ਮੱਕਚਰੀ ਦੀ ਖੇਤੀ

ਆਮ ਜਾਣਕਾਰੀ

ਮੱਕਚਰੀ ਦਾ ਬੋਟੈਨੀਕਲ ਨਾਮ ਯੁਕਲਿਆਨਾ ਮੈਕਸੀਕਾਨਾ ਹੈ। ਇਹ ਰਸੀਲੇ ਚਾਰੇ ਦੀ ਫਸਲ ਹੈ, ਜਿਸ ਦਾ ਔਸਤਨ ਕੱਦ 6-10 ਫੁੱਟ ਹੁੰਦਾ ਹੈ। ਇਸਦੇ ਪੱਤੇ ਲੰਬੇ ਅਤੇ ਚੌੜੇ ਹੁੰਦੇ ਹਨ। ਪੌਦੇ ਦੇ ਸਾਰੇ ਪਾਸੇ ਸ਼ਾਖਾਵਾਂ ਬਹੁਤ ਲੰਬੀਆਂ ਹੁੰਦੀਆਂ ਹਨ। ਮਾਦਾ ਪੌਦੇ ਜਦੋਂ ਪੂਰੀ ਤਰ੍ਹਾਂ ਤਿਆਰ ਹੋ ਜਾਂਦਾ ਹਨ ਅਤੇ ਫੁੱਲ ਅਤੇ ਸ਼ਾਖਾਵਾਂ ਨਿਕਲ ਆਉਂਦੀਆਂ ਹਨ, ਤਾਂ ਉਸਦੇ ਮੁੱਖ ਭਾਗ ਨੂੰ ਸਿੱਟੇ ਕਿਹਾ ਜਾਂਦਾ ਹੈ, ਇਸ ਵਿੱਚ 5-12 ਦਾਣੇ ਹੁੰਦੇ ਹਨ। ਇਸ ਦਾ ਮੂਲ ਸਥਾਨ ਮੈਕਸਿਕੋ ਅਤੇ ਕੇਂਦਰੀ ਅਮਰੀਕਾ ਹੈ। ਭਾਰਤ ਵਿੱਚ ਪੰਜਾਬ ਸਭ ਤੋਂ ਵੱਧ ਮੱਕਚਰੀ ਉਗਾਉਣ ਵਾਲਾ ਪ੍ਰਾਂਤ ਹੈ। ਇਹ ਮੁੱਖ ਤੌਰ 'ਤੇ ਨਵੰਬਰ ਮਹੀਨੇ ਵਿੱਚ ਚਾਰਾ ਪੈਦਾ ਕਰਨ ਵਾਲੀ ਫਸਲ ਹੈ ਅਤੇ ਲੰਬੇ ਸਮੇਂ ਤੱਕ ਹਰੀ ਰਹਿੰਦੀ ਹੈ।

ਜਲਵਾਯੂ

 • Season

  Temperature

  21-32°C
 • Season

  Rainfall

  50-75 cm
 • Season

  Sowing Temperature

  28-32°C
 • Season

  Harvesting Temperature

  19-26°C
 • Season

  Temperature

  21-32°C
 • Season

  Rainfall

  50-75 cm
 • Season

  Sowing Temperature

  28-32°C
 • Season

  Harvesting Temperature

  19-26°C
 • Season

  Temperature

  21-32°C
 • Season

  Rainfall

  50-75 cm
 • Season

  Sowing Temperature

  28-32°C
 • Season

  Harvesting Temperature

  19-26°C
 • Season

  Temperature

  21-32°C
 • Season

  Rainfall

  50-75 cm
 • Season

  Sowing Temperature

  28-32°C
 • Season

  Harvesting Temperature

  19-26°C

ਮਿੱਟੀ

ਇਹ ਫਸਲ ਚੀਕਣੀ ਤੋਂ ਰੇਤਲੀ-ਚੀਕਣੀ ਮਿੱਟੀ ਵਿੱਚ ਉਗਾਈ ਜਾਂਦੀ ਹੈ। ਇਹ ਭਾਰੀਆਂ ਮਿੱਟੀਆਂ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ। ਹਲਕੀਆਂ ਰੇਤਲੀਆਂ ਜ਼ਮੀਨਾਂ ਵਿੱਚ ਇਸ ਦੀ ਖੇਤੀ ਨਾ ਕਰੋ ਕਿਉਂਕਿ ਇਹ ਫਸਲ ਦੇ ਵਿਕਾਸ 'ਤੇ ਮਾੜਾ ਪ੍ਰਭਾਵ ਪਾਉਂਦੀਆਂ ਹਨ। ਵਧੀਆ ਵਿਕਾਸ ਲਈ 5.8-7.0 pH ਵਾਲੀ ਮਿੱਟੀ ਦੀ ਲੋੜ ਹੁੰਦੀ ਹੈ।

ਪ੍ਰਸਿੱਧ ਕਿਸਮਾਂ ਅਤੇ ਝਾੜ

TL 1: ਇਹ ਕਿਸਮ 1993 ਵਿੱਚ ਤਿਆਰ ਕੀਤੀ ਗਈ ਹੈ। ਇਸ ਕਿਸਮ ਦਾ ਪੌਦਾ ਦਾਣਿਆਂ ਦੇ ਸੁਰੰਗੀ ਕੀੜੇ ਦਾ ਰੋਧਕ ਹੁੰਦਾ ਹੈ। ਇਸਦੇ ਪੱਤੇ ਪੱਕਣ ਤੱਕ ਹਰੇ ਰਹਿੰਦੇ ਹਨ। ਇਸ ਦੇ ਬੀਜਾਂ ਦੀ ਪਰਤ ਸਖਤ ਹੁੰਦੀ ਹੈ ਅਤੇ ਸਲੇਟੀ-ਭੂਰੇ ਰੰਗ ਦੇ ਹੁੰਦੇ ਹਨ।

ਹੋਰ ਰਾਜਾਂ ਦੀਆਂ ਕਿਸਮਾਂ

Sirsa improved ਅਤੇ Rhuri ਨਾਮ ਦੀਆਂ ਕਿਸਮਾਂ ਵੀ ਤਿਆਰ ਕੀਤੀਆਂ ਗਈਆਂ ਹਨ।

ਖੇਤ ਦੀ ਤਿਆਰੀ

ਮੱਕਚਰੀ ਦੀ ਬਿਜਾਈ ਲਈ, ਜ਼ਮੀਨ ਚੰਗੀ ਤਰ੍ਹਾਂ ਤਿਆਰ ਕਰੋ। ਜ਼ਮੀਨ ਨੂੰ ਵਧੀਆ ਤਰੀਕੇ ਨਾਲ ਪੱਧਰਾ ਕਰਨ ਲਈ ਇੱਕ ਵਾਰ ਹੈਰੋ ਨਾਲ ਵਾਹੋ ਅਤੇ ਫਿਰ ਦੋ ਵਾਰ ਸੁਹਾਗਾ ਫੇਰੋ। ਫਸਲ ਦੀ ਬਿਜਾਈ ਤਿਆਰ ਕੀਤੇ ਬੈੱਡਾਂ 'ਤੇ ਕੀਤੀ ਜਾਂਦੀ ਹੈ।

ਬਿਜਾਈ

ਬਿਜਾਈ ਦਾ ਸਮਾਂ
ਮਈ-ਜੂਨ ਮਹੀਨੇ ਵਿੱਚ ਨਰਸਰੀ ਤਿਆਰ ਕਰੋ ਅਤੇ ਜੂਨ-ਜੁਲਾਈ ਮਹੀਨੇ ਵਿੱਚ ਬੀਜਾਂ ਦੀ ਬਿਜਾਈ ਕਰੋ। ਅਗਸਤ ਮਹੀਨੇ ਵਿੱਚ ਬਿਜਾਈ ਨਾ ਕਰੋ, ਕਿਉਂਕਿ ਇਸ ਨਾਲ ਝਾੜ ਘੱਟ ਜਾਂਦਾ ਹੈ।

ਫਾਸਲਾ
ਪੌਦੇ ਦੇ ਵਿਕਾਸ ਅਨੁਸਾਰ ਬੀਜਾਂ ਨੂੰ 30x40 ਸੈ.ਮੀ. ਫਾਸਲੇ ਤੇ ਬੀਜੋ।

ਬੀਜ ਦੀ ਡੂੰਘਾਈ
ਬੀਜ ਨੂੰ 3-4 ਸੈ.ਮੀ. ਡੂੰਘਾਈ ਤੇ ਬੀਜੋ।

ਬਿਜਾਈ ਦਾ ਢੰਗ
ਬਿਜਾਈ ਕੇਰਾ ਢੰਗ ਜਾਂ ਬਿਜਾਈ ਵਾਲੀ ਮਸ਼ੀਨ ਦੀ ਮਦਦ ਨਾਲ ਕੀਤੀ ਜਾ ਸਕਦੀ ਹੈ।

ਬੀਜ

ਬੀਜ ਦੀ ਮਾਤਰਾ
ਵਧੀਆ ਪੁੰਗਰਨ ਵਾਲੀਆਂ ਕਿਸਮਾਂ ਲਈ 16 ਕਿਲੋ ਪ੍ਰਤੀ ਏਕੜ ਬੀਜ ਦੀ ਵਰਤੋਂ ਕਰੋ।

ਖਾਦਾਂ

ਖਾਦਾਂ (ਕਿਲੋ ਪ੍ਰਤੀ ਏਕੜ)

UREA (at the time of sowing) UREA(30 days after sowing) SSP and MOP
44 44 Depending upon soil test results


ਤੱਤ (ਕਿਲੋ ਪ੍ਰਤੀ ਏਕੜ)

NITROGEN (at the time of sowing) NITORGEN (30 days after sowing) SSP and MOP
20 20 Depending upon soil test results


ਖੇਤ ਦੀ ਤਿਆਰੀ ਸਮੇਂ, ਰੂੜੀ ਦੀ ਖਾਦ 8 ਟਨ ਪ੍ਰਤੀ ਏਕੜ ਪਾਓ। ਨਾਇਟ੍ਰੋਜਨ 20 ਕਿਲੋ (44 ਕਿਲੋ ਯੂਰੀਆ) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ। ਬਿਜਾਈ ਤੋਂ ਇੱਕ ਮਹੀਨੇ ਬਾਅਦ ਨਾਈਟ੍ਰੋਜਨ 20 ਕਿਲੋ (44 ਕਿਲੋ ਯੂਰੀਆ) ਦਾ ਛਿੱਟਾ ਦਿਓ।
ਫਾਸਫੋਰਸ ਅਤੇ ਪੋਟਾਸ਼ੀਅਮ ਮਿੱਟੀ ਵਿੱਚ ਤਾਂ ਹੀ ਪਾਓ ਜੇਕਰ ਮਿੱਟੀ ਦੇ ਟੈੱਸਟ ਵਿੱਚ ਇਨ੍ਹਾਂ ਦੀ ਕਮੀ ਆਵੇ।

ਨਦੀਨਾਂ ਦੀ ਰੋਕਥਾਮ

ਨਦੀਨਾਂ ਦੀ ਅਸਰਦਾਰ ਰੋਕਥਾਮ ਲਈ ਬਾਰ-ਬਾਰ ਗੋਡੀ ਕਰਦੇ ਰਹੋ ਅਤੇ ਕੱਖਾਂ ਨੂੰ ਪੁੱਟਦੇ ਰਹੋ। ਜੇਕਰ ਨਦੀਨਾਂ ਤੇ ਕਾਬੂ ਨਾ ਪਾਇਆ ਜਾਵੇ ਤਾਂ ਝਾੜ ਵਿੱਚ ਬਹੁਤ ਕਮੀ ਆ ਜਾਂਦੀ ਹੈ। ਅਸਰਦਾਰ ਰੋਕਥਾਮ ਲਈ, ਐਟਰਾਟਾਫ 50 ਡਬਲਿਊ ਪੀ 400 ਗ੍ਰਾਮ ਪ੍ਰਤੀ ਏਕੜ ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਬਿਜਾਈ ਤੋਂ 2-3 ਬਾਅਦ ਸਪਰੇਅ ਕਰੋ। ਮਿੱਟੀ ਦਾ ਤਾਪਮਾਨ ਅਤੇ ਨਦੀਨਾਂ ਨੂੰ ਘਟਾਉਣ ਲਈ ਮਲਚਿੰਗ ਦਾ ਤਰੀਕਾ ਵੀ ਪ੍ਰਭਾਵਸ਼ਾਲੀ ਸਿੱਧ ਹੋ ਸਕਦਾ ਹੈ।

ਸਿੰਚਾਈ

ਜਲਵਾਯੂ ਅਤੇ ਮਿੱਟੀ ਦੇ ਆਧਾਰ 'ਤੇ 8-10 ਦਿਨਾਂ ਦੇ ਫਾਸਲੇ 'ਤੇ ਸਿੰਚਾਈ ਕਰੋ।

ਪੌਦੇ ਦੀ ਦੇਖਭਾਲ

ਦਾਣਾ ਛੇਦਕ
 • ਕੀੜੇ-ਮਕੌੜੇ ਤੇ ਰੋਕਥਾਮ

ਦਾਣਾ ਛੇਦਕ: ਇਹ ਕੀੜਾ ਮੁੱਖ ਤੌਰ ਤੇ ਫਸਲ ਦੇ ਸ਼ੁਰੂਆਤੀ ਵਾਧੇ ਸਮੇਂ ਹਮਲਾ ਕਰਦਾ ਹੈ।
ਇਸ ਦੀ ਰੋਕਥਾਮ ਲਈ ਸੇਵਿਨ 50 ਡਬਲਿਊ ਪੀ (ਕਾਰਬਰਿਲ) 100-150 ਗ੍ਰਾਮ ਪ੍ਰਤੀ ਏਕੜ ਦੀ ਸਪਰੇਅ ਕਰੋ।

ਫਸਲ ਦੀ ਕਟਾਈ

ਕਟਾਈ ਆਮ ਤੌਰ 'ਤੇ ਬਿਜਾਈ ਤੋਂ 80-100 ਦਿਨ ਬਾਅਦ ਕੀਤੀ ਜਾਂਦੀ ਹੈ। ਫਸਲ ਦੇ ਗੁੱਛੇ ਨਿਕਲਣ 'ਤੇ ਕਟਾਈ ਕੀਤੀ ਜਾਂਦੀ ਹੈ। ਇਸ ਸਮੇਂ 'ਤੇ ਚਾਰਾ ਜ਼ਿਆਦਾ ਦੇਰ ਤੱਕ ਹਰਾ ਰਹਿੰਦਾ ਹੈ ਅਤੇ ਪੌਸ਼ਟਿਕ ਤੱਤਾਂ ਨਾਲ ਭਰਿਆ ਹੁੰਦਾ ਹੈ। ਧੁੱਪ ਵਿੱਚ ਸੁੱਕੀ ਫਸਲ ਕੱਟ ਲਈ ਜਾਂਦੀ ਹੈ।

ਕਟਾਈ ਤੋਂ ਬਾਅਦ

ਕਟਾਈ ਤੋਂ ਬਾਅਦ ਫਸਲ ਨੂੰ ਕੁੱਟਿਆ ਜਾਂਦਾ ਹੈ। ਕੁਟਾਈ ਫਸਲ ਨੂੰ ਹੱਥੀਂ ਕੁੱਟਿਆ ਜਾਂਦਾ ਹੈ ਜਾਂ ਫਸਲ ਦੇ ਉੱਪਰ ਟ੍ਰੈਕਟਰ ਲੰਘਾਇਆ ਜਾਂਦਾ ਹੈ। ਸਟੋਰ ਕਰਨ ਤੋਂ ਪਹਿਲਾਂ ਚਿੱਟੇ ਦਾਣਿਆਂ ਨੂੰ ਵੱਖ ਕਰ ਲਓ। ਇਸ ਤੋਂ ਬਾਅਦ ਚਾਰੇ ਨੂੰ ਬੋਰੀਆਂ ਜਾਂ ਬੰਦ ਜਗ੍ਹਾ ਵਿੱਚ ਸਟੋਰ ਕਰ ਲਿਆ ਜਾਂਦਾ ਹੈ। ਮੱਕਚਰੀ ਦੇ ਦਾਣਿਆਂ ਦਾ ਔਸਤਨ ਝਾੜ ਲਗਪਗ 5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare