ਗਿੰਨੀ ਘਾਹ ਉਤਪਾਦਨ

ਆਮ ਜਾਣਕਾਰੀ

ਗਿੰਨੀ ਘਾਹ ਦਾ ਬਨਸਪਤੀ ਨਾਮ " ਮੈਗਾਥਾਈਰਸਿਸ ਮੈਕਸੀਮਸ " ਹੈ । ਇਹ ਪਸ਼ੂਆਂ ਦੇ ਚਾਰੇ ਅਤੇ ਅਚਾਰ ਬਣਾਉਣ ਲਈ ਵਰਤਿਆਂ ਜਾਂਦਾ ਹੈ।ਇਹ 3-4 ਮੀਟਰ ਲੰਬੀ ਸਦਾਬਹਾਰ ਘਾਹ ਹੈ।ਇਸ ਦੇ ਪੱਤਿਆਂ ਦੇ ਸਿਰੇ ਤਿੱਖੇ ਅਤੇ ਲੰਬੇ ਹੁੰਦੇ ਹਨ ਅਤੇ ਪੱਤਿਆਂ ਦੇ ਵਿੱਚਕਾਰਲੀ ਨਾੜੀ 1 ਸੈ:ਮੀ: ਚੌੜੀ ਹੁੰਦੀ ਹੈ। ਬੀਜ ਦਾ ਸਿਰਾ 40 ਸੈ:ਮੀ: ਲੰਬਾ, ਆਇਤਕਾਰ ਅਤੇ ਹਰੇ ਜਾਮਣੀ ਰੰਗ ਦਾ ਹੁੰਦਾ ਹੈ।ਇਹ ਊਸ਼ਣ ਕਟਬੰਦੀ ਅਫਰੀਕਾ,ਯਸਲ, ਪਲਿਸਤਿਨ ਅਤੇ ਭਾਰਤ ਵਿੱਚ ਪਾਇਆ ਜਾਂਦਾ ਹੈ। ਭਾਰਤ ਵਿੱਚ ਗਿੰਨੀ ਘਾਹ ਉਗਾਉਣ ਵਾਲਾ ਮੁੱਖ ਰਾਜ ਪੰਜਾਬ ਹੈ।

ਜਲਵਾਯੂ

 • Season

  Temperature

  19-23°C
 • Season

  Rainfall

  1000-1100 mm
 • Season

  Sowing Temperature

  19-26°C
 • Season

  Harvesting Temperature

  31-38°C
 • Season

  Temperature

  19-23°C
 • Season

  Rainfall

  1000-1100 mm
 • Season

  Sowing Temperature

  19-26°C
 • Season

  Harvesting Temperature

  31-38°C
 • Season

  Temperature

  19-23°C
 • Season

  Rainfall

  1000-1100 mm
 • Season

  Sowing Temperature

  19-26°C
 • Season

  Harvesting Temperature

  31-38°C
 • Season

  Temperature

  19-23°C
 • Season

  Rainfall

  1000-1100 mm
 • Season

  Sowing Temperature

  19-26°C
 • Season

  Harvesting Temperature

  31-38°C

ਮਿੱਟੀ

ਇਹ ਮਿੱਟੀ ਦੀਆਂ ਵੱਖ-ਵੱਖ ਕਿਸਮਾਂ ਜਿੰਨਾਂ ਵਿੱਚ ਨਮੀ ਅਤੇ ਉਪਜਾਊ ਸ਼ਕਤੀ ਜਿਆਦਾ ਹੋਵੇ , ਵਿੱਚ ਉਗਾਈ ਜਾਂਦੀ ਹੈ। ਇਹ ਫਸਲ ਜਿਆਦਾ ਗਹਿਰੀ ਅਤੇ ਵਧੀਆ ਜਲ ਨਿਕਾਸ ਵਾਲੀ ਮਿੱਟੀ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ। ਭਾਰੀ ਚੀਕਣੀ ਅਤੇ ਪਾਣੀ ਰੋਕਣ ਵਾਲੀ ਮਿੱਟੀ ਇਸ ਫਸਲ ਦੀ ਖੇਤੀ ਲਈ ਵਧੀਆ ਨਹੀ ਹੁੰਦੀ।ਇਸ ਫਸਲ ਦੇ ਵਿਕਾਸ ਲਈ ਹਲਕੀ ਸਿੰਚਾਈ ਵਧੀਆ ਹੁੰਦੀ ਹੈ।

ਪ੍ਰਸਿੱਧ ਕਿਸਮਾਂ ਅਤੇ ਝਾੜ

PGG 101: ਇਹ ਕਿਸਮ 1991 ਵਿੱਚ ਤਿਆਰ ਕੀਤੀ ਗਈ ਸੀ। ਇਸ ਕਿਸਮ ਦੇ ਬੀਜ ਗਹਿਰੇ ਮੋਟੇ ਹੁੰਦੇ ਹਨ। ਇਸ ਫਸਲ ਦੀ ਕਟਾਈ ਮੁੱਖ ਤੌਰ ਤੇ ਮਈ-ਨਵੰਬਰ ਦੇ ਮਹੀਨੇ ਵਿੱਚ ਫੁੱਲ ਆਉਣ ਤੋ ਪਹਿਲਾਂ ਕੀਤੀ ਜਾਂਦੀ ਹੈ। ਇਸ ਕਿਸਮ ਦੇ ਹਰੇ ਚਾਰੇ ਦੀ ਔਸਤਨ ਪੈਦਾਵਾਰ 675 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। ਇਸ ਦੀ 5-7 ਵਾਰ ਕਟਾਈ ਕੀਤੀ ਜਾਂਦੀ ਹੈ।

PGG 518: ਇਹ ਕਿਸਮ 1998 ਵਿੱਚ ਤਿਆਰ ਕੀਤੀ ਗਈ ਸੀ। ਇਸ ਕਿਸਮ ਦੇ ਪੱਤੇ ਲੰਬੇ ਅਤੇ ਆਕਾਰ ਵਿੱਚ ਚੌੜੇ ਹੁੰਦੇ ਹਨ। ਪੌਦੇ ਦੇ ਪੂਰੀ ਤਰਾਂ ਵਿਕਸਿਤ ਹੋਣ ਤੇ  ਇਸਦੀ ਕਟਾਈ ਕੀਤੀ ਜਾਂਦੀ ਹੈ। ਇਸ ਕਿਸਮ ਦੇ ਹਰੇ ਚਾਰੇ ਦੀ ਔਸਤਨ ਪੈਦਾਵਾਰ 750 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।ਇਸ ਦੀ 5-7 ਵਾਰ ਕਟਾਈ ਕੀਤੀ ਜਾਂਦੀ ਹੈ।

PGG 19: ਇਹ ਕਿਸਮ ਪੰਜਾਬ ਵਿੱਚ ਉਗਾਉਣ ਲਈ ਯੋਗ ਹੈ। ਇਸ ਦੀ ਔਸਤਨ ਪੈਦਾਵਾਰ 450-500 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।

ਹੋਰ ਰਾਜਾਂ ਦੀਆਂ ਕਿਸਮਾਂ

CO 2 : ਇਸ ਕਿਸਮ ਦੇ ਪੱਤੇ ਦੀ ਉਚਾਈ 150-200 ਸੈ:ਮੀ: ਅਤੇ ਪੱਤੇ ਦੀ ਲੰਬਾਈ 65-75 ਸੈ:ਮੀ: ਹੁੰਦੀ ਹੈ। ਇਸ ਕਿਸਮ ਦੀ ਸਲਾਨਾ ਔਸਤਨ ਪੈਦਾਵਾਰ 1100 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। ਇਸ ਦੀ 7 ਵਾਰ ਕਟਾਈ ਕੀਤੀ ਜਾ ਸਕਦੀ ਹੈ।

CO (GG) 3: ਇਸ ਕਿਸਮ ਦੇ ਪੱਤੇ ਦੀ ਉਚਾਈ 210-240 ਸੈ:ਮੀ: ਅਤੇ ਪੱਤੇ ਦੀ ਲੰਬਾਈ 97-110 ਸੈ:ਮੀ: ਹੁੰਦੀ ਹੈ। ਇਸ ਕਿਸਮ ਦੇ ਹਰੇ ਚਾਰੇ ਦੀ ਸਲਾਨਾ ਔਸਤਨ ਪੈਦਾਵਾਰ 1400-1450 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। ਇਸ ਦੀ 7 ਵਾਰ ਕਟਾਈ ਕੀਤੀ ਜਾ ਸਕਦੀ ਹੈ।

Hamil: ਇਹ ਕਿਸਮ ਉੱਤਰ, ਦੱਖਣ ਅਤੇ ਕੇਂਦਰੀ ਭਾਰਤ ਵਿੱਚ ਲਗਾਉਣ ਲਈ ਅਨੁਕੂਲ ਹੈ। ਇਸ ਦੀ ਔਸਤਨ ਪੈਦਾਵਾਰ 208 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।

PGG 1: ਇਹ ਕਿਸਮ ਉੱਤਰ ਪੱਛਮ, ਕੇਂਦਰੀ ਭਾਰਤ ਅਤੇ ਪਹਾੜੀ ਇਲਾਕਿਆਂ ਵਿੱਚ ਲਗਾਉਣ ਲਈ ਅਨੁਕੂਲ ਹੈ। ਇਸ ਦੀ ਔਸਤਨ ਪੈਦਾਵਾਰ 210 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।

 

ਖੇਤ ਦੀ ਤਿਆਰੀ

ਗਿੰਨੀ ਘਾਹ ਦੀ ਰੁਪਾਈ ਲਈ ਚੰਗੀ ਤਰਾਂ ਨਾਲ ਤਿਆਰ ਕੀਤੀ ਹੋਈ ਮਿੱਟੀ ਦੀ ਜਰੂਰਤ ਹੁੰਦੀ ਹੈ। ਹਲ ਨਾਲ ਜ਼ਮੀਨ ਨੂੰ ਚੰਗੀ ਤਰਾਂ ਪੱਧਰਾ ਕਰ ਲੈਣਾ ਚਾਹੀਦਾ ਹੈ। ਫਿਰ ਦੋ ਵਾਰ ਤਵੀਆਂ ਮਾਰ ਕੇ ਸੁਹਾਗੇ ਨੂੰ 2 ਵਾਰ ਖੇਤ ਨੂੰ ਪੱਧਰਾ ਕਰੋ। ਗਿੰਨੀ ਘਾਹ ਦੀ ਬਿਜਾਈ ਲਈ ਬੈੱਡ ਦੀ ਤਿਆਰੀ ਜਰੂਰੀ ਚਾਹੀਦੀ ਹੈ।

ਬਿਜਾਈ

ਬਿਜਾਈ ਦਾ ਸਮਾਂ
ਇਸ ਦੀ ਬਿਜਾਈ ਅੱਧ ਮਾਰਚ ਤੋਂ ਅੱਧ ਮਈ ਤੱਕ ਕੀਤੀ ਜਾਂਦੀ ਹੈ।

ਫਾਸਲਾ
ਫਸਲ ਦੇ ਵਿਕਾਸ ਅਤੇ ਵਧੀਆ ਵਾਧੇ ਲਈ ਫਾਸਲਾ 50x30 ਸੈ:ਮੀ:ਅਤੇ 90x45 ਸੈ:ਮੀ: ਰੱਖੋ।

ਬੀਜ ਦੀ ਡੂੰਘਾਈ
ਇਸ ਦੀ ਬਿਜਾਈ ਹੱਥਾਂ ਨਾਲ ਛਿੱਟਾ ਦੇ ਕੇ ਕੀਤੀ ਜਾਂਦੀ ਹੈ।

ਬਿਜਾਈ ਦਾ ਢੰਗ
ਇਸ ਦੀ ਬਿਜਾਈ ਲਈ ਕੇਰਾ ਢੰਗ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਸ ਦੀ ਬਿਜਾਈ ਛਿੱਟੇ ਨਾਲ ਵੀ ਕੀਤੀ ਜਾਂਦੀ ਹੈ।

ਬੀਜ

ਬੀਜ ਦੀ ਮਾਤਰਾ
ਵਧੀਆ ਪੈਦਾਵਾਰ ਲਈ 6-8 ਕਿੱਲੋ ਬੀਜ ਪ੍ਰਤੀ ਏਕੜ ਲਈ ਵਰਤੋ।

ਬੀਜ ਦਾ ਉਪਚਾਰ
ਵਧੀਆ ਪੁੰਗਰਣ ਲਈ ਬਿਜਾਈ ਤੋਂ ਪਹਿਲਾ ਸਲਫਿਊਰਿਕ ਐਸਿਡ ਨਾਲ 10 ਮਿੰਟ ਤੱਕ ਬੀਜਾਂ ਦੀ ਸੋਧ ਕਰੋ। ਰਸਾਇਣਾ ਨਾਲ ਸੋਧਣ ਤੋਂ ਬਾਅਦ ਬਿਜਾਈ ਦੇ ਲਈ ਬੀਜਾਂ ਦੀ ਵਰਤੋ ਕਰੋ।
 

ਪਨੀਰੀ ਦੀ ਸਾਂਭ-ਸੰਭਾਲ ਅਤੇ ਰੋਪਣ

ਬੀਜ ਬੀਜਣ ਤੋਂ ਪਹਿਲਾਂ ਜ਼ਮੀਨ ਬਿੱਲਕੁੱਲ ਚੰਗੀ ਤਰਾਂ ਤਿਆਰ ਕਰ ਲਉ। ਸਹੀ ਲੰਬਾਈ ਅਤੇ ਚੌੜਾਈ ਦੇ ਬੈੱਡ ਤੇ ਬੀਜ ਨੂੰ ਬੀਜਣਾ ਚਾਹੀਦਾ ਹੈ। ਬੀਜ ਨੂੰ 1-2 ਸੈ:ਮੀ: ਦੀ ਡੂੰਘਾਈ ਤੇ ਬੀਜੋ।ਬਿਜਾਈ ਤੋਂ ਬਾਅਦ ਨਮੀ ਬਣਾਈ ਰੱਖਣ ਲਈ ਪਤਲੇ ਕੱਪੜੇ ਨਾਲ ਬੈੱਡ ਨੂੰ ਢੱਕ ਦਿਓ।
ਬਿਜਾਈ ਤੋਂ 35-45 ਦਿਨ ਬਾਅਦ ਬੀਜ ਪੁੰਗਰ ਕੇ 3-4 ਪੱਤੀਆਂ ਦੇ ਨਾਲ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਂਦੇ ਹਨ। ਰੁਪਾਈ ਮਾਨਸੂਨ ਦੇ ਆਉਣ ਤੋਂ ਪਹਿਲਾਂ ਜਾਂ ਉਸ ਵੇਲੇ ਕਰਨੀ ਚਾਹੀਦੀ ਹੈ, ਜਦੋਂ ਸਿੰਚਾਈ ਦੇ ਸਾਧਨ ਮੌਜੂਦ ਹੋਣ। ਰੁਪਾਈ ਤੋਂ 24 ਘੰਟੇ ਪਹਿਲਾਂ ਬੈੱਡਾਂ  ਨੂੰ ਪਾਣੀ ਦੇਣਾ ਜਰੂਰੀ ਹੁੰਦਾ ਹੈ ਤਾਂ ਕਿ ਰੁਪਾਈ ਕਰਦੇ ਸਮੇਂ ਪੌਦਿਆਂ ਨੂੰ ਅਸਾਨੀ ਨਾਲ ਪੁੱਟਿਆ ਜਾ ਸਕੇ।
 

ਖਾਦਾਂ

ਖਾਦਾਂ ( ਕਿਲੋ ਪ੍ਰਤੀ ਏਕੜ)

UREA (After 20 days)
UREA (After 35 days) UREA (After each cutiing)
44 23 66

 

ਤੱਤ ( ਕਿਲੋ ਪ੍ਰਤੀ ਏਕੜ)

NITROGEN (After 20 days) NITROGEN (After 35 days) NITROGEN (After each cutting)
20 10 30

 

ਖੇਤ ਦੀ ਤਿਆਰੀ ਸਮੇਂ ਜੈਵਿਕ ਖਾਦ 20-25 ਟਨ ਪ੍ਰਤੀ ਏਕੜ ਵਿੱਚ ਪਾਉ। ਬਿਜਾਈ ਤੋਂ 20 ਦਿਨ ਬਾਅਦ ਨਾਈਟ੍ਰੋਜਨ 20 ਕਿੱਲੋ (ਯੂਰੀਆ 44 ਕਿੱਲੋ) ਪ੍ਰਤੀ ਏਕੜ  ਵਿੱਚ ਪਾਉ।ਨਾਈਟ੍ਰੋਜਨ ਦੀ ਦੂਜੀ ਮਾਤਰਾ 10 ਕਿੱਲੋ ( ਯੂਰੀਆ 23 ਕਿੱਲੋ) ਬਿਜਾਈ ਤੋਂ 35 ਦਿਨ ਬਾਅਦ ਪ੍ਰਤੀ ਏਕੜ ਵਿੱਚ ਪਾਉ।

ਹਰ ਕਟਾਈ ਤੋਂ ਬਅਦ ਨਾਈਟ੍ਰੋਜਨ 30 ਕਿੱਲੋ ( 66 ਕਿੱਲੋ ਯੂਰੀਆ ) ਪ੍ਰਤੀ ਏਕੜ ਵਿੱਚ ਪਾਉ।

 

ਨਦੀਨਾਂ ਦੀ ਰੋਕਥਾਮ

ਨਦੀਨਾਂ ਦੀ ਰੋਕਥਾਮ ਲਈ ਨਿਯਮਿਤ ਸਮੇਂ ਦੇ ਫਾਸਲੇ ਤੇ ਖੇਤ ਨੂੰ ਨਦੀਨ ਮੁਕਤ ਕਰਨਾ ਚਾਹੀਦਾ ਹੈ। ਨਦੀਨਾਂ ਦੀ ਰੋਕਥਾਮ ਲਈ ਐਟਰਾਟਾਫ 50 ਡਬਲਿਯੂ ਪੀ 500 ਗ੍ਰਾਮ ਨੂੰ 200 ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰੋ। ਮਿੱਟੀ ਦੇ ਤਾਪਮਾਨ ਨੂੰ ਘੱਟ ਕਰਨ ਅਤੇ  ਨਦੀਨਾਂ ਦੀ ਰੋਕਥਾਮ ਲਈ ਮਲਚਿੰਗ ਵੀ ਵਧੀਆ ਉਪਾਅ ਹੈ।

ਸਿੰਚਾਈ

ਗਰਮੀਆਂ ਦੀ ਰੁੱਤ ਵਿੱਚ ਜਿਆਦਾ ਸਿੰਚਾਈ ਦੀ ਜਰੂਰਤ ਹੁੰਦੀ ਹੈ।ਬਿਜਾਈ ਦੇ 10 ਦਿਨਾਂ ਦੇ ਫਾਸਲੇ ਤੇ ਸਤੰਬਰ-ਨਵੰਬਰ ਮਹੀਨੇ ਵਿੱਚ ਸਿੰਚਾਈ ਕਰੋ।ਪਹਿਲੀ ਸਿੰਚਾਈ ਬਿਜਾਈ ਤੋਂ ਤੁਰੰਤ ਬਾਅਦ ਕਰੋ।ਦੂਜੀ ਸਿੰਚਾਈ ਪਹਿਲੀ ਸਿੰਚਾਈ ਤੋਂ 4-6 ਦਿਨਾਂ ਦੇ ਬਾਅਦ ਕਰੋ।

ਮੀਹ ਦੀ ਰੁੱਤ ਵਿੱਚ ਸਿੰਚਾਈ ਦੀ ਜਰੂਰਤ ਨਹੀਂ ਹੁੰਦੀ ਹੈ ।ਖੇਤਾਂ ਵਿੱਚ ਜਿਆਦਾ ਪਾਣੀ ਨਾ ਲਗਾਉ ਕਿਉਕਿ ਗਿੰਨੀ ਘਾਹ ਦੀ ਫਸਲ ਜਿਆਦਾ ਪਾਣੀ ਸਹਾਰਣਯੋਗ ਨਹੀ ਹੁੰਦੀ ਹੈ।

ਸਿੰਚਾਈਆਂ ਦੀ ਗਿਣਤੀ ਬਿਜਾਈ ਤੋਂ ਬਾਅਦ ਫਾਸਲਾ ( ਦਿਨਾਂ ਵਿੱਚ)
ਪਹਿਲੀ ਸਿੰਚਾਈ ਬਿਜਾਈ ਤੋਂ ਤੁਰੰਤ ਬਾਅਦ
ਦੂਜੀ ਸਿੰਚਾਈ ਬਿਜਾਈ ਤੋਂ 4-6 ਦਿਨਾਂ ਬਾਅਦ

 

 

 

ਪੌਦੇ ਦੀ ਦੇਖਭਾਲ

ਘਾਹ ਦਾ ਟਿੱਡਾ
 • ਕੀੜੇ - ਮਕੌੜੇ ਅਤੇ ਉਹਨਾਂ ਦੀ ਰੋਕਥਾਮ:

ਘਾਹ ਦਾ ਟਿੱਡਾ: ਘਾਹ ਦਾ ਟਿੱਡਾ ਤਾਜ਼ੇ ਪੱਤਿਆਂ ਨੂੰ ਆਪਣੇ ਭੋਜਨ ਦੇ ਰੂਪ ਵਿੱਚ ਵਰਤਦਾ ਹੈ ਜਿਸ ਨਾਲ ਸਾਰਾ ਪੌਦਾ ਨਸ਼ਟ ਹੋ ਜਾਂਦਾ ਹੈ।
ਰੋਕਥਾਮ- ਇਸ ਦਾ ਹਮਲਾ ਦਿਖਣ ਤੇ ਕਾਰਬਰਿਲ 50 ਡਬਲਿਯੂ ਪੀ 400 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ।

 

ਪੱਤਿਆਂ ਤੇ ਧੱਬੇ
 • ਬਿਮਾਰੀਆਂ ਅਤੇ ਉਹਨਾਂ ਦੀ ਰੋਕਥਾਮ:

ਪੱਤਿਆਂ ਤੇ ਧੱਬੇ: ਇਹ ਬਿਮਾਰੀ ਪੌਦੇ ਦਿਆ ਪੱਤਿਆਂ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਉਹਨਾਂ ਤੇ ਧੱਬੇ ਬਣਾ ਦਿੰਦੀ ਹੈ ਜੋ ਬਾਅਦ ਵਿੱਚ ਕਾਲੇ ਰੰਗ ਦੇ ਹੋ ਜਾਂਦੇ ਹਨ।
ਰੋਕਥਾਮ:ਜੇਕਰ ਖੇਤ ਵਿੱਚ ਇਸਦਾ ਨੁਕਸਾਨ ਦਿਖੇ ਤਾਂ ਕੋਪਰ ਆਕਸੀਕਲੋਰਾਈਡ 300 ਗ੍ਰਾਮ ਨੂੰ 200 ਲੀਟਰ ਜਾਂ ਮੈਂਨਕੋਜ਼ਿਬ 250 ਗ੍ਰਾਮ ਨੂੰ ਪ੍ਰਤੀ 200 ਲੀਟਰ ਪਾਣੀ ਵਿੱਚ ਪਾ ਕੇ 15 ਦਿਨਾਂ ਦੇ ਫਾਸਲੇ ਤੇ 3-4 ਵਾਰ ਸਪਰੇਅ ਕਰੋ। 

ਗੂੰਦੀਆਂ ਰੋਗ: ਇਹ ਫਫੂੰਦੀ (ਫੰਗਸ) ਰੋਗ " ਕਲੈਵੀਸੈਪਸ ਪਿਊਪਿਊਰੀਆ" ਤੋਂ ਹੁੰਦਾ ਹੈ ਜੋ ਕਿ ਫਸਲ ਦੇ ਮੁੱਖ ਭਾਗ ਨੂੰ ਪ੍ਰਭਾਵਿਤ ਕਰਦਾ ਹੈ।
ਰੋਕਥਾਮ:ਇਸ ਰੋਗ ਤੋਂ ਬਚਾਉਣ ਲਈ ਫੰਗਸਨਾਸ਼ੀ ਦਵਾਈਆ ਨਾਲ ਸੋਧ ਜਰੂਰੀ ਹੈ। 

ਕਾਲੇ ਧੱਬਿਆਂ ਦਾ ਰੋਗ: ਇਹ ਰੋਗ ਮੁੱਖ ਤੌਰ ਤੇ ਅਨਾਜ ਅਤੇ ਚਾਰੇ ਵਾਲੀਆਂ ਫਸਲਾਂ ਦਾ ਨੁਕਸਾਨ ਕਰਦਾ ਹੈ। ਇਸ ਨਾਲ ਪੌਦੇ ਦੇ ਪੱਤਿਆਂ ਤੇ ਕਾਲੇ ਦਾਣੇਦਾਰ ਧੱਬੇ ਬਣ ਜਾਂਦੇ ਹਨ।
ਰੋਕਥਾਮ: ਕਾਲੇ ਧੱਬੇ ਦੇ ਰੋਗ ਦੀ ਰੋਕਥਾਮ ਦੇ ਲਈ ਫੰਗਸਨਾਸ਼ੀ ਦਵਾਈ ਦੀ ਵਰਤੋ ਕਰਨੀ ਚਾਹੀਦੀ ਹੈ।

ਮੁਰਝਾਉਣਾ:  ਇਹ ਰੋਗ ਜੜਾਂ ਤੋਂ ਪੱਤਿਆਂ ਤੱਕ ਪਾਣੀ ਜਾਣ ਤੋ ਰੋਕਦਾ ਹੈ ਜਿਸ ਕਰਕੇ ਪੱਤੇ ਪੀਲੇ ਪੈ ਜਾਂਦੇ ਹਨ।
ਰੋਕਥਾਮ: ਇਸ ਬਿਮਾਰੀ ਦੀ ਰੋਕਥਾਮ ਲਈ ਥਾਇਉਫਨੇਟ ਮਿਥਾਈਲ 10 ਗ੍ਰਾਮ ਅਤੇ ਯੂਰੀਆ 50 ਗ੍ਰਾਮ ਪ੍ਰਤੀ 10 ਲੀਟਰ ਪਾਣੀ ਵਿੱਚ ਮਿਲਾ ਕੇ ਘੋਲ ਤਿਆਰ ਕਰ ਲਓ ਅਤੇ ਪੌਦੇ ਦੇ ਨਜ਼ਦੀਕ ਪਾਉ।

ਫਸਲ ਦੀ ਕਟਾਈ

ਮੁੱਖ ਤੌਰ ਤੇ ਬਿਜਾਈ ਤੋਂ 55 ਦਿਨਾਂ ਬਾਅਦ ਫਸਲ ਦੀ ਕਟਾਈ ਕਰ ਲਈ ਜਾਂਦੀ ਹੈ। ਅਲੱਗ-ਅਲੱਗ ਫਾਸਲੇ ਤੇ 5-7 ਵਾਰ ਕਟਾਈ ਕੀਤੀ ਜਾਂਦੀ ਹੈ। ਪਹਿਲੀ ਕਟਾਈ 55 ਦਿਨਾਂ ਤੋ ਬਾਅਦ, ਦੂਸਰੀ ਕਟਾਈ ਅਗਲੇ  25-30 ਦਿਨਾਂ ਦੇ ਫਾਸਲੇ ਤੇ ਕੀਤੀ ਜਾਂਦੀ ਹੈ।ਕਟਾਈ ਜ਼ਮੀਨ ਦੇ ਨੇੜੇ ਤੋਂ ਕਰਨੀ ਚਾਹੀਦੀ ਹੈ ਇਸ ਨਾਲ ਝਾੜ ਵੱਧ ਨਿੱਕਲਦਾ ਹੈ।

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare