ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਦਿੱਲੀ ਤਖਤ ਨਾਲ ਮੱਥਾ ਲੱਗਣ ਬਾਅਦ ਸਥਾਨਕ ਪੱਧਰ ਉੱਤੇ ਔਰਤਾਂ ਮੋਰਚਾ ਚਲਾ ਰਹੀਆਂ ਹਨ। ਉਹ ਆਪਣੇ ਨਿੱਕੇ ਨਿਆਣੇ ਕੁੱਛੜ ਚੁੱਕ ਕੇ ਧਰਨੇ ਵਿੱਚ ਪਹੁੰਚ ਰਹੀਆਂ ਹਨ। ਇਥੇ ਇਥੇ ਅਡਾਨੀ ਅਨਾਜ ਭੰਡਾਰ ਅੱਗੇ ਬੀਕੇਯੂ ਏਕਤਾ ਉਗਰਾਹਾਂ ਆਗੂ ਬਲੌਰ ਸਿੰਘ ਘਾਲੀ ਦੀ ਅਗਵਾਈ ਹੇਠ ਕਿਸਾਨਾਂ ਦਾ 69ਵੇਂਂ ਦਿਨ ਵੀ ਧਰਨਾ ਜਾਰੀ ਰਿਹਾ। ਇਸ ਧਰਨੇ ਵਿੱਚ ਬਜ਼ੁਰਗ ਔਰਤਾਂ ਤੇ ਬੱਚੇ ਵੀ ਸ਼ਿਰਕਤ ਕਰ ਰਹੇ ਹਨ। ਇਥੇ ਭਾਜਪਾ ਜ਼ਿਲ੍ਹਾ ਪ੍ਰਧਾਨ ਵਿਨੇ ਸ਼ਰਮਾਂ ਦੇ ਘਰ ਅੱਗੇ ਚੱਲ ਰਿਹਾ ਧਰਨਾ ਵੀ 40ਵੇਂ ਦਿਨ ਜਾਰੀ ਰਿਹਾ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: Punjabi Tribune

                                
                                        
                                        
                                        
                                        
 
                            