Punjab
Search
ਕੀ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਸਕਦੇ ਹਾਂ ?
(en)
ਝੋਨੇ ਦੀ ਪਰਾਲੀ ਨੂੰ ਅੱਗ ਨਹੀ ਲਗਾ ਸਕਦੇ ਕਿਉਕਿ ਇਸ ਨਾਲ ਆਲੇ ਦੁਆਲੇ ਵਾਤਾਵਰਣ ਵਿੱਚ ਬਹੁਤ ਧੂੰਆਂ ਹੋ ਜਾਂਦਾ ਹੈ ਤੇ ਬਹੁਤ ਪ੍ਰਦੂਸ਼ਣ ਹੋ ਜਾਂਦਾ ਹੈ। ਇਸ ਤੋ ਇਲਾਵਾ ਪਰਾਲੀ ਨੂੰ ਅੱਗ ਲਗਾਉਣ ਨਾਲ ਮਿੱਟੀ ਦੇ ਮਿੱਤਰ ਕੀੜੇ ਵੀ ਮਰ ਜਾਂਦੇ ਹਨ ਜਿਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਘੱਟ ਜਾਂਦੀ ਹੈ। ਸਰਕਾਰ ਨੇ ਕਈ ਮਸ਼ੀਨਾ ਵੀ ਬਣਾਈਆ ਹਨ ਜੋ ਪਰਾਲੀ ਨੂੰ ਇਕੱਠਾ ਕਰਕੇ ਛੋਟੀਆਂ ਛੋਟੀਆ ਭੋਰੀਆ ਬਣਾ ਦਿੰਦੀਆ ਹਨ ਉਸ ਤੋ ਬਾਅਦ ਉਹਨਾ ਨੂੰ ਅਸਾਨੀ ਨਾਲ ਚੱਕ ਕੇ ਖੇਤ ਵਿੱਚੋ ਬਾਹਰ ਕੱਢਿਆ ਜਾ ਸਕਦਾ ਹੈ ਇੇਹਨਾ ਭੋਰੀਆ ਨੂੰ ਫੇਕਟਰੀਆ ਵਿੱਚ ਵੇਚਿਆ ਜਾ ਸਕਦਾ ਹੈ ਜਾਂ ਘਰੇਲੂ ਕੰਮਾ ਕਾਰਾ ਜਿਵੇ ਕਿ ਅੱਗ ਬਾਲਣ ਵਿੱਚ ਵਰਤਿਆ ਜਾ ਸਕਦਾ ਹੈ। ਇਸ ਨੂੰਂ ਰੋਕਣ ਲਈ ਸਰਕਾਰ ਨੇ ਬਹੁਤ ਸਾਰੇ ਐਕਟ ਵੀ ਪਾਸ ਕੀਤੇ ਹਨ ਇਸ ਐਕਟ ਅਧੀਨ ਜੇਕਰ ਕੋਈ ਕਿਸਾਨ ਪਰਾਲੀ ਨੂੰ ਅੱਗ ਲਗਾਉਦਾ ਫੜਿਆ ਜਾਂਦਾ ਹੈ ਤਾਂ ਉਸਨੂੰ 50000 ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ।
ਗੇਦੇ ਦਾ ਫੁੱਲ (ਮੈਰੀਗੋਲਡ ) ਬਾਰੇ ਜਾਣਕਾਰੀ ਦਿਉ ਜੀ ?
(en)
ਆਮ ਤੌਰ ਤੇ ਫੁੱਲਾਂ ਦਾ ਝਾੜ ਉਹਨਾਂ ਦੇ ੳਗਾਉਣ ਤੇ ਬਿਜਾਈ ਦੇ ਸਹੀ ਸਮੇ ਤੇ ਨਿਰਭਰ ਹੁੰਦਾ ਹੈ ।ਮੀਹ ਵਾਲੀ ਰੁੱਤ ਵਿੱਚ ਅੰਦਾਜਨ 200-250 ਕੁਇੰਟਲ ਝਾੜ ਪ੍ਰਤੀ ਏਕੜ ਹੈ ਤੇ ਸਰਦੀ ਰੁੱਤ ਵਿੱਚ 150-175 ਕੁਇੰਟਲ ਪ੍ਰਤੀ ਏਕੜ ਗਰਮੀ ਵਿੱਚ 100-120 ਕੁਇੰਟਲ ਲਿਆ ਜਾ ਸਕਦਾ ਹੈ।ਪਨੀਰੀ ਬੀਜਣ ਤੇ ਪੁੱਟ ਕੇ ਖੇਤਾਂ ਵਿੱਚ ਹੇਠ ਲਿਖੇ ਅਨੁਸਾਰ ਲਗਾਉ।ਮੀਹ ਵਾਲੀ ਰੁੱਤ ਵਿੱਚ ਬਿਜਾਈ ਦਾ ਸਮਾਂ ਜੂਨ ਦੇ ਅਖੀਰ ਤੋ ਜੁਲਾਈ ਦੇ ਪਹਿਲੇ ਹਫਤੇ ਤੱਕ ਤੇ ਪਨੀਰੀ ਲਗਾਉਣ ਦਾ ਸਮਾਂ ਅਗਸਤ ਦੇ ਪਹਿਲੇ 15 ਦਿਨ ਹਨ।ਸਰਦੀਆਂ ਵਿੱਚ ਸਤੰਬਰ ਦੇ ਅੱਧ ਵਿੱਚ ਅਤੇ ਪਨੀਰੀ ਲਗਾਉਣ ਦਾ ਸਮਾਂ ਅਕਤੂਬਰ ਦਾ ਅੱਧ ਹੈ ।ਗਰਮੀਆ ਵਿੱਚ ਜਨਵਰੀ ਦੇ ਪਹਿਲੇ ਹਫਤੇ ਤੇ ਫਰਵਰੀ ਦੇ ਪਹਿਲੇ 15 ਦਿਨ ਹਨ । ਇਸ ਮੌਕੇ ਪਨੀਰੀ ਨੂੰ ਪੋਲੀਥੀਨ ਨਾਲ ਢੱਕ ਕੇ ਰੱਖੋ
ਕਣਕ ਦੀਆ ਨਵੀਆ ਕਿਸਮਾਂ ਨੂੰ ਬੀਜਣ ਦਾ ਸਹੀ ਸਮਾ ਅਤੇ ਝਾੜ ਕਿੰਨਾ ਹੁੰਦਾ ਹੈ ?
(en)
ਯਾਦਵਿੰਦਰ ਜੀ ਕਣਕ ਨੂੰ ਬੀਜਣ ਦਾ ਸਹੀ ਸਮਾਂ 1-15 ਨਵੰਬਰ ਤੱਕ ਦਾ ਹੈ ਅਤੇ ਇਸਦਾ ਔਸਤ ਝਾੜ 23-24 ਕੁਇੰਟਲ ਪ੍ਰਤੀ ਏਕੜ ਤੱਕ ਦਾ ਆ ਜਾਂਦਾ ਹੈ। ਧੰਨਵਾਦ।
ਕਣਕ ਦੀਆ ਨਵੀਆਂ ਕਿਸਮਾਂ ਕਿਹੜੀਆ ਹਨ ?
(en)
Haryana
ਕਣਕ ਦੀਆਂ ਬਹੁਤ ਸਾਰੀਆ ਕਿਸਮਾਂ ਹਨ ਜਿਵੇਂ ਕਿ 3043, 1105, DBW17, 2851, 2967, PBW 725 ਆਦਿ ਦੀ ਬਿਜਾਈ ਕਰ ਸਕਦੇ ਹੋਂ।
