ਜੰਮੂ-ਕਸ਼ਮੀਰ ਦੇ ਕਾਰਗਿਲ ਤੋਂ ਇੱਕ ਖੁਸ਼ਖਬਰੀ ਆਈ ਹੈ। ਸੂਬੇ ਵਿੱਚ ਪਹਿਲੀ ਵਾਰ ਖੇਤੀਬਾੜੀ ਵਿਭਾਗ ਦੀ ਸਹਾਇਤਾ ਨਾਲ ਖਰਬੂਜੇ ਦੀ ਕਾਸ਼ਤ ਕੀਤੀ ਗਈ। ਇਹ ਫਲ ਵੀ ਇਸੇ ਮਹੀਨੇ ਬਾਜ਼ਾਰ ਵਿੱਚ ਆਉਣਗੇ। ਇਹ ਖਰਬੂਜਾ ਬਾਜ਼ਾਰ ਵਿੱਚ ਉਦੋਂ ਆਵੇਗਾ ਜਦੋਂ ਇਸ ਦਾ ਸੀਜ਼ਨ ਮੈਦਾਨੀ ਇਲਾਕਿਆਂ ਵਿੱਚ ਖਤਮ ਹੋ ਜਾਵੇਗਾ।
ਕ੍ਰਿਸ਼ੀ ਵਿਗਿਆਨ ਕੇਂਦਰ, ਕਾਰਗਿਲ ਨੇ ਇਸ ਸਾਲ ਘੱਟ ਜੈਵਿਕ ਉਤਪਾਦਾਂ ਦੇ ਨਾਲ ਜੈਵਿਕ ਖਰਬੂਜੇ ਦੀ ਕਾਸ਼ਤ ਵਿੱਚ ਬੰਪਰ ਫ਼ਸਲ ਹਾਸਲ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਖੇਤੀਬਾੜੀ ਵਿਭਾਗ ਆਸਵੰਦ ਹੈ ਕਿ ਚੰਗੀ ਪੈਦਾਵਾਰ, ਆਕਾਰ ਅਤੇ ਗੁਣਵੱਤਾ ਕਾਰਨ ਕਿਸਾਨਾਂ ਨੂੰ ਚੰਗੀ ਕੀਮਤ ਮਿਲ ਸਕਦੀ ਹੈ।
ਕ੍ਰਿਸ਼ੀ ਵਿਗਿਆਨ ਕੇਂਦਰ, ਕਾਰਗਿਲ ਦੇ ਮੁਖੀ ਡਾ: ਮੁਹੰਮਦ ਮੇਹਦੀ ਦੀ ਨਿਗਰਾਨੀ ਹੇਠ ਚਲਾਏ ਗਏ ਇਸ ਸਫਲ ਪ੍ਰੋਜੈਕਟ ਵਿੱਚ, ਵਿਗਿਆਨੀਆਂ ਨੇ ਇੱਕ ਹੈਕਟੇਅਰ ਵਿੱਚ 30 ਟਨ ਖਰਬੂਜੇ ਉਗਾਉਣ ਦੀ ਸਮਰੱਥਾ ਹਾਸਲ ਕਰ ਲਈ ਹੈ।
ਡਾ. ਮਹਿਦੀ ਅਨੁਸਾਰ, ਪਾਇਲਟ ਪ੍ਰੋਜੈਕਟ ਵਿੱਚ 1500 ਵਰਗ ਫੁੱਟ ਦੇ ਇੱਕ ਪਲਾਟ ਉੱਤੇ ਇਸ ਵਾਰ 130 ਕੁਇੰਟਲ ਖਰਬੂਜਿਆਂ ਦੀ ਕਾਸ਼ਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅਗਲੇ ਇੱਕ ਜਾਂ ਦੋ ਸਾਲਾਂ ਵਿੱਚ, ਇਸ ਨੂੰ ਕਾਰਗਿਲ ਦੇ ਕਿਸਾਨਾਂ ਵਿੱਚ "ਨਕਦ ਫਸਲ" (ਕੈਸ਼ ਕ੍ਰੌਪ) ਵਜੋਂ ਅੱਗੇ ਵਧਾਇਆ ਜਾਵੇਗਾ।
ਡਾ. ਮਹਿਦੀ ਨੇ ਦੱਸਿਆ ਕਿ ਖ਼ਰਬੂਜੇ ਦੀ ਇਸ ਫ਼ਸਲ ਲਈ ਡ੍ਰਿਪ ਇਰੀਗੇਸ਼ਨ ਭਾਵ ਤੁਪਕਾ ਸਿੰਜਾਈ ਵਰਤੋਂ ਕੀਤੀ ਗਈ ਹੈ। ਪਰ ਜੇ ਖਰਬੂਜੇ ਦੀ ਖੇਤੀ ਪਿੰਡਾਂ ਵਿੱਚ ਕੀਤੀ ਜਾਂਦੀ ਹੈ, ਤਾਂ ਹਰ 12–13 ਦਿਨਾਂ ਬਾਅਦ ਪਾਣੀ ਦੀ ਲੋੜ ਪਵੇਗੀ ਤੇ ਕਾਰਗਿਲ ਜਿਹੇ ਖ਼ੁਸ਼ਕ ਇਲਾਕੇ ਵਿੱਚ ਇਹ ਵਧੀਆ ਖ਼ਬਰ ਹੈ।
ਖੇਤੀ ਵਿਗਿਆਨੀਆਂ ਨੇ ਖਰਬੂਜੇ ਦੀ ਕਾਸ਼ਤ ਲਈ ਮਲਚਿੰਗ ਤਕਨੀਕ ਦੀ ਵਰਤੋਂ ਕੀਤੀ। ਇਸ ਤਕਨੀਕ ਦੁਆਰਾ, ਪਲਾਸਟਿਕ ਅਤੇ ਜੈਵਿਕ ਖਾਦ ਦੀ ਇੱਕ ਤਹਿ ਦੇ ਹੇਠਾਂ ਪੌਦਿਆਂ ਨੂੰ ਜ਼ਮੀਨ ਤੇ ਉਗਾਇਆ ਜਾਂਦਾ ਹੈ।
ਇਸ ਪ੍ਰਾਜੈਕਟ ਤੇ ਕੰਮ ਕਰਨ ਵਾਲੇ ਖੋਜਕਾਰ ਡਾ. ਰਿੰਚਨ ਡੋਲਕਰ ਅਨੁਸਾਰ ਖਰਬੂਜੇ ਦੀ ਖਤੀ ਤੋਂ ਪਹਿਲਾਂ ਕਾਰਗਿਲ ਜਿਹੇ ਖ਼ੁਸ਼ਕ ਇਲਾਕੇ ਦੀ ਜ਼ਮੀਨ ਨੂੰ ਉਪਜਾਊ ਬਣਾਉਣ ਲਈ ਕਾਫ਼ੀ ਕੰਮ ਕਰਨਾ ਪਿਆ।
ਕਾਰਗਿਲ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਤਿਆਰ ਕੀਤੇ ਜਾਂਦੇ ਖਰਬੂਜੇ ਆਪਣੇ ਸੁਆਦ ਅਤੇ ਗੁਣਵੱਤਾ ਦੇ ਕਾਰਨ ਬਹੁਤ ਮੰਗ ਵਿੱਚ ਹਨ। ਟੀਐਸਐਸ (ਟੋਟਲ ਸੌਲਿਯੂਬਲ ਸੌਲਿਡ) ਅਨੁਸਾਰ, ਜਿਸ ਨੂੰ ਤਰਬੂਜ ਦੀ ਮਿਠਾਸ ਅਤੇ ਗੁਣਵੱਤਾ ਦਾ ਸਬੂਤ ਮੰਨਿਆ ਜਾਂਦਾ ਹੈ, ਕਾਰਗਿਲ ਵਿੱਚ ਉਗਾਏ ਜਾ ਰਹੇ ਖਰਬੂਜਿਆਂ ਵਿੱਚ ਇਹ 13-14 ਪਾਇਆ ਗਿਆ, ਜੋ ਕਿ ਬਹੁਤ ਵਧੀਆ ਮੰਨਿਆ ਜਾਂਦਾ ਹੈ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: ABP Live