ਲੈੱਟਸ ਦੀ ਫਸਲ ਬਾਰੇ ਜਾਣਕਾਰੀ

ਆਮ ਜਾਣਕਾਰੀ

ਸਲਾਦ ਪੱਤਾ "ਅਸਟੇਰਾਸਿਆਈ" ਫੈਮਿਲੀ ਨਾਲ ਸਬੰਧ ਰੱਖਦਾ ਹੈ। ਇਸ ਨੂੰ ਸਲਾਦ ਦੀ ਫਸਲ ਵੀ ਕਿਹਾ ਜਾਂਦਾ ਹੈ ਕਿਉਕਿ ਇਸ ਦਾ ਸੇਵਨ ਕੱਚੇ ਰੂਪ ਵਿੱਚ ਕੀਤਾ ਜਾਂਦਾ ਹੈ।ਚਿਕਿਤਸਕ ਤੱਤਾਂ ਦੀ ਮੌਜੂਦਗੀ ਕਰਕੇ ਇਸ ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ। ਇਸ ਨੂੰ ਜਿਆਦਾਤਾਰ ਪੱਤਿਆਂ ਦੀ ਫਸਲ ਲੈਣ ਦੇ ਉਦੇਸ਼ ਨਾਲ ਉਗਾਇਆ ਜਾਂਦਾ ਹੈ ਪਰ ਕਈ ਵਾਰ ਇਸ ਦੀ ਖੇਤੀ ਬੀਜ ਅਤੇ ਤਣਾ  ਪ੍ਰਾਪਤ ਕਰਨ ਲਈ ਵੀ ਕੀਤੀ ਜਾਂਦੀ ਹੈ।ਇਹ ਵਿਟਾਮਿਨ ਕੇ ਅਤੇ ਕਲੋਰੋਫਿਲ ਦਾ ਚੰਗਾ ਸ੍ਰੋਤ ਹੁੰਦੀ ਹੈ। ਸਲਾਦ ਪੱਤਾ ਦੀਆਂ ਵੱਖ-ਵੱਖ ਕਿਸਮਾਂ ਵਿੱਚੋ ਗੁੱਛੇਦਾਰ ਪੱਤਿਆਂ ਨੂੰ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਕਿਉਕਿ ਇਸ ਵਿੱਚ ਲੋਹਾ, ਵਿਟਾਮਿਨ ਏ ਅਤੇ ਸੀ ਉਚਿੱਤ ਮਾਤਰਾ ਵਿੱਚ ਹੁੰਦੇ ਹਨ।ਵਿਸ਼ਵ ਵਿੱਚ ਚੀਨ ਸਲਾਦ ਦਾ ਸੱਭ ਤੋਂ ਵੱਡਾ ਉਤਪਾਦਕ ਦੇਸ਼ ਹੈ।

 • Season

  Temperature

  20-30°C
 • Season

  Sowing Temperature

  25-30°C
 • Season

  Harvesting Temperature

  20-28°C
 • Season

  Rainfall

  100-150cm

ਜਲਵਾਯੂ

 • Season

  Temperature

  20-30°C
 • Season

  Sowing Temperature

  25-30°C
 • Season

  Harvesting Temperature

  20-28°C
 • Season

  Rainfall

  100-150cm
 • Season

  Temperature

  20-30°C
 • Season

  Sowing Temperature

  25-30°C
 • Season

  Harvesting Temperature

  20-28°C
 • Season

  Rainfall

  100-150cm
 • Season

  Temperature

  20-30°C
 • Season

  Sowing Temperature

  25-30°C
 • Season

  Harvesting Temperature

  20-28°C
 • Season

  Rainfall

  100-150cm

ਮਿੱਟੀ

ਇਹ ਕਿਸਮ ਕਈ ਤਰਾਂ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ ਪਰ ਇਹ ਰੇਤਲੀ ਚੀਕਣੀ ਅਤੇ ਖਾਰੀ ਚੀਕਣੀ ਮਿੱਟੀ ਵਿੱਚ ਜਿਆਦਾ ਪੈਦਾਵਾਰ ਦਿੰਦੀ ਹੈ। ਇਸ ਤੋਂ ਇਲਾਵਾ ਮਿੱਟੀ ਵਿੱਚ ਜੈਵਿਕ ਪਦਾਰਥ , ਨਾਈਟ੍ਰੋਜਨ ਅਤੇ ਪੋਟਾਸ਼ੀਅਮ ਸਹੀ ਮਾਤਰਾ ਵਿੱਚ ਹੋਣੀ ਚਾਹੀਦੀ ਹੈ।ਫਸਲ ਦੇ ਵਧੀਆ ਵਿਕਾਸ ਲਈ ਮਿੱਟੀ ਦੀ pH 6 - 6.8 ਤੱਕ ਹੋਣੀ ਚਾਹੀਦੀ ਹੈ। ਇਸ ਦੀ ਖੇਤੀ ਦੇ ਲਈ ਜਿਆਦਾ ਪਾਣੀ ਰੋਕਣ ਵਾਲੀ ਮਿੱਟੀ ਠੀਕ ਨਹੀ ਹੁੰਦੀ।
 

ਪ੍ਰਸਿੱਧ ਕਿਸਮਾਂ ਅਤੇ ਝਾੜ

ਸਲਾਦ ਪੱਤਾ ਦੀਆਂ ਕਿਸਮਾਂ

1) Butter heads: ਇਹ ਕਿਸਮ ਬਿਜਾਈ ਤੋਂ 45-55 ਦਿਨਾਂ ਬਾਅਦ ਕਟਾਈ ਲਈ ਤਿਆਰ ਹੋ ਜਾਂਦੀ ਹੈ।

2) Crisp head : ਇਹ ਕਿਸਮ ਬਿਜਾਈ ਤੋਂ 70-100 ਦਿਨਾਂ ਬਾਅਦ ਕਟਾਈ ਲਈ ਤਿਆਰ ਹੋ ਜਾਂਦੀ ਹੈ।

3) Loose Leaves: ਇਹ ਕਿਸਮ ਬਿਜਾਈ ਤੋਂ 45-55 ਦਿਨਾਂ ਬਾਅਦ ਕਟਾਈ ਲਈ ਤਿਆਰ ਹੋ ਜਾਂਦੀ ਹੈ।

4) Romaine : ਇਹ ਕਿਸਮ ਬਿਜਾਈ ਤੋਂ 75-85 ਦਿਨਾਂ ਬਾਅਦ ਕਟਾਈ ਲਈ ਤਿਆਰ ਹੋ ਜਾਂਦੀ ਹੈ।

Punjab Lettuce 1: ਇਸ ਦੀਆਂ ਪੱਤੀਆਂ ਕਰਾਰੀ, ਚਮਕਦਾਰ ਅਤੇ ਹਲਕੇ ਹਰੇ ਰੰਗ ਦੀਆਂ ਹੁੰਦੀਆਂ  ਹਨ। ਇਹ ਕਿਸਮ ਬਿਜਾਈ ਤੋਂ 45 ਦਿਨਾਂ ਬਾਅਦ ਕਟਾਈ ਲਈ ਤਿਆਰ ਹੋ ਜਾਂਦੀ ਹੈ।ਇਸ ਦੇ ਹਰੇ ਪੱਤਿਆਂ ਦੀ ਔਸਤਨ ਪੈਦਾਵਾਰ 35 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।

ਹੋਰ ਰਾਜਾਂ ਦੀਆ ਕਿਸਮਾਂ:

L S 1, L S 2, Iceberg, Bogampo, Great Lakes

ਖੇਤ ਦੀ ਤਿਆਰੀ

ਮਿੱਟੀ ਦੇ ਭੁਰਭੁਰਾ ਹੋਣ ਤੱਕ ਖੇਤ ਨੂੰ  2-3 ਵਾਰ ਵਾਹੋ। ਪੋਸ਼ਣ ਤੱਤਾਂ ਦਾ ਪਤਾ ਲਗਾਉਣ ਲਈ ਮਿੱਟੀ ਦੀ ਜਾਂਚ ਕਰਵਾਓ ਜੇਕਰ ਮਿੱਟੀ ਵਿੱਚ ਪੋਸ਼ਣ ਤੱਤਾਂ ਦੀ ਕਮੀਂ ਹੈ ਤਾਂ ਮਿੱਟੀ ਦੀ ਜਾਂਚ ਦੇ ਆਧਾਰ ਤੇ ਸੂਖਮ ਪੋਸ਼ਣ ਤੱਤਾਂ ਦੀ ਵਰਤੋ ਕਰੋ।

ਬਿਜਾਈ

ਬਿਜਾਈ ਦਾ ਸਮਾਂ
ਮੱਧ ਸਤੰਬਰ ਤੋਂ ਮੱਧ ਨਵੰਬਰ ਦੇ ਮਹੀਨੇ ਵਿੱਚ ਨਰਸਰੀ ਤਿਆਰ ਕਰੋ। ਨਰਸਰੀ ਵਿੱਚ ਬੀਜੇਂ ਗਏ ਬੀਜਾਂ ਦਾ ਫਾਸਲਾ 15-20 ਸੈ:ਮੀ: ਰੱਖੋ। ਬੀਜ ਪੁੰਗਰਣ ਲਈ 3-4 ਦਿਨ ਦਾ ਸਮਾਂ ਲੈਦੇ ਹਨ।ਪੁੰਗਰਣ ਤੋਂ ਬਾਅਦ ਸਲਾਦ ਪੱਤਾ ਨੂੰ ਸੂਰਜ ਦੀ ਰੋਸ਼ਨੀ ਵਿੱਚ ਹਰ ਦਿਨ ਸਵੇਰ ਦੇ ਸਮੇਂ 3-4 ਘੰਟਿਆਂ ਲਈ ਰੱਖੋ। ਜਦੋਂ ਬੀਜ 4-6 ਹਫਤੇ ਪੁਰਾਣੇ ਹੋ ਜਾਣ ਤਾਂ ਇਹਨਾਂ ਨੂੰ ਖੇਤ ਵਿੱਚ ਬੀਜ ਦਿਓ।

ਫਾਸਲਾ
ਬੀਜਾਂ ਨੂੰ ਖੇਤ ਵਿੱਚ ਬੀਜਣ ਸਮੇਂ ਕਤਾਰ ਤੋਂ ਕਤਾਰ ਦਾ ਫਾਸਲਾ 45  ਸੈ:ਮੀ: ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 30 ਸੈ:ਮੀ:ਰੱਖੋ।

ਬੀਜ ਦੀ ਡੂੰਘਾਈ
ਬਿਜਾਈ ਲਈ ਬੀਜ ਦੀ ਡੂੰਘਾਈ 2-4  ਸੈ:ਮੀ: ਹੋਣੀ ਚਾਹੀਦੀ ਹੈ।

ਬਿਜਾਈ ਦਾ ਢੰਗ
ਇਸ ਦੀ ਬਿਜਾਈ ਪਨੀਰੀ ਲਗਾ ਕੇ ਕੀਤੀ ਜਾਂਦੀ ਹੈ।

ਬੀਜ

ਬੀਜ ਦੀ ਮਾਤਰਾ
ਇੱਕ ਏਕੜ ਦੀ ਪਨੀਰੀ ਤਿਆਰ ਕਰਨ ਲਈ, 2 ਮਰਲੇ ਵਿੱਚ 400 ਗ੍ਰਾਮ ਬੀਜ ਬੀਜੋ।
 

ਖਾਦਾਂ

ਖਾਦਾਂ ( ਕਿਲੋ ਪ੍ਰਤੀ ਏਕੜ)

UREA SSP MURIATE OF POTASH
55 75 #

 

ਤੱਤ ( ਕਿਲੋ ਪ੍ਰਤੀ ਏਕੜ)

NITROGEN PHOSPHORUS POTASH
25 12 #

 

ਚੰਗੀ ਤਰਾਂ ਗਲੀ ਸੜੀ ਰੂੜੀ ਦੀ ਖਾਦ 15 ਟਨ ਪ੍ਰਤੀ ਏਕੜ ਅਤੇ ਨਾਈਟ੍ਰੋਜਨ 25 ਕਿੱਲੋ ( ਯੂਰੀਆ 55 ਕਿੱਲੋ), ਫਾਸਫੋਰਸ 12 ਕਿੱਲੋ ( ਸੁਪਰ ਫਾਸਫੇਟ 75 ਕਿੱਲੋ) ਪ੍ਰਤੀ ਏਕੜ ਵਿੱਚ ਪਾਓ।ਪੌਦਾ ਲਗਾਉਣ ਤੋ ਪਹਿਲਾਂ ਫਾਸਫੋਰਸ ਦੀ ਸਾਰੀ ਮਾਤਰਾ ਅਤੇ ਨਾਈਟ੍ਰੋਜਨ ਦੀ ਅੱਧੀ ਮਾਤਰਾ ਪਾਓ। ਬਾਕੀ ਬਚੀ ਨਾਈਟ੍ਰੋਜਨ ਨੂੰ ਪੌਦਾ ਲਗਾਉਣ ਤੋ 6 ਹਫਤੇ ਬਾਅਦ ਬਾਅਦ ਪਾਓ। 

ਸਿੰਚਾਈ

ਪੌਦਾ ਲਗਾਉਣ ਤੋ 48 ਘੰਟੇ ਪਹਿਲਾਂ ਨਰਸਰੀ ਬੈਡ ਦੀ ਸਿੰਚਾਈ ਬੰਦ ਕਰ ਦਿਓ। ਪੌਦਾ ਲਗਾਉਣ ਤੋ 30 ਮਿੰਟ ਪਹਿਲਾ ਚੰਗੀ ਤਰਾਂ ਸਿੰਚਾਈ ਕਰੋ। ਜੋ ਕਿ ਪੌਦੇ ਨੂੰ ਅਸਾਨੀ ਨਾਲ ਬਾਹਰ ਨਿੱਕਲਣ ਵਿੱਚ ਮੱਦਦ ਕਰਦਾ ਹੈ। ਪੌਦਾ ਲਗਾਉਣ ਤੋਂ ਤੁਰੰਤ ਬਾਅਦ ਸਿੰਚਾਈ ਕਰੋ। ਹਲਕੀ ਮਿੱਟੀ ਵਿੱਚ 5-6 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ ਅਤੇ ਭਾਰੀ ਮਿੱਟੀ ਵਿੱਚ 8-10 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ।

ਪੌਦੇ ਦੀ ਦੇਖਭਾਲ

ਚੇਪਾ
 • ਕੀੜੇ-ਮਕੌੜੇ ਤੇ ਰੋਕਥਾਮ

ਚੇਪਾ : ਜੇਕਰ ਰਸ ਚੂਸਣ ਵਾਲੇ ਕੀੜੇ ਜਿਵੇਂ ਕਿ ਚੇਪੇ ਦਾ ਹਮਲਾ ਦਿਖੇ ਤਾਂ ਇਮੀਡਾਕਲੋਪਰਿਡ 17.8 ਐਸ ਐਲ 60 ਮਿ:ਲੀ ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ। 
 

ਧੱਬੇ ਅਤੇ ਚਿਤਕਬਰਾ ਰੋਗ
 • ਬਿਮਾਰੀਆਂ ਤੇ ਰੋਕਥਾਮ

ਧੱਬੇ ਅਤੇ ਚਿਤਕਬਰਾ ਰੋਗ : ਧੱਬਾ ਰੋਗ ਦੀ ਪ੍ਰਤੀਰੋਧਕ ਕਿਸਮ ਦੀ ਵਰਤੋ ਕਰੋ। ਚਿਤਕਬਰਾ ਰੋਗ ਬੀਜ ਤੋ ਪੈਦਾ ਹੋਣ ਵਾਲੀ ਬਿਮਾਰੀ ਹੈ ਇਸ ਲਈ ਸਲਾਦ ਪੱਤਾ ਦੀ ਖੇਤੀ ਲਈ ਇਸ ਬਿਮਾਰੀ ਤੋਂ ਰਹਿਤ ਬੀਜਾਂ ਦਾ ਪ੍ਰਯੋਗ ਕਰੋ।

ਫਸਲ ਦੀ ਕਟਾਈ

ਜਦੋਂ ਪੱਤਾ ਪੂਰੀ ਤਰਾਂ ਨਾਲ ਵਿਕਸਿਤ ਹੋ ਜਾਂਦਾ ਹੈ ਅਤੇ ਵੇਚਣ ਯੋਗ ਹੋ ਜਾਂਦਾ ਹੈ ਉਦੋ ਉਸ ਦੀ ਕਟਾਈ ਕੀਤੀ ਜਾਂਦੀ ਹੈ। ਨਰਮ ਪੱਤੀਆ ਪੱਤਿਆਂ ਨੂੰ ਇੱਕ ਹਫਤੇ ਦੇ ਫਾਸਲੇ ਤੇ ਕੱਟਿਆ ਜਾ ਸਕਦਾ ਹੈ। ਮਾਰਚ ਦੇ ਅਖੀਰ ਅਤੇ ਅਪ੍ਰੈਲ ਦੇ ਸ਼ੁਰੂ ਵਿੱਚ ਫਸਲ ਦੀ ਕਟਾਈ ਬੰਦ ਕਰ ਦੇਣੀ ਚਾਹੀਦੀ ਹੈ, ਇਸ ਦੇ ਪੱਤੇ ਦੁਧੀਆ ਆਕਾਰ ਵਿੱਚ ਆ ਜਾਂਦੇ ਹਨ।ਬੀਜ ਪ੍ਰਾਪਤ ਕਰਨ ਲਈ ਫਸਲ ਦੀ ਕਟਾਈ ਮਈ ਮਹੀਨੇ ਵਿੱਚ ਖਤਮ ਕਰ ਦੇਣੀ ਚਾਹੀਦੀ ਹੈ। ਇਹ 50 ਕਿੱਲੋ ਪ੍ਰਤੀ ਏਕੜ ਬੀਜ ਦਿੰਦੀ ਹੈ।
ਸਿਰੇ ਵਾਲੀ ਕਿਸਮ ਦੇ ਲਈ, ਜਦੋਂ ਸਿਰੇ ਪੂਰੀ ਤਰਾਂ ਨਾਲ ਵਿਕਸਿਤ ਹੋ ਜਾਣ ਉਦੋ ਫਸਲ ਦੀ ਕਟਾਈ ਕਰੋ। ਕਟਾਈ ਹੱਥਾਂ ਨਾਲ ਮਿੱਟੀ ਦੇ ਨੇੜਿਉ ਪੌਦੇ ਨੂੰ ਕੱਟ ਕੇ ਕੀਤੀ ਜਾਂਦੀ ਹੈ।
ਫਸਲ ਦੀ ਕਟਾਈ ਸਵੇਰ ਦੇ ਸਮੇਂ ਕਰਨੀ ਚਾਹੀਦੀ ਹੈ। ਇਸ ਨਾਲ ਪੱਤੇ ਤਾਜ਼ੇ ਰਹਿਣਗੇ।

ਕਟਾਈ ਤੋਂ ਬਾਅਦ

ਕਟਾਈ ਤੋਂ ਬਾਅਦ ਪੱਤਿਆਂ ਨੂੰ ਉਹਨਾਂ ਦੇ ਆਕਾਰ ਅਨੁਸਾਰ  ਛਾਂਟ ਲਓ। ਉਸ ਤੋ ਬਾਅਦ ਸਲਾਦ ਪੱਤਾ ਨੂੰ ਬਕਸਿਆਂ ਅਤੇ ਡੱਬਿਆਂ ਵਿੱਚ ਪੈਕ ਕੀਤਾ ਜਾਂਦਾ ਹੈ । ਸਲਾਦ ਪੱਤਾ ਨੂੰ ਤਿੰਨ ਹਫਤਿਆਂ  ਲਈ 4 -5° ਸੈਲਸੀਅਸ ਅਤੇ 95% ਨਮੀ ਤੇ ਸਟੋਰ ਕਰਕੇ ਰੱਖ ਸਕਦੇ ਹਾਂ।

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare