਈ ਜਾਂਦੀ ਹੈ।

ਫਾਸਲਾ
ਲੋੜ ਤੋਂ ਵੱਧ ਜਾਂ ਘੱਟ ਸੰਘਣੇ ਪੌਦੇ ਲਾਉਣ ਨਾਲ ਝਾੜ ਘੱਟ ਜਾਂਦਾ ਹੈ। ਉਚਿੱਤ ਘਣਤਾ ਲਈ, 25x15 ਸੈ.ਮੀ. ਦਾ ਫਾਸਲਾ (25 ਸੈ.ਮੀ. ਕਤਾਰ ਵਿੱਚਲਾ ਅਤੇ 15 ਸੈ.ਮੀ. ਪੌਦਿਆਂ ਵਿੱਚਲਾ ਫਾਸਲਾ) ਰੱਖੋ।

ਬੀਜ ਦੀ ਡੂੰਘਾਈ
ਬੀਜ ਨੂੰ 3-4 ਸੈ.ਮੀ. ਤੋਂ ਘੱਟ ਡੂੰਘਾਈ ਤੇ ਨਾ ਬੀਜੋ।

ਬਿਜਾਈ ਦਾ ਢੰਗ
ਇਸਦੀ ਬਿਜਾਈ ਹੱਥੀਂ, ਛਿੱਟੇ ਦੁਆਰਾ, ਕਤਾਰਾਂ ਵਿੱਚ, ਮਸ਼ੀਨ ਨਾਲ, ਪਨੀਰੀ ਲਾ ਕੇ ਆਦਿ ਢੰਗਾਂ ਨਾਲ ਕੀਤੀ ਜਾ ਸਕਦੀ ਹੈ।

ਬੀਜ

ਬੀਜ ਦੀ ਮਾਤਰਾ
ਵਧੇਰੇ ਝਾੜ ਲੈਣ ਲਈ ਪੌਦਿਆਂ ਦੀ ਉਚਿੱਤ ਮਾਤਰਾ 1.6-2 ਲੱਖ ਹੈ ਅਤੇ ਮੁੱਖ ਖੇਤ ਲਈ ਬੀਜ ਦੀ ਮਾਤਰਾ 4 ਕਿਲੋ ਪ੍ਰਤੀ ਏਕੜ ਹੈ। ਪੌਦਿਆਂ ਦੀ ਉਚਿੱਤ ਮਾਤਰਾ ਲਈ ਖਾਲੀ ਜਗ੍ਹਾ ਭਰੋ ਅਤੇ ਪੌਦੇ ਵਿਰਲੇ ਕਰੋ। ਬਿਜਾਈ ਤੋਂ 20-27 ਦਿਨਾਂ ਬਾਅਦ, ਜਦੋਂ ਪੌਦੇ ਖੇਤ ਵਿੱਚ ਲਾ ਦਿੱਤੇ ਜਾਂਦੇ ਹਨ, ਤਾਂ ਪੌਦਿਆਂ ਨੂੰ ਵਿਰਲਾ ਕਰਨਾ ਭਾਵ ਬੇਲੋੜੇ ਪੌਦਿਆਂ ਨੂੰ ਕੱਢਣਾ ਜ਼ਰੂਰੀ ਹੈ। ਇਸੇ ਤਰ੍ਹਾਂ ਜਿੱਥੇ ਵੀ ਪੌਦਿਆਂ ਦੀ ਮਾਤਰਾ ਬਰਾਬਰ ਨਹੀਂ ਹੈ, ਤਾਂ 20-25 ਦਿਨ ਪੁਰਾਣੇ ਪੌਦਿਆਂ ਨੂੰ ਖਾਲੀ ਜਗ੍ਹਾ ਭਰਨ ਲਈ ਵਰਤਿਆ ਜਾ ਸਕਦਾ ਹੈ।

ਬੀਜ ਦੀ ਸੋਧ
ਬੀਜਾਂ ਨੂੰ 6 ਘੰਟੇ ਲਈ ਪਾਣੀ  ਵਿੱਚ(ਇੱਕ ਲੀਟਰ ਪਾਣੀ ਵਿੱਚ ਪ੍ਰਤੀ ਕਿਲੋ ਬੀਜ) ਡੋਬੋ। ਫਿਰ ਪਾਣੀ ਕੱਢ ਦਿਓ ਅਤੇ ਬੀਜਾਂ ਨੂੰ ਦੋ ਦਿਨ ਲਈ ਇੱਕ ਕੱਪੜੇ ਵਿੱਚ ਚੰਗੀ ਤਰ੍ਹਾਂ ਬੰਨ ਦਿਓ। ਦੋ ਦਿਨ ਬਾਅਦ ਬੀਜਾਂ ਨੂੰ ਕੱਪੜੇ 'ਚੋਂ ਕੱਢ ਲਓ, ਇਨ੍ਹਾਂ 'ਤੇ ਪੁੰਗਰਾਅ ਦੇ ਚਿੰਨ੍ਹ ਨਜ਼ਰ ਆਉਣਗੇ। ਇਨ੍ਹਾਂ ਨੂੰ ਦੋ ਦਿਨ ਲਈ ਛਾਂ ਵਿੱਚ ਸੁਕਾਓ। ਇਨ੍ਹਾਂ ਬੀਜਾਂ ਨੂੰ ਬਿਜਾਈ ਲਈ ਵਰਤੋ। ਅਜ਼ੋਸਪੀਰੀਲਮ ਬਰੈਜ਼ੀਲੈਂਸ (ਨਾਈਟ੍ਰੋਜਨ ਫਿਕਸਿੰਗ ਬੈਕਟੀਰੀਅਮ) ਅਤੇ ਐਸਪਰਜ਼ੀਲਸ ਅਵੈਮੋਰੀ (ਫਾਸਫੇਟ ਘੁਲਣਸ਼ੀਲ ਫੰਗਸ) 25 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧਣਾ ਲਾਭਦਾਇਕ ਹੁੰਦਾ ਹੈ। ਜੇਕਰ ਬੀਜਾਂ ਨੂੰ ਰਸਾਇਣਾਂ ਨਾਲ ਸੋਧਿਆ ਜਾਵੇ ਤਾਂ, ਪਹਿਲਾਂ ਰਸਾਇਣਿਕ ਸੋਧ ਨੂੰ ਪੂਰਾ ਕਰੋ ਅਤੇ ਫਿਰ ਜੈਵ-ਰਸਾਇਣਾਂ ਨਾਲ ਸੋਧ ਕਰੋ।

ਇਹਨਾਂ ਵਿੱਚੋ ਕਿਸੇ ਇੱਕ ਫੰਗਸਨਾਸ਼ੀ/ਕੀਟਨਾਸ਼ੀ ਦੀ ਵਰਤੋਂ ਕਰੋ|

ਫੰਗਸਨਾਸ਼ੀ/ਕੀਟਨਾਸ਼ੀ ਦੇ ਨਾਮ ਮਾਤਰਾ(ਪ੍ਰਤੀ ਕਿਲੋਗ੍ਰਾਮ ਬੀਜ)
Thiram 4 gm
Captan 4 gm
Carbendazim 2 gm

 

ਖੇਤ ਵਿੱਚ ਰੋਪਣਾ

ਉਚਿੱਤ ਨਮੀ ਵਾਲੇ ਖੇਤਰਾਂ ਵਿੱਚ ਪਨੀਰੀ ਵਾਲਾ ਢੰਗ ਅਪਨਾਇਆ ਜਾ ਸਕਦਾ ਹੈ। ਇਹ ਸਿੱਧੇ ਢੰਗ ਨਾਲ ਕੀਤੀ ਬਿਜਾਈ ਨਾਲੋਂ ਜ਼ਿਆਦਾ ਪੈਦਾਵਾਰ ਦਿੰਦਾ ਹੈ। ਭਾਰੀ ਵਰਖਾ ਸਮੇਂ ਪਨੀਰੀ ਵਾਲੀ ਫਸਲ ਵਿੱਚ ਪਾਣੀ ਦੀ ਖੜੋਤ ਨਹੀਂ ਹੋਣ ਨਾ ਹੋਣ ਦਿਓ।

ਪਨੀਰੀ ਲਗਾਉਣ ਦਾ ਢੰਗ: ਬੀਜਾਂ ਨੂੰ ਤਿਆਰ ਕੀਤੀ ਨਰਸਰੀ ਵਿੱਚ ਮਈ-ਜੂਨ ਮਹੀਨੇ ਵਿੱਚ ਲਗਾਓ। ਇੱਕ ਏਕੜ ਵਿੱਚ ਪਨੀਰੀ ਲਗਾਉਣ ਲਈ 2 ਕਿਲੋ ਬੀਜਾਂ ਦੀ ਲੋੜ ਹੁੰਦੀ ਹੈ। ਪਨੀਰੀ ਲਈ 3-4 ਹਫਤੇ ਪੁਰਾਣੇ ਪੌਦੇ ਵਰਤੋ। ਪੌਦਿਆਂ ਨੂੰ ਪੁੱਟਣ ਤੋਂ ਪਹਿਲਾਂ, ਨਰਸਰੀ ਨੂੰ ਪਾਣੀ ਲਗਾਓ। 2 ਪੈਕਟ ਅਜ਼ੋਸਪੀਰੀਲਿਅਮ 300 ਗ੍ਰਾਮ ਪ੍ਰਤੀ ਏਕੜ ਨੂੰ 40 ਲੀਟਰ ਪਾਣੀ ਵਿੱਚ ਮਿਲਾ ਕੇ ਘੋਲ ਤਿਆਰ ਕਰੋ ਅਤੇ ਨਵੇਂ ਪੌਦਿਆਂ ਨੂੰ ਜੜ੍ਹ ਵਾਲੇ ਪਾਸੇ ਤੋਂ 15-30 ਮਿੰਟ ਲਈ ਡੋਬੋ ਅਤੇ ਫਿਰ ਮੁੱਖ ਖੇਤ ਵਿੱਚ ਬੀਜੋ। ਦੋ ਪੌਦੇ ਪ੍ਰਤੀ ਬੈੱਡ ਤੇ 25x8 ਜਾਂ 25x10 ਸੈ.ਮੀ. ਦੇ ਫਾਸਲੇ ਤੇ ਅਤੇ 2-3 ਸੈ.ਮੀ. ਦੀ ਡੂੰਘਾਈ ਤੇ ਬੀਜੋ। ਪਨੀਰੀ ਲਾਉਣ ਤੋਂ 3 ਦਿਨ ਬਾਅਦ ਖੇਤ ਦੀ ਸਿੰਚਾਈ ਕਰੋ। ਸਮੇਂ ਅਨੁਸਾਰ ਵਰਖਾ ਨਾ ਹੋਣ ਤੇ ਖੇਤ ਨੂੰ ਨਿਯਮਿਤ ਰੂਪ ਵਿੱਚ ਪਾਣੀ ਲਾਓ, ਜਦੋਂ ਤੱਕ ਪੌਦੇ ਪੂਰੀ ਤਰ੍ਹਾਂ ਜੰਮ ਨਹੀਂ ਜਾਂਦੇ।

ਖਾਦਾਂ

ਖਾਦ(ਕਿਲੋ ਪ੍ਰਤੀ ਏਕੜ)

UREA SSP MURIATE OF POTASH ZINC
52 80 14 #

 

ਤੱਤ(ਕਿਲੋ ਪ੍ਰਤੀ ਏਕੜ)

NITROGEN PHOSPHORUS POTASH
25 12 12

 
ਬਿਜਾਈ ਤੋਂ ਇੱਕ ਮਹੀਨਾ ਪਹਿਲਾਂ 5-10 ਟਨ ਰੂੜੀ ਦੀ ਖਾਦ ਪਾਓ। ਰਾਗੀ ਦੀ ਫਸਲ ਖਾਦਾਂ ਪਾਉਣ ਨਾਲ, ਖਾਸ ਕਰਕੇ ਨਾਈਟ੍ਰੋਜਨ ਅਤੇ ਫਾਸਫੋਰਸ ਨਾਲ ਉਤੇਜਿਤ ਹੁੰਦੀ ਹੈ। ਮਿੱਟੀ ਵਿੱਚ ਅਸਲ ਖਾਦਾਂ ਦੀ ਕਮੀ ਨੂੰ ਜਾਣਨ ਲਈ ਮਿੱਟੀ ਦਾ ਟੈੱਸਟ ਕਰਾਓ। ਜੇਕਰ ਮਿੱਟੀ ਦਾ ਟੈੱਸਟ ਉਪਲੱਬਧ ਨਾ ਹੋਵੇ ਤਾਂ, 25:12:8 ਕਿਲੋ ਪ੍ਰਤੀ ਏਕੜ ਪਾਓ। ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਅਤੇ ਨਾਈਟ੍ਰੋਜਨ ਦੀ ਅੱਧੀ ਮਾਤਰਾ ਬਿਜਾਈ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ ਦੀ ਮਾਤਰਾ ਦੋ ਤੋਂ ਤਿੰਨ ਹਿੱਸਿਆਂ ਵਿੱਚ (ਬਿਜਾਈ ਤੋਂ 30 ਅਤੇ 50 ਦਿਨ ਬਾਅਦ) ਮਿੱਟੀ ਦੀ ਨਮੀ ਅਨੁਸਾਰ ਪਾਓ।

ਨਦੀਨਾਂ ਦੀ ਰੋਕਥਾਮ

ਸ਼ੁਰੂਆਤੀ ਸਮੇਂ ਵਿੱਚ ਵਧੀਆ ਪੈਦਾਵਾਰ ਦੀ ਪ੍ਰਾਪਤੀ ਲਈ ਨਦੀਨਾਂ ਦੀ ਰੋਕਥਾਮ ਕਰਨਾ ਬਹੁਤ ਜ਼ਰੂਰੀ ਹੈ। ਕਤਾਰਾਂ ਵਿੱਚ ਬੀਜੀ ਫਸਲ ਨੂੰ 2-3 ਗੋਡੀਆਂ ਅਤੇ ਇੱਕ ਹੱਥੀਂ ਗੋਡੀ ਦੀ ਲੋੜ ਹੁੰਦੀ ਹੈ।

ਨਦੀਨਾਂ ਦੀ ਪ੍ਰਭਾਵਸ਼ਾਲੀ ਰੋਕਥਾਮ ਲਈ ਨਦੀਨਾਂ ਦੇ ਪੁੰਗਰਾਅ ਤੋਂ ਪਹਿਲਾਂ ਨਦੀਨ-ਨਾਸ਼ਕ ਜਿਵੇਂ ਕਿ ਆਕਸੀਫਲੂਰੋਫੈੱਨ 1.25 ਕਿਲੋ ਜਾਂ ਆਈਸੋਪ੍ਰੋਟਿਊਰੋਨ 400 ਗ੍ਰਾਮ ਪ੍ਰਤੀ ਏਕੜ ਦੀ ਸਪਰੇਅ ਕਰੋ। ਨਦੀਨਾਂ ਦੇ ਪੁੰਗਰਾਅ ਤੋਂ ਬਾਅਦ 2-4-ਡੀ ਸੋਡੀਅਮ ਨਮਕ 250 ਗ੍ਰਾਮ  ਪ੍ਰਤੀ ਏਕੜ ਦੀ ਸਪਰੇਅ ਬਿਜਾਈ ਤੋਂ ਲਗਭਗ 20-25 ਦਿਨ ਬਾਅਦ ਕਰੋ।

ਸਿੰਚਾਈ

ਜਿਵੇਂ ਕਿ ਰਾਗੀ ਦੀ ਫਸਲ ਵਰਖਾ ਰੁੱਤ ਦੀ ਫਸਲ ਹੈ, ਇਸ ਲਈ ਇਸਨੂੰ ਸਿੰਚਾਈ ਦੀ ਲੋੜ ਨਹੀਂ ਹੁੰਦੀ ਹੈ। ਪਰ ਵਾਹੀ ਅਤੇ ਫੁੱਲ ਨਿਕਲਣ ਸਮੇਂ, ਜੇਕਰ ਵਰਖਾ ਲੰਬੇ ਸਮੇਂ ਤੱਕ ਨਾ ਹੋਵੇ ਤਾਂ ਪੌਦੇ ਦੇ ਵਧੀਆ ਵਿਕਾਸ ਅਤੇ ਝਾੜ ਲਈ ਸਿੰਚਾਈ ਜ਼ਰੂਰੀ ਹੈ। ਸਿੰਚਾਈ ਅਤੇ ਨਿਕਾਸ ਲਈ ਵੱਟਾਂ ਅਤੇ ਖਾਲੀਆਂ ਤਿਆਰ ਕਰੋ। ਇਹ ਫਸਲ ਪਾਣੀ ਦੀ ਖੜੋਤ ਨੂੰ ਸਹਾਰ ਨਹੀਂ ਸਕਦੀ, ਇਸ ਲਈ ਬੇਲੋੜੇ ਪਾਣੀ ਨੂੰ ਕੱਢਣ ਲਈ ਪੂਰੀ ਸੁਰੱਖਿਆ ਰੱਖੋ।

 

ਸਿੰਚਾਈ ਦੀ ਗਿਣਤੀ ਸਿੰਚਾਈ ਦਾ ਫਾਸਲਾ
ਪਹਿਲੀ ਸਿੰਚਾਈ ਬਿਜਾਈ ਤੋਂ ਤੁਰੰਤ ਬਾਅਦ
ਦੂਜੀ ਸਿੰਚਾਈ ਬਿਜਾਈ ਤੋਂ 3 ਦਿਨ ਬਾਅਦ
ਤੀਜੀ ਸਿੰਚਾਈ ਬਿਜਾਈ ਤੋਂ 7 ਦਿਨ ਬਾਅਦ
ਚੌਥੀ ਸਿੰਚਾਈ ਬਿਜਾਈ ਤੋਂ 12 ਦਿਨ ਬਾਅਦ
ਪੰਜਵੀਂ ਸਿੰਚਾਈ ਬਿਜਾਈ ਤੋਂ 18 ਦਿਨ ਬਾਅਦ

 

ਪੌਦੇ ਦੀ ਦੇਖਭਾਲ

कीट और रोकथाम
 • ਕੀੜੇ-ਮਕੌੜੇ ਤੇ ਰੋਕਥਾਮ

ਸੈਨਿਕ ਅਤੇ ਕੁਤਰਾ ਸੁੰਡੀ: ਇਹ ਫਸਲ ਦੇ ਸ਼ੁਰੂਆਤੀ ਸਮੇਂ \ਤੇ ਹਮਲਾ ਕਰਦੀ ਹੈ। ਇਹ ਸੁੰਡੀ ਸ਼ੁਰੂਆਤੀ ਸਮੇਂ ਵਿੱਚ ਪੌਦੇ ਦੇ ਆਧਾਰ ਨੂੰ ਕੱਟ ਦਿੰਦੀ ਹੈ। ਇਹ ਰਾਤ ਨੂੰ ਹਮਲਾ ਕਰਦੀ ਹੈ ਅਤੇ ਦਿਨ ਸਮੇਂ ਪੱਥਰਾਂ ਹੇਠਾਂ ਜਾਂ ਤਰੇੜਾਂ ਹੇਠਾਂ ਲੁਕ ਜਾਂਦੀ ਹੈ। ਇਹ ਸੁੰਡੀ ਬਾਰ ਬਾਰ ਬਣਦੀ ਰਹਿੰਦੀ ਹੈ।

ਰੋਕਥਾਮ: ਕੁਤਰਾ ਸੁੰਡੀ ਦੇ ਅੰਡਿਆਂ ਦੀ ਰੋਕਥਾਮ ਲਈ 3 ਹਫਤੇ ਲਗਾਤਾਰ ਟ੍ਰਾਈਕੋਗਰਾਮਾ ਪੈਰਾਸਾਈਟੋਆਈਡ ਹਫਤੇ ਵਿੱਚ ਇੱਕ ਵਾਰ ਪਾਓ। ਜਦੋਂ ਇਸਦੇ ਲੱਛਣ ਦਿਖਣ ਤਾਂ ਮੈਲਾਥਿਆਨ 5% 10ਕਿਲੋ ਪ੍ਰਤੀ ਏਕੜ ਦਾ ਧੂੜਾ ਜਾਂ ਕੁਇਨਲਫੋਸ 1.5% 250 ਮਿ.ਲੀ. ਪ੍ਰਤੀ ਏਕੜ ਦੀ ਸਪਰੇਅ ਕਰੋ। ਕਟਾਈ ਤੋਂ ਬਾਅਦ ਨਦੀਨਾਂ ਅਤੇ ਮੁੱਢੀਆਂ ਨੂੰ ਹਟਾ ਦਿਓ।

ਚੇਪਾ

ਚੇਪਾ: ਇਹ ਫਸਲ \'ਤੇ ਕਿਸੇ ਵੀ ਸਮੇਂ ਹਮਲਾ ਕਰ ਸਕਦੇ ਹਨ। ਇਹ ਪੱਤਿਆਂ ਦੇ ਵਿਚਕਾਰ ਅਤੇ ਬੱਲੀਆਂ \'ਤੇ ਪਾਏ ਜਾਂਦੇ ਹਨ। ਚੇਪੇ ਦੇ ਹਮਲੇ ਸਮੇਂ ਪੱਤੇ ਪੀਲੇ ਪੈਣ ਲੱਗ ਜਾਂਦੇ ਹਨ। ਇਸਦੇ ਛੋਟੇ ਕੀੜੇ ਗੋਲਾਕਾਰ ਅਤੇ ਲਾਲ-ਭੂਰੇ ਰੰਗ ਦੇ ਹੁੰਦੇ ਹਨ। ਵੱਡੇ ਕੀੜੇ ਪੀਲੇ ਹੁੰਦੇ ਹਨ ਅਤੇ ਇਨ੍ਹਾਂ ਦੀਆਂ ਲੱਤਾਂ ਹਰੀਆਂ ਹੁੰਦੀਆਂ ਹਨ।

ਰੋਕਥਾਮ: ਇਸਦੀ ਰੋਕਥਾਮ ਲਈ ਮਿਥਾਈਲ ਡੈਮੇਟਨ 25 ਈ ਸੀ 80 ਮਿ.ਲੀ. ਜਾਂ ਡਾਇਮੈਥੋਏਟ 30 ਈ ਸੀ 200 ਮਿ.ਲੀ. ਪ੍ਰਤੀ ਏਕੜ ਨੂੰ 100 ਲੀਟਰ ਪਾਣੀ ਵਿੱਚ ਮਿਲਾ ਸਪਰੇਅ ਕਰੋ।

ਤਣੇ ਦਾ ਚਿੱਟਾ ਗੜੂੰਆ

ਤਣੇ ਦਾ ਚਿੱਟਾ ਗੜੂੰਆ: ਇਸਦਾ ਲਾਰਵਾ ਤਣੇ ਦੇ ਹੇਠਲੇ ਪਾਸੇ ਪਾਏ ਜਾਂਦੇ ਹਨ ਅਤੇ ਨੁਕਸਾਨ ਕਰਦੇ ਹਨ। ਇਹ ਜੜ੍ਹਾਂ ਨੂੰ ਖਾਂਦੇ ਹਨ ਅਤੇ ਗੰਭੀਰ ਹਮਲੇ ਨਾਲ ਵਿਚਕਾਰਲੀਆਂ ਸ਼ਾਖਾਵਾਂ ਸੁੱਕ ਜਾਂਦੀਆਂ ਹਨ ਅਤੇ ਪੀਲੀਆਂ ਪੈ ਜਾਂਦੀਆਂ ਹਨ। ਇਸਦਾ ਲਾਰਵਾ ਚਿੱਟੇ ਦੂਧੀਆ ਰੰਗ ਦਾ ਹੁੰਦਾ ਹੈ ਅਤੇ ਇਸਦਾ ਸਿਰ ਪੀਲਾ, ਜਦਕਿ ਵੱਡੇ ਕੀੜਿਆਂ ਦਾ ਰੰਗ ਗੂੜਾ ਭੂਰਾ ਹੁੰਦਾ ਹੈ ਅਤੇ ਖੰਭ ਚਿੱਟੇ ਰੰਗ ਦੇ ਹੁੰਦੇ ਹਨ।

ਰੋਕਥਾਮ: ਜੇਕਰ ਇਸਦਾ ਹਮਲਾ ਦਿਖੇ ਤਾਂ, ਕਾਰਬਰਿਲ 50 ਡਬਲਿਊ ਪੀ 1 ਕਿਲੋ ਪ੍ਰਤੀ ਏਕੜ ਜਾਂ ਡਾਈਮੈਥੋਏਟ 30 ਈ ਸੀ 200 ਮਿ.ਲੀ. ਨੂੰ ਪ੍ਰਤੀ 100 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

ਬੱਲੀ ਦਾ ਟਿੱਡਾ

ਬੱਲੀ ਦਾ ਟਿੱਡਾ: ਇਹ ਦੁੱਧ ਦੇ ਦਾਣੇ ਤਿਆਰ ਹੋਣ \'ਤੇ ਹਮਲਾ ਕਰਦੇ ਹਨ। ਇਹ ਗੁੱਛਿਆਂ ਨੂੰ ਖਾਂਦੇ ਹਨ ਅਤੇ ਦਾਣਿਆਂ ਨੂੰ ਅੰਦਰੋਂ ਖਾ ਕੇ ਉਸ \'ਤੇ ਜਾਲਾ ਪਾ ਦਿੰਦੇ ਹਨ। ਇਸਦੇ ਸੰਤਰੀ ਵਾਲਾਂ ਵਾਲੇ ਅੰਡੇ ਚਮਕੀਲੇ ਚਿੱਟੇ ਰੰਗ ਦੇ ਹੁੰਦੇ ਹਨ ਅਤੇ ਗੁੱਛਿਆਂ ਵਿੱਚ ਮਿਲਦੇ ਹਨ। ਇਸਦੀ ਸੁੰਡੀ ਭੂਰੇ ਰੰਗ ਦੀ ਹੁੰਦੀ ਹੈ, ਜਿਸਦਾ ਸਿਰ ਪੀਲਾ ਅਤੇ ਸਰੀਰ ਵਾਲਾਂ ਵਾਲਾ ਹੁੰਦਾ ਹੈ। ਇਸਦੇ ਕੀੜੇ ਭੂਰੇ ਰੰਗ ਦੇ ਹੁੰਦੇ ਹਨ, ਜਿਸਦੇ ਅਗਲੇ ਖੰਭ ਰੇਸ਼ੇਦਾਰ ਅਤੇ ਪਿਛਲੇ ਖੰਭ ਪੀਲੇ ਹੁੰਦੇ ਹਨ।

ਰੋਕਥਾਮ: ਇਨ੍ਹਾਂ ਨੂੰ ਆਕਰਸ਼ਿਤ ਕਰਨ ਲਈ ਦਿਨ ਵੇਲੇ ਰੌਸ਼ਨੀ ਵਾਲੇ ਯੰਤਰਾਂ ਦਾ ਪ੍ਰਯੋਗ ਕਰੋ। ਫੁੱਲ ਨਿਕਲਣ ਸਮੇਂ ਫੇਰੋਮੋਨ ਕਾਰਡ 5 ਪ੍ਰਤੀ ਏਕੜ ਵਿੱਚ ਲਾਓ। ਗੰਭੀਰ ਹਮਲੇ ਦੀ ਸਥਿਤੀ ਵਿੱਚ ਮੈਲਾਥਿਆਨ 400 ਮਿ.ਲੀ. ਜਾਂ ਕਾਰਬਰਿਲ 600 ਗ੍ਰਾਮ ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

ਘਾਹ ਦੇ ਟਿੱਡੇ

ਘਾਹ ਦੇ ਟਿੱਡੇ: ਇਹ ਪੱਤੇ ਖਾਂਦੇ ਹਨ। ਛੋਟੇ ਕੀੜੇ ਚਿੱਟੇ ਰੰਗ ਦੇ ਹੁੰਦੇ ਹਨ, ਜਿਸ ਵਿੱਚ ਧਾਰੀਆਂ ਹੁੰਦੀਆਂ ਹਨ ਅਤੇ ਵੱਡੇ ਕੀੜੇ ਹਰੇ-ਭੂਰੇ ਰੰਗ ਦੇ ਹੁੰਦੇ ਹਨ, ਜਿਨ੍ਹਾਂ ਵਿੱਚ ਧਾਰੀਆਂ ਹੁੰਦੀਆਂ ਹਨ।

ਰੋਕਥਾਮ: ਕਟਾਈ ਤੋਂ ਬਾਅਦ ਪੌਦਿਆਂ ਦੀ ਰਹਿੰਦ-ਖੂੰਹਦ ਨੂੰ ਕੱਢ ਦਿਓ ਅਤੇ ਚੰਗੀ ਤਰ੍ਹਾਂ ਸਫਾਈ ਕਰੋ। ਗਰਮੀਆਂ ਵਿੱਚ ਕਟਾਈ ਤੋਂ ਬਾਅਦ ਵਾਹੀ ਕਰੋ, ਤਾਂ ਜੋ ਮਿੱਟੀ ਵਿੱਚਲੇ ਅੰਡੇ ਧੁੱਪ ਨਾਲ ਨਸ਼ਟ ਹੋ ਸਕਣ। ਖੁਸ਼ਕ ਅਤੇ ਨਮੀ ਵਾਲੀਆਂ ਸਥਿਤੀਆਂ ਵਿੱਚ ਇਸਦੀ ਰੋਕਥਾਮ ਲਈ ਐਂਟੋਮੋਫਥੋਰਾ ਗਰਿੱਲੀ ਪਾਓ। ਜੇਕਰ ਹਮਲਾ ਦਿਖੇ ਤਾਂ ਕਾਰਬਰਿਲ 50 ਡਬਲਿਊ ਪੀ 600 ਗ੍ਰਾਮ ਪ੍ਰਤੀ ਏਕੜ ਦੀ ਸਪਰੇਅ ਕਰੋ।

ਪੱਤਾ ਲਪੇਟ ਸੁੰਡੀ

ਪੱਤਾ ਲਪੇਟ ਸੁੰਡੀ: ਇਸ ਨਾਲ ਪੱਤੇ ਲੰਬੂਤਰੇ ਆਕਾਰ ਵਿੱਚ ਮੁੜ ਜਾਂਦੇ ਹਨ ਅਤੇ ਲਾਰਵਾ ਇਨ੍ਹਾਂ ਦੇ ਅੰਦਰ ਰਹਿੰਦਾ ਹੈ। ਇਹ ਪੱਤਿਆਂ ਨੂੰ ਨੁਕਸਾਨ ਕਰਦੀ ਹੈ, ਜਿਸ ਕਾਰਨ ਇਸ ਤੇ ਚਿੱਟੇ ਧੱਬੇ ਦਿਖਾਈ ਦਿੰਦੀ ਹੈ। ਮਾਦਾ ਸੁੰਡੀ ਪੱਤੇ ਦੇ ਦੋਨੋਂ ਪਾਸੇ 200 ਅੰਡੇ ਦਿੰਦੀ ਹੈ। ਅੰਡਿਆਂ ਦਾ ਰੰਗ ਚਿੱਟਾ-ਪੀਲਾ ਹੁੰਦਾ ਹੈ। ਲਾਰਵਾ ਹਰੇ-ਪੀਲੇ ਰੰਗ ਦਾ ਹੁੰਦਾ ਹੈ, ਜਿਸਦਾ ਸਿਰ ਭੂਰੇ ਜਾਂ ਕਾਲੇ ਰੰਗ ਦਾ ਹੁੰਦਾ ਹੈ। ਇਸਦੀ ਭੂੰਡੀ ਗੂੜੇ ਭੂਰੇ ਰੰਗ ਦੀ ਹੁੰਦੀ ਹੈ ਅਤੇ ਮੁੜੇ ਪੱਤੇ ਦੇ ਅੰਦਰ ਪਾਈ ਜਾਂਦੀ ਹੈ, ਜਦਕਿ ਵੱਡੇ ਕੀੜੇ ਚਿੱਟੇ-ਪੀਲੇ ਜਾਂ ਸੁਨਹਿਰੀ-ਪੀਲੇ ਰੰਗ ਦੇ ਹੁੰਦੇ ਹਨ।

ਰੋਕਥਾਮ: ਇਸ ਫਸਲ ਨਾਲ ਅਨਾਜ ਵਾਲੀਆਂ ਫਸਲਾਂ ਨਾ ਉਗਾਓ। ਖੇਤ ਅਤੇ ਆਸ-ਪਾਸ ਦੇ ਇਲਾਕੇ ਨੂੰ ਸਾਫ ਰੱਖੋ। ਬਿਜਾਈ ਸਮੇਂ ਫਾਸਲਾ ਘੱਟ ਨਾ ਰੱਖੋ। ਨੁਕਸਾਨੇ ਪੱਤਿਆਂ ਨੂੰ ਇਕੱਠਾ ਕਰੋ ਅਤੇ ਖੇਤ ਤੋਂ ਦੂਰ ਲਿਜਾ ਕੇ ਨਸ਼ਟ ਕਰ ਦਿਓ। ਇਸਦੀ ਰੋਕਥਾਮ ਲਈ ਕਲੋਰਪਾਇਰੀਫੋਸ 2.5 ਮਿ.ਲੀ. ਜਾਂ ਕੁਇਨਲਫੋਸ 2.5 ਮਿ.ਲੀ. ਜਾਂ ਐਸੇਫੇਟ 1 ਗ੍ਰਾਮ ਜਾਂ ਕਾਰਬਰਿਲ 1 ਗ੍ਰਾਮ ਜਾਂ ਕਾਰਟਾਪ ਹਾਈਡ੍ਰੋਕਲੋਰਾਈਡ 2 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਕਰੋ।

ਭੁਰੜ ਰੋਗ
 • ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ

ਭੁਰੜ ਰੋਗ: ਗੰਭੀਰ ਹਮਲੇ ਨਾਲ ਪੌਦਾ ਸੜਿਆ ਦਿਖਾਈ ਦਿੰਦਾ ਹੈ ਅਤੇ ਫਸਲ ਵਿੱਚ ਗਰਦਨ ਤੋੜ ਵੀ ਦੇਖਿਆ ਜਾ ਸਕਦਾ ਹੈ।ਇਹ ਜ਼ਿਆਦਾਤਰ ਸਾਉਣੀ ਰੁੱਤ ਵਿੱਚ ਹਮਲਾ ਕਰਦੇ ਹਨ। ਜੇਕਰ ਹਮਲਾ ਨਰਸਰੀ ਵਿੱਚ ਜਾਂ ਬੱਲੀਆਂ ਬਣਨ ਸਮੇਂ ਹੋਵੇ ਤਾਂ ਝਾੜ ਵਿੱਚ ਬਹੁਤ ਕਮੀ ਆਉਂਦੀ ਹੈ।

ਰੋਕਥਾਮ: ਰੋਧਕ ਕਿਸਮਾਂ ਉਗਾਓ। ਬਿਜਾਈ ਤੋਂ ਪਹਿਲਾਂ ਫੰਗਸਨਾਸ਼ੀ ਜਿਵੇਂ ਕਿ ਕਾਰਬੈਂਡਾਜ਼ਿਮ 2 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ। ਜੇਕਰ ਇਸਦੇ ਲੱਛਣ ਦਿਖਣ ਤਾਂ ਕਿਸੇ ਇੱਕ ਫੰਗਸਨਾਸ਼ੀ ਦੀ ਸਪਰੇਅ ਕਰੋ, ਜਿਵੇਂ ਕਿ ਕਾਰਬੈਂਡਾਜ਼ਿਮ 500 ਗ੍ਰਾਮ ਪ੍ਰਤੀ ਏਕੜ। ਦੂਜੀ ਅਤੇ ਤੀਜੀ ਸਪਰੇਅ ਫੁੱਲ ਨਿਕਲਣ ਸਮੇਂ 15 ਦਿਨਾਂ ਦੇ ਫਾਸਲੇ \'ਤੇ ਗਰਦਨ ਜਾਂ ਪੱਤਿਆਂ \'ਤੇ ਹਮਲਾ ਦਿਖਣ \'ਤੇ ਕਰੋ। 50% ਬੱਲੀਆਂ ਬਣਨ \'ਤੇ ਪੱਤਿਆਂ \'ਤੇ ਔਰਿਓਫੰਗਿਨ ਘੋਲ 100 ppm ਅਤੇ ਬਾਅਦ ਵਿੱਚ ਦੂਜੀ ਸਪਰੇਅ 10 ਦਿਨ ਬਾਅਦ ਮੈਨਕੋਜ਼ੇਬ 400 ਗ੍ਰਾਮ ਜਾਂ ਸਿਊਡੋਮੋਨਸ ਫਲੂਰੋਸੈਂਸ 0.2% ਦੀ ਸਪਰੇਅ ਕਰੋ।

ਚਿਤਕਬਰਾ ਰੋਗ

ਚਿਤਕਬਰਾ ਰੋਗ: ਇਸ ਨਾਲ ਸ਼ੁਰੂ ਵਿੱਚ ਮੁੜੇ ਹੋਏ ਪੱਤਿਆਂ \ਤੇ ਛੋਟੇ ਕਾਲੇ ਧੱਬੇ ਲਗਭਗ ਬਿਜਾਈ ਤੋਂ 45 ਦਿਨ ਬਾਅਦ ਦੇ ਪਾਏ ਜਾਂਦੇ ਹਨ। ਗੰਭੀਰ ਹਮਲੇ ਸਮੇਂ ਸਾਰਾ ਪੌਦਾ ਪੀਲਾ ਦਿਖਦਾ ਹੈ। ਨੁਕਸਾਨੇ ਪੌਦੇ ਦੀਆਂ ਬੇਲੋੜੀਆਂ ਸ਼ਾਖਾਂਵਾਂ ਨਿਕਲ ਆਉਂਦੀਆਂ ਹਨ ਅਤੇ ਪੌਦੇ ਨੂੰ ਅਨ-ਉਪਜਾਊ ਕਰ ਦਿੰਦੀ ਹੈ।

ਰੋਕਥਾਮ: ਜੇਕਰ ਇਸਦੇ ਲੱਛਣ ਦਿਖਣ ਤਾਂ ਨੁਕਸਾਨੇ ਪੌਦਿਆਂ ਨੂੰ ਜੜ੍ਹਾਂ ਤੋਂ ਪੁੱਟ ਦਿਓ ਅਤੇ ਖੇਤ ਤੋਂ ਦੂਰ ਲਿਜਾ ਕੇ ਨਸ਼ਟ ਕਰ ਦਿਓ। ਮਿਥਾਈਲ ਡੈਮੇਟਨ 25 ਈ ਸੀ 200 ਮਿ.ਲੀ. ਨੂੰ ਪ੍ਰਤੀ ਏਕੜ ਦੀ ਸਪਰੇਅ ਕਰੋ। ਜੇ ਲੋੜ ਹੋਵੇ ਤਾਂ ਦੂਜੀ ਸਪਰੇਅ 20 ਦਿਨਾਂ ਦੇ ਫਾਸਲੇ \ਤੇ ਕਰੋ।

ਫਸਲ ਦੀ ਕਟਾਈ

ਆਮ ਤੌਰ ਤੇ ਫਸਲ 120-135 ਦਿਨਾਂ ਵਿੱਚ ਪੱਕ ਜਾਂਦੀ ਹੈ, ਪਰ ਇਸਦਾ ਸਮਾਂ ਵਰਤੀ ਜਾਣ ਵਾਲੀ ਕਿਸਮ ਤੇ ਨਿਰਭਰ ਕਰਦਾ ਹੈ। ਕਟਾਈ ਦੋ ਵਾਰ ਕੀਤੀ ਜਾ ਸਕਦੀ ਹੈ, ਬੱਲੀਆਂ ਨੂੰ ਦਾਤੀ ਨਾਲ ਕੱਟ ਲਓ ਅਤੇ ਫਿਰ ਪੌਦੇ ਦੇ ਬਾਕੀ ਹਿੱਸੇ ਨੂੰ ਜ਼ਮੀਨ ਦੇ ਕੋਲੋਂ ਕੱਟ ਲਓ। ਬੱਲੀਆਂ ਦਾ ਢੇਰ ਬਣਾ ਕੇ ਧੁੱਪ ਵਿੱਚ 3-4 ਦਿਨਾਂ ਲਈ ਸੁਕਾਓ। ਚੰਗੀ ਤਰ੍ਹਾਂ ਸੁਕਾਉਣ ਤੋਂ ਬਾਅਦ ਥਰੈਸ਼ਿੰਗ ਕਰੋ। ਕੁੱਝ ਜਗ੍ਹਾ ਤੇ ਪੂਰਾ ਪੌਦਾ ਬੱਲੀਆਂ ਸਮੇਤ ਕੱਟ ਲਿਆ ਜਾਂਦਾ ਹੈ ਅਤੇ ਫਿਰ ਧੁੱਪ ਵਿੱਚ 2-3 ਦਿਨ ਸੁਕਾਉਣ ਤੋਂ ਬਾਅਦ ਥਰੈਸ਼ਿੰਗ ਕਰ ਲਈ ਜਾਂਦੀ ਹੈ।

ਕਟਾਈ ਤੋਂ ਬਾਅਦ

ਰਾਗੀ ਦੀ ਵਰਤੋਂ ਸ਼ਰਾਬ ਦੇ ਕੱਚੇ ਮਾਲ, ਬੱਚਿਆਂ ਦੇ ਭੋਜਨ, ਦੁੱਧ ਗਾੜਾ ਬਣਾਉਣ ਅਤੇ ਦੁੱਧ ਵਾਲੀਆਂ ਬੈਵਰੇਜ ਬਣਾਉਣ ਦੇ ਤੌਰ 'ਤੇ ਵਰਤਿਆ ਜਾਂਦਾ ਹੈ। ਦੇਸ਼ ਦੇ ਕੁੱਝ ਹਿੱਸਿਆਂ ਵਿੱਚ ਉਬਾਲੂ ਡਰਿੰਕ ਜਾਂ ਬੀਅਰ ਵੀ ਇਸੇ ਤੋਂ ਤਿਆਰ ਕੀਤੀ ਜਾਂਦੀ ਹੈ।

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare