ਆਮ ਜਾਣਕਾਰੀ

ਭਾਰਤ ਵਿੱਚ ਇਸਨੂੰ ਮੁੱਖ ਤੌਰ ਤੇ ਲੁਕਾਟ ਜਾਂ ਲੁਗਾਠ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਇੱਕ ਸਦਾਬਹਾਰ ਊਸ਼ਣਕਟਬੰਦੀ ਫਲ ਦਾ ਰੁੱਖ ਹੈ। ਇਹ 5-6 ਮੀਟਰ ਕੱਦ ਪ੍ਰਾਪਤ ਕਰਦਾ ਹੈ ਤੇ ਇਸ ਦਾ ਅਕਾਰ ਫੈਲਣ ਵਾਲਾ ਹੁੰਦਾ ਹੈ । ਇਸ ਫਲ ਦਾ ਮੂ਼ਲ ਸਥਾਨ ਕੇਂਦਰੀ ਪੂਰਬੀ ਚੀਨ ਹੈ ਅਤੇ ਇਹ ਮੁੱਖ ਤੌਰ ‘ਤੇ ਤਾਈਵਾਨ, ਕੋਰੀਆ, ਚੀਨ , ਜਪਾਨ ਦੇਸ਼ਾਂ ਵਿੱਚ ਉਗਾਇਆ ਜਾਂਦਾ ਹੈ। ਭਾਰਤ ਵਿੱਚ ਲੁਕਾਟ ਦੀ ਖੇਤੀ ਦਿੱਲੀ, ਪੰਜਾਬ, ਹਿਮਾਚਲ ਪ੍ਰਦੇਸ਼, ਮਹਾਂਰਾਸ਼ਟਰ, ਅਸਾਮ ਅਤੇ ਉੱਤਰ ਪ੍ਰਦੇਸ਼ ਰਾਜਾਂ ਵਿੱਚ ਕੀਤੀ ਜਾਂਦੀ ਹੈ। ਇਸ ਦੇ ਸਰੀਰਿਕ ਲਾਭ ਵੀ ਹਨ, ਜਿਵੇਂ ਚਮੜੀ ਨੂੰ ਸਿਹਤਮੰਦ ਰੱਖਦਾ ਹੈ ਅਤੇ ਨਜ਼ਰ ਵਿੱਚ ਸੁਧਾਰ ਕਰਦਾ ਹੈ, ਭਾਰ ਘੱਟ ਕਰਨ ਵਿੱਚ ਮਦਦ ਕਰਦਾ ਹੈ, ਬਲੱਡ ਪ੍ਰੈਸ਼ਰ ਨੂੰ ਸਹੀ ਰੱਖਦਾ ਹੈ ਅਤੇ ਖੂਨ ਵਧਾਉਂਦਾ ਹੈ। ਇਹ ਦੰਦਾਂ ਅਤੇ ਹੱਡੀਆਂ ਦੀ ਸ਼ਕਤੀ ਨੂੰ ਮਜ਼ਬੂਤ ਕਰਨ ਵਿੱਚ ਮੱਦਦ ਕਰਦਾ ਹੈ।

ਪੰਜਾਬ ਵਿੱਚ ਇਸ ਨੂੰ ਮੁੱਖ ਤੌਰ ਤੇ ਰੂਪਨਗਰ, ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਪਟਿਆਲਾ ਜ਼ਿਲ੍ਹੇ ਵਿੱਚ ਉਗਾਇਆ ਜਾਂਦਾ ਹੈ। ਇਹ ਫਲ ਮੁੱਖ ਤੌਰ ‘ਤੇ ਮਾਰਚ ਅਖੀਰ ਤੋਂ ਅਪ੍ਰੈਲ ਵਿੱਚ ਪੱਕ ਜਾਂਦੇ ਹਨ ਅਤੇ ਇਸ ਦੀ ਵਧੀਆ ਕੀਮਤ ਹੁੰਦੀ ਹੈ।

ਮਿੱਟੀ

ਲੁਕਾਟ ਨੂੰ ਵਧੀਆ ਨਿਕਾਸ ਵਾਲੀ ਰੇਤਲੀ ਮਿੱਟੀ ਜਿਸ ਵਿੱਚ ਜੈਵਿਕ ਤੱਤ ਵਧੇਰੇ ਮਾਤਰਾ ਵਿੱਚ ਹੁੰਦੇ ਹਨ, ਦੀ ਜਰੂਰਤ ਹੁੰਦੀ ਹੈ।

ਪ੍ਰਸਿੱਧ ਕਿਸਮਾਂ ਅਤੇ ਝਾੜ

California Advance: ਇਹ ਕਿਸਮ 1970 ਵਿੱਚ ਤਿਆਰ ਕੀਤੀ ਗਈ ਹੈ। ਇਸ ਕਿਸਮ ਦੇ ਫਲ ਮੱਧਮ ਆਕਾਰ ਦੇ ਹੁੰਦੇ ਹਨ। ਕਰੀਮ ਰੰਗ ਦਾ ਗੁੱਦਾ ਹੁੰਦਾ ਹੈ। ਫਲ ਸਵਾਦ ਵਿੱਚ ਖੱਟੇ ਅਤੇ ਫਲ ਵਿੱਚ 2-3 ਬੀਜ ਹੁੰਦੇ ਹਨ। ਇਹ ਕਿਸਮ ਮੱਧ ਅਪ੍ਰੈਲ ਵਿੱਚ ਪੱਕ ਜਾਂਦੀ ਹੈ।

Golden Yellow: ਇਹ ਕਿਸਮ 1967 ਵਿੱਚ ਤਿਆਰ ਕੀਤੀ ਗਈ ਹੈ। ਇਸ ਕਿਸਮ ਦੇ ਫਲ ਮੱਧਮ ਅਕਾਰ ਦੇ ਹੁੰਦੇ ਹਨ। ਗੁੱਦਾ ਪੀਲੇ ਰੰਗ ਦਾ ਹੁੰਦਾ ਹੈ ਅਤੇ  4-5 ਬੀਜ ਹੁੰਦੇ ਹਨ । ਇਹ ਕਿਸਮ ਮੱਧ ਮਾਰਚ ਵਿੱਚ ਪੱਕ ਜਾਂਦੀ ਹੈ ।

Pale Yellow: ਇਹ ਕਿਸਮ 1967 ਵਿੱਚ ਤਿਆਰ ਕੀਤੀ ਗਈ ਹੈ।ਇਸ ਕਿਸਮ ਦੇ ਫਲ ਵੱਡੇ ਆਕਾਰ ਦੇ ਹੁੰਦੇ ਹਨ। ਗੁੱਦਾ ਸਫੈਦ ਰੰਗ ਦਾ ਹੁੰਦਾ ਹੈ। ਫਲ ਸਵਾਦ ਵਿੱਚ ਖੱਟੇ ਅਤੇ ਫਲ ਵਿੱਚ 3-4 ਬੀਜ ਹੁੰਦੇ ਹਨ। ਇਹ ਕਿਸਮ ਮਾਰਚ ਦੇ ਅੰਤ ਵਿੱਚ ਪੱਕ ਜਾਂਦੀ ਹੈ ।

ਹੋਰ ਰਾਜਾਂ ਦੀਆਂ ਕਿਸਮਾਂ


ਅਗੇਤੀਆਂ ਕਿਸਮਾਂ: Pale Yellow, Golden Yellow, Improved Golden Yellow, Thames Pride and Large Round.

ਮੱਧ ਮੌਸਮ ਦੀਆਂ ਕਿਸਮਾਂ: Mammoth, Improved Pale Yellow, Safeda, Fire Ball, Matchless and Large Agra.

ਪਿਛੇਤੇ ਮੌਸਮ ਦੀਆਂ ਕਿਸਮਾਂ: California Advance and Tanaka.

ਖੇਤ ਦੀ ਤਿਆਰੀ

ਲੁਕਾਠ ਦੀ ਖੇਤੀ ਦੇ ਲਈ, ਵਧੀਆ ਤਰੀਕੇ ਨਾਲ ਤਿਆਰ ਕੀਤੀ ਜ਼ਮੀਨ ਦੀ ਜਰੂਰਤ ਹੁੰਦੀ ਹੈ। ਮਿੱਟੀ ਨੂੰ ਭੁਰਭੁਰਾ ਕਰਨ ਦੇ ਲਈ 2-3 ਡੂੰਘੀਆਂ ਵਹਾਈਆ ਕਰੋ ਅਤੇ ਪੱਧਰਾ ਕਰੋ।

ਬਿਜਾਈ

ਬਿਜਾਈ ਦਾ ਸਮਾਂ
ਬਿਜਾਈ ਦੇ ਲਈ ਜੂਨ ਤੋਂ ਸਤੰਬਰ ਦਾ ਮਹੀਨਾ ਸਹੀ ਹੁੰਦਾ ਹੈ ।

ਫਾਸਲਾ
ਪੌਦੇ ਤੋਂ ਪੌਦੇ ਦਾ ਫਾਸਲਾ 6-7 ਮੀਟਰ ਰੱਖੋ।

ਬੀਜ ਦੀ ਡੂੰਘਾਈ
ਪਨੀਰੀ 1 ਮੀਟਰ ਦੀ ਡੂੰਘਾਈ ਤੇ ਬੀਜੋ।

ਬਿਜਾਈ ਦਾ ਢੰਗ
ਪ੍ਰਜਣਨ ਵਿਧੀ ਦਾ ਪ੍ਰਯੋਗ ਕੀਤਾ ਜਾਂਦਾ ਹੈ।

ਬੀਜ

ਬੀਜ ਦੀ ਮਾਤਰਾ
95-96 ਪੌਦੇ ਪ੍ਰਤੀ ਏਕੜ ਵਿੱਚ ਲਗਾਓ।

ਬੀਜ ਦਾ ਉਪਚਾਰ
ਨਰਮ ਅਤੇ ਪੁਰਾਣੀਆਂ ਟਹਿਣੀਆਂ ਦਾ NAA 3% ਅਤੇ IBA 250 ਪੀ ਪੀ ਐਮ ਨਾਲ ਉਪਚਾਰ ਕੀਤਾ ਜਾਦਾ ਹੈ।

ਪ੍ਰਜਣਨ

ਪ੍ਰਜਣਨ ਦੇ ਲਈ, ਏਅਰ ਲੇਅਰਿੰਗ ਵਿਧੀ ਦੀ ਵਰਤੋ ਕੀਤੀ ਜਾਂਦੀ ਹੈ। ਬਿਜਾਈ ਦੇ ਲਈ ਬੱਡਿੰਗ ਕੀਤੇ ਹੋਏ ਅਤੇ ਕਲਮ ਵਾਲੇ ਪੌਦਿਆਂ ਦੀ ਵਰਤੋ ਕੀਤੀ ਜਾਂਦੀ ਹੈ, ਕਿਉਕਿ ਉਹ ਜਲਦੀ ਫਲ ਦਿੰਦੇ ਹਨ।

ਖਾਦਾਂ

ਤੱਤ (ਗ੍ਰਾਮ ਪ੍ਰਤੀ ਏਕੜ)

Age (in years) FYM (kg/tree) UREA SSP MOP
1-2 ਸਾਲ 10-20 150-500 200-500 150-400
3-6 ਸਾਲ 25-40 600-750 600-1200 600-1000
7-10 ਸਾਲ 40-50 800-1000 1500-2000 1100-1500
10 ਅਤੇ ਵੱਧ ਸਾਲ 50 1000 2000 1500

 

ਚੰਗੀ ਤਰਾਂ ਨਾਲ ਗਲੀ ਸੜੀ ਰੂੜੀ ਦੀ ਖਾਦ, ਫਾਸਫੋਰਸ ਅਤੇ ਪੋਟਾਸ਼ੀਅਮ ਨੂੰ ਸਤੰਬਰ ਮਹੀਨੇ ਵਿੱਚ ਪਾਓ ਅਤੇ ਯੂਰੀਆ ਨੂੰ ਵੀ ਦੋ ਭਾਗਾਂ ਵਿੱਚ ਵੰਡ ਕੇ ਪਹਿਲੇ ਭਾਗ ਨੂੰ ਅਕਤੂਬਰ ਮਹੀਨੇ ਵਿੱਚ ਅਤੇ ਬਾਕੀ ਮਾਤਰਾ ਨੂੰ ਫਲ ਬਣਨ ਦੇ ਬਾਅਦ ਜਨਵਰੀ ਫਰਵਰੀ ਮਹੀਨੇ ਵਿੱਚ ਪਾਓ।

ਨਦੀਨਾਂ ਦੀ ਰੋਕਥਾਮ

ਨਦੀਨਾਂ ਨੂੰ ਗੋਡੀ ਕਰਕੇ ਜਾਂ ਰਸਾਇਣਾ ਦੁਆਰਾ ਕੰਟਰੋਲ ਕੀਤਾ ਜਾ ਸਕਦਾ ਹੈ। ਗਲਾਈਫੋਸੈਟ 1.6  ਲੀਟਰ ਨੂੰ ਪ੍ਰਤੀ 150 ਲੀਟਰ ਪਾਣੀ ਵਿੱਚ ਮਿਲਾਕੇ ਸਪਰੇਅ ਕਰੋ। ਗਲਾਈਸੋਫੇਟ ਦੀ ਸਪਰੇਅ ਸਿਰਫ ਨਦੀਨਾਂ ਤੇ ਹੀ ਰੱਖੋ, ਮੁੱਖ ਫਸਲ ਤੇ ਨਾ ਕਰੋ।

ਸਿੰਚਾਈ

ਇਸ ਫਸਲ ਤੇ ਮਿੱਟੀ ਅਤੇ ਮੌਸਮ ਦੇ ਆਧਾਰ ਤੇ ਸਿੰਚਾਈ ਕੀਤੀ ਜਾਂਦੀ ਹੈ। ਮੁੱਖ ਤੌਰ ਤੇ ਤੁੜਾਈ ਦੇ ਸਮੇਂ 3-4 ਸਿੰਚਾਈਆਂ ਦੀ ਲੋੜ ਹੁੰਦੀ ਹੈ।

ਪੌਦੇ ਦੀ ਦੇਖਭਾਲ

ਪਤਾ ਲਪੇਟ ਸੁੰਡੀ
  • ਹਾਨੀਕਾਰਕ ਕੀੜੇ ਤੇ ਰੋਕਥਾਮ

ਪੱਤਾ ਲਪੇਟ ਸੁੰਡੀ: ਇਹ ਸੁੰਡੀ ਪੱਤਿਆ ਨੂੰ ਲਪੇਟ ਕੇ ਪੌਦਿਆਂ ਨੂੰ ਪ੍ਰਭਾਵਿਤ ਕਰਦੇ ਹਨ।

ਇਸ ਦੀ ਰੋਕਥਾਮ ਦੇ ਲਈ ਕੁਇਨਲਫਾੱਸ 400 ਮਿ:ਲੀ: ਨੂੰ 150 ਲੀਟਰ ਪਾਣੀ ਵਿੱਚ ਮਿਲਾਕੇ ਪ੍ਰਤੀ ਏਕੜ ਤੇ ਸਿੰਚਾਈ ਕਰੋ।

ਚੇਪਾ

ਚੇਪਾ: ਵੱਡੇ ਅਤੇ ਛੋਟੇ ਕੀੜੇ ਦੋਨੇ ਹੀ ਪੌਦੇ ਦਾ ਰਸ ਚੂਸਕੇ ਉਸਨੂੰ ਕਮਜ਼ੋਰ ਬਣਾ ਦਿੰਦੇ ਹਨ। ਗੰਭੀਰ ਹਮਲੇ ਵਿੱਚ ਪੱਤੇ ਮੁੜ ਜਾਂਦੇ ਹਨ ਤੇ ਨਵੇਂ ਪੱਤਿਆਂ ਦਾ ਆਕਾਰ ਬੇਢੰਗਾ ਹੋ ਜਾਂਦਾ ਹੈ। ਇਹ ਕੀੜੇ ਪੱਤਿਆਂ ਤੇ ਸ਼ਹਿਦ ਦੀ ਬੂੰਦ ਵਰਗਾ ਪਦਾਰਥ ਛੱਡ ਦਿੰਦੇ ਹਨ ਜੋ ਕਿ ਬਾਅਦ ਵਿੱਚ ਕਾਲੇ ਰੰਗ ਦੀ ਫੰਗਸ ਵਿੱਚ ਵਿਕਸਿਤ ਹੋ ਜਾਂਦਾ ਹੈ।

ਚੇਪੇ ਦੀ ਰੋਕਥਾਮ ਦੇ ਲਈ ਡਾਈਮੈਥੋਏਟ 300 ਮਿ:ਲੀ: ਨੂੰ 150 ਲੀਟਰ ਪਾਣੀ ਵਿੱਚ ਮਿਲਾਕੇ ਪ੍ਰਤੀ ਏਕੜ ਵਿੱਚ ਸਪਰੇਅ ਕਰੋ।

ਕਾਲੇ ਰੰਗ ਦੇ ਦੱਭੇ
  • ਬਿਮਾਰੀਆਂ ਅਤੇ ਰੋਕਥਾਮ

ਕਾਲੇ ਰੰਗ ਦੇ ਧੱਬੇ: ਇਹ ਬਿਮਾਰੀ ਫੰਗਸ ਦੇ ਕਾਰਨ ਹੋਣ ਵਾਲੀ ਬਿਮਾਰੀ ਹੈ । ਇਸ ਦੇ ਕਾਰਨ ਪੱਤਿਆਂ ਤੇ ਕਾਲੇ ਰੰਗ ਦੇ ਧੱਬੇ ਪੈ ਜਾਂਦੇ ਹਨ।

ਜੇਕਰ ਇਸ ਬਿਮਾਰੀ ਦਾ ਹਮਲਾ ਦਿਖ਼ੇ ਤਾਂ ਕਾਰਬੈਂਡਾਜ਼ਿਮ 4 ਗ੍ਰਾਮ ਜਾਂ ਕਾਪਰ ਆਕਸੀਕਲੋਰਾਈਡ 3 ਗ੍ਰਾਮ ਜਾਂ ਮੈਨਕੋਜ਼ਿਬ 3 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾਕੇ ਸਪਰੇਅ ਕਰੋ।

ਫਸਲ ਦੀ ਕਟਾਈ

ਮੁੱਖ ਤੌਰ ਤੇ ਪੌਦਾ, ਪਨੀਰੀ ਲਗਾਉਣ ਤੋਂ ਤੀਜ਼ੇ ਸਾਲ ਫਲ ਦੇਣਾ ਸ਼ੁਰੂ ਕਰਦਾ ਹੈ ਅਤੇ 15 ਵੇਂ ਸਾਲ ਵਿੱਚ ਪੌਦਾ ਵੱਧ ਪੈਦਾਵਾਰ ਦੇਣਾ ਸ਼ੁਰੂ ਕਰ ਦਿੰਦਾ ਹੈ । ਫਲਾਂ ਨੂੰ ਪੂਰੀ ਤਰਾਂ ਪੱਕਣ ਤੇ ਤਿੱਖੇ ਸੰਦ ਨਾਲ ਤੁੜਾਈ ਕਰੋ। ਤੁੜਾਈ ਤੋਂ ਬਾਅਦ ਛਟਾਈ ਕੀਤੀ ਜਾਦੀ ਹੈ। ਇਸਦੀ ਔਸਤਨ ਪੈਦਾਵਾਰ 6-8 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।