ਖੰਨਾ (ਸੁਖਵਿੰਦਰ ਕੌਰ, ਕਮਲ) : ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਚ ਕਣਕ ਦੀ ਆਮਦ ਲਗਾਤਾਰ ਜਾਰੀ ਹੈ ਤੇ ਹਰ ਰੋਜ਼ ਹੀ ਮੰਡੀਆਂ ਵਿਚ ਕਣਕ ਆ ਰਹੀ ਹੈ। ਅੱਜ ਖੰਨਾ ਮੰਡੀ ਤੇ ਮਾਰਕਿਟ ਕਮੇਟੀ ਦੇ ਅਧੀਨ ਆਉਂਦੇ ਸਬ-ਸੈਂਟਰਾਂ ਰੌਣੀ, ਈਸੜੂ, ਰਾਏਪੁਰ ਅਤੇ ਦਹੇੜੂ ਵਿਚ ਕੁੱਲ 792744 ਕੁਇੰਟਲ ਕਣਕ ਦੀ ਆਮਦ ਹੋਈ। ਅੱਜ 27 ਅਪ੍ਰੈਲ ਨੂੰ ਕਣਕ ਦੀ ਆਮਦ 6061 ਕੁਇੰਟਲ ਰਹੀ। ਦੱਸਣਯੋਗ ਹੈ ਕਿ ਅਨਾਜ ਮੰਡੀ ਵਿਚ ਰੋਜ਼ਾਨਾ ਜਿੰਨੀ ਕਣਕ ਆ ਰਹੀ ਹੈ ਨਾਲੋ ਨਾਲ ਖ਼ਰੀਦ ਹੋ ਰਹੀ ਹੈ।
ਪ੍ਰਾਪਤ ਅੰਕੜਿਆਂ ਅਨੁਸਾਰ ਵੱਖ-ਵੱਖ ਸਰਕਾਰੀ ਖਰੀਦ ਏਜੰਸੀਆਂ ਪਨਸੱਪ, ਮਾਰਕਫੈਡ, ਪਨਗੇ੍ਰਨ, ਐੱਫ. ਸੀ. ਆਈ. ਤੇ ਪ੍ਰਾਈਵੇਟ ਅਦਾਰਿਆਂ ਵਲੋਂ ਕੁੱਲ 792744 ਕੁਇੰਟਲ ਕਣਕ ਦੀ ਖ਼ਰੀਦ ਹੋ ਚੁੱਕੀ ਹੈ ਤੇ ਅੱਜ 27 ਅਪ੍ਰੈਲ ਨੂੰ 6061 ਕੁਇੰਟਲ ਕਣਕ ਦੀ ਖ਼ਰੀਦ ਹੋਈ। ਹੁਣ ਤੱਕ 736763 ਕੁਇੰਟਲ ਕਣਕ ਦੀ ਲਿਫਟਿੰਗ ਹੋ ਚੁੱਕੀ ਹੈ ਜਦ ਕਿ ਅੱਜ 34960 ਕੁਇੰਟਲ ਕਣਕ ਦੀ ਲਿਫਟਿੰਗ ਹੋਈ ਤੇ 55981ਕੁਇੰਟਲ ਕਣਕ ਅਣਲਿਫਟਿਡ ਪਈ ਹੈ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ:Jagbani

                                
                                        
                                        
                                        
                                        
 
                            