Maharashtra
Search
ਕੀ ਹੁਣ ਮੂੰਗੀ ਲਗਾਈ ਜਾ ਸਕਦੀ ਹੈ?
(en)
ਹਾਂ ਜੀ ਤੁਸੀ ਜੂਨ ਦੇ ਅਖੀਰ ਅਤੇ ਜੁਲਾਈ ਦੇ ਮਹੀਨੇ ਵਿੱਚ ਮੰਗੀ ਦੀ ਬਿਜਾਈ ਕਰ ਸਕਦੇ ਹੋਂ।
2 kanal tha te safeda laagaa hoyaa jehdaa ki 4 kaa saal umar da hone ohde thaale moong laa sakdaa kinna K beej paun di lod hai.jameen baaraanii aa.please guide ?
(en)
Maharashtra
ਮੂੰਗੀ ਦੀ ਬਿਜਾਈ ਲਈ 8-10 ਕਿਲੋਗ੍ਰਾਮ ਬੀਜ ਪ੍ਰਤੀ ਏਕੜ ਪੈਂਦਾ ਹੈ । ਇਸ ਦਾ ਬੀਜ ਸਫੈਦਿਆ ਦੇ ਸੰਘਣੇਪਣ ਤੇ ਨਿਰਭਰ ਕਰਦਾ ਹੈ ਕਿ ਸਫੈਦੇ ਕਿੰਨੇ ਸੰਘਣੇ ਹਨ ਅਤੇ ਕਿੰਨੀ ਜਗਾਂ ਘੇਰ ਰਹੇ ਹਨ । ਇਨਾਂ ਚੀਜਾਂ ਨੂੰ ਦੇਖਦੇ ਹੋਏ ਤੁਸੀਂ ਬੀਜ ਦੀ ਮਾਤਰਾ ਘਟਾ ਸਕਦੇ ਹੋਂ।
ਬਾਸਮਤੀ 1509 ਦੀ ਕੋਈ ਨਵੀ ਸੋਧ ਆਈ ਹੈ ਅਤੇ ਉਸ ਵਾਰੇ ਜਾਣਕਾਰੀ ਦਿਉ ?
(en)
Haryana
ਇਸ ਵਾਰ ਬਾਸਮਤੀ ਝੋਨੇ ਦੀਆ 2 ਨਵੀਆਂ ਕਿਸਮਾਂ ਆਈਆ ਹਨ ਜਿਵੇਂ ਕਿ punjab basmati 4, punjab basmati 5 । ਇਹ ਕਿਸਮਾਂ ਦਾ ਝਾੜ 15-17 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਹ ਕਿਸਮਾਂ 137-145 ਦਿਨਾਂ ਦੇ ਵਿੱਚ ਪੱਕ ਜਾਂਦੀਆ ਹਨ।
ਝੋਨੇ ਦੀ ਕਿਹੜੀ ਕਿਸਮ ਦਾ ਸਭ ਤੋ ਵਧੀਆ ਝਾੜ ਹੈ। ਅਤੇ ਉਸ ਦੀ ਪਨੀਰੀ ਕਦੋ ਬੀਜਣੀ ਹੈ ?
(en)
Haryana
ਝੋਨੇ ਦੀਆ ਪਰਮਲ ਕਿਸਮਾਂ ਦੀ ਪਨੀਰੀ ਤੁਸੀਂ15 ਮਈ ਤੋਂ ਅਤੇ ਬਾਸਮਤੀ ਝੋਨੇ ਦੀ ਪਨੀਰੀ 10 ਜੂਨ ਤੋਂ ਲਗਾ ਸਕਦੇ ਹੋਂ । ਝੋਨੇ ਦੀਆ PAU ਦੁਆਰਾ ਸਿਫਾਰਿਸ਼ ਕੀਤੀਆ ਹੋਰ ਵੀ ਕਿਸਮਾਂ ਹਨ ਜਿਵੇਂ ਕਿ PR 121 ਤੇ PR 124 ਦੋਨੇ ਹੀ ਕਿਸਮਾਂ ਵਧੀਆ ਹਨ ਦੋਨਾਂ ਦਾ ਝਾੜ 30-31 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਪਰ ਇਹਨਾਂ ਵਿਚੋ PR 124 ਪੱਕਣ ਲਈ 135 ਦਿਨ ਲੈਂਦੀ ਹੈ ਤੇ ਇਸਦਾ ਕੱਦ 107 ਸੈਟੀਮੀਟਰ ਹੁੰਦਾ ਹੈ ।PR 121 ਪੱਕਣ ਲਈ 140-142 ਦਿਨ ਲੈਦੀ ਹੈ ਤੇ 98 ਸੈਟੀਮੀਟਰ ਕੱਦ ਹੁੰਦਾ ਹੈ । -ਇਸ ਤੋਂ ਇਲਾਵਾ Punjab Basmati 5,Pusa Basmati 1121 ਇਹ ਝੋਨੇ ਦੀਆਂ 135 ਦਿਨਾਂ ਵਿੱਚ ਤਿਆਰ ਹੋਣ ਵਾਲੀਆ ਕਿਸਮਾਂ ਹਨ। ਇਸ ਤੋਂ ਇਲਾਵਾ PR 113: ਇਹ 142 ਦਿਨਾਂ ਵਿੱਚ ਪੱਕ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 28 ਕੁਇੰਟਲ ਪ੍ਰਤੀ ਏਕੜ ਹੈ I PR 111: ਇਹ 135 ਦਿਨਾਂ ਵਿੱਚ ਪੱਕ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 27 ਕੁਇੰਟਲ ਪ੍ਰਤੀ ਏਕੜ ਹੈ I PR 122:ਇਹ 147 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I PR 123: ਇਸ ਦੀ ਔਸਤਨ ਪੈਦਾਵਾਰ 29 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I PR 120:ਇਹ 132 ਦਿਨਾਂ ਵਿਚ ਪੱਕ ਦੇ ਤਿਆਰ ਹੋ ਜਾਂਦੀ ਹੈ| ਇਸ ਦੀ ਔਸਤਨ ਪੈਦਾਵਾਰ 28.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I ਝੋਨੇ ਦੀਆਂ 3 ਨਵੀਆ ਕਿਸਮਾਂ ਆਈਆ ਹਨ ਜਿਵੇਂ ਕਿ PR 126, PUNJAB BASMATI 4, PUNJAB BASMATI 5 , PR 126: ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ। ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ।ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ Iਪੰਜਾਬ ਬਾਸਮਤੀ 5: ਇਹ ਵੀ ਇੱਕ ਉੱਚ ਝਾੜ ਕਿਸਮ ਦੇ ਹੈ ਇਸਦੀ ਔਸਤਨ ਪੈਦਾਵਾਰ 15 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I ਇਹ ਕਿਸਮ 137 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ,, ਪੰਜਾਬ ਬਾਸਮਤੀ 4: ਇਹ ਇੱਕ ਉੱਚ ਝਾੜ ਕਿਸਮ ਦੇ ਹੈ ਜਿਸ ਦੀ ਲੰਬਾਈ 96cm ਹੁੰਦੀ ਹੈ। ਇਹ ਕਿਸਮ 146 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 17 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ।.
Pig farming te loan kive mil skda a, and subsidy kini mildi a ji?
(en)
--
Thanx a lot ji.
--
Ludhiana Uni. Vale ta pig farm loan vare kuj nhi das rhe. Only classes vare ds rhe aa.
Maharashtra
ਸੂਰ ਪਾਲਣ ਲਈ ਸਬਸਿਡੀ ਲੈਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਟ੍ਰੇਨਿੰਗ ਸਰਟੀਫਿਕੇਟ ਦੀ ਜਰੂਰਤ ਹੁੰਦੀ ਹੈ। ਸੂਰ ਪਾਲਣ ਦੀ ਟ੍ਰੇਨਿੰਗ 5 ਦਿਨ ਦੀ ਹੁੰਦੀ ਹੈ ਜੋ ਕਿ ਅੰਗਦ ਦੇਵ ਯੂਨੀਵਰਸਿਟੀ ਲੁਧਿਆਣਾ ਵੱਲੋ ਕਰਵਾ ਜਾਂਦੀ ਹੈ ।ਆਮ ਤੌਰ ਤੇ ਸੂਰ ਪਾਲਣ ਲਈ ਲੋਨ ਤੇ 25% ਸਬਸਿਡੀ ਮਿਲਦੀ ਹੈ । ਉਪਰੋਕਤ ਗੱਲਾਂ ਵੱਲ ਧਿਆਨ ਦੇ ਕੇ ਕਿਸਾਨ, ਸੂਰ ਪਾਲਣ ਦਾ ਕਿੱਤਾ ਚੰਗੀ ਤਰ੍ਹਾਂ ਕਰ ਸਕਦੇ ਹਨ ਹੋਰ ਜ਼ਿਆਦਾ ਜਾਣਕਾਰੀ ਲਈ ਗੁਰੂ ਅੰਗਦ ਦੇਵ ਯੂਨੀਵਰਸਿਟੀ ਲੁਧਿਆਣਾ ਨਾਲ ਸੰਪਰਕ ਕਰੋ ਫੋਨ 0161- 2553394
Pollyhouse da ki labh hai ?
(en)
Haryana
ਇਹ ਇੱਕ ਖੇਤੀ ਕਰਨ ਦੀ ਅਜਿਹੀ ਤਕਨੀਕ ਹੈ ਜਿਸ ਦੌਰਾਨ ਤੁਸੀਂ ਬੇ-ਮੌਸਮ ਰੁੱਤ ਦੀਆ ਫਲ - ਸਬਜ਼ੀਆ ਅਤੇ ਹੋਰ ਫਸਲਾ ਉਗਾ ਸਕਦੇ ਹੋ । ਇਸ ਦਾ ਸ਼ੁਰੁਆਤੀ ਖਰਚਾ ਜਿਆਦਾ ਹੁੰਦਾ ਹੈ ਅਤੇ ਹਰ ਸਟੇਟ ਦੇ ਵਿੱਚ ਅਲੱਗ-ਅਲੱਗ ਸਬਸਿਡੀ ਦਿੱਤੀ ਜਾਂਦੀ ਹੈ। ਪੌਲੀਹਾਊਸ ਦੇ ਵਿੱਚ ਤੁਸੀ ਫਲ ਸਬਜੀਆ ਨੂੰ ਲੋੜੀਦਾ ਤਾਪਮਾਨ ਅਤੇ ਲੋੜੀਦੀ ਠੰਡਕ ਅਤੇ ਪਾਣੀ ਦੇ ਸਕਦੇ ਹੋਂ । ਇਸ ਦੇ ਅੰਦਰ ਲਗਾਈਆ ਸਬਜ਼ੀਆਂ ਨੂੰ ਬਿਮਾਰੀਆ ਵੀ ਘੱਟ ਪੈਦੀਆ ਹਨ।
ਮੱਝ ਦੇ ਥਣ ਚੋ ਛਿੱਦੀ ਆ ਰਹੀ ਹੈ ਕੋਈ ਇਲਾਜ ਦੱਸੋ ?
(en)
ferozepur vich super gold 666 paddy ?
(en)
Haryana
ਇਹ ਝੋਨੇ ਦੀ ਇੱਕ ਹਾਈਬ੍ਰਿਡ ਕਿਸਮ ਹੈ । ਇਹ 110-120 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸਦੇ ਦਾਣੇ ਦਰਮਿਆਨੇ ਮੋਟੇ ਅਤੇ ਪੋਹਾ ਬਣਾਉਣ ਲਈ ਵਰਤੇ ਜਾਂਦੇ ਹਨ। ਇਹ ਕਿਸਮ ਜਲਦੀ ਹੀ ਬਿਮਾਰੀ ਦੇ ਹਮਲੇ ਵਿੱਚ ਆ ਜਾਂਦੀ ਹੈ ਤੇ ਇਸ ਦੀ ਪਨੀਰੀ ਤੁਸੀਂ 20 ਮਈ ਤੋਂ ਬਾਅਦ ਲਗਾ ਸਕਦੇਂ ਹੋਂ। ਇਹ ਕਿਸਮ ਦਾ ਝਾੜ 35-40 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ । ਇਹ ਪੂਸਾ 44 ਕਿਸਮ 20 ਦਿਨ ਪਹਿਲਾ ਹੀ ਜਲਦੀ ਪੱਕ ਜਾਂਦੀ ਹੈ।
ਮੁਰ੍ਹਾਂ ਨਸਲ ਅਪਣੀ ਝੋਟੀ 6:5 ਮਹੀਨੇ ਦੀ ਗੱਬ ਹੈ ਓਸ ਨੂੰ ਕੀ ਕੁੱਝ ਦਿੱਤਾ ਜਾਵੇ ?
(en)
Pehli War Jhona Layouna Nawe vahan vich Khedi Variety Jhone Di Layie ?
(en)
Haryana
ਝੋਨੇ ਦੀਆ ਪਰਮਲ ਕਿਸਮਾਂ ਦੀ ਪਨੀਰੀ ਤੁਸੀਂ 15 ਮਈ ਤੋਂ ਅਤੇ ਬਾਸਮਤੀ ਝੋਨੇ ਦੀ ਪਨੀਰੀ 10 ਜੂਨ ਤੋਂ ਲਗਾ ਸਕਦੇ ਹੋਂ ਝੋਨੇ ਦੀਆ ਹੋਰ ਕਿਸਮਾਂ ਵੀ ਹਨ ਜੋ PAU ਵੱਲੌ ਸਿਫਾਰਿਸ਼ ਕੀਤੀਆ ਗਈਆ ਹਨ ਜਿਵੇਂ .PR 121 ਤੇ PR 124 ਦੋਨੇ ਹੀ ਕਿਸਮਾਂ ਵਧੀਆ ਹਨ ਦੋਨਾਂ ਦਾ ਝਾੜ 30-31 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਪਰ ਇਹਨਾਂ ਵਿਚੋ PR 124 ਪੱਕਣ ਲਈ 135 ਦਿਨ ਲੈਂਦੀ ਹੈ ਤੇ ਇਸਦਾ ਕੱਦ 107 ਸੈਟੀਮੀਟਰ ਹੁੰਦਾ ਹੈ ।PR 121 ਪੱਕਣ ਲਈ 140-142 ਦਿਨ ਲੈਦੀ ਹੈ ਤੇ 98 ਸੈਟੀਮੀਟਰ ਕੱਦ ਹੁੰਦਾ ਹੈ । -ਇਸ ਤੋਂ ਇਲਾਵਾ Punjab Basmati 5,Pusa Basmati 1121 ਇਹ ਝੋਨੇ ਦੀਆਂ 135 ਦਿਨਾਂ ਵਿੱਚ ਤਿਆਰ ਹੋਣ ਵਾਲੀਆ ਕਿਸਮਾਂ ਹਨ। ਇਸ ਤੋਂ ਇਲਾਵਾ PR 113: ਇਹ 142 ਦਿਨਾਂ ਵਿੱਚ ਪੱਕ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 28 ਕੁਇੰਟਲ ਪ੍ਰਤੀ ਏਕੜ ਹੈ I PR 111: ਇਹ 135 ਦਿਨਾਂ ਵਿੱਚ ਪੱਕ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 27 ਕੁਇੰਟਲ ਪ੍ਰਤੀ ਏਕੜ ਹੈ I PR 122:ਇਹ 147 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I PR 123: ਇਸ ਦੀ ਔਸਤਨ ਪੈਦਾਵਾਰ 29 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I PR 120:ਇਹ 132 ਦਿਨਾਂ ਵਿਚ ਪੱਕ ਦੇ ਤਿਆਰ ਹੋ ਜਾਂਦੀ ਹੈ| ਇਸ ਦੀ ਔਸਤਨ ਪੈਦਾਵਾਰ 28.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I ਝੋਨੇ ਦੀਆਂ 3 ਨਵੀਆ ਕਿਸਮਾਂ ਆਈਆ ਹਨ ਜਿਵੇਂ ਕਿ PR 126, PUNJAB BASMATI 4, PUNJAB BASMATI 5 , PR 126: ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ। ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ।ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ Iਪੰਜਾਬ ਬਾਸਮਤੀ 5: ਇਹ ਵੀ ਇੱਕ ਉੱਚ ਝਾੜ ਕਿਸਮ ਦੇ ਹੈ ਇਸਦੀ ਔਸਤਨ ਪੈਦਾਵਾਰ 15 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I ਇਹ ਕਿਸਮ 137 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ,, ਪੰਜਾਬ ਬਾਸਮਤੀ 4: ਇਹ ਇੱਕ ਉੱਚ ਝਾੜ ਕਿਸਮ ਦੇ ਹੈ ਜਿਸ ਦੀ ਲੰਬਾਈ 96cm ਹੁੰਦੀ ਹੈ। ਇਹ ਕਿਸਮ 146 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 17 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ।.
1609 jhone de beej baare jankari diyo ji ?
(en)
Maharashtra
Pusa 1609 ਕਿਸਮ ਗਰਦਣ ਤੋੜ ਅਤੇ ਭਰੁੜ ਰੋਗ ਦੀ ਪ੍ਰਤੀਰੋਧਕ ਹੁੰਦੀ ਹੈ ਅਤੇ ਬਾਸਮਤੀ ਚਾਵਲ ਦੀਆਂ ਬਾਕੀ ਕਿਸਮਾਂ ਨੂੰ ਟਾਕਰਾ ਦੇਣ ਵਾਲੀ ਕਿਸਮ ਹੈ । ਇਹ ਕਿਸਮ 130-140 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ । ਇਸ ਦਾ ਔਸਤਨ ਝਾੜ 18 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ।
mircha di growth nahi ho rahi hai daso ?
(en)
ਮਿਰਚਾਂ ਦੀ ਗਰੋਥ ਲਈ 2 ਕਿਲੋਗ੍ਰਾਮ NPK 13:00:45 ਜਾਂ 1 ਕਿਲੋਗ੍ਰਾਮ NPK 19:19:19 ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ । ਇਸ ਨਾਲ ਮਿਰਚਾਂ ਦੀ ਗਰੋਥ ਸ਼ੁਰੂ ਹੋ ਜਾਵੇਗੀ ।
ਕਰਨਾਟਕਾ ਹਾਈਬ੍ਰਡ ਰਾਈਸ 2 ਕਿੰਨਾ ਝਾੜ ਹੈ ਪੰਜਾਬ ਚ ਲੱਗ ਸਕਦਾ ਹੈ ?
(en)
Haryana
ਹਰ ਰਾਜ ਦੇ ਲਈ ਹਰ ਫਸਲ ਦੀਆ ਅਲੱਗ- ਅਲੱਗ ਕਿਸਮਾਂ ਬਣਾਈਆ ਜਾਂਦੀਆ ਹਨ । ਇਹ ਕਿਸਮਾਂ ਉੱਥੇ ਦੀ ਮਿੱਟੀ + ਵਾਤਾਵਰਣ + ਪਾਣੀ ਅਤੇ ਅਨੁਕੂਲ ਤਾਪਮਾਨ ਦੇਖ ਕੇ ਬਣਾਈਆ ਜਾਂਦੀਆ ਹਨ । ਦੂਜੇ ਰਾਜ ਦੀਆ ਕਿਸਮਾਂ ਹੋਰ ਰਾਜ ਵਿੱਚ ੳਗਾਉਣ ਦੀ ਸਿਫਾਰਿਸ਼ ਨਹੀੰ ਕੀਤੀ ਜਾਂਦੀ ਇਸ ਕਰਕੇ ਇਸ ਨੂੰ ਪੰਜਾਬ ਵਿੱਚ ਨਾ ੳਗਾਉਣ ਦੀ ਹਦਾਇਤ ਦਿੱਤੀ ਜਾਦੀ ਹੈ।
मेरा आपसे सवाल है कि आप अपनी बाते हिंदी मे लिखी जाए हर सवाल का जवाब हिंदी मे दिया जाए क्योकि इस app मे हम लोग हरियाणा से बहुत जुड़े हुए है जी ?
(en)
Punjab
सुझाव देने के लिए आपका धन्यवाद। जल्द ही आपके सवाल तीनों भाषाओं (punjabi, hindi , english ) में मिला करेंगे।
rajani kheera launa hun kive rhu ji deo koi jankaari ?
(en)
ਖੀਰੇ ਦੀਆ ਇਸ ਦੇ ਨਾਲ-ਨਾਲ ਹੋਰ ਕਿਸਮਾਂ ਵੀ ਲਗਾਉਣ ਲਈ ਠੀਕ ਹਨ ਜਿਵੇਂ ਕਿ Shubhangi, Kalyanpur green, PoonaKhira, Himangi, Punjab Naveen, Japanese Long Green ਆਦਿ । ਇਹਨਾਂ ਸਾਰੀਆ ਕਿਸਮਾਂ ਦੀ ਬਿਜਾਈ ਤੁਸੀੰ ਜੂਨ- ਜੁਲਾਈ ਦੇ ਮਹੀਂਨੇ ਵਿੱਚ ਕਰ ਸਕਦੇ ਹੋਂ। ਖੀਰੇ ਦੀ ਫਸਲ ਵਿੱਚ ਵਧੀਆ ਮੁਨਾਫਾ ਲੈਣ ਲਈ ਉਸਦੀ ਕਿਸਮ ਹੀ ਨਹੀ ਸਗੋਂ ਤਾਪਮਾਨ ਤੇ ਮੌਸਮ ਵੀ ਅਨੂਕੂਲ ਹੋਣਾ ਜਰੂਰੀ ਹੁੰਦਾ ਹੈ।
ਅੰਗੂਰ ਲਗਦੇ ਬਹੁਤ ਨੇ ਪਰ ਜਦੋਂ ਵੱਡੇ ਹੁੰਦੇ ਹਨ ਤਾਂ ਖੱਟੇ ਲਗਦੇ ਹਨ ਹਨ ਅਤੇ ਮੋਟਾਈ ਵਿੱਚ ਵੀ ਘੱਟ ਰਹਿ ਜਾਂਦੇ ਹਨ । ਇਸ ਨੂੰ ਵਰਤਿਆ ਜਾਣ ਵਾਲੀਆਂ ਕੀਟਨਾਸ਼ਕ ਦਵਾਈਆਂ ਦੀ ਜਾਣਕਾਰੀ ਦਿੱਤੀ ਜਾਵੇ ?
(en)
ਅੰਗੂਰਾਂ ਦਾ ਸਾਈਜ਼ ਵੱਡਾ ਕਰਨ ਲਈ ਜਦੋਂ ਫਲ ਆਉਣ ਲੱਗ ਜਾਂਦਾ ਹੈ ਤਾਂ zibberlic acid 2 ਗ੍ਰਾਮ ਪ੍ਰਤੀ 100 ਲੀਟਰ ਪਾਣੀ ਦੀ ਸਪਰੇਅ ਕਰੋ। ਇਸ ਤੋਂ ਇਲਾਵਾ ਤੁਸੀਂ potash 200 ਗ੍ਰਾਮ ਪ੍ਰਤੀ ਪੌਦਾ ਪਾ ਸਕਦੇ ਹੋ । ਧਿਆਨ ਰੱਖੋ ਕਿ ਇਹ potash ਬਿਲਕੁੱਲ ਜੜਾਂ ਦੇ ਨੇੜੇ ਨਾ ਪਾਇਉ।
ਕੀ ਸ਼ਿਮਲਾ ਮਿਰਚਾਂ ਹੁਣ ਲਾ ਸਕਦੇ ਆ ਜੀ ?
(en)
ਇਸ ਦੀ ਬਿਜਾਈ ਜਨਵਰੀ ਵਿੱਚ ਕੀਤੀ ਜਾਂਦੀ ਹੈ । ਹੁਣ ਅਪ੍ਰੈਲ-ਮਈ ਦਾ ਮਹੀਨਾ ਇਸ ਦੀ ਮਾਰਕੀਟਿੰਗ ਕਰਨ ਦਾ ਸਮਾਂ ਹੁੰਦਾ ਹੈ।
ਚੱਪਣ ਕੱਦੂ ਸੁੱਕ ਰਹੇ ਨੇ ਕੀ ਕੋਈ ਬਿਮਾਰੀ ਹੋ ਸਕਦੀ ਹੈ ਜਾਂ ਚੱਪਣ ਕੱਦੂ ਦਾ ਮੌਸਮ ਖਤਮ ਹੋ ਰਿਹਾ ਹੈ ?
(en)
ਚੱਪਣ ਕੱਦੂ ਦੀ ਫਸਲ ਲਗਾਉਣ ਤੋਂ 60 ਦਿਨਾਂ ਬਾਅਦ ਫਲ ਦੇਣਾ ਸ਼ੁਰੂ ਕਰ ਦਿੰਦੀ ਹੈ ਜੇਕਰ ਤੁਹਾਡੀ ਫਸਲ ਨੂੰ ਇੰਨਾ ਟਾਈਮ ਹੋ ਗਿਆ ਹੈ ਹੁਣ ਪੌਦਿਆ ਨੂੰ ਫਲ ਲੱਗਣੇ ਹਟ ਗਏ ਹਨ ਅਤੇ ਪੌਦਿਆ ਨੂੰ ਕੋਈ ਕੋਈ ਫਲ ਲੱਗਦਾ ਹੈ ਅਤੇ ਪੱਤੇ ਸੁੱਕ ਰਹੇ ਹਨ ਤਾਂ ਇਹ ਇਸ ਦੀਆ ਮੌਸਮ ਖਤਮ ਹੋਣ ਦੀਆ ਨਿਸ਼ਾਨੀਆ ਹੁੰਦੀਆ ਹਨ। ਜੇਕਰ ਅਜੇ ਫਲ ਲੱਗ ਰਹੇ ਹਨ ਅਤੇ ਪੱਤਿਆ ਤੇ ਧੱਬੇ ਬਣ ਕੇ ਜਾ ਉਹਨਾਂ ਦੇ ਸਿਰੇ ਸੁੱਕ ਰਹੇ ਹਨ ਤਾਂ ਇਹਨਾਂ ਵਿੱਚ ਹਲਕੀ ਬਿਮਾਰੀ ਆ ਜਾਂਦੀ ਹੈ । ਉਸ ਦੀ ਰੋਕਥਾਮ ਲਈ 400 ਗ੍ਰਾਮ M-45 ਜਾਂ 200 ਗ੍ਰਾਮ RIDOMIL GOLD ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
2.5एकड़ तालाब में कितनी मछलिया डाल सकते है अगर तालाब की गहराई 7 फ़ीट है ?
(en)
Maharashtra
यदि मछली का आकार 2 से 3 इंच का है तो आप इसमें 10000 मछली छोड़ सकते हैं या यदि मछली का पूंग 1 इंच का है तो आप 13000 तक पूंग छोड़ सकते हैं।
sadi HF cow 4 years di ik saal tu charbi mari jandi hai.Plz koi illaz daso.
(en)
Rajasthan
charrbi mari jandi hai? samaj nahi aai pls clarify
Punjab
May be 773
fish फार्मिग मैं 2.5 एकड़ के तालाब मैं कितना पैसा लग जाता है ओर प्रॉफिट कितना हो जाता है 1 साल में ?
(en)
Maharashtra
मछली पालन के लिए 2.5 एकड़ में तालाब बनाने के लिए आपका लगभग 2 लाख तक खर्चा आ जाएगा। अगर आप इसमें मछली के छोटे बच्चे जिनका आकार 1 इंच हो, 10 पैसे में मिलेगा, 2 से 3 इंच का, 1 रूपये प्रति बच्चा मिलेगा। इसमें अच्छी आमदनी मिल जाती है। ये आपके मंडीकरण पर आधारित है कि आप इसे कहां पर बेच रहे हैं। इसकी ट्रेनिंग आपको आपके जिले के FFDA ( fish farming development agency ) ऑफिस से मिलेगी जो कि बिल्कुल मुफ्त होती है।
ਝੋਨਾ ਦਾ ਬੀਜ 201 kina niklda ਹੈ?
(en)
Maharashtra
ਇਹ ਝੋਨੇ ਦੀ ਪਰਮਲ ਕਿਸਮ ਹੈ ਜੋ ਕਿ ਪੱਕਣ ਲਈ 144 ਦਿਨ ਦਾ ਸਮਾਂ ਲੈਂਦੀ ਹੈ ਅਤੇ ਇਸ ਦਾ ਝਾੜ 31 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ lਇਸਦੀ ਪਨੀਰੀ 15 ਮਈ ਤੋਂ ਲਾਈ ਜਾਂਦੀ ਹੈ
Punjab
danvad ji
ਸਰੋਂ ਦਾ ਕੀ ਰੇਟ ਆ ਕਨੌਲਾ 7 ਦਾ ?
(en)
Rajasthan
ਸਰੌ ਕਨੌਲਾ 7 ਦਾ ਰੇਟ ਲੱਗਭੱਗ 3800-4000 ਪ੍ਰਤੀ ਕੁਇੰਟਲ ਹੈ ।
pani de report ha g daso kiva hai?
(en)
ਅਗੇਤਾ ਝੋਨੇ ਲਾਉਣ ਤੇ ਕਿਹੜੇ ਜਿਲ੍ਹਾ ਰੌਕ ਹੈ ?
(en)
Maharashtra
ਸਰਕਾਰ ਦੁਆਰਾ ਇਹ ਅਗੇਤਾ ਝੋਨਾ ਲਗਾਉਣ ਤੇ ਰੋਕ ਹਰ ਜ਼ਿਲੇ ਵਿੱਚ ਲਗਾਈ ਜਾਂਦੀ ਹੈ ।ਹਰ ਸਾਲ ਸਰਕਾਰ ਦੁਆਰਾ ਝੋਨੇ ਦੀ ਤਰੀਖ 10-15 ਮਈ ਰੱਖੀ ਜਾਂਦੀ ਹੈ ।
kaghi nimbu a baag launa hai kis month vich lagu ga te butta litho milanga puri information do mini income hai 1kila di daso ji ?
(en)
Rajasthan
kagji nimboo nu tusi 15 junuary to baad lga sakde ho . isnu lgon di sahi monsoon mousam huna. isde boote tohanu pau ludhiana to ya fir kisaan mele ya fir nede di kise vadiya nursury to le sakde ho. is da boota tohanu lagpag 50 rupees tak mil janda hai .1 kille vich lagpag 100 boote lgaye ja sakde hun. te ehda 20X20 feet de fansle to khet vich lgona chahida hai .isdi income bare pehla kuj nai keha ja sakda . eh isde jhad te ya fir rate te depend karda hai ji.
ਕੀ ਹੁਣ ਨਰਮੇ ਦੀ ਬਜਾਈ ਕਰ ਸਕਦੇ ਹਾ ?
(en)
ਹਾਂ ਜੀ ਹੁਣ ਤੁਸੀ ਨਰਮੇ ਦੀ ਬਿਜਾਈ ਕਰ ਸਕਦੇ ਹੋਂ । ਨਰਮੇ ਦੀ ਬਿਜਾਈ ਤੁਸੀਂ 15 ਮਈ ਤੱਕ ਕਰ ਸਕਦੇ ਹੋਂ । ਇਸ ਸਮੇ ਦੇ ਦੌਰਾਨ ਬੀਜਿਆ ਨਰਮਾ ਵਧੀਆ ਅਤੇ ਅਗੇਤਾ ਪੁੰਗਰਦਾ ਹੈ ।
Is ped Ka name kya hai pudhe kahan milenge jankari Hindi me de ?
(en)
Maharashtra
इसका नाम लेनटाना है और यह पानी वाले स्त्रोतों के आस-पास पाया जाता है।
Punjab
is podhe ko "Cordia sebestena" name se jana jata hai .
ਪਪੀਤੇ ਦੀ ਖੇਤੀ ਬਾਰੇ ਦੱਸੋ ਜੀ ?
(en)
ਪਪੀਤੇ ਦੀ ਖੇਤੀ ਲਈ ਸਭ ਤੋਂ ਸਹੀ ਸਮਾਂ ਜੂਨ – ਜੁਲਾਈ ਦਾ ਮਹੀਨਾ ਮੰਨਿਆ ਜਾਂਦਾ ਹੈ । ਪਰ ਜਿਸ ਇਲਾਕੇ ਵਿੱਚ ਸਿੰਚਾਈ ਦੀ ਉਚਿਤ ਵਿਵਸਥਾ ਹੈ ਉੱਥੇ ਸਿਤੰਬਰ ਤੋਂ ਅਕਤੂਬਰ ਅਤੇ ਫਰਵਰੀ ਤੋਂ ਮਾਰਚ ਤਕ ਪਪੀਤੇ ਦੇ ਬੂਟੇ ਲਗਾਏ ਜਾ ਸੱਕਦੇ ਹਨ ।ਪਪੀਤੇ ਦੀ ਖੇਤੀ ਕਰਨ ਦੇ ਲਈ ਜਮੀਂਨ ਦਾ ਸਮਤਲ ਹੋਣਾ ਜਰੂਰੀ ਹੈ ਤਾਕਿ ਪੌਦੇ ਵਿੱਚ ਪਾਣੀ ਦੀ ਜ਼ਿਆਦਾ ਰੁਕਾਵਟ ਨਾ ਹੋਵੇ । ਪੌਦੇ ਵਿੱਚ ਪਾਣੀ ਦੀ ਰੁਕਾਵਟ ਹੋਣ ਨਾਲ ਤੇ ਖੇਤ ਵਿੱਚ ਪਾਣੀ ਖੜੇ ਰਹਿਣ ਨਾਲ ‘ਕਾਲਰ ਰਾਟ’ ਨਾਮਕ ਬੀਮਾਰੀ ਲਗ ਜਾਂਦੀ ਹੈ। ਜੋ ਪੌਦਿਆਂ ਨੂੰ ਬਹੁਤ ਨੁਕਸਾਨ ਕਰਦੀ ਹੈ | ਇਸ ਲਈ ਜ਼ਿਆਦਾ ਸੇਮ ਵਾਲੇ ਇਲਾਕੇ ਜਿਥੇ ਪਾਣੀ ਖੜ੍ਹਦਾ ਹੋਵੇ ਵਿਚ ਪਪੀਤੇ ਦੀ ਖੇਤੀ ਨਹੀਂ ਕੀਤੀ ਜਾ ਸਕਦੀ । ਦੋਮੱਟ ਤੇ ਬਾਲੂ ਮਿੱਟੀ ਪਪੀਤੇ ਦੇ ਖੇਤ ਲਈ ਸਭ ਤੋਂ ਵਧੀਆ ਹਨ । ਪਪੀਤੇ ਦੀ ਇਕ ਨਵੀ ਕਿਸਮ ਪੰਜਾਬ ਵਾਸਤੇ ਇਥੋਂ ਦੇ ਮੌਸਮ ਦੇ ਹਿਸਾਬ ਨਾਲ P.A.U ਦੁਆਰਾ ਤਿਆਰ ਕਿਤੀ ਗਈ ਹੈ, ਇਸਨੂੰ ”ਰੇਡ ਲੇਡੀ 786” ਨਾਮ ਦਿੱਤਾ ਗਿਆ ਹੈ। ਇਹ ਕਿਸਮ ਸਿਰਫ 9 ਮਹੀਨੇ ਵਿਚ ਹੀ ਫ਼ਲ ਦੇਣ ਲੱਗ ਜਾਂਦੀ ਹੈ ਤੇ ਇਸਨੂੰ ਫ਼ਲ ਵੀ ਬਹੁਤ ਲੱਗਦੇ ਹਨ । ਇਸ ਕਿਸਮ ਨੂੰ ਪੰਜਾਬ ਤੋਂ ਬਿਨਾ ਹੋਰ ਇਲਾਕਿਆਂ ਹਰਿਆਣਾ, ਰਾਜਸਥਾਨ ਵਿਚ ਵੀ ਉਗਾ ਸਕਦੇ ਹਨ । ਇਸ ਤੋਂ ਇਲਾਵਾ ਸ਼ਹਿਦ ¨ਬਦੁ , ਕੁਰਮ , ਹਨੀ , ਪੂਸਾ ਡਿਲੀਸ਼ਿਅਸ , ਪੂਸਾ ਡਵਾਫੇ , ਪੂਸਾ ਨੰਹਾ , ਸੀਓ – 7 ਪ੍ਰਮੁੱਖ ਕਿਸਮਾਂ ਹਨ । ਪਪੀਤੇ ਦੇ ਬੂਟੇ ਬੀਜ ਦੁਆਰਾ ਤਿਆਰ ਕੀਤੇ ਜਾਂਦੇ ਹਨ । ਇੱਕ ਏਕੜ ਵਿੱਚ ਬੂਟੇ ਲਾਉਣ ਲਈ 40 ਵਰਗ ਮੀਟਰ ਖੇਤਰ ਵਿਚ ਬੀਜ ਲਗਾਏ ਜਾ ਸਕਦੇ ਹਨ । ਜਿਸ ਦੇ ਲਈ 125 ਗ੍ਰਾਮ ਬੀਜ ਕਾਫੀ ਹੁੰਦਾ ਹੈ । ਇਸਦੇ ਲਈ ਇੱਕ ਮੀਟਰ ਚੌੜੀ ਅਤੇ ਪੰਜ ਮੀਟਰ ਲੰਮੀ ਕਿਆਰੀਆਂ ਬਣਾ ਲਵੋ । ਹਰ ਇੱਕ ਕਿਆਰੀ ਵਿੱਚ ਖੂਬ ਸੜੀ ਗਲੀ ਗੋਬਰ ਦੀ ਖਾਦ ਮਿਲਾਕੇ ਅਤੇ ਪਾਣੀ ਲਗਾਕੇ 15 – 20 ਦਿਨ ਪਹਿਲਾਂ ਛੱਡ ਦਿੰਦੇ ਹਨ । ਬੀਜ ਨੂੰ 3 ਗਰਾਮ ਕੈਪਟਾਨ ਦਵਾਈ ਪ੍ਰਤੀ ਕਿੱਲੋ ਬੀਜ ਦੀ ਦਰ ਨਾਲ ਉਪਚਾਰ ਕਰਕੇ 15 ਸੈਟੀਮੀਟਰ . ਦੂਰੀ ਉੱਤੇ ਦੋ ਸੈਟੀਮੀਟਰ ਡੂੰਘਾ ਬੀਜੋ। ।ਇਕ ਏਕੜ ਵਿਚ ਪਪੀਤੇ ਦੇ 900 ਤੋਂ 1000 ਬੂਟੇ ਲਾਏ ਜਾਂਦੇ ਹਨ । ਇਸਤੋਂ ਇਲਾਵਾ ਤੁਸੀਂ ਮਨਜ਼ੂਰਸ਼ੁਦਾ ਨਰਸਰੀ ਵਲੋਂ ਤਿਆਰ ਬੂਟੇ ਵੀ ਆਪਣੇ ਖੇਤ ਵਿਚ ਲਗਾ ਸਕਦੇ ਹੋ । ਗਰਮੀਆਂ ਵਿੱਚ ਹਰ ਹਫ਼ਤੇ ਅਤੇ ਸਰਦੀਆਂ ਵਿੱਚ 15 – 20 ਦਿਨ ਬਾਅਦ ਸਿੰਚਾਈ ਕਰਦੇ ਰਹੋ । ਬੂਟਿਆਂ ਦੇ ਤਣੇ ਦੇ ਕੋਲ ਪਾਣੀ ਨਹੀਂ ਖੜਾ ਹੋਣ ਦਿਓ । 20 ਕਿੱਲੋ ਗੋਬਰ ਖਾਦ ਪ੍ਰਤੀ ਬੂਟਾ ਦਿਓ । ਫਰਵਰੀ ਅਤੇ ਅਗਸਤ ਮਹੀਨਾ ਵਿੱਚ 500 ਗ੍ਰਾਮ ਏਮੋਨਿਅਮ ਸਲਫੇਟ , ਸਿਗਲ ਸੁਪਰ ਫਾਸਫੇਟ ਅਤੇ ਪੋਟਾਸ਼ੀਅਮ ਸਲਫੇਟ ਦੋ ਅਨਪਾਤ ਚਾਰ ਅਨਪਾਤ ਇੱਕ ਦੇ ਅਨੁਸਾਰ ਪ੍ਰਤੀ ਪੌਦਾ ਦਿਓ । ਬੂਟੇ ਲਗਾਉਣ ਦੇ ਠੀਕ 9 ਤੋਂ 10 ਮਹੀਨੇ ਦੇ ਵਕ਼ਤ ਦੇ ਬਾਅਦ ਫਲ ਤੋੜਨ ਲਾਇਕ ਹੋ ਜਾਂਦੇ ਹਨ । ਕੁੱਝ ਹੀ ਦਿਨਾਂ ਵਿੱਚ ਫਲਾਂ ਦਾ ਰੰਗ ਹਰੇ ਰੰਗ ਤੋਂ ਬਦਲਕੇ ਪੀਲਾ ਰੰਗ ਦਾ ਹੋਣ ਲੱਗਦਾ ਹੈ ਅਤੇ ਫਲਾਂ ਉੱਤੇ ਨੋਂਹ ਮਾਰਨ ਨਾਲ ਦੁੱਧ ਦੀ ਜਗ੍ਹਾ ਪਾਣੀ ਨਿਕਲਦਾ ਹੋਵੇ ਤਾਂ ਸਮਝਣਾ ਚਾਹੀਦਾ ਹੈ ਕਿ ਫਲ ਪੱਕ ਗਿਆ ਹੈ । ਇਸਦੇ ਬਾਅਦ ਫਲਾਂ ਨੂੰ ਤੋੜ ਲੈਣਾ ਚਾਹੀਦਾ ਹੈ ।
how to take a soil sample for testing. plz make a video or photo on it ?
(en)
Haryana
ਮਿੱਟੀ ਦਾ ਸੈਂਪਲ ਲੈਣ ਲਈ ਖੇਤ ਦੇ ਚਾਰੇ ਕਿਨਾਰਿਆਂ ਅਤੇ ਖੇਤ ਦੇ ਵਿਚਕਾਰਲੇ ਹਿੱਸੇ ਤੋਂ ਮਿੱਟੀ ਲੈਣਾ ਜਰੂਰੀ ਹੁੰਦਾ ਹੈ ਸਭ ਤੋਂ ਪਹਿਲਾਂ ਖੇਤ ਦੇ ਚਾਰੇ ਕਿਨਾਰਿਆਂ ਦੇ ਅੰਦਰਲੇ ਪਾਸਿਉ (ਤਿੰਨ ਤੋਂ ਚਾਰ ਫੁੱਟ) ਅੰਦਰੋ ਮਿੱਟੀ ਲਓ ਮਿੱਟੀ ਲੈਣ ਲਈ 6-8 ਸੈਟੀਮੀਟਰ ਡੂੰਘੇ ਟੋਏ ਪੁੱਟ ਕੇ ਇੱਕ ਮੁੱਠੀ ਮਿੱਟੀ ਲਓ ਇਸੇ ਤਰਾਂ ਚਾਰੇ ਕਿਨਾਰਿਆਂ ਤੋਂ ਇੱਕ-ਇੱਕ ਮੁੱਠੀ ਇਕੱਠੀ ਕਰੋ ਇਸ ਤੋਂ ਇਲਾਵਾ ਖੇਤ ਦੇ ਬਿਲਕੁੱਲ ਵਿਚਕਾਰਲੀ ਜਮੀਂਨ ਤੋਂਂ ਵੀ ਇਸੇ ਤਰਾਂ ਮਿੱਟੀ ਲਓ ਇਸ ਤੋਂ ਬਾਅਦ 5 ਅਲੱਗ-ਅਲੱਗ ਥਾਵਾਂ ਤੋਂ ਇਕੱਠੀ ਕਰੀ ਮਿੱਟੀ ਨੂੰ ਚੰਗੀ ਤਰਾਂ ਰਲਾ ਲਓ ਇਸ ਮਿੱਟੀ ਵਿਚਲੇ ਕੰਕਰ ਅਤੇ ਰੋੜ ਬਾਹਰ ਕੱਢ ਦਿਓ ਮਿੱਟੀ ਦੀ ਮਾਤਰਾ ਲੱਗਭੱਗ 800-1000 ਗ੍ਰਾਮ ਹੋਣੀ ਚਾਹੀਦੀ ਹੈ ਇਸ ਤੋਂ ਬਾਅਦ ਮਿੱਟੀ ਨੂੰ ਲਿਫਾਫੇ ਵਿੱਚ ਪਾ ਕੇ ਆਪਣੇ ਨਾਮ ਦਾ ਲੇਬਲ ਨਾਲ ਲਗਾ ਕੇ ਮਿੱਟੀ ਜਾਂਚ ਕੇਂਦਰ ਭੇਜ ਦਿਓ ਇਹ ਮਿੋੱਟੀ ਦਾ ਟੈਸਟ 15-20 ਦਿਨਾਂ ਦੇ ਅੰਦਰ ਚੈਂਕ ਹੋ ਕੇ ਤੁਹਾਡੇ ਕੋਲ ਰਿਪੋਰਟ ਆ ਜਾਵੇਗੀ .
beri de katai karni se,but beri ne hun fall chuk leha hai,buur chakea hoea hai,ke hun katai na karea?
(en)
ਜੇਕਰ ਬੇਰੀ ਨੇ ਫਲ ਚੱਕਿਆ ਹੋਇਆ ਹੈ ਤਾਂ ਇਸ ਦੀ ਕਟਾਈ ਕਰਨ ਤੋਂ ਪ੍ਰਹੇਜ਼ ਕਰੋ ਕਿਉਕਿ ਜੇਕਰ ਹੁਣ ਕਟਾਈ ਕਰੋਗੇ ਤਾਂ ਇਸ ਦਾ ਸਾਰਾ ਫਲ ਨੀਚੇ ਡਿੱਗ ਪਵੇਗਾ । ਇਸ ਲਈ ਫਲ ਲੈਣ ਤੋਂ ਬਾਅਦ ਹੀ ਕਟਾਈ ਕਰੋ ।
ਜੰਤਰ ਬੀਜਣ ਤੋ ਕਿੰਨੇ ਦਿਨ ਬਾਅਦ ਜਮੀਨ ਚ ਵਾਹ ਦੇਈਏ ਜੋ ਕਿ ਜਮੀਨ ਵਿਚ ਨਾਈਟਰੋਜਨ ਛੱਡ ਸਕੇ ?
(en)
Haryana
ਜੰਤਰ ਨੂੰ ਪਰਮਲ ਝੋਨੇ ਦੀ ਪਨੀਰੀ ਮੁੱਖ ਖੇਤ ਵਿੱਚ ਲਗਾਉਣ ਤੋਂ 4- 5 ਦਿਨ ਪਹਿਲਾ ਖੇਤ ਵਿੱਚ ਵਾਹ ਦਿਓ । ਜਦੋਂ ਇਸ ਦਾ ਕੱਦ 3-5 ਫੁੱਟ ਹੋ ਜਾਂਦਾ ਹੈ ਇਸ ਨੂੰ ਤੁਸੀ ਖੇਤ ਵਿੱਚ ਵਾਹ ਸਕਦੇ ਹੋਂ । ਇਸ ਵਿੱਚ ਨਾਈਟ੍ਰੋਜਨ ਦੀ ਮਾਤਰਾ ਹੁੰਦੀ ਹੈ ਉਸ ਸਮੇ ਦੇ ਵਿੱਚ ਹੀ।
mai kagjiNimbu lga rakha hai us me kis cheej ki kheti karu ?
(en)
ਉੱਸ ਵਿੱਚ ਮੂੰਗੀ ਅਤੇ ਗੁਆਰਾ ਦੀ ਖੇਤੀ ਕਰ ਸਕਦੇ ਹੋਂ।
kank vali jmeen bina vahe moongi beej skde a g ek eh dso k kank de nad or tangr to moongi te sundi da jeada aatek tn ni hunda ?
(en)
Haryana
ਹਾਂ ਜੀ ਤੁਸੀ ਕਣਕ ਵਾਲੀ ਜ਼ਮੀਨ ਉਤੇ ਮੂੰਗੀ ਲਗਾ ਸਕਦੇ ਹੋਂ । ਮੂੰਗੀ ਦੀ ਬਿਜਾਈ ਕਰਨ ਤੋਂ ਪਹਿਲਾਂ ਖੇਤ ਨੂੰ ਚੰਗੀ ਤਰਾਂ ਤਿਆਰ ਕਰੋ । ਇਸ ਨਾਲ ਖੇਤ ਵਿਚਲੇ ਨਦੀਨ ਅਤੇ ਕੀੜੇ ਮਕੌੜੇ ਵੀ ਮਰ ਜਾਂਦੇ ਹਨ ਅਤੇ ਜ਼ਮੀਨ ਹਵਾਦਾਰ ਹੋ ਜਾਂਦੀ ਹੈ। ਕਣਕ ਦੇ ਟਾਂਗਰ ਦਾ ਮੂੰਗੀ ਤੇ ਕੋਈ ਮਾੜਾ ਅਸਰ ਨਹੀਂ ਪੈਂਦਾ । ਇਸ ਨਾਲ ਕਿਸੇਂ ਪ੍ਰਕਾਰ ਦੀ ਸੁੰਡੀ ਨਹੀਂ ਬਣਦੀ ਜੋ ਕਿ ਮੂੰਗੀ ਨੂੰ ਖਰਾਬ ਕਰੇ।
PR 122 bare information dasso.isdi yielding per acre and time it take for harvesting ?
(en)
Maharashtra
PR 122:It matures in 147 days. It possesses long slender translucent grains with good cooking quality. It gives average yield of 31.5 qtl/acre.
mai 37 acre de Paneri bezni a kine kg seed pai a and kina area batao and futa vich das del the vadia full detaial please...... ....
(en)
ਇੱਕ ਏਕੜ ਦੇ ਲਈ ਝੋਨੇ ਦਾ 8 ਕਿਲੋਗ੍ਰਾਮ ਬੀਜ ਪਾਇਆ ਜਾਂਦਾ ਹੈ । ਇੱਕ ਏਕੜ ਦੀ ਪਨੀਰੀ ਲਗਾਉਣ ਲਈ 3-3.5 ਮਰਲੇ ਜਗਾਂ ਦੀ ਲੋੜ ਹੁੰਦੀ ਹੈ । ਜੇਕਰ ਤੁਸੀਂ 37 ਏਕੜ ਝੋਨਾ ਲਗਾਉਣਾ ਹੈ ਤਾਂ ਤੁਹਾਨੂੰ 296 ਕਿਲੋਗ੍ਰਾਮ ਬੀਜ ਦੀ ਲੋੜ ਪਵੇਗੀ ਅਤੇ 111 ਮਰਲੇ ਥਾਂ ਦੀ ਲੋੜ ਪੈਦੀ ਹੈ । 30219 ਸਕੇਅਰ ਫੁੱਟ ਜਗਾਂ ਵਿੱਚ ਤੁਸੀਂ 37 ਏਕੜ ਦੀ ਪਨੀਰੀ ਲਗਾ ਸਕਦੇ ਹੋਂ ।
mirchan vich sundi pe rahi hai ilaj daso?
(en)
Mircha vich soondi di roktham lyi 60 ml Coragen nu 150 ltr paani vich paa k prati acre te spray kro.
ਰੇਤਲੀ ਜਮੀਨ ਵਿਚ ਨਰਮੇ ਦੀ ਕਿਹੜੀ ਕਿਸਮ ਦੀ ਬਿਜਾਈ ਕੀਤੀਜਾ ਸਕਦੀ ਆ ?
(en)
Maharashtra
ਪੰਜਾਬ ਵਿੱਚ ਉਗਾਉਣਯੋਗ ਕਿਸਮਾਂ ਇਹ ਹਨ ਜਿਵੇਂ RCH 656 BGII,RCH 650 BGII,RCH 776 BGII,RCH 773 BGII,RCH 779 BGII,Bt COTTON SHRIRAM 6588,Bt COTTON SHRIRAM 6488,Bt COTTON SHRIRAM BUNTY BG-II,Ankur-651,Ankur-655 ਇਹਨਾਂ ਕਿਸਮਾਂ ਵਿੱਚੋ ਕੋਈ ਵੀ ਕਿਸਮ ਲਗਾ ਸਕਦੇ ਹੋ। ਇਹ ਕਿਸਮਾਂ ਦਰਮਿਆਨੀਆ ਜ਼ਮੀਨਾਂ ਵਿੱਚ ਅਗਾਉਣਯੋਗ ਕਿਸਮਾਂ ਹਨ।
kadu te gha wali dawai asar kar gyi hai g, koi product hai jihde nal gha wali dawai asar na kare ?
(en)
ਇਸ ਦਾ ਹੁਣ ਕੋਈ ਇਲਾਜ ਨਹੀ ਹੈ ਪਰ ਇਸ ਕੁੱਝ ਹੱਦ ਤੱਕ ਅਸਰ ਨੂੰ ਰੋਕਣ ਲਈ ਇਸ ਦੇ ਉੱਪਰ ਤੁਸੀਂਂ 2 ਕਿਲੋਗ੍ਰਾਮ NPK 13:00:45 ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ ਤਾਂ ਜੋ ਉਸਦਾ ਅਸਰ ਘੱਟ ਜਾਵੇ ਅਤੇ ਉਹ ਦੁਬਾਰਾ ਜਲਦੀ ਗਰੋਥ ਕਰਨੀ ਸ਼ੁਰੂ ਕਰ ਦੇਵੇ।
Sur palan bare daso and vadiya kisam kehri aa?
(en)
Maharashtra
ਸੂਰ ਪਾਲਣ ਨੂੰ ਅਸੀਂ 2 ਤਰੀਕਿਆਂ ਨਾਲ ਸ਼ੁਰੂ ਕਰ ਸਕਦੇ ਹਾਂ ਜਾਂ ਤਾਂ 5 ਫੀਮੇਲ ਅਤੇ 1 ਮੇਲ ਸੂਰ ਨਾਲ ਸ਼ੁਰੂ ਕਰ ਸਕਦੇ ਹੋਂ। ਇਸ ਤੋਂ ਆਮਦਨ ਲੱਗਭੱਗ 1 ਸਾਲ ਤੱਕ ਮਿਲਣੀ ਸ਼ੁਰੂ ਹੁੰਦੀ ਹੈ। ਇਸ ਤੇ ਔਸਤਨ 1 ਲੱਖ ਤੱਕ ਦਾ ਖਰਚਾ ਆ ਜਾਂਦਾ ਹੈ ਜਾਂ ਫਿਰ ਤੁਸੀਂ ਸੂਰ ਦੇ 20 ਛੋਟੇ ਬੱਚਿਆਂ ਨਾਲ ਕੰਮ ਸ਼ੁਰੂ ਕਰ ਸਕਦੇਂ ਹੋ। ਇਸ ਨਾਲ ਤੁਹਾਨੂੰ ਸਵਾ ਦੋ ਸਾਲ ਤੱਕ ਆਮਦਨ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਤੇ ਔਸਤਨ 50-60 ਹਜ਼ਾਰ ਤੱਕ ਦਾ ਖਰਚਾ ਆਉਦਾ ਹੈ। ਪੰਜਾਬ ਵਿੱਚ ਇਸ ਦੀ ਵਾਈਟ ਯਾਰਕਸ਼ਾਇਰ ਨਸਲ ਰੱਖ ਸਕਦੇ ਹੋਂ। ਜਿਸ ਨੂੰ ਤੁਸੀ ਸਰਕਾਰੀ ਅਦਾਰੇ ਤੋਂ ਲੈ ਸਕਦੇ ਹੋ ਜੋ ਸੂਰ ਘੱਟ ਖੁਰਾਕ ਖਾ ਕੇ ਘੱਟ ਸਮੇਂ ਵਿਚ ਜ਼ਿਆਦਾ ਭਾਰ ਵਧਾਵੇ, ਉਹੀ ਲਾਹੇਵੰਦ ਸਿੱਧ ਹੁੰਦਾ ਹੈ। ਦੇਸੀ ਸੂਰ ਖੁਰਾਕ ਜ਼ਿਆਦਾ ਖਾਂਦੇ ਹਨ ਤੇ ਭਾਰ ਘੱਟ ਵਧਾਉਂਦੇ ਹਨ। ਵੱਡੇ ਕੱਦ ਦਾ ਚਿੱਟਾ ਯਾਰਕਸ਼ਾਇਰ ਸੂਰ ਅਕਾਰ ਵਿਚ ਵੱਡੇ ਹੁੰਦੇ ਹਨ ਤੇ ਕੰਨ ਖੜ੍ਹੇ ਹੁੰਦੇ ਹਨ। ਸੂਰ ਦੇ ਦੋ ਮਹੀਨੇ ਦੇ ਬੱਚੇ ਪੰਜਾਬ ਸਰਕਾਰ ਦੇ ਸਰਕਾਰੀ ਸੂਰ ਫਾਰਮਾਂ ਜੋ ਜਲੰਧਰ, ਨਾਭਾ, ਮੱਲਵਾਲ (ਫਿਰੋਜ਼ਪੁਰ), ਖਰੜ, ਮੱਤੇਵਾੜਾ ਅਤੇ ਗੁਰਦਾਸਪੁਰ ਵਿਚ ਹਨ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਬਹੁਤ ਸਾਰੇ ਅਗਾਂਹਵਧੂ ਕਿਸਾਨ ਵੀ ਇਨ੍ਹਾਂ ਨਸਲਾਂ ਦੇ ਬੱਚੇ ਵੇਚਦੇ ਹਨ।। 3 ਹਫ਼ਤੇ ਦੇ ਬੱਚੇ ਨੂੰ ਜ਼ਿਆਦਾ ਪ੍ਰੋਟੀਨ ਤੇ ਊਰਜਾ ਵਾਲੀ ਖੁਰਾਕ ਜਿਸ ਨੂੰ ਕਰੀਪ ਫੀਡ ਆਖਦੇ ਹਨ, ਪਾਉਣੀ ਚਾਹੀਦੀ ਹੈ। ਜਦੋਂ ਸੂਰ ਦਾ ਭਾਰ 45-50 ਕਿਲੋ ਹੋ ਜਾਵੇ ਤਾਂ ਖੁਰਾਕ ਵਿਚ ਹਰਾ-ਚਾਰਾ, ਸਬਜ਼ੀ, ਮੰਡੀ ਦੀ ਰਹਿੰਦ-ਖੂੰਹਦ, ਰਸੋਈ ਤੇ ਹੋਟਲਾਂ ਦੀ ਰਹਿੰਦ-ਖੂੰਹਦ ਦੀ ਵਰਤੋਂ ਜ਼ਿਆਦਾ ਕੀਤੀ ਜਾ ਸਕਦੀ ਹੈ। ਸੂਰਾਂ ਦੀ ਖੁਰਾਕ ਸੰਤੁਲਤ ਸਵਾਦਲੀ ਤੇ ਕਬਜ਼ ਨਾ ਕਰਨ ਵਾਲੀ ਤੇ ਸਸਤੀ ਹੋਣੀ ਚਾਹੀਦੀ ਹੈ। ਸੂਰਾਂ ਦੀ ਖੁਰਾਕ ਦੀ ਬਣਤਰ ਖੁਰਾਕੀ ਤੱਤਾਂ ਦੀ ਉਪਲਬੱਧਤਾ ਅਤੇ ਕੀਮਤ ਮੁਤਾਬਿਕ ਬਦਲੀ ਜਾ ਸਕਦੀ ਹੈ। ਸੂਰਾਂ ਲਈ ਸ਼ੈੱਡ ਹਵਾਦਾਰ, ਅਰਾਮਦਾਇਕ ਹੋਣੇ ਚਾਹੀਦੇ ਹਨ। ਸ਼ੈੱਡ ਦਾ ਲੰਬਾ ਰੁੱਖ ਪੂਰਬ ਤੋਂ ਪੱਛਮ ਵੱਲ ਹੋਣਾ ਚਾਹੀਦਾ ਹੈ। ਸ਼ੈੱਡ ਉੱਚੀ ਜਗ੍ਹਾ ਤੇ ਵਸੋਂ ਢਾਣੀ ਤੋਂ ਦੂਰ ਹੋਣੇ ਚਾਹੀਦੇ ਹਨ।ਇੱਟ-ਬਾਲੇ ਦੀ ਛੱਤ ਠੰਢੀ ਤੇ ਆਰਾਮਦਾਇਕ ਰਹਿੰਦੀ ਹੈ। ਆਮ ਤੌਰ ‘ਤੇ ਚਾਰ ਕਿਸਮ ਦੇ ਸ਼ੈੱਡ ਚਾਹੀਦੇ ਹਨ ਜਿਵੇਂ ਕਿ ਸੂਣ ਲਈ ਸ਼ੈੱਡ, ਵੱਧ ਰਹੇ ਤੇ ਮੋਟੇ ਹੋ ਰਹੇ ਸੂਰਾਂ ਲਈ ਸ਼ੈੱਡ, ਦੁੱਧ ਹਟੀ ਸੂਰੀ ਲਈ ਸ਼ੈੱਡ ਅਤੇ ਸਾਨ੍ਹ ਸੂਰ ਲਈ ਸ਼ੈੱਡ। ਜਦੋਂ ਸੂਰ ਦਾ ਭਾਰ 70-75 ਕਿਲੋਗ੍ਰਾਮ ਹੋ ਜਾਵੇ ਤਾਂ ਵੇਚ ਦੇਵੋ। ਯਾਦ ਰੱਖੋ, ਇਸ ਧੰਦੇ ਦਾ ਮੁਨਾਫ਼ਾ ਚੰਗੀ ਮਾਰਕੀਟ ਉਪਰ ਬਹੁਤ ਨਿਰਭਰ ਕਰਦਾ ਹੈ। ਚੰਗੀ ਮਾਰਕੀਟ ਪੈਦਾ ਕਰੋ ਤਾਂ ਤਲਾਸ਼ ਕਰੋ ਤਾਂ ਕਿ ਸੂਰ ਸਮੇਂ ਸਿਰ ਠੀਕ ਭਾਅ ‘ਤੇ ਵਿਕ ਸਕਣ। ਇਸ ਲਈ ਇਹ ਕਿੱਤਾ ਸ਼ੁਰੂ ਕਰਨ ਤੋਂ ਪਹਿਲਾਂ ਸੂਰਾਂ ਦੀ ਮਾਰਕੀਟ ਦਾ ਪੱਕਾ ਪਤਾ ਕਰ ਲਓ ।ਨਸਲਕਸ਼ੀ ਵਾਸਤੇ ਸਾਨ੍ਹ ਸੂਰ ਨੂੰ 8 ਮਹੀਨੇ ਦੀ ਉਮਰ ਤੋਂ ਪਹਿਲਾਂ ਨਾ ਵਰਤੋ, 10-15 ਸੂਰੀਆਂ ਲਈ ਇਕ ਸਾਨ੍ਹ ਰੱਖਣਾ ਚਾਹੀਦਾ ਹੈ। ਹੋਰ ਜ਼ਿਆਦਾ ਜਾਣਕਾਰੀ ਲਈ ਗੁਰੂ ਅੰਗਦ ਦੇਵ ਯੂਨੀਵਰਸਿਟੀ ਲੁਧਿਆਣਾ ਨਾਲ ਸੰਪਰਕ ਕਰੋ ।ਫੋਨ 0161 255 3394।
Sade Amb , Kinnu te chiku koi v Bhuta ni chalda..pata ni ki problem aaa is de lai koi opaye daso ?
(en)
Honey bee palan bare jankari deo ?
(en)
ਜੇਕਰ ਤੁਸੀ ਮੱਖੀ ਪਾਲਣ ਦਾ ਕਿੱਤਾ ਨਵੇ ਸਿਰੇ ਤੋਂ ਸ਼ੁਰੂ ਕਰਨਾ ਚਾਹੁੰਦੇ ਹੋਂ ਤਾਂ ਅਗਸਤ ਤੋਂ ਜਨਵਰੀ ਤੱਕ ਸ਼ੁਰੂ ਕੀਤਾ ਜਾ ਸਕਦਾ ਹੈ । ਇਸ ਨੂੰ ਸ਼ੁਰੂ ਕਰਨ ਲਈ ਟ੍ਰੇਨਿੰਗ ਦੀ ਜਰੂਰਤ ਹੁੰਦੀ ਹੈ। ਇਹ ਟ੍ਰੇਨਿੰਗ ਤੁਸੀਂ ਆਪਣੇ ਜਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਨਜ਼ਦੀਕੀ ਕਿਸੇ ਵੀ ਮੱਖੀ ਪਾਲਣ ਵੱਲੇ ਕਿਸਾਨ ਤੋਂ ਲੈ ਸਕਦੇ ਹੋਂ। ਇਸ ਵਿੱਚ 100 ਮੱਖੀ ਦੇ ਬਕਸਿਆ ਤੋਂ ਤੁਸੀਂ ਔਸਤਨ 25000-30000 ਤੱਕ ਦਾ ਮੁਨਾਫਾ ਲੈ ਸਕਦੇ ਹੋਂ। ਸ਼ੁਰੁਆਤ ਵਿੱਚ ਜੇਕਰ ਤੁਸੀਂ 100 ਬਕਸਿਆ ਨਾਲ ਕੰਮ ਸ਼ੁਰੂ ਕਰਦੇ ਹੋ ਤਾਂ ਔਸਤਨ 4-5 ਲੱਖ ਤੱਕ ਖਰਚਾ ਆਉਦਾ ਹੈ । ਤੁਸੀ ਆਪਣੇ ਬੱਜਟ ਦੇ ਹਿਸਾਬ ਨਾਲ ਬਕਸਿਆ ਦੀ ਗਿਣਤੀ ਘੱਟ- ਵੱਧ ਵੀ ਕਰ ਸਕਦੇ ਹੋਂ।
Punjab
ਤੁਸੀ ਟ੍ਰਨਿੰਗ ਤੇ ਹੋਰ ਜਾਣਕਾਰੀ ਲਈ ਨਵਨੀਤ ਸਿੰਘ (ਮਾਨ ਮੱਖੀ ਫਾਰਮ) 9465266421 ਤੇ ਵੀ ਸੰਪਰਕ ਕਰ ਸਕਦੇ ਹੋਂ।
which soil is best for pr126 ?
(en)
Punjab
ਕਾਲੀ ਲਾਲ ਅਤੇ ਰੇਤਲੀ ਚੀਕਣੀ ਮਿੱਟੀ ਇਸ ਕਿਸਮ ਲਈ ਵਧੀਆ ਮੰਨੀ ਜਾਂਦੀ ਹੈ।
garlic Di kheti bare jankari Deyo.1 acre de hisab nal jankari Deyo.kive kite jndi haa.area KARNAL haryana ?
(en)
ਇਸ ਨੂੰ ਕਿਸੇ ਤਰਾਂ ਦੀ ਵੀ ਹਲਕੀ ਤੋ ਭਾਰੀ ਜ਼ਮੀਨ ਵਿੱਚ ਉਗਾਇਆ ਜਾ ਸਕਦਾ ਹੈ। ਡੂੰਘੀ ਮੈਰਾ,ਵਧੀਆਂ ਜਲ ਨਿਕਾਸ ਵਾਲੀ, ਪਾਣੀ ਨੂੰ ਬੰਨ ਕੇ ਰੱਖਣ ਵਾਲੀ ਅਤੇ ਵਧੀਆ ਜੈਵਿਕ ਖਣਿਜ਼ਾਂ ਵਾਲੀ ਜਮੀਨ ਸਭ ਤੋ ਵਧੀਆ ਰਹਿੰਦੀ ਹੈ। ਨਰਮ ਅਤੇ ਰੇਤਲੀਆ ਜਮੀਨਾਂ ਇਸ ਲਈ ਵਧੀਆਂ ਨਹੀਂ ਹੁੰਦੀਆ ਕਿਉਕਿ ਇਸ ਵਿੱਚ ਬਣੀਆਂ ਗੰਢਾਂ ਛੇਤੀ ਖਰਾਬ ਹੋ ਜਾਦੀਆਂ ਹਨ। ਇਸ ਦੀਆ ਕੁੱਝ ਕਿਸਮਾਂ ਹਨ ਜਿਵੇਂ ਕਿ Yamuna Safed (G-1), Yamuna Safed 2(G-50), Yamuna Safed 3 (G 282),Yamuna Safed 4 (G 323) । ਲਸਣ ਦੀ ਬਿਜਾਈ ਸਤੰਬਰ- ਅਕਤੂਬਰ ਦੇ ਮਹੀਨੇ ਕੀਤੀ ਜਾਂਦੀ ਹੈ ਤੇ 200-225 ਕਿਲੋਗ੍ਰਾਮ ਬੀਜ ਪ੍ਰਤੀ ਏਕੜ ਲਈ ਪੈਦਾ ਹੈ । ਇਸ ਦੀ ਬਿਜਾਈ ਲਈ ਕੇਰਾ ਢੰਗ ਦੀ ਵਰਤੋ ਕਰੋ । ਪੌਦੇ ਤੋਂ ਪੌਦੇ ਦਾ ਫਾਸਲਾ 7.5 ਸੈ:ਮੀ: ਅਤੇ ਕਤਾਰਾਂ ਵਿੱਚ ਫਾਸਲਾ 15 ਸੈ:ਮੀ: ਰੱਖੋ।
126 ਪੰਜ ਕਿੱਲੇ ਲਾਉਣਾ ਕਿੰਨਾ ਬੀਜ ਚਾਹੀਦਾ ਤੇ ਕਿੰਨੇ ਮਰਲੇ ਪਨੀਰੀ ਬੀਜੀ ਜਾਵੇ,ਮਰਲੇ ਦਾ ਕਿਨਾ ਬੀਜ ਪਾਈਏ.ਦੱਸੋ ਜੀ ਜਨਾਬ ?
(en)
ਇਸ ਕਿਸਮ ਦੇ ਲਈ 8 ਕਿਲੋਗ੍ਰਾਮ ਬੀਜ ਪ੍ਰਤੀ ਏਕੜ ਦੇ ਵਿੱਚ ਪਾਇਆ ਜਾਂਦਾ ਹੈ । ਜੇਕਰ ਤੁਸੀਂ 5 ਕਿੱਲੇ ਝੋਨਾ ਲਗਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ 40 ਕਿਲੋਗ੍ਰਾਮ ਬੀਝ ਦੀ ਜਰੂ੍ਰਤ ਪਵੇਗੀ। ਇੱਕ ਕਿੱਲੇ ਲਈ 6-7 ਮਰਲੇ ਦੀ ਪਨੀਰੀ ਕਾਫੀ ਹੁੰਦੀ ਹੈ ਤੇ 5 ਕਿੱਲਿਆ ਦੇ ਲਈ 30-35 ਮਰਲੇ ਦੇ ਵਿੱਚ ਪਨੀਰੀ ਲਗਾਉਣੀ ਪਵੇਗੀ।
Punjab
ਜਾਦਾ ਨਹੀ ਜੀ ਦਸੀ ਜਗਾ 30/35ਮਰਲੇ.।
ਜਵਾਰ ਵੀਜੀ ਸੀ 4 -5 ਦਿਨ ਹੋ ਗਏ ਖੇਤ ਸਖਤ ਹੋ ਗਿਆ ਉਗ ਆਉ ਜੀ ?
(en)
ਜਵਾਰ ਦੇ ਬੀਜ ਦਾ ਪੁੰਗਰਾਵ ਦੇਖਣ ਲਈ 4-5 ਦਿਨਾਂ ਦਾ ਇੰਤਜਾਰ ਕਰੋ ਤਾ ਜੋ ਉਸਦੇ ਬੀਜਾਂ ਦਾ ਪਤਾ ਲੱਗ ਸਕੇ ਕਿ ਕਿੰਨਾ ਪੁੰਗਰਾਵ ਹੋ ਰਿਹਾ ਹੈ ਕਿੰਨਾ ਨਹੀ। ਜੇਕਰ ਬੀਜ ਉੱਗਰ ਜਾਣ ਤਾਂ ਫਿਰ ਪਾਣੀ ਲਗਾ ਦਿਓ।
Haryana
ਜੀ ਜਵਾਰ ਉਗ ਤਾ ਆਈ ਹੂਣ ਪਾਣੀ ਲਾਈਐ ਕੇ ਨਾ
rice dish paneeri bijhde time rudi paune upper jarrori hai ya nahi ?
(en)
Maharashtra
ਜੇਕਰ ਤੁਹਾਨੂੰ ਲੱਗਦਾ ਹੈ ਕਿ ਜਿਸ ਜਗਾਂ ਤੇ ਤੁਸੀ ਪਨੀਰੀ ਲਗਾਉਣੀ ਹੈ ਉੱਥੇ ਫਸਲ ਘੱਟ ਉੱਗਦੀ ਹੈ ਤਾਂ ਉੱਥੇ ਰੂੜੀ ਦੀ ਖਾਦ ਪਾ ਕੇ ਚੰਗੀ ਤਰਾਂ ਉਸ ਜਗਾਂ ਨੂੰ ਵਾਹ ਦਿਓ ਤਾਂ ਜੋ ਨਦੀਂ ਨਾ ਉੱਗ ਸਕਣ।
ਸੁਪਰ ਪੋਟਾਸ਼ ਨਰਮੇ ਦੀ ਬਿਜਾੲੀ ਟਾੲਿਮ ਪਾੲਿੲੇ ਜਾ ਪਹਿਲਾ ਪਾਣੀ ਲ਼ਾਓਣ ਸਮੇ ਕਿਨੀ ਮਾਤਰਾ ਵਿਚ ਪਾੲੀ ਜਾਵੇ ਕੲੀ ਫਿਲਡ ਵਾਲੇ ਕਹਿਦੇ ਕਿ ਨਰਮਾ ਬਿਜਾੲੀ ਤੋ ਲੇਕੇ ੬੦ਦਿਨ ਤਕ ਜੜ ਰਾਹੀ ਖੁਰਾਕ ਲੈਦਾ ਹੈ ੳੁਸ ਬਾਅਦ ਬੰਦ ਕਰ ਦੇਦਾ ਹੈ ਕਿਰਪਾ ਕਰ ਕੇ ਦਸੋ ?
(en)
Haryana
ਨਰਮੇ ਨੂੰ ਖਾਦ ਹਮੇਸ਼ਾ ਪਾਣੀ ਲਗਾਉਣ ਤੋਂ ਬਾਅਦ ਪਾਉਣੀ ਚਾਹੀਦੀ ਹੈ। ਪਹਿਲਾ ਪਾਣੀ ਨਰਮੇ ਨੂੰ ਪੂਰੀ ਔੜ ਮੰਨਨ 'ਤੇ ਲਗਾਓ। ਜੇਕਰ ਪਾਣੀ ਜਲਦੀ ਲਗਾ ਦਿੰਦੇ ਹੋ ਤਾਂ ਉਸ ਵਿੱਚ ਪੀਲਾਪਨ ਆਉਣਾ ਸ਼ੁਰੂ ਹੋੋ ਜਾਂਦਾ ਹੈ, ਇਸ ਲਈ ਉਦੋ ਤੱਕ ਪਾਣੀ ਨਾ ਲਗਾਓ ਜਿਨ੍ਹਾਂ ਸਮਾਂ ਨਰਮੇ ਦਾ ਵਿਕਾਸ ਬਿਲਕੁਲ ਰੁੱਕ ਜਾਂਦਾ ਹੈ। ਉਸ ਸਮੇਂ 20 ਕਿਲੋ ਪੋਟਾਸ਼ ਅਤੇ ਯੂਰੀਆ ਖਾਦ ਦੀ ਵਰਤੋਂ ਕਰ ਕੇ ਪਾਣੀ ਲਗਾਓ। ਇਸ ਨਾਲ ਨਰਮਾ ਬਹੁਤ ਤੇਜ਼ੀ ਨਾਲ ਵਿਕਾਸ ਕਰਦਾ ਹੈ।
ਅਮਰੂਦ ਦਾ ਬੂਟਾ ਲਗਾਇਆ ਹੈ ਫੁੱਲ ਬਣ ਕੇ ਸੁੱਕ ਰਹੇ ਹਨ ਕੀ ਕਰੀਏ ?
(en)
ਇਸ ਦੀ ਰੋਕਥਾਮ ਲਈ ਪੌਦਿਆ ਉੱਪਰ NPK 8:12:24 ਦੀ ਸਪਰੇਅ ਕਰੋ । NPK 200 ਗ੍ਰਾਮ ਨੂੰ 20 ਲੀਟਰ ਪਾਣੀ ਵਿੱਚ ਪਾ ਕੇ ਪੌਦੇ ਉੱਪਰ ਚੰਗੀ ਤਰਾਂ ਸਪਰੇਅ ਕਰੋ।
pusa 44 ta pilly pusa vich ki fark hai ?
(en)
Haryana
ਇਹ ਦੋਨੋ ਅਲੱਗ ਅਲੱਗ ਕਿਸਮਾਂ ਹਨ । pusa 44 ਦਾ ਝਾੜ 30 ਕੁਇੰਟਲ ਪ੍ਰਤੀ ਏਕੜ ਹੈ ਅਤੇ ਪੀਲੀ ਊਸ਼ਾ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੈ। ਪੀਲੀ ਊਸ਼ਾ ਕਿਸਮ pusa 44 ਦੇ ਮੁਕਾਬਲੇ ਪੱਕਣ ਵਿੱਚ ਜਿਆਦਾ ਸਮਾਂ ਲੈਂਦੀ ਹੈ । ਲੰਬੇ ਸਮੇਂ ਦੇ ਵਿੱਚ ਪੱਕਣ ਕਾਰਣ ਇਸ ਨੂੰ ਬਿਮਾਰੀ ਜਿਆਦਾ ਪੈਂਦੀ ਹੈ । ਇਹ ਪੱਕਣ ਲਈ 145-155 ਦਿਨਾਂ ਦਾ ਸਮਾਂ ਲੈ ਜਾਂਦੀ ਹੈ।
किनु को अब युरीया दे सकते ह कया ?
(en)
Rajasthan
किन्नौ को अब यूरिया की आवश्यकता नहीं है|
ਝੋਨੇ ਦੀ ਲਾਉਣ ਦੇ ਕੀਨੀ ਤਾਰੀਕ ਰੱਖੀ ਹੈ ?
(en)
Haryana
ਪਰਮਲ ਝੋਨਾ ਤੁਸੀਂ 15 ਮਈ ਤੋਂ ਲਗਾ ਸਕਦੇਂ ਹੋ ਅਤੇ ਬਾਸਮਤੀ ਝੋਨਾ 10 ਜੂਨ ਤੋਂ ਲਗਾ ਸਕਦੇ ਹੋ ।
pR 126 jhone bare daso k a 2 number wale pani ch thik a , kina jhar a ?
(en)
Haryana
ਇਹ ਨਵੀ ਕਿਸਮ ਹੈ । ਇਹ ਕਿਸਮ 123 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ । ਘੱਟ ਸਮੇਂ ਦੇ ਵਿੱਚ ਤਿਆਰ ਹੋਣ ਕਾਰਣ ਇਹ ਬਿਮਾਰੀਆ ਦੇ ਹਮਲੇ ਵਿੱਚ ਘੱਟ ਆਉਦੀ ਹੈ । ।ਇਸ ਦੇ ਲਈ ਜਿਆਦਾ ਮਾੜਾ ਪਾਣੀ ਇਸਦੇ ਝਾੜ ਤੇ ਫਰਕ ਪਾ ਸਕਦਾ ਹੈ ਤੇ 2 ਨੰਬਰ ਪਾਣੀ ਦੇ ਨਾਲ ਨਾਲ ਵਿੱਚ ਦੀ ਵਧੀਆ ਕੱਸੀ ਦਾ ਪਾਣੀ ਦਿੰਦੇ ਰਹੋ ਇਸ ਨਾਲ ਇਸ ਦੀ ਪੈਦਾਵਾਰ ਤੇ ਘੱਟ ਨੁਕਸਾਨ ਪਹੁੰਚਦਾ ਹੈ ।
asi kank vali jmeen ch baithi moongi zero drill macnine nal beeji a os vich nadeena di roktham li asi kehdi sprey krie g ek asi kank vali jmeen ch baithi zero drill nal moongi beej skde a g es bare daso ?
(en)
Haryana
ਮੂੰਗੀ ਦੀ ਬਿਜਾਈ ਤੁਸੀਂ ਸੀਡ ਡਰਿੱਲ ਨਾਲ ਕਰ ਸਕਦੇ ਹੋਂ । ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ ਪਹਿਲਾਂ ਜਾਂ 2-3 ਦਿਨ ਬਾਅਦ 1 ਲੀਟਰ ਪੈਂਡੀਮੈਥਾਲਿਨ ਜਾਂ 900 ਮਿਲੀਲੀਟਰ basalin ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ । ਇਸ ਨਾਲ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ।
mai eh pushna c ki jhone di kehri kisam vadia hai ror wali jameen hai thori thori.last time pr118 layi c..30 quaintal jhar riha ?
(en)
ਤੁਸੀ ਝੋਨੇ ਦੀਆਂ PR 126, PR 118 , PR 111 ਜਾਂ PR 114 ਵਰਗੀਆ ਝੋਨੇ ਦੀਆ ਪਰਮਲ ਕਿਸਮਾਂ ਲਗਾ ਸਕਦੇ ਹੋਂ। ਇਹ ਕਿਸਮਾ ਘੱਟ ਸਮੇਂ ਵਿੱਚ ਤਿਆਰ ਹੋ ਜਾਂਦੀਆ ਹਨ ਅਤੇ ਬਿਮਾਰੀ ਘੱਟ ਪੈਂਦੀ ਹੈ। pr 126 ਝੋਨੇ ਦੀ ਨਵੀਂ ਕਿਸਮ ਹੈ ਜੋ ਕਿ ਪਨੀਰੀ ਲਗਾਉਣ ਤੋਂ 123 ਦਿਨਾਂ ਬਾਅਦ ਤਿਆਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਤੁਸੀਂ ਬਾਸਮਤੀ ਕਿਸਮਾਂ ਲਈ punjab basmati 4 , punjab basmati 5 ja 1509 , 1121 ਵਰਗੀਆ ਕਿਸਮਾਂ ਲਗਾ ਸਕਦੇ ਹੋਂ । punjab basmati 4 , punjab basmati 5 ਦੋਵੇ ਨਵੀਆ ਕਿਸਮਾਂ ਹਨ ਤੇ ਇਹਨਾਂ ਦਾ ਝਾੜ 15 ਕੁਇੰਟਲ ਪ੍ਰਤੀ ਏਕੜ ਹੈ।
ਜੀਰੀ ਦੀ ਤਰੀਕ ਦੱਸੋ ?
(en)
ਤੁਸੀ ਜੀਰੀ 15 ਮਈ ਤੋਂ ਲਗਾ ਸਕਦੇ ਹੋਂ।
ਮੇਰੇ ਅੰਬ ਦੇ ਬੂਟੇ ਦੇ ਪੱਤੇ ਸੁੱਕਣ ਲਗ ਗੲੇ ਹਨ ਕਿ੍ਰਪਾ ਕਰਕੇ ਕੋੲੀ ੲਿਲਾਜ ਦੱਸੋ। ਮੈ ਫੋਟੋ ਵੀ ਪਾੲੀ ਹੈ। ?
(en)
ਇਸ ਦੇ ਉੱਪਰ NPK 130045 ਦੀ ਸਪਰੇਅ ਕਰੋ ਅਤੇ ਜੜਾਂ ਵਿੱਚ 3-4 ਗ੍ਰਾਮ trichoderma ਪਾਓ । ਇਸ ਨਾਲ ਉਸਦੀਆਂ ਜੜਾਂ ਵਿੱਚ ਜੇਕਰ ਕੋਈ ਬਿਮਾਰੀ ਆਈ ਹੋਈ ਤਾਂ ਉਹ ਖਤਮ ਹੋ ਜਾਵੇਗੀ।
pr 111 ਦਾ ਮੰਡਈਕਰਨ ਵਧੀਆ ਫਿਰ ਵੀ ਸ਼ਿਫਾਰਸ਼ ਕਿਓ ਨਹੀਂ ਕਰਦੇ ਮੇਰੇ ਪਿਛਲੇ 3 ਸਾਲ ਤੋਂ 75 ਮਣ ਹੋਇਆ pr 121 pr 126 ਦਾ ਕੋਈ ਫਰਕ ਆ ਜੀ ਇਸ ਨਾਲੋਂ ?
(en)
Haryana
PR 111 ਦਾ ਝਾੜ ਵੀ ਵਧੀਆ ਹੈ ਅਤੇ ਇਸ ਨੂੰ ਬਿਮਾਰੀ ਵੀ ਘੱਟ ਲੱਗਦੀ ਹੈ ਅਤੇ ਇਸ ਦੇ ਮੰਡੀਕਰਨ ਵਿੱਚ ਵੀ ਕੋਈ ਮੁਸ਼ਕਿਲ ਨਹੀਂ ਆਉਦੀ ਪਰ ਕਿਸਮ PR 126 ਇਸ ਦੇ ਨਾਲੋ ਅਲੱਗ ਕਿਸਮ ਹੈ ਅਤੇ ਇਹ ਨਵੀ ਕਿਸਮ ਹੈ । ਇਹ ਕਿਸਮ 123 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ । ਘੱਟ ਸਮੇਂ ਦੇ ਵਿੱਚ ਤਿਆਰ ਹੋਣ ਕਾਰਣ ਇਹ ਬਿਮਾਰੀਆ ਦੇ ਹਮਲੇ ਵਿੱਚ ਘੱਟ ਆਉਦੀ ਹੈ ।
126 ਬੂਟਾ ਵੱਧ ਮਾਰਦਾ 124 ਨਾਲੋ ਕਿ 124 ਜਿਨ੍ਹਾਂ ਹੀ ਕਿੰਨੇ ਫਰਕ ਤੇ ਬੂਟਾ ਲਗਦਾ 124 ਨਾਲੋ ਜੀ 126 ਦਾ ?
(en)
Maharashtra
126 ਦੇ ਬੂਟੇ ਦਾ ਕੱਦ PR 124 ਨਾਲੋ ਛੋਟਾ ਹੁੰਦਾ ਹੈ ਅਤੇ ਇਹ ਵਰਾਇਟੀ 124 ਨਾਲੋ ਪੱਕਣ ਵਿੱਚ 10 ਦਿਨ ਘੱਟ ਲੈਦੀਂ ਹੈ । ਇਸ ਦੇ ਬੂਟੇ ਇੱਕੋ ਜਿਹੇ ਹੀ ਫੈਲਦੇ ਹਨ।
मे नै धान 6 O गोविन्दा लगाया है। २० दिन का है। प्रतिऐकड़ 4० किलो DAP 8 Kg भूझ्याम 4० KG यूरिया डाली है । अब की ट नाशक कोन सी डालू यूरिया और कौन सी खाद डाल सकता हू ?
(en)