ਸੈਲੇਰੀ ਉਤਪਾਦਨ

ਆਮ ਜਾਣਕਾਰੀ

ਕਰਨੌਲੀ ਦਾ ਬੋਟਨੀਕਲ ਨਾਮ ਏਪੀਅਮ ਗਰੇਵਿਓਲੈਂਸ ਹੈ ਅਤੇ ਇਸਨੂੰ ਸੈਲੇਰੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸਨੂੰ ਇਸ ਤੋਂ ਤਿਆਰ ਹੋਣ ਵਾਲੀਆਂ ਦਵਾਈਆਂ ਕਾਰਨ ਵੀ ਜਾਣਿਆ ਜਾਂਦਾ ਹੈ। ਸੈਲੇਰੀ ਦੀ ਵਰਤੋਂ ਜੋੜਾਂ ਦਾ ਦਰਦ, ਸਿਰ ਦਰਦ, ਘਬਰਾਹਟ, ਗਠੀਆ, ਭਾਰ ਘਟਣਾ, ਖੂਨ ਸਾਫ ਕਰਨਾ ਆਦਿ ਲਈ ਕੀਤੀ ਜਾਂਦੀ ਹੈ। ਇਸ ਵਿੱਚ ਵਿਟਾਮਿਨ ਸੀ, ਵਿਟਾਮਿਨ ਕੇ, ਵਿਟਾਮਿਨ ਬੀ6, ਫੋਲੇਟ ਅਤੇ ਪੋਟਾਸ਼ੀਅਮ ਭਾਰੀ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਹ ਐਨਹਰਬੇਸਿਅਸ ਕਿਸਮ ਦਾ ਪੌਦਾ ਹੈ, ਜਿਸਦੀ ਡੰਡੀ ਦੀ ਔਸਤਨ ਉੱਚਾਈ 10-14 ਇੰਚ ਹੁੰਦੀ ਹੈ ਅਤੇ ਫੁੱਲਾਂ ਦਾ ਰੰਗ ਚਿੱਟਾ ਹੁੰਦਾ ਹੈ। ਇਸਦੇ ਤਣੇ ਹਲਕੇ ਹਰੇ ਰੰਗ ਦੇ ਹੁੰਦੇ ਹਨ ਅਤੇ ਇਸ ਨਾਲ 7-18 ਸੈ.ਮੀ. ਲੰਬੇ ਪੱਤੇ ਹੁੰਦੇ ਹਨ। ਪੱਤਿਆਂ ਤੋਂ ਹਰੇ ਚਿੱਟੇ ਰੰਗ ਦੇ ਫੁੱਲ ਪੈਦਾ ਹੁੰਦੇ ਹਨ, ਜੋ ਫਲ ਪੈਦਾ ਕਰਦੇ ਹਨ ਅਤੇ ਬਾਅਦ ਵਿੱਚ ਇਹੀ ਫਲ ਬੀਜ ਵਿੱਚ ਬਦਲ ਜਾਂਦੇ ਹਨ, ਜਿਨ੍ਹਾਂ ਦਾ ਦੀ ਲੰਬਾਈ 1-2 ਮਿ.ਮੀ. ਹੁੰਦੀ ਹੈ ਅਤੇ ਰੰਗ ਹਰਾ-ਭੂਰਾ ਹੁੰਦਾ ਹੈ। ਇਸ ਤੋਂ ਮੁਰੱਬਾ, ਸਲਾਦ ਅਤੇ ਸੂਪ ਤਿਆਰ ਕੀਤਾ ਜਾਂਦਾ ਹੈ। ਇਹ ਜ਼ਿਆਦਾਤਰ ਮੈਡੀਟੇਰੈਨੀਅਨ ਖੇਤਰਾਂ ਵਿੱਚ, ਦੱਖਣੀ ਏਸ਼ੀਆ ਦੇ ਪਹਾੜੀ ਇਲਾਕਿਆਂ ਵਿੱਚ, ਯੂਰਪ ਅਤੇ ਉੱਤਰੀ ਅਮਰੀਕਾ ਦੇ ਦਲਦਲੀ ਖੇਤਰਾਂ ਅਤੇ ਭਾਰਤ ਦੇ ਕੁੱਝ ਖੇਤਰਾਂ ਵਿੱਚ ਪਾਈ ਜਾਂਦੀ ਹੈ। ਪੱਛਮੀ ਉੱਤਰ ਪ੍ਰਦੇਸ਼ ਵਿੱਚ ਲਾਡਵਾ ਅਤੇ ਸਹਾਰਨਪੁਰ ਜ਼ਿਲ੍ਹੇ, ਹਰਿਆਣਾ ਅਤੇ ਪੰਜਾਬ ਦੇ ਅੰਮ੍ਰਿਤਸਰ, ਗੁਰਦਾਸਪੁਰ ਅਤੇ ਜਲੰਧਰ ਜ਼ਿਲ੍ਹੇ ਮੱਖ ਸੈਲੇਰੀ ਉਗਾਉਣ ਵਾਲੇ ਖੇਤਰ ਹਨ।

ਜਲਵਾਯੂ

 • Season

  Temperature

  12-30°C
 • Season

  Rainfall

  100cm
 • Season

  Sowing Temperature

  25-30°C
 • Season

  Harvesting Temperature

  12 - 18°C
 • Season

  Temperature

  12-30°C
 • Season

  Rainfall

  100cm
 • Season

  Sowing Temperature

  25-30°C
 • Season

  Harvesting Temperature

  12 - 18°C
 • Season

  Temperature

  12-30°C
 • Season

  Rainfall

  100cm
 • Season

  Sowing Temperature

  25-30°C
 • Season

  Harvesting Temperature

  12 - 18°C
 • Season

  Temperature

  12-30°C
 • Season

  Rainfall

  100cm
 • Season

  Sowing Temperature

  25-30°C
 • Season

  Harvesting Temperature

  12 - 18°C

ਮਿੱਟੀ

ਇਹ ਬਹੁਤ ਤਰ੍ਹਾਂ ਦੀਆਂ ਵਧੀਆ ਨਿਕਾਸ ਵਾਲੀਆਂ ਮਿੱਟੀਆਂ ਜਿਵੇਂ ਕਿ ਰੇਤਲੀ ਦੋਮਟ ਤੋਂ ਚੀਕਣੀ, ਕਾਲੀ ਮਿੱਟੀ ਅਤੇ ਲਾਲ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ। ਇਹ ਜੈਵਿਕ ਤੱਤਾਂ ਵਾਲੀ ਦੋਮਟ ਮਿੱਟੀ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ। ਇਸਨੂੰ ਪਾਣੀ ਸੋਖਣ ਵਾਲੀ, ਖਾਰੀ ਅਤੇ ਲੂਣੀ ਮਿੱਟੀ ਵਿੱਚ ਨਾ ਉਗਾਓ। ਇਸਦੀ ਖੇਤੀ ਲਈ ਮਿੱਟੀ ਨੂੰ 5.6 ਤੋਂ ਜ਼ਿਆਦਾ pH ਦੀ ਲੋੜ ਹੁੰਦੀ ਹੈ।

ਪ੍ਰਸਿੱਧ ਕਿਸਮਾਂ ਅਤੇ ਝਾੜ

Punjab Celery 1: ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਤਿਆਰ ਕੀਤੀ ਗਈ ਪਹਿਲੀ ਕਿਸਮ ਹੈ।ਇਸਦੇ ਬੀਜ ਭੂਰੇ ਰੰਗ ਦੇ ਹੁੰਦੇ ਹਨ। ਫੁੱਲਾਂ ਵਾਲੀ ਕਿਸਮ ਪਨੀਰੀ ਲਗਾਉਣ ਤੋਂ 140-150 ਦਿਨਾਂ ਬਾਅਦ ਤਿਆਰ ਹੋ ਜਾਂਦੀ ਹੈ। ਇਸਦੀ ਔਸਤਨ ਪੈਦਾਵਾਰ ਬੀਜਾਂ ਦੇ ਰੂਪ ਵਿੱਚ 4.46 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। ਇਸ ਵਿੱਚ ਕੁੱਲ ਤੇਲ ਦੀ ਮਾਤਰਾ 20.1% ਹੁੰਦੀ ਹੈ।

RRL-85-1: ਇਹ ਖੇਤਰੀ ਖੋਜ ਲੈਬੋਰਟਰੀ, ਜੰਮੂ ਦੁਆਰਾ ਤਿਆਰ ਕੀਤੀ ਗਈ ਹੈ। ਇਹ 2-3% ਪੀਲਾ ਪਰਿਵਰਤਨਸ਼ੀਲ ਤੇਲ ਪੈਦਾ ਕਰਦੀ ਹੈ।

Standard bearer: ਇਹ ਕਿਸਮ ਆਈ ਏ ਆਰ ਆਈ, ਨਵੀਂ ਦਿੱਲੀ ਦੁਆਰਾ ਤਿਆਰ ਕੀਤੀ ਗਈ ਹੈ। ਇਹ ਸਲਾਦ ਲਈ ਵਰਤੀ ਜਾਂਦੀ ਹੈ।

Wright grove giant: ਇਹ ਕਿਸਮ ਆਈ ਏ ਆਰ ਆਈ, ਨਵੀਂ ਦਿੱਲੀ ਦੁਆਰਾ ਤਿਆਰ ਕੀਤੀ ਗਈ ਹੈ। ਇਹ ਸਲਾਦ ਲਈ ਵਰਤੀ ਜਾਂਦੀ ਹੈ।

Fordhook Emperor: ਇਹ ਲੇਟ ਪੱਕਣ ਵਾਲੀ ਕਿਸਮ ਹੈ ਅਤੇ ਇਸਦੇ ਸ਼ੁਰੂਆਤੀ ਪੱਤੇ ਛੋਟੇ, ਸਖਤ ਅਤੇ ਸੰਘਣੇ ਚਿੱਟੇ ਰੰਗ ਦੇ ਹੁੰਦੇ ਹਨ।

Giant Pascal: ਇਹ ਸਰਦੀਆਂ ਵਿੱਚ ਵਧੀਆ ਪੈਦਾ ਹੁੰਦੀ ਹੈ। ਇਸਦਾ ਕੱਦ 5-6  ਸੈ.ਮੀ. ਹੁੰਦਾ ਹੈ।

ਖੇਤ ਦੀ ਤਿਆਰੀ

ਕਰਨੌਲੀ ਦੀ ਖੇਤੀ ਲਈ, ਭੁਰਭੁਰੀ ਅਤੇ ਸਮਤਲ ਮਿੱਟੀ ਦੀ ਲੋੜ ਹੁੰਦੀ ਹੈ। ਮਿੱਟੀ ਨੂੰ ਚੰਗੇ ਸਤਰ ਤੇ ਲਿਆਉਣ ਲਈ 4-5 ਵਾਰ ਹੱਲ਼ ਵਾਹੋ ਅਤੇ ਹਰੇਕ ਵਹਾਈ ਤੋਂ ਬਾਅਦ ਸੁਹਾਗਾ ਫੇਰੋ। ਕਰਨੌਲੀ ਦੀ ਪਨੀਰੀ ਤਿਆਰ ਕੀਤੇ ਨਰਸਰੀ ਬੈੱਡਾਂ ਤੇ ਲਾਈ ਜਾਂਦੀ ਹੈ।

ਬਿਜਾਈ

ਬਿਜਾਈ ਦਾ ਸਮਾਂ
ਜਿਵੇਂ ਕਿ ਇਹ ਹਾੜੀ ਦੀ ਫਸਲ ਹੈ, ਤਾਂ ਅੱਧ-ਸਤੰਬਰ ਤੋਂ ਅੱਧ-ਅਕਤੂਬਰ ਤੱਕ ਨਰਸਰੀ ਤਿਆਰ ਹੋਣੀ ਚਾਹੀਦੀ ਹੈ।

ਫਾਸਲਾ
ਪਨੀਰੀ 45x25 ਸੈ.ਮੀ. ਦੇ ਫਾਸਲੇ ਤੇ ਲਾਓ।

ਬੀਜ ਦੀ ਡੂੰਘਾਈ
ਬੀਜ ਨੂੰ 2-4 ਸੈ.ਮੀ. ਦੀ ਡੂੰਘਾਈ ਤੇ ਬੀਜੋ।

ਬਿਜਾਈ ਦਾ ਢੰਗ
ਪਨੀਰੀ ਬੀਜਣ ਤੋਂ 60-70 ਦਿਨਾਂ ਬਾਅਦ ਮੁੱਖ ਖੇਤ ਵਿੱਚ ਬੀਜੀ ਜਾਂਦੀ ਹੈ।

ਬੀਜ

ਬੀਜ ਦੀ ਮਾਤਰਾ
ਖੁੱਲੇ ਪਰਾਗਣ ਵਾਲੀਆਂ ਕਿਸਮਾਂ ਲਈ 400 ਗ੍ਰਾਮ ਪ੍ਰਤੀ ਏਕੜ ਦੀ ਵਰਤੋਂ ਕਰੋ।

ਪਨੀਰੀ ਦੀ ਸਾਂਭ-ਸੰਭਾਲ ਅਤੇ ਰੋਪਣ

ਬਿਜਾਈ ਤੋਂ ਪਹਿਲਾਂ ਕੈਲਸ਼ੀਅਮ ਅਮੋਨੀਅਮ ਅਤੇ ਸਿੰਗਲ ਸੁਪਰ-ਫਾਸਫੇਟ ਦੇ 150 ਗ੍ਰਾਮ ਮਿਸ਼ਰਣ ਨੂੰ ਬੈੱਡਾਂ ਤੇ ਪਾਓ। 8x1.25 ਮੀਟਰ ਲੰਬੇ ਅਤੇ ਲੋੜੀਂਦੀ ਚੌੜਾਈ ਵਾਲੇ ਬੈੱਡਾਂ ਤੇ ਬੀਜਾਂ ਨੂੰ ਬੀਜੋ। ਬਿਜਾਈ ਤੋਂ ਬਾਅਦ ਬੈੱਡਾਂ ਨੂੰ ਰੂੜੀ ਦੀ ਖਾਦ ਨਾਲ ਢੱਕ ਦਿਓ ਅਤੇ ਮਿੱਟੀ ਵਿੱਚ ਚੰਗੀ ਤਰ੍ਹਾਂ ਮਿਲਾ ਦਿਓ। ਬਿਜਾਈ ਤੋਂ ਤੁਰੰਤ ਬਾਅਦ ਫੁਹਾਰੇ (ਸਪਰਿੰਕਲਰ) ਨਾਲ ਸਿੰਚਾਈ ਕਰਨੀ ਜ਼ਰੂਰੀ ਹੈ।

ਬਿਜਾਈ ਤੋਂ 12-15 ਦਿਨ ਬਾਅਦ ਬੀਜ ਪੁੰਗਰਨੇ ਸ਼ੁਰੂ ਹੋ ਜਾਂਦੇ ਹਨ। ਪੁੰਗਰਾਅ ਸ਼ੁਰੂ ਹੋਣ ਸਮੇਂ, ਪੁੰਗਰਾਅ ਦੇ ਪਹਿਲੇ ਪੰਦਰਵਾੜੇ ਕੈਲਸ਼ੀਅਮ ਅਮੋਨੀਅਮ ਨਾਈਟ੍ਰੇਟ ਹਰੇਕ ਬੈੱਡ ਤੇ ਪਾਓ। ਪੌਦੇ ਦੇ ਵਧੀਆ ਆਕਾਰ ਲਈ ਇੱਕ ਮਹੀਨੇ ਦੇ ਫਾਸਲੇ ਤੇ ਹਰੇਕ ਬੈੱਡ ਤੇ ਕੈਲਸ਼ੀਅਮ ਅਮੋਨੀਅਮ ਨਾਈਟ੍ਰੇਟ 100 ਗ੍ਰਾਮ ਹਰੇਕ ਬੈੱਡ ਤੇ ਪਾਓ।

ਪਨੀਰੀ ਵਾਲੇ ਪੌਦੇ ਰੋਪਣ ਲਈ 60-70 ਦਿਨਾਂ ਵਿੱਚ ਤਿਆਰ ਹੋ ਜਾਂਦੇ ਹਨ। ਪਨੀਰੀ ਪੁੱਟਣ ਤੋਂ ਪਹਿਲਾਂ ਬੈੱਡਾਂ ਨੂੰ ਹਲਕਾ ਪਾਣੀ ਲਗਾ ਦਿਓ, ਤਾਂ ਜੋ ਪੌਦਿਆਂ ਨੂੰ ਆਸਾਨੀ ਨਾਲ ਪੁੱਟਿਆ ਜਾ ਸਕੇ। ਰੋਪਣ ਆਮ ਤੌਰ ਤੇ ਅੱਧ-ਨਵੰਬਰ ਤੋਂ ਅੰਤ-ਦਸੰਬਰ ਤੱਕ ਕੀਤਾ ਜਾਂਦਾ ਹੈ।

ਖਾਦਾਂ

ਖਾਦਾਂ(ਕਿਲੋ ਪ੍ਰਤੀ ਏਕੜ)

UREA SSP MURIATE OF POTASH
90 35 #

 

ਤੱਤ(ਕਿਲੋ ਪ੍ਰਤੀ ਏਕੜ)

NITROGEN PHOSPHORUS POTASH
40 16 #

 
ਜ਼ਮੀਨ ਦੀ ਤਿਆਰੀ ਸਮੇਂ, ਰੂੜੀ ਦੀ ਖਾਦ ਜਾਂ ਕੰਪੋਸਟ ਖਾਦ 15 ਰੇੜੀਆਂ ਪ੍ਰਤੀ ਏਕੜ ਪਾਓ ਅਤੇ ਮਿੱਟੀ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਿਓ। ਨਾਈਟ੍ਰੋਜਨ 40 ਕਿਲੋ(ਯੂਰੀਆ 90 ਕਿਲੋ) ਅਤੇ ਫਾਸਫੋਰਸ 16 ਕਿਲੋ(ਸਿੰਗਲ ਸੁਪਰ ਫਾਸਫੇਟ 35 ਕਿਲੋ) ਪ੍ਰਤੀ ਏਕੜ ਪਾਓ। ਰੋਪਣ ਸਮੇਂ ਨਾਈਟ੍ਰੋਜਨ ਦੀ ਅੱਧੀ ਮਾਤਰਾ ਅਤੇ ਫਾਸਫੋਰਸ ਪੂਰੀ ਮਾਤਰਾ ਵਿੱਚ ਪਾਓ। ਰੋਪਣ ਤੋਂ 45 ਦਿਨ ਬਾਅਦ ਨਾਈਟ੍ਰੋਜਨ ਦੀ ਇੱਕ-ਚੌਥਾਈ ਮਾਤਰਾ ਪਾਓ ਅਤੇ ਬਾਕੀ ਬਚੀ ਨਾਈਟ੍ਰੋਜਨ ਰੋਪਣ ਤੋਂ 75 ਦਿਨ ਬਾਅਦ ਪਾਓ।

ਨਦੀਨਾਂ ਦੀ ਰੋਕਥਾਮ

ਖੇਤ ਨੂੰ ਨਦੀਨ-ਮੁਕਤ ਰੱਖਣ ਲਈ ਹੱਥੀਂ ਅਤੇ ਕਸੀ ਨਾਲ ਹਲਕੀ ਗੋਡੀ ਕਰੋ। ਜੇਕਰ ਨਦੀਨਾਂ ਤੇ ਕਾਬੂ ਨਾ ਪਾਇਆ ਜਾਵੇ ਤਾਂ ਇਹ ਪੈਦਾਵਾਰ ਘਟਾ ਦਿੰਦੇ ਹਨ। ਨਦੀਨਾਂ ਦੀ ਪ੍ਰਭਾਵਸ਼ਾਲੀ ਰੋਕਥਾਮ ਲਈ, ਲਿਨੂਰੋਨ 6 ਕਿਲੋ ਪ੍ਰਤੀ ਏਕੜ ਪਾਓ। ਨਦੀਨਾਂ ਦੀ ਰੋਕਥਾਮ ਲਈ ਮਲਚਿੰਗ ਵੀ ਇੱਕ ਵਧੀਆ ਤਰੀਕਾ ਹੈ। ਇਸਦੇ ਸੁਆਦ ਨੂੰ ਵਧਾਉਣ ਲਈ ਅਤੇ ਸੰਵੇਦਨਸ਼ੀਲਤਾ ਨੂੰ ਬਣਾਈ ਰੱਖਣ ਲਈ ਇਸ ਵਿੱਚ ਪੀਲਾਪਨ ਹੋਣਾ ਜ਼ਰੂਰੀ ਹੈ।

ਸਿੰਚਾਈ

ਕਰਨੌਲੀ ਨੂੰ ਵਧੀਆ ਵਿਕਾਸ ਲਈ ਬਹੁਤ ਜ਼ਿਆਦਾ ਮਾਤਰਾ ਵਿੱਚ ਪਾਣੀ ਦੀ ਲੋੜ ਹੁੰਦੀ ਹੈ। ਥੋੜੇ-ਥੋੜੇ ਸਮੇਂ ਬਾਅਦ ਪਰ ਹਲਕੀ ਸਿੰਚਾਈ ਕਰਦੇ ਰਹੋ। ਨਾਈਟ੍ਰੋਜਨ ਪਾਉਣ ਤੋਂ ਬਾਅਦ ਥੋੜੇ-ਥੋੜੇ ਸਮੇਂ ਪਿੱਛੋਂ ਹਲਕੀ ਸਿੰਚਾਈ ਦੀ ਲੋੜ ਹੁੰਦੀ ਹੈ।

ਪੌਦੇ ਦੀ ਦੇਖਭਾਲ

ਸੈਲੇਰੀ ਦਾ ਚਿਤਕਬਰਾ ਰੋਗ
 • ਬਿਮਾਰੀਆਂ ਅਤੇ ਇਨ੍ਹਾਂ ਦੀ ਰੋਕਥਾਮ

ਕਰਨੌਲੀ ਦਾ ਚਿਤਕਬਰਾ ਰੋਗ: ਇਹ ਚੇਪੇ ਦੁਆਰਾ ਹੋਰਨਾਂ ਪੌਦਿਆਂ ਤੱਕ ਫੈਲਦਾ ਹੈ। ਇਸਦੇ ਲੱਛਣ ਪੱਤਿਆਂ ਦੀਆਂ ਨਸਾਂ/ਨਾੜੀਆਂ ਵਿੱਚ ਪੀਲਾਪਨ, ਧੱਬੇ ਪੈਣਾ, ਪੱਤੇ ਮਰੋੜ, ਪੱਤੇ ਮੁੜਨਾ ਅਤੇ ਪੌਦੇ ਦੇ ਵਾਧੇ ਦਾ ਰੁਕ ਜਾਣਾ ਆਦਿ ਹਨ।

ਇਲਾਜ: ਉੱਭਰੇ ਹੋਏ ਨਦੀਨਾਂ ਨੂੰ ਹਟਾ ਦਿਓ ਅਤੇ ਖੇਤ ਵਿੱਚ 1-3 ਮਹੀਨੇ ਤੱਕ ਕਰਨੌਲੀ ਨਾ ਉਗਾਓ। ਇਸ ਨਾਲ ਬਿਮਾਰੀ ਦਾ ਖਤਰਾ ਘੱਟ ਜਾਂਦਾ ਹੈ।

ਪੌਦੇ ਦਾ ਨਸ਼ਟ ਹੋਣਾ/ਉਖੇੜਾ ਰੋਗ

ਪੌਦੇ ਦਾ ਨਸ਼ਟ ਹੋਣਾ/ਉਖੇੜਾ ਰੋਗ: ਇਹ ਇੱਕ ਫੰਗਸ ਵਾਲੀ ਬਿਮਾਰੀ ਹੈ, ਜੋ ਕਿ ਰਾਈਜ਼ੋਕਟੋਨੀਆ ਸੋਲਾਨੀ ਅਤੇ ਪਾਈਥੀਅਮ ਪ੍ਰਜਾਤੀ ਕਾਰਨ ਹੁੰਦੀ ਹੈ। ਇਸਦੇ ਲੱਛਣ ਬੀਜਾਂ ਦਾ ਗਲਣਾ ਹੈ, ਜਿਸ ਨਾਲ ਪੁੰਗਰਣ ਦਰ ਘੱਟ ਜਾਂਦੀ ਹੈ ਜਾਂ ਪੁੰਗਰਾਅ ਹੌਲੀ ਹੁੰਦਾ ਹੈ।

ਇਲਾਜ:
ਜੇਕਰ ਇਸਦਾ ਹਮਲਾ ਦਿਖੇ ਤਾਂ ਕੋਪਰ ਆਕਸੀਕਲੋਰਾਈਡ ਜਾਂ ਐੱਮ-45 @400 ਗ੍ਰਾਮ ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਪਾਓ।

ਪੱਤਿਆਂ ਦੇ ਹੇਠਲੇ ਪਾਸੇ ਧੱਬੇ

ਪੱਤਿਆਂ ਦੇ ਹੇਠਲੇ ਪਾਸੇ ਧੱਬੇ: ਇਹ ਇੱਕ ਫੰਗਸ ਵਾਲੀ ਬਿਮਾਰੀ ਹੈ, ਜੋ ਕਿ ਪੈਰੋਨੋਸਪੋਰਾ ਅੰਬੈਲੀਫਾਰੁਮ ਕਾਰਨ ਹੁੰਦੀ ਹੈ। ਇਸ ਦੇ ਲੱਛਣ ਪੱਤਿਆਂ ਤੇ ਧੱਬੇ (ਜੋ ਪੌਦੇ ਦੇ ਵਿਕਾਸ ਨਾਲ ਗੂੜੇ ਹੁੰਦੇ ਰਹਿੰਦੇ ਹਨ), ਪੱਤਿਆਂ ਦੇ ਉੱਪਰ ਪੀਲੇ ਧੱਬੇ ਅਤੇ ਪੱਤਿਆਂ ਦੇ ਹੇਠਲੇ ਪਾਸੇ ਫੁਲਾਵਟ ਵਾਲੇ ਚਿੱਟੇ ਧੱਬੇ ਬਣ ਜਾਂਦੇ ਹਨ।

ਇਲਾਜ: ਜੇਕਰ ਇਸਦਾ ਹਮਲਾ ਦਿਖੇ ਤਾਂ ਜ਼ਿਨੇਬ 75 ਡਬਲਿਯੂ ਪੀ ਜਾਂ ਐੱਮ-45 @400 ਗ੍ਰਾਮ ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।

ਅਗੇਤਾ ਝੁਲਸ ਰੋਗ

ਅਗੇਤਾ ਝੁਲਸ ਰੋਗ(ਸਰਕੋਸਪੋਰਾ ਲੀਫ ਸਪੋਟ, ਸਰਕੋਸਪੋਰਾ ਬਲਾਈਟ): ਇਹ ਸਰਕੋਸਪੋਰਾ ਐਪੀ. ਕਾਰਨ ਹੁੰਦੀ ਹੈ। ਇਸਦੇ ਲੱਛਣ ਹਨ ਜਿਵੇਂ ਕਿ ਪੱਤੇ ਦੇ ਦੋਨੋਂ ਪਾਸੇ ਛੋਟੇ ਪੀਲੇ ਧੱਬੇ ਆਦਿ।

ਇਲਾਜ: ਜੇਕਰ ਇਸਦਾ ਹਮਲਾ ਦਿਖੇ ਤਾਂ ਜ਼ਿਨੇਬ 75 ਡਬਲਿਯੂ ਪੀ ਜਾਂ ਐੱਮ-45 @400 ਗ੍ਰਾਮ ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ

ਪੀਲਾ ਸੋਕਾ

ਪੀਲਾ ਸੋਕਾ: ਇਹ ਇੱਕ ਫੰਗਸ ਵਾਲੀ ਬਿਮਾਰੀ ਹੈ, ਜੋ ਫਿਊਜ਼ੈਰਿਅਮ ਆਕਸੀਸਪੋਰੱਮ ਕਾਰਨ ਹੁੰਦੀ ਹੈ। ਇਸਦੇ ਲੱਛਣ ਵਿਕਾਸ ਦਾ ਰੁਕਣਾ, ਭੂਰੇ ਰੰਗ ਦੀਆਂ ਜੜ੍ਹਾਂ ਅਤੇ ਵੈਸਕੂਲਰ ਟਿਸ਼ੂਆਂ ਦਾ ਰੰਗ ਫਿੱਕਾ ਪੈਣਾ ਆਦਿ ਹਨ। ਇਹ ਬਿਮਾਰੀ ਆਮ ਤੌਰ ਤੇ ਖੇਤੀਬਾੜੀ ਸੰਦਾਂ ਦੁਆਰਾ ਪੌਦਿਆਂ ਵਿੱਚ ਫੈਲਦੀ ਹੈ। ਇਸਦੀ ਰੋਕਥਾਮ ਲਈ 400 ਗ੍ਰਾਮ ਕੋਪਰ ਆਕਸੀਕਲੋਰਾਈਡ ਜਾਂ 250 ਮਿ.ਲੀ. ਫਿਪਰੋਨਿਲ ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।

ਇਲਾਜ: ਜੇਕਰ ਇਸਦਾ ਹਮਲਾ ਦਿਖੇ ਤਾਂ ਜ਼ਿਨੇਬ 75 ਡਬਲਿਯੂ ਪੀ ਜਾਂ ਐੱਮ-45 @400 ਗ੍ਰਾਮ ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।

ਪੱਤੇ ਦੀ ਸੁੰਡੀ
 • ਕੀੜੇ-ਮਕੌੜੇ ਤੇ ਰੋਕਥਾਮ

ਪੱਤੇ ਦੀ ਸੁੰਡੀ: ਇਹ ਪੱਤਿਆਂ ਤੇ ਹਮਲਾ ਕਰਦੀ ਹੈ ਅਤੇ ਪੱਤੇ ਸੜੇ ਹੋਏ ਦਿਖਾਈ ਦਿੰਦੇ ਹਨ।

ਇਲਾਜ: ਇਸਦੀ ਰੋਕਥਾਮ ਲਈ ਕੀਟਨਾਸ਼ਕ ਦੀ ਸਪਰੇਅ ਕਰੋ। ਇਸਦੀ ਰੋਕਥਾਮ ਲਈ 200 ਮਿ.ਲੀ. ਕੁਇਨਲਫੋਸ ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।

ਗਾਜਰ ਦੀ ਭੂੰਡੀ

ਗਾਜਰ ਦੀ ਭੂੰਡੀ: ਇਹ ਤਾਜ਼ੇ ਪੱਤਿਆਂ ਤੇ ਹਮਲਾ ਕਰਕੇ, ਇਸ ਵਿੱਚ ਸੁਰੰਗ ਬਣਾ ਦਿੰਦੀ ਹੈ।

ਇਲਾਜ: ਇਸਦੀ ਰੋਕਥਾਮ ਲਈ ਉਚਿੱਤ ਕੀਟਨਾਸ਼ਕ ਦੀ ਸਪਰੇਅ ਕਰੋ।

ਚੇਪਾ

ਚੇਪਾ: ਇਹ ਪੱਤਿਆਂ ਦਾ ਰਸ ਚੂਸਦਾ ਹੈ, ਜਿਸ ਨਾਲ ਪੌਦੇ ਦੇ ਵਿਕਾਸ ਵਿੱਚ ਰੁਕਾਵਟ ਆਉਂਦੀ ਹੈ।

ਇਲਾਜ: ਇਸਦੀ ਰੋਕਥਾਮ ਲਈ 15 ਦਿਨਾਂ ਦੇ ਫਾਸਲੇ ਤੇ ਮੈਲਾਥਿਆਨ 50 ਈ ਸੀ 400 ਮਿ.ਲੀ. ਪ੍ਰਤੀ ਏਕੜ ਦੀ ਸਪਰੇਅ ਕਰੋ।

ਫਸਲ ਦੀ ਕਟਾਈ

ਕਟਾਈ ਆਮ ਤੌਰ ਤੇ ਬਿਜਾਈ ਤੋਂ 4-5 ਮਹੀਨੇ ਬਾਅਦ ਕੀਤੀ ਜਾਂਦੀ ਹੈ। ਕਟਾਈ ਪੌਦੇ ਅਤੇ ਬੀਜ ਦੇ ਲਈ ਕੀਤੀ ਜਾਂਦੀ ਹੈ। ਪੌਦੇ ਜ਼ਮੀਨ ਦੇ ਥੋੜ੍ਹਾ ਉੱਪਰੋਂ ਤਿੱਖੇ ਚਾਕੂ ਦੀ ਮਦਦ ਨਾਲ ਕੱਟੇ ਜਾਂਦੇ ਹਨ। ਬੀਜਾਂ ਦੀ ਪ੍ਰਾਪਤੀ ਆਮ ਤੌਰ ਤੇ ਬੀਜਾਂ ਦਾ ਰੰਗ ਹਲਕੇ ਭੂਰੇ ਤੋਂ ਸੁਨਹਿਰੀ ਹੋਣ ਤੇ ਕੀਤੀ ਜਾਂਦੀ ਹੈ। ਫਸਲ ਤਿਆਰ ਹੋਣ ਤੋਂ ਬਾਅਦ ਤੁਰੰਤ ਕਟਾਈ ਕਰ ਲਓ, ਕਿਉਂਕਿ ਕਟਾਈ ਵਿੱਚ ਦੇਰੀ ਹੋਣ ਨਾਲ ਬੀਜ ਦੀ ਪੈਦਾਵਾਰ ਵਿੱਚ ਨੁਕਸਾਨ ਹੁੰਦਾ ਹੈ।

ਕਟਾਈ ਤੋਂ ਬਾਅਦ

ਕਟਾਈ ਤੋਂ ਬਾਅਦ, ਇਸਨੂੰ ਲੋੜ ਅਨੁਸਾਰ ਅਲੱਗ-ਅਲੱਗ ਛਾਂਟ ਲਿਆ ਜਾਂਦਾ ਹੈ। ਫਿਰ ਕਰਨੌਲੀ ਨੂੰ ਸੈਲਰ, ਕੋਲਡ ਸਟੋਰ ਆਦਿ ਵਿੱਚ ਸਟੋਰ ਕਰ ਲਿਆ ਜਾਂਦਾ ਹੈ, ਤਾਂ ਜੋ ਇਸਨੂੰ ਲੰਬੇ ਸਮੇਂ ਤੱਕ ਸੰਭਾਲਿਆ ਜਾ ਸਕੇ।

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare