ਮੱਕੀ (ਹਾੜ੍ਹੀ)

ਆਮ ਜਾਣਕਾਰੀ

ਮੱਕੀ (ਜ਼ੀਆ ਮੇਜ਼ ਐੱਲ) ਦੀ ਫਸਲ ਅਨਾਜ ਅਤੇ ਚਾਰਾ ਦੋਨੋਂ ਲਈ ਵਰਤੀ ਜਾਂਦੀ ਹੈ। ਮੱਕੀ ਨੂੰ ਅਨਾਜ ਦੀ ਰਾਣੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਕਿਉਂਕਿ ਬਾਕੀ ਫਸਲਾਂ ਦੇ ਮੁਕਾਬਲੇ ਇਸ ਦਾ ਝਾੜ ਸਭ ਤੋਂ ਵੱਧ ਹੈ। ਇਸ ਤੋਂ ਭੋਜਨ ਪਦਾਰਥ ਵੀ ਤਿਆਰ ਕੀਤੇ ਜਾਂਦੇ ਹਨ ਜਿਵੇਂ ਕਿ ਸਟਾਰਚ, ਕੌਰਨ ਫਲੇਕਸ ਅਤੇ ਗੁਲੂਕੋਜ਼ ਆਦਿ। ਇਹ ਪੋਲਟਰੀ ਵਾਲੇ ਜਾਨਵਰਾਂ ਦੀ ਖੁਰਾਕ ਵਜੋਂ ਵੀ ਵਰਤੀ ਜਾਂਦੀ ਹੈ। ਮੱਕੀ ਦੀ ਫਸਲ ਹਰ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ, ਕਿਉਂਕਿ ਇਸਨੂੰ ਜ਼ਿਆਦਾ ਉਪਜਾਊਪਨ ਦੀ ਜ਼ਰੂਰਤ ਨਹੀਂ ਹੁੰਦੀ। ਇਸ ਤੋਂ ਇਲਾਵਾ ਇਹ ਪੱਕਣ ਲਈ 3 ਮਹੀਨੇ ਦਾ ਸਮਾਂ ਲੈਂਦੀ ਹੈ ਜੋ ਕਿ ਝੋਨੇ ਦੀ ਫਸਲ ਦੇ ਮੁਕਾਬਲੇ ਬਹੁਤ ਘੱਟ ਹੈ, ਕਿਉਂਕਿ ਝੋਨੇ ਦੀ ਫਸਲ ਪੱਕਣ ਲਈ 145 ਦਿਨ ਦਾ ਸਮਾਂ ਜ਼ਰੂਰੀ ਹੁੰਦਾ ਹੈ।

ਵਾਇਸ ਚਾਂਸਲਰ (ਪੀ.ਏ.ਯੂ., ਲੁਧਿਆਣਾ) ਅਨੁਸਾਰ, "ਮੱਕੀ ਦੀ ਫਸਲ ਉਗਾਉਣ ਨਾਲ ਕਿਸਾਨ ਆਪਣੀ ਖਰਾਬ ਮਿੱਟੀ ਵਾਲੀ ਜ਼ਮੀਨ ਨੂੰ ਵੀ ਬਚਾ ਸਕਦੇ ਹਨ, ਕਿਉਂਕਿ ਇਹ ਝੋਨੇ ਦੇ ਮੁਕਾਬਲੇ 90% ਪਾਣੀ ਅਤੇ 70% ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਦੀ ਹੈ।ਇਹ ਕਣਕ ਅਤੇ ਝੋਨੇ ਦੇ ਮੁਕਾਬਲੇ ਜ਼ਿਆਦਾ ਫਾਇਦੇ ਵਾਲੀ ਫਸਲ ਹੈ।" ਇਸ ਫਸਲ ਨੂੰ ਕੱਚੇ ਮਾਲ ਦੇ ਤੌਰ 'ਤੇ ਉਦਯੋਗਿਕ ਉਤਪਾਦਾਂ ਜਿਵੇਂ ਕਿ ਤੇਲ, ਸਟਾਰਚ, ਸ਼ਰਾਬ ਆਦਿ ਵਿੱਚ ਵਰਤਿਆ ਜਾਂਦਾ ਹੈ। ਮੱਕੀ ਦੀ ਫਸਲ ਉਗਾਉਣ ਵਾਲੇ ਮੁੱਖ ਰਾਜ ਉੱਤਰ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼, ਬਿਹਾਰ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਪੰਜਾਬ ਹਨ। ਦੱਖਣ ਵਿੱਚ ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਮੁੱਖ ਮੱਕੀ ਉਦਪਾਦਕ ਹਨ।

ਜਲਵਾਯੂ

 • Season

  Temperature

  21°C - 27°C
  35°C (Max)
 • Season

  Rainfall

  50-100cm (Min)
  250-400cm (Max)
 • Season

  Sowing Temperature

  21°C to 27°C
 • Season

  Harvesting Temperature

  25-30°C
 • Season

  Temperature

  21°C - 27°C
  35°C (Max)
 • Season

  Rainfall

  50-100cm (Min)
  250-400cm (Max)
 • Season

  Sowing Temperature

  21°C to 27°C
 • Season

  Harvesting Temperature

  25-30°C
 • Season

  Temperature

  21°C - 27°C
  35°C (Max)
 • Season

  Rainfall

  50-100cm (Min)
  250-400cm (Max)
 • Season

  Sowing Temperature

  21°C to 27°C
 • Season

  Harvesting Temperature

  25-30°C
 • Season

  Temperature

  21°C - 27°C
  35°C (Max)
 • Season

  Rainfall

  50-100cm (Min)
  250-400cm (Max)
 • Season

  Sowing Temperature

  21°C to 27°C
 • Season

  Harvesting Temperature

  25-30°C

ਮਿੱਟੀ

ਮੱਕੀ ਦੀ ਫਸਲ ਲਗਾਉਣ ਲਈ ਉਪਜਾਊ, ਵਧੀਆ ਜਲ ਨਿਕਾਸ ਵਾਲੀ, ਮੈਰਾ ਅਤੇ ਲਾਲ ਮਿੱਟੀ ਜਿਸ ਵਿੱਚ ਨਾਈਟ੍ਰੋਜਨ ਦੀ ਉਚਿੱਤ ਮਾਤਰਾ ਹੋਵੇ, ਜਰੂਰੀ ਹੈ। ਮੱਕੀ ਰੇਤਲੀਆਂ ਤੋਂ ਲੈ ਕੇ ਭਾਰੀਆਂ ਹਰ ਤਰ੍ਹਾਂ ਦੀਆਂ ਜ਼ਮੀਨਾਂ ਵਿੱਚ ਉਗਾਈ ਜਾ ਸਕਦੀ ਹੈ। ਪੱਧਰੀਆਂ ਜ਼ਮੀਨਾਂ ਮੱਕੀ ਲਈ ਬਹੁਤ ਅਨੁਕੂਲ ਹਨ ਪਰ ਕਈ ਪਹਾੜੀ ਇਲਾਕਿਆਂ ਵਿੱਚ ਵੀ ਇਹ ਫਸਲ ਉਗਾਈ ਜਾਂਦੀ ਹੈ। ਵੱਧ ਝਾੜ ਲੈਣ ਲਈ ਮਿੱਟੀ ਵਿੱਚ ਜੈਵਿਕ ਤੱਤਾਂ ਦੀ ਵੱਧ ਮਾਤਰਾ, ਪੀ.ਐੱਚ 5.5-7.5 ਅਤੇ ਵੱਧ ਪਾਣੀ ਰੋਕ ਕੇ ਰੱਖਣ ਦੀ ਸਮਰੱਥਾ ਹੋਣੀ ਚਾਹੀਦੀ ਹੈ। ਬਹੁਤ ਜਿਆਦਾ ਭਾਰੀਆਂ ਜਮੀਨਾਂ ਇਸ ਫਸਲ ਲਈ ਵਧੀਆ ਨਹੀ ਮੰਨੀਆਂ ਜਾਂਦੀਆਂ। ਖੁਰਾਕੀ ਤੱਤਾਂ ਦੀ ਘਾਟ ਪਤਾ ਕਰਨ ਲਈ ਮਿੱਟੀ ਦੀ ਜਾਂਚ ਕਰਵਾਉਣੀ ਜਰੂਰੀ ਹੈ।

 

ਪ੍ਰਸਿੱਧ ਕਿਸਮਾਂ ਅਤੇ ਝਾੜ

Buland:-ਇਹ ਕਿਸਮ ਸੇਂਜੂ ਖੇਤਰਾਂ ਵਿੱਚ ਹਾੜ੍ਹੀ ਦੇ ਸਮੇਂ ਸਾਰੇ ਰਾਜ ਵਿੱਚ ਬੀਜੀ ਜਾ ਸਕਦੀ ਹੈ ਜੋ ਕਿ ਪੱਕਣ ਲਈ 178 ਦਿਨ ਦਾ ਸਮਾਂ ਲੈਂਦੀ ਹੈ। ਇਹ ਵੱਧ ਝਾੜ ਦੇਣ ਵਾਲੀ ਕਿਸਮ ਹੈ ਅਤੇ ਠੰਡ ਨੂੰ ਸਹਾਰਣਯੋਗ ਹੈ। ਇਸਦਾ ਔਸਤ ਝਾੜ 31 ਕੁਇੰਟਲ ਪ੍ਰਤੀ ਏਕੜ ਹੈ।

Partap 1:- ਇਹ ਕਿਸਮ ਸੇਂਜੂ ਖੇਤਰਾਂ ਵਿੱਚ ਹਾੜ੍ਹੀ ਦੇ ਸਮੇਂ ਸਾਰੇ ਰਾਜ ਵਿੱਚ ਬੀਜੀ ਜਾ ਸਕਦੀ ਹੈ ਜੋ ਕਿ ਪੱਕਣ ਲਈ 180 ਦਿਨ ਦਾ ਸਮਾਂ ਲੈਂਦੀ ਹੈ। ਇਹ ਠੰਡ ਨੂੰ ਸਹਾਰਣਯੋਗ ਕਿਸਮ ਹੈ ਅਤੇ ਬਿਮਾਰੀਆਂ ਦੀ ਰੋਧਕ ਹੈ। ਇਸਦਾ ਔਸਤ ਝਾੜ 25 ਕੁਇੰਟਲ ਪ੍ਰਤੀ ਏਕੜ ਹੈ। ਬੇਬੀ ਕੌਰਨ ਦੀ ਉਪਜ ਲਈ ਇਹ ਵਧੀਆ ਕਿਸਮ ਹੈ।

PMH 9:- ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਤਿਆਰ ਕੀਤੀ ਗਈ ਕਿਸਮ ਹੈ। ਇਹ ਠੰਡ ਨੂੰ ਸਹਾਰਣਯੋਗ ਅਤੇ ਦੇਰ ਨਾਲ ਪੱਕਣ ਵਾਲੀ ਕਿਸਮ ਹੈ। ਇਹ ਹਾੜ੍ਹੀ ਦੇ ਮੌਸਮ ਵਿੱਚ ਉਗਾਉਣ ਯੋਗ ਕਿਸਮ ਹੈ। ਇਹ ਤਣੇ ਦੇ ਟੁੱਟਣ ਅਤੇ ਜੰਗ ਦੀ ਰੋਧਕ ਕਿਸਮ ਹੈ। ਇਹ 180 ਦਿਨ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 32.5 ਕੁਇੰਟਲ ਪ੍ਰਤੀ ਏਕੜ ਹੈ।

ਬਸੰਤ ਰੁੱਤ ਵਿੱਚ ਉਗਾਉਣ ਯੋਗ ਕਿਸਮਾਂ

PMH 1:- ਇਹ ਕਿਸਮ ਸਾਉਣੀ/ਬਸੰਤ ਰੁੱਤ ਅਤੇ ਗਰਮੀ ਦੇ ਮੌਸਮ ਵੇਲੇ ਰਾਜ ਦੇ ਸਾਰੇ ਸੇਂਜੂ ਇਲਾਕਿਆਂ ਵਿੱਚ ਬੀਜੀ ਜਾ ਸਕਦੀ ਹੈ। ਇਹ ਪੱਕਣ ਲਈ 95 ਦਿਨ ਦਾ ਸਮਾਂ ਲੈਂਦੀ ਹੈ। ਇਸਦਾ ਤਣਾ ਸਖਤ ਅਤੇ ਜਾਮਣੀ ਰੰਗ ਦਾ ਹੁੰਦਾ ਹੈ। ਇਸਦਾ ਔਸਤ ਝਾੜ 21 ਕੁਇੰਟਲ ਪ੍ਰਤੀ ਏਕੜ ਹੈ ।

PMH 2:- ਇਹ ਘੱਟ ਸਮੇਂ ਵਾਲੀ ਕਿਸਮ ਹੈ ਅਤੇ ਪੱਕਣ ਲਈ 83 ਦਿਨ ਦਾ ਸਮਾਂ ਲੈਂਦੀ ਹੈ। ਇਹ ਸੇਂਜੂ ਅਤੇ ਘੱਟ ਵਰਖਾ ਵਾਲੇ ਖੇਤਰਾਂ ਵਿੱਚ ਉਗਾਈ ਜਾ ਸਕਦੀ ਹੈ। ਇਹ ਹਾਈਬ੍ਰਿਡ ਕਿਸਮ ਸੋਕੇ ਨੂੰ ਸਹਿਣਯੋਗ ਹੈ।ਇਸਦੇ ਬਾਬੂ ਝੰਡੇ ਦਰਮਿਆਨੇ ਆਕਾਰ ਦੇ ਅਤੇ ਦਾਣੇ ਸੰਤਰੀ ਰੰਗ ਦੇ ਹੁੰਦੇ ਹਨ। ਇਸਦਾ ਔਸਤ ਝਾੜ 16.5 ਕੁਇੰਟਲ ਪ੍ਰਤੀ ਏਕੜ ਹੈ ।

JH 3459:- ਇਹ ਘੱਟ ਸਮੇਂ ਦੀ ਕਿਸਮ ਹੈ ਜੋ ਕਿ ਪੱਕਣ ਲਈ 84 ਦਿਨ ਦਾ ਸਮਾਂ ਲੈਂਦੀ ਹੈ। ਇਹ ਸੋਕੇ ਨੂੰ ਸਹਿਣਯੋਗ ਅਤੇ ਘੱਟ ਡਿੱਗਣ ਵਾਲੀ ਕਿਸਮ ਹੈ। ਇਸਦੇ ਦਾਣੇ ਸੰਤਰੀ ਰੰਗ ਦੇ ਅਤੇ ਔਸਤ ਝਾੜ 17.5 ਕੁਇੰਟਲ ਪ੍ਰਤੀ ਏਕੜ ਹੈ ।

PMH 10:- ਇਹ ਇੱਕ ਹਾਈਬ੍ਰਿਡ ਕਿਸਮ ਹੈ ਜਿਸਦਾ ਔਸਤਨ ਝਾੜ 31.6 ਕੁਇੰਟਲ ਪ੍ਰਤੀ ਏਕੜ ਹੈ।

DKC 9108:- ਇਹ ਇੱਕ ਹਾਈਬ੍ਰਿਡ ਕਿਸਮ ਹੈ ਜਿਸਦਾ ਔਸਤਨ ਝਾੜ 33.24 ਕੁਇੰਟਲ ਪ੍ਰਤੀ ਏਕੜ ਹੈ।

PMH 7 and PMH 8

ਹੋਰ ਰਾਜਾਂ ਦੀਆਂ ਕਿਸਮਾਂ


HM 11:- ਇਹ ਦੇਰ ਨਾਲ ਪੱਕਣ ਵਾਲੀ ਹਾਈਬ੍ਰਿਡ ਕਿਸਮ ਹੈ। ਇਸਦੇ ਦਾਣੇ ਸੰਤਰੀ ਰੰਗ ਦੇ ਹੁੰਦੇ ਹਨ। ਇਸ ਦਾ ਔਸਤਨ ਝਾੜ 55 ਕੁਇੰਟਲ ਪ੍ਰਤੀ ਏਕੜ ਹੈ।

Madhuri and Priya:- ਇਹ ਹਾੜ੍ਹੀ ਅਤੇ ਸਾਉਣੀ ਦੋਨੋਂ ਮੌਸਮ ਲਈ ਢੁੱਕਵੀਂ ਕਿਸਮ ਹੈ। ਹਾੜ੍ਹੀ ਦੇ ਮੌਸਮ ਵਿੱਚ ਇਹ ਕਿਸਮ 80-85 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ।

ਖੇਤ ਦੀ ਤਿਆਰੀ

ਫਸਲ ਲਈ ਵਰਤਿਆ ਜਾਣ ਵਾਲਾ ਖੇਤ ਨਦੀਨਾਂ ਅਤੇ ਪਿਛਲੀ ਫਸਲ ਤੋਂ ਮੁਕਤ ਹੋਣਾ ਚਾਹੀਦਾ ਹੈ। ਮਿੱਟੀ ਨੂੰ ਨਰਮ ਕਰਨ ਲਈ 6 ਤੋਂ 7 ਵਾਰ ਵਾਹੋ। ਖੇਤ ਵਿੰਚ 4-6 ਟਨ ਪ੍ਰਤੀ ਏਕੜ ਰੂੜੀ ਦੀ ਖਾਦ ਅਤੇ 10 ਪੈਕਟ ਐਸਪਰਜਿਲੀਅਮ ਦੇ ਪਾਉ। ਖੇਤ ਵਿੱਚ 45-50 ਸੈਂਟੀਮੀਟਰ ਦੇ ਫਾਸਲੇ ਤੇ ਖਾਲ ਅਤੇ ਵੱਟਾਂ ਬਣਾਉ।

ਬਿਜਾਈ

ਬਿਜਾਈ ਦਾ ਸਮਾਂ

ਇਸ ਫਸਲ ਦੀ ਬਿਜਾਈ ਅੱਧ-ਅਕਤੂਬਰ ਤੋਂ ਨਵੰਬਰ ਮਹੀਨੇ ਤੱਕ ਕੀਤੀ ਜਾਂਦੀ ਹੈ।

ਫਾਸਲਾ

ਵੱਧ ਝਾੜ ਲੈਣ ਲਈ ਸਰੋਤਾਂ ਦੀ ਸਹੀ ਵਰਤੋਂ ਅਤੇ ਪੌਦਿਆਂ ਵਿੱਚ ਸਹੀ ਫਾਸਲਾ ਹੋਣਾ ਜਰੂਰੀ ਹੈ। 

1) ਸਰਦੀਆਂ ਅਤੇ ਬਸੰਤ ਦੀ ਮੱਕੀ ਲਈ : 60x20 ਸੈਂ.ਮੀ.

2) ਸਵੀਟ ਕੋਰਨ : 60x20 ਸੈਂ.ਮੀ.

3) ਬੇਬੀ ਕੋਰਨ : 60x20 ਸੈਂ.ਮੀ. ਜਾਂ 60x15 ਸੈਂ.ਮੀ. 

4) ਪੋਪ ਕੋਰਨ: 50x15 ਸੈਂ.ਮੀ.

5) ਚਾਰਾ : 30x10 ਸੈਂ.ਮੀ.

ਬੀਜ ਦੀ ਡੂੰਘਾਈ

ਬੀਜ 3-4 ਸੈਂ.ਮੀ. ਡੂੰਘੇ ਬੀਜਣੇ ਚਾਹੀਦੇ ਹਨ। ਸਵੀਟ ਕੌਰਨ ਦੇ ਲਈ ਬੀਜ ਦੀ ਡੂੰਘਾਈ 2.5 ਸੈਂ.ਮੀ. ਹੋਣੀ ਚਾਹੀਦੀ ਹੈ।

ਬਿਜਾਈ ਦਾ ਢੰਗ

ਬਿਜਾਈ ਹੱਥੀਂ ਟੋਆ ਪੁੱਟ ਕੇ ਜਾਂ ਆਧੁਨਿਕ ਤਰੀਕੇ ਨਾਲ ਟ੍ਰੈਕਟਰ ਅਤੇ ਬਿਜਾਈ ਵਾਲੀ ਮਸ਼ੀਨ ਦੀ ਮਦਦ ਨਾਲ ਵੱਟਾਂ ਬਣਾ ਕੇ ਕੀਤੀ ਜਾ ਸਕਦੀ ਹੈ।

 

ਬੀਜ

ਬੀਜ ਦੀ ਮਾਤਰਾ
ਬੀਜ ਦਾ ਮਕਸਦ, ਬੀਜ ਦਾ ਆਕਾਰ, ਮੌਸਮ, ਪੌਦੇ ਦੀ ਕਿਸਮ, ਬਿਜਾਈ ਦਾ ਤਰੀਕਾ ਆਦਿ ਬੀਜ ਦੀ ਦਰ ਨੂੰ ਪ੍ਰਭਾਵਿਤ ਕਰਦੇ ਹਨ।
1) ਸਾਉਣੀ ਦੀ ਮੱਕੀ ਲਈ:- 8-10 ਕਿਲੋ ਪ੍ਰਤੀ ਏਕੜ
2) ਸਵੀਟ ਕੌਰਨ:- 8 ਕਿਲੋ ਪ੍ਰਤੀ ਏਕੜ
3) ਬੇਬੀ ਕੌਰਨ:- 16 ਕਿਲੋ ਪ੍ਰਤੀ ਏਕੜ
4) ਪੌਪ ਕੌਰਨ:- 7 ਕਿਲੋ ਪ੍ਰਤੀ ਏਕੜ
5) ਚਾਰਾ:- 20 ਕਿਲੋ ਪ੍ਰਤੀ ਏਕੜ
ਮਿਸ਼ਰਤ ਖੇਤੀ:- ਮਟਰ ਅਤੇ ਮੱਕੀ ਦੀ ਫਸਲ ਨੂੰ ਮਿਲਾ ਕੇ ਖੇਤੀ ਕੀਤੀ ਜਾ ਸਕਦੀ ਹੈ। ਇਸਦੇ ਲਈ ਮੱਕੀ ਦੇ ਨਾਲ ਇੱਕ ਕਤਾਰ ਮਟਰ ਲਗਾਓ। ਪਤਝੜ ਦੇ ਮੌਸਮ ਵਿੱਚ ਮੱਕੀ ਨੂੰ ਗੰਨੇ ਦੇ ਨਾਲ ਵੀ ਉਗਾਇਆ ਜਾ ਸਕਦਾ ਹੈ। ਗੰਨੇ ਦੀਆਂ ਦੋ ਕਤਾਰਾਂ ਤੋਂ ਬਾਅਦ ਇੱਕ ਕਤਾਰ ਮੱਕੀ ਦੀ ਲਗਾਓ।

ਬੀਜ ਦੀ ਸੋਧ
ਫਸਲ ਨੂੰ ਮਿੱਟੀ ਦੀਆਂ ਬਿਮਾਰੀਆਂ ਅਤੇ ਕੀੜਿਆਂ ਤੋਂ ਬਚਾਉਣ ਲਈ ਬੀਜ ਨੂੰ ਸੋਧੋ। ਸਫੇਦ ਜੰਗ ਤੋਂ ਬੀਜਾਂ ਨੂੰ ਬਚਾਉਣ ਲਈ ਕਾਰਬਨਡੇਜ਼ਿਮ ਜਾਂ ਥੀਰਮ 2 ਗ੍ਰਾਮ ਪ੍ਰਤੀ ਕਿਲੋ ਬੀਜ ਨਾਲ ਸੋਧ ਕਰੋ। ਰਸਾਇਣਿਕ ਸੋਧ ਤੋਂ ਬਾਅਦ ਬੀਜ ਨੂੰ ਅਜ਼ੋਸਪੀਰੀਲਮ 600 ਗ੍ਰਾਮ + ਚੌਲਾਂ ਦੇ ਚੂਰੇ ਨਾਲ ਸੋਧੋ। ਉਪਚਾਰ ਤੋਂ ਬਾਅਦ ਬੀਜ ਨੂੰ 15-20 ਮਿੰਟਾਂ ਲਈ ਛਾਵੇਂ ਸੁਕਾਓ। ਅਜ਼ੋਸਪੀਰੀਲਮ ਮਿੱਟੀ ਵਿੱਚ ਨਾਇਟ੍ਰੋਜਨ ਨੂੰ ਬੰਨ੍ਹ ਕੇ ਰੱਖਣ ਵਿੱਚ ਮਦਦ ਕਰਦਾ ਹੈ।

ਫੰਗਸਨਾਸ਼ੀ ਦਵਾਈ ਮਾਤਰਾ  (ਪ੍ਰਤੀ ਕਿਲੋਗ੍ਰਾਮ ਬੀਜ)
Imidacloprid 70WS 5 ml
Captan 2.5 gm
Carbendazim + Captan (1:1) 2 gm

 

ਖਾਦਾਂ

ਖਾਦਾਂ (ਕਿਲੋ ਪ੍ਰਤੀ ਏਕੜ)

UREA DAP     OR       SSP MURIATE OF POTASH ZINC
155 55 150 20 8

 

ਤੱਤ (ਕਿਲੋ ਪ੍ਰਤੀ ਏਕੜ)

NITROGEN PHOSPHORUS POTASH
70 24 12

 

ਸਰਦੀਆਂ ਦੀ ਮੱਕੀ : ਵਧੀਆ ਝਾੜ ਲਈ ਸੁਪਰ ਸਲਫੇਟ 150 ਕਿਲੋ, ਯੂਰੀਆ 155 ਕਿਲੋ ਅਤੇ ਪੋਟਾਸ਼ 20 ਕਿਲੋ ਪ੍ਰਤੀ ਏਕੜ ਪਾਓ।

 
ਬਸੰਤ ਦੀ ਮੱਕੀ :  ਵਧੀਆ ਝਾੜ ਲਈ ਸੁਪਰ ਸਲਫੇਟ 150 ਕਿਲੋ, ਯੂਰੀਆ 110 ਕਿਲੋ ਅਤੇ ਪੋਟਾਸ਼ 20 ਕਿਲੋ ਪ੍ਰਤੀ ਏਕੜ ਪਾਓ। ਫਾਸਫੋਰਸ ਅਤੇ ਪੋਟਾਸ਼ੀਅਮ ਦੀ ਪੂਰੀ ਮਾਤਰਾ ਅਤੇ ਯੂਰੀਆ ਦਾ ਤੀਜਾ ਹਿੱਸਾ ਬਿਜਾਈ ਸਮੇਂ ਪਾਓ। ਬਾਕੀ ਬਚੀ ਯੂਰੀਆ ਦੋ ਬਰਾਬਰ ਭਾਗਾਂ ਵਿੱਚ ਵੰਡੋ। ਪਹਿਲਾ ਹਿੱਸਾ ਅੱਧ-ਜਨਵਰੀ ਅਤੇ ਬਾਕੀ ਬਚਿਆ ਦੂਜਾ ਹਿੱਸਾ ਗੁੱਛੇ ਬਣਨ ਸਮੇਂ ਪਾਓ।
 
ਮਿੱਟੀ ਦੀ ਜਾਂਚ ਕਰੋ ਅਤੇ ਜੇਕਰ ਪੋਟਾਸ਼ ਦੀ ਕਮੀ ਦਿਖੇ ਤਾਂ ਹੀ ਪੋਟਾਸ਼ ਪਾਓ।
 
ਮੱਕੀ ਦੀ ਫਸਲ ਵਿੱਚ ਜਿੰਕ ਅਤੇ ਮੈਗਨੀਸ਼ੀਅਮ ਦੀ ਘਾਟ ਆਮ ਵੇਖਣ ਨੂੰ ਮਿਲਦੀ ਹੈ ਅਤੇ ਇਸ ਘਾਟ ਨੂੰ ਪੂਰਾ ਕਰਨ ਲਈ ਜ਼ਿੰਕ ਸਲਫੇਟ 8 ਕਿਲੋ ਪ੍ਰਤੀ ਏਕੜ ਬੁਨਿਆਦੀ ਖੁਰਾਕ ਦੇ ਤੌਰ ਤੇ ਪਾਓ। ਜ਼ਿੰਕ ਅਤੇ ਮੈਗਨੀਸ਼ੀਅਮ ਦੇ ਨਾਲ ਨਾਲ ਲੋਹੇ ਦੀ ਕਮੀ ਵੀ ਦੇਖਣ ਨੂੰ ਮਿਲਦੀ ਹੈ ਜਿਸ ਨਾਲ ਸਾਰਾ ਪੌਦਾ ਪੀਲਾ ਪੈ ਜਾਂਦਾ ਹੈ। ਇਸ ਘਾਟ ਨੂੰ ਪੂਰਾ ਕਰਨ ਲਈ 25 ਕਿਲੋ ਪ੍ਰਤੀ ਏਕੜ ਸੂਖਮ ਤੱਤਾਂ ਨੂੰ 25 ਕਿੱਲੋ ਰੇਤ ਵਿੱਚ ਮਿਲਾ ਕੇ ਬਿਜਾਈ ਤੋਂ ਬਾਅਦ ਪਾਓ।
 
 

ਨਦੀਨਾਂ ਦੀ ਰੋਕਥਾਮ

ਸਾਉਣੀ ਰੁੱਤ ਦੀ ਮੱਕੀ ਵਿੱਚ ਨਦੀਨ ਵੱਡੀ ਸਮੱਸਿਆ ਹੁੰਦੇ ਹਨ, ਜੋ ਕਿ ਖੁਰਾਕੀ ਤੱਤ ਲੈਣ ਵਿੱਚ ਫਸਲ ਨਾਲ ਮੁਕਾਬਲਾ ਕਰਦੇ ਹਨ ਅਤੇ 35% ਤੱਕ ਝਾੜ ਘਟਾ ਦਿੰਦੇ ਹਨ।  ਇਸ ਲਈ ਵੱਧ ਝਾੜ ਲੈਣ ਲਈ ਨਦੀਨਾ ਦਾ ਹੱਲ ਕਰਨਾ ਜਰੂਰੀ ਹੈ। ਮੱਕੀ ਦੀਆਂ ਘੱਟ ਤੋਂ ਘੱਟ ਦੋ ਗੋਡੀਆਂ ਕਰੋ। ਪਹਿਲੀ ਗੋਡੀ, ਬਿਜਾਈ ਤੋਂ 20-25 ਦਿਨ ਬਾਅਦ ਅਤੇ ਦੂਜੀ ਗੋਡੀ 40-45 ਦਿਨਾਂ ਬਾਅਦ। ਪਰ ਜਿਆਦਾ ਹੋਣ ਦੀ ਸੂਰਤ ਵਿੱਚ ਐਟਰਾਜੀਨ 500 ਗ੍ਰਾਮ ਪ੍ਰਤੀ 200 ਲੀਟਰ ਪਾਣੀ ਨਾਲ ਸਪਰੇਅ ਕਰੋ। ਗੋਡੀ ਕਰਨ ਤੋਂ ਬਾਅਦ ਮਿੱਟੀ ਉੱਪਰ ਖਾਦ ਦੀ ਪਤਲੀ ਪਰਤ ਵਿਛਾ ਦਿਓ ਅਤੇ ਜੜਾਂ ਨਾਲ ਮਿੱਟੀ ਲਾਓ।

ਕਟਾਈ ਅਤੇ ਸ਼ਟਾਈ: ਕਟਾਈ ਮਤਲਬ ਵਾਧੂ ਪੌਦਿਆਂ ਨੂੰ ਹਟਾ ਕੇ ਕੇਵਲ ਤੰਦਰੁਸਤ ਪੌਦਿਆਂ ਨੂੰ ਰੱਖਣਾ ਅਤੇ ਇੱਕ ਪੌਦੇ ਤੋਂ ਦੂਜੇ ਪੌਦੇ ਦੀ ਦੂਰੀ 20 ਸੈ.ਮੀ. ਰੱਖਣਾ। ਪਹਿਲੀ ਗੋਡੀ ਸਮੇਂ ਕਟਾਈ ਕਰੋ। ਪਹਿਲੀ ਸਿੰਚਾਈ ਸਮੇਂ ਖਾਲੀ ਜਗ੍ਹਾ ਨੂੰ ਭਰਨ ਲਈ ਅਸਲੀ ਫਸਲ ਤੋਂ 4-6 ਦਿਨ ਪੁਰਾਣੇ ਪੌਦੇ ਲਗਾਓ।

 

ਸਿੰਚਾਈ

ਪੁੰਗਰਨ ਤੋਂ ਤੀਜੇ ਜਾਂ ਚੌਥੇ ਹਫਤੇ ਬਾਅਦ ਪਾਣੀ ਲਗਾਓ। ਬਾਕੀ ਦੀਆਂ ਸਿੰਚਾਈਆਂ 4-5 ਹਫਤੇ ਦੇ ਵਕਫੇ ਤੇ ਅੱਧ-ਮਾਰਚ ਤੱਕ ਕਰੋ। ਇਸ ਤੋਂ ਇਲਾਵਾ ਹੋਰ 1 ਜਾਂ 2 ਸਿੰਚਾਈਆਂ ਵਰਖਾ ਅਤੇ ਮੌਸਮ ਦੀ ਸਥਿਤੀ ਦੇ ਅਧਾਰ ਤੇ ਕਰੋ।

ਜਦੋਂ ਪੌਦੇ ਗੋਡੇ ਦੇ ਕੱਦ ਦੇ ਹੋ ਜਾਣ ਤਾਂ ਫੁੱਲ ਨਿਕਲਣ ਸਮੇਂ ਅਤੇ ਦਾਣੇ ਬਣਨ ਸਮੇਂ ਸਿੰਚਾਈ ਮਹੱਤਵਪੂਰਨ ਹੁੰਦੀ ਹੈ ਜੇਕਰ ਇਸ ਸਮੇਂ ਪਾਣੀ ਦੀ ਕਮੀ ਹੋਵੇ ਤਾਂ ਝਾੜ ਬਹੁਤ ਘੱਟ ਸਕਦਾ ਹੈ। ਜੇਕਰ ਪਾਣੀ ਦੀ ਕਮੀ ਹੋਵੇ ਤਾਂ ਇੱਕ ਵੱਟ ਛੱਡ ਕੇ ਪਾਣੀ ਦਿਉ। ਇਸ ਨਾਲ ਪਾਣੀ ਵੀ ਬਚਦਾ ਹੈ। ਜੇਕਰ ਫਸਲ ਠੰਡ ਤੋਂ ਜ਼ਿਆਦਾ ਪ੍ਰਭਾਵਿਤ ਹੋਵੇ ਤਾਂ ਤੁਰੰਤ ਹਲਕੀ ਸਿੰਚਾਈ ਕਰੋ। 

 

ਪੌਦੇ ਦੀ ਦੇਖਭਾਲ

ਤਣੇ ਦਾ ਗੜੂੰਆਂ

 • ਕੀੜੇ ਮਕੌੜੇ ਤੇ ਰੋਕਥਾਮ

ਤਣੇ ਦਾ ਗੜੂੰਆਂ :- ਚਿਲੋ ਪਾਰਟੀਲਸ, ਇਹ ਕੀੜਾ ਸਾਰੀ ਮਾਨਸੂਨ ਰੁੱਤ ਵਿੱਚ ਮੌਜੂਦ ਹੁੰਦਾ ਹੈ। ਇਹ ਕੀੜਾ ਪੂਰੇ ਦੇਸ਼ ਵਿੱਚ ਖਤਰਨਾਕ ਮੰਨਿਆ ਜਾਂਦਾ ਹੈ। ਇਹ ਕੀੜਾ ਪੌਦੇ ਉਗਣ ਤੋਂ 10-25 ਰਾਤਾਂ ਬਾਅਦ ਪੱਤਿਆਂ ਦੇ ਹੇਠਲੇ ਪਾਸੇ ਆਂਡੇ ਦਿੰਦਾ ਹੈ। ਸੁੰਡੀ ਗੋਭ ਵਿੱਚ ਦਾਖਲ ਹੋ ਕੇ ਪੱਤਿਆਂ ਨੂੰ ਨਸ਼ਟ ਕਰਦੀ ਹੈ ਅਤੇ ਗੋਲੀ ਦੇ ਨਿਸ਼ਾਨ ਬਣਾ ਦਿੰਦੀ ਹੈ। ਇਹ ਸੁੰਡੀ ਪੀਲੇ ਭੂਰੇ ਰੰਗ ਦੀ ਹੁੰਦੀ ਹੈ, ਜਿਸਦਾ ਸਿਰ ਭੂਰੇ ਰੰਗ ਦਾ ਹੁੰਦਾ ਹੈ।

ਟਰਾਈਕੋਗਰਾਮਾ ਨਾਲ ਪਰਜੀਵੀ ਕਿਰਿਆ ਕਰਕੇ 1,00,000 ਅੰਡੇ ਪ੍ਰਤੀ ਏਕੜ ਇੱਕ ਹਫਤੇ ਦੇ ਫਾਸਲੇ ਤੇ ਤਿੰਨ ਵਾਰ ਛੱਡਣ ਨਾਲ ਇਸ ਕੀੜੇ ਨੂੰ ਰੋਕਿਆ ਜਾ ਸਕਦਾ ਹੈ।ਤੀਜੀ ਵਾਰ ਕੋਟੇਸ਼ੀਆ ਫਲੈਵੀਸੈਪਸ 2000 ਪ੍ਰਤੀ ਏਕੜ ਨਾਲ ਛੱਡੋ।

ਫੋਰੇਟ 10% ਸੀ ਜੀ 5 ਕਿਲੋ ਪ੍ਰਤੀ ਏਕੜ ਜਾਂ ਕਾਰਬਰਿਲ 4% ਜੀ 1ਕਿੱਲੋ ਪ੍ਰਤੀ ਏਕੜ ਨੂੰ ਰੇਤ ਵਿੱਚ ਮਿਲਾ ਕੇ 10 ਕਿੱਲੋ ਮਾਤਰਾ ਵਿੰਚ ਪੱਤੇ ਦੀ ਗੋਭ ਵਿੱਚ ਬਿਜਾਈ ਤੋਂ 20 ਦਿਨ ਬਾਅਦ ਪਾਉ।  ਜਾਂ ਕੀਟਨਾਸ਼ਕ ਕਾਰਬਰਿਲ 50 ਡਬਲਯੂ ਪੀ 1 ਕਿੱਲੋ ਪ੍ਰਤੀ ਏਕੜ ਬਿਜਾਈ ਤੋਂ 20 ਦਿਨ ਬਾਅਦ ਜਾਂ ਡਾਈਮੈਥੋਏਟ 30% ਸੀ 250 ਮਿ.ਲੀ. ਪ੍ਰਤੀ ਏਕੜ ਦੀ ਸਪਰੇਅ  ਕਰੋ। ਕਲੋਪਾਇਰੀਫੋਸ 1-1.5 ਮਿ.ਲੀ. ਪ੍ਰਤੀ ਲੀਟਰ ਪਾਣੀ ਦੀ ਸਪਰੇਅ ਪੌਦੇ ਉਗਣ ਤੋਂ 10-12 ਦਿਨ ਬਾਅਦ ਸਪਰੇਅ ਕਰਨ ਨਾਲ ਵੀ ਕੀੜੇ ਨੂੰ ਰੋਕਿਆ ਜਾ ਸਕਦਾ ਹੈ।

 

ਕਾੱਰਨ ਵਾਰਮ

ਕਾੱਰਨ ਵਾਰਮ :- ਇਹ ਸੁੰਡੀ ਰੇਸ਼ਿਆਂ ਅਤੇ ਦਾਣਿਆਂ ਨੂੰ ਖਾਂਦੀ ਹੈ। ਸੁੰਡੀ ਦਾ ਰੰਗ ਹਰੇ ਤੋਂ ਭੂਰਾ ਹੋ ਸਕਦਾ ਹੈ। ਸੁੰਡੀ ਦੇ ਸਰੀਰ ਤੇ ਗੂੜ੍ਹੀਆਂ ਭੂਰੇ ਰੰਗ ਦੀ ਧਾਰੀਆਂ ਹੁੰਦੀਆਂ ਹਨ, ਜੋ ਅੱਗੇ ਜਾ ਕੇ ਚਿੱਟੀਆਂ ਹੁੰਦੀਆਂ ਹਨ।

ਇੱਕ ਏਕੜ ਵਿੱਚ 6 ਫੀਰੋਮੋਨ ਕਾਰਡ ਲਾਉ। ਇਸਨੂੰ ਰੋਕਣ ਲਈ ਕਾਰਬਰਿਲ (10 ਡੀ) 10 ਕਿਲੋ ਪ੍ਰਤੀ ਏਕੜ ਜਾਂ ਮੈਲਾਥੀਆਨ (5 ਡੀ) 10 ਕਿਲੋ ਪ੍ਰਤੀ ਏਕੜ ਦੀ ਸਪਰੇਅ ਬਾਬੂ ਝੰਡੇ ਨਿਕਲਣ ਤੋਂ ਤੀਜੇ ਅਤੇ ਅਠਾਰਵੇਂ ਦਿਨ  ਕਰੋ।

 

ਗੁਲਾਬੀ ਗੜੂੰਆਂ

ਗੁਲਾਬੀ ਗੜੂੰਆਂ:- ਇਹ ਕੀੜਾ ਭਾਰਤ ਦੇ ਪ੍ਰਾਯਦੀਪ ਖੇਤਰ ਵਿੱਚ ਸਰਦੀ ਰੁੱਤ ਵਿੱਚ ਨੁਕਸਾਨ ਕਰਦਾ ਹੈ। ਇਹ ਕੀੜਾ ਮੱਕੀ ਦੀ ਜੜ੍ਹਾਂ ਨੂੰ ਛੱਡ ਕੇ ਬਾਕੀ ਸਾਰੇ ਹਿੱਸਿਆਂ ਨੂੰ ਪ੍ਰਭਾਵਿਤ ਕਰਦਾ ਹੈ। ਇਹ ਪੌਦੇ ਦੇ ਤਣੇ ਤੇ ਗੋਲ ਅਤੇ S ਨਾਪ ਦੀਆਂ ਗਲੀਆਂ ਬਣਾ ਕੇ ਉਨ੍ਹਾਂ ਨੂੰ ਮਲ ਨਾਲ ਭਰ ਦਿੰਦਾ ਹੈ ਅਤੇ ਸਤਹਿ ਉੱਤੇ ਮੋਰੀਆਂ ਕਰਦਾ ਹੈ। ਜਿਆਦਾ ਨੁਕਸਾਨ ਤੇ ਤਣਾ ਟੁੱਟ ਵੀ ਜਾਂਦਾ ਹੈ। ਇਸ ਨੂੰ ਰੋਕਣ ਲਈ ਕਾਰਬੋਫਿਊਰਨ(40 ਐੱਫ) 5% ਡਬਲਿਊ/ਡਬਲਿਊ 2.5 ਗ੍ਰਾਮ ਪ੍ਰਤੀ ਕਿਲੋ ਨਾਲ ਬੀਜ ਨੂੰ ਸੋਧੋ। ਇਸ ਤੋਂ ਇਲਾਵਾ 3-5 ਟਰਾਈਕੋਕਾਰਡ (ਟ੍ਰਾਈਕੋਗਰਾਮਾ ਕਿਲੋਨਿਸ) ਪ੍ਰਤੀ ਏਕੜ ਪੁੰਗਰਨ ਤੋਂ 10 ਦਿਨ ਬਾਅਦ ਪਾਉਣ ਨਾਲ ਵੀ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ। ਰੋਸ਼ਨੀ ਅਤੇ ਫੀਰੋਮੋਨ ਕਾਰਡ ਵੀ ਪਤੰਗੇ ਨੂੰ ਫੜਨ ਲਈ ਵਰਤੇ ਜਾ ਸਕਦੇ ਹਨ।

 

ਸ਼ਾਖ ਦਾ ਕੀੜਾ

ਸ਼ਾਖ ਦਾ ਕੀੜਾ :- ਇਹ ਕੀੜਾ ਪੱਤੇ ਦੇ ਅੰਦਰ ਆਂਡੇ ਦਿੰਦਾ ਹੈ ਜੋ ਕਿ ਸੋਖ ਨਾਲ ਢਕੇ ਹੁੰਦੇ ਹਨ। ਇਸ ਨਾਲ ਪੌਦਾ ਬੀਮਾਰ ਅਤੇ ਪੀਲਾ ਪੈ ਜਾਂਦਾ ਹੈ। ਪੱਤੇ ਸਿਰੇ ਤੋਂ ਹੇਠਾਂ ਵੱਲ ਸੁਕਦੇ ਹਨ ਅਤੇ ਵਿਚਕਾਰ ਵਾਲੀ ਨਾੜੀ ਅੰਡਿਆਂ ਕਰਕੇ ਲਾਲ ਰੰਗ ਦੀ ਹੋ ਜਾਂਦੀ ਹੈ ਅਤੇ ਸੁੱਕ ਜਾਂਦੀ ਹੈ।

ਇਸਨੂੰ ਰੋਕਣ ਲਈ ਡਾਈਮੈਥੋਏਟ 2 ਮਿ.ਲੀ. ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ।

 

ਸ਼ਾਖ ਦੀ ਮੱਖੀ

ਸ਼ਾਖ ਦੀ ਮੱਖੀ :- ਇਹ ਦੱਖਣੀ ਭਾਰਤ ਦੀ ਮੁੱਖ ਮੱਖੀ ਹੈ ਅਤੇ ਕਈ ਵਾਰ ਗਰਮੀ ਅਤੇ ਬਸੰਤ ਰੁੱਤ ਵਿੱਚ ਉੱਤਰੀ ਭਾਰਤ ਵਿੱਚ ਵੀ ਪਾਈ ਜਾਂਦੀ ਹੈ। ਇਹ ਛੋਟੇ ਪੌਦਿਆਂ ਤੇ ਹਮਲਾ ਕਰਦੀ ਹੈ ਅਤੇ ਉਨ੍ਹਾਂ ਨੂੰ ਸੁਕਾ ਦਿੰਦੀ ਹੈ।

ਇਸਨੂੰ ਰੋਕਣ ਲਈ ਵਾਢੀ ਤੋਂ ਬਾਅਦ ਖੇਤ ਨੂੰ ਵਾਹੋ ਅਤੇ ਪਿਛਲੀ ਫਸਲ ਦੀ ਰਹਿੰਦ ਖੂਹੰਦ ਨੂੰ ਸਾਫ ਕਰੋ। ਬੀਜ ਨੂੰ ਅਮੀਡਾਕਲੋਪਰਿਡ 6 ਮਿਲੀਲੀਟਰ ਪ੍ਰਤੀ ਕਿਲੋ ਬੀਜ ਨਾਲ ਸੋਧੋ। ਇਸ ਨਾਲ ਮੱਖੀ ਤੇ ਅਸਾਨੀ ਨਾਲ ਕਾਬੂ ਪਾਇਆ ਜਾ ਸਕਦਾ ਹੈ। ਬਿਜਾਈ ਸਮੇਂ ਮਿੱਟੀ ਵਿੱਚ ਫੋਰੇਟ 10% ਸੀ ਜੀ 4 ਕਿੱਲੋ ਪ੍ਰਤੀ ਏਕੜ ਪਾਉ। ਇਸ ਤੋਂ ਇਲਾਵਾ ਡਾਈਮੈਥੋਏਟ 30% ਸੀ 300 ਮਿ.ਲੀ. ਪ੍ਰਤੀ ਏਕੜ ਜਾਂ ਮਿਥਾਈਲ ਡੈਮੀਟੋਨ 25% ਸੀ 400 ਮਿਲੀਲੀਟਰ ਪ੍ਰਤੀ ਏਕੜ ਨਾਲ ਸਪਰੇਅ ਕਰੋ। 

 

ਸਿਉਂਕ

ਸਿਉਂਕ :- ਇਹ ਕੀੜੇ ਬਹੁਤ ਨੁਕਸਾਨਦਾਇਕ ਹਨ ਅਤੇ ਮੱਕੀ ਵਾਲੇ ਸਾਰੇ ਖੇਤਰਾਂ ਵਿੱਚ ਪਾਏ ਜਾਂਦੇ ਹਨ। ਇਸਨੂੰ ਰੋਕਣ ਲਈ ਫਿਪਰੋਨਿਲ 8 ਕਿੱਲੋ ਪ੍ਰਤੀ ਏਕੜ ਪਾਓ ਅਤੇ ਹਲਕੀ ਸਿੰਚਾਈ ਕਰੋ। ਜੇਕਰ ਸਿਉਂਕ ਦਾ ਹਮਲਾ ਅਲੱਗ ਅਲੱਗ ਹਿੱਸਿਆਂ ਵਿੱਚ ਹੋਵੇ ਤਾਂ ਫਿਪਰੋਨਿਲ ਦੇ 2-3 ਕਿਲੋ ਦਾਣੇ ਪ੍ਰਤੀ ਪੌਦਾ ਪਾਉ ਅਤੇ ਖੇਤ ਨੂੰ ਸਾਫ ਸੁਥਰਾ ਰੱਖੋ।

 

ਪੱਤਾ ਝੁਲਸ ਰੋਗ

 • ਬਿਮਾਰੀਆਂ ਅਤੇ ਉਹਨਾਂ ਦੀ ਰੋਕਥਾਮ

ਪੱਤਾ ਝੁਲਸ ਰੋਗ :- ਇਹ ਬਿਮਾਰੀ ਗਰਮ ਊਸ਼ਣ, ਉਪ ਊਸ਼ਣ ਤੋਂ ਲੈ ਕੇ ਠੰਡੇ ਸ਼ੀਤਵਣ ਵਾਤਾਵਰਨ ਵਿੱਚ ਆਉਂਦੀ ਹੈ ਅਤੇ ਬਾਈਪੋਲੈਰਿਸ ਮੈਡਿਸ ਦਆਰਾ  ਕੀਤੀ ਜਾਂਦੀ ਹੈ। ਸ਼ੁਰੂ ਵਿੱਚ ਧੱਬੇ ਛੋਟੇ ਅਤੇ ਹੀਰੇ ਦੇ ਆਕਾਰ ਦੇ ਹੁੰਦੇ ਹਨ ਅਤੇ ਬਾਅਦ ਵਿੱਚ ਲੰਬੇ ਹੋ ਜਾਂਦੇ ਹਨ। ਧੱਬੇ ਆਪਸ ਵਿੱਚ ਮਿਲ ਕੇ ਪੂਰੇ ਪੱਤੇ ਨੂੰ ਸਾੜ ਸਕਦੇ ਹਨ।

ਡਾਇਆਥੇਨ ਐਮ-45 ਜਾਂ ਜ਼ਿਨੇਬ 2.0-2.5 ਗ੍ਰਾਮ ਪ੍ਰਤੀ ਲੀ. ਪਾਣੀ ਵਿੱਚ ਮਿਲਾ ਕੇ 7-10 ਦਿਨ ਦੇ ਫਾਸਲੇ ਤੇ 2-4 ਸਪਰੇਆਂ ਕਰਨ ਨਾਲ ਇਸ ਬਿਮਾਰੀ ਨੂੰ ਸ਼ੁਰੂਆਤੀ  ਸਮੇਂ ਤੇ ਹੀ ਰੋਕਿਆ ਜਾ ਸਕਦਾ ਹੈ।

 

ਫ਼ੁੱਲਾਂ ਤੋਂ ਬਾਅਦ ਟਾਂਡਿਆਂ ਦਾ ਗਲਣਾ

ਫ਼ੁੱਲਾਂ ਤੋਂ ਬਾਅਦ ਟਾਂਡਿਆਂ ਦਾ ਗਲਣਾ :- ਇਹ ਇਕ ਬਹੁਤ ਹੀ ਨੁਕਸਾਨਦਾਇਕ ਬਿਮਾਰੀ ਹੈ ਜੋ ਕਿ ਬਹੁਤ ਸਾਰੇ ਰੋਗਾਣੂਆਂ ਦੁਆਰਾ ਇਕੱਠੇ ਮਿਲ ਕੇ ਕੀਤੀ ਜਾਂਦੀ ਹੈ। ਇਹ ਜੜ੍ਹਾਂ ਸਿਰ੍ਹੇ ਅਤੇ ਤਣੇ ਦੇ ਉਸ ਹਿੱਸੇ ਤੇ ਜਿੱਥੇ ਦੋ ਗੰਢਾਂ ਮਿਲਦੀਆਂ ਹਨ, ਤੇ ਨੁਕਸਾਨ ਕਰਦੀ ਹੈ।

ਇਸ ਬਿਮਾਰੀ ਦੇ ਵੱਧ ਆਉਣ ਦੀ ਸੂਰਤ ਵਿੱਚ ਪੋਟਾਸ਼ੀਅਮ ਖਾਦ ਦੀ ਵਰਤੋਂ ਘੱਟ ਕਰੋ।