PL 891: ਇਹ ਬਿਨਾਂ ਛਿਲਕੇ ਵਾਲੀ ਕਿਸਮ ਹੈ, ਜਿਸ ਤੋਂ ਸੱਤੂ, ਫਲੇਕਸ, ਦਲੀਆ, ਆਟਾ ਆਦਿ ਬਣਾਇਆ ਜਾਂਦਾ ਹੈ। ਇਸਦੀ ਔਸਤਨ ਪੈਦਾਵਾਰ 16.8 ਕੁਇੰਟਲ ਪ੍ਰਤੀ ਏਕੜ ਹੈ।
DWRB 123: ਇਹ ਬੀਅਰ ਬਣਾਉਣ ਲਈ ਅਨੁਕੂਲ ਕਿਸਮ ਹੈ। ਇਸਦੀ ਔਸਤਨ ਪੈਦਾਵਾਰ 19.4 ਕੁਇੰਟਲ ਪ੍ਰਤੀ ਏਕੜ ਹੈ।
PL 419: ਇਹ ਕਿਸਮ ਬਰਾਨੀ ਹਲਾਤਾਂ ਲਈ ਵਧੀਆ ਹੈ । ਇਸ ਦੇ ਪੱਤੇ ਚੌੜੇ ਅਤੇ ਉਪਰ ਨੂੰ ਹੁੰਦੇ ਹਨ । ਬੂਟੇ ਦਾ ਕੱਦ 80 ਸੈਂਟੀਮੀਟਰ ਹੁੰਦਾ ਹੈ। ਇਹ ਪੀਲੀ ਕਾਂਗਿਆਰੀ ਤੇ ਧੱਬੇ ਰੋਧਕ ਹੈ। ਇਸ ਦੀ ਛਿੱਲ ਪਤਲੀ ਤੇ ਬੀਜ ਮੋਟੇ ਹੁੰਦੇ ਹਨ । ਇਹ 130 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦਾ ਔਸਤਨ ਝਾੜ 14 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
PL 172: ਇਹ ਕਿਸਮ ਸੇਂਜੂ ਅਤੇ ਦਰਮਿਆਨੇ ਉਪਜਾਊ ਖੇਤਰ ਵਿੱਚ ਬੀਜੀ ਜਾਂਦੀ ਹੈ । ਇਹ ਛੇ ਕਤਾਰ ਕਿਸਮ 80 ਸੈ:ਮੀ: ਕੱਦ ਦੀ ਹੁੰਦੀ ਹੈ । ਇਸ ਦਾ ਤਣੇ ਵਾਲਾ ਪੱਤਾ ਜਾਮਣੀ ਰੰਗ ਦਾ ਹੁੰਦਾ ਹੈ। ਦਾਣੇ ਬਰਾਬਰ ਅਤੇ ਮੋਟੇ ਅਕਾਰ ਦੇ ਹੁੰਦੇ ਹਨ । ਇਹ 124 ਦਿਨਾਂ ਵਿੱਚ ਪੱਕ ਜਾਂਦੀ ਹੈ।ਇਸ ਦਾ ਔਸਤਨ ਝਾੜ 14 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
PL 807: ਇਸ ਕਿਸਮ ਦੇ ਪੱਤੇ ਦਰਮਿਆਨੇ ਅਕਾਰ ਦੇ ਤੇ ਖੜਵੇ ਹੁੰਦੇ ਹਨ । ਇਸਦੇ ਸਿੱਟੇ ਸੰਘਣੇ ਅਤੇ ਖੜਵੇ ਹੁੰਦੇ ਹਨ ।ਇਸ ਦੇ ਦਾਣੇ ਦਰਮਿਆਨੇ ਮੋਟੇ ਅਤੇ ਹਲਕੇ ਪੀਲੇ ਰੰਗ ਦੇ ਹੁੰਦੇ ਹਨ । ਇਸ ਕਿਸਮ ਨੂੰ ਪੀਲੀ ਅਤੇ ਭੂਰੀ ਕੁੰਗੀ ਅਤੇ ਸਿੱਟਿਆ ਦੀ ਕਾਂਗਿਆਰੀ ਰੋਗ ਘੱਟ ਲੱਗਦੇ ਹਨ । ਇਹ 137 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦਾ ਔਸਤਨ ਝਾੜ 17.2 ਕੁਇੰਟਲ ਪ੍ਰਤੀ ਏਕੜ ਹੈ।
DWRUB52: ਇਸ ਕਿਸਮ ਦੀਆ ਸ਼ਾਖਾਵਾਂ ਭਰਪੂਰ ਫੁੱਟਦੀਆ ਹਨ । ਇਸ ਦਾ ਔਸਤਨ ਕੱਦ 101 ਸੈ:ਮੀ ਹੈ। ਇਸਦੇ ਸਿੱਟੇ ਸੰਘਣੇ,ਖੜਵੇ ਅਤੇ ਤੀਰ ਦੇ ਆਕਾਰ ਵਾਲੇ ਦਰਮਿਆਨੇ ਕਰੀਰਾਂ ਵਾਲੇ ਹੁੰਦੇ ਹਨ । ਇਸ ਕਿਸਮ ਨੂੰ ਪੀਲੀ ਅਤੇ ਭੂਰੀ ਕੁੰਗੀ, ਸਿੱਟਿਆ ਦਾ ਕਾਗਿਆਰੀ, ਬੰਦ ਕਾਂਗਿਆਰੀ ਅਤੇ ਝੁਲਸ ਰੋਗ ਘੱਟ ਲੱਗਦੇ ਹਨ । ਇਸ ਦਾ ਔਸਤਨ ਝਾੜ 17.3 ਕੁਇੰਟਲ ਪ੍ਰਤੀ ਏਕੜ ਹੈ।
VJM 201: ਇਹ ਦੋ ਕਤਾਰਾ ਵਾਲੀ ਕਿਸਮ ਹੈ ਅਤੇ ਪੱਤੇ ਖੜਵੇ ਹੁੰਦੇਹਨ । ਇਸ ਦਾ ਕੱਦ 118 ਸੈ:ਮੀ: ਹੈ। ਇਸਦੇ ਸਿੱਟੇ ਸੰਘਣੇ ਹੁੰਦੇ ਹਨ ।ਇਸਦੇ ਦਾਣੇ ਮੋਟੇ, ਚਿੱਟੇ ਅਤੇ ਪਤਲੀ ਛਿੱਲ ਵਾਲੇ ਹੁੰਦੇ ਹਨ । ਇਹ ਪੀਲੀ ਅਤੇ ਭੂਰੀ ਕੁੰਗੀ, ਸਿੱਟਿਆਂ ਦੀ ਕਾਂਗਿਆਰੀ ਅਤੇ ਧਾਰੀਆਂ ਦਾ ਰੋਗ ਸਹਾਰਨ ਵਾਲੀ ਕਿਸਮ ਹੈ। ਇਹ ਕਿਸਮ 135 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦਾ ਔਸਤਨ ਝਾੜ 14.8 ਕੁਇੰਟਲ ਪ੍ਰਤੀ ਏਕੜ ਹੈ।
BH 75: ਇਹ ਦਰਮਿਆਨੇ ਕੱਦ ਦੀ ਜਲਦੀ ਪੱਕਣ ਵਾਲੀ ਕਿਸਮ ਹੈ। ਇਹ ਪੀਲੀ ਕੁੰਗੀ ਰੋਧਕ ਕਿਸਮ ਹੈ। ਇਸਨੂੰ ਨਵੇਂ ਉਤਪਾਦ ਬਣਾਉਣ ਲਈ ਕੱਚੇ ਮਾਲ ਦੇ ਤੌਰ ਤੇ ਵਰਤਿਆ ਜਾਂਦਾ ਹੈ।
BH 393: ਇਹ ਕਿਸਮ ਪੰਜਾਬ ਅਤੇ ਹਰਿਆਣਾ ਰਾਜ ਵਿੱਚ ਉਗਾਉਣਯੋਗ ਹੈ। ਇਹ ਸੇਂਜੂ ਅਤੇ ਸਹੀ ਸਮੇਂ ਤੇ ਬਿਜਾਈ ਵਾਲੇ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ।
PL 426: ਇਹ ਮੱਧਮ ਕੱਦ ਦੀ ਕਿਸਮ ਹੈ, ਜੋ 125 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਸੇਂਜੂ ਇਲਾਕਿਆਂ ਵਿੱਚ ਉਗਾਉਣਯੋਗ ਕਿਸਮ ਹੈ। ਇਹ ਕਿਸਮ ਤਣੇ ਦੇ ਟੁੱਟਣ, ਪੀਲੀ ਕੁੰਗੀ, ਸਿੱਟੇ ਦੇ ਗਲਣ ਆਦਿ ਦੀ ਰੋਧਕ ਕਿਸਮ ਹੈ। ਇਸਦੇ ਦਾਣੇ ਮੋਟੇ ਹੁੰਦੇ ਹਨ। ਇਸਦਾ ਔਸਤਨ ਝਾੜ 14.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
ਹੋਰ ਰਾਜਾਂ ਦੀਆਂ ਕਿਸਮਾਂ:
RD 2035, BCU 73, DWRUB 64, RD 2503
PL 751, NARENDRA BARLEY 2, GETANJALI (K1149)