ਪੀਐਮ ਕਿਸਾਨ ਯੋਜਨਾ ਇੱਕ ਸਰਕਾਰੀ ਯੋਜਨਾ ਹੈ, ਜੋ ਕਿ ਕੇਂਦਰ ਸਰਕਾਰ ਦੁਆਰਾ ਚਲਾਈ ਜਾਂਦੀ ਹੈ। ਜੇ ਤੁਸੀਂ ਇਸ ਯੋਜਨਾ ਦੇ ਲਾਭਪਾਤਰੀ ਹੋ, ਤਾਂ ਤੁਹਾਡੇ ਲਈ ਇੱਕ ਬਹੁਤ ਹੀ ਚੰਗੀ ਖ਼ਬਰ ਹੈ। ਸੋਚੋ ਕਿ ਕਿ ਜੇ ਪੀਐਮ ਕਿਸਾਨ ਯੋਜਨਾ ਦੇ ਤਹਿਤ ਮਿਲਣ ਵਾਲੀ ਕਿਸ਼ਤ ਦੀ ਰਕਮ ਦੁੱਗਣੀ ਹੋ ਜਾਂਦੀ ਹੈ, ਤਾਂ ਇਹ ਤੁਹਾਡੇ ਲਈ ਕਿੰਨਾ ਚੰਗਾ ਹੋਵੇਗਾ
ਦਰਅਸਲ, ਕੇਂਦਰ ਸਰਕਾਰ ਦੁਆਰਾ ਪੀਐਮ ਕਿਸਾਨ ਯੋਜਨਾ ਦੇ ਤਹਿਤ ਮਿਲਣ ਵਾਲੀ ਕਿਸ਼ਤ ਦੀ ਰਕਮ ਨੂੰ ਦੁੱਗਣੀ ਕਰਨ ਉੱਤੇ ਵਿਚਾਰ ਕੀਤਾ ਜਾ ਰਿਹਾ ਹੈ।
ਕਿਸਾਨਾਂ ਨੂੰ ਮਿਲਣਗੇ ਦੁੱਗਣੇ ਪੈਸੇ
ਜੇਕਰ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਪੀਐਮ ਕਿਸਾਨ ਯੋਜਨਾ ਦੇ ਲਾਭਪਾਤਰੀ 2 ਹਜ਼ਾਰ ਰੁਪਏ ਦੀ ਬਜਾਏ 4 ਹਜ਼ਾਰ ਰੁਪਏ ਦੀ ਕਿਸ਼ਤ ਮਿਲ ਕਸਦੀ ਹੈ ਜੇਕਰ ਅਜਿਹਾ ਹੁੰਦਾ ਹੈ ਤਾਂ ਹਰ ਸਾਲ ਕਿਸਾਨਾਂ ਨੂੰ 6 ਹਜ਼ਾਰ ਦੀ ਬਜਾਏ 12 ਹਜ਼ਾਰ ਰੁਪਏ ਦੀਆਂ 3 ਕਿਸ਼ਤਾਂ ਦਾ ਲਾਭ ਮਿਲੇਗਾ। ਮੰਨਿਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਬਹੁਤ ਜਲਦੀ ਕਿਸਾਨਾਂ ਨੂੰ ਇਹ ਤੋਹਫ਼ਾ ਦਿੱਤਾ ਜਾ ਸਕਦਾ ਹੈ।
ਦੁੱਗਣੇ ਪੈਸੇ ਕਰਨ ਤੇ ਹੋਈ ਚਰਚਾ
ਮੀਡੀਆ ਰਿਪੋਰਟਾਂ ਦੇ ਆਧਾਰ ਤੇ ਬਿਹਾਰ ਦੇ ਖੇਤੀਬਾੜੀ ਮੰਤਰੀ ਅਮਰੇਂਦਰ ਪ੍ਰਤਾਪ ਸਿੰਘ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪੀਏਮ ਕਿਸਾਨ ਯੋਜਨਾ ਵਿੱਚ ਪ੍ਰਾਪਤ ਹੋਈ ਰਕਮ ਨੂੰ ਦੁੱਗਣਾ ਕਰਨ ਤੇ ਚਰਚਾ ਕੀਤੀ ਗਈ ਹੈ। ਹਾਲਾਂਕਿ, ਹੁਣੀ ਸਕੀਮ ਦੀ ਕਿਸ਼ਤ ਦੁੱਗਣੀ ਕਰਨ ਬਾਰੇ ਕੋਈ ਫੈਸਲਾ ਸਾਹਮਣੇ ਨਹੀਂ ਆਇਆ ਹੈ।
ਪੀਐਮ ਕਿਸਾਨ ਯੋਜਨਾ ਵਿੱਚ ਮਿਲਦੇ ਹਨ 6 ਹਜ਼ਾਰ ਰੁਪਏ
ਮੌਜੂਦਾ ਸਮੇ ਵਿਚ, ਕੇਂਦਰ ਸਰਕਾਰ ਦੀ ਪੀਐਮ ਕਿਸਾਨ ਯੋਜਨਾ ਦੇ ਤਹਿਤ, ਕਿਸਾਨ ਪਰਿਵਾਰ ਨੂੰ ਹਰ ਸਾਲ 6 ਹਜ਼ਾਰ ਰੁਪਏ ਦਿੱਤੇ ਜਾਂਦੇ ਹਨ, ਇਹ ਰਕਮ 2 ਹਜ਼ਾਰ ਰੁਪਏ ਦੀਆਂ 3 ਬਰਾਬਰ ਕਿਸ਼ਤਾਂ ਵਿੱਚ ਦਿੱਤੀ ਜਾਂਦੀ ਹੈ, ਜੋ ਕਿ ਹਰ 4 ਮਹੀਨਿਆਂ ਬਾਅਦ ਸਿੱਧੇ ਕਿਸਾਨਾਂ ਨੂੰ ਬੈਂਕ ਵਿੱਚ ਟ੍ਰਾਂਸਫਰ ਕੀਤੀ ਜਾਂਦੀ ਹੈ
ਪੀਐਮ ਕਿਸਾਨ ਯੋਜਨਾ ਦੀ ਸੂਚੀ ਵਿੱਚ ਚੈੱਕ ਕਰੋ ਆਪਣਾ ਨਾਮ
- ਸਭ ਤੋਂ ਪਹਿਲਾਂ ਪੀਐਮ ਕਿਸਾਨ ਦੀ ਸਰਕਾਰੀ ਵੈਬਸਾਈਟ gov.in ਤੇ ਜਾਓ।
- ਇਸ ਤੋਂ ਬਾਅਦ, ਫਾਰਮਰ ਕਾਰਨਰ ਤੇ ਜਾ ਕੇ, ਲਾਭਪਾਤਰੀਆਂ ਦੀ ਸੂਚੀ ਤੇ ਕਲਿਕ ਕਰੋ।
- ਹੁਣ ਆਪਣਾ ਰਾਜ, ਜ਼ਿਲ੍ਹਾ, ਉਪ-ਜ਼ਿਲ੍ਹਾ, ਬਲਾਕ ਅਤੇ ਪਿੰਡ ਦੀ ਜਾਣਕਾਰੀ ਦਾਖਲ ਕਰੋ।
- ਫਿਰ ਤੁਹਾਨੂੰ Get Report ਤੇ ਕਲਿਕ ਕਰਨਾ ਪਏਗਾ।
- ਇਸ ਰਿਪੋਰਟ ਵਿੱਚ ਤੁਹਾਨੂੰ ਆਪਣੇ ਪਿੰਡ ਦੇ ਸਾਰੇ ਲਾਭਪਾਤਰੀਆਂ ਦੀ ਜਾਣਕਾਰੀ ਮਿਲੇਗੀ।
ਬੈਂਕ ਖਾਤੇ ਵਿੱਚ ਨਹੀਂ ਆਈ ਹੈ ਜੇ ਕਿਸ਼ਤ ਤਾਂ ਕੀ ਕਰੀਏ?
- ਜੇਕਰ ਕਿਸੇ ਕਿਸਾਨ ਦੇ ਬੈਂਕ ਖਾਤੇ ਵਿੱਚ ਸਕੀਮ ਦੀ ਕਿਸ਼ਤ ਨਹੀਂ ਆਈ ਹੈ, ਤਾਂ ਉਹ ਆਪਣੇ ਲੇਖਪਾਲ, ਕਾਨੂੰਗੋ ਅਤੇ ਜ਼ਿਲ੍ਹਾ ਖੇਤੀਬਾੜੀ ਅਫਸਰ ਨਾਲ ਗੱਲ ਕਰ ਸਕਦਾ ਹੈ।
- ਇਸਦੇ ਨਾਲ, ਤੁਸੀਂ ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਹੈਲਪਲਾਈਨ ਨੰਬਰ 155261 ਜਾਂ ਟੋਲ ਫਰੀ ਨੰਬਰ 1800115526 ਤੇ ਸੰਪਰਕ ਕਰ ਸਕਦੇ ਹੋ. ਇਸ ਤੋਂ ਇਲਾਵਾ, ਤੁਸੀਂ ਮੰਤਰਾਲੇ ਨਾਲ (011-23381092) ਤੇ ਵੀ ਸੰਪਰਕ ਕਰ ਸਕਦੇ ਹੋ.
ਪ੍ਰਧਾਨ ਮੰਤਰੀ ਕਿਸਾਨ ਯੋਜਨਾ ਵਿੱਚ ਰਜਿਸਟਰੇਸ਼ਨ ਦੀ ਪ੍ਰਕਿਰਿਆ
ਜੇ ਤੁਸੀਂ ਪੀਐਮ ਕਿਸਾਨ ਯੋਜਨਾ ਦਾ ਲਾਭ ਲੈਣ ਦੇ ਯੋਗ ਹੋ, ਤਾਂ ਤੁਸੀਂ ਕਾਮਨ ਸਰਵਿਸ ਸੈਂਟਰ (ਸੀਐਸਸੀ) ਦੁਆਰਾ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹੋ. ਇਸ ਤੋਂ ਇਲਾਵਾ, ਸਥਾਨਕ ਪਟਵਾਰੀ, ਮਾਲ ਅਧਿਕਾਰੀ ਅਤੇ ਮਨੋਨੀਤ ਨੋਡਲ ਅਧਿਕਾਰੀ ਹੀ ਰਜਿਸਟਰੇਸ਼ਨ ਕਰਦੇ ਹਨ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: Krishi Jagran