Punjab
Search
majh repet hai rehndi ni , hall daso ?
(en)
Karnatka Rice Hybrid 2 Da jad kina ga te paneere suten da time kdo aa ?
(en)
iss kisam da jhad 30-32 quaintal prati acre hunda hai ate iss kisam da kadd 102 cm hunda hai . eh kisam 2002 vich kaddi gyi c . iss di paneeri tuc 15-20 may ton lgaa skdde ho eh kisam 125-135 dina vich pakk k tyaar ho jandi hai
201 ਝੋਨੇ ਦਾ ਬੀਜ ਜੋ ਹੁਣ ਮਿਲ ਰਿਹਾ ਹੈ ਕਿ ੲਿਹ ੳੁਹ ਹੀ ਹੈ ਜੋ ਪਹਿਲਾ ਬੈਨ ਹੋੲਿਅਾ ਸੀ ?
(en)
ਬੀਜ ਲੈਣ ਦੇ ਸਮੇਂ ਕਿਰਪਾ ਕਰਕੇ ਦੁਕਾਨਦਾਰ ਤੋਂ ਪੱਕਾ ਬਿੱਲ ਜਰੂਰ ਲਵੋ ਕਿਉਕਿ ਕਈ ਵਾਰ ਦੁਕਾਨਦਾਰ ਨਕਲੀ ਬੀਜ ਦੇ ਦਿੰਦਾ ਹੈ ਜਿਸਦੀ ਕੁਆਲਿਟੀ ਘਟੀਆ ਹੁੰਦੀ ਹੈ ਅਤੇ ਚੰਗੀ ਤਰਾਂ ਪੁੰਗਰਦਾ ਨਹੀਂ ਹੈ । ਇਸ ਲਈ ਉਸ ਤੋਂ ਬੀਜ ਦਾ ਪੱਕਾ ਬਿੱਲ ਅਤੇ ਬੀਜ ਦੀ ਪੜਤਾਲ ਕਰ ਕੇ ਹੀ ਬੀਜ ਲਾਓ।
ਮਿਰਚਾ ਦਾ ਫਲ ਡਿਗ ਰਿਹਾ ਹੈ ਅਤੇ ਫਲ ਘੱਟ ਲੱਗਾ ਹੈ ?
(en)
ਮਿਰਚਾਂ ਦੇ ਉੱਪਰ 4 ਮਿਲੀਲੀਟਰ planofix ਨੂੰ ਪ੍ਰਤੀ 15 ਲੀਟਰ ਪਾਣੀ ਦੇ ਹਿਸਾਬ ਨਾਲ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ । ਇਸ ਨਾਲ ਮਿਰਚਾ ਦਾ ਫਲ ਡਿਗਣਾ ਬੰਦ ਹੋ ਜਾਵੇਗਾ । ਫਲ ਆਉਣ ਦੇ ਲਈ ਉਸ ਉੱਪਰ ਇੱਕ 2 ਕਿਲੋਗ੍ਰਾਮ NPK 13:00:45 ਜਾਂ 1 ਕਿਲੋਗ੍ਰਾਮ 19:19:19 ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
ਜਵਾਰ ਬੀਜੀ ਨੂੰ 15 ਦਿਨ ਹੋਏ ਨੇ ਪਾਣੀ ਲਗਾਉਣ ਤੋਂ ਪਹਿਲਾਂ ਕੀ ਪਾਵਾ ਇਹਦੇ ਵਿੱਚ ਤਾ ਜੋ ਜਵਾਰ ਜਲਦੀ ਹੋ ਸਕੇ ਦੱਸੋ ਜੀ ?
(en)
Maharashtra
ਜਦੋਂ ਜਵਾਰ ਚੰਗੀ ਤਰਾਂ ਉੱਗ ਕੇ ਬਾਹਰ ਨਿੱਕਲ ਜਾਵੇ ਤਾਂ ਉਸ ਸਮੇਂ 15 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ ਦੇ ਵਿੱਚ ਪਾ ਕੇ ਪਾਣੀ ਲਗਾ ਦਿਓ । ਇਸ ਨਾਲ ਜਵਾਰ ਦਾ ਵਾਧਾ ਜਲਦੀ ਹੋ ਜਾਵੇਗਾ।
2 ਲੱਖ 12 ਝੋਨੇ ਵਾਰੇ ਪੂਰੀ ਜਾਣਕਾਰੀ ਦਿਉ ਜੀ ?
(en)
Haryana
ਇਹ ਝੋਨੇ ਦੀ ਸਿਫਾਰਿਸ਼ ਕੀਤੀ ਗਈ ਕਿਸਮ ਨਹੀਂ ਹੈ| ਝੋਨੇ ਦੀ 2 ਲੱਖ 12 ਕਿਸਮਾਂ ਹੈ ਉਸਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ, ਪਰ ਉਸਦੇ ਮੰਡੀਕਰਨ ਵਿੱਚ ਕਈ ਵਾਰ ਪਰੇਸ਼ਾਨੀ ਆਉਂਦੀ ਹੈ| ਇਸ ਤੋਂ ਇਲਾਵਾ ਪਰਾਲੀ ਜ਼ਿਆਦਾ ਬਣਦੀ ਹੈ, ਜਿਸ ਦੀ ਸਾਂਭ ਸੰਭਾਲ ਕਰਨਾ ਮੁਸ਼ਕਿਲ ਹੁੰਦਾ ਹੈ| ਇਸ ਕਿਸਮ ਹਲਕਿਆਂ ਜ਼ਮੀਨਾਂ ਅਤੇ ਹਲਕੇ ਪਾਣੀਆਂ ਵਿੱਚ ਵੀ ਉੱਗ ਜਾਂਦੀ ਹੈ|
ਬੱਕਰੀ beetel ਰੱਖਣ ਵਿੱਚ ਫਾਇਦਾ ਕੇ Pahari ਕੇ ਦੇਸੀ ?
(en)
Punjab
ਦੁੱਧ ਪਰ ਦੱਸੋ
Punjab
jekar tusi bakari milk te meet le layi rakhna chohne ho ta punjab vich " majhi bakri" rakh sakde ho . eh bakri di desi nasal hai. eh bakri 2-4 liter tak milk de dindi hai .ehna da milk dengu ate maleriya rog lai fiedemand hunda hai. eh 18 month tak bache dena shuru kar dindi hai . aam tor te bakri nu 4 month baad ghaban karvaeya ja sakda hai par bakri ate bacheya di sahi growth lai ehna da ghaban 6 month bad hi karvona chahida hai. jekar tusi aje bakri palan di shurwat karni hai ta tusi kise nede de vetnory doctor nal samparak jarur rakho ta jo shuruwat vich hon waliya bimariya lai ehna nu sahi tikakaran dita ja sake.
chilly da fal sukh janda a black ho janda hai and tamto de fruit vich hole ho rahe hai koi solution dso ?
(en)
chilly da jo fal suk reha hai us uppar haexaconzol 200 ML nu 150 lter paani vich paa k prati acre te spray kro . jo tamator da fal ander nu dhas reha hai os vich anthracanose di bimaari aa gyi hai . is di rokthaam lyi 200 ML propiconazole nu 150 lter paani vich paa k prati acre te spray kro. iss ton ilaava tuci 100 gm kavach di v spray kr skde ho.
Jmeen vich 1121 bnspti jhona lgona hai. Us vich usto phla ki lga skde ha. Jhona hora nalo kuj din pisheta lgava gye ji?
(en)
jhona lgaun ton pehla tuci jantar di fasal laga sakde ho jis nu ki hari khaad de vajo use kar sakde ho. eh jameeen di upjau shakti vdhauddnda hai ate nitrogen di kami nu poora kar dinda hai jis nal ki jhona wdia fot krda hai.
Meri bakri de 10 din reh ge delivery vich..ohnu calcium hun pava ke delivery to bad..te kini k pava ?
(en)
Punjab
is vele je tusi bakri nu calcium dinde ho ta us da sara asar bacheya nu pohanche ga jis nal bacheya di growth jyada ho javegi . ehna dina vich tusi 100 gram saro da oil ik din shad k deo ate pregnency to 1-2 din pehla dalda ghee deo ta jo bakri nu pregnency same koe dikkat na hove.
after harvesting rice which crop or pulses should be grown so that a farmer can make one more crop yield before sowing wheat on time.please guide experts ?
(en)
Maharashtra
if you want to get this type of crop you can sow late varieties of wheat. After harvesting of paddy and before sowing wheat you can grow Radish, Spinach etc. If you do not want to sow wheat and want to grow maize then you can grow carrot crop radish, turnip etc.
pr-126 variety 34-35 quintal tak jhadd de skdi a. te peneri da sahi tym kdo a ehda ?
(en)
Maharashtra
eh kisam da jhaad PAU walon 30 quaintal prati acre sifaarish kita gya hai . eh kisam paneeri lgaun ton 123 dina baad pakk k tyaar ho jandi hai. eh pakkan layi ghat sama laindi hai iss layi tuci es di paneeri 15 may ton lgaa skde ho.
666 johna laun toh baad ya pehla kehdiyaa beemariyaa laag sakdiya n please tell the process how to cure these diseases. does this variety gets solded easily and what was the msp for this variety last year.if you guys have any list with full name of varieties and msp it fetched last year please pass on ? Thanks n warm regards.
(en)
Haryana
jhona lgaoun ton baad iss vich bohat saaria bimaaria aundia hnn ate kayi tarah de keede te siyunkh v hamala kardi hai. fasal nu bimaari lagna usde beej ate vaatavaran te v kaafi hadd tak nirbhar karda hai. jhona lgaoun ton baad uss vih iss trah dia bimaaria hamla kardia hun jiwe ki ਭੁਰੜ ਰੋਗ ,,ਕਰਨਾਲ ਬੰਟ,,ਭੂਰੇ ਰੰਗ ਦੇ ਧੱਬੇ,,ਤਣੇ ਦਾ ਝੁਲਸ ਰੋਗ , gardan tod , jad galan, soka etc. iss ton elaava isss vich kayi keede v hamla krde hnn jiwe ki gobh di soondi,,patta lapet sundi, siyunkh,tela chepa etc. ehna di rokthaam alag alag fungicides ate insecticides duaara kiti ja skdi hai .iss de mandikarn baare filhaal koi jankaari nai hai ate naa hi koi v purani MSP di list available hai .iss di jaankaari tuci apne nede di mandi de vapaaria ton lai sakde ho.
panneri putan time tutt di bhout hai. ki asi beejan Valle gypsum pa sakde hain so that panneri na tutte easily putti jave ?
(en)
paneeri puttan ton ik din pehla tuci paneeri wali jgaah vich gypsum paa deo . es vich calcium sulphate hunda hai jo ki mitti nu pola ate narm kar dinda hai ate miiti de andar paani chla jnda hai jisnal ki paaneri nu puttna asaaan ho janda hai.es trah gypsum paun nal paneeri tuttno bach jandi hai
TR81 jhone vare jankari deo g ke PAU ton manta prapt hai te isda jhar kena te kene date nu paneri and jhona launa hai ?
(en)
Maharashtra
eh jhone di PAU walon sifaarish kitia gayia kisam nai hai. is kisam da jhad 30-32 quaintal prati acre hunda hai . eh halkiya jameena vich te made pani vich lgoaun yog kisam hai . TR 81 jhone dia private ate hybrid kisma hun tusi is nu v lga sakde ho . isda mandikaran sarkar doara jhone di mang te nirbhar karda karda hai . eh di paneeri 15-20 may ton lgaa skde ho .
HF ਨਸਲ ਦੀਅਾ 35 ਲੀਟਰ ਦੁੱਧ ਵਾਲੀਅਾ ਗਾਵਾ ਲੲੀ ਕਿਹੜੀ ਫੀਡ ਪਾੲੀੲੇ ਜੇ ਅਾਪ ਫੀਡ ਬਣਾੳੁਣੀ ਹੋਵੇ ਤਾ ਕਿਹੜਾ ਫਾਰਮੂਲਾ ਹੋਵੇਗਾ?
(en)
Rajasthan
HF ਨਸਲ ਲਈ ਤੁਸੀਂ ਘਰ ਵਿੱਚ ਫੀਡ ਤਿਆਰ ਕਰਨ ਲਈ 33% ਗਰੇਨ ( ਜਿਵੇਂ ਬਾਜਰਾ, ਦਲੀਆ, ਜੌਂ ਆਦਿ) , 33% ਤੇਲ ਵਾਲੀਆਂ ਫਸਲਾਂ (ਜਿਵੇ ਸਰੌਂ ਦੇ ਬੀਜ ),33% ਦਾਲ ( ਜਿਵੇਂ ਮੂੰਗੀ, ਮਸਰ, ਮੌਠ ਆਦਿ ) ਅਤੇ ਇਸ ਵਿੱਚ 1 ਕਿੱਲੋ ਗੁੜ ਅਤੇ 1 ਕਿਲੋਗ੍ਰਾਮ ਨਮਕ ਪਾਓ। ਇਸ ਫੀਡ ਪਸ਼ੂ ਨੂੰ ਤੰਦਰੁਸਤ ਰੱਖੇਗੀ । ਨੋਟ- ਸਰਦੀਆਂ ਵਿੱਚ ਜੌਂ ਨਹੀ ਖਵਾਉਣੇ ਚਾਹੀਦੇ ਕਿਉਕਿ ਇਹ ਠੰਡੇ ਹੁੰਦੇ ਹੈ ।
ਜੇ Hf ਨਸਲ ਦੀਅਾ ਗਾਵਾ ਦੇ ਸਾਹੀਵਾਲ ਟੀਕਾ ਧਰਾੲੀੲੇ ਤਾ ਕੀ ਰਿਜਲਟ ਵਧੀਅਾ ਹੋਵੇਗਾ ?
(en)
Rajasthan
ਬਹੁਤ ਵਧੀਆ ਰਿਜਲਟ ਹੋਵੇਗਾ ਜੀ ਕਿੳੇੁਕੀ ਨਸਲ ਦੋਗਲੀ ਬਣ ਜਾਵੇਗੀ ਤੇ ਉਸ ਦੇ ਦੁੱਧ ਦੇ ਉਤਪਾਦਨ ਵਿੱਚ ਵੀ ਵਾਧਾ ਹੋਵੇਗਾ।
ਮੁਗੀ ਵਾਲੇ ਖੇਤ ਚ ਝੋਨਾ 6444 ਠੀਕ ਰਹੁ ਜਾ ਫੇਰ 666 ?
(en)
Maharashtra
ਦੋਨੋ ਹੀ ਕਿਸਮਾਂ ਹਾਈਬ੍ਰਿਡ ਹਨ ਅਤੇ ਦੋਨਾਂ ਦਾ ਝਾੜ ਹੀ ਬਰਾਬਰ ਰਿਹਾ ਹੈ ।PA 6444:ਇਹ ਕਿਸਮ ਬਾਇਰ ਵੱਲੋ 2001 ਵਿੱਚ ਕੱਢੀ ਗਈ ਸੀ। ਇਹ ਕਿਸਮ 135-140 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਕਿਸਮ ਦਾ ਝਾੜ 80-90 ਮਣ ਪ੍ਰਤੀ ਏਕੜ ਹੁੰਦਾ ਹੈ। iਇਸ ਦੀ ਪਨੀਰੀ 15 ਮਈ ਤੋਂ ਲਗਾ ਸਕਦੇ ਹੋਂ । ਪਰ ਇਸ ਦੇ ਮੁਕਾਬਲੇ 666 ਝੋਨੇ ਦੀ ਕਿਸਮ ਇਸ ਨਾਲੋ ਪੱਕਣ ਵਿੱਚ ਘੱਟ ਸਮਾਂ ਲੈਂਦੀ ਹੈ । ਇਸ ਲਈ ਤੁਸੀਂ ਇਹਨਾਂ ਕਿਸਮਾ ਦੇ ਵਿਚੋ ਕੋਈ ਕਿਸਮ ਲਗਾ ਸਕਦੇ ਹੋਂ ।.666 ਝੋਨੇ ਦੀ ਕਿਸਮ ਪੱਕਣ ਲਈ 110-120 ਦਿਨਾਂ ਦਾ ਸਮਾ ਲੈਂਦੀ ਹੈ।
666 ਝੋਨਾ ਲੋਨ ਦੀ ਸਲਾ ਜੀ ਸਾਡੀ ਠੀਕ ਰੇਹੋ ਫਿਰ LR ਆਲੂ ਲੋਣਾ (ਚ੍ਪੇਸ ਵਾਲਾ ) 666 ਕਿਸਮ ਕਿਸ univercity ਦੀ ਆ ਜਾ ਹੋਰ ਕਿਸਮ ਲਾਈ ਜਾਬੇ 121 ਤੇ 124 ਵਾਰੇ ਵੀ daso ਜੀ ਵਿਸਥਾਰ ਵਿਚ ਦੱਸੋ ?
(en)
Haryana
ਤੁਸੀ ਝੋਨੇ ਦੀ ਇਹ ਹਾਈਬ੍ਰਿਡ ਕਿਸਮ ਲਗਾ ਸਕਦੇ ਹੋਂ । ਇਹ ਪ੍ਰਈਵੇਟ ਕਿਸਮ ਹੈ l ਇਹ ਕਿਸਮ PAU ਵੱਲੋ ਸਿਫਾਰਿਸ਼ ਨਹੀਂ ਕੀਤੀ ਗਈ ਹੈ । ਇਹ 110-120 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸਦੇ ਦਾਣੇ ਦਰਮਿਆਨੇ ਮੋਟੇ ਅਤੇ ਪੋਹਾ ਬਣਾਉਣ ਲਈ ਵਰਤੇ ਜਾਂਦੇ ਹਨ। ਇਹ ਕਿਸਮ ਜਲਦੀ ਹੀ ਬਿਮਾਰੀ ਦੇ ਹਮਲੇ ਵਿੱਚ ਆ ਜਾਂਦੀ ਹੈ ਤੇ ਇਸ ਦੀ ਪਨੀਰੀ ਤੁਸੀਂ 20 ਮਈ ਤੋਂ ਬਾਅਦ ਲਗਾ ਸਕਦੇਂ ਹੋਂ। ਇਹ ਕਿਸਮ ਦਾ ਝਾੜ 35-40 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ । PR 121: ਇਹ ਛੋਟੇ ਕੱਦ ਦੀ ਸਿੱਧੀ ਮੁੰਜਰ (ਸਿੱਟੇ )ਵਾਲੀ ਕਿਸਮ ਹੈ II ਇਹ 140 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੇ ਦਾਣੇ ਲੰਮੇ ਪਤਲੇ ਅਤੇ ਚਮਕਦਾਰ ਹੁੰਦੇ ਹਨ I ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I PR 124 ਪੱਕਣ ਲਈ 135 ਦਿਨ ਲੈਂਦੀ ਹੈ ਤੇ ਇਸਦਾ ਕੱਦ 107 ਸੈਟੀਮੀਟਰ ਹੁੰਦਾ ਹੈ ।ਇਸ ਦਾ ਝਾੜ 31-32 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ।ਇਸ ਦੀ ਪਨੀਰੀ ਤੁਸੀਂ 15 ਮਈ ਤੋਂ ਲਗਾ ਸਕਦੇ ਹੋਂ ।
ਨਾੜ੍ ਨੂੰ ਕੀ ਕਰਨਾ ਚਾਹੀਦਾ ਅੱਗ ਜਾ ਹੋਰ ਕੁੱਝ ?
(en)
Punjab
ਨਾੜ ਨੂੰ ਅੱਗ ਨਾ ਲਗਾਓ ਕਿਉਕਿ ਇਸ ਨਾਲ ਮਿੱਟੀ ਵਿੱਚਲੇ ਮਿੱਤਰ ਕੀੜਿਆ ਦਾ ਬਹੁਤ ਨੁਕਸਾਨ ਹੁੰਦਾ ਹੈ ਅਤੇ ਵਾਤਾਵਰਣ ਦਾ ਤਾਪਮਾਨ ਵੱਧ ਜਾਂਦਾ ਹੈ । ਇਸ ਤੋਂ ਇਲਾਵਾ ਮਿੱਟੀ ਦੀ ਉਪਜਾਓ ਸ਼ਕਤੀ ਘੱਟ ਹੁੰਦੀ ਹੈ । ਇਹਨਾਂ ਚੀਜਾਂ ਨੂੰ ਦੇਖਦੇ ਹੋਏ ਕਣਕ ਦੇ ਨਾੜ ਨੂੰ ਖੇਤ ਵਿੱਚ ਵਾਹ ਦਿਓ ਕਿਉਕਿ ਇਹ ਅੱਗੇ ਸਾਉਣੀ ਦੀ ਰੁੱਤ ਵਿੱਚ ਲਗਾਉਣ ਵਾਲੀ ਫਸਲ ਲਈ ਬਹੁਤ ਫਾਇਦੇਮੰਦ ਸਿੱਧ ਹੁੰਦਾ ਹੈ । ਇਹ ਨਰਮੇ ਵਰਗੀਆ ਫਸਲਾਂ ਨੂੰ ਠੰਡਕ ਦਿੰਦਾ ਹੈ ਜਿਸ ਨਾਲ ਕਿ ਨਰਮੇ ਨੂੰ ਜਲਦੀ ਪਾਣੀ ਦੇਣ ਦੀ ਲੋੜ ਨਹੀਂ ਪੈਂਦੀ । ਇਸ ਲਈ ਇਸ ਨੂੰ ਖੇਤ ਵਿੱਚ ਹੀ ਵਾਹ ਦਿਓ।
ਮੈਂ ਆਪਣੇ ਖੇਤ ਵਿੱਚ ਦੋ ਵਾਰ ਮਿਰਚਾਂ ਲਗਾ ਚੁਕਾ ਹਾਂ ਉਹ ਹਰ ਵਾਰ ਮਚ ਕਿਉਂ ਜਾਦੇ ਨੇ ਕਿਰਪਾ ਕਰਕੇ ਕਾਰਨ ਦੱਸੋ ਜੀ ?
(en)
ਤੁਹਾਡੇ ਖੇਤ ਵਿੱਚ ਸਿਉਕ ਹੋ ਸਕਦੀ ਹੈ । ਇਸ ਦੇ ਲਈ ਮਿਰਚਾਂ ਦੀ ਪਨੀਰੀ ਲਗਾਉਣ ਤੋਂ ਪਹਿਲਾਂ ਬੀਜ ਦਾ ਉਪਚਾਰ ਜਰੂ੍ਰ ਕਰੋ ਜਾਂ ਫਿਰ ਮਿਰਚਾ ਲਗਾਉਣ ਤੋਂ ਬਾਅਦ ਜੜਾਂ ਦੇ ਨੇੜੇ ਜੜ ਗਲਣ ਰੋਧਕ ਸਪਰੇਆ ਦੀ ਵਰਤੋਂ ਕਰੋ। ਸਿਉਕ ਦੀ ਰੋਕਥਾਮ ਲਈ 1 ਲੀਟਰ chlorpyriphos ਨੂੰ 150 ਲਿਟਰ ਪਾਣੀ ਵਿੱਚ ਪਾ ਕੇ ਖੇਤ ਵਿੱਚ ਸਪਰੇਅ ਕਰੋ ਜਾਂ ਫਿਰ 500 ਗ੍ਰਾਮ SAAF ਨੂੰ 150 ਲੀਟਰ ਪਾਣੀ ਜਾਂ 5-7 ਕਿਲੋਗ੍ਰਾਮ ਮਿੱਟੀ ਵਿੱਚ ਮਿਲਾ ਕੇ ਜੜਾਂ ਦੇ ਨੇੜੇ ਛਿੱਟਾ ਦਿਓ।
ਜਮੀਨ ਨੂੰ ਉਪਜਾਊ ਬਣਾਉਣ ਲਈ ਰੂੜੀ ਦਾ ਖਾਦ ਜਿਆਦਾ ਵਧੀਆ ਜਾਂ ਮੁਰਗੀਆ ਦਾ ਜਾ ਹੋਰ ਕੁੱਝ ?
(en)
Punjab
ਜ਼ਮੀਂਨ ਨੂੰ ਉਪਜਾਊ ਬਣਾਉਣ ਲਈ ਰੂੜੀ ਦੀ ਖਾਦ ਅਤੇ ਮੁਰਗੀਆ ਦੀ ਖਾਦ ਅਤੇ ਹਰੀਆ ਖਾਦਾਂ ਵਧੀਆ ਮੰਨੀਆ ਜਾਂਦੀਆ ਹਨ ਜੇਕਰ ਤੁਸੀਂ ਰੂੜੀ ਦੀ ਖਾਦ ਪਾ ਰਹੇ ਹੋਂ ਤਾਂ ਰੂੜੀ ਦੀ ਖਾਦ ਚੰਗੀ ਤਰਾਂ ਗਲੀ ਹੋਈ ਹੋਣੀ ਚਾਹੀਦੀ ਤਾਂ ਜੋ ਖੇਤ ਵਿੱਚ ਪਾਉਣ ਤੋਂ ਬਾਅਦ ਮਿੱਟੀ ਵਿੱਚ ਸਿਉਕ ਨਾ ਬਣ ਸਕੇ। ਕਿਉਕਿ ਘੱਟ ਗਲੀ ਖਾਦ ਦੇ ਕਾਰਨ ਮਿੱਟੀ ਵਿੱਚ ਸਿਉਕ ਬਣਨ ਦਾ ਖਤਰਾ ਜਿਆਦਾ ਰਹਿਦਾ ਹੈ।ਇਸ ਤੋਂ ਇਲਾਵਾ ਮੁਰਗੀਆ ਦੀ ਖਾਦ ਵੀ ਬਹੁਤ ਫਾਇਦੇਮੰਦ ਹੁੰਦੀ ਹੈ । ਇਹ ਰੂੜੀ ਦੀ ਖਾਦ ਨਾਲੋ ਜਲਦੀ ਕੰਮ ਕਰਦੀ ਹੈ ਅਤੇ ਇਹ ਆਮ ਤੌਰ ਤੇ ਸੁੱਕੀ ਹੀ ਹੁੰਦੀ ਹੈ।
pig farming de loan vare puchea c ji thade to tusi ludhiana Uni nal contact karn nu keha c. But ohna ne only classes vare dsea, loan and subsidy vare kuj ni dsea ohna. Plz dso kuj ?
(en)
Maharashtra
pig farming te punjab sarkar valo 6 lakh te 25% subsidy diti jandi hai. loan len da sara process tusi apne nede de gramin bank di branch to pata kar sakde ho ji .
1006 ਮੱਕੀ ਵਧ ਨਹੀ ਰਹੀ ਕੀ ਕਰਿਆ ਜਾਵੇ ?
(en)
ਇਸ ਦੇ ਉੱਪਰ 2 ਕਿਲੋਗ੍ਰਾਮ NPK 13:00:45 ਨੂੰ 150 ਲੀਟਰ ਪਾਣੀ ਦੇ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ । ਮੱਕੀ ਨੂੰ ਔੜ ਮੰਨਣ ਤੇ ਉਸ ਨੂੰ ਪਾਣੀ ਲਗਾਓ ਤਾਂ ਜੋ ਮੱਕੀ ਦੀਆ ਜੜਾਂ ਮਜ਼ਬੂਤ ਹੋ ਜਾਣ।
HKR 47 jeri vare daso ji ?
(en)
Maharashtra
ਇਹ ਦਰਮਿਆਨੇ ਕੱਦ ਦੀ ਕਿਸਮ ਹੈ I ਇਸ ਦਾ ਝਾੜ (ਪੈਦਾਵਾਰ) ਬਹੁਤ ਵਧੀਆ ਹੁੰਦਾ ਹੈ I ਇਹ 135 ਦਿਨਾਂ ਵਿਚ ਪੱਕ ਦੇ ਤਿਆਰ ਹੋ ਜਾਂਦੀ ਹੈ । ਇਸ ਦਾ ਝਾੜ 32 ਕੁਇੰਟਲ ਪ੍ਰਤੀ ਏਕੜ ਸਿਫਾਰਿਸ਼ ਕੀਤਾ ਗਿਆ ਹੈ।
126 ਤੇ 666 ਕਿਸਮ ਵਿੱਚ ਦੱਸੋ ਜੀ?
(en)
PR 126: ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ। ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ।ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ । 666: ਇਹ ਝੋਨੇ ਦੀ ਇੱਕ ਹਾਈਬ੍ਰਿਡ ਕਿਸਮ ਹੈ l ਇਹ 110-120 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਦੀ ਪਨੀਰੀ ਤੁਸੀਂ 20 ਮਈ ਤੋਂ ਬਾਅਦ ਲਗਾ ਸਕਦੇਂ ਹੋਂ। ਇਹ ਕਿਸਮ ਦਾ ਝਾੜ 35-40 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ । ਇਹ ਪੂਸਾ 44 ਕਿਸਮ 20 ਦਿਨ ਪਹਿਲਾ ਹੀ ਜਲਦੀ ਪੱਕ ਜਾਂਦੀ ਹੈ।
ਰੇਸਲੇ ਖੇਤ ਲਈ ਨਰਮੇ ਦਾ ਬੀਜ ਦੱਸੋ ਜੀ ?
(en)
Maharashtra
ਇਸ ਤਰਾਂ ਦੇ ਖੇਤ ਲਈ H4, H6,D7, D9 ਕਿਸਮਾਂ ਲਗਾ ਸਕਦੇ ਹੋਂ । ਇਹ ਗੁਜਰਾਤ ਦੀਆ ਕਿਸਮਾਂ ਹਨ । ਇਸ ਤੋਂ ਇਲਾਵਾ RCH 656 BGII,RCH 650 ,Ankur-651,Ankur-655 ਇਹ ਨਰਮੇ ਦੀਆ ਕਿਸਮਾਂ ਵੀ ਲਗਾ ਸਕਦੇ ਹੋਂ।
peddy da seed ND 53 seed vare dso k eh paseta or ageta seed h and kina time lenda and kina jhad a es da plz daso ?
(en)
Haryana
eh jhone dia halke paania walia kisma hun jinaa nu ki darmainia jameena ate halke paania vich ugaayaa ja sakda hai . iss di paaneri tuci 15-20 may ton lgaa sakde ho ate isda jhaad 30-32 quaintal prati acre hunda hai .iss kisam da kaad jyaada hon kar ke praali jyaada bandi hai . eh kisam 135-145 dina de vich kattanyog ho jandi hai.
got farming sead bare daso ?
(en)
Maharashtra
Agar aap badhe level pe goat farming karna chahte hai to aap inka shed residental ( awasik ) area se thoda door hi bnae. isko teyar karte same dheyan rakhe ki waha pe hava or paani saaf hona chahiye or iski ucchayi darti ki satah se 2-3 ft unchi honi chahiye kyoki barish ka pani ander na ja sake. agar aap ise khet me bnana chahte hai ti apne kharche ke mutabik iske niche 6-6.5 feet ke bheem bna kar sakrol jali se kavar karke shed bnaye .isko saaf karna asaan hota hai . is tarah ka shed bnanne se is ke niche bachi jameen par aap bakriyo ke liye chara bhi teyar kar sakte ho. iski or bhi jankari or demo ke liye aap apne disst ke krishi vigeyan kendre se sampark kar sakte ho.
666 jeri kehdi bemari de lapat vich yada ondi aa ?
(en)
Haryana
ehh kisam blaast di maar ch jaldi aundi hai .
666 ਝੋਨੇ ਵਾਰੇ ਦਸੋ ਜੀ ?
(en)
Haryana
ਇਹ ਝੋਨੇ ਦੀ ਇੱਕ ਹਾਈਬ੍ਰਿਡ ਕਿਸਮ ਹੈ । ਇਹ 110-120 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸਦੇ ਦਾਣੇ ਦਰਮਿਆਨੇ ਮੋਟੇ ਅਤੇ ਪੋਹਾ ਬਣਾਉਣ ਲਈ ਵਰਤੇ ਜਾਂਦੇ ਹਨ। ਇਹ ਕਿਸਮ ਜਲਦੀ ਹੀ ਬਿਮਾਰੀ ਦੇ ਹਮਲੇ ਵਿੱਚ ਆ ਜਾਂਦੀ ਹੈ ਤੇ ਇਸ ਦੀ ਪਨੀਰੀ ਤੁਸੀਂ 20 ਮਈ ਤੋਂ ਬਾਅਦ ਲਗਾ ਸਕਦੇਂ ਹੋਂ। ਇਹ ਕਿਸਮ ਦਾ ਝਾੜ 35-40 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ । ਇਹ ਪੂਸਾ 44 ਕਿਸਮ 20 ਦਿਨ ਪਹਿਲਾ ਹੀ ਜਲਦੀ ਪੱਕ ਜਾਂਦੀ ਹੈ।
C.R 212 jhina kina time vich pakda or jhra kina a eh pau to mantta ha ?
(en)
Haryana
nahi ji , eh kisam PAU valo maanta prapat nai hai te eh kisam pakkkan layi 135-145 dina da sama laindi hai.
ਬੈਗਣੀ ਦੇ ਪੱਤੇ ਸੁੰਗੜ ਰਹੇ ਹਨ ?
(en)
ਬੈਗਣ ਦੇ ਪੱਤੇ ਤੇਲੇ ਚੇਪੇ ਕਾਰਨ ਸੁੰਗੜਨ ਲੱਗ ਜਾਂਦੇ ਹਨ । ਇਸ ਦੀ ਰੋਕਥਾਮ ਲਈ 400 ਮਿਲੀਲੀਟਰ malathiaon ਜਾਂ 80 ਗ੍ਰਾਮ actara ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
kaddu di bijai da time hai ji hai ta dsso plz ?
(en)
ਤੁਸੀਂ ਕੱਦੂ ਦੀ ਬਿਜਾਈ ਜੂਨ ਦੇ ਮਹੀਨੇ ਵਿੱਚ ਕਰ ਸਕਦੇ ਹੋਂ । ਇਸਦੀਆ ਤੁਸੀਂ hybrid ਕਿਸਮਾਂ ਲਾ ਸਕਦੇ ਹੋਂ ਜੋ ਕਿ ਤੁਹਾਨੂੰ ਪ੍ਰਾਈਵੇਟ ਡੀਲਰ ਤੋਂ ਅਸਾਨੀ ਨਾਲ ਮਿਲ ਜਾਂਦੀਆ ਹਨ । ਇਸ ਤੋਂ ਇਲਾਵਾ ਤੁਸੀਂ PUNJAB LONG, PUNJAB KOMAL, PUNJAB BARKAT ਵਰਗੀਆ ਕਿਸਮਾਂ ਲਗਾ ਸਕਦੇ ਹੋਂ।
hun lok kanak de nad agg LGA the hun jad k pehla eh ban c why ?
(en)
Maharashtra
ਕਣਕ ਅਤੇ ਝੋਨੇ ਦੇ ਨਾੜ ਨੂੰ ਅੱਗ ਲਗਾਉਣ ਤੇ ਹੋਣ ਵੀ ਸਰਕਾਰ ਦੁਆਰਾ ਰੋਕ ਲਗਾਈ ਹੋਈ ਹੈ ਅਤੇ 50000 ਰੁਪਏ ਤੱਕ ਦਾ ਜੁਰਮਾਨਾ ਵੀ ਰੱਖਿਆ ਗਿਆ ਹੈ। ਪਰ ਅਜੇ ਵੀ ਕਈ ਕਿਸਾਨ ਇਹਨਾਂ ਕਾਨੂੰਨਾਂ ਦੀ ਉਲੰਘਣਾ ਕਰਦੇ ਹੋਏ ਕਣਕ ਅਤੇ ਝੋਨੇ ਦੇ ਨਾੜ ਨੂੰ ਅੱਗ ਲਗਾ ਰਹੇ ਹਨ ਜੋ ਕਿ ਵਾਤਾਵਰਣ ਲਈ ਅਤੇ ਉਨਾਂ ਦੀ ਜ਼ਮੀਨ ਵਿਚਲੇ ਕੀੜਿਆ ਲਈ ਬਹੁਤ ਨੁਕਸਾਨ ਦਾਇਕ ਸਿੱਧ ਹੁੰਦਾ ਹੈ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਘੱਟ ਹੋ ਜਾਂਦੀ ਹੈ।
ki potash khad narma beejan to phla pauni theek hai ja baad vich ?
(en)
eh khaad tuci narma beejan ton pehla ja baad vich v paa sakde ho .khaad paun de same mitti vich nami da hona jaruri hunda hai jis nal eh wadh kam kardi hai. halki nami iss layi jruri hundi hai.
ਮਧੂ ਮੱਖੀ ਪਾਲਣ ਤੇ ਿਕੰਨੀ ਸਬਸਿਡੀ ਮਿਲੇ ਗਈ?? 10 ਡੱਬੇ ਕਿੰਨੇ ਦੇ ਆਉਣਗੇ?
(en)
ਜੇਕਰ ਤੁਸੀ ਮਧੂ ਮੱਖੀ ਪਾਲਣ ਦਾ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਸਂਭ ਤੋਂ ਪਹਿਲਾਂ ਤੁਹਾਡੇ ਕੋਲ ਟ੍ਰੇਨਿੰਗ ਸਰਟੀਫਿਕੇਟ ਹੋਣਾ ਜਰੂਰੀ ਹੈ । ਜਿਸ ਨਾਲ ਤੁਸੀ ਆਪਣੇ ਨਜ਼ਦੀਕੀ ਕਿਸੇ ਬੈਂਕ ਤੋ ਲੋਨ ਅਪਲਾਈ ਕਰ ਸਕਦੇ ਹੋਂ। ਟ੍ਰੇਨਿੰਗ ਲਈ ਤੁਸੀ ਗੁਰੂ ਅੰਗਦ ਦੇਵ ਯੂਨੀਵਰਸਿਟੀ ਲੁਧਿਆਣਾ ਨਾਲ ਸੰਪਰਕ ਕਰ ਸਕਦੇ ਹੋਂ। ਇਸ ਤੇ ਮਿਲਣ ਵਾਲੀ ਸਬਸਿਡੀ 40% ਹੁੰਦੀ ਹੁੰਦੀ ਹੈ ਜੋ ਕਿ ਬਾਗਬਾਨੀ ਵਿਭਾਗ ਦੁਆਰਾ ਵੈਰੀਫਾਈ ਹੋਣ ਤੋਂ ਬਾਅਦ ਹੀ ਮਿਲਦੀ ਹੈ । ਜੇਕਰ ਤੁਸੀ ਆਪਣੇ ਖਰਚੇ ਤੇ ਇਹ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 10 ਡੱਬਿਆ ਤੇ 40000 ਰੁਪਏ ਤੱਕ ਖਰਚ ਆ ਜਾਵੇਗਾ। ਜ਼ਿਆਦਾ ਜਾਣਕਾਰੀ ਲਈ ਗੁਰੂ ਅੰਗਦ ਦੇਵ ਯੂਨੀਵਰਸਿਟੀ ਲੁਧਿਆਣਾ ਨਾਲ ਸੰਪਰਕ ਕਰੋ ਫੋਨ 0161- 2553394
ਝੋਨੇ ਦੀ 27 ਕਿਸਮ ਕਿਵੇ ਹੈ ਇਸ ਦਾ ਝਾੜ ਕਿੰਨਾ ਹੈ ਅਤੇ ਇਸ ਦੀ ਪਨੀਰੀ ਬੀਜਣ ਦਾ ਸਮਾਂ ਕਿਨਾ ਹੈ ਇਸ ਦਾ ਮੰਡੀਕਰਨ ਕਿਵੇ ਹੈ ?
(en)
Punjab
ਝੋਨੇ ਦੀ 27 ਨੰਬਰ ਕਿਸਮ ਦਾ ਪੂਰਾ ਨਾਮ ਲਿਖ ਕੇ ਭੇਜੋ ਤਾਂ ਜੋ ਸਹੀ ਜਾਣਕਾਰੀ ਦਿੱਤੀ ਜਾ ਸਕੇ।
124 ਝੋਨਾ ਦਾ ਝਾੜ ਕਿੰਨਾ ਹੈ,ਕੇ ਬੀ ਕੇ ਖੇੜੀ (ਸੰਗਰੂਰ) ਤੋ ਇਸ ਦਾ ਬੀਜ ਮਿਲ ਜਾਵੇਗਾ?
(en)
Maharashtra
PR 124 ਪੱਕਣ ਲਈ 135 ਦਿਨ ਲੈਂਦੀ ਹੈ ਤੇ ਇਸਦਾ ਕੱਦ 107 ਸੈਟੀਮੀਟਰ ਹੁੰਦਾ ਹੈ ।ਇਸ ਦਾ ਝਾੜ 31-32 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ।ਇਸ ਦੀ ਪਨੀਰੀ ਤੁਸੀਂ 15 ਮਈ ਤੋਂ ਲਗਾ ਸਕਦੇ ਹੋਂ । ਇਸ ਦੇ ਬੀਜ ਦੀ ਜਾਣਕਾਰੀ ਤੁਹਾਨੂੰ kvk ਜਾ ਕੇ ਹੀ ਮਿਲੇਗੀ ਕਿ ਬੀਜ ਉਹਨਾਂ ਕੋਲ ਹੈ ਜਾਂ ਨਹੀਂ । ਇਸ ਦਾ ਬੀਜ ਤੁਸੀਂ PAU ਲੁਧਿਆਣਾ ਤੋਂ ਲੈ ਸਕਦੇ ਹੋਂ।
ਅੰਬ ਦਾ ਬੂਟਾ ਲਾਉਣ ਦੇ ਲਈ ਕਿਵੇ ਕਰੀਏ ਤਾਂ ਕਿ ਉਹ ਵਧੀਆ ਤਰੀਕੇ ਨਾਲ ਵੱਧ ਸਕੇ ਅਤੇ ਜਲਦੀ ਫਲ ਦੇ ਦੇਵੇ ?
(en)
ਅੰਬ ਦਾ ਬੂਟਾ ਲਗਾਉਣ ਦੇ ਲਈ ਸੱਭ ਤੋਂ ਪਹਿਲਾਂ ਉਸਦੀ ਕਿਸਮ ਵਧੀਆ ਹੋਣੀ ਚਾਹੀਦੀ ਹੈ । ਤੁਸੀਂ ਅੰਬ ਦਾ ਬੂਟਾ ਕਿਸੇ ਵੀ ਨਰਸਰੀ ਤੋਂ ਲੈ ਸਕਦੇ ਹੋ ਕਿਉਂਕਿ ਉੱਥੇ ਕਿਸਮ ਦੇ ਅਤੇ ਵਧੀਆ ਗਰਾਫਟਡ ਕੀਤੇ ਪੌਦੇ ਆਸਾਨੀ ਨਾਲ ਮਿਲ ਜਾਂਦੇ ਹਨ, ਜੋ ਕਿ ਬਾਅਦ ਵਿੱਚ ਵਧੀਆ ਵਿਕਾਸ ਕਰਦੇ ਹਨ। ਇਸ ਦੀਆਂ ਕਿਸਮਾਂ ਹਨ ਜਿਵੇਂ ਕਿ Mallika, Amrapali, Dusheri, Ratna, Arka Arjun, Arka Puneet, Arka Anmol, Sindhu, Manjeera ਹਨ। ਬੂਟਾ ਲਗਾਉਣ ਦੇ ਸਮੇਂ ਉਸ ਜਗਾਂਹ ਤੇ ਬੂਟੇ ਨਾ ਲਾਓ ਜਿੱਥੇ ਮਿੱਟੀ ਵਿੱਚ ਸਿਉਕ ਜਿਆਦਾ ਹੈ ਕਿਉਕਿ ਇਹ ਬੂਟੇ ਦੀਆ ਜੜਾਂ ਨੂੰ ਖਤਮ ਕਰ ਦਿੰਦੀ ਹੈ ਅਤੇ ਬੂਟੇ ਦਾ ਵਿਕਾਸ ਰੋਕ ਦਿੰਦੀ ਹੈ ਅਤੇ ਬੂਟਾ ਸੁੱਕ ਕੇ ਮੱਚ ਜਾਂਦਾ ਹੈ । ਬੂਟੇ ਲਗਾਉਣ ਤੋਂ ਪਹਿਲਾਂ ਮਿੱਟੀ ਵਿੱਚ chlorpyriphos ਨਾਮ ਦੀ ਸਪਰੇਅ ਜਰੂਰ ਪਾਓ ਤਾਂ ਜੋ ਸਿਉਕ ਤੋਂ ਪੌਦਿਆ ਨੂੰ ਬਚਾਇਆ ਜਾ ਸਕੇ।
PR 126 ਦਾ ਬੀਜ ਕਿਥੋਂ ਮਿਲ ਸਕਦਾ ਹੈਂ ਜੀ ?
(en)
pr 126 ਦਾ ਬੀਜ ਤੁਸੀਂ PAU ਲੁਧਿਆਣਾ ਜਾ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਲੈ ਸਕਦੇ ਹੋਂ। ਤੁਸੀ ਨੇੜੇ ਦੇ ਡੀਲਰ ਤੋਂ ਵੀ ਲੈ ਸਕਦੇ ਹੋਂ ਪਰ ਬੀਜ ਦਾ ਪੱਕਾ ਬਿੱਲ ਜਰੂਰ ਲੈ ਲਵੋ ਤਾਂ ਕਿ ਜੇਕਰ ਬੀਜ ਨਕਲੀ ਹੋਇਆ ਤਾਂ ਉਸ ਤੇ ਕਾਰਵਾਈ ਕੀਤੀ ਜਾ ਸਕੇ।
ਕੱਦੂ ਦੀ ਬਿਜਾਈ ਕਦੋ ਹੋਵੇਗੀ ਤੇ ਕਿਹੜਾ ਬੀਜ ਵਧੀਆ ਹੈ ?
(en)
ਤੁਸੀਂ ਕੱਦੂ ਦੀ ਬਿਜਾਈ ਜੂਨ ਦੇ ਮਹੀਨੇ ਵਿੱਚ ਕਰ ਸਕਦੇ ਹੋਂ । ਇਸਦੀਆ ਤੁਸੀਂ hybrid ਕਿਸਮਾਂ ਲਾ ਸਕਦੇ ਹੋਂ ਜੋ ਕਿ ਤੁਹਾਨੂੰ ਪ੍ਰਾਈਵੇਟ ਡੀਲਰ ਤੋਂ ਅਸਾਨੀ ਨਾਲ ਮਿਲ ਜਾਂਦੀਆ ਹਨ । ਇਸ ਤੋਂ ਇਲਾਵਾ ਤੁਸੀਂ PUNJAB LONG, PUNJAB KOMAL, PUNJAB BARKAT ਵਰਗੀਆ ਕਿਸਮਾਂ ਲਗਾ ਸਕਦੇ ਹੋਂ।
ਮੁੰਗੀ ਦੇ ਬੂਟੇ ਵਿਚੋਂ ਸੁੱਕ ਰਹੇ ਹਨ ਕਿ ਕਾਰਨ ਹੈ, ਅਤੇ ਇਸਦੀ ਰੋਕਥਾਮ ਬਾਰੇ ਜਾਣਕਾਰੀ ਦਿਉ ?
(en)
ਮੂੰਗੀ ਦੇ ਵਿੱਚ ਇਹਨਾਂ ਦਿਨਾਂ ਵਿੱਚ ਕਈ ਵਾਰ blight ਆ ਜਾਂਦਾ ਹੈ ਜਿਸ ਨਾਲ ਪੱਤੇ ਸੁੱਕਣੇ ਸ਼ੁਰੂ ਹੋ ਜਾਂਦੇ ਹਨ । ਇਸ ਦੀ ਰੋਕਥਾਮ ਲਈ 400 ਗ੍ਰਾਮ M-45 ਜਾਂ 200 ਗ੍ਰਾਮ ridomil gold ਜਾਂ 400 ਗ੍ਰਾਮ Z-78 ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰੋ।
please give me the details of all agrochemicals with which I need to treat paddy seeds before sowing for paneeri.please tell me the process.For how long I need to dip seeds in water.
(en)
Haryana
Before sowing, soak them in 10 Ltr water containning, Carbendazim@20gm+ Streptocycline@1gm for 8 to 10 hour before sowing. After then dry seeds in shade. And then use for sowing. Also you can use below mention fungicides to protect crop from root rot disease. Use chemical first then treat seed with Trichoderma and chlorpyriphos , Trichoderma 5-10 gm-----Chlorpyriphos 5 ml per kg.
ਕਰੇਲੇ ਅਤੇ ਟਿੰਡੇ ਕਦੋਂ ਤੱਕ ਲਾਏ ਜਾ ਸਕਦੇ ਹਨ ?
(en)
ਕਰੇਲੇ ਅਤੇ ਟਿੰਡੇ ਦੀ ਬਿਜਾਈ ਜਾਂ ਤੁਸੀ ਫਰਵਰੀ-ਮਾਰਚ ਦੇ ਮਹੀਨੇ ਕਰ ਸਕਦੇ ਹੋਂ ਅਤੇ ਜੂਨ-ਜੁਲਾਈ ਦੇ ਮਹੀਨੇ ਵਿੱਚ ਵੀ ਕੀ ਜਾਦੀ ਹੈ।
ਜਵਾਰ ਬੀਜੀ ਹੋਈ ਹੈ ਤੇ ਇਸ ਨੂੰ ਪਹਿਲਾ ਪਾਣੀ ਯੂਰੀਆ ਪਾ ਕੇ ਦੇਣਾ ਚਾਹੀਦਾ ਹੈ ਜਾ ਨਹੀ ਦੱਸਿਉ ਕਿਵੇੰ ਜਲਦੀ ਗਰੋਥ ਹੋਵੇ ਜਵਾਰ ਦਾ ?
(en)
Haryana
ਹਾਂ ਜੀ, ਇਸ ਨੂੰ ਪਹਿਲਾਂ ਯੂਰੀਆ ਪਾ ਕੇ ਫਿਰ ਪਾਣੀ ਲਗਾਓ ਤਾਂ ਕਿ ਯੂਰੀਆ ਚੰਗੀ ਤਰਾਂ ਪਾਣੀ ਨਾਲ ਮਿੱਟੀ ਵਿੱਚ ਮਿਕਸ ਹੋ ਜਾਵੇ ਅਤੇ ਜਵਾਰ ਦੀ ਫਸਲ ਵਧੀਆ ਗਰੋਥ ਕਰ ਸਕੇ
ਅਸੀ ਪਰਮਲ 212 ਝੋਨਾ ਲਾੳੁਣਾ ਸਾਡਾ ਪਾਣੀ 3 ਨੰ . ਹੈ ੲਿਸ ਬਾਰੇ ਦੱਸੋ ?
(en)
ਇਹ ਝੋਨੇ ਦੀ ਸਿਫਾਰਿਸ਼ ਕੀਤੀ ਗਈ ਕਿਸਮ ਨਹੀਂ ਹੈ| ਝੋਨੇ ਦੀ 2 ਲੱਖ 12 ਕਿਸਮਾਂ ਹੈ ਉਸਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ, ਪਰ ਉਸਦੇ ਮੰਡੀਕਰਨ ਵਿੱਚ ਕਈ ਵਾਰ ਪਰੇਸ਼ਾਨੀ ਆਉਂਦੀ ਹੈ| ਇਸ ਤੋਂ ਇਲਾਵਾ ਪਰਾਲੀ ਜ਼ਿਆਦਾ ਬਣਦੀ ਹੈ, ਜਿਸ ਦੀ ਸਾਂਭ ਸੰਭਾਲ ਕਰਨਾ ਮੁਸ਼ਕਿਲ ਹੁੰਦਾ ਹੈ| ਇਸ ਕਿਸਮ ਹਲਕਿਆਂ ਜ਼ਮੀਨਾਂ ਅਤੇ ਹਲਕੇ ਪਾਣੀਆਂ ਵਿੱਚ ਵੀ ਉੱਗ ਜਾਂਦੀ ਹੈ|ਝੋਨੇ ਦੀ ਫਸਲ ਲਈ ਪਾਣੀ ਜਿਆਦਾ ਫਲੋਰਾਈਡ ( ਸ਼ੋਰੇ) ਵਾਲਾ ਨਹੀ ਹੋਣਾ ਚਾਹੀਦਾ ਕਿਉਕਿ ਝੋਨਾ ਜਿਆਦਾ ਪਾਣੀ ਮੰਗਣ ਵਾਲੀ ਫਸਲ ਹੈ ਜਿਸ ਦਾ ਕਿ ਭਵਿੱਖ ਵਿੱਚ ਲਗਾਉਣ ਵਾਲੀ ਫਸਲ ਤੇ ਮਾੜਾ ਅਸਰ ਪੈਂਦਾ ਹੈ। ਇਸ ਤੋਂ ਇਲਾਵਾ ਮਾੜੇ ਪਾਣੀ ਕਾਰਨ ਮਿੱਟੀ ਦੀ ਉਪਜਾਊ ਸ਼ਕਤੀ ਵੀ ਘੱਟ ਜਾਂਦੀ ਹੈ । ਇਸ ਦਾ ਧਿਆਨ ਰੱਖਦੇ ਹੋਏ ਮਾੜੇ ਪਾਣੀ ਦੇ ਨਾਲ ਕੱਸੀ ਦਾ ਪਾਣੀ ਵੀ ਦਿੰਦੇ ਰਹੋ ਅਤੇ ND 53, 2 lakh 12 ਵਰਾਇਟੀਆਂ ਵੀ 2 ਨੰਬਰ ਪਾਣੀ ਦੀਆਂ ਕਿਸਮਾਂ ਹਨ TR 81 ਝੋਨੇ ਦੀਆਂ ਪ੍ਰਾਈਵੇਟ ਅਤੇ ਹਾਈਬ੍ਰਿਡ ਕਿਸਮਾਂ ਹਨ ਤੁਸੀਂ ਇਸ ਨੂੰ ਵੀ ਲਗਾ ਸਕਦੇਂ ਹੋ।
Polly hose puri JanKari lot more to training ?
(en)
ਇਹ ਇੱਕ ਖੇਤੀ ਕਰਨ ਦੀ ਅਜਿਹੀ ਤਕਨੀਕ ਹੈ ਜਿਸ ਦੌਰਾਨ ਤੁਸੀਂ ਬੇ-ਮੌਸਮ ਰੁੱਤ ਦੀਆ ਫਲ - ਸਬਜ਼ੀਆ ਅਤੇ ਹੋਰ ਫਸਲਾ ਉਗਾ ਸਕਦੇ ਹੋ । ਇਸ ਦਾ ਸ਼ੁਰੁਆਤੀ ਖਰਚਾ ਜਿਆਦਾ ਹੁੰਦਾ ਹੈ ਅਤੇ ਹਰ ਸਟੇਟ ਦੇ ਵਿੱਚ ਅਲੱਗ-ਅਲੱਗ ਸਬਸਿਡੀ ਦਿੱਤੀ ਜਾਂਦੀ ਹੈ। ਪੋਲੀਹਾਊਸ ਦੇ ਵਿੱਚ ਤੁਸੀ ਫਲ ਸਬਜੀਆ ਨੂੰ ਲੋੜੀਦਾ ਤਾਪਮਾਨ ਅਤੇ ਲੋੜੀਦੀ ਠੰਡਕ ਅਤੇ ਪਾਣੀ ਦੇ ਸਕਦੇ ਹੋਂ । ਇਸ ਦੇ ਅੰਦਰ ਲਗਾਈਆ ਸਬਜ਼ੀਆਂ ਨੂੰ ਬਿਮਾਰੀਆ ਵੀ ਘੱਟ ਪੈਦੀਆ ਹਨ। ਇਸ ਤੋਂ ਇਲਾਵਾ ਇਸ ਤਕਨੀਕ ਵਿੱਚ ਪਾਣੀ ਦੀ ਘੱਟ ਜਰੂਰਤ ਹੁੰਦੀ ਹੈ ਤੇ ਮਜ਼ਦੂਰਾਂ ਦਾ ਖਰਚਾ ਵੀ ਬਹੁਤ ਘੱਟ ਹੁੰਦਾ ਹੈ । ਤੁਸੀ PAU ਫਲੋਰੀਕਲਚਰ ਅਦਾਰੇ ਨਾਲ ਸੰਪਰਕ ਕਰ ਸਕਦੇ ਹੋਂ । ਇਥੋ ਤੁਹਾਨੂੰ ਤੁਹਾਡੀ ਜਰੂਰਤ ਦੇ ਅਨੁਸਾਰ ਪੋਲੀਹਾਊਸ ਜਾਂ ਗਰੀਨਹਾਊਸ ਦੀ ਟ੍ਰੇਨਿਗ ਮਿਲੇਗੀ ਜਿਸ ਦਾ ਤੁਹਾਨੂੰ ਸਰਟੀਫਿਕੇਟ ਵੀ ਦਿੱਤਾ ਜਾਵੇਗਾ। ਇਹ ਟ੍ਰੇਨਿੰਗ 5 ਦਿਨ ਦੀ ਮੁਫਤ ਟ੍ਰੇਨਿੰਗ ਹੁੰਦੀ ਹੈ ।
paddy di panneri bhejan valle poultry farm di roori pa sakde hain ja nahi ?
(en)
ਹਾਂ ਜੀ ਤੁਸੀਂ ਪੋਲਟਰੀ ਫਾਰਮ ਦੀ ਰੂੜੀ ਦੀ ਖਾਦ ਖੇਤ ਵਿੱਚ ਪਾ ਸਕਦੇ ਹੋਂ ਪਰ ਇਸ ਗੱਲ ਜਰੂਰ ਧਿਆਨ ਰੱਖੋ ਕਿ ਇਹ ਖਾਦ ਰੂੜੀ ਦੀ ਖਾਦ ਨਾਲੋ ਜਿਆਦਾ ਤਾਕਤਵਰ ਹੁੰਦੀ ਹੈ ਅਤੇ ਜਿਆਦਾ ਮਾਤਰਾ ਵਿੱਚ ਪਾਉਣ ਨਾਲ ਫਸਲ ਦੀ ਗਰੋਥ ਜਿਆਦਾ ਕਰਵਾ ਦਿੰਦੀ ਹੈ ਅਤੇ ਕੱਦ ਜਿਆਦਾ ਹੋ ਜਾਂਦਾ ਹੈ ਅਤੇ ਫਲ ਲੇਟ ਲੱਗਦਾ ਹੈ । ਇਸ ਲਈ ਇਸ ਦੀ ਮਾਤਰਾ ਪੂਰੀ ਸਹੀ ਹੋਣੀ ਚਾਹੀਦੀ ਹੈ।
ਪਕਾਵੀ ਮੱਕੀ ਦੀ ਬਿਜਾਈ ਕਦੋਂ ਤੱਕ ਕੀਤੀ ਜਾ ਸਕਦੀ ਹੈ ?
(en)
Haryana
ਇਸ ਮੱਕੀ ਦੀ ਬਿਜਾਈ ਤੁਸੀਂ ਮਈ ਦੇ ਅ਼ਖੀਰ ਤੋਂ ਲੈ ਕੇ ਜੂਨ ਮਹੀਨੇ ਵਿੱਚ ਕਰ ਸਕਦੇ ਹੋਂ।
ਅਸੀਂ ਝੋਨਾ 666 ਤੇ ਪੂਸਾ 44 ਲਗਾਉਣਾ ਹੈ ਇਸ ਦੇ ਬੀਜ ਦੀ ਸੋਧ ਕਿਵੇ ਕਰੀਏ ਤੇ ਅਸੀ ਕਰਬੈਨਡਾਜ਼ਿਮ + ਰੈਪਟੋਸਾਈਕਲਿਨ ਪਾਈ ਹੈ ਇਸ ਦੀਆ ਜੜਾਂ ਨਾ ਗਲਣ ਇਸ ਲਈ ਅਸੀ ਟਰੈਕੋਡਮ ਤੇ ਕਲੋਰੋਫਾਸ ਵੀ ਪਾ ਸਕਦੇ ਹਾਂ ?
(en)
Punjab
beej di sodh lyi tuc 5 gm carbendazim + 2 gm streptocyclinja 5 gm thiram ja 4 gm tricoderma ja 5 ml chlorpyriphos nu prati kg beej sodhn lyi vart skde ho....jdo beej beejna howe tan bijaayi ton pehla paani de vich iss dwayi nu ghol deo ate fir uss vich beej nu 8-10 ghante lyi bhio k rakh deo.....iss trah tuc beej da upchaar kr skde ho.
ਮੇ ਅਾਪਣੀ ਜਮੀਨ ਵਿਚ ਪਪੀਤੇ ਦੀ ਖੇਤੀ ਕਰਨਾ ਚਾਹੁਦਾ ਕਿ੍ਪਾ ਕਰਕੇ ਮੇਨੂੰ ਜਾਣਕਾਰੀ ਦਿੳੁ ਪਪੀਤੇ ਦੀ ਵਧੀਅਾ ਪਨੀਰੀ ਕਿਥੋ ਮਿਲੇਗੀ ?
(en)
Punjab
.
Punjab
ਮੇਰੇ ਕੋਲ ੲਿਕ Hf ਦੋਗਲੀ ਨਸਲ ਦੀ ਗਾ ਹੈ ਮੈ ੳੁਸ ਦੇ ਗਬਣ ਦੇ ਦੋ ਦਿਨ ਟੀਕਾ ਲਗਵਾਏਅਾ ਪਰ ਅੰਜ ਤੀਜੇ ਦਿਨ ਵੀ ੳੁਹ ਦੁਜੇ ਪਸ਼ੁਅਾ ਤੇ ਚੜ ਰਹੀ ਹੈ ਹੁਣ ਦੰਸੋ ਕੀ ਕਰੀਏ
pr-126 variety kiwe a ji mai uni mele te ni ja skea so phir mai brar seeds valea to TL class da beej le aya 126 da eh dso plss k mai paneeri bijda ya rehn da bcs minu mixing da v darr a ehde ch. meri confusion dur kroo pls.?
(en)
PR 126: ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ। ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ।ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ । ਜੇਕਰ ਤੁਹਾਨੂੰ ਲੱਗਦਾ ਹੈ ਕਿ ਇਹ ਬੀਜ ਮਿਕਸ ਹੈ ਤਾਂ ਤੁਸੀਂ ਕਿਰਪਾ ਕਰਕੇ ਬੀਜ ਵਾਲਿਆਂ ਤੋਂ ਇਸ ਦੀ ਰਸੀਦ ਜਰੂਰ ਲਵੋ ਤਾਂ ਜੋ ਉਹਨਾਂ ਤੇ ਬਾਅਦ ਵਿੱਚ ਕਾਰਵਾਈ ਕੀਤੀ ਜਾ ਸਕੇ । ਇਸ ਦੀ ਪਰਖ ਲਈ ਉਸ ਕਿਸਾਨ ਵੀਰ ਨਾਲ ਸੰਪਰਕ ਕਰੋ ਜਿਸ ਨੇ PR 126 ਬੀਜ ਯੂਨੀਵਰਸਿਟੀ ਤੋਂ ਲਿਆਦਾ ਹੋਵੇ । ਉਸ ਬੀਜ ਨਾਲ ਤੁਸੀ ਇਹ ਬੀਜ ਨੂੰ ਮਿਲਾ ਕੇ ਪਰਖ ਕਰ ਸਕਦੇ ਹੋਂ।
hun ta ehi ho sakda k jekar tuhaade kol pakka bill hai tan tuc uuss de upper baad vich action lai skde ho . ho skda hai eh beej shi howe jo ussne pakka bill ditta hai
Haryana
sir bill ta ohna pkaa dita a sanu but ohde te stamp layi a k ਝੋਬੇ di koi guarantee ni hai but seeds oh TL class da a... foundation n milea pr-126 da... lok evi knde a k pau kol boht katt seeds ess war 126 da te bahr vale salesman duplicate seeds vech rhe a 126 da..... sir eda ho skda mai pau de 2nd gate de samne vali shop to lea.... plsss dseo apdi raaye...
Punjab
Sar .. ਅਸੀ 212 ਝੋਨਾ ਲਾੳੁਣਾ ੲਿਹ ਕਿੰਨੇ ਨੰਬਰ ਪਾਣੀ ਤੇ ਹੁੰਦਾ ਸਾਡਾ ਪਾਣੀ 3 ਨੰਬਰ ਹੈ ( Plz)
Punjab
ਤੁਸੀਂ ਆਪਣੇ ਬੀਜਾਂ ਦੇ ਟੈਸਟ ਕਰਵਾਉਣਾ ਚਾਹੁੰਦੇ ਹੋਂ ਤਾਂ ਤੁਸੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਫੂਡ ਐਂਡ ਡਰੱਗਸ ਅਦਾਰੇ ਵਿੱਚੋ ਕਰਵਾ ਸਕਦੇ ਹੋਂ । ਇਸ ਲਈ ਤੁਸੀਂ ਅਸ਼ੋਕ ਕੁਮਾਰ - 98153-36531 ਜੀ ਨਾਲ ਸੰਪਰਕ ਕਰ ਸਕਦੇ ਹੋਂ।
ਕੀ ਹੁਣ ਹਰੀਆਂ ਮਿਰਚਾਂ ਲਗਾ ਸਕਦੇ ਆ ਪਹਿਲਾਂ ਲਗਾਈਆਂ ਸੀ ਉਹ ਮਚ ਗਈਆਂ ਹਨ । ਹੁਣ ਉਹਨਾਂ ਨੂੰ ਕਿਸ ਤਰ੍ਹਾਂ ਲਗਾਈਏ ?
(en)
ਹਾਂ ਜੀ ਹੁਣ ਜੂਨ-ਜੁਲਾਈ ਦੇ ਮਹੀਨੇ ਦੇ ਵਿੱਚ ਤੁਸੀਂ ਮਿਰਚਾਂ ਲਗਾ ਸਕਦੇ ਹੋਂ । ਮਿਰਚਾਂ ਲਗਾਉਣ ਤੋਂ ਪਹਿਲਾਂ ਬੀਜ ਦਾ ਉਪਚਾਰ ਜਰੂਰ ਕਰੋ ਤਾਂ ਜੋ ਉਸ ਦੇ ਵਿੱਚ ਜੜ ਗਲਣ ਦੀ ਬਿਮਾਰੀ ਨਾ ਆਵੇ।
ਖੇਤ ਚੋ ਮਿੱਟੀ ਪੁੱਟ ਕੇ ਉਹਨੂੰ ਇੱਕ ਸਾਰ ਕੀਤਾ ਹੈ ਤੇ ਹੁਣ ਉਸ ਖੇਤ ਨੂੰ ਉਪਜਾਊ ਬਣਾਉਣ ਲਈ ਕੀ ਕਰਨਾ ਚਾਹਿਦਾ ਹੈ ਤਾ ਜੋ ਪੂਰੀ ਫਸਲ ਹੋ ਸਕੇ ਇਸ ਬਾਰੇ ਜਰੂਰ ਦੱਸਿਉ ਜੀ ?
(en)
Punjab
ਖੇਤ ਦੀ ਮਿੱਟੀ ਦਾ ਇੱਕ ਵਾਰ ਸੈਂਪਲ ਜਰੂਰ ਚੈਕ ਕਰਵਾਓ । ਸੈਪਲ ਚੈਕ ਕਰਵਾਉਣ ਤੋਂ ਬਾਅਦ ਮਿੱਟੀ ਵਿੱਚ ਲੋੜੀਦੀਆ ਖਾਦਾ ਪਾਓ । ਇਸ ਵਿੱਚ ਤੁਸੀਂ ਰੂੜੀ ਦੀ ਖਾਦ ਪਾ ਸਕਦੇ ਹੋਂ ਜਾਂ ਫਿਰ ਗੰਡੋਆ ਖਾਦ ਪਾ ਸਕਦੇ ਹੋਂ । ਇਸ ਤੋਂ ਇਲਾਵਾ ਜੇਕਰ ਤੁਹਾਨੂੰ ਪੋਲਟਰੀ ਫਾਰਮ ਵਾਲੀ ਖਾਦ ਮਿਲ ਜਾਂਦੀ ਹੈ ਤਾਂ ਉਹ ਮਿੱਟੀ ਦੀ ਉਪਜਾਓੂ ਸ਼ਕਤੀ ਵਧਾਉਣ ਵਿੱਚ ਬਹੁਤ ਸਹਾਇਕ ਹੁੰਦੀ ਹੈ।
pb 1 da jhaad kina hai ?
(en)
Haryana
Pusa Basmati-1 ਦਰਮਿਆਨੀ ਕੱਦ ਦੀ ਕਿਸਮ ਹੈ । ਇਸ ਦਾ ਕੱਦ 100 ਸੈਟੀਮੀਟਰ ਹੁੰਦਾ ਹੈ ਅਤੇ ਇਹ 140 ਦਿਨਾਂ ਵਿੱਚ ਪੱਕ ਤੇ ਤਿਆਰ ਹੋ ਜਾਂਦੀ ਹੈ । ਇਹ ਜਿਆਦਾ ਉਪਜਾਊ ਜ਼ਮੀਨਾਂ ਵਿੱਚ ਉਗਾਉਣ ਯੋਗ ਕਿਸਮ ਹੈ । ਇਸ ਦਾ ਅੋਸਤਨ ਝਾੜ 16 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਸ ਦੀ ਪਨੀਰੀ ਤੁਸੀਂ 10 ਜੂਨ ਤੋਂ ਲਗਾ ਸਕਦੇ ਹੋਂ।
6444 rice lambi halke diya jameena vich kina hoya ga Ji ,6444 de mandikarn bare daso ?
(en)
Maharashtra
PA 6444 ਝੋਨੇ ਦੀ ਪ੍ਰਾਈਵੇਟ ਕਿਸਮ ਹੈ। PA 6444 ਦਾ ਝਾੜ ਵੱਧ ਹੈ, ਪਰ ਇਹ ਪੱਕਣ ਲਈ PR126 , PR 111,118,114 ਆਦਿ ਤੋਂ ਵੱਧ ਸਮਾਂ ਲੈਂਦੀ ਹੈ।PR 126: ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ। ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ।ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ।PA 6444:ਇਹ ਕਿਸਮ ਬਾਇਰ ਵੱਲੋ 2001 ਵਿੱਚ ਕੱਢੀ ਗਈ ਸੀ। ਇਹ ਕਿਸਮ 135-140 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਕਿਸਮ ਦਾ ਝਾੜ 80-90 ਮਣ ਪ੍ਰਤੀ ਏਕੜ ਹੁੰਦਾ ਹੈ। iਇਸ ਦੀ ਪਨੀਰੀ 15 ਮਈ ਤੋਂ ਲਗਾ ਸਕਦੇ ਹੋਂ । ਇਨ੍ਹਾਂ ਕਿਸਮਾਂ ਦਾ ਰੇਟ ਸਰਕਾਰ ਦੁਆਰਾ ਤੈਅ ਕੀਤਾ ਜਾਵੇਗਾ ਅਤੇ (6444) ਦਾ ਮੰਡੀਕਰਨ ਇਸ ਦੀ ਮੰਗ ਅਤੇ ਸਰਕਾਰ ਤੇ ਨਿਰਭਰ ਕਰਦਾ ਹੈ।
ਬੋਰ(ਟਿਊਬੈਲ) ਦਾ ਪਾਣੀ ਕਿਥੋਂ ਟੈਸਟ ਕਰਵਾਈਏ ਜੀ ?
(en)
ਪਾਣੀ ਦਾ ਸੈਪਲ ਚੈਖ ਕਰਵਾਉਣ ਲਈ ਤੁਸੀਂ ਆਪਣੇ ਖੇਤ ਦੇ ADO ਦੀ ਸਲਾਹ ਲੈ ਸਕਦੇ ਹੋਂ । ਇਸ ਤੋਂ ਇਲਾਵਾ ਤੁਸੀਂ ਪਾਣੀ ਦੀ ਜਾਂਚ ਕਰਵਾਉਣ ਲਈ PAU ਲੁਧਿਆਣਾ ਯੂਨੀਵਰਸਿਟੀ ਵਿੱਚ ਆਪਣੇ ਪਾਣੀ ਦਾ ਸੈੰਪਲ ਦੇ ਕੇ ਚੈਕ ਕਰਵਾ ਸਕਦੇ ਹੋਂ।
ਕੀ ਸੁਪਰ ਪਟਾਸ ਨਰਮਾ ਬੀਜਣ ਤੋਂ ਪਹਿਲਾਂ ਸੁੱਟੀ ਜਾ ਸਕਦੀ ਹੈ ?
(en)
ਸੁਪਰ ਖੇਤ ਵਿੱਚ ਪਹਿਲਾਂ ਵੀ ਪਾ ਸਕਦੇ ਹੋਂ ਜੇਕਰ ਇਹ ਖੇਤ ਵਿੱਚ ਨਰਮਾ ਬਿਜਾਈ ਤੋਂ ਬਾਅਦ ਪਾਈ ਜਾਵੇ ਤਾਂ ਜਿਆਦਾ ਫਾਇਦੇਮੰਦ ਹੁੰਦੀ ਹੈ ਕਿਉਕਿ ਇਸ ਨਾਲ ਨਰਮੇ ਦੀ ਗਰੋਥ ਵੱਧ ਹੁੰਦੀ ਹੈ ਅਤੇ ਪੌਦੇ ਇਸ ਦਾ ਵਧੀਆ ਅਸਰ ਲੈਂਦੇ ਹਨ। ਜੇਕਰ ਇਹ ਖਾਦ ਪਹਿਲਾ ਪਾਉਦੇ ਹੋ ਤਾਂ ਮਿੱਟੀ ਵਿੱਚ ਇਸਦਾ ਜਿਆਦਾ ਅਸਰ ਚਲਾ ਜਾਂਦਾ ਹੈ ਅਤੇ ਪੌਦੇ ਇਸ ਦਾ ਜਿਆਦਾ ਅਸਰ ਨਹੀ ਲੈ ਪਾਉਦੇਂ।
ਨਰਮੇ ਦੀ ਬਿਜਾੲੀ ਕਰਨ ਤੋ ੨੪ ਘੰਟੇ ਦੇ ਅੰਦਰ ਨਦੀਨ ਨਾਸ਼ਕ ਸਟਾਂਪ ਦਵਾੲੀ ਦਾ ਛਿੜਕਾਅ ਕਰਨ ਨਾਲ ਨਰਮੇ ਦੀ ੳੁਗਰਾੲੀ ਤੇ ਕੋੲੀ ਅਸਰ ਪੈਦਾ ਹੈ ਜਾ ਨਹੀ ? ਅਤੇ ੲਿਸ ਦੇ ਛਿੜਕਾਅ ਕਰਨ ਨਾਲ ਕਿਨਾ ਟੲੀਮ ਤੱਕ ਨਦੀਨ ਨਹੀ ਪੈਦਾ ਹੁੰਦੇ, ਕੀ ੲਿਸਦਾ ਛਿੜਕਾਅ ਕਰਨਾ ਚਾਹੀਦਾ ਹੈ ?
(en)
Haryana
ਨਦੀਨ ਨਾਸ਼ਕ stomp ਦੀ ਸਪਰੇਅ ਕਰਨ ਤੋਂ ਬਾਅਦ ਨਰਮੇ ਦੀ ਬਿਜਾਈ ਕਰਨ ਦਾ ਘੱਟ ਤੋਂ ਘੱਟ 24ਘੰਟਿਆ ਦਾ ਫਾਸਲਾ ਜਰੂਰੀ ਹੁੰਦਾ ਹੈ ਨਹੀਂ ਤਾਂ ਇਹ ਦਵਾਈ ਬੀਜ ਪੁੰਗਰਣ ਤੇ ਮਾੜਾ ਅਸਰ ਪਾਉਦੀ ਹੈ । ਇਸ ਦਾ ਛਿੜਕਾਅ ਕਰਨ ਤੋਂ ਬਾਅਦ ਪਹਿਲਾਂ ਪਾਣੀ ਲੱਗਣ ਤੱਕ ਨਦੀਨਾਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।ਸ਼ੁਰੁਅਤੀ ਦਿਨਾਂ ਵਿੱਚ ਇਸ ਦਾ ਫਾਇਦਾ ਇਹ ਹੁੰਦਾ ਹੈ ਕਿ ਜੋ ਮਿੱਟੀ ਵਿਚਲਾ ਅਸਰ ਨਦੀਨ ਲੈ ਜਾਂਦੇ ਹਨ ਅਤੇ ਇਹ ਉਸ ਸਮੇਂ ਨਦੀਨਾਂ ਨੂੰ ਉਗਰਣ ਨਹੀਂ ਦਿੰਦੀ ਅਤੇ ਸਾਰੇ ਖਣਿਜ ਨਰਮੇ ਦੇ ਪੌਦਿਆ ਨੂੰ ਮਿਲ ਜਾਂਦੇ ਹਨ ਅਤੇ ਖੇਤ ਵਿੱਚ ਲਗਾਈ ਗਈ ਮੁੱਖ ਫਸਲ ਵਧੀਆ ਪੁੰਗਰਦੀ ਹੈ ।