Punjab
Search
jhone ton pehla jantar hari khaad layi bizna chonda ha kine din baad tyar hovega kina beez paiye ?
(en)
ਤੁਸੀ ਜੰਤਰ ਦੀਆ ਇਹ ਕਿਸਮਾਂ ਵਿੱਚੋ ਕੋਈ ਵੀ ਲਗਾ ਸਕਦੇ ਹੋ ਜਿਵੇਂ ਕਿ Punjab Dhaincha 1: ਇਸਦਾ ਔਸਤ ਝਾੜ 3-4 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਹ ਲਗਪਗ 150 ਦਿਨਾਂ ਵਿੱਚ ਪੱਕ ਜਾਂਦੀ ਹੈ ।, CSD 137: ਇਹ 140 ਦਿਨਾਂ ਵਿੱਚ ਕੱਟਣ ਲਈ ਤਿਆਰ ਹੋ ਜਾਂਦੀ ਹੈ।ਇਸਦਾ ਔਸਤਨ ਝਾੜ 133 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। , CSD 123:ਇਹ 120 ਦਿਨਾਂ ਵਿੱਚ ਕੱਟਣ ਲਈ ਤਿਆਰ ਹੋ ਜਾਂਦੀ ਹੈ।ਇਸਦਾ ਔਸਤਨ ਝਾੜ 112ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
मिरच के टुट बनती ह ?
(en)
यदि पौधों में मच्छर या तेला-चेपा है या उसके पत्ते मुड़ रहे हैं उसकी रोकथाम के लिए 200 मि.ली. Lambda या 150 मि.ली. fenvalerat या 80-100 ग्राम Emamectin Benzoate की स्प्रे करें। यदि अकेला पत्ता मरोड़ आ रहा है और पत्ते सूख रहे हैं तो उसकी रोकथाम के लिए 200 ग्राम रिडोमिल गोल्ड या 200 मि.ली. हैडलाइन को 150 लीटर पानी में डाल कर प्रति एकड़ में स्प्रे करें।
Makki ha g apne khait aje short hi ha us Di new futtar ch bareek bareek bhuri kiddi vrge jee pee rhe ne jis krke makki wala podda yellow nd ektha ja ho rha ha as Ware dso g kehri sprey krea?
(en)
ਇਸ ਦੀ ਰੋਕਥਾਮ ਲਈ 60 ਮਿਲੀਲੀਟਰ ਕੋਨਫੀਡੋਰ ਜਾਂ 250 ਮਿਲੀਲੀਟਰ ਮੋਨੋਕਰੋਟੋਫੋਸ ਜਾਂ 200 ਮਿਲੀਲੀਟਰ ਰੋਗਰ ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
Pr121 jhona dey bare daso Kuch.te kado Sahi time idha Lan da.te urea kine pani is seed Nu te urea nal Kedi medician pani ha is seed Nu Jide nal Bimari na ahey Nisran time tak ?
(en)
Maharashtra
ਇਹ 140 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I I ਇਸ ਕਿਸਮ ਉਤੇ ਝੁਲਸ ਰੋਗ ਦਾ ਕੋਈ ਅਸਰ ਨਹੀਂ ਹੁੰਦਾ I ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I ਬਿਜਾਈ ਤੋਂ ਪਹਿਲਾਂ ਇਸ ਦੇ ਬੀਜ ਦੀ ਸੋਧ ਕਰਨੀ ਜਰੂਰੀ ਹੁੰਦੀ ਹੈ । ਇਸ ਦੇ ਬੀਜ ਦੀ ਸੋਧ ਤੁਸੀਂ ਟਰਾਈਕੋਡਰਮਾ 5-7 ਗ੍ਰਾਮ ਪ੍ਰਤੀ ਕਿਲੋ ਬੀਜ ਜਾਂ ਕਲੋਰਪਾਈਰੋਫੋਸ 5-10 ਮਿਲੀਲੀੌਟਰ ਪ੍ਰਤੀ ਕਿਲੋ ਬੀਜ ਨਾਲ ਕਰ ਸਕਦੇ ਹੋ।
which insecticide is best for brinjal, chilli and okra ?
(en)
ਤੁਸੀ ਬੈਗਣ ,ਭਿੰਡੀ ਅਤੇ ਮਿਰਚਾਂ ਵਿੱਚ ਕੀੜੇ ਮਕੌੜਿਆਂ ਦੀ ਰੋਕਥਾਮ ਲਈ Lambda , fenvalerat , Emamectin Benzoate ਵਰਗੀਆਂ ਕੀਟਨਾਸ਼ਕ ਸਪਰੇਆ ਵਰਤ ਸਕਦੇ ਹੋਂ।
666 ਝੋਨੇ ਦੀ ਕਿਸਮ ਬਾਰੇ ਦੱਸੋ ?
(en)
ਇਹ ਝੋਨੇ ਦੀ ਇੱਕ ਹਾਈਬ੍ਰਿਡ ਕਿਸਮ ਹੈ ਇਹ 110-120 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੇ ਦਾਣੇ ਦਰਮਿਆਨੇ ਮੋਟੇ ਅਤੇ ਪੋਹਾ ਬਣਾਉਣ ਲਈ ਵਰਤੇ ਜਾਂਦੇ ਹਨ ਇਹ ਕਿਸਮ ਜਲਦੀ ਹੀ ਬਿਮਾਰੀ ਦੇ ਹਮਲੇ ਵਿੱਚ ਆ ਜਾਂਦੀ ਹੈ ਤੇ ਇਸ ਦੀ ਪਨੀਰੀ ਤੁਸੀਂ 20 ਮਈ ਤੋਂ ਬਾਅਦ ਲਗਾ ਸਕਦੇਂ ਹੋਂ ਇਹ ਕਿਸਮ ਦਾ ਝਾੜ 35-40 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੂਸਾ 44 ਕਿਸਮ 20 ਦਿਨ ਪਹਿਲਾ ਹੀ ਜਲਦੀ ਪੱਕ ਜਾਂਦੀ ਹੈ
Punjab
Use only recommended varieties. This is not recommended variety
bhut vdia hgi ah ji 666 main hor saal ehh hi kism lga rhea ga
jaman de boota phal nahi lag reha 7 saal to uper ho gaya ghar ch laga hai ?
(en)
ਜਾਮੁਣ ਦੇ ਬੂਟੇ ਦੇ ਚਾਰੇ ਪਾਸੇ ਤਣੇ ਦੇ ਆਲੇ ਦੁਆਲੇ ਕੁਹਾੜੀ ਨਾਲ ਟੱਕ ਲਾ ਦਿਓ । ਟੱਕ ਇਸ ਤਰਾਂ ਲਾਓ ਕਿ ਉਸਦੇ ਤਣੇ ਦੀ ਉੱਪਰਲੀ ਛਿੱਲ ਜਾਂ ਪਰਤ ਚੰਗੀ ਤਰਾਂ ਕੱਟੀ ਜਾਵੇ ਅਤੇ ਉਸਦਾ ਅੰਦਰਲਾ ਭਾਗ ਦਿਸਣ ਲੱਗ ਜਾਵੇ। ਇਹ ਟੱਕ ਬਿਲਕੁੱਲ ਨੇੜੇ - ਨੇੜੇ ਲੱਗੇ ਹੋਏ ਹੋਣੇ ਚਾਹੀਦੇ ਹਨ ਅਤੇ ਜੜ ਤੋਂ 2-3 ਫੁੱਟ ਉਪਰ ਤੱਕ ਟੱਕ ਲਗਾਓ। ਇਸ ਨਾਲ ਜਾਮੁਣ ਦਾ ਬੂਟਾ ਫਲ ਦੇਣਾ ਸ਼ੁਰੂ ਹੋ ਜਾਵੇਗਾ ।
ਚੱਪਨ ਕੱਦੂਆਂ ਨੂੰ ਇਹ ਕਿਹੜੀ ਬਿਮਾਰੀ ਪੈ ਗਏ ਹੈ ਜੀ । ਅੰਦਰ ਤੋਂ ਇਵੇ ਹੋ ਗਏ ਹਨ । ਜਲਦੀ ਜਵਾਬ ਦੇਣਾ ਜੀ ?
(en)
ਇਸ ਵਿੱਚ fruit rot ਦੀ ਬਿਮਾਰੀ ਆ ਗਈ ਹੈ ਜਿਸ ਦੇ ਕਾਰਣ ਫਲ ਅੰਦਰੋ ਗਲ ਜਾਂਦਾ ਹੈ । ਇਹ ਬਿਮਾਰੀ ਫੰਗਸ ਦੇ ਕਾਰਣ ਬਣਦੀ ਹੈ । ਇਸ ਦੀ ਰੋਕਥਾਮ ਲਈ ਤੁਸੀਂ ਕਿਸੇਂ ਵੀ ਫੰਗੀਸਾਈਡ ਦੀ ਸਪਰੇਅ ਕਰ ਸਕਦੇ ਹੋ ਜਿਵੇਂ ਕਿ 200 ਗ੍ਰਾਮ ridomil gold ਜਾਂ 400 ਗ੍ਰਾਮ M-45 ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
dairy farming ch success kiwe hoyie ?
(en)
Haryana
Davinder ji aapne sawal nu details vich likho jiven ke dairy vich tusi karna Chahunde ho atte kinne budget hai thoda ? Tusi agahaan vadhu kisan section vich Navroop Singh ji baare padke ohna nu sampark vi kar sakde ho
paviter singh je kanak de jhar ghat bare tusi manu javab likhea hai ki miti chechk karvai jave,mai apne khet de miti & pani pehla he kai bar chehk karva chuka ha jo ke sahi aea hai,jo kuj mehkame ne sifarsh kiti hai uhi paea hai,parntu fir ve jhar 47 man ekar he riha hai karn ke hai,end te he tuhanu sval kita hai ?
(en)
Haryana
ਜੇਕਰ ਤੁਸੀਂ ਮਿੱਟੀ ਵਗੈਰਾ ਸਭ ਚੈਂਕ ਕਰ ਲਈ ਹੈ ਤਾਂ ਅਗਲੀ ਵਾਰ ਬਿਜਾਈ ਕਰਨ ਤੋਂ ਪਹਿਲਾਂ ਆਪਣੇ ਏਰੀਆ ਦੇ ADO ਜਾ ਕਿਸੇ ਖੇਤੀਬਾੜੀ ਡਾਕਟਰ ਦੀ ਸਲਾਹ ਜਰੂਰ ਲਵੋ ਕਿ ਕਿਹੜਾ ਬੀਜ ਬੀਜਣਾ ਹੈ ਅਤੇ ਕਿਸ ਟਾਈਮ ਤੇ ਕਿਹੜੀ ਸਪਰੇਅ ਕਰਨੀ ਹੈ ਤਾਂ ਜੋ ਤੁਹਾਡੀ ਫਸਲ ਦਾ ਝਾੜ ਨਾ ਘੱਟ ਸਕੇ।
which rice variety is good for more production l, ess disease ?
(en)
Haryana
PR 111 ਅਤੇ PR 118 ਜਾਂ ਪੀਲੀ ਪੂਸਾ ਵਧੀਆਂ ਕਿਸਮਾਂ ਹਨ ਜਿੰਨਾਂ ਨੂੰ ਬਿਮਾਰੀਆਂ ਵੀ ਘੱਟ ਲੱਗਦੀਆਂ ਹਨ ਤੇ ਝਾੜ ਵੀ ਜਿਆਦਾ ਮਿਲਦਾ ਹੈ । ਇਹ ਕਿਸਮਾਂ ਵਿੱਚੋ ਕੋਈ ਇੱਕ ਲਗਾ ਲਓ। ਇਸ ਤੋਂ ਇਲਾਵਾ PR 121 ਪੱਕਣ ਲਈ 140-142 ਦਿਨ ਲੈਦੀ ਹੈ ਤੇ 98 ਸੈਟੀਮੀਟਰ ਕੱਦ ਹੁੰਦਾ ਹੈ ।Punjab Basmati 5,Pusa Basmati 1121 ਇਹ ਝੋਨੇ ਦੀਆਂ 135 ਦਿਨਾਂ ਵਿੱਚ ਤਿਆਰ ਹੋਣ ਵਾਲੀਆ ਕਿਸਮਾਂ ਹਨ। ਇਸ ਤੋਂ ਇਲਾਵਾ PR 113: ਇਹ 142 ਦਿਨਾਂ ਵਿੱਚ ਪੱਕ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 28 ਕੁਇੰਟਲ ਪ੍ਰਤੀ ਏਕੜ ਹੈ I PR 111: ਇਹ 135 ਦਿਨਾਂ ਵਿੱਚ ਪੱਕ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 29 ਕੁਇੰਟਲ ਪ੍ਰਤੀ ਏਕੜ ਹੈ I PR 122:ਇਹ 147 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I PR 123: ਇਸ ਦੀ ਔਸਤਨ ਪੈਦਾਵਾਰ 29 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I PR 120:ਇਹ 132 ਦਿਨਾਂ ਵਿਚ ਪੱਕ ਦੇ ਤਿਆਰ ਹੋ ਜਾਂਦੀ ਹੈ| ਇਸ ਦੀ ਔਸਤਨ ਪੈਦਾਵਾਰ 28.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I PR 126: ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ। ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ।ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ
ਮੂੰਗਫਲੀ ਦਾ l 99 ਬੀਜ ਕਿੱਥੋ ਮਿਲਦਾ ?
(en)
Maharashtra
ਮੂੰਗਫਲੀ ਦੀ SG 99 ਕਿਸਮ 124 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ । ਇਸ ਵਿੱਚ ਤੇਲ ਦੀ ਮਾਤਰਾ 52.3 % ਹੁੰਦੀ ਹੈ । ਇਸ ਦਾ ਔਸਤਨ ਝਾੜ 8-10 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਹ ਕਿਸਮ ਯੂਨੀਵਰਸਿਟੀ ਤੋਂ ਅਤੇ ਕਿਸੇ ਕਿਸਾਨ ਤੋਂ ਲੈ ਸਕਦੇ ਹੋਂ। ਇਸ ਤੋਂ ਇਲਾਵਾ ਇਹ ਕਿਸਮ ਰਾਜਸਥਾਨ ਵਿੱਚ ਜਿਆਦਾ ਮਿਲਦੀ ਹੈ।
ਅੰਬ ਦੇ ਬੂਟਿਆਂ ਦੀਆਂ ਫੋਟੋਆਂ ਭੇਜੀਆਂ ਹਨ ਇਹਨਾਂ ਨੂੰ ਦੇਖ ਕੇ ਇਹਨਾਂ ਦੀ ਗਰੋਥ ਵਾਸਤੇ ਕੋਈ ਦਵਾਈ ਦੱਸੋ ਜੀ ?
(en)
ਅੰਬ ਦੇ ਬੂਟਿਆਂ ਨੂੰ ਵਰਮੀ ਕੰਪੋਸਟ ਖਾਦ ਜਾਂ ਜੈਵਿਕ ਖਾਦ 15 ਦਿਨਾਂ ਦੇ ਫਾਸਲੇ ਤੇ ਦਿੰਦੇ ਰਹੋ ਅਤੇ ਸਵੇਰੇ ਸ਼ਾਮ ਪਾਣੀ ਦਿੰਦੇ ਰਹੋ । ਹੋਰ ਕੋਈ ਖਾਦ ਪਾਉਣ ਦੀ ਅਜੇ ਕੋਈ ਜਰੂਰਤ ਨਹੀਂ ਹੈ । ਪੌਦੇ ਦੀ ਗਰੋਥ ਹੋ ਜਾਵੇਗੀ ।
ਸਰ ਜੀ ਮਿਰਚਾਂ ਦੇ ਬੂਟਿਆਂ ਦੇ ਪੱਤੇ ਪੀਲੇ ਤੇ ਸਿਰਿਆਂ ਤੋ ਸੁਕ ਦੇ ਹਨ ਕੋਈ ਹੱਲ ਦੱਸੋ ਜੀ ?
(en)
ਮਿਰਚਾਂ ਦੇ ਬੂਟਿਆਂ ਦੇ ਵਿੱਚ ਨਾਈਟ੍ਰੋਜਨ ਦੀ ਕਮੀ ਹੋ ਰਹੀ ਹੈ ਜਿਸ ਨਾਲ ਪੱਤੇ ਸਿਰੇ ਤੋਂ ਸੁੱਕਣੇ ਸ਼ੁਰੂ ਹੋ ਜਾਂਦੇ ਹਨ ਅਤੇ ਹੌਲੀ-ਹੌਲੀ ਥੱਲੇ ਵੱਲ ਨੂੰ ਸੁੱਕਦੇ ਆਉਦੇ ਹਨ ਤੇ ਬਾਅਦ ਵਿੱਚ ਪੁਰਾ ਪੱਤਾ ਸੁੱਕ ਜਾਂਦਾ ਹੈ । ਇਸ ਦੀ ਰੋਕਥਾਮ ਲਈ ਤੁਸੀਂ 2 ਕਿਲੋਗ੍ਰਾਮ NPK 13:00:45 ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
ਕਿਨੂਆ ਦੇ ਬੂਟਿਆਂ ਦੀਆਂ ਫੋਟੋਆਂ ਦੇਖ ਕੇ ਹੱਲ ਦੱਸੋ ਜੀ ?
(en)
iss de upper 1 kg NPK 19:19:19 nu 130 lter paani vich paa k paudya te spray karo.
Punjab
iss de patte phosphorus di kami de kaarn jaamni ho rhe hnn. iss de upper 1 kg NPK 191919 ja 1 kg NPK 202020 nu 150 ltr paani de nal mila ke prati acre te spray kro. ihh jamni rang khatam ho jawega.
ਬੱਕਰੀ ਪਾਲਣ ਵਾਰੇ ਜਾਣ ਕਾਰੀ ਦੱਸੋ?
(en)
Maharashtra
क्या जयपुर में गर्म मौसम में बीटल नस्ल की बकरी रख सकते हैं
mai ikk acre vich sabji lagauni hai please daso hun kedi sabjian la sakde han and seed kitho laia mera kotkapura city hai ji and mai baad wich 4knaal strawberry lani hai ji, ?
(en)
Punjab
mirchan lgayo 22 mein mirchan lgayn baad ch strowery layu ga
ਜਵਾਰ ਚ DAP mix ਕਰਕੇ ਬੀਜ ਸਕਦੇ ਹਾ , ਜੇ ਹਾ ਤਾ ਕਿਨੀ DAP ਕਨਾਲ ਦੀ ਪਾਈਏ ਜੀ ?
(en)
Maharashtra
ਹਾਂ ਜੀ ਤੁਸੀ ਬਿਜਾਈ ਦੇ ਸਮੇਂ 20 ਕਿਲੋਗ੍ਰਾਮ DAP ਪ੍ਰਤੀ ਏਕੜ ਦੇ ਵਿੱਚ ਪਾ ਸਕਦੇ ਹੋ । ਇੱਕ ਕਨਾਲ ਦੇ ਵਿੱਚ 2.5-3 ਕਿਲੋਗ੍ਰਾਮ DAP ਪਾ ਸਕਦੇ ਹੋ , ਜੇਕਰ DAP ਨਹੀ ਪਾਉਣੀ ਤਾਂ ਤੁਸੀਂ 50 ਕਿਲੋਗ੍ਰਾਮ SSP ਪ੍ਰਤੀ ਏਕੜ ਦੇ ਵਿੱਚ ਪਾ ਸਕਦੇ ਹੋ।
soor palan bare daso ji and 666 jona da mandi karne keva ae sel ho joygi punjab ch ?
(en)
Maharashtra
ਸੂਰ ਪਾਲਣ ਨੂੰ ਅਸੀਂ 2 ਤਰੀਕਿਆਂ ਨਾਲ ਸ਼ੁਰੂ ਕਰ ਸਕਦੇ ਹਾਂ ਜਾਂ ਤਾਂ 5 ਫੀਮੇਲ ਅਤੇ 1 ਮੇਲ ਸੂਰ ਨਾਲ ਸ਼ੁਰੂ ਕਰ ਸਕਦੇ ਹੋਂ। ਇਸ ਤੋਂ ਆਮਦਨ ਲੱਗਭੱਗ 1 ਸਾਲ ਤੱਕ ਮਿਲਣੀ ਸ਼ੁਰੂ ਹੁੰਦੀ ਹੈ। ਇਸ ਤੇ ਔਸਤਨ 1 ਲੱਖ ਤੱਕ ਦਾ ਖਰਚਾ ਆ ਜਾਂਦਾ ਹੈ ਜਾਂ ਫਿਰ ਤੁਸੀਂ ਸੂਰ ਦੇ 20 ਛੋਟੇ ਬੱਚਿਆਂ ਨਾਲ ਕੰਮ ਸ਼ੁਰੂ ਕਰ ਸਕਦੇਂ ਹੋ। ਇਸ ਨਾਲ ਤੁਹਾਨੂੰ ਸਵਾ ਦੋ ਸਾਲ ਤੱਕ ਆਮਦਨ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਤੇ ਔਸਤਨ 50-60 ਹਜ਼ਾਰ ਤੱਕ ਦਾ ਖਰਚਾ ਆਉਦਾ ਹੈ। ਪੰਜਾਬ ਵਿੱਚ ਇਸ ਦੀ ਵਾਈਟ ਯਾਰਕਸ਼ਾਇਰ ਨਸਲ ਰੱਖ ਸਕਦੇ ਹੋਂ। ਜਿਸ ਨੂੰ ਤੁਸੀ ਸਰਕਾਰੀ ਅਦਾਰੇ ਤੋਂ ਲੈ ਸਕਦੇ ਹੋ ਜੋ ਸੂਰ ਘੱਟ ਖੁਰਾਕ ਖਾ ਕੇ ਘੱਟ ਸਮੇਂ ਵਿਚ ਜ਼ਿਆਦਾ ਭਾਰ ਵਧਾਵੇ, ਉਹੀ ਲਾਹੇਵੰਦ ਸਿੱਧ ਹੁੰਦਾ ਹੈ। ਦੇਸੀ ਸੂਰ ਖੁਰਾਕ ਜ਼ਿਆਦਾ ਖਾਂਦੇ ਹਨ ਤੇ ਭਾਰ ਘੱਟ ਵਧਾਉਂਦੇ ਹਨ। ਵੱਡੇ ਕੱਦ ਦਾ ਚਿੱਟਾ ਯਾਰਕਸ਼ਾਇਰ ਸੂਰ ਅਕਾਰ ਵਿਚ ਵੱਡੇ ਹੁੰਦੇ ਹਨ ਤੇ ਕੰਨ ਖੜ੍ਹੇ ਹੁੰਦੇ ਹਨ। ਸੂਰ ਦੇ ਦੋ ਮਹੀਨੇ ਦੇ ਬੱਚੇ ਪੰਜਾਬ ਸਰਕਾਰ ਦੇ ਸਰਕਾਰੀ ਸੂਰ ਫਾਰਮਾਂ ਜੋ ਜਲੰਧਰ, ਨਾਭਾ, ਮੱਲਵਾਲ (ਫਿਰੋਜ਼ਪੁਰ), ਖਰੜ, ਮੱਤੇਵਾੜਾ ਅਤੇ ਗੁਰਦਾਸਪੁਰ ਵਿਚ ਹਨ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਬਹੁਤ ਸਾਰੇ ਅਗਾਂਹਵਧੂ ਕਿਸਾਨ ਵੀ ਇਨ੍ਹਾਂ ਨਸਲਾਂ ਦੇ ਬੱਚੇ ਵੇਚਦੇ ਹਨ।। 3 ਹਫ਼ਤੇ ਦੇ ਬੱਚੇ ਨੂੰ ਜ਼ਿਆਦਾ ਪ੍ਰੋਟੀਨ ਤੇ ਊਰਜਾ ਵਾਲੀ ਖੁਰਾਕ ਜਿਸ ਨੂੰ ਕਰੀਪ ਫੀਡ ਆਖਦੇ ਹਨ, ਪਾਉਣੀ ਚਾਹੀਦੀ ਹੈ। ਜਦੋਂ ਸੂਰ ਦਾ ਭਾਰ 45-50 ਕਿਲੋ ਹੋ ਜਾਵੇ ਤਾਂ ਖੁਰਾਕ ਵਿਚ ਹਰਾ-ਚਾਰਾ, ਸਬਜ਼ੀ, ਮੰਡੀ ਦੀ ਰਹਿੰਦ-ਖੂੰਹਦ, ਰਸੋਈ ਤੇ ਹੋਟਲਾਂ ਦੀ ਰਹਿੰਦ-ਖੂੰਹਦ ਦੀ ਵਰਤੋਂ ਜ਼ਿਆਦਾ ਕੀਤੀ ਜਾ ਸਕਦੀ ਹੈ। ਸੂਰਾਂ ਦੀ ਖੁਰਾਕ ਸੰਤੁਲਤ ਸਵਾਦਲੀ ਤੇ ਕਬਜ਼ ਨਾ ਕਰਨ ਵਾਲੀ ਤੇ ਸਸਤੀ ਹੋਣੀ ਚਾਹੀਦੀ ਹੈ। ਸੂਰਾਂ ਦੀ ਖੁਰਾਕ ਦੀ ਬਣਤਰ ਖੁਰਾਕੀ ਤੱਤਾਂ ਦੀ ਉਪਲਬੱਧਤਾ ਅਤੇ ਕੀਮਤ ਮੁਤਾਬਿਕ ਬਦਲੀ ਜਾ ਸਕਦੀ ਹੈ। ਸੂਰਾਂ ਲਈ ਸ਼ੈੱਡ ਹਵਾਦਾਰ, ਅਰਾਮਦਾਇਕ ਹੋਣੇ ਚਾਹੀਦੇ ਹਨ। ਸ਼ੈੱਡ ਦਾ ਲੰਬਾ ਰੁੱਖ ਪੂਰਬ ਤੋਂ ਪੱਛਮ ਵੱਲ ਹੋਣਾ ਚਾਹੀਦਾ ਹੈ। ਸ਼ੈੱਡ ਉੱਚੀ ਜਗ੍ਹਾ ਤੇ ਵਸੋਂ ਢਾਣੀ ਤੋਂ ਦੂਰ ਹੋਣੇ ਚਾਹੀਦੇ ਹਨ।ਇੱਟ-ਬਾਲੇ ਦੀ ਛੱਤ ਠੰਢੀ ਤੇ ਆਰਾਮਦਾਇਕ ਰਹਿੰਦੀ ਹੈ। ਆਮ ਤੌਰ ‘ਤੇ ਚਾਰ ਕਿਸਮ ਦੇ ਸ਼ੈੱਡ ਚਾਹੀਦੇ ਹਨ ਜਿਵੇਂ ਕਿ ਸੂਣ ਲਈ ਸ਼ੈੱਡ, ਵੱਧ ਰਹੇ ਤੇ ਮੋਟੇ ਹੋ ਰਹੇ ਸੂਰਾਂ ਲਈ ਸ਼ੈੱਡ, ਦੁੱਧ ਹਟੀ ਸੂਰੀ ਲਈ ਸ਼ੈੱਡ ਅਤੇ ਸਾਨ੍ਹ ਸੂਰ ਲਈ ਸ਼ੈੱਡ। ਜਦੋਂ ਸੂਰ ਦਾ ਭਾਰ 70-75 ਕਿਲੋਗ੍ਰਾਮ ਹੋ ਜਾਵੇ ਤਾਂ ਵੇਚ ਦੇਵੋ। ਯਾਦ ਰੱਖੋ, ਇਸ ਧੰਦੇ ਦਾ ਮੁਨਾਫ਼ਾ ਚੰਗੀ ਮਾਰਕੀਟ ਉਪਰ ਬਹੁਤ ਨਿਰਭਰ ਕਰਦਾ ਹੈ। ਚੰਗੀ ਮਾਰਕੀਟ ਪੈਦਾ ਕਰੋ ਤਾਂ ਤਲਾਸ਼ ਕਰੋ ਤਾਂ ਕਿ ਸੂਰ ਸਮੇਂ ਸਿਰ ਠੀਕ ਭਾਅ ‘ਤੇ ਵਿਕ ਸਕਣ। ਇਸ ਲਈ ਇਹ ਕਿੱਤਾ ਸ਼ੁਰੂ ਕਰਨ ਤੋਂ ਪਹਿਲਾਂ ਸੂਰਾਂ ਦੀ ਮਾਰਕੀਟ ਦਾ ਪੱਕਾ ਪਤਾ ਕਰ ਲਓ ।ਨਸਲਕਸ਼ੀ ਵਾਸਤੇ ਸਾਨ੍ਹ ਸੂਰ ਨੂੰ 8 ਮਹੀਨੇ ਦੀ ਉਮਰ ਤੋਂ ਪਹਿਲਾਂ ਨਾ ਵਰਤੋ, 10-15 ਸੂਰੀਆਂ ਲਈ ਇਕ ਸਾਨ੍ਹ ਰੱਖਣਾ ਚਾਹੀਦਾ ਹੈ। ਹੋਰ ਜ਼ਿਆਦਾ ਜਾਣਕਾਰੀ ਲਈ ਗੁਰੂ ਅੰਗਦ ਦੇਵ ਯੂਨੀਵਰਸਿਟੀ ਲੁਧਿਆਣਾ ਨਾਲ ਸੰਪਰਕ ਕਰੋ ।ਫੋਨ 0161 255 3394। ਦੂਸਰਾ ਜਵਾਬ ਹੈ ਕਿ 666 ਝੋਨੇ ਦੀ ਇੱਕ ਹਾਈਬ੍ਰਿਡ ਕਿਸਮ ਹੈ । ਇਹ 110-120 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸਦੇ ਦਾਣੇ ਦਰਮਿਆਨੇ ਮੋਟੇ ਅਤੇ ਪੋਹਾ ਬਣਾਉਣ ਲਈ ਵਰਤੇ ਜਾਂਦੇ ਹਨ। ਇਹ ਕਿਸਮ ਜਲਦੀ ਹੀ ਬਿਮਾਰੀ ਦੇ ਹਮਲੇ ਵਿੱਚ ਆ ਜਾਂਦੀ ਹੈ ਤੇ ਇਸ ਦੀ ਪਨੀਰੀ ਤੁਸੀਂ 20 ਮਈ ਤੋਂ ਬਾਅਦ ਲਗਾ ਸਕਦੇਂ ਹੋਂ। ਇਹ ਕਿਸਮ ਦਾ ਝਾੜ 35-40 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ । ਇਹ ਪੂਸਾ 44 ਕਿਸਮ 20 ਦਿਨ ਪਹਿਲਾ ਹੀ ਜਲਦੀ ਪੱਕ ਜਾਂਦੀ ਹੈ।
ਆਲੂ ਦਾ ਰੇਟ ਘੱਟ ਕਿਉਂ ਹੈ ?
(en)
Haryana
ਇਸ ਦਾ ਸਟੋਕ ਜਿਆਦਾ ਅਤੇ ਮੰਗ ਘੱਟ ਹੋਣ ਕਾਰਣ ਰੇਟ ਘੱਟ ਹੈ ।
Punjab
currency change kite ta karke
ਮੱਝ ਹੀਟ ਵਿੱਚ ਨਹੀ ਆਈ ਸੂਈ ਨੂੰ ਛੇ ਮਹਿਨੇ ਹੋ ਗੇ ?
(en)
Punjab
Mineral mixture pao 15gm per day
Rajasthan
ਤੁਸੀਂ ਆਪਣੀ ਮੱਝ ਨੂੰ Repromin ਕੰਪਨੀ ਦੇ kemin mineral mixture ਦਿਓ। ਇਸ ਨੂੰ ਦੇਣ ਦੀ ਸਾਰੀ ਜਾਣਕਾਰੀ ਇਸ ਦੇ ਪੈਕਟ ਤੇ ਦਿੱਤੀ ਗਈ ਹੈ।
dr sahib ssk i want start onion farming pls arrange fertilizer and pesticide spray schedule
ਪੀ ਆਰ 126 ਝੋਨਾ ਬਾਰੇ ਦੱਸਿਆ ਜਾਵੇ ?
(en)
PR 126: ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ। ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ।ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ
ਸਰ ਮਈ ਮਹੀਨੇ ਵਿੱਚ ਮੱਕੀ ਦੀ ਬਜਾਈ ਕਰ ਸਕਦੇ ਆ ? ਇਹ ਕਿੰਨੇ ਟਾਈਮ ਵਿੱਚ ਪੱਕੂ ਅਤੇ ਕਿਹੜੀਆ ਕਿਸਮਾ ਬੀਜ ਸਕਦੇ ਹਾ?
(en)
Maharashtra
ਹਾਂਜੀ ਤੁਸੀ ਮਈ ਮਹੀਨੇ ਵਿੱਚ ਮੱਕੀ ਦੀ ਬਿਜਾਈ ਕਰ ਸਕਦੇ ਹੋ , ਇਸ ਦੀੌਆਂ ਕਿਸਮਾਂ ਜਿਵੇਂ Punjab sathi 1,Pratap Makka Chari 6,Pioneer 39V92 & 30R77, Pro Agro 4640 ਆਦਿ lਇਹ ਕਿਸਮਾਂ ਘੱਟ ਤੋਂ ਘੱਟ ਸਮੇ ਵਿਚ ਤਿਆਰ ਹੋ ਜਾਂਦੀਆਂ ਹੱਨ lਇਹਨਾਂ ਕਿਸਮਾਂ ਨੂੰ ਤੁਸੀ ਹਰੇ ਚਾਰੇ ਦੇ ਲਈ ਵੀ ਵਰਤ ਸਕਦੇ ਹੋ lਇਸ ਤੋਂ ਇੱਲਾਵਾ ਬਾਕੀ ਕਿਸਮਾਂ 80-90 ਦਿਨਾਂ ਦੇ ਅੰਦਰ ਤਿਆਰ ਹੋ ਜਾਂਦੀਆਂ ਹੱਨ ਜਿਵੇਂ ਕਿ Megha,JH 3459,PMH-2,Prabhat ਆਦਿ l
ਅਸੀਂ ਮੱਕੀ ਬੀਜੀ ਸੀ ਉਹ ਗਰੋਥ ਨਹੀ ਕਰ ਰਹੀ ਇਕ ਪਾਣੀ ਵੀ ਲਗਾ ਚੁੱਕੇ ਹਾਂ ਤੇ ਦੋ ਸਪਰੇਆਂ ਵੀ ਕਰ ਚੁਕੇ ਹਾ ਗਰੋਥ ਵਾਸਤੇ ਜਾਣਕਾਰੀ ਦਿਉ ?
(en)
ਇਸ ਵਿੱਚ 30 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੱਟਾ ਦਿਓ ਅਤੇ ਪਾਣੀ ਲਗਾਓ । ਇਸ ਤੋਂ ਇਲਾਵਾ ਇਸ ਉੱਪਰ ਤੁਸੀਂ 2 ਕਿਲੋਗ੍ਰਾਮ NPK 13: 00:45 ਦੀ ਫੋਇਲਰ ਸਪਰੇਅ ਕਰ ਸਕਦੇਂ ਹੋ ਇਸ ਨਾਲ ਮੱਕੀ ਦੀ ਗਰੋਥ ਹੋ ਜਾਵੇਗੀ।
mai murgiyan da bache vaste khuda bnaiya 11 feet lamba ta 11 feet chora os vich 35 bache thek rehan ga ja jyada v Aa sakda va bache?
(en)
ਜੇਕਰ ਤੁਹਾਡੇ ਖੁੱਡੇ ਸਹੀ 11"11 ਦੇ ਹਨ ਤਾਂ ਤੁਸੀ ਇਸ ਵਿੱਚ ਸ਼ੁਰੂਆਤ ਵਿੱਚ 35-40 ਚੂਚੇ ਰੱਖ ਸਕਦੇ ਹੋ । ਪਰ ਉਹਨਾਂ ਦੇ ਵੱਡੇ ਹੋਣ ਤੇ ਉਹਨਾਂ ਦੀ ਗਿਣਤੀ ਘੱਟ ਕਰਦੇ ਜਾਓ ਤਾਂ ਜੋ ਉਹਨਾਂ ਨੂੰ ਸਹੀ ਤਰੀਕੇ ਨਾਲ ਭੋਜਨ ਤੇ ਪਾਣੀ ਦਿੱਤਾ ਜਾ ਸਕੇ।
Punjab
thaxx sir
ਮੈਂ ਪਿੰਗ ਫਾਰਮਿੰਗ ਸੁਰੂ ਕਰਨੀ ਚਾਹੁੰਦਾ ਮਦਦ ਚਾਹੀਦੀ ਸੀ ?
(en)
Maharashtra
ਸੂਰ ਪਾਲਣ ਨੂੰ ਅਸੀਂ 2 ਤਰੀਕਿਆਂ ਨਾਲ ਸ਼ੁਰੂ ਕਰ ਸਕਦੇ ਹਾਂ ਜਾਂ ਤਾਂ 5 ਫੀਮੇਲ ਅਤੇ 1 ਮੇਲ ਸੂਰ ਨਾਲ ਸ਼ੁਰੂ ਕਰ ਸਕਦੇ ਹੋਂ। ਇਸ ਤੋਂ ਆਮਦਨ ਲੱਗਭੱਗ 1 ਸਾਲ ਤੱਕ ਮਿਲਣੀ ਸ਼ੁਰੂ ਹੁੰਦੀ ਹੈ। ਇਸ ਤੇ ਔਸਤਨ 1 ਲੱਖ ਤੱਕ ਦਾ ਖਰਚਾ ਆ ਜਾਂਦਾ ਹੈ।ਜਾਂ ਫਿਰ ਤੁਸੀਂ ਸੂਰ ਦੇ 20 ਛੋਟੇ ਬੱਚਿਆਂ ਨਾਲ ਕੰਮ ਸ਼ੁਰੂ ਕਰ ਸਕਦੇਂ ਹੋ। ਇਸ ਨਾਲ ਤੁਹਾਨੂੰ ਸਵਾ ਦੋ ਸਾਲ ਤੱਕ ਆਮਦਨ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਤੇ ਔਸਤਨ 50-60 ਹਜ਼ਾਰ ਤੱਕ ਦਾ ਖਰਚਾ ਆਉਦਾ ਹੈ। ਪੰਜਾਬ ਵਿੱਚ ਇਸ ਦੀ ਵਾਈਟ ਯਾਰਕਸ਼ਾਇਰ ਨਸਲ ਰੱਖ ਸਕਦੇ ਹੋਂ। ਜਿਸ ਨੂੰ ਤੁਸੀ ਸਰਕਾਰੀ ਅਦਾਰੇ ਤੋਂ ਲੈ ਸਕਦੇ ਹੋ
Sadi jamen lal mithi vali hai ji mungi da ja koi hor fasal bare DSO ki bijiaa kado kihra beej ?
(en)
Haryana
ਇਸ ਵਿੱਚ ਤੁਸੀਂ ਮੱਕੀ, ਮੂੰਗੀ, ਜਵਾਰ,ਝੋਨਾ, ਨਰਮਾ, ਭਿੰਡੀ, ਮਟਰ ਆਦਿ ਲਗਾ ਸਕਦੇਂ ਹੋ।
ਸਰ ਅਸੀਂ ਤੁਹਾਡੇ ਨਾਲ ਵਟਸਐਪ ਤੇ ਕਿਵੇ ਜੁੜ ਸਕਦੇ ਹਾ ?
(en)
Haryana
+919779977641 tusee es number raahi Apnikheti nal jud sakde ho.
ਸਾਡੀ ਮੱਝ ਟਾਈਮ ਸਿਰ ਨੀ ਦੁਧ ਦਿਦੀ ਕੀ ਹੱਲ ਹੈ ਟਾਈਮ ਤੋ ਦੋ ਘੰਟੇ ਲੇਟ ਮਿਲਦੀਹੈ ?
(en)
Maharashtra
ਜੇਕਰ ਤੁਹਾਡੀ ਮੱਝ ਸਮੇਂ ਸਿਰ ਦੁੱਧ ਨਹੀਂ ਦਿੰਦੀ ਤਾਂ ਉਸ ਦਾ ਹਰਾ ਚਾਰਾ ਪਾਉਣ ਦਾ ਟਾਈਮ ਦੁੱਧ ਚਾਉਣ ਤੋਂ 1-2 ਘੰਟੇ ਪਹਿਲਾਂ ਪਾ ਦਿਓ । ਇਸ ਨਾਲ ਮੱਝ ਦਾ ਦੁੱਧ ਦੇਣ ਦਾ ਸਮਾਂ ਸਹੀ ਹੋ ਜਾਵੇਗਾ ਕਿਉਕਿ ਇਹ ਗੰਭੀਰ ਬਿਮਾਰੀ ਨਹੀ ਹੈ ।
mausam bare jan kari deo ji?
(en)
Punjab
22 ਤਰੀਕ ਨੂੰ ਮੀਹਂ ਦੀ ਸੰਭਾਵਨਾ ਹੈ ਬਾਈ ਜੀ
kinnu de kuj patte peele hun kis di ghaat hai ??
(en)
Maharashtra
ਕਿੰਨੂਆਂ ਵਿੱਚ ਪੀਲਾਪਣ ਰੋਕਣ ਲਈ 2 ਕਿਲੋਗ੍ਰਾਮ NPK 13:00:45 ਨੂੰ 100 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਉੱਪਰ ਸਪਰੇਅ ਕਰੋ । ਪੌਦਿਆਂ ਨੂੰ ਚੰਗੀ ਤਰਾਂ ਨਹਾ ਦਿਓ। 4-5 ਦਿਨਾਂ ਬਾਅਦ ਇਸ ਦੀ ਫੋਲੀਅਰ ਸਪਰੇਅ ਦੁਬਾਰਾ ਕਰੋ।
Punjab
ਬਾਈ ਜੀ 2 kg Npk 13:00:45ਨੂੰ 150 ml ਪਾਣੀ ਮਿਲਾ ਕੇ ਛਿੜਕਾ ਕਰੋ ਜੀ
what is the solution of this problem capsicum fruit and leaf dropping
(en)
Maharashtra
There can be many reasons for the falling of fruits and leaves like to much watering of plants, rise in temperature, deficiency of Nitrogen etc.You can spray 2kg NPK 13:00:45 with 150 liters of water or spray 4ml Planofix with 150 liters of water to cure this
hath nal toye putt k ganne di bjai bare detail dseyo
(en)
Maharashtra
ਇਸ ਤਕਨੀਕ ਦੇ ਦੌਰਾਨ ਪਹਿਲਾਂ 1-2 ਫੁੱਟ ਚੌੜੇ ਟੋਏ ਪੁੱਟੇ ਜਾਂਦੇ ਹਨ ਅਤੇ ਫਿਰ ਨਿੱਕੀਆਂ ਨਿੱਕੀਆਂ ਗੰਨੇ ਦੀਆਂ ਅੱਖਾਂ ਵਾਲੀਆਂ 8-10 ਗੁੱਲੀਆਂ ਨੂੰ ਟੋਏ ਦੇ ਵਿੱਚ ਰੱਖ ਦਿੱਤਾ ਜਾਂਦਾ ਹੈ ਅਤੇ ਫੋਰ ਉਹਨਾਂ ਉੱਪਰ ਮਿੱਟੀ ਪਾ ਦਿੱਤੀ ਜਾਂਦੀ ਹੈ ਇਸ ਤਰਾਂ ਟੋਏ ਪੁੱਟ ਕੇ ਗੰਨਾ ਲਗਾਇਆ ਜਾਂਦਾ ਹੈ।
narme de kism daso halke jmeen ch nalee keeda painn to hal daso ?
(en)
Haryana
RCH 656 BGII,RCH 650 BGII,RCH 776 BGII,RCH 773 BGII,RCH 779 BGII,Bt COTTON SHRIRAM 6588,Bt COTTON SHRIRAM 6488,Bt COTTON SHRIRAM BUNTY BG-II,Ankur-651,Ankur-655 ਇਹ ਨਰਮੇ ਦੀਆਂ ਕਿਸਮਾਂ ਹਨ ਅਤੇ ਨਰਮੇ ਤੇ ਜੋ ਕੀੜਾ ਪੈ ਰਿਹਾ ਹੈ ਉਸ ਦਾ ਵੇਰਵਾ ਦਿਉ ਕਿ ਉਹ ਥੱਲੇ ਤੋਂ ਪੈ ਰਿਹਾ ਹੈ ਜਾ ਉੱਪਰ ਤੋਂ ਤੇ ਕਿਹੋ ਜਾ ਕੀੜਾ ਹੈ।
kinnu de kuj patte peele hun kis di ghaat hai ??
(en)
Maharashtra
ਕਿੰਨੂਆਂ ਵਿੱਚ ਪੀਲਾਪਣ ਰੋਕਣ ਲਈ 2 ਕਿਲੋਗ੍ਰਾਮ NPK 13:00:45 ਨੂੰ 100 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਉੱਪਰ ਸਪਰੇਅ ਕਰੋ । ਪੌਦਿਆਂ ਨੂੰ ਚੰਗੀ ਤਰਾਂ ਨਹਾ ਦਿਓ। 4-5 ਦਿਨਾਂ ਬਾਅਦ ਇਸ ਦੀ ਫੋਲੀਅਰ ਸਪਰੇਅ ਦੁਬਾਰਾ ਕਰੋ।
ਨਰਮਾ ਬੀਜਣ ਤੋ ਪਹਿਲਾ ਪ੍ਰਤੀ ਏਕੜ ਕਿੰਨੀ ਪੋਟਾਸ਼ ਪਾਈ ਜਾਵੇ ?
(en)
ਜੇਕਰ ਮਿੱਟੀ ਹਲਕੀ ਹੈ ਤਾਂ ਤੁਸੀਂ ਖੇਤ ਵਿਚ 20 ਕਿੱਲੋ ਪੋਟਾਸ਼ ਪ੍ਰਤੀ ਏਕੜ ਦੇ ਵਿਚ ਪਾ ਸਕਦੇ ਹੋ, ਇਸ ਦੇ ਨਾਲ ਤੁਸੀਂ 10 ਕਿੱਲੋ ਜ਼ਿੰਕ ਵੀ ਪਾ ਸਕਦੇ ਹੋ| ਝੋਨੇ ਵਾਲਿਆਂ ਉਪਜਾਊ ਮਿੱਟੀਆਂ ਵਿਚ ਪੋਟਾਸ਼ ਦੀ ਜ਼ਿਆਦਾ ਲੋੜ ਨਹੀਂ ਪੈਂਦੀ|
ਸਰ ਜੀ ਨਿੰਬੂ ਦਾ ਬੂਟਾਂ ਗਰੋਥ ਨਹੀਂ ਕਰ ਰਿਹਾ ਅਤੇ ਪੱਤੇ ਵੀ ਪੀਲੇ ਹਨ ਕੋਈ ਦਵਾਈ ਦੱਸੋ ਜੀ
(en)
Haryana
ਇਸ ਦੀਆਂ ਜੜਾਂ ਵਿੱਚ ਕੋਈ ਫੰਗਸ ਦੀ ਬਿਮਾਰੀ ਹੋ ਸਕਦੀ ਹੈ ਜਾਂ ਕੋਈ ਕੀੜਾ ਵਗੈਰਾ ਹੋ ਸਕਦਾ ਹੈ । ਇਸ ਦੀ ਰੋਕਥਾਮ ਲਈ 4 ਗ੍ਰਾਮ ਟਰਾਈਕੋਡਰਮਾ ਵਿਰਾਈਡ ਨੂੰਂ 2 ਕਿਲੋ ਰੂੜੀ ਦੀ ਖਾਦ ਵਿੱਚ ਮਿਲਾ ਕੇ ਪੌਦੇ ਦੀਆਂ ਜੜਾਂ ਵਿੱਚ ਪਾਓ । ਇਸ ਨਾਲ ਪੌਦੇ ਦੀ ਗਰੋਥ ਸ਼ੁਰੂ ਹੋ ਜਾਵੇਗੀ ਅਤੇ ਜੜਾਂ ਦੀਆਂ ਬਿਮਰੀਆਂ ਦੀ ਰੋਕਥਾਮ ਹੋਵੇਗੀ।
Punjab
ਬਾਈ ਜੀ ਇਕ ਮੁੱਠੀ ਡੀ ਏ ਪੀ ਦੀ ਢਿਈ ਮਹੀਨਿਆ ਬਾਅਦ ਪਾ ਦਿਆ ਕਰੋ ਗਰੋਥ ਸੁਰੂ ਹੋ ਜਾਵੇਗੀ
ਮੈਂ ਆਪਣੇ ਘਰ ਵਿੱਚ ਫਲਾਦਾਰ ਪੌਦੇ ਲਾਉਣੇ ਆ ਜੀ| ਪੌਦੇ ਛਾਂਦਾਰ ਵੀ ਹੋਣ ਕਿਹੜੇ ਪੌਦੇ ਲਾ ਸਕਦਾ ਹਾਂ ਜੀ ਮੈਂ?ਕਿਰਪਾ ਕਰਕੇ ਦੱਸੋ ਜੀ ਏ ਦੱਸੋ ਕਿ ਓ ਪੌਦੇ ਲਾਉਣੇ ਕਦੋਂ ਤੇ ਕਿਵੇਂ ਆ ?
(en)
ਹਾਂ ਜੀ ਤੁਸੀ ਛਾਂ ਵਾਲੇ ਫਲਦਾਰ ਪੌਦੇ ਜਿਵੇ ਜਾਮੁਣ, ਅੰਬ , ਬੇਰੀ ,ਸ਼ਹਿਤੂਤ, ਆਵਲਾ , ਨਿੰਬੂ ਅਤੇ ਅਮਰੂਦ ਲਗਾ ਸਕਦੇ ਹੋ। ਇਹਨਾਂ ਨੂੰ ਲਗਾਉਣ ਦਾ ਸਮਾਂ ਜੁਲਾਈ ਤੋ ਅਗਸਤ ਹੁੰਦਾ ਹੈ । ਇਹਨਾਂ ਵਿੱਚੋ ਕੁੱਝ ਪੌਦੇ ਪਿਉਦ ਲਗਾ ਕੇ ਤਿਆਰ ਕੀਤੇ ਜਾਂਦੇ ਹਨ ਤੇ ਕੁੱਝ ਸਿੱਧੇ ਬੀਜ ਦੁਆਰਾ ਲਗਾਏ ਜਾਂਦੇ ਹਨ।
allu de connect li kise company wale da num hai kise kol ?
(en)
ਇਸ ਦੀ ਜਾਣਕਾਰੀ ਲਈ ਤੁਸੀਂ ਕੋਲਡ ਸਟੋਰ ਵਾਲਿਆਂ ਨਾਲ ਗੱਲ ਕਰ ਸਕਦੇ ਹੋ।
kinnu de kuj patte peele hun kis cheej di ghaat hai ...
(en)
Maharashtra
ਕਿੰਨੂਆਂ ਵਿੱਚ ਪੀਲਾਪਣ ਰੋਕਣ ਲਈ 2 ਕਿਲੋਗ੍ਰਾਮ NPK 13:00:45 ਨੂੰ 100 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਉੱਪਰ ਸਪਰੇਅ ਕਰੋ । ਪੌਦਿਆਂ ਨੂੰ ਚੰਗੀ ਤਰਾਂ ਨਹਾ ਦਿਓ। 4-5 ਦਿਨਾਂ ਬਾਅਦ ਇਸ ਦੀ ਫੋਲੀਅਰ ਸਪਰੇਅ ਦੁਬਾਰਾ ਕਰੋ।
ਸਾਹੀਵਾਲ ਗਾਂ ਦੁੱਧ ਬਹੁਤ ਘੱਟ ਦੇ ਰਹੀ ਹੈ ਹੱਲ ਦੱਸੋ ?
(en)
Rajasthan
ਸਾਹੀਵਾਲ ਨਸਲ ਦੀਆਂ ਕੁੱਝ ਗਾਵਾਂ ਦੁੱਧ ਵਿੱਚ ਵਧੀਆ ਨਹੀਂ ਹੁੰਦੀਆਂ ਪਰ ਫਿਰ ਵੀ ਤੁਸੀਂ ਇਸ ਦੇ ਖੁਰਾਕ ਤੇ ਸਾਂਭ ਸੰਭਾਲ ਦਾ ਧਿਆਨ ਰੱਖੋ।
ਝੋਨਾ 666 ਬਾਰੇ ਦੱਸੋ ਕਿੰਨਾ ਨਿੱਕਲਦਾ ਹੈ ?
(en)
Haryana
ਇਹ ਝੋਨੇ ਦੀ ਇੱਕ ਹਾਈਬ੍ਰਿਡ ਕਿਸਮ ਹੈ । ਇਹ 110-120 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸਦੇ ਦਾਣੇ ਦਰਮਿਆਨੇ ਮੋਟੇ ਅਤੇ ਪੋਹਾ ਬਣਾਉਣ ਲਈ ਵਰਤੇ ਜਾਂਦੇ ਹਨ। ਇਹ ਕਿਸਮ ਜਲਦੀ ਹੀ ਬਿਮਾਰੀ ਦੇ ਹਮਲੇ ਵਿੱਚ ਆ ਜਾਂਦੀ ਹੈ ਤੇ ਇਸ ਦੀ ਪਨੀਰੀ ਤੁਸੀਂ 20 ਮਈ ਤੋਂ ਬਾਅਦ ਲਗਾ ਸਕਦੇਂ ਹੋਂ। ਇਹ ਕਿਸਮ ਦਾ ਝਾੜ 35-40 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ । ਇਹ ਪੂਸਾ 44 ਕਿਸਮ 20 ਦਿਨ ਪਹਿਲਾ ਹੀ ਜਲਦੀ ਪੱਕ ਜਾਂਦੀ ਹੈ।
ਸਰ ਜੀ ਸਾਡੀ ਮੱਝ ਟਾਈਮਸਿਰ ਨੀ ਦੁਧ ਦਿਦੀ ਕੀਹੱਲਹੈ ਟਾਈਮ ਤੋ ਦੋ ਘੰਟੇ ਲੇਟ ਮਿਲਦੀ ਹੈ
(en)
Maharashtra
ਜੇਕਰ ਤੁਹਾਡੀ ਮੱਝ ਸਮੇਂ ਸਿਰ ਦੁੱਧ ਨਹੀਂ ਦਿੰਦੀ ਤਾਂ ਉਸ ਦਾ ਹਰਾ ਚਾਰਾ ਪਾਉਣ ਦਾ ਟਾਈਮ ਦੁੱਧ ਚਾਉਣ ਤੋਂ 1-2 ਘੰਟੇ ਪਹਿਲਾਂ ਪਾ ਦਿਓ । ਇਸ ਨਾਲ ਮੱਝ ਦਾ ਦੁੱਧ ਦੇਣ ਦਾ ਸਮਾਂ ਸਹੀ ਹੋ ਜਾਵੇਗਾ ਕਿਉਕਿ ਇਹ ਗੰਭੀਰ ਬਿਮਾਰੀ ਨਹੀ ਹੈ ।
ਮੈਂ ਫਿਰੋਜ਼ਪੁਰ ਤੋਂ ਹਾਂ ਅਤੇ 6 ਮਹੀਨੇ ਪਹਿਲਾਂ ਛੋਟੀ ਇਲਾਚੀ ਦਾ ਬੂਟਾ ਲਾਇਆ ਸੀ ਜੋ ਸਹੀ ਸਲਾਮਤ ਹੈ । ਵੱਧ ਰਿਹਾ ਪਰ ਹੌਲੀ
(en)
Maharashtra
ਇਲਾਇਚੀ ਠੰਡੇ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ।ਇਸ ਦੇ ਪੌਦੇ ਦਾ ਕੱਦ 2-4 ਫੁੱਟ ਹੁੰਦਾ ਹੈ । ਇਸ ਦੀ ਪੈਦਾਵਾਰ ਅਤੇ ਕੁਆਲਿਟੀ ਵਧਾਉਣ ਦੇ ਲਈ ਅਪ੍ਰੈਲ ਤੋਂ ਮਈ ਅਤੇ ਸਤੰਬਰ ਤੋਂ ਅਕਤੂਬਰ ਮਹੀਨੇ ਵਿੱਚ ਜਿੰਕ ਸਲਫੇਟ (250 ਗ੍ਰਾਮ ਪ੍ਰਤੀ 100 ਲੀਟਰ ਪਾਣੀ ) ਵਿੱਚ ਪਾ ਕੇ ਫੋਲੀਅਰ ਸਪਰੇਅ ਕਰੋ। ਇਸ ਤੋਂ ਇਲਾਵਾ NPK ਖਾਦਾਂ (ਬੋਰੈਕਸ 100 ਗ੍ਰਾਮ ) ਦੀ ਪੌਦਿਆ ਉੱਪਰ ਸਪਰੇਅ ਕਰੋ। ਇਹਨਾਂ ਦੇ ਨਾਲ ਕੋਈ ਵੀ ਕੀਟਨਾਸ਼ਕ ਨਾ ਮਿਲਾੳ। ਇਸ ਦਾ ਪੌਦਾ 120-135 ਦਿਨਾਂ ਬਾਅਦ ਫਲ ਦੇਣਾ ਸ਼ੁਰੂ ਕਰ ਦਿੰਦਾ ਹੈ।
ਅਮਰੂਦ, ਨਿੰਬੂ , ਔਲੇ ਦੇ ਬੂਟਿਆਂ ਦਾ ਵਾਧਾ ਸਹੀ ਨਹੀਂ ਹੋ ਰਿਹਾ। ਕੀ ਕੀਤਾ ਜਾਵੇ ?
(en)
ਇਹਨਾਂ ਦੇ ਵਿਕਾਸ ਲਈ ਜੜਾਂ ਦੇ ਆਸੇ ਪਾਸੇ ਗੋਡੀ ਕਰੋ ਅਤੇ ਆਸੇ ਪਾਸੇ 2 ਮੁੱਠੀ ਯੂਰੀਆ ਜਾਂ DAP ਪਾਓ ।ਸਵੇਰੇ ਸ਼ਾਮ ਪਾਣੀ ਦਿਓ ਅਤੇ 1 ਕਿਲੋਗ੍ਰਾਮ 13:00:45 ਦੀ ਫੋਲੀਅਰ ਸਪਰੇਅ ਕਰੋ। ਇਸ ਨਾਲ ਪੌਦੇ ਦਾ ਵਾਧਾ ਸ਼ੁਰੂ ਹੋ ਜਾਵੇਗਾ।
ਜਵਾਰ ਦਾ ਵਧੀਆ ਬੀਜ ਕਿਹੜਾ ਹੈ ਜੀ ਚਾਰੇ ਵਾਸਤੇ ਕਨਾਲ ਦਾ ਕਿੰਨਾ ਪਾਈਏ ?
(en)
SL44 ਪੰਜਾਬ ਸੁਡਾਕਸ, ਪੂਸਾ ਚਰੀ 9,23 ਆਦਿ| ਇਹ ਜਵਾਰ ਦੀਆਂ ਕਿਸਮਾਂ ਹਨ, ਹਨ ਕਿਸਮਾਂ ਦਾ ਬੀਜ 3-4 ਕਿੱਲੋ ਪ੍ਰਤੀ ਕਨਾਲ ਪੈਂਦਾ ਹੈ, ਇਸ ਤੋਂ ਇਲਾਵਾ ਹੋਰ ਕਈ ਕਿਸਮਾਂ ਹਨ ਜੋ ਕਿ ਪ੍ਰਾਈਵੇਟ ਕੰਪਨੀਆਂ ਦਵਾਰਾ ਬਣਾਈਆਂ ਗਈਆਂ ਹਨ ਓਹਨਾ ਕਿਸਮਾਂ ਦਾ 4-5 ਕਿੱਲੋ ਬੀਜ ਕਨਾਲ ਦੇ ਵਿਚ ਪੈਂਦਾ ਹੈ|
Sat shiri akal ji Me shimla mirch lgayi hai ehde vich problem hai ki ik ta is da fal gal reha hai ate ehde vich sundi laggi hai jo ki dandi to shuru ho k vich nu ja rahi hai. Es da koi hal dasso ji.
(en)
ਇਹ ਫਲ ਸੁੰਡੀ ਦੇ ਕਾਰਣ ਹੀ ਗਲ ਰਿਹਾ ਹੈ । ਇਹ ਸੁੰਡੀ, ਅੰਦਰਲੇ ਭਾਗ ਨੂੰ ਖਾ ਕੇ ਉਸ ਦਾ ਮਲਬਾ ਬਣਾ ਦਿੰਦੀ ਹੈ ਅਤੇ ਫੋਰ ਬਾਅਦ ਵਿੱਚ ਪੂਰਾ ਫਲ ਗਲ ਜਾਂਦਾ ਹੈ । ਇਸ ਦੀ ਰੋਕਥਾਮ ਲਈ 120 ਮਿਲੀਲੀਟਰ tracer ਜਾਂ 200 ਮਿਲੀਲੀਟਰ Lambda ਦੀ ਪ੍ਰਤੀ ਏਕੜ ਤੇ ਸਪਰੇਅ ਕਰੋ।
mai haldi bare information laini c kdo bijai hundi and beej kehra vdia te kitho milda ?
(en)
Punjab
ਜੇਕਰ ਤੁਸੀ ਸਿੱਧੇ ਤੌਰ ਤੇ ਹਲਦੀ ਲਗਾਉਣੀ ਹੈ ਤਾਂ ਅਪ੍ਰੈਲ ਤੋ 30 ਮਈ ਤੱਕ ਲਗਾਈ ਜਾ ਸਕਦੀ ਹੋਂ। ਜੇਕਰ ਪਨੀਰੀ ਤਿਆਰ ਕਰਨੀ ਹੈ ਤਾਂ ਹੁਣ ਪਨੀਰੀ ਲਗਾ ਸਕਦੇ ਹੋ ਤੇ ਇਹ ਪਨੀਰੀ ਜੂਨ ਵਿੱਚ ਮੁੱਖ ਖੇਤ ਵਿੱਚ ਲਗਾਈ ਜਾਵੇ। ਹਲਦੀ ਦੀਆਂ ਦੋ ਕਿਸਮਾਂ , PUNJAB 02 ਅਤੇ RAJAPURI. ਇਹ ਕਿਸਮਾਂ ਤੁਹਾਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ (PAU) ਤੋ ਮਿਲਣਗੀਆ ਜਾਂ ਫਿਰ ਕੋਈ ਹੋਰ ਹਲਦੀ ਦੇ ਤਜ਼ਰਬੇ ਵਾਲੇ ਕਿਸਾਨ ਤੋ ਮਿਲ ਸਕਦੀਆ ਹਨ। ਯੂਨੀਵਰਸਿਟੀ ਦੇ ਬੀਜ ਦਾ ਰੇਟ ਲੱਗਭੱਗ 5000 ਰੁਪਏ ਪ੍ਰਤੀ ਕੁਇਟਲ ਹੈ ਇਹ ਤਿਆਰ ਹੋਣ ਲਈ 10 ਮਹੀਨਿਆ ਦਾ ਸਮਾਂ ਲੈਦੀ ਹੈ। ਹਲਦੀ ਲਈ 5-6 ਕੁਇੰਟਲ ਬੀਜ ਪ੍ਰਤੀ ਏਕੜ ਚਾਹੀਦਾ ਹੈ।
mah pig farming da km kita a mere ik pig d laat te sat lgi a meh pata a us lyi mehnu ki injection laauna chahida a ja koi tablet ja marhm pls dsna jroor ?
(en)
sir manu TR81 rice beez bare jankari chahe de aa aa plz daso kida da a beez
(en)
Haryana
ਇਸ ਕਿਸਮ ਦਾ ਝਾੜ 30-32 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ । ਇਹ ਹਲਕੀਆਂ ਜ਼ਮੀਨਾਂ ਵਿੱਚ ਵੀ ਲਗਾਉਣ ਯੋਗ ਕਿਸਮ ਹੈ। .ਇਸ ਝੋਨੇ ਦਾ ਮੰਡੀਕਰਨ ਜ਼ਿਆਦਾ ਮਾਤਰਾ ਵਿਚ ਹੋਣਾ ਝੋਨੇ ਦੀ ਮੰਗ ਅਤੇ ਸਰਕਾਰ ਤੇ ਨਿਰਭਰ ਕਰਦਾ ਹੈ i ਆਉਣ ਵਾਲੇ ਸਮੇ ਦੇ ਵਿਚ ਤੁਹਾਨੂੰ ਇਸ ਦੀ ਜਾਣਕਾਰੀ ਮਿਲ ਜਾਵੇਗੀ ।
ਨਰਮੇ ਨਵੇ ਬੀਜ ਬਾਰੇ ਜਾਣਕਾਰੀ ਦਿਓ ਹਲਕੀ ਜਮੀਨ ਲਈ ?
(en)
Maharashtra
RCH 656 BGII,RCH 650 BGII,RCH 776 BGII,RCH 773 BGII,RCH 779 BGII,Bt COTTON SHRIRAM 6588,Bt COTTON SHRIRAM 6488,Bt COTTON SHRIRAM BUNTY BG-II,Ankur-651,Ankur-655 ਇਹ ਨਰਮੇ ਦੀਆਂ ਕਿਸਮਾਂ ਹਨ
ik kille which saro kini padi A ?
(en)
ikk kille de vich saron da 1.5--2 kg beej painda hai.
narma lon to pehla kehdi khedi khad paeye thale ?
(en)
Khet vich narme di bijaayi ton pehla tuc khet vich 25 kg DAP di bijaayi kr skde ho....jekar shruati sme vich tuc narme de vich DAP di bijaayi nai krni chaunde ho tan tuc baad vich narma ugrn ton baad khet vich DAP khaad machine duaara paa skde ho...iston baad paani den de sme 70-80 kg urea nu 3 bhaaga vich vand k khet vich paa skde ho ate iss ton baad paani lgaunde rho.
Punjab
ਬਾਈ ਜੀ ਜੇ ਡੀ ਏ ਪੀ ਨਹੀ ਪਾਉਣੀ ਤਾਂ ਇਕ ਗੱਟਾ ਸੁਪਰ ਵੀ ਪਾ ਸਕਦੇ ਹੋ
jhona di koi new kisam ?
(en)
PR 126, Punjab basmati 4, Punjab basmati 5 ...ihh jhone dia nvia kisma hnn...PR 126 paneeri lgaun 123 din baad pakk jandi hai ...iss kisam da jhaad 30.5 qtl prati acre hai....jo baaki dia do kisma hnn Punjab basmati 4 ate 5 ohh baasmati kisma hnn.. ohna kisma da jhaad 13-15 qtl prati acre hunda hai...
nrme di beejan to pehla kinni dap pauni chahidi hai per acre
(en)
Narma beejn ton pehla 25-27 kg DAP paa skde ho...ihh DAP tuc narma ugrn ton baad v paa skde ho...
es cow de bread daso g
(en)
Rajasthan
ਇਹ HF Holestin Fresan ( (ਹੋਲਸਟੀਅਨ-ਫਰੀਜ਼ੀਅਨ ) ਨਸਲ ਹੈ।
sir TR81 rice seed bare jankri deo and kitho mill sakda
(en)
Haryana
tr 81 kisam da jhaad 30-32 qtl prati acre hai..ihh darmiania jameena de vich ugaunyog kisam hai..iss da beej private dealers ton hi milega.
ਕਣਕ ਨੂੰ ਸੁਸਰੀ ਤੋਂ ਕਿਵੇਂ ਬਚਾਈਏ ਸਟੋਰ ਕਰਨੀ ਹੈ ਖਾਣ ਦੇ ਵਾਸਤੇ ?
(en)
Maharashtra
ਕਣਕ ਨੂੰ ਤੁਸੀ ਕਦੇ ਵੀ ਜ਼ਿਆਦਾ ਧੁੱਪ ਵਿਚ ਰੱਖਣ ਤੋਂ ਬਾਅਦ ਸਿੱਧਾ ਅੰਦਰ ਸਟੋਰ ਨਾ ਕਰੋ| ਇਸ ਨਾਲ ਕਣਕ ਵਿਚ ਸੁਸਰੀ ਅਤੇ ਖਪਰੇ ਲੱਗਣ ਦੇ ਚਾਂਸ ਵੱਧ ਜਾਂਦੇ ਹਨ| ਇਸ ਤੋਂ ਅਲਾਵਾ ਜਦ ਵੀ ਕਣਕ ਨੂੰ ਅੰਦਰ ਸਟੋਰ ਕਰਨਾ ਹੋਵੇ ਉਸ ਵਿਚ ਨਿੱਮ ਦੇ ਪੱਤੇ ਅਤੇ ਮਾਚਿਸ ਦੀਆਂ ਡੱਬੀਆਂ ਜਰੂਰ ਪਾਓ| ਇਸ ਤੋਂ ਅਲਾਵਾ ਕਣਕ ਵਾਲੀਆਂ ਗੋਲੀਆਂ ਨੂੰ ਕੱਪੜੇ ਵਿਚ ਬੰਨ ਕੇ ਕਣਕ ਵਿਚ ਦੱਬ ਦਿਓ| ਇਸ ਨਾਲ ਕਣਕ ਨੂੰ ਬਚਾਇਆ ਜਾ ਸਕਦਾ ਹੈ|
ਮੈ 4 ਕਿੱਲੇ ਮੂੰਗੀ ਬੀਜੀ ਏ ਸ਼ੱਠੀ ਜੀ ਅੱਜ ਪੂਰੇ 25 ਕੁ ਦਿਨ ਹੋਗੇ ਪਾਣੀ ਲਾ ਦੇਈਏ ਕ ਨਹੀ ਜੀ ਇਸ਼ ਵਾਰ ਜਿਆਦਾ ਲੋ ਵਗਣ ਕਾਰਣ ਮੂੰਗੀ ਦੀ ਪਹਿਲਾ ਵਾਲੀ ਡੁੱਸ਼ ਨੀ ਪਿਛਲੇ ਸ਼ਾਲ ਤਾਂ ਏਹੀ ਬੀਜ ਸ਼ੀ ਸ਼ੱਠੀ ਇੱਕ ਪਾਣੀ ਹੀ ਲਾਇਆ ਸ਼ੀ ਉਹ ਵੀ ਕੋਹਰ ਦੇ ਟਾਇਮ ਮੂੰਗੀ ਹੈ ਆਲੂ ਵਾਲੇ ਵਾਹਨ ਚੁ
(en)
Maharashtra
ਜੇਕਰ ਮੂੰਗੀ ਜ਼ਿਆਦਾ ਔਡ਼ ਮੰਨ ਰਹੀ ਹੈ ਜਾਂ ਜ਼ਿਆਦਾ ਸੁੱਕਾਪਨ ਆ ਰਿਹਾ ਖੇਤ ਵਿਚ ਤਾਂ ਇਸਨੂੰ 30-35 ਦਿਨਾਂ ਬਾਅਦ ਪਾਣੀ ਲਗਾ ਦਿਓ| ਇਸ ਨਾਲ ਇਸ ਦਾ ਵਿਕਾਸ ਹੋ ਜਾਏਗਾ ਅਤੇ ਲੂ ਚੱਲਣ ਨਾਲ ਪੱਤੇ ਕੁਮਲਾਉਣੋ ਵੀ ਹੱਟ ਜਾਣਗੇ|
ਦੁੱਧ ਵਧਾਉਣ ਲਈ
(en)
Haryana
ਆਪਣਾ ਸਵਾਲ ਵਿਸਥਾਰ ਵਿਚ ਲਿਖ ਕੇ ਪਾਓ
Haryana
Jagroop ji tusi aapna sawal SAWAL PUCHO button nu press karke pucho. Tusi agar jawab likho button nu press karke sawal puchde ho taan oh sawal mahir kol nahi pahunchda.