ਕਿਸਾਨਾਂ ਕੋਲ 4000 ਰੁਪਏ ਪ੍ਰਾਪਤ ਕਰਨ ਦਾ ਮੌਕਾ, 30 ਸਤੰਬਰ ਤੱਕ ਕਰੋ ਇਹ ਕੰਮ

September 15 2021

ਦੇਸ਼ ਦੇ ਕਿਸਾਨਾਂ ਲਈ ਖੁਸ਼ਖਬਰੀ ਹੈ। ਜਿਹੜੇ ਕਿਸਾਨਾਂ ਨੂੰ ਪੀਐਮ ਕਿਸਾਨ ਦੀ 9ਵੀਂ ਕਿਸ਼ਤ ਨਹੀਂ ਮਿਲੀ ਹੈ ਤਾਂ ਹੁਣ ਉਹ ਇਕੱਠੇ 4000 ਰੁਪਏ ਦਾ ਲਾਭ ਲੈ ਸਕਦੇ ਹਨ। ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਹੁਣ ਆਉਣ ਵਾਲੇ ਦਿਨਾਂ ਚ ਸਰਕਾਰ ਪੀਐਮ ਕਿਸਾਨ ਯੋਜਨਾ ਤਹਿਤ ਰਾਸ਼ੀ ਦੁੱਗਣੀ ਕਰ ਸਕਦੀ ਹੈ।

ਦਰਅਸਲ, ਇਸ ਵਿੱਤੀ ਸਾਲ ਦੀ ਦੂਜੀ ਕਿਸ਼ਤ ਮਤਲਬ ਅਗਸਤ-ਨਵੰਬਰ ਤਹਿਤ 10.27 ਕਰੋੜ ਕਿਸਾਨਾਂ ਦੇ ਖਾਤਿਆਂ ਚ 2000 ਰੁਪਏ ਦੀ ਰਾਸ਼ੀ ਪਹੁੰਚ ਚੁੱਕੀ ਹੈ। ਹੁਣ ਤਕ 12.14 ਕਰੋੜ ਕਿਸਾਨ ਪਰਿਵਾਰ ਇਸ ਯੋਜਨਾ ਤਹਿਤ ਜੁੜੇ ਹੋਏ ਹਨ। ਇਸ ਦੇ ਨਾਲ ਹੀ 30 ਨਵੰਬਰ ਤਕ ਬਾਕੀ ਬਚੇ ਕਿਸਾਨਾਂ ਦੇ ਖਾਤਿਆਂ ਚ ਪੈਸੇ ਪਹੁੰਚ ਜਾਣਗੇ।

ਕਿਸਾਨਾਂ ਨੂੰ 4000 ਰੁਪਏ ਮਿਲਣਗੇ

ਯੋਗ ਕਿਸਾਨ ਜਿਨ੍ਹਾਂ ਨੇ ਅਜੇ ਤਕ ਖੁਦ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਕੀਮ ਚ ਰਜਿਸਟਰਡ ਨਹੀਂ ਕਰਵਾਇਆ, ਜੇਕਰ ਉਹ 30 ਸਤੰਬਰ ਤੋਂ ਪਹਿਲਾਂ ਪੀਐਮ ਕਿਸਾਨ ਚ ਖੁਦ ਨੂੰ ਰਜਿਸਟਰਡ ਕਰਾਉਂਦੇ ਹਨ ਤਾਂ ਉਹ 4000 ਰੁਪਏ ਪ੍ਰਾਪਤ ਕਰਨ ਦੇ ਹੱਕਦਾਰ ਹੋਣਗੇ, ਕਿਉਂਕਿ ਹੁਣ ਤੁਹਾਡੇ ਕੋਲ ਲਗਾਤਾਰ 2 ਕਿਸ਼ਤਾਂ ਮਤਲਬ 4000 ਰੁਪਏ ਪ੍ਰਾਪਤ ਕਰਨ ਦਾ ਮੌਕਾ ਹੈ। ਇਸ ਤਹਿਤ ਜੇ ਤੁਹਾਡੀ ਅਰਜ਼ੀ ਸਵੀਕਾਰ ਕੀਤੀ ਜਾਂਦੀ ਹੈ ਤਾਂ ਤੁਹਾਨੂੰ ਅਕਤੂਬਰ ਜਾਂ ਨਵੰਬਰ ਚ 2000 ਰੁਪਏ ਮਿਲਣਗੇ। ਇਸ ਤੋਂ ਬਾਅਦ ਦਸੰਬਰ ਚ ਵੀ ਤੁਹਾਡੇ ਬੈਂਕ ਖਾਤੇ ਚ 2000 ਰੁਪਏ ਦੀ ਕਿਸ਼ਤ ਆ ਜਾਵੇਗੀ।

ਰਜਿਸਟ੍ਰੇਸ਼ਨ ਲਈ ਲੋੜੀਂਦੇ ਦਸਤਾਵੇਜ਼

ਤੁਹਾਡੇ ਕੋਲ ਬੈਂਕ ਖਾਤਾ ਨੰਬਰ ਹੋਣਾ ਲਾਜ਼ਮੀ ਹੈ, ਕਿਉਂਕਿ ਸਰਕਾਰ ਡੀਬੀਟੀ ਰਾਹੀਂ ਕਿਸਾਨਾਂ ਨੂੰ ਪੈਸੇ ਟ੍ਰਾਂਸਫਰ ਕਰਦੀ ਹੈ।

ਤੁਹਾਡਾ ਬੈਂਕ ਖਾਤਾ ਆਧਾਰ ਨਾਲ ਲਿੰਕ ਹੋਣਾ ਚਾਹੀਦਾ ਹੈ।

ਤੁਹਾਡੇ ਕੋਲ ਆਧਾਰ ਕਾਰਡ ਹੋਣਾ ਲਾਜ਼ਮੀ ਹੈ। ਇਸ ਤੋਂ ਬਿਨਾਂ ਤੁਸੀਂ ਇਸ ਸਕੀਮ ਦਾ ਲਾਭ ਨਹੀਂ ਲੈ ਸਕੋਗੇ।

ਪੀਐਮ ਕਿਸਾਨ ਦੀ ਵੈਬਸਾਈਟ https://pmkisan.gov.in/  ਤੇ ਆਪਣੇ ਦਸਤਾਵੇਜ਼ ਅਪਲੋਡ ਕਰੋ।

ਆਧਾਰ ਨੂੰ ਲਿੰਕ ਕਰਨ ਲਈ ਤੁਸੀਂ ਫਾਰਮਰ ਕਾਰਨਰ ਦੇ ਵਿਕਲਪ ਤੇ ਜਾਉ ਤੇ ਆਧਾਰ ਡਿਟੇਲ ਨੂੰ ਸੰਪਾਦਿਤ ਕਰੋ ਦੇ ਵਿਕਲਪ ਤੇ ਕਲਿੱਕ ਕਰਕੇ ਅਪਡੇਟ ਕਰੋ।

ਕਿਸਾਨਾਂ ਨੂੰ 9 ਕਿਸ਼ਤਾਂ ਮਿਲ ਚੁੱਕੀਆਂ

ਤੁਹਾਨੂੰ ਦੱਸ ਦੇਈਏ ਕਿ ਸਰਕਾਰ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੇ ਤਹਿਤ 9 ਕਿਸ਼ਤਾਂ ਜਾਰੀ ਕੀਤੀਆਂ ਹਨ। ਪਹਿਲੀ ਕਿਸ਼ਤ ਵਜੋਂ ਜਿੱਥੇ 3,16,06,630 ਕਿਸਾਨਾਂ ਦੇ ਖਾਤਿਆਂ ਚ 2000 ਰੁਪਏ ਦੀ ਰਕਮ ਪਹੁੰਚੀ ਸੀ, ਹੁਣ ਤਕ 9ਵੀਂ ਕਿਸ਼ਤ ਚ, 9,90,95,145 ਕਿਸਾਨਾਂ ਨੂੰ ਪੈਸੇ ਭੇਜੇ ਜਾ ਚੁੱਕੇ ਹਨ। ਹੁਣ 30 ਨਵੰਬਰ ਤਕ 9ਵੀਂ ਕਿਸ਼ਤ ਦੇ ਪੈਸੇ ਬਾਕੀ ਕਿਸਾਨਾਂ ਦੇ ਖਾਤੇ ਵਿੱਚ ਭੇਜੇ ਜਾਣਗੇ। ਪ੍ਰਧਾਨ ਮੰਤਰੀ ਕਿਸਾਨ ਯੋਜਨਾ 2018 ਚ ਸ਼ੁਰੂ ਕੀਤੀ ਗਈ ਸੀ, ਜਿਸ ਦਾ ਉਦੇਸ਼ ਸਾਲ 2022 ਤਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨਾ ਹੈ।

PM Kisan Yojana ਜ਼ਬਰਦਸਤ ਸਕੀਮ

ਇਸ ਯੋਜਨਾ ਦੇ ਤਹਿਤ ਲਾਭਪਾਤਰੀ ਕਿਸਾਨ ਪਰਿਵਾਰਾਂ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ ਚ ਸਾਲਾਨਾ 6000 ਰੁਪਏ ਟ੍ਰਾਂਸਫਰ ਕੀਤੇ ਜਾਂਦੇ ਹਨ। ਇਹ ਰਕਮ 2000-2000 ਰੁਪਏ ਦੀਆਂ ਤਿੰਨ ਕਿਸ਼ਤਾਂ ਚ ਟ੍ਰਾਂਸਫਰ ਕੀਤੀ ਜਾਂਦੀ ਹੈ। ਇਸ ਯੋਜਨਾ ਦੇ ਤਹਿਤ 1.38 ਲੱਖ ਕਰੋੜ ਰੁਪਏ ਤੋਂ ਵੱਧ ਦੀ ਸਨਮਾਨ ਰਾਸ਼ੀ ਕਿਸਾਨ ਪਰਿਵਾਰਾਂ ਦੇ ਬੈਂਕ ਖਾਤਿਆਂ ਚ ਟ੍ਰਾਂਸਫਰ ਕੀਤੀ ਗਈ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ABP Live