ਪੰਜਾਬ ਦੇ ਗੁਰਦੀਪਕ ਮਸ਼ਰੂਮ ਦੀ ਕਾਸ਼ਤ ਕਰਕੇ ਹਰ ਮਹੀਨੇ ਕਮਾ ਰਿਹਾ ਹੈ ਤਿੰਨ ਲੱਖ ਰੁਪਏ

August 23 2021

ਪੰਜਾਬ ਦੇ ਨੌਜਵਾਨ ਕੈਨੇਡਾ ਜਾ ਕੇ ਪੈਸਾ ਕਮਾਉਣਾ ਚਾਹੁੰਦੇ ਹਨ, ਪਰ ਜਿਨ੍ਹੀ ਮਿਹਨਤ ਉੱਥੇ ਕਰਦੇ ਹਨ ਉਹਨੀ ਹੀ ਆਪਣੇ ਦੇਸ਼ ਵਿੱਚ ਕਰਨ ਤਾਂ ਸਾਡਾ ਪਿੰਡ ਵੀ ਕੈਨੇਡਾ ਤੋਂ ਘੱਟ ਨਹੀਂ ਹੈ। ਮੈਂ ਵੀ ਕੈਨੇਡਾ ਜਾਣਾ ਚਾਹੁੰਦਾ ਸੀ, ਪਰ ਮੈਨੂੰ ਪਿੰਡ ਵਿੱਚ ਹੀ ਸਹੀ ਮੌਕਾ ਮਿਲ ਗਿਆ। ਜੋ ਮੈਂ ਅੱਜ ਇੱਥੇ ਕਮਾ ਰਿਹਾ ਹਾਂ, ਉਹਨਾਂ ਸ਼ਾਇਦ ਮੈਂ ਕਨੇਡਾ ਵਿੱਚ ਨਹੀਂ ਕਮਾ ਪਾਂਦਾ। ਪੈਸੇ ਕਮਾਉਣ ਲਈ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਨੂੰ ਗੁਰਦੀਪਕ ਸਿੰਘ ਸੈਣੀ ਦੀ ਇਸ ਗੱਲ ਤੋਂ ਗਠ ਬੰਨ੍ਹ ਲੈਣੀ ਚਾਹੀਦੀ ਹੈ।

ਪੰਜਾਬ ਦੇ ਹੁਸ਼ਿਆਰਪੁਰ ਦੇ ਟਾਂਡਾ ਇਲਾਕੇ ਦੇ ਪਿੰਡ ਮਾਦਾ ਦੇ ਰਹਿਣ ਵਾਲੇ 39 ਸਾਲਾ ਗੁਰਦੀਪਕ ਨੇ ਵਿਦੇਸ਼ ਜਾਣ ਦਾ ਸੁਪਨਾ ਛੱਡ ਦਿੱਤਾ ਅਤੇ ਦੇਸ਼ ਵਿੱਚ ਆਪਣੇ ਪੈਰਾਂ ਤੇ ਖੜ੍ਹੇ ਹੋਣ ਦਾ ਇਰਾਦਾ ਕੀਤਾ ਅਤੇ ਖੇਤਰ ਵਿੱਚ ਇੱਕ ਮਿਸਾਲ ਵਜੋਂ ਉੱਭਰਿਆ।

15 ਹਜ਼ਾਰ ਰੁਪਏ ਨਾਲ ਸ਼ੁਰੂ ਕੀਤਾ ਕਾਰੋਬਾਰ

ਗੁਰਦੀਪਕ ਮਸ਼ਰੂਮ ਦੀ ਕਾਸ਼ਤ ਕਰਦੇ ਹਨ। 15,000 ਰੁਪਏ ਨਾਲ ਕਾਰੋਬਾਰ ਸ਼ੁਰੂ ਕੀਤਾ ਸੀ। ਹੁਣ ਉਹ ਹਰ ਮਹੀਨੇ ਤਿੰਨ ਤੋਂ ਸਾ ਸਾਡੇ ਤਿੰਨ ਲੱਖ ਰੁਪਏ ਕਮਾਉਂਦਾ ਹੈ। ਉਸਨੇ ਆਪਣੇ ਮਸ਼ਰੂਮ ਫਾਰਮ ਤੇ ਪੰਜ ਔਰਤਾਂ ਸਮੇਤ 12 ਲੋਕਾਂ ਨੂੰ ਰੁਜ਼ਗਾਰ ਵੀ ਦਿੱਤਾ ਹੈ। ਹੁਣ ਇਲਾਕੇ ਦੇ ਬਾਕੀ ਨੌਜਵਾਨ ਵੀ ਖੇਤੀ ਲਈ ਪ੍ਰੇਰਿਤ ਹੋ ਰਹੇ ਹਨ।

ਖੇਤੀਬਾੜੀ ਅਫਸਰ ਨੇ ਬਦਲਿਆ ਜੀਵਨ

ਗੁਰਦੀਪਕ ਸਿੰਘ ਸੈਣੀ ਕਹਿੰਦੇ ਹਨ, ਮੈਂ ਸਾਲ 2006 ਵਿੱਚ ਕੈਨੇਡਾ ਜਾਣਾ ਚਾਹੁੰਦਾ ਸੀ, ਕਿਉਂਕਿ ਦੁਆਬਾ ਖੇਤਰ ਦੇ ਜ਼ਿਆਦਾਤਰ ਨੌਜਵਾਨ ਕੈਨੇਡਾ ਵਿੱਚ ਹਨ ਅਤੇ ਚੰਗੀ ਕਮਾਈ ਕਰ ਰਹੇ ਹਨ। ਮੈਂ ਵੀ ਉੱਥੇ ਜਾ ਕੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨਾ ਚਾਹੁੰਦਾ ਸੀ. ਸਾਰੇ ਦਸਤਾਵੇਜ਼ ਤਿਆਰ ਸਨ। ਪੈਸੇ ਦਾ ਪ੍ਰਬੰਧ ਵੀ ਹੋ ਗਿਆ ਸੀ। ਸਿਰਫ ਵੀਜ਼ਾ ਮਿਲਣ ਦੀ ਉਡੀਕ ਕਰ ਰਿਹਾ ਸੀ, ਪਰ ਇਸ ਦੌਰਾਨ ਮੈਂ ਖੇਤੀਬਾੜੀ ਅਫਸਰ ਡਾ: ਗੁਰਵਿੰਦਰ ਸਿੰਘ ਬਾਜਵਾ ਨੂੰ ਮਿਲਿਆ। ਗੱਲਬਾਤ ਕਰਦਿਆਂ ਉਹਨਾਂ ਨੇ ਪੁੱਛਿਆ ਕਿ ਤੁਸੀਂ ਕੈਨੇਡਾ ਕਿਉਂ ਜਾਣਾ ਚਾਹੁੰਦੇ ਹੋ? ਮੈਂ ਕਿਹਾ, ਮੈਂ ਪੈਸਾ ਕਮਾਉਣਾ ਚਾਹੁੰਦਾ ਹਾਂ. ਉਹਨਾਂ ਨੇ ਪਿੱਛੇ ਮੁੜ ਕੇ ਪੁੱਛਿਆ, ਆਪਣੇ ਘਰ ਪਰਿਵਾਰ ਨੂੰ ਛੱਡ ਕੇ? ਜੇ ਇਹਨਾਂ ਹੀ ਪੈਸੇ ਇਥੇ ਕਮਾ ਲਓ ਤਾ?

ਤਾਂ ਫਿਰ ਕਿਉਂ ਜਾਉ ਵਿਦੇਸ਼

ਗੁਰਦੀਪਕ ਨੇ ਦੱਸਿਆ ਕਿ ਖੇਤੀਬਾੜੀ ਅਫਸਰ ਦੀ ਇਹ ਗੱਲ ਸੁਣ ਕੇ ਮੇਰੇ ਮਨ ਵਿੱਚ ਆਇਆ ਕਿ ਜੇ ਆਪਣੇ ਹੀ ਦੇਸ਼ ਵਿੱਚ ਇੰਨੀ ਕਮਾਈ ਹੋ ਜਾਵੇ,ਤਾਂ ਫਿਰ ਵਿਦੇਸ਼ੀ ਧਰਤੀ ਤੇ ਜਾ ਕੇ ਗੁਲਾਮੀ ਕਿਉਂ ਕਰੀਏ। ਗੁਰਦੀਪਕ ਦੇ ਅਨੁਸਾਰ ਡਾ: ਬਾਜਵਾ ਨੇ ਦੱਸਿਆ ਕਿ ਕੈਨੇਡਾ ਜਾਣ ਲਈ ਲੱਖਾਂ ਰੁਪਏ ਲੱਗਣਗੇ। ਇਸ ਤੋਂ ਬਾਅਦ ਉਹਨਾਂ ਨੇ ਗੁਰਦੀਪਕ ਨੂੰ ਮਸ਼ਰੂਮ ਦੀ ਕਾਸ਼ਤ ਬਾਰੇ ਦੱਸਿਆ ਅਤੇ ਇਸਦੀ ਪੂਰੀ ਤਕਨੀਕ ਅਤੇ ਲਾਗਤ ਬਾਰੇ ਜਾਣਕਾਰੀ ਦਿੱਤੀ ਗੁਰਦੀਪਕ ਨੇ ਦੱਸਿਆ ਕਿ ਹੌਲੀ ਹੌਲੀ ਮੈਂ ਕੰਮ ਵਧਾਉਣਾ ਸ਼ੁਰੂ ਕਰ ਦਿੱਤਾ ਅਤੇ ਹੁਣ ਵਾਹਿਗੁਰੂ ਦੀ ਕਿਰਪਾ ਹੈ ਕਿ ਸਾਰੇ ਖਰਚੇ ਕੱਢਣ ਤੋਂ ਬਾਅਦ ਮੈਂ ਹਰ ਮਹੀਨੇ ਤਿੰਨ ਤੋਂ ਸਾਡੇ ਤਿੰਨ ਲੱਖ ਰੁਪਏ ਕਮਾਉਂਦਾ ਹਾਂ।

ਖਾਦ ਬਣਾਉਣ ਦਾ ਕੰਮ ਵੀ ਸ਼ੁਰੂ ਕੀਤਾ

ਮਸ਼ਰੂਮਜ਼ ਦੇ ਨਾਲ -ਨਾਲ ਹੁਣ ਗੁਰਦੀਪਕ ਨੇ ਕੰਪੋਸਟਿੰਗ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ, ਜੋ ਕਿ ਵਧੀਆ ਢੰਗ ਨਾਲ ਚੱਲ ਰਿਹਾ ਹੈ। ਖਾਦ ਕਣਕ ਦੇ ਛਿਲਕੇ ਵਿੱਚ ਪਾਣੀ ਛਿੜਕ ਕੇ ਗੋਬਰ ਨੂੰ ਮਿਲਾ ਕੇ ਤਿਆਰ ਕੀਤੀ ਜਾਂਦੀ ਹੈ। ਹੁਣ ਸਰਕਾਰ ਵੀ ਇਸ ਕੰਮ ਵਿੱਚ ਸਬਸਿਡੀ ਵੀ ਦੇ ਰਹੀ ਹੈ। ਆਪਣੇ ਫਾਰਮ ਵਿਚ ਵਰਤੋਂ ਦੇ ਇਲਾਵਾ ਉਹ ਇਸਨੂੰ ਵੇਚ ਵੀ ਲੈਂਦੇ ਹਨ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Krishi Jagran