ਪੰਜਾਬ ਵਿਚ ਝੋਨੇ ਦੀ ਕਟਾਈ ਪੂਰੇ ਜ਼ੋਰਾਂ ਤੇ ਚੱਲ ਰਹੀ ਹੈ ਅਤੇ 62.5# ਰਕਬੇ ਦੀ ਕਟਾਈ ਅਕਤੂਬਰ 30, 2020 ਤੱਕ ਹੋ ਚੁੱਕੀ ਹੈ. ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਪੀ ਏ ਯੂ ਦੇ ਵਧੀਕ ਨਿਰਦੇਸ਼ਕ ਖੋਜ ਡਾ ਗੁਰਸਾਹਿਬ ਸਿੰਘ ਨੇ ਦੱਸਿਆ ਕਿ ਇਸੇ ਸਮੇਂ ਦੌਰਾਨ, ਪਿਛਲੇ ਸਾਲ ਨਾਲੋਂ, ਪਰਮਲ ਝੋਨੇ ਦੀ ਆਮਦ 32.46 ਅਤੇ ਪਰਮਲ ਅਤੇ ਬਾਸਮਤੀ ਦੀ ਕੁੱਲ ਆਮਦ 29.47 ਵੱਧ ਹੋਈੇ।
ਪੰਜਾਬ ਰਿਮੋਟ ਸੈਂਸਿੰਗ ਵਿਭਾਗ ਦੇ ਅੰਕੜੇ ਇਹ ਦੱਸਦੇ ਹਨ ਕਿ ਝੋਨੇ ਦੀ ਪਰਾਲੀ ਹੇਠ ਸੜਨ ਵਾਲਾ ਰਕਬਾ, ਇਸ ਸਮੇਂ ਦੌਰਾਨ, ਇਸ ਸਾਲ 749.43 ਹਜ਼ਾਰ ਹੈਕਟੇਅਰ ਹੈ ਜਦੋਂ ਕਿ ਪਿਛਲੇ ਸਾਲ ਇਹ ਰਕਬਾ 790.77 ਹਜ਼ਾਰ ਹੈਕਟੇਅਰ ਸੀ. ਇਸ ਹਿਸਾਬ ਮੁਤਾਬਿਕ ਅਗੇਤੀ ਕਟਾਈ ਦੇ ਬਾਵਜੂਦ ਪਰਾਲੀ ਹੇਠ ਸੜਨ ਵਾਲਾ ਰਕਬਾ ਪਿਛਲੇ ਸਾਲ ਨਾਲੋਂ 5.23# ਘੱਟ ਹੈ।
ਸਪਸ਼ਟ ਹੈ ਕਿ ਪੰਜਾਬ ਵਿੱਚ ਇਸ ਸਾਲ ਪਰਾਲੀ ਸੰਭਾਲਣ ਦੀ ਸਥਿਤੀ ਪਿਛਲੇ ਸਾਲਾਂ ਨਾਲੋਂ ਬਿਹਤਰ ਹੈ. ਅੱਗ ਲੱਗਣ ਦੀਆਂ ਘਟਨਾਵਾਂ ਦੀ ਗਿਣਤੀ ਵੀ ਉਪਰ ਦੱਸੇ ਰੁਝਾਨ ਦੀ ਕੁੱਝ ਹੱਦ ਤੱਕ ਪੁਸ਼ਟੀ ਕਰਦੀ ਹੈ। ਸਾਲ 2020 ਵਿੱਚ, ਕੁੱਝ ਕਿਸਾਨਾਂ ਨੂੰ ਖੇਤਾਂ ਵਿੱਚ ਹੀ ਪਰਾਲੀ ਦੀ ਸੰਭਾਲ ਦੀਆਂ ਤਕਨੀਕਾਂ ਨੂੰ ਅਪਣਾਉਂਦਿਆਂ 3 ਸਾਲ ਜਾਂ ਵੱਧ ਹੋ ਚੁੱਕੇ ਹਨ।
ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਉਹਨਾ ਦੇ ਖੇਤਾਂ ਵਿੱਚ ਕਣਕ ਦੀ ਆਉਣ ਵਾਲੀ ਫਸਲ ਦੇ ਝਾੜ ਵਿੱਚ ਵਾਧਾ ਨਜ਼ਰ ਆ ਰਿਹਾ ਹੈੈ। ਪੀ ਏ ਯੂ ਲੁਧਿਆਣਾ ਦੇ ਤਜ਼ਰਬਿਆਂ ਮੁਤਾਬਿਕ ਝਾੜ ਵਿੱਚ ਵਾਧਾ ਹੀ ਨਹੀਂ ਸਗੋਂ ਖਾਦਾਂ ਦੀ ਖਪਤ ਵਿੱਚ ਕਮੀਂ ਦੀ ਸੰਭਾਵਨਾ ਦਰਸਾਈ ਗਈ ਹੈ. ਇਹ ਰੁਝਾਨ ਆਉਣ ਵਾਲੇ ਸਾਲਾਂ ਵਿੱਚ ਪਰਾਲੀ ਨੂੰ ਖੇਤਾਂ ਵਿੱਚ ਸੰਭਾਲਨ ਵਾਲੀਆਂ ਤਕਨੀਕਾਂ ਨੂੰ ਵੱਡੇ ਪੱਧਰ ਤੇ ਅਪਣਾਉਨ ਲਈ ਇੱਕ ਮੁੱਖ ਜ਼ਰੀਆ ਬਣ ਸਕਦਾ ਹੈ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: Rozana Spokesman

                                
                                        
                                        
                                        
                                        
 
                            