ਪੰਜਾਬ ਵਿੱਚ ਜਵੀਂ ਦੀ ਖੇਤੀ

ਆਮ ਜਾਣਕਾਰੀ

ਜਵੀਂ ਇੱਕ ਮਹੱਤਵਪੂਰਨ ਅਨਾਜ ਅਤੇ ਚਾਰੇ ਦੀ ਫਸਲ ਹੈ। ਜਵੀਂ ਦੀ ਖੇਤੀ ਕਣਕ ਦੀ ਖੇਤੀ ਦੇ ਬਿਲਕੁਲ ਸਮਾਨ ਹੁੰਦੀ ਹੈ। ਇਸ ਖਾਸ ਕਰਕੇ ਸੰਜਮੀ ਅਤੇ ਉਪ-ਊਸ਼ਣ ਕਟਬੰਦੀ ਖੇਤਰਾਂ ਵਿੱਚ ਉਗਾਈ ਜਾਂਦੀ ਹੈ। ਇਸਦੀ ਪੈਦਾਵਾਰ ਜ਼ਿਆਦਾ ਉੱਚਾਈ ਵਾਲੇ ਤਟੀ ਖੇਤਰਾਂ ਵਿੱਚ ਵੀ ਵਧੀਆ ਹੁੰਦੀ ਹੈ। ਇਹ ਆਪਣੇ ਸਿਹਤ ਸੰਬੰਧੀ ਫਾਇਦਿਆਂ ਕਾਰਣ ਕਾਫੀ ਮਸ਼ਹੂਰ ਹੈ। ਜਵੀਂ ਵਾਲਾ ਖਾਣਾ ਮਸ਼ਹੂਰ ਖਾਣਿਆਂ ਵਿੱਚ ਗਿਣਿਆ ਜਾਂਦਾ ਹੈ। ਜਵੀਂ ਵਿੱਚ ਪ੍ਰੋਟੀਨ ਅਤੇ ਰੇਸ਼ੇ ਦੀ ਭਰਪੂਰ ਮਾਤਰਾ ਹੁੰਦੀ ਹੈ। ਇਹ ਭਾਰ ਘਟਾਉਣ, ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਅਤੇ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਣ ਲਈ ਵੀ ਮਦਦ ਕਰਦਾ ਹੈ।

ਜਲਵਾਯੂ

 • Season

  Temperature

  20-30°C
 • Season

  Rainfall

  80-100 mm
 • Season

  Sowing Temperature

  20-25°C
 • Season

  Harvesting Temperature

  25-30°C
 • Season

  Temperature

  20-30°C
 • Season

  Rainfall

  80-100 mm
 • Season

  Sowing Temperature

  20-25°C
 • Season

  Harvesting Temperature

  25-30°C
 • Season

  Temperature

  20-30°C
 • Season

  Rainfall

  80-100 mm
 • Season

  Sowing Temperature

  20-25°C
 • Season

  Harvesting Temperature

  25-30°C
 • Season

  Temperature

  20-30°C
 • Season

  Rainfall

  80-100 mm
 • Season

  Sowing Temperature

  20-25°C
 • Season

  Harvesting Temperature

  25-30°C

ਮਿੱਟੀ

ਇਹ ਹਰ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ। ਵਧੀਆ ਨਿਕਾਸ ਵਾਲੀ ਚੀਕਣੀ-ਰੇਤਲੀ ਮਿੱਟੀ, ਜਿਸ ਵਿੱਚ ਜੈਵਿਕ ਤੱਤ ਹੋਣ, ਜਵੀਂ ਦੀ ਖੇਤੀ ਲਈ ਉੱਚਿਤ ਮੰਨੀ ਜਾਂਦੀ ਹੈ। ਜਵੀਂ ਦੀ ਖੇਤੀ ਲਈ 5-6.6 pH ਵਾਲੀ ਮਿੱਟੀ ਵਧੀਆ ਹੁੰਦੀ ਹੈ।

ਪ੍ਰਸਿੱਧ ਕਿਸਮਾਂ ਅਤੇ ਝਾੜ

Weston-11: ਇਹ ਕਿਸਮ  1978 ਵਿੱਚ ਪੰਜਾਬ ਵਿੱਚ ਜਾਰੀ ਕੀਤੀ ਗਈ। ਇਸ ਕਿਸਮ ਦੇ ਪੌਦਿਆਂ ਦਾ ਕੱਦ 150 ਸੈ.ਮੀ.  ਹੁੰਦਾ ਹੈ। ਇਸਦੇ ਦਾਣੇ ਲੰਬੇ ਅਤੇ ਸੁਨਹਿਰੀ ਰੰਗ ਦੇ ਵਰਗੇ ਹੁੰਦੇ ਹਨ।

Kent:
ਇਹ ਭਾਰਤ ਦੇ ਸਾਰੇ ਇਲਾਕਿਆਂ ਵਿੱਚ ਉਗਾਉਣਯੋਗ ਕਿਸਮ ਹੈ। ਇਸਦੇ ਪੌਦੇ ਦਾ ਔਸਤਨ ਕੱਦ 75-80 ਸੈ.ਮੀ. ਹੁੰਦਾ ਹੈ। ਇਹ ਕਿਸਮ ਕੁੰਗੀ, ਭੁਰੜ ਅਤੇ ਝੁਲਸ ਰੋਗ ਦੀ ਰੋਧਕ ਹੈ। ਇਸਦੀ ਚਾਰੇ ਵਜੋਂ ਔਸਤਨ ਪੈਦਾਵਾਰ 210 ਕੁਇੰਟਲ ਪ੍ਰਤੀ ਏਕੜ ਹੈ।

OL-10:
ਇਹ ਪੰਜਾਬ ਦੇ ਸਾਰੇ ਸੇਂਜੂ ਇਲਾਕਿਆਂ ਵਿੱਚ ਉਗਾਉਣਯੋਗ ਕਿਸਮ ਹੈ। ਇਸਦੇ ਬੀਜ ਦਰਮਿਆਨੇ ਆਕਾਰ ਦੇ ਹੁੰਦੇ ਹਨ। ਇਸਦੀ ਚਾਰੇ ਵਜੋਂ ਔਸਤਨ ਪੈਦਾਵਾਰ 270 ਕੁਇੰਟਲ ਪ੍ਰਤੀ ਏਕੜ ਹੈ।

OL-9:
ਇਹ ਪੰਜਾਬ ਦੇ ਸਾਰੇ ਸੇਂਜੂ ਇਲਾਕਿਆਂ ਵਿੱਚ ਉਗਾਉਣਯੋਗ ਕਿਸਮ ਹੈ। ਇਸਦੇ ਬੀਜ ਦਰਮਿਆਨੇ ਆਕਾਰ ਦੇ ਹੁੰਦੇ ਹਨ। ਇਸਦੇ ਦਾਣਿਆਂ ਦਾ ਔਸਤਨ ਝਾੜ 7 ਕੁਇੰਟਲ ਅਤੇ ਚਾਰੇ ਵਜੋਂ ਔਸਤਨ ਪੈਦਾਵਾਰ 230 ਕੁਇੰਟਲ ਪ੍ਰਤੀ ਏਕੜ ਹੈ।

OL 11: ਇਹ ਕਿਸਮ 2017  ਵਿੱਚ ਜਾਰੀ ਕੀਤੀ ਗਈ ਹੈ। ਇਸਦੀ ਔਸਤਨ ਪੈਦਾਵਾਰ 245 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ, ਇਸਦੇ ਪੌਦੇ ਪੱਤੇਵਾਲੇ, ਲੰਬੇ ਅਤੇ ਪੱਤੇ ਚੋੜੇ ਹੁੰਦੇ ਹਨ।


ਹੋਰ ਰਾਜਾਂ ਦੀਆਂ ਕਿਸਮਾਂ

Brunker-10:
ਇਹ ਤੇਜ਼ੀ ਨਾਲ ਵਧਣ ਵਾਲੀ ਚੰਗੀ, ਛੋਟੇ ਅਤੇ ਤੰਗ ਆਕਾਰ ਦੇ ਨਰਮ ਪੱਤਿਆਂ ਵਾਲੀ ਕਿਸਮ ਹੈ। ਇਹ ਸੋਕੇ ਦੀ ਰੋਧਕ ਹੈ। ਇਹ ਪੰਜਾਬ, ਦਿੱਲੀ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਇਲਾਕਿਆਂ ਵਿੱਚ ਉਗਾਈ ਜਾ ਸਕਦੀ ਹੈ।

HFO-114:
ਇਹ ਜਵੀਂ ਉਗਾਉਣ ਵਾਲੇ ਸਾਰੇ ਇਲਾਕਿਆਂ ਵਿੱਚ ਉਗਾਈ ਜਾ ਸਕਦੀ ਹੈ। ਇਹ 1974 ਵਿੱਚ ਹਿਸਾਰ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਜਾਰੀ ਕੀਤੀ ਗਈ। ਇਹ ਕਿਸਮ ਲੰਬੀ ਅਤੇ ਭੁਰੜ ਰੋਗ ਦੀ ਰੋਧਕ ਹੈ। ਇਸਦੇ ਬੀਜ ਮੋਟੇ ਹੁੰਦੇ ਹਨ ਅਤੇ ਇਸਦੇ ਦਾਣਿਆਂ ਦਾ ਔਸਤਨ ਝਾੜ 7-8 ਕੁਇੰਟਲ ਪ੍ਰਤੀ ਏਕੜ ਹੈ।

Algerian:
ਇਹ ਕਿਸਮ ਸੇਂਜੂ ਇਲਾਕਿਆਂ ਵਿੱਚ ਉਗਾਉਣਯੋਗ ਹੈ। ਪੌਦੇ ਦਾ ਔਸਤਨ ਕੱਦ 100-120 ਸੈ.ਮੀ. ਹੁੰਦਾ ਹੈ। ਇਸਦਾ ਸ਼ੁਰੂਆਤੀ ਵਿਕਾਸ ਮੱਧਮ ਹੁੰਦਾ ਹੈ ਅਤੇ ਪੱਤੇ ਹਲਕੇ ਹਰੇ ਰੰਗ ਦੇ ਹੁੰਦੇ ਹਨ।

OS-6:
ਇਹ ਭਾਰਤ ਦੇ ਸਾਰੇ ਇਲਾਕਿਆਂ ਵਿੱਚ ਉਗਾਈ ਜਾ ਸਕਦੀ ਹੈ। ਇਸਦੀ ਚਾਰੇ ਵਜੋਂ ਔਸਤਨ ਪੈਦਾਵਾਰ 210 ਕੁਇੰਟਲ ਪ੍ਰਤੀ ਏਕੜ ਹੈ।

Bundel Jai 851:
ਇਹ ਭਾਰਤ ਦੇ ਸਾਰੇ ਇਲਾਕਿਆਂ ਵਿੱਚ ਉਗਾਈ ਜਾ ਸਕਦੀ ਹੈ। ਇਸਦੀ ਹਰੇ ਚਾਰੇ ਵਜੋਂ ਔਸਤਨ ਪੈਦਾਵਾਰ 188 ਕੁਇੰਟਲ ਪ੍ਰਤੀ ਏਕੜ ਹੈ।

ਖੇਤ ਦੀ ਤਿਆਰੀ

ਖੇਤ ਨੂੰ ਨਦੀਨ-ਮੁਕਤ ਬਣਾਉਣ ਲਈ ਚੰਗੀ ਤਰ੍ਹਾਂ ਵਾਹੋ। ਵਧੀਆ ਝਾੜ ਪ੍ਰਾਪਤ ਕਰਨ ਲਈ 6-8 ਵਾਰ ਵਾਹੋ। ਜਵੀਂ ਦੀ ਫਸਲ ਜੌਂ ਅਤੇ ਕਣਕ ਦੀ ਫਸਲ ਦੇ ਮੁਕਾਬਲੇ ਜ਼ਿਆਦਾ pH ਵਾਲੀ ਮਿੱਟੀ ਨੂੰ ਸਹਿਣ ਕਰ ਸਕਦੀ ਹੈ। ਜਵੀਂ ਦੀ ਫਸਲ ਨੂੰ ਬੀਜਾਂ ਦੁਆਰਾ ਉਗਾਇਆ ਜਾਂਦਾ ਹੈ।

ਬਿਜਾਈ

ਬਿਜਾਈ ਦਾ ਸਮਾਂ
ਅਕਤੂਬਰ ਦੇ ਦੂਜੇ ਤੋਂ ਅਖੀਰਲੇ ਹਫਤੇ ਦਾ ਸਮਾਂ ਬਿਜਾਈ ਲਈ ਉਚਿੱਤ ਮੰਨਿਆ ਜਾਂਦਾ ਹੈ।

ਫਾਸਲਾ
ਕਤਾਰਾਂ ਵਿੱਚ 25-30 ਸੈ.ਮੀ. ਦਾ ਫਾਸਲਾ ਰੱਖੋ।

ਬੀਜ ਦੀ ਡੂੰਘਾਈ
ਬੀਜ ਦੀ ਡੂੰਘਾਈ 3-4 ਸੈ.ਮੀ. ਹੋਣੀ ਚਾਹੀਦੀ ਹੈ।

ਬਿਜਾਈ ਦਾ ਢੰਗ
ਇਸਦੀ ਬਿਜਾਈ ਜ਼ੀਰੋ ਟਿੱਲਰ ਮਸ਼ੀਨ ਜਾਂ ਬਿਜਾਈ ਵਾਲੀ ਮਸ਼ੀਨ ਨਾਲ ਕੀਤੀ ਜਾ ਸਕਦੀ ਹੈ।

ਬੀਜ

ਬੀਜ ਦੀ ਮਾਤਰਾ
25 ਕਿਲੋ ਬੀਜ ਪ੍ਰਤੀ ਏਕੜ ਦੀ ਵਰਤੋਂ ਕਰੋ।

ਬੀਜ ਦੀ ਸੋਧ
ਬੀਜਾਂ ਨੂੰ ਬਿਜਾਈ ਤੋਂ ਪਹਿਲਾਂ ਕਪਤਾਨ ਜਾਂ ਥੀਰਮ  3 ਗ੍ਰਾਮ ਨਾਲ ਪ੍ਰਤੀ ਕਿਲੋ ਬੀਜ ਨੂੰ ਸੋਧੋ। ਇਸ ਨਾਲ ਬੀਜਾਂ ਨੂੰ ਉੱਲੀ ਵਾਲੀਆਂ ਬਿਮਾਰੀਆਂ ਅਤੇ ਬੈਕਟੀਰੀਆ ਵਿਸ਼ਾਣੂ ਤੋਂ ਬਚਾਇਆ ਜਾ ਸਕਦਾ ਹੈ।

 

ਖਾਦਾਂ

ਖਾਦਾਂ (ਕਿਲੋ ਪ੍ਰਤੀ ਏਕੜ)

Urea SSP MOP
66 50 -

 

ਤੱਤ (ਪ੍ਰਤੀ ਕਿਲੋ ਏਕੜ)

Nitrogen Phosphorus Potash
30 8 -


ਜ਼ਮੀਨ ਦੀ ਤਿਆਰੀ ਸਮੇਂ ਖੇਤ ਵਿੱਚ ਰੂੜੀ ਦੀ ਖਾਦ ਪਾਓ। ਨਾਈਟ੍ਰੋਜਨ 30 ਕਿਲੋ (66 ਕਿਲੋ ਯੂਰੀਆ) ਅਤੇ ਫਾਸਫੋਰਸ 8 ਕਿਲੋ (50 ਕਿਲੋ ਸਿੰਗਲ ਸੁਪਰ ਫਾਸਫੇਟ) ਮਾਤਰਾ ਪ੍ਰਤੀ ਏਕੜ ਵਿੱਚ ਵਰਤੋ। ਨਾਈਟ੍ਰੋਜਨ ਦੀ ਅੱਧੀ ਮਾਤਰਾ ਅਤੇ ਫਾਸਫੋਰਸ ਦੀ ਪੂਰੀ ਮਾਤਰਾ ਬਿਜਾਈ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ, ਬਿਜਾਈ ਤੋਂ 30-40 ਦਿਨ ਬਾਅਦ ਪਾਓ।

ਨਦੀਨਾਂ ਦੀ ਰੋਕਥਾਮ

ਜੇਕਰ ਪੌਦੇ ਸਹੀ ਢੰਗ ਨਾਲ ਖੜੇ ਹੋਣ ਤਾਂ ਨਦੀਨਾਂ ਦੀ ਰੋਕਥਾਮ ਦੀ ਲੋੜ ਨਹੀਂ ਹੁੰਦੀ ਹੈ। ਜਵੀਂ ਦੀ ਫਸਲ ਵਿੱਚ ਨਦੀਨ ਘੱਟ ਪਾਏ ਜਾਂਦੇ ਹਨ। ਨਦੀਨਾਂ ਨੂੰ ਕੱਢਣ ਲਈ ਕਹੀ ਨਾਲ ਗੋਡੀ ਕਰੋ।

ਸਿੰਚਾਈ

ਜਵੀਂ ਮੁੱਖ ਤੌਰ 'ਤੇ ਬਾਰਾਨੀ ਖੇਤਰਾਂ ਦੀ ਫਸਲ ਵਜੋਂ ਉਗਾਈ ਜਾਂਦੀ ਹੈ। ਪਰ ਜੇਕਰ ਇਸ ਨੂੰ ਸਿੰਚਾਈ ਵਾਲੇ ਖੇਤਰਾਂ ਵਿੱਚ ਉਗਾਇਆ ਜਾਵੇ ਤਾਂ ਬਿਜਾਈ ਤੋਂ 25-28 ਦਿਨ ਦੇ ਫਾਸਲੇ 'ਤੇ ਦੋ ਵਾਰ ਸਿੰਚਾਈ ਕਰੋ।

ਪੌਦੇ ਦੀ ਦੇਖਭਾਲ

ਚੇਪਾ
 • ਕੀੜੇ-ਮਕੌੜੇ ਤੇ ਰੋਕਥਾਮ

ਚੇਪਾ: ਇਹ ਜਵੀਂ ਦੀ ਫਸਲ ਦਾ ਮੁੱਖ ਕੀੜਾ ਹੈ। ਇਹ ਪੌਦੇ ਦੇ ਸੈੱਲਾਂ ਦਾ ਰਸ ਚੂਸ ਲੈਂਦਾ ਹੈ। ਇਸ ਨਾਲ ਪੱਤੇ ਮੁੜ ਜਾਂਦੇ ਹਨ ਅਤੇ ਇਨ੍ਹਾਂ ਉੱਤੇ ਧੱਬੇ ਪੈ ਜਾਂਦੇ ਹਨ।

ਇਨ੍ਹਾਂ ਦੇ ਹਮਲੇ ਨੂੰ ਰੋਕਣ ਲਈ ਡਾਈਮੈਥੋਏਟ 30 ਈ ਸੀ 0.03% ਵਰਤੋ। ਸਪਰੇਅ ਕਰਨ ਤੋਂ 10-15 ਦਿਨ ਬਾਅਦ ਤੱਕ ਜਵੀਂ ਦੀ ਫਸਲ ਨੂੰ ਚਾਰੇ ਦੇ ਤੌਰ 'ਤੇ ਪਸ਼ੂਆਂ ਨੂੰ ਨਾ ਪਾਓ।

ਪੱਤਿਆਂ ਤੇ ਕਾਲੇ ਧੱਬੇ
 • ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ

ਪੱਤਿਆਂ ਤੇ ਕਾਲੇ ਧੱਬੇ: ਇਸ ਨਾਲ ਉੱਲੀ ਸੈੱਲਾਂ ਵਿੱਚ ਆਪਣੇ ਆਪ ਪੈਦਾ ਹੋ ਜਾਂਦੀ  ਹੈ। ਪੌਦਿਆਂ ਦੇ ਸਿਰਿਆਂ ਤੇ ਕੋਂਡੀਓਫੋਰਸ ਸਟੋਮੈਟਾ ਦੇ ਵਿੱਚ ਦੀ ਇੱਕ ਸਿੰਗਲ ਰਾਹ ਬਣਾ ਲੈਂਦੇ ਹਨ। ਇਹ ਫੰਗਸ ਭੂਰੇ ਰੰਗ ਤੋਂ ਕਾਲੇ ਰੰਗ ਦੀ ਹੋ ਜਾਂਦੀ ਹੈ। ਸ਼ੁਰੂਆਤੀ ਬਿਮਾਰੀ ਪੱਤਿਆਂ ਦੇ ਸਿਰਿਆਂ ਤੇ ਆਉਂਦੀ ਹੈ ਅਤੇ ਦੂਜੀ ਵਾਰ ਇਹ ਬਿਮਾਰੀ ਹਵਾ ਦੁਆਰਾ ਸੁਰਾਖਾਂ ਵਿੱਚ ਫੈਲਦੀ ਹੈ। ਇਸ ਬਿਮਾਰੀ ਦੀ ਰੋਕਥਾਮ ਲਈ ਬੀਜ ਦਾ ਉਪਚਾਰ ਕਰਨਾ ਜ਼ਰੂਰੀ ਹੈ।

ਜੜ੍ਹ ਗਲਣ

ਜੜ੍ਹ ਗਲਣ: ਇਹ ਜੜ੍ਹਾਂ ਦੇ ਵਿਸ਼ਾਣੂਆਂ ਕਾਰਨ ਹੁੰਦਾ ਹੈ। ਬਿਜਾਈ ਤੋਂ ਪਹਿਲਾਂ ਬੀਜਾਂ ਨੂੰ ਚੰਗੀ ਤਰ੍ਹਾਂ ਸੋਧਣ ਨਾਲ ਇਸ ਬਿਮਾਰੀ ਨੂੰ ਰੋਕਿਆ ਜਾ ਸਕਦਾ ਹੈ।

ਫਸਲ ਦੀ ਕਟਾਈ

ਬਿਜਾਈ ਤੋਂ 4-5 ਮਹੀਨਿਆਂ ਬਾਅਦ ਜਵੀਂ ਪੂਰੀ ਤਰ੍ਹਾਂ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ। ਦਾਣੇ ਝੜਨ ਤੋਂ ਬਚਾਉਣ ਲਈ ਅਪ੍ਰੈਲ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਕਟਾਈ ਕਰ ਲੈਣੀ ਚਾਹੀਦੀ ਹੈ।

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare