ਗੁਆਰੇ ਦੀ ਖੇਤੀ

ਆਮ ਜਾਣਕਾਰੀ

ਗੁਆਰਾ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਵਿਚ ਸਹਾਈ ਹੋਣ ਵਾਲੀ ਮਹੱਤਵਪੂਰਨ ਫਲੀਦਾਰ ਫ਼ਸਲ ਹੈ I ਇਸ ਨੂੰ ਪਸ਼ੂਆਂ ਦੇ ਚਾਰੇ ਤੋਂ ਇਲਾਵਾ ਮਨੁੱਖੀ ਖ਼ੁਰਾਕ ਵਜੋਂ ਵਰਤਣ ਲਈ ਵੀ ਬੀਜਿਆ ਜਾਂਦਾ ਹੈ I ਸਬਜ਼ੀ ਤੋਂ ਇਲਾਵਾ ਇਸ ਦੀ ਵਰਤੋਂ ਹਰੀ ਖਾਦ ਵਜੋਂ ਵੀ ਕੀਤੀ ਜਾਂਦੀ ਹੈ I ਗੁਆਰੇ ਦੀ ਬਿਜਾਈ ਖੁਸ਼ਕ ਅਤੇ ਘੱਟ ਪਾਣੀ ਵਾਲੇ ਇਲਾਕਿਆਂ ਵਿਚ ਵੀ ਕੀਤੀ ਜਾ ਸਕਦੀ ਹੈ I ਇਸ ਉਤੇ ਸੋਕੇ ਦਾ ਬਹੁਤਾ ਪ੍ਰਭਾਵ ਨਹੀਂ ਪੈਂਦਾ I ਗੁਆਰੇ ਦੀਆਂ ਫ਼ਲੀਆਂ (ਬੀਜ ਦੇ ਬਾਹਰਲੇ ਛਿਲਕੇ) ਵਿਚੋਂ ਨਿਕਲਣ ਵਾਲੇ ਚਿਪਚਿਪੇ ਪਦਾਰਥ ਦੀ ਵਰਤੋਂ ਉਦਯੋਗਿਕ ਮੰਤਵਾਂ ਲਈ ਕੀਤੀ ਜਾਂਦੀ ਹੈ I ਇਸ ਤੋਂ ਤਿਆਰ ਹੁੰਦੇ ਗੂੰਦ ਦੀ ਵਰਤੋਂ ਤੇਲ ਕੱਢਣ ਵਾਲੇ ਉਦਯੋਗਾਂ, ਖਾਣਾ ਬਣਾਉਣ ਅਤੇ ਭੋਜਣ ਪਦਾਰਥਾਂ ਤੋਂ ਇਲਾਵਾ ਛਪਾਈ, ਕੱਪੜਾ ਅਤੇ ਕਾਗ਼ਜ਼ ਉਦਯੋਗਾਂ ਵਿਚ ਵੀ ਕੀਤੀ ਜਾਂਦੀ ਹੈ I

ਜਲਵਾਯੂ

 • Season

  Temperature

  28-32 degree
 • Season

  Rainfall

  100-110mm
 • Season

  Sowing Temperature

  28-30 degree
 • Season

  Harvesting Temperature

  30-35 degree
 • Season

  Temperature

  28-32 degree
 • Season

  Rainfall

  100-110mm
 • Season

  Sowing Temperature

  28-30 degree
 • Season

  Harvesting Temperature

  30-35 degree
 • Season

  Temperature

  28-32 degree
 • Season

  Rainfall

  100-110mm
 • Season

  Sowing Temperature

  28-30 degree
 • Season

  Harvesting Temperature

  30-35 degree
 • Season

  Temperature

  28-32 degree
 • Season

  Rainfall

  100-110mm
 • Season

  Sowing Temperature

  28-30 degree
 • Season

  Harvesting Temperature

  30-35 degree

ਮਿੱਟੀ

ਇਸ ਨੂੰ ਹਰ ਤਰ੍ਹਾਂ ਦੀ ਮਿੱਟੀ ਵਿਚ ਉਗਾਇਆ ਜਾਂਦਾ ਹੈ I ਵਧੇਰੇ ਪੈਦਾਵਾਰ ਲੈਣ ਲਈ ਇਸ ਦੀ ਬਿਜਾਈ ਰੇਤਲੀ, ਚੀਕਣੀ ਅਤੇ ਸਹੀ ਨਿਕਾਸ ਵਾਲੀ ਜ਼ਮੀਨ ਵਿਚ ਕਰਨੀ ਲਾਹੇਵੰਦ ਹੁੰਦੀ ਹੈ I

ਪ੍ਰਸਿੱਧ ਕਿਸਮਾਂ ਅਤੇ ਝਾੜ

Guara 80: ਇਸ ਕਿਸਮ ਦੀ ਖੇਤੀ ਪੂਰੇ ਰਾਜ ਵਿਚ ਕੀਤੀ ਜਾ ਸਕਦੀ ਹੈ| ਇਹ ਪੱਤਿਆਂ ਉਤੇ ਧੱਬੇ ਪੈਣ ਅਤੇ ਡੰਡਲ ਟੁੱਟਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ I ਇਸ ਦੇ ਬੀਜ ਗੋਲ ਚਪਟੇ ਆਕਾਰ ਅਤੇ ਸਲੇਟੀ ਰੰਗ ਦੇ ਹੁੰਦੇ ਹਨ I ਇਹ ਦੇਰ ਨਾਲ ਪੱਕਣ ਵਾਲੀ ਕਿਸਮ ਹੈ I ਇਸ ਦੀ ਪ੍ਰਤੀ ਏਕੜ ਪੈਦਾਵਾਰ 8 ਕੁਇੰਟਲ ਤੱਕ ਹੋ ਜਾਂਦੀ ਹੈ I
 
HG 365: ਇਹ ਛੇਤੀ ਤਿਆਰ ਹੋਣ ਵਾਲੀ ਕਿਸਮ ਹੈ I ਇਹ 105 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 5.5 ਕੁਇੰਟਲ ਪ੍ਰਤੀ ਏਕੜ ਤੱਕ ਹੋ ਜਾਂਦੀ ਹੈ I
 
Ageta Guara 112: ਇਸ ਦੇ ਪੌਦਿਆਂ ਦੀ ਉਚਾਈ 1 ਤੋਂ 1.5 ਮੀਟਰ ਤੱਕ ਹੁੰਦੀ ਹੈ I ਇਸ ਔਸਤਨ ਪੈਦਾਵਾਰ 8 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I
 
ਹੋਰ ਰਾਜਾਂ ਦੀਆਂ ਕਿਸਮਾਂ:
 
HG 563: ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ ਭਾਰਤ ਦੇ ਸਾਰੇ ਗਵਾਰਾ ਉਗਾਉਣ ਵਾਲੇ ਖੇਤਰਾਂ ਵਿੱਚ ਉਗਾਈ ਜਾਂਦੀ ਹੈ । ਇਸਦਾ ਝਾੜ 7-8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ।
 
RGC 936: ਇਹ ਜਲਦੀ ਪੱਕਣ ਵਾਲੀ ਕਿਸਮ ਹੈ ਤੇ ਭਾਰਤ ਵਿੱਚ ਹਰ ਉਪਜਾਊ ਖੇਤਰਾਂ ਵਿੱਚ ਲਗਾਈ ਜਾਂਦੀ ਹੈ। ਇਸਦਾ ਝਾੜ ਔਸਤਨ 8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
 
FS-277: ਇਹ ਕਿਸਮ CCSHAU,ਹਿਸਾਰ ਵੱਲੋਂ ਤਿਆਰ ਕੀਤੀ ਗਈ ਹੈ । ਇਹ ਸਾਰੇ ਜ਼ਵਾਰ ਉਗਾਉਣ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ।
 

ਖੇਤ ਦੀ ਤਿਆਰੀ

ਗੁਆਰੇ ਦੀ ਪੈਦਾਵਾਰ ਲਈ ਸਮਤਲ ਅਤੇ ਪੱਧਰੀ ਜ਼ਮੀਨ ਦੀ ਲੋੜ ਹੁੰਦੀ ਹੈ I ਬਿਜਾਈ ਤੋਂ ਪਹਿਲਾਂ ਜ਼ਮੀਨ ਵਿਚ 2 ਤੋਂ 3 ਵਾਰ ਹੱਲ ਵਾਹੁਣ ਤੋਂ ਬਾਅਦ ਚੰਗੀ ਤਰ੍ਹਾਂ ਸੁਹਾਗਾ ਫੇਰਣਾ ਚਾਹੀਦਾ ਹੈ । ਇਸ ਤੋਂ ਬਾਅਦ ਤਵੀਆਂ ਨਾਲ ਵਾਹੁਣ ਉਪਰੰਤ ਸੁਹਾਗੇ ਨਾਲ ਚੰਗੀ ਤਰ੍ਹਾਂ ਪੱਧਰਾ ਕਰ ਲੈਣਾ ਚਾਹੀਦਾ ਹੈ I  

ਬਿਜਾਈ

ਬਿਜਾਈ ਦਾ ਸਮਾਂ: 
ਇਸ ਦੀ ਬਿਜਾਈ ਅੱਧ ਜੁਲਾਈ ਤੋਂ ਅੱਧ ਅਗੱਸਤ ਤੱਕ ਕੀਤੀ ਜਾਂਦੀ ਹੈ। 
 
ਫਾਸਲਾ: 
ਬਿਜਾਈ ਲਈ ਕਤਾਰਾਂ ਦਾ ਆਪਸ ਵਿੱਚ ਫਾਸਲਾ 30 ਸੈ:ਮੀ ਹੋਣਾ ਚਾਹੀਦਾ ਹੈ।
 
ਬੀਜ ਦੀ ਡੂੰਘਾਈ: 
ਬੀਜ ਦੀ ਡੂੰਘਾਈ 2-3 ਸੈ:ਮੀ: ਹੋਣੀ ਚਾਹੀਦੀ ਹੈ।
 
ਬਿਜਾਈ ਦਾ ਢੰਗ: 
ਬਿਜਾਈ ਲਈ ਬਿਜਾਈ ਵਾਲੀ ਮਸ਼ੀਨ,ਪੋਰਾ ਅਤੇ ਕੇਰਾ ਤਰੀਕੇ ਦੀ ਵਰਤੋ ਕਰੋ।
 

ਬੀਜ

ਬੀਜ ਦੀ ਮਾਤਰਾ 
ਬਿਜਾਈ ਲਈ 8-10 ਕਿਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ।
 
ਬੀਜ ਦੀ ਸੋਧ 
ਬਿਜਾਈ ਤੋਂ ਪਹਿਲਾਂ ਬੀਜਾਂ ਦੀ ਸਹੀ ਸੰਭਾਲ ਅਤੇ ਚੋਣ ਕਰਨਾ ਜ਼ਰੂਰੀ ਹੁੰਦਾ ਹੈ| ਇਸ ਤਰ੍ਹਾਂ ਬੀਜਾਂ ਨੂੰ ਮਿੱਟੀ ਤੋਂ ਹੋਣ ਵਾਲੀਆਂ ਬਿਮਾਰੀਆਂ ਅਤੇ ਕੀੜਿਆਂ ਤੋਂ ਬਚਾਇਆ ਜਾ ਸਕਦਾ ਹੈ| ਬੀਜਾਂ ਨੂੰ 10 ਮਿੰਟ ਲਈ 56° ਸੈਲਸੀਅਸ ਤਾਮਪਾਨ ਵਾਲੇ ਗਰਮ ਪਾਣੀ ਵਿਚ ਭਿਊਣ ਉਪਰੰਤ ਬੀਜਾਂ ਨੂੰ ਛਾਂ ਵਿਚ ਸੁਕਾਉ | ਇਸ ਤੋਂ ਬਾਅਦ ਪ੍ਰਤੀ ਕਿੱਲੋ ਬੀਜ ਵਿਚ 3 ਗ੍ਰਾਮ ਥੀਰਮ  ਮਿਲਾ ਦਿਉ| ਇਸ ਤਰ੍ਹਾਂ ਬੀਜ ਉੱਲੀ ਦੇ ਹਮਲੇ ਤੋਂ ਬਚਿਆ ਰਹਿੰਦਾ ਹੈ| ਉਪਰੰਤ ਬੀਜਾਂ ਨੂੰ ਛਾਂ ਵਿਚ ਸੁਕਾਉ|
 
 
ਫੰਗਸਨਾਸ਼ੀ ਦਵਾਈ ਮਾਤਰਾ (ਪ੍ਰਤੀ ਕਿਲੋਗ੍ਰਾਮ ਬੀਜ)
1. Ceresan 3gm
2. Thiram 3gm
 
 

ਖਾਦਾਂ

ਖਾਦਾਂ ( ਕਿਲੋ ਪ੍ਰਤੀ ਏਕੜ)                                                                                 

 

UREA SSP
MURIATE OF POTASH ZINC
20 120 - #

                                                                                                               

ਤੱਤ ( ਕਿਲੋ ਪ੍ਰਤੀ ਏਕੜ)                                                                        

NITROGEN PHOSPHORUS POTASH
9 19 -

 

ਬਿਜਾਈ ਤੋਂ ਪਹਿਲਾਂ ਨਾਈਟ੍ਰੋਜਨ ,ਫਾਸਫੋਰਸ 9:19 ਕਿਲੋਗ੍ਰਾਮ (ਯੂਰੀਆਂ 20 ਕਿਲੋਗ੍ਰਾਮ ਅਤੇ ਸਿੰਗਲ ਸੁਪਰਫਾਸਫੇਟ 120 ਕਿਲੋਗ੍ਰਾਮ) ਪ੍ਰਤੀ ਏਕੜ ਵਿੱਚ ਪਾਉ।

ਨਦੀਨਾਂ ਦੀ ਰੋਕਥਾਮ

ਬਿਜਾਈ ਤੋਂ ਬਾਅਦ ਬੀਜਾਂ ਦੇ ਪੁੰਗਰਨ ਵੇਲੇ ਨਦੀਨਾਂ ਦੀ ਰੋਕਥਾਮ ਜ਼ਰੂਰੀ ਹੁੰਦੀ ਹੈ| ਨਦੀਨ ਉੱਗ ਪੈਣ ਦੀ ਸੂਰਤ ਵਿਚ ਇਨ੍ਹਾਂ ਨੂੰ ਖੁਰਪੇ (ਰੰਬੇ) ਦੀ ਮਦਦ ਨਾਲ ਕੱਢ ਦਿਉ| ਰਸਾਇਣਾਂ ਦੀ ਮਦਦ ਨਾਲ ਨਦੀਨਾਂ ਦੀ ਰੋਕਥਾਮ ਲਈ 750 ਮਿਲੀਲੀਟਰ ਪੈਂਡੀਮੈਥਾਲੀਨ ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ|

ਸਿੰਚਾਈ

ਮੌਨਸੂਨ ਉਤੇ ਨਿਰਭਰ ਖੇਤਰਾਂ ਵਿਚ ਇਸ ਨੂੰ ਸਿੰਚਾਈ ਦੀ ਜ਼ਿਆਦਾ ਲੋੜ ਨਹੀਂ ਪੈਂਦੀ I ਪਰੰਤੂ ਲੋੜ ਪੈਣ ਉਤੇ ਜ਼ਰੂਰਤ ਅਨੁਸਾਰ ਸਿੰਚਾਈ ਕਰਨੀ ਚਾਹੀਦੀ ਹੈ I

ਪੌਦੇ ਦੀ ਦੇਖਭਾਲ

ਚੇਪਾ
 • ਕੀੜੇ ਮਕੌੜੇ ਤੇ ਰੋਕਥਾਮ: 
ਚੇਪਾ: ਇਸ ਦਾ ਹਮਲਾ ਦਿਖਾਈ ਦੇਣ ਤੇ  250-450 ਮਿਲੀਲੀਟਰ ਮੈਲਾਥਿਆਨ 50 ਈ ਸੀ ਨੂੰ 100 ਲੀਟਰ ਪਾਣੀ ਵਿਚ ਘੋਲ ਕੇ 15 ਦਿਨਾਂ ਦੇ ਵਕਫੇ ਬਾਅਦ 2 ਤੋਂ 3 ਵਾਰ ਛਿੜਕਾਅ ਕਰਨਾ ਚਾਹੀਦਾ ਹੈ I
ਝੁਲਸ ਰੋਗ
 • ਬਿਮਾਰੀਆਂ ਅਤੇ ਉਹਨਾਂ ਦੀ ਰੋਕਥਾਮ: 
ਝੁਲਸ ਰੋਗ: ਇਸ ਦੇ ਤਣੇ ਉੱਪਰ ਗੂੜੇ ਭੂਰੇ ਰੰਗ ਦੇ ਧੱਬੇ ਅਤੇ ਗੰਢਾਂ ਬਣ  ਜਾਂਦੀਆਂ ਹਨ । ਇਸ ਬਿਮਾਰੀ ਦੀ ਰੋਕਥਾਮ ਲਈ ਸਹਿਣਯੋਗ ਕਿਸਮਾਂ ਦੀ ਬਿਜਾਈ ਕਰੋ।ਇਸ ਬਿਮਾਰੀ ਦੀ ਰੋਕਥਾਮ ਲਈ ਇੰਡੋਫਿਲ M-45 ਜਾਂ ਕਪਤਾਨ 260 ਗ੍ਰਾਮ @ 100 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਛਿੜਕਾਅ ਕਰੋ।ਲੋੜ ਪੈਣ ਤੇ 15 ਦਿਨਾਂ ਦੇ ਵਕਫੇ ਤੇਂ ਦੁਬਾਰਾ ਸਪਰੇਅ ਕਰੋ। 

 

ਫਸਲ ਦੀ ਕਟਾਈ

ਚਾਰੇ ਵਜੋਂ ਵਰਤਣ ਲਈ ਬੀਜੀ ਗਈ ਫ਼ਸਲ ਦੀ ਕਟਾਈ ਫੁੱਲ ਪੈਣ ਵੇਲੇ ਕਰ ਦੇਣੀ ਚਾਹੀਦੀ ਹੈ I ਹਰੀ ਖਾਦ ਵਜੋਂ ਕਾਸ਼ਤ ਕੀਤੀ ਫ਼ਸਲ ਨੂੰ ਫਲੀਆਂ ਪੈਣ ਵੇਲੇ ਖੇਤ ਵਿਚ ਹੀ ਵਾਹ ਦਿਉ I ਗੁਆਰੇ ਨੂੰ ਫਲੀਆਂ ਵਰਤੀ ਗਈ ਕਿਸਮ ਅਨੁਸਾਰ ਬਿਜਾਈ ਤੋਂ 60 ਤੋਂ 90 ਦਿਨਾਂ ਬਾਅਦ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ I ਹਰੀਆਂ ਫਲੀਆਂ ਦੀ ਤੁੜਾਈ 10 ਤੋਂ 12 ਦਿਨਾਂ ਦੇ ਵਕਫੇ ਬਾਅਦ ਕਰਨੀ ਚਾਹੀਦੀ ਹੈ I ਬੀਜ ਤਿਆਰ ਕਰਨ ਲਈ ਕਾਸ਼ਤ ਕੀਤੀ ਫ਼ਸਲ ਦੀ ਕਟਾਈ ਫਲੀਆਂ ਪੱਕਣ ਤੋਂ ਬਾਅਦ ਕਰਨੀ ਚਾਹੀਦੀ ਹੈ I ਪੱਕ ਕੇ ਤਿਆਰ ਹੋਈ ਫ਼ਸਲ ਨੂੰ  ਦਾਤੀ ਦੀ ਸਹਾਇਤਾ ਨਾਲ ਕੱਟ ਕੇ ਕੁੱਝ ਦਿਨਾਂ ਲਈ ਧੁੱਪ ਵਿਚ ਸੁੱਕਣ ਲਈ ਛੱਡ ਦੇਣਾ ਚਾਹੀਦਾ ਹੈ I ਇਸ ਤੋਂ ਬਾਅਦ ਦਾਣਿਆਂ ਨੂੰ ਗੁਹਾਈ ਜਾਂ ਥਰੈਂਸਰ ਦੀ ਮਦਦ ਨਾਲ ਅਲੱਗ ਕਰ ਲੈਣਾ ਚਾਹੀਦਾ ਹੈ I

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare