ਮਧੂਮੱਖੀ ਪਾਲਣ ਤੋਂ ਸਾਲਾਨਾ ਕਰ ਰਿਹਾ ਹੈ 2 ਕਰੋੜ ਦਾ ਕਾਰੋਬਾਰ ਇਹ ਕਿਸਾਨ

February 18 2022

ਪੈਸਾ ਕਮਾਉਣ ਲਈ ਕੋਈ ਵਧੀਆ ਕਾਲਜ ਦੀ ਡੀਗਰੀ ਦੀ ਜਰੂਰਤ ਨਹੀਂ ਹੁੰਦੀ ਹੈ, ਜੇਕਰ ਤੁਹਾਡੇ ਕੋਲ ਪੈਸਾ ਕਮਾਉਣ ਦਾ ਸਹੀ ਤਰੀਕਾ ਅਤੇ ਇੱਛਾ ਹੈ ਤਾਂ ਤੁਸੀਂ ਵਧੀਆ ਪੈਸਾ ਕਮਾ ਸਕਦੇ ਹੋ। ਅਜਿਹੇ ਵਿਚ ਪੰਜਾਬ ਦੇ ਜਸਵੰਤ ਸਿੰਘ ਟਿਵਾਣਾ ਨੇ ਬੁਲੰਦੀਆਂ ਹਾਸਲ ਕੀਤੀਆਂ ਹਨ। ਉਨ੍ਹਾਂ ਨੇ ਮਧੂਮੱਖੀ ਪਾਲਣ ਤੋਂ ਵਧੀਆ ਲਾਭ ਕਮਾਇਆ ਹੈ।

ਦਰਅਸਲ, ਪੰਜਾਬ ਦੇ ਰਹਿਣ ਵਾਲੇ ਜਸਵੰਤ ਸਿੰਘ ਟਿਵਾਣਾ ਨੇ ਵੱਧ ਪੜ੍ਹਾਈ ਲਿਖਾਈ ਨਹੀਂ ਕੀਤੀ ਸੀ, ਪਰ ਉਨ੍ਹਾਂ ਨੂੰ ਵਧੀਆ ਜੀਵਨ ਜਿਉਣ ਦੀ ਇੱਛਾ ਹੈ, ਇਸ ਲਈ ਉਨ੍ਹਾਂਨੇ ਪੈਸਾ ਕਮਾਉਣ ਲਈ ਮਧੂਮੱਖੀ ਪਾਲਣ ਦਾ ਕਾਰੋਬਾਰ ਸ਼ੁਰੂ ਕੀਤਾ ਜਿਸ ਤੋਂ ਉਹ ਵਧੀਆ ਕਮਾਈ ਕਰ ਰਹੇ ਹਨ। ਟਿਵਾਣਾ ਦਾ ਕਹਿਣਾ ਹੈ ਕਿ ਸ਼ੁਰੂਆਤ ਵਿਚ ਉਹ ਆਪਣੀ ਖੁਦ ਦੀ ਜਮੀਨ ਤੇ ਖੇਤੀਬਾੜੀ ਕਰਦੇ ਸਨ, ਪਰ ਖੇਤੀ ਤੋਂ ਵੱਧ ਲਾਭ ਨਹੀਂ ਮਿਲ ਰਿਹਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕੁਝ ਸਮੇਂ ਲਈ ਬਿਜਲੀ ਦਾ ਵੀ ਕੰਮ ਕੀਤਾ ਸੀ, ਇਸ ਦੌਰਾਨ ਜਸਵੰਤ ਸਿੰਘ ਦੇ ਇਕ ਦੋਸਤ ਨੇ ਉਨ੍ਹਾਂ ਨੂੰ ਮਧੂਮੱਖੀ ਪਾਲਣ ਦੇ ਬਾਰੇ ਦੱਸਿਆ।

ਦੋਸਤ ਦੇ ਦੱਸਣ ਤੋਂ ਬਾਅਦ ਉਨ੍ਹਾਂ ਨੇ ਮਧੂਮੱਖੀ ਪਾਲਣ ਦਾ ਕਾਰੋਬਾਰ ਚਾਲੂ ਕੀਤਾ ਸੀ। ਉਨ੍ਹਾਂ ਨੇ ਇਹ ਕਾਰੋਬਾਰ 200 ਰੁਪਏ ਵਿਚ ਚਾਲੂ ਕੀਤਾ ਸੀ ਅਤੇ ਅੱਜ ਇਸ ਸਮੇਂ ਉਹ 2 ਕਰੋੜ ਸਾਲਾਨਾ ਕਮਾ ਰਹੇ ਹਨ।

ਉਨ੍ਹਾਂ ਦੀ ਸਫਲਤਾ ਪੂਰੇ ਪੰਜਾਬ ਵਿਚ ਮਸ਼ਹੂਰ ਹੈ। ਉਨ੍ਹਾਂ ਨੇ ਮਧੂਮੱਖੀ ਪਾਲਣ ਵਿਚ ਵਰਤੋਂ ਹੋਣ ਵਾਲੇ ਬੀ ਬਾਕਸ ਅਤੇ ਹਨੀ ਐਕਸਟਰੈਕਟ ਵਰਗੇ ਡਿਵਾਈਸ ਵੀ ਘਟ ਰਕਮ ਵਿਚ ਬਣਾਉਣਾ ਸ਼ੁਰੂ ਕਰ ਦਿੱਤਾ। ਦੇਸ਼ਭਰ ਵਿਚ ਜੈਵਿਕ ਸ਼ਹਿਦ ਦੀ ਮਾਰਕੀਟਿੰਗ ਵੀ ਕਰ ਰਹੇ ਹਨ। ਆਪਣੇ ਕਾਰੋਬਾਰ ਨੂੰ ਉਹ Tiwana Bee Farm’ ਨਾਂ ਤੋਂ ਚਲਾਉਂਦੇ ਹਨ। ਇਸ ਦੇ ਇਲਾਵਾ ਉਹ ਕਿਸਾਨਾਂ ਨੂੰ ਵੀ ਬੀ-ਫਾਰਮਿੰਗ ਦੀ ਸਿਖਲਾਈ ਵੀ ਦੇ ਰਹੇ ਹਨ।

ਇਟਾਲੀਅਨ ਮਧੂਮੱਖੀਆਂ ਦਾ ਪਾਲਣ ਕਰਦੇ ਹਨ

ਜਸਵੰਤ ਸਿੰਘ ਟਿਵਾਣਾ ਮਧੂਮੱਖੀ ਪਾਲਣ ਵਿਚ ਇਟਾਲੀਅਨ ਮਧੂਮੱਖੀਆਂ ਨੂੰ ਪਾਲਦੇ ਹਨ, ਕਿਓਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਦੂਜੀ ਮੱਖੀਆਂ ਦੀ ਤੁਲਨਾ ਵਿਚ ਉਨ੍ਹਾਂ ਨੂੰ ਇਸ ਤੋਂ ਤਿੰਨ ਗੁਣਾਂ ਵੱਧ ਕਮਾਈ ਹੁੰਦੀ ਹੈ।

ਜਸਵੰਤ ਸਿੰਘ ਦੱਸਦੇ ਹਨ ਕਿ, ਆਮ ਮਧੂਮੱਖੀਆਂ ਦਾ ਪਾਲਣ ਕੀਤਾ ਜਾਵੇ, ਤਾਂ ਸਾਲ ਵਿਚ ਇਕ ਡੱਬੇ ਤੋਂ ਲਗਭਗ 15 ਕਿਲੋ ਸ਼ਹਿਦ ਦੀ ਪੈਦਾਵਾਰ ਹੁੰਦੀ ਹੈ, ਜਦਕਿ ਇਟਾਲੀਅਨ ਮਧੂਮੱਖੀਆਂ ਤੋਂ ਲਗਭਗ 60 ਕਿਲੋ ਸ਼ਹਿਦ ਦੀ ਪੈਦਾਵਾਰ ਹੁੰਦੀ ਹੈ। ਇਟਾਲੀਅਨ ਮਧੂਮੱਖੀਆਂ ਦੀ ਉਪਜਾਊ ਸ਼ਕਤੀ ਵੀ ਵੱਧ ਹੈ। ਇਸ ਤੋਂ ਇੱਕ ਡੱਬੇ ਦੀ ਮਧੂ ਮੱਖੀ ਤਿੰਨ ਡੱਬੇ ਬਣਾਉਂਦੀ ਹੈ ਅਤੇ ਫਿਰ ਇਸ ਤੋਂ ਕਈ ਬਕਸੇ ਤਿਆਰ ਕੀਤੇ ਜਾਂਦੇ ਹਨ। ਇਹ ਮੱਖੀਆਂ ਵੱਧ ਕੱਟਦੀਆਂ ਵੀ ਨਹੀਂ ਹਨ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Krishi Jagran