Maharashtra
Search
PR 126 ਦਾ ਝਾੜ ਵੱਧ ਤੋ ਵੱਧ ਕਿੰਨਾ ਹੁੰਦਾ ਆ ?
(en)
PR 126 ਦਾ ਝਾੜ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋ 30 ਕੁਇੰਟਲ ਪ੍ਰਤੀ ਏਕੜ ਸਿਫਾਰਿਸ਼ ਕੀਤਾ ਗਿਆ ਹੈ।
hi Shilpa, just want to know he source of your content. is it from Punjab university only or any other reliable soirce ?
(en)
Maharashtra
Content is accumulated from various reliable sources.
Punjab
punjabi vich dso g
nomani gold
ਪੀ ਆਰ 126 ਦੀ ਪਨੀਰੀ ਕਦੋ ਲਗਦੀ ਆ ?
(en)
Maharashtra
PR 126 ਦੀ ਪਨੀਰੀ ਤੁਸੀਂ 15 ਤੋਂ ਲਗਾ ਸਕਦੇ ਹੋਂ ।
janter te sundi but hai Ji ?
(en)
Maharashtra
iss vich soondi di rokthaam lyi 300 ml quinalphos ja 150-200 ml novaliuron nu 100-150 liter paani vich paa k prati acre te spray karo.
ਝੋਨੇ ਦੀ ਪਨੀਰੀ ਚਿੱਟੀ ਜਿਹੀ ਹੋ ਰਹੀ ਹੈ ਅਤੇ ਨਾ ਹੀ ਵਧ ਰਹੀ ਹੈ ਕੋਈ ਹੱਲ ਦੱਸੋ ?
(en)
Haryana
ਇਸ ਦੇ ਉੱਪਰ ferrous sulphate ਦੀ ਸਪਰੇਅ ਕਰੋ। ਇਸ ਵਿੱਚ ਆਇਰਨ ਦੀ ਕਮੀ ਆ ਗਈ ਹੈ ਅਤੇ ਇਸ ਕਰ ਕੇ ਚਿੱਟੀ ਹੋ ਰਹੀ ਹੈ ।
1 kg vam shakti, 1 kg nematofree,1 soil gold pao see results after 5 days
15 ਜੂਨ ਨੂੰ PR 126 ਦੀ ਪਨੀਰੀ ਬੀਜ ਸਕਦੇ ਹਾ ਜਾ ਨਹੀ ?
(en)
Maharashtra
ਇਸ ਝੋਨੇ ਦੀ ਪਨੀਰੀ ਲਗਾਉਣ ਦਾ ਸਮਾਂ ਮਈ ਮਹੀਨਾ ਹੁੰਦਾ ਹੈ । ਇਸ ਦੀ ਪਨੀਰੀ ਤੁਸੀ 15 ਤੋਂ ਲੈ ਕੇ 25 ਮਈ ਤੱਕ ਲਗਾ ਸਕਦੇ ਹੋਂ। ਇਸ ਤੋਂ ਬਾਅਦ ਇਹ ਜਿਆਦਾ ਪਿਛੇਤੀ ਹੋ ਜਾਂਦੀ ਹੈ।
jhOne di paneeri nu ajj 10din ho gye ne os uper uriaa di sapre hun kardi a ?
(en)
Haryana
urea di spray uss sme karo jado uss da vikas ikk vaar ruk jawe.uss sme growth de lyi is di spray karo.
shriram 432 jhone baare jankari deyo jhaad kinna hai te bimari ta ni paindi jyada ?
(en)
Maharashtra
ihh ik private kisam hai jo ki 130-135 dina vich pakk k tyaar ho jandi hai.issda 5-6 kg beej prati acre de vich painda hai ate iss .ehhkisam darmiaania mitttia vich ugaunyog kisam hai .ihhh kisam hybrid hon kaarn bimaari de hamle de vich bhut ghat aundi hai.iss da jhaad lagbhag 28-30 quantal prati acre hunda hai.
ਨਰਮਾ ਬੀਜ ਬੀਜਿਆ 2ਕਿਲੇ 10 ਦਿਨ ਪਹਿਲਾਂ ਉਹ 40% ਉਗਰ ਆਇਆ ਏ ਸਾਡੇ ਅਨੁਸਾਰ ਬਾਹਣ ਜਿਆਦਾ ਖੁਸਕ ਵਾਹ ਕੇ ਬੀਜਿਆਂ ਗਿਆ ਏ । ਉਅਡੇਆ ਵਿੱਚ ਨਰਮਾ 8-10ਕਰਮਾ ਤੇ ਉਗਰਿਆ ਏ ਜਿਥੇ ਖੁਸਕ ਜਿਆਦਾ ਏ ਉਥੇ ਬੀਜ ਉਵੇਂ ਹੀ ਪਿਆ ਏ ਕਿਰਪਾ ਕਰ ਕੇ ਕੋਈ ਚੰਗਾ ਸੁਝਾਅ ਦਿਉ ਜੀ ਬਹੁਤ ਜਿਆਦਾ ਜਰੂਰੀ ਏ ?
(en)
Haryana
ਬੀਜ ਪੁੰਗਰਣ ਦਾ ਕੋਈ ਵੀ ਹੋਰ ਤਰੀਕਾ ਨਹੀ ਹੈ ਜਦੋਂ ਵੀ ਨਰਮੇ ਦੀ ਬਿਜਾਈ ਕਰੋ । ਵਾਹਨ ਨੂੰ ਜਿਆਦਾ ਲੰਬੇ ਸਮੇਂ ਤੋਂ ਵਾਹ ਕਿ ਖੁੱਲਾ ਨਾ ਛੱਡੋ ਕਿਉਕਿ ਇਸ ਨਾਲ ਵਾਹਨ ਖੁਸ਼ਕ ਹੋ ਜਾਂਦਾ ਹੈ ਅਤੇ ਬੀਜ ਨੂੰ ਪੁੰਗਰਣ ਦੇ ਸਮੇਂ ਲੋੜੀਦੀ ਨਮੀ ਨਹੀ ਮਿਲਦੀ ਅਤੇ ਫਿਰ ਉਹ ਉੱਗ ਨਹੀ ਪਾਉਦਾ। ਹੁਣ ਇਸ ਖਾਲੀ ਜਗਾਂਹ ਤੇ ਦੁਬਾਰਾ ਬੀਜ ਪਾਉਣਾ ਪਵੇਗਾ ਤਾਂ ਜੋ ਖਾਲੀ ਜਗਾਂਹ ਵਿੱਚ ਦੁਬਾਰਾ ਨਰਮਾ ਉਗਾਇਆ ਜਾ ਸਕੇ। ਇੱਕ ਵਾਰ ਪਹਿਲਾ ਬੀਜੇ ਹੋਏ ਨਰਮੇ ਨੂੰ ਹਲਕਾ ਪਾਣੀ ਲਗਾ ਦਿਉ।
Main pehle baar johne di panneri tayar karne Hai is nu kive bheja te ki kujh ishe vich pawa ja pani kive lagna tayaar karn laye poori jankari dite jawe manu ishe kaam baar bilkul nahi pta ?
(en)
parmal jhone di paneeri tuc 10 -15 may ton lga skde ho ate basmati jhone di paneeeri tuci 10 june ton lgaaa sakde ho. iss di ikk kille di paneeri tyaar karn layi 7-8 kg beej painda hai..ikk kille di paneeri layi 3 marle thaa kaafi hunda hai . beej nu beejn ton pehla 5gm bavistin ja thiram nu prati kg beej di sodh layi varto ate paani vich ghol k 10-12 ghante lyi beej nu bhio k rakh deo. ate fir suka k beej nu paneeri lgaun lyi varto .uss vich kyi vaar wilt di bimaaari aa jandi hai ja fir neeche bootya nu keeda pai janda hai iss di rokthaam lyi tuc wdia companies di spray kr skde ho.siyunkh lyi neeche 1 ltr chlorpyriphos nu 150 ltr paani vich paa k prati acre te spray kro. paneeri beejn wali jgaah nu vaah k tyaar krlo ate fir iss nu padhar kr lao..iss ton baad shitte nal jhone da beej khilaar deo ate paani lgaa deo ...lod pain te iss uper urea ja DAP khaad pao.
what is the reason of blood coming from mammary glands of cow while milking.I am really fed up.everything tried. ?
(en)
bajre and charri de badhe lai ki kita jave ?
(en)
ihna uper growth de lyi 2 kg npk 130045 nu 150 ltr paani vich paaa k prati acre te spray kro..iss ton ilaava 15-20 kg urea khaad prati acre de vich paa k paani lgaa deo.
paddy 27p31 bare daso ji ?
(en)
Maharashtra
eh 128 to 132 dina vich mature hon vali hybrid kism hai. es de daane darmyane akar de hunde han, Is da jhaad 27-28 quintal prati acre tak hunda hai.
Nd 53 de the 1 kille Vich Kina jhaad dindi Hai and is die paneer kdo tak la skd hai ?Pusa 44 de Ki jhaad hai preti kille and is nu kehda rog jyda lgde hai and any solution !how many days pusa 44 a jndi hai ?
(en)
Haryana
iss di paaneri tuci 15-20 may ton lgaa sakde ho ate isda jhaad 30-32 quaintal prati acre hunda hai .iss kisam da kaad jyaada hon kar ke praali jyaada bandi hai . eh kisam 135-145 dina de vich kattanyog ho jandi hai....iss jhone da beej tuc kise v private dealer ton lai skde ho. Pusa 44 da jhad 32-35 quaintal prati acre hunda hai . eh lagbhag 135-150 dina vich pakk ke teyar ho jandi hai . es kisam vich paani di khapat jeyada hundi hai . eh pakkan vich jyada sma lendi hai eh karke eh di paneeri 10 may tak lga devo ta jo eh time te pakk sake . ihna kisma di paneeri lgaun ton 25-30 dina baad paneerri mukh khet vich lgaa deo.lambe sme de vich pakkan de kaarn iss nu bimaari kyi vaar jyada pai jandi hai ....bimaari da paina mousam te nirbhar krda hai..kyi vaar kalle tele di shikayat v dekhn nu mildi hai.
Nd 53 jhona de jhaad and paneeri laune de sma and pakena de ??push 44 beja de jhaad and is the pakkn da sma ?
(en)
Maharashtra
ess di paaneri tuci 15-20 may ton lgaa sakde ho ate isda jhaad 30-32 quaintal prati acre hunda hai .iss kisam da kaad jyaada hon kar ke praali jyaada bandi hai . eh kisam 135-145 dina de vich kattanyog ho jandi hai.i Pusa 44 da jhad 32-35 quaintal prati acre hunda hai . eh lagbhag 135-150 dina vich pakk ke teyar ho jandi hai . es kisam vich paani di khapat jeyada hundi hai . eh pakkan vich jyada sma lendi hai eh karke eh di paneeri 10 may tak lga devo ta jo eh time te pakk sake.
1121 jhone di paneeri da beej kehadi company da lya jawe ta jo vdia benefit mil sake . bot company ne samjh nahi aa rahi , jdo 1121 beej lai da os time beej di kis tra nal parkh kiti ja skdi hai ?
(en)
Maharashtra
apni tsaali de lyi issda beej PAU ludhiana university ton beej lao. isde pakka bill jaruur lavo .
Ik bufflas de bathroom Vich blood aunde hai is de Ki reason hai and is liye asi doctor toa Ki bar medicine v la chk hai but kuj din baad phir bufflas de bathroom Vich blood aune lag jnda hai g send me any solustion earlier???
(en)
Rajasthan
ਇਹ ਪਸ਼ੂ ਵਿੱਚ ਫਾਸਫੋਰਸ ਅਤੇ ਆਇਰਨ ਦੀ ਕਮੀ ਦੇ ਕਾਰਣ ਹੋ ਰਿਹਾ ਹੈ । ਇਸ ਦੇ ਲਈ ਦੇਸੀ ਇਲਾਜ ਵਰਤ ਸਕਦੇ ਹੋਂ। ਲਾਲ ਮਿੱਟੀ ਜਿਸਨੂੰ ਕਿ ਗੇਰੂਆਂ ਮਿੱਟੀ ਕਹਿੰਦੇ ਹਨ ਤੇ ਆਮ ਤੌਰ ਤੇ ਹਸਪਤਾਲਾ ਦੀਆਂ ਦੀਵਾਰਾ ਨੂੰ ਰੰਗ ਕਰਨ ਲਈ ਵਰਤੀ ਜਾਂਦੀ ਹੈ ਤੇ ਜਿਸ ਦੁਕਾਨ ਤੋ ਕਲੀ ਮਿਲਦੀ ਹੈ ਉਸ ਦੁਕਾਨ ਤੋਂ ਮਿਲ ਜਾਂਦੀ ਹੈ । ਲਾਲ ਮਿੱਟੀ ਦੀ ਇੱਕ ਮੁੱਠੀ ਵਿੱਚ ਪਸ਼ੂਆਂ ਨੂੰ ਖਵਾਉਣ ਵਾਲਾ ਦਾਣਾ ਰਲਾ ਕੇ 20 ਦਿਨ ਤੱਕ ਹਰ ਖਵਾੳੇੁ । ਇਸ ਨਾਲ ਫਰਕ ਪੈ ਜਾਵੇਗਾ।
ਅਸ਼ੀ ਝੋਨੇ ਦੀ ਪਨੀਰੀ ਖੇਤ ਵਿਚ ਬੀਜੀ ਸ਼ੀ ੩ ਕਿਲੋ ਮਰਲੇ ਦਾ ਬੀਜ ਪਾੲਿਅਾ ਸ਼ੀ ਪਰ ਤੀਜਾ ਹਿਸਾ ਹੀ ਪੁਗ਼ਰਿਅਾ ਹੈ ਪਾਣੀ ਵੀ ਸ਼ਾਮ ਨੂ ਲ਼ਾਓੁਦੇ ਸ਼ੀ ਕੀ ਕਾਰਨ ਹੈ ਦਸ਼ੋ ਜੀ ?
(en)
ਬੀਜ ਬੀਜਣ ਤੋਂ ਪਹਿਲਾਂ ਬੀਜ ਨੂੰ ਪਾਣੀ ਵਿੱਚ ਭਿਓ ਕਿ ਲਗਾਓ ਕਿਉਕਿ ਇਸ ਨਾਲ ਬੀਜ ਦੀ ਪੁੰਗਰਣ ਸ਼ਕਤੀ ਵੱਧ ਜਾਂਦੀ ਹੈ ਅਤੇ ਬੀਜ ਬੀਜਣ ਤੋਂ ਪਹਿਲਾ ਬੀਜ ਦੀ ਸੋਧ ਜਰੂਰ ਕਰੋ ਇਸ ਨਾਲ ਬੀਜ ਨੂੰ ਬਿਮਾਰੀ ਨਹੀ ਲੱਗਦੀ । ਪਨੀਰੀ ਨੂੰ ਹਮੇਸ਼ਾ ਪਾਣੀ ਸਵੇਰ ਦੇ ਸਮੇਂ ਲਗਾਓ ਜਾ ਫਿਰ ਸ਼ਾਮ ਦੇ ਸਮੇਂ ਲਗਾਓ। ਤਿੱਖੀ ਧੇੱਪ ਦੇ ਵਿੱਚ ਪਾਣੀ ਨਾ ਲਗਾਓ ਕਿਉਕਿ ਇਸ ਨਾਲ ਪਨੀਰੀ ਵਿੱਚ ਖੜਾ ਪਾਣੀ ਗਰਮ ਹੋ ਜਾਂਦਾ ਅਤੇ ਪਨੀਰੀ ਮੱਚਣਾ ਸ਼ੁਰੂ ਕਰ ਦਿੰਦੀ ਹੈ ਕਿਉਕਿ ਦਿਨ ਦਾ ਤਾਪਮਾਨ ਜਿਆਦਾ ਹੁੰਦਾ ਹੈ । ਪਾਣੀ ਇਸ ਹਿਸਾਬ ਨਾਲ ਲਗਾਓ ਕਿ ਉਹਨਾਂ ਕਿਆਰਿਆ ਵਿੱਚ ਪਾਣੀ ਦੁਪਿਹਰ ਤੱਕ ਖੜਾ ਨਾ ਰਹੇ। ਇਹ ਸਭ ਚੀਜਾਂ ਪੁੰਗਰਣ ਲਈ ਜਰੂਰੀ ਹੁੰਦੀਆ ਹਨ । ਬੀਜ ਦਾ ਪੁੰਗਰਣਾ ਬੀਜ ਦੀ ਕਿਸਮ ਤੇ ਵੀ ਨਿਰਭਰ ਕਰਦਾ ਹੈ।
ਰੇਤਲੀ ਜਮੀਨ ਵਿੱਚ 5 ਸਾਲ ਦੇ ਪਾਪੂਲਰ ਦੇ ਦਰਖਤ ਉਪਰੋ ਪੱਤਿਆਂ ਕੋਲੋ ਸੁਕਣ ਲੱਗੇ ਹਨ। ਇਲਾਜ ਦੱਸੋ ?
(en)
Punjab
ਇਹਨਾਂ ਉੱਪਰ ਕੋਈ ਰੇਹ ਸਪਰੇਅ ਕਰਨ ਦੀ ਲੋੜ ਨਹੀਂ ਪੈਂਦੀ । ਇਹਨਾਂ ਨੂੰ ਪਾਣੀ ਦਿੰਦੇ ਰਹੋ ਕਿੳੇੁਕਿ ਤਾਪਮਾਨ ਜਿਆਦਾ ਹੋਣ ਕਾਰਣ ਇਸ ਵਿਚ ਨਮੀਂ ਦੀ ਕਮੀ ਆ ਜਾਂਦੀ ਹੈ ਅਤੇ ਪੱਤੇ ਡਿੱਗਣਾ ਸ਼ੁਰੂ ਕਰ ਦਿੰਦੇ ਹਨ।
ਧੰਨਵਾਦ ਜਸਵਿੰਦਰ ਜੀ
I want to know that which variety is best of maki suitable of consumption and for better yield. And what is the seed rate for that?
(en)
Haryana
there are lot of private and PAU recommmended varieties...you can grow any one of the maize variety from tha given varieties-- PMH 1 ,PMH2 ,PMH9, BULAND, PARBHAT, DKC9108 ,J 1006 ,Pioneer 39V92 & 30R77, Pro Agro 4640 etc. the seed rate of maize is 7-8 kg per acre
ਝੋਨੇ ਦੀ ਪਨੀਰੀ 12ਦਿਨ ਦੀ ਹੈ ।ਇਸ ਲਈ ਯੂਰੀਆ DAP ਜਾਵੇ ਹੋਰ ਖਾਦ ਪਾਉਣ ਦਾ ਦੱਸਿਆ ਜਾਵੇ ਜੀ।ਨਾਲ ਹੀ ਇਸ ਨੂੰ ਪਾਣੀ ਲਾਉਣ ਦੀ ਜਾਣਕਾਰੀ ਦਿੱਤੀ ਜਾਵੇ ਕਿ ਰੋਜ਼ਾਨਾ ਲਾਉਣਾ ਚਾਹੀਦਾ ਹੈ ਜਾਵੇ ਨਹੀਂ ।ਮਿਹਰਬਾਨੀ ਕਰਕੇ ਦੱਸਿਆ ਜਾਵੇ ?
(en)
Maharashtra
ਉਸ ਵਿੱਚ ਤੁਸੀਂ 2-3 ਕਿਲੋਗ੍ਰਾਮ DAP ਪ੍ਰਤੀ ਕਨਾਲ ਦੇ ਵਿੱਚ ਪਾ ਸਕਦੇ ਹੋਂ । ਇਸ ਤੋਂ ਇਲਾਵਾ ਤੁਸੀਂ SSP ਨਾਲ zinc ਪਾ ਸਕਦੇ ਹੋਂ। ਇਸ ਨਾਲ ਪਨੀਰੀ ਵਧੀਆ ਵਿਕਾਸ ਕਰਦੀ ਹੈ ਅਤੇ ਪੀਲੀ ਨਹੀਂ ਪੈਂਦੀ। ਪਨੀਰੀ ਨੂੰ ਹਮੇਸ਼ਾ ਪਾਣੀ ਸਵੇਰ ਦੇ ਸਮੇਂ ਲਗਾਓ ਜਾ ਫਿਰ ਸ਼ਾਮ ਦੇ ਸਮੇਂ ਲਗਾਓ। ਤਿੱਖੀ ਧੇੱਪ ਦੇ ਵਿੱਚ ਪਾਣੀ ਨਾ ਲਗਾਓ ਕਿਉਕਿ ਇਸ ਨਾਲ ਪਨੀਰੀ ਵਿੱਚ ਖੜਾ ਪਾਣੀ ਗਰਮ ਹੋ ਜਾਂਦਾ ਅਤੇ ਪਨੀਰੀ ਮੱਚਣਾ ਸ਼ੁਰੂ ਕਰ ਦਿੰਦੀ ਹੈ ਕਿਉਕਿ ਦਿਨ ਦਾ ਤਾਪਮਾਨ ਜਿਆਦਾ ਹੁੰਦਾ ਹੈ । ਪਾਣੀ ਇਸ ਹਿਸਾਬ ਨਾਲ ਲਗਾਓ ਕਿ ਉਹਨਾਂ ਕਿਆਰਿਆ ਵਿੱਚ ਪਾਣੀ ਦੁਪਿਹਰ ਤੱਕ ਖੜਾ ਨਾ ਰਹੇ।
DAP poun da koi fadia nai g soil da ph level jyada ho janda so kanak wale dap wcho adhi li fasl nu lagde hai. phosphorus adhi pani wch ghuldi hai or adhi tejabi mada wch . agr tusi upro zinc 33% pa dite ta dap jo tejabi mada nal ghulda hai oh pathar ban jawega so dap de jaga psb pao means phoster 2 kg or zinc extra or nematofree or soil gold or vam shakti jis nu mycoraja bhi kiha janda hai
PR 126 ja PR 121 vicho kehdi kisam vdia hai jo digdi ghatt hove. dakar jmeen aa ?
(en)
Maharashtra
ihh dono ee kisma tuhaadi jameeen de lyi laahevand hnn...ihna kisma vicho tuc jekar PR 126 lgaunde ho tan ihh jyaada laahevand rehndi hai kyuki ihh jaldi pakk jandi hai ate bimaari de hmle vich ghat aundi hai ate jhaad vi wdia hai. PR 126 jhone di jaldi pakkan wali kisam hai jo k 123 dina vich teyar ho jandi hai .isdi ostan pedawr 30 quaintal prati acre hai. PR 121 pakkan layi 140-142 dina da sama lendi hai te kadd 98 cm hunda hai. es kisam te jhulas rog da koe asar nai hunda.is di ostan pedawar 30.5 quaintal hundi hai. ehna kisma nu dekh k tusi select kar sakde ho.
ਖੱਖੜੀ ਫੁੱਲਾ ਤੇ ਹੈ ਕਿਹੜੀ ਸਪਰੇ ਕੀਤੀ ਜਾਵੇ ਹੇਠਾ ਤੋ ਗਲ ਰਹੀ ਹੈ ਪਾਣੀ ਲਾੲੀਅਾ ਜਾਵੇ ਕੇ ਨਾ ਇੱਕ ਪਾਣੀ ਲਾ ਦਿੱਤਾ ?
(en)
ਇਸ ਦੇ ਉੱਪਰ 400 ਗ੍ਰਾਮ M-45 ਜਾਂ 500 ਗ੍ਰਾਮ propineb ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
1124 wheat puri jankari deo hight ,sowing time ,seed quantity ,days for maturity?
(en)
Maharashtra
ihh kanak di picheti kisam hai jis da jhaad 18-20 quaintal par acre hunda hai.ihh lagbhag pakkan lyi 120-125 din laindi hai.iss di height 91 cm hundi hai,..iss di bijaayi tuc december de pehle pandarvaahde tak kr skde ho.
me new cow farm kholna chahunda ha pehle mere koi three cow han changa munafa aa riha age ki kra ?
(en)
Rajasthan
tohade kol pehla 3 cow hai oh desi hun ya fir HF nasal diya hun eh daso . kyoki jekar tusi desi cow nal business age vdona hai ta ehde lai different procedure hai te desi cow lai diffrent hai.
Punjab
thks ji
Rajasthan
ਜੇਕਰ ਤੁਸੀਂ HF ਗਾਂਵਾ ਰੱਖ ਕੇ ਡੇਅਰੀ ਫਾਰਮਿੰਗ ਸ਼ੁਰੂ ਕਰਨਾ ਚਾਹੁੰਦੇ ਹਾਂ ਇਹ ਬਹੁਤ ਵਧੀਆ ਮੁਨਾਫੇ ਵਾਲਾ ਕੰਮ ਹੈ ਜੇਕਰ ਤੁਸੀ ਅਜੇ ਗਾਵਾਂ ਖਰੀਦਣੀਆ ਹਨ ਤਾਂ ਉਹਨਾਂ ਨੂੰ 2 -2 ਮਹੀਨਿਆ ਤੇ ਵਕਫੇ ਤੇ ਖਰੀਦੋ ਜਾਂ ਫਿਰ 3 ਹੁਣ ਖਰੀਦ ਲਓ ਤੇ 3 ਮਹੀਨੇ ਬਾਅਦ ਫਿਰ 2 ਖਰੀਦ ਲਵੋ ਇਸ ਨਾਲ ਦੁੱਧ ਦੀ ਕਮੀ ਨਹੀਂ ਆਵੇਗੀ ਦੂਸਰਾ ਉਹਨਾਂ ਲਈ ਖੁੱਲਾਂ ਸ਼ੈਂਡ ਬਣਾਉ ਤੇ ਗਾਂਵਾਂ ਨੂੰ ਜੇਕਰ ਸ਼ੈਡ ਵਿੱਚ ਖੁੱਲਾ ਹੀ ਰੱਖੋ ਤਾਂ ਵਧੀਆ ਹੋਵੇਗਾ ਗਾਵਾਂ ਨੂੰ ਸੁੱਕਾ ਦਾਣਾ ਤੇ ਪਾਣੀ ਖੁੱਲਾ ਦਿਓ ਤੁਸੀ ਦੁੱਧ ਚੋਣ ਵਾਲੀ ਮਸ਼ੀਨ ਵੀ ਲਿਆ ਸਕਦੇ ਹੋ ਜੋ ਕਿ ਇੱਕ ਟਾਈਮ ਤੇ 2 ਗਾਵਾਂ ਨੂੰ ਚੋਵੇਗੀ ਇਹ ਮਸ਼ੀਨ ਲੱਗਭੱਗ 60000 ਰੁਪਏ ਤੱਕ ਮਿਲ ਜਾਂਦੀ ਹੈ ਇਸ ਤੋਂ ਇਲਾਵਾ ਆਪਣੀ ਲੋੜ ਅਨੁਸਾਰ ਜਿੰਨਾ ਚਾਹੇ ਖਰਚਾ ਕਰ ਸਕਦੇ ਹੋ ਪਰ ਇਨੇ ਨਾਲ ਵੀ ਕੰਮ ਸਰ ਸਕਦਾ ਹੈ
Punjab
thks ji
ਪਹਿਲੀ ਵਾਰ ਝੋਨੇ ਦੀ ਪਨੀਰੀ ਤਿਅਾਰ ਕਰਨੀ ਹੈ ਪੂਰੀ ਜਾਣਕਾਰੀ ਦਿਓ ਜੀ ?
(en)
Haryana
ਇੱਕ ਕਿੱਲੇ ਦੀ ਪਨੀਰੀ ਤਿਆਰ ਕਰਨ ਲਈ 7-8 ਕਿਲੋਗ੍ਰਾਮ ਬੀਜ ਪੈਂਦਾ ਹੈ । ਇਕ ਕਿੱਲੇ ਦੀ ਪਨੀਰੀ ਲਈ 3 ਮਰਲੇ ਥਾਂ ਕਾਫੀ ਹੁੰਦਾ ਹੈ । ਬੀਜ ਨੂੰ ਬੀਜਣ ਤੋਂਂ ਪਹਿਲਾਂ 5 ਗ੍ਰਾਮ bavistin ਜਾਂ thiram ਨੂੰ ਪ੍ਰਤੀ ਕਿਲੋਗ੍ਰਾਮ ਬੀਜ ਦੀ ਸ਼ੋਧ ਲਈ ਵਰਤੋ ਅਤੇ ਪਾਣੀ ਵਿੱਚ ਘੋਲ ਕੇ 10-12 ਘੰਟੇ ਲਈ ਬੀਜ ਨੂੰ ਭਿਓ ਕੇ ਰੱਖ ਦਿਉ ਅਤੇ ਫਿਰ ਸੁਖਾ ਕੇ ਬੀਜ ਨੂੰ ਪਨੀਰੀ ਲਗਾਉਣ ਲਈ ਵਰਤੋ । ਉਸ ਵਿੱਚ ਕਈ ਵਾਰ wilt ਦੀ ਬਿਮਾਰੀ ਆ ਜਾਂਦੀ ਹੈ ਜਾਂ ਫਿਰ ਨੀਚੇ ਬੂਟਿਆਂ ਨੂੰ ਕੀੜਾ ਪੈ ਜਾਂਦਾ ਹੈ । ਇਸ ਦੀ ਰੋਕਥਾਮ ਲਈ ਤੁਸੀਂ ਵਧੀਆ ਕੰਪਨੀਆਂ ਦੀ ਸਪਰੇਅ ਕਰੋ । ਸਿਉਕ ਲਈ ਨੀਚੇ 1 ਲੀਟਰ chlorpyriphos ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
Contagious disease te infectious disesees kehdia hai cattle te buffalo vich .name dsdo ??
(en)
Rajasthan
Some of the Contagious Diseases in animals are as following: 1. Brucellosis also known as "contagious abortion" and "Bangs disease", is caused by infection with the bacterium Brucella abortus, which can also cause a disease of humans known as "undulant fever". ... Brucellosis is spread from the vaginal discharge of an infected cow or from an aborted fetus. 2. Hand-foot-and-mouth disease is caused by a virus. Symptoms include ulcers, or sores, inside or around the mouth, and a rash or blisters on the hands, feet, legs, or buttocks. And while it's not pleasant, it also isn't serious. 3. Gal Ghotu disease is characterized by swellings above the eyes, flanks, in the region of pharynx, around the anus and vulva. It may extend from limbs to the body. 4.(Patt Sujjna) Blackleg, black quarter, quarter evil, or quarter ill is an infectious bacterial disease most commonly caused by bacterias. It is seen in livestock all over the world, usually affecting cattle, sheep, and goats.
Retali land Vich which Jhona the padwaar jyda hai ?
(en)
ਪੋਟਾਸ਼ ਤੇ ਡੀਏਪੀ ਝੋਨਾ ਲਗਾਉਣ ਤੋ ਪਹਿਲਾ ਪਾਉਣੀ ਚਾਹੀਦੀ ਹੈ ਜਾ ਬਾਅਦ ਵਿਚ ?
(en)
ਝੋਨੇ ਦੀ ਪਨੀਰੀ ਜਦੋਂ ਮੁੱਖ ਖੇਤ ਵਿੱਚ ਲਗਾ ਦਿੰਦੇ ਹੋ ਤਾਂ ਉਸ ਤੋਂ 10-15 ਦਿਨਾਂ ਦੇ ਬਾਅਦ ਤੁਸੀ ਇਹ ਖਾਂਦਾਂ ਪਾ ਸਕਦੇ ਹੋਂ ।
1066 ਝੋਨਾ ਦੀ ਿਕਸਮ ਬਾਰੇ ਦੋਸੋ ਕਿੰਨਾ ਝਾੜ ਹੈ ?
(en)
Maharashtra
ਇਹ ਕਿਸਮ PAU ਵੱਲੌ ਸਿਫਾਰਿਸ਼ ਨਹੀ ਕੀਤੀ ਜਾਂਦੀ ਹੈ।
ehe chilly thek nai ho rahe vich chilly de whole hai te soond hann
(en)
mai ghareelu bgeechi lgayi hoi aa g ghr vich hi, weeds bhot aa rahe aa gazar buti type .koi organic weedicide suggest krdo g. ?
(en)
Rajasthan
ਘਰੇਲੂ ਬਗੀਚੀ ਵਿਚ ਤੁਸੀ ਜੀਵ ਅੰਮ੍ਰਿਤ ਬਣਾ ਕੇ ਬੂਟਿਆ ਤੇ ਛਿੜਕਾਅ ਕਰ ਸਕਦੇ ਹੋਂ ਜਾਂ ਫਿਰ ਬੂਟਿਆ ਨੂੰ ਵੈਸੇ ਹੀ ਪਾ ਸਕਦੇ ਹੋਂ . ਜੀਵ ਬਣਾਉਣ ਦਾ ਅਸਾਨ ਤਰੀਕਾ ਜੀਵ ਅੰਮ੍ਰਿਤ ਬਣਾਉਣ ਲਈ ਜਰੂਰੀ ਚੀਜ਼ਾਂ: 1. ਪਲਾਸਟਿਕ ਦਾ ਇੱਕ ਵੱਡਾ 200 ਲੀਟਰ ਦਾ ਡਰੰਮ (ਡਰੰਮ ਲੋਹੇ ਦਾ ਨਹੀਂ ਹੋਣਾ ਚਾਹੀਦਾ ਹੈ) 2.) 10 ਕਿਲੋ ਗੋਹਾ (ਗਾਂ ਜਾਂ ਮੱਝ ਦਾ ਪੁਰਾਣਾ ਗੋਬਰ) 3.) 10 ਲੀਟਰ ਪਿਸ਼ਾਬ ( ਗਾਂ, ਬਲਦ ਜਾਂ ਮੱਝ ਦਾ) 4. 1 ਕਿਲੋ ਗੁੜ (ਪੁਰਾਣਾ ਜਾਂ ਖਰਾਬ ਅਤੇ ਬਰੀਕ ਕੀਤਾ ਹੋਇਆ ਜੋ ਕਿ ਅਸਾਨੀ ਨਾਲ ਪਾਣੀ ਵਿੱਚ ਘੁਲਣਸ਼ੀਲ ਹੋਵੇ) 5. 1 ਕਿਲੋ ਪੀਸੀ ਹੋਈ ਦਾਲ (ਬੇਸਣ, ਮਾਂਹ, ਮਸਰ) 6. 1 ਕਿਲੋ ਪੁਰਾਣੀ ਮਿੱਟੀ ਜੋ ਕਿ ਪਿੱਪਲ ਜਾ ਬੋਹੜ ਦੇ ਹੇਠੋ ਇਕੱਠੀ ਕੀਤੀ ਗਈ ਹੋਵੇ ਜੀਵ ਅੰਮ੍ਰਿਤ ਬਣਾਉਣ ਦੀ ਵਿਧੀ: ਇਹਨਾਂ ਸਭ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਸ ਵਿੱਚ ਮਿਲਾਓ ਅਤੇ ਡਰੰਮ ਵਿੱਚ ਪਾ ਦਿਓ ਇਸ ਡਰੰਮ ਨੂੰ 150 ਲੀਟਰ ਪਾਣੀ ਨਾਲ ਭਰ ਦਿਓ ਇਸ ਡਰੰਮ ਦਾ 1/4 ਹਿੱਸਾ ਖਾਲੀ ਛੱਡ ਦਿਓ ਇਹ 1/4 ਹਿੱਸਾ ਖਾਲੀ ਛੱਡਣ ਨਾਲ ਉਬਾਲਾ ਮਾਰਨ ਦਾ ਖਤਰਾ ਘੱਟ ਜਾਂਦਾ ਹੈ ਇਸ ਘੋਲ ਨੂੰ ਛਾਂਵੇ ਰੱਖੋ ਅਤੇ ਦਿਨ ਵਿੱਚ ਦੋ ਵਾਰ ਸਵੇਰੇ ਸ਼ਾਮ ਡੰਡੇ ਨਾਲ ਹਿਲਾਓ ਤਾਂ ਕਿ ਡਰੰਮ ਵਿੱਚਲੀ ਸਮੱਗਰੀ ਚੰਗੀ ਤਰ੍ਹਾਂ ਘੁਲ ਜਾਵੇ ਇਸ ਨੂੰ ਗਰਮੀਆਂ ਵਿੱਚ 48 ਘੰਟਿਆਂ ਲਈ ਅਤੇ ਸਰਦੀਆਂ ਵਿੱਚ 72 ਘੰਟਿਆਂ ਲਈ ਛਾਂਵੇਂ ਰੱਖੋ ਇਸ ਡਰੰਮ ਨੂੰ ਬੋਰੀ ਨਾਲ ਚੰਗੀ ਤਰ੍ਹਾਂ ਢੱਕ ਕੇ ਰੱਖੋ ਜੀਵ ਅੰਮ੍ਰਿਤ ਵਰਤਣ ਦੀ ਵਿਧੀ: ਇਸ ਘੋਲ ਨੂੰ ਟੂਟੀ ਰਾਹੀਂ ਜਾਂ ਕਿਸੇ ਬਰਤਨ ਨਾਲ ਪਾਣੀ ਵਿੱਚ ਮਿਲਾਉਂਦੇ ਰਹੋ ਤਾਂ ਜੋ ਜੀਵ ਅੰਮ੍ਰਿਤ ਆਸਾਨੀ ਨਾਲ ਸਾਰੇ ਪੋਦਿਅ ਵਿੱਚ ਫੈਲ ਸਕੇ ਇਹ ਸਭ ਤੋਂ ਸਸਤੇ ਅਤੇ ਫਾਇਦੇਮੰਦ ਸੂਖਮ ਤੱਤ ਹਨ ਜੋ ਕਿ ਨਾਈਟ੍ਰੋਜਨ, ਕੈਲਸ਼ੀਅਮ ਵਰਗੇ ਤੱਤਾਂ ਦੀ ਮਿੱਟੀ ਵਿੱਚ ਪੂਰਤੀ ਕਰਦੇ ਹਨ ਇਸ ਨੂੰ ਤਿਆਰ ਕਰਨ ਤੋਂ ਬਾਅਦ 10-15 ਦਿਨਾਂ ਦੇ ਵਿੱਚ ਵਰਤ ਲੈਣਾ ਚਾਹੀਦਾ .
220 johne bare jankari deo ?
(en)
Maharashtra
ਇਹ ਕਿਸਮ PAU ਵੱਲੌ ਸਿਫਾਰਿਸ਼ ਨਹੀ ਕੀਤੀ ਜਾਂਦੀ ਹੈ।
ਕੱਦੂਆਂ ਨੂੰ ਫੁੱਲ ਲੱਗ ਲੱਗ ਕੇ ਸੁੱਕ ਰਹੇ ਹਨ ਅਤੇ ਪੱਤੇ ਵੀ ਜੰਗਾਲੇ ਜੇਹੇ ਹੋ ਰਹੇ ਹਨ , ਹੱਲ ਦੱਸੋ?
(en)
ਇਹਨਾਂ ਉੱਪਰ 400 ਗ੍ਰਾਮ copper oxychloride ਨੂੰ 150 ਲੀਟਰ ਪਾਣੀ ਦੇ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
can I add cholropyriphos to water while watering the paneeri.when should I do this,I have down it 2 days b4.last year there was termites attack on panneri at same place but was not controlled.plz guide
(en)
I have sown the pr126 paneeri late,what should I do to grow it fast and healthy ?
(en)
Maharashtra
Time for sowing its seedlings has just started. Its not too late for sowing this variety because it matures in just 123 days. You can use 2-3 kg DAP @ per kanal. There is no need for using any other fertilizer.
ਪਹਿਲੀ ਵਾਰ ਮੂੰਗੀ ਬੀਜੀ ਹੈ ਪੱਤੇ ਵਿੱਚ ਛੇਕ ਹੋ ਰਹੇ ਹਨ ਹੱਲ ਦੱਸੋ?
(en)
ਸਾਹੀਵਾਲ ਗਾਵਾਂ ਦਾ ਪੰਜਾਬ ਵਿੱਚ ਫਾਰਮ ਹੈ ? ਜੇਕਰ ਅਸੀਂ ਗਾਂ ਜਾਂ ਵੱਛੀ ਲੈਣੀ ਹੋਵੇ ਤਾਂ ਕਿਥੋ ਮਿਲ ਸਕਦੀ ਹੈ ?
(en)
Rajasthan
ਜੇਕਰ ਤੁਸੀ ਸਾਹੀਵਾਲ ਗਾਂ ਜਾਂ ਵੱਛੀ ਲੈਣੀ ਹੈ ਤਾਂ ਤੁਸੀਂ ਨਵਰੂਪ ਸਿੰਘ ਜੀ ਨਾਲ ਗੱਲ ਕਰ ਸਕਦੇ ਹੋਂ । ਇਹਨਾਂ ਦਾ ਮੋਬਾਈਲ ਨੰਬਰ ਹੈ : 9649038200
ਮੈ ਗੰਨੇ ਬਾਰੇ ਪੁੱਛਣਾ ਚਾਹੁਣਾ ਕਿ ਜਿਹੜੀ ਆਪਾ ਕੋਰਾਜਿਨ ਕਤਾਰਾਂ ਵਿੱਚ ਸਪਰੇਅ ਕਰਕੇ ਪਾਣੀ ਲਾਈਦਾ ਜੇ ਉਸਦੀ ਜਗਾਂ ਖੇਤ ਨੂੰ ਪਾਣੀ ਨਾਲ ਭਰ ਕੇ ਕੋਰਾਜਿਨ ਨੂੰ ਰੇਤੇ ਵਿੱਚ ਮਿਲਾ ਕੇ ਛਿੱਟਾ ਦਿੱਤਾ ਜਾਵੇ ਤਾਂ ਕਿਸ ਤਰਾਂ ਰਹੂੰਗਾ ?
(en)
coragen ਇੱਕ ਸੁੰਡੀ ਵਾਲੀ ਸਪਰੇਅ ਹੈ ਜਿਸ ਦੀ ਫਸਲ ਦੇ ਉੱਪਰ ਸਪਰੇਅ ਕੀਤੀ ਜਾਂਦੀ ਹੈ । ਇਹ ਉੱਪਰਲੇ ਕੀੜਿਆ ਸੁੰਡੀਆ ਦੇ ਲਈ ਫਾਇਦੇਮੰਦ ਹੁੰਦੀ ਹੈ। ਜੇਕਰ ਗੰਨੇ ਦੀਆ ਜੜਾਂ ਦੇ ਵਿੱਚ ਕੀੜਾ ਹੈ ਤਾਂ ਉਸਦੀ ਰੋਕਥਾਮ ਦੇ ਲਈ ਤੁਸੀਂ 1 ਲੀਟਰ chlorpyriphos ਨੂੰ ਪਾਣੀ ਵਿੱਚ ਮਿਲਾ ਸਕਦੇ ਹੋਂ ਜਾ ਫਿਰ 1.5-2 ਲੀਟਰ chlorpyriphos ਨੂੰ ਮਿੱਟੀ ਵਿੱਚ ਮਿਲਾ ਕੇ ਪ੍ਰਥੀ ਏਕੜ ਦੇ ਵਿੱਚ ਛਿੱਟਾ ਦੇ ਸਕਦੇ ਹੋਂ ਇਸ ਨਾਲ ਜੜਾਂ ਦਾ ਕੀੜਾ ਖਤਮ ਹੋ ਜਾਂਦਾ ਹੈ।
pr 126 di panere 15 to 20 june tak beji ja sakde ha ?
(en)
Haryana
parmal jhone di paneeri lgaun da sama 10 may ton shuru ho janda hai .ihh ghat sme de vich pakkan wali kisam hai iss kar ke tuci iss di paneeri 10-15 din late kr skde ho pr iss ton jyaada late bijaayi krn ton parhej kro. iss di bijaayi tuc 25 may ton late na karo.
can I spray biovita on paneeri of pr126 ?
(en)
Maharashtra
yes , u can spray or broadcaste the biovita of granual form in paddy . BIOVITA provides major and minor nutrients and plant development substances comprising of enzymes, proteins, cytokinins, amino acids, vitamins, gibberellins, auxins, betains etc. in organic form. BIOVITA provides all constituents in balanced form for healthier plant growth. It contributes to greater microbial activity when applied to soil and thus increasing the nutrient availability to plants.
1066 ਝੋਨਾ ਬਾਰੇ ਦੋਸੋ ਕਿਨਾ ਝਾੜ ਹੈ ਇਹ ਕਿੰਨਾ ਟਾਇਮ ਲਗਦਾ ਕੀ ਇਹ ਕਿਸਮ 1066 ਦਾ ਨਾਂ ਬਦਲ ਕੇ 666 ਹੋ ਗਿਆ ?
(en)
Maharashtra
666 ਕਿਸਮ ਇੱਕ ਅਲੱਗ ਕਿਸਮ ਹੈ । 666 ਕਿਸਮ ਝੋਨੇ ਦੀ ਹਾਈਬ੍ਰਿਡ ਕਿਸਮ ਹੈ। ਇਹ 110-120 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ । ਇਹ ਕਿਸਮ ਦੀ ਪਨੀਰੀ ਤੁਸੀਂ 20 ਮਈ ਤੋਂ ਬਾਅਦ ਲਗਾ ਸਕਦੇ ਹੋਂ । ਇਸ ਦਾ ਝਾੜ 35-40 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। 1066 ਨਾਮ ਦੀ ਕਿਸਮ ਸਿਫਾਰਿਸ਼ ਕਿਸਮਾਂ ਵਿੱਚੋ ਨਹੀਂ ਹੈ।
ਹਰੀ ਮੂੰਗੀ ਦੀ SML668ਕਿਸਮ ਬੀਜਾਈ ਕੀਤੀ ਨੂੰ 9ਦਿਨ ਹੋਏ ਹਨ।ਸਾਰਾ ਬੀਜ ਉੱਗ ਚੁੱਕਾ ਹੈ ।ਇਸਦੀ ਰੇਹ ਸਪਰੇਅ ਅਤੇ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ ਜਾਵੇ ।ਇਸਦੀ ਖੇਤੀ ਅਸੀਂ ਪਹਿਲੀ ਵਾਰ ਕਰ ਰਹੇ ਹਾਂ ।ਨਾਲ ਪਾਣੀ ਲਾਉਣ ਦੀ ਜਾਣਕਾਰੀ ਦਿੱਤੀ ਜਾਵੇ ?
(en)
ਇਸ ਵਿੱਚ ਵਾਲਾਂ ਵਾਲੀ ਸੁੰਡੀ, ਫਲੀ ਛੇਦਕ ਸੁੰਡੀ ,ਜੂੰ, ਹਰਾ ਤੇਲਾ , ਚੇਪਾ ਅਤੇ ਚਿੱਟੀ ਮੱਖੀ ਤੇ ਕੀੜੇ ਆਦਿ ਹਮਲਾ ਕਰਦੇ ਹਨ। ਇਹਨਾਂ ਤੋਂ ਇਲਾਵਾ ਇਸ ਵਿੱਚ ਬਹੁਤ ਸਾਰੀਆ ਬਿਮਾਰੀਆ ਆਉਦੀਆ ਹਨ ਜਿਵੇਂ ਕਿ ਪੱਤਿਆ ਦੇ ਧੱਬਿਆ ਦਾ ਰੋਗ,ਪੀਲਾ ਚਿਤਕਬਰਾ ਰੋਗ ਆਦਿ। ਇਹਨਾਂ ਬਿਮਾਰੀਆ ਦੀ ਰੋਕਥਾਮ ਲਈ ਤੁਸੀਂ 400 ਗ੍ਰਾਮ carbendazim ਜਾਂ ਹੋਰ 500 ਗ੍ਰਾਮ propineb ਜਾਂ 200 ਗ੍ਰਾਮ ridomil gold ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ। ਇਸ ਤੋਂ ਇਲਾਵਾ ਪਾਣੀ ਦੀ ਇਸ ਦੇ ਵਿੱਚ ਜਿਆਦਾ ਜਰੂਰਤ ਨਹੀਂ ਪੈਂਦੀ । ਜੇਕਰ ਮੂੰਗੀ ਦੀ ਫਸਲ ਜਿਆਦਾ ਪਾਣੀ ਦੇ ਲਈ ਔੜ ਮੰਂਨ ਰਹੀ ਹੈ ਤਾਂ ਪਾਣੀ ਦਿਓ। ਦੂਜਾ ਪਾਣੀ 25-30 ਦਿਨਾਂ ਬਾਅਦ ਮੀਂਹ ਦੇ ਹਿਸਾਬ ਨਾਲ ਦਿਓ।
ਪਨੀਰੀ ਵਿਚ ਕਖਾ ਦੀਵਾਈ ਦੀ ਵਰਤੋਂ ਅਤੇ ਪਾਣੀ ਦੀ ਵਰਤੋਂ ਦਸੋ ਜੀ ?
(en)
ਪਨੀਰੀ ਬੀਜਣ ਤੋਂ ਪਹਿਲਾਂ ਤੁਸੀਂ ਉਸ ਜਗਾਂ ਉੱਪਰ 2 ਦਿਨ ਪਹਿਲਾਂ fluchloralin 800 ਮਿਲੀਲੀਟਰ ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ । ਇਸ ਤੋਂ ਇਲਾਵਾ ਤੁਸੀਂਂ ਡੀਲਰ ਦੀ ਸਲਾਹ ਲੈ ਕੇ RIFIT ਨਾਮ ਦੀ ਸਪਰੇਅ ਕਰ ਸਕਦੇ ਹੋਂ ਜੋ ਕਿ ਕਈ ਤਰਾਂ ਦੇ ਨਦੀਨਾਂ ਨੂੰ ਰੋਕਦੀ ਹੈ । ਇਹ ਸਪਰੇਅ ਤੁਸੀਂ ਬਾਅਦ ਵਿੱਚ ਕਰ ਸਕਦੇ ਹੋਂ।ਪਨੀਰੀ ਨੂੰ ਹਮੇਸ਼ਾ ਪਾਣੀ ਸਵੇਰ ਦੇ ਸਮੇਂ ਲਗਾਓ ਜਾ ਫਿਰ ਸ਼ਾਮ ਦੇ ਸਮੇਂ ਲਗਾਓ। ਤਿੱਖੀ ਧੇੱਪ ਦੇ ਵਿੱਚ ਪਾਣੀ ਨਾ ਲਗਾਓ ਕਿਉਕਿ ਇਸ ਨਾਲ ਪਨੀਰੀ ਵਿੱਚ ਖੜਾ ਪਾਣੀ ਗਰਮ ਹੋ ਜਾਂਦਾ ਅਤੇ ਪਨੀਰੀ ਮੱਚਣਾ ਸ਼ੁਰੂ ਕਰ ਦਿੰਦੀ ਹੈ ਕਿਉਕਿ ਦਿਨ ਦਾ ਤਾਪਮਾਨ ਜਿਆਦਾ ਹੁੰਦਾ ਹੈ । ਪਾਣੀ ਇਸ ਹਿਸਾਬ ਨਾਲ ਲਗਾਓ ਕਿ ਉਹਨਾਂ ਕਿਆਰਿਆ ਵਿੱਚ ਪਾਣੀ ਦੁਪਿਹਰ ਤੱਕ ਖੜਾ ਨਾ ਰਹੇ।ਪਨੀਰੀ ਲਗਾਉਣ ਤੋਂ ਬਾਅਦ ਕੱਖ ਉਗਣ ਤੇ ਤੁਸੀ 60 ml pretilachlor ਪ੍ਰਤੀ ਕਨਾਲ ਸਪਰੇ ਕਰ ਸਕਦੇ ਹੋ
ਪੇਠੇ ਦੇ ਫਲ ਲੱਗ ਕੇ ਸੁੱਕ ਰਹੇ ਹਨ। ਮੁੱਢਾ ਕੋਲੋਂ ਪੱਤੇ ਵੀ ਸੁੱਕ ਰਹੇ ਹਨ। ਹੱਲ ਦੱਸੋਂ ?
(en)
ਇਸ ਦੇ ਉੱਪਰ 400 ਗ੍ਰਾਮ propineb ਜਾਂ 400 ਗ੍ਰਾਮ M-45 ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
ਹਰੀ ਮਿਰਚ ਨੂੰ ਠੂਠੀ ਰੋਗ ਲੱਗਾ ਹੈ ਮੈਲਾਥਿਆਨ 50ec ਦੇ ਦੋ ਛਿੜਕਾਅ ਕਰਤੇ ਪਰ ਖਾਸ ਫਰਕ ਨੀ ਪਿਆ ਕੋਈ ਹੱਲ ਦੱਸੋ ?
(en)
ਮਿਰਚਾਂ ਦੇ ਵਿੱਚ ਜੇਕਰ ਤੇਲਾ ਚੇਪਾ ਹੈ ਤਾਂ ਇਸ ਉੱਪਰ 250 ਮਿਲੀਲੀਟਰ buprofezin ਜਾਂ 250 ਮਿਲੀਲੀਟਰ profenophos ਦੀ ਸਪਰੇਅ ਕਰੋ । ਇਸ ਨਾਲ ਤੇਲਾ ਚੇਪਾ ਖਤਮ ਹੋ ਜਾਵੇਗਾ ਅਤੇ ਪੱਤਾ ਇਕੱਠਾ ਹੋਣੋ ਹਟ ਜਾਵੇਗਾ । ਇਸ ਤੋਂ ਇਲਾਵਾ ਜੇਕਰ ਪੱਤੇ ਬਿਨਾਂ ਤੇਲਾ ਚੇਪੇ ਕਾਰਨ ਇੱਕੱਠੇ ਹੋ ਰਹੇ ਹਨ ਤਾਂ ਇਸ ਦੀ ਰੋਕਥਾਮ ਲਈ ਪੌਦਿਆ ਉੱਪਰ 100 ਗ੍ਰਾਮ kavach ਜਾਂ 250 ਗ੍ਰਾਮ ridomil gold ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
I have sown the paneeri today,what is the next step.I have not treated seeds with tricoderma cholophyros but treated with streptomycin and carbedazim.
(en)
it is not necesaary to treat the seeds with trichoderma or chlorpyriphos.carbendazim and streptocyclin are also good fungicides for the seed treatment.if you have a fear to attack of termite on that time you can mix the chlorpyriphos in the water or you can spray with chlorpyriphos.
is growing fodder is better option then growing other crops for whole year.i mean if a farmer sell fodder on daily basis he can earn on daily basis rather then waiting for months for harvesting and selling other crops. Please tell which type of fodder should be grown. experts please give your suggestions ?
(en)
Haryana
Wheat and Paddy crops are a good source of income. Sowing same crops repeatidly can affect crop cycle and by sowing fodder, we do not get desired rate for it and it is a reason for less income. Besides this by sowing wheat we can get good price for it but if you want to grow fodder crops you can sow maize. 7-8 kg of maize seeds are needed for one acre. Some of its Varieties are PMH 1 ,PMH2 ,PMH9, BULAND, PARBHAT, DKC9108 ,J 1006 ,Pioneer 39V92 & 30R77, Pro Agro 4640 etc. Varieties for Sorgum are Punjab Sudax, SL44, SSG 59-3, Pusa Chari, HC 136, Pusa Chari 9, Pusa Chari 23 etc. Besides this there are some other varieties of Advanta like sugargrage, Jumbo etc.
ਟਮਾਟਰਾ ਤੇ ਬਹੁਤ ਜਿਅਾਦਾ ਚਿਟਾ ਮੰਛਰ ਹੈ ਜਿਸ ਨਾਲ ਪੰਤੇ ਪੀਲੇ ਪੈ ਰਹੇ ਹਨ ਅਤੇ ਸੁੱਕ ਰਹੇ ਹਨ ੲਿਲਾਜ ਦੰਸੋ ?
(en)
ਇਸ ਦੇ ਉੱਪਰ 200 ਮਿਲੀਲੀਟਰ Fipronil ਜਾਂ 800 ਗ੍ਰਾਮ Acephate ਜਾਂ 400 ਮਿਲੀਲੀਟਰ Malathion ਜਾਂ 200 ਮਿਲੀਲੀਟਰ Dimethoate ਜਾਂ 200 ਮਿਲੀਲੀਟਰ Fenazaquin ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
ND 53 jhona os da beej kitho milo nd hor detail bare kuj daso ji v kdo tak os nu ashi la sakde aw ?
(en)
Haryana
eh jhone dia halke paania walia kisma hun jinaa nu ki darmainia jameena ate halke paania vich ugaayaa ja sakda hai . iss di paaneri tuci 15-20 may ton lgaa sakde ho ate isda jhaad 30-32 quaintal prati acre hunda hai .iss kisam da kaad jyaada hon kar ke praali jyaada bandi hai . eh kisam 135-145 dina de vich kattanyog ho jandi hai....iss jhone da beej tuc kise v private dealer ton lai skde ho.
ND 53 ਝੋਨੇ ਵਾਰੇ ਸਾਨੂੰ ਜਾਣਕਾਰੀ ਦਿੱਤੀ ਜਾਵੇ ?
(en)
Haryana
ਇਹ ਝੋਨੇ ਦੀਆਂ ਹਲਕੇ ਪਾਣੀਆ ਵਾਲੀਆ ਕਿਸਮਾਂ ਹਨ ਜਿੰਨਾਂ ਨੂੰ ਕਿ ਦਰਮਿਆਨੀਆ ਜ਼ਮੀਨਾਂ ਅਤੇ ਹਲਕੇ ਪਾਣੀਆ ਵਿੱਚ ਉਗਾਇਆ ਜਾ ਸਕਦਾ ਹੈ । ਇਸ ਦੀ ਪਨੀਰੀ ਤੁਸੀਂ 15-20 ਮਈ ਤੋਂ ਲਗਾ ਸਕਦੇ ਹੋਂ ਅਤੇ ਇਸਦਾ ਝਾੜ 30-32 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ । ਇਸ ਕਿਸਮ ਦਾ ਕੱਦ ਜਿਆਦਾ ਹੋਣ ਕਰਕੇ ਪਰਾਲੀ ਜਿਆਦਾ ਬਣਦੀ ਹੈ । ਇਹ ਕਿਸਮ 135-145 ਦਿਨਾਂ ਦੇ ਵਿੱਚ ਕੱਟਣਯੋਗ ਹੋ ਜਾਂਦੀ ਹੈ।
main paneeri bij diti aaa hun mainu ki karna chaida hai kine time baad kuch paon di lod aa ode ch puusa44 and pr126 ?
(en)
paneeri di bijaayi de sme tuc 2-3 kg DAP prati kanal ja SSP de naal ZINC SULPHATE mila ke paa skde ho.
ptato de contract farming vara koi jankari ni mil rehi sir kitton v or sir dakr jmeen ch ho skdi a ?
(en)
makki lagun layi Khet nu Kida tyar kita jawee and charee layi Kehra beej Vadiya raho osdi hight kini hao ?
(en)
Haryana
khet nu changi trah vaah lao ate jekar roodi di khaad khet vich paayi nu la,mba sma ho gya hai tan khaad paa deo .khrt nu changi tra padhar krna v jruri hunda hai.is ton baad 25 kg DAP ja 75 kg SSP paa skde ho ,makki di bijaaayi lyi 7-8 kg beej prati acre de vich painda hai. makki dia bhut saaria kisma hnn jiwe ki makki di bijayi may end - june de mahine de vich kiti jandi hai.makki di bijaayi de lyi 7-8 kg beej prati acre de vich painda hai.iss dia bhut saariaa kisma hun jiwe ki PMH 1 ,PMH2 ,PMH9, BULAND, PARBHAT, DKC9108 ,J 1006 ,Pioneer 39V92 & 30R77, Pro Agro 4640.
ਪਨੀਰੀ ਝੌਨੇ ਦੀ ਵਿਚ ਕਖਾ ਲਈ ਦੀਵਾਈ ਦੀ ਵਰਤੋਂ ਦਸੋ ?
(en)
Maharashtra
ਪਨੀਰੀ ਦੀ ਬਿਜਾਈ ਕਰਨ ਤੋਂ ਪਹਿਲਾਂ ਖੇਤ ਵਿੱਚ stomp ਜਾਂ fluchloralin ਦੀ ਸਪਰੇਅ ਕਰੋ ਅਤੇ ਫਿਰ ਬਾਅਦ ਵਿੱਚ ਅਗਲੇ ਦਿਨ ਇਸ ਦੀ ਬਿਜਾਈ ਕਰੋ।
2 ekad zameen lai kini pneeri lagyi jawe ji ?
(en)
Maharashtra
2 acre de lyi 15-16 kg beej prati acre de lyi painda hai.6 marle thaa iss di panneerri layi bhut rehnda hai.
ਸਾਡੀ ਪਨੀਰੀ ਘੱਟ ਹਰੀ ਹੋਈ ਹੈ ਹੁਣ ਕੀ ਕੀਤਾ ਜਾਵੇ ਜੀ?
(en)
Maharashtra
ਉਸ ਵਿੱਚ ssp ਜਾਂ zinc sulphate ਪਾਓ। ਇਸ ਤੋਂ ਇਲਾਵਾ ਹੋਰ ਕੁੱਝ ਪਨੀਰੀ ਦੇ ਸਮੇਂ ਪਾਉਣ ਦੀ ਜਰੂਰਤ ਨਹੀ ਹੈ।
126 ਝੋਨਾ ਪੁਰੀ ਡਾਕਰ ਜਮੀਨ ਵਿੱਚ ਹੋ ਸਕਦਾ ਹੈ । ਦਸਿਓ ਜੀ ?
(en)
ਹਾਂ ਜੀ ਇਸ ਲਈ ਡਾਕਰ ਜ਼ਮੀਨਾਂ ਵਧੀਆ ਹੁੰਦੀਆ ਹਨ ਇਸ ਤੋਂ ਇਲਾਵਾ ਇਹ ਲਾਲ ਕਾਲੀ ਹਲਕੀ ਚੀਕਣੀ ਮਿੱਟੀ ਵਿੱਚ ਵਧੀਆ ਖਾੜ ਦਿੰਦਾ ਹੈ । ਖੇਤ ਵਿੱਚ ਪਾਣੀ ਦੀ ਜਿਆਦਾ ਖਦੋਤ ਨਾ ਹੋਣ ਦਿਓ ਕਿਉਕਿ ਇਸ ਨਾਲ ਨੀਚੇ ਜਿਆਦਾ ਫੰਗਸ ਬਣਣ ਦਾ ਖਤਰਾ ਹੁੰਦਾ ਹੈ।
on my chili and capsicum plants grow of flowers are enough or you can say good but there is no sign of fruit growth on these plants. So please guide me why this is happening and how can i solve this problem.?
(en)
you can do foliar spray of 2 kg NPK 13:00:45 by mixing in 150 ltr of water for one acre.besides this you can use biovita 4 kg as a soil application by mixing with 10 kg of sand and broadcaste in the field..it is helpful to increase the growth of the plants.besides this you can spray of NAA for good growth of the fruits 4 ml /15 ltr water .
ਸਾਡਾ ਪਾਣੀ 2 ਨੰ. ਅਾ ਅਾਸੀ pr126 ਝੋਨਾ ਲਾੳੁਣਾ ੲਿਸ ਬਾਰੇ ਦਸੋ ਪਾਨੀਰੀ ਕਦੋ ਲਗਦੀ ਅਾ ?
(en)
Haryana
ਇਸ ਦੀ ਪਨੀਰੀ ਤੁਸੀਂ 15 ਮਈ ਤੋਂ ਲਗਾ ਸਕਦੇ ਹੋਂ । ਪਾਣੀ ਜਿਆਦਾ ਖਾਰਾ ਨਹੀਂ ਹੋਣਾ ਚਾਹੀਦਾ ਇਸ ਮਾਲ ਝੋਨੇ ਦੇ ਝਾੜ ਤੇ ਫਰਕ ਪੈਂਦਾ ਹੈ ਅਤੇ ਖੇਤ ਵੀ ਖਰਾਬ ਹੁੰਦਾ ਹੈ । ਇਸ ਕਰਕੇ 2 ਨੰਬਰ ਪਾਣੀ ਦੇ ਨਾਲ ਨਾਲ 1 ਨੰਬਰ ਪਾਣੀ ਵੀ ਲਗਾਉਦੇ ਰਹੋ ਤਾਂ ਜੋ ਇਸ ਦਾ ਝਾੜ ਤੇ ਜਿਆਦਾ ਫਰਕ ਨਾ ਪਵੇ ਅਤੇ ਜ਼ਮੀਨ ਵਿੱਚ ਸ਼ੋਰਾ ਨਾ ਬਣੇ