ਪੀ. ਏ. ਯੂ., ਲੁਧਿਆਣਾ ਦੇ ਵਿਗਿਆਨੀਆਂ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਝੋਨੇ ਅਤੇ ਬਾਸਮਤੀ ਦੀ ਫ਼ਸਲ ਦਾ ਸਰਵੇਖਣ ਕੀਤਾ ਜਿਸ ਵਿੱਚ ਝੋਨੇ/ਬਾਸਮਤੀ ਦੇ ਕੁੱਝ ਬੂਟਿਆਂ ਵਿੱਚ ਮਧਰੇਪਨ ਦਾ ਰੋਗ ਪਾਇਆ ਗਿਆ। ਪੀ. ਏ. ਯੂ.  ਅਨੁਸਾਰ ਝੋਨੇ ਦੇ ਇਸ ਮਧਰੇਪਨ ਦਾ ਕਾਰਨ  ਦੱਖਣੀ ਝੋਨਾ ਬਲੈਕ-ਸਟ੍ਰੀਕਡ ਬੌਣਾ ਵਾਇਰਸ  ਹੈ। 
ਹੋਰ ਦੇਸ਼ਾਂ ਤੋਂ ਪ੍ਰਕਾਸ਼ਿਤ ਵਿਗਿਆਨਕ ਰਿਪੋਰਟਾਂ ਅਨੁਸਾਰ ਇਸ ਵਾਇਰਸ ਦਾ ਰੋਗ ਝੋਨੇ ਦੇ ਚਿੱਟੀ ਪਿੱਠ ਵਾਲਾ ਟਿੱਡੇ ਦੇ ਬੱਚੇ ਅਤੇ ਬਾਲਗਾਂ ਰਾਹੀਂ ਫੈਲਦਾ ਹੈ। ਕਿਸੇ ਵੀ ਵਾਇਰਸ ਦੀ ਰੋਕਥਾਮ ਦਾ ਕੋਈ ਉਪਾਅ ਨਹੀਂ ਹੁੰਦਾ ਇਸ ਕਰਕੇ ਇਸ  ਝੋਨੇ ਦੇ ਮਧਰੇ ਬੂਟਿਆਂ ਦੇ ਰੋਗ  ਲਈ ਕੋਈ ਵੀ ਖੇਤੀ ਰਸਾਇਣ ਨਾ ਵਰਤਿਆ ਜਾਵੇ।
ਰੋਕਥਾਮ 
ਮਾਹਿਰਾਂ ਅਨੁਸਾਰ ਕਿਉਂਕਿ ਚਿੱਟੀ ਪਿੱਠ ਵਾਲਾ ਟਿੱਡਾ ਇਹ ਰੋਗ ਫੈਲਾ ਸਕਦਾ ਹੈ, ਇਸ ਲਈ ਆਪਣੀ ਝੋਨੇ ਦੀ ਫਸਲ ਦਾ ਲਗਾਤਾਰ ਹਫਤੇ-ਦਰ-ਹਫਤੇ ਸਰਵੇਖਣ ਕਰਦੇ ਰਹੋ। ਇਸ ਟਿੱਡੇ ਦੇ ਨਜਰ ਆਉਣ ਤੇ ਰੋਕਥਾਮ ਲਈ 94 ਮਿਲੀਲਿਟਰ ਪੈਕਸਾਲੋਨ 10 ਐਸ ਸੀ (ਟਰਾਈਫਲੂਮੇਜ਼ੋਪਾਈਰਿਮ) ਜਾਂ 80 ਗ੍ਰਾਮ ਓਸ਼ੀਨ/ਟੋਕਨ 20 ਐਸ ਜੀ ਜਾਂ 120 ਗ੍ਰਾਮ ਚੈੱਸ 50 ਡਬਲਯੂ ਜੀ (ਪਾਈਮੈਟਰੋਿਜ਼ਨ) ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕੀਤਾ ਜਾਵੇ ।

                                
                                        
                                        
                                        
                                        
 
                            