ਅਕਸਰ ਕਿਸਾਨ ਖੇਤੀ ਵਿੱਚ ਆਮਦਨ ਘੱਟ ਹੋਣ ਦੀ ਗੱਲ ਕਰਦੇ ਹਨ ਪਰ ਪਟਿਆਲੇ ਦੇ ਨਾਲ ਲੱਗਦੇ ਪਿੰਡ ਧਬਲਾਨ ਦੇ ਕਿਸਾਨ ਪਰਮਿੰਦਰ ਸਿੰਘ 5 ਸਾਲ ਤੋਂ ਸਟਰਾਬੇਰੀ ਦੀ ਖੇਤੀ ਕਰ 50 ਲੱਖ ਰੁਪਏ ਸਾਲਾਨਾ ਤੋਂ ਜ਼ਿਆਦਾ ਦੀ ਕਮਾਈ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ 12 ਸਾਲ ਤੋਂ ਖੇਤੀ ਕਰ ਰਹੇ ਹਨ। ਉਹ ਗੁੜਗਾਂਓ ‘ਚ ਇੰਜੀਨੀਅਰ ਦੀ ਨੌਕਰੀ ਕਰਦੇ ਸਨ। ਪਿਤਾ ਦੇ ਕਹਿਣ ਤੇ ਪੰਜ ਸਾਲ ਪਹਿਲਾਂ ਸਟਰਾਬੇਰੀ ਦੀ ਖੇਤੀ ਕਰਨੀ ਸ਼ੁਰੂ ਕੀਤੀ ਸੀ। ਇਸਦੇ ਲਈ ਪਿਤਾ ਨੇ ਪਹਿਲਾਂ ਸਿਰਫ਼ ਇੱਕ ਏਕੜ ਜ਼ਮੀਨ ਹੀ ਖੇਤੀ ਲਈ ਦਿੱਤੀ।
ਇਸਦੇ ਬੂਟੀਆਂ ਨੂੰ ਠੰਡ ਤੋਂ ਬਚਾਉਣ ਲਈ ਪਾਲੀਥਿਨ ਨਾਲ ਕਵਰ ਕਰਨਾ ਪੈਂਦਾ ਹੈ। ਇਸਦਾ ਸੀਜਨ ਦਸੰਬਰ ਤੋਂ ਲੈ ਕੇ ਅਪ੍ਰੈਲ ਤੱਕ ਪੰਜ ਮਹੀਨੇ ਚੱਲਦਾ ਹੈ। ਸਟਰਾਬੇਰੀ ਦੀ ਖੇਤੀ ‘ਤੇ ਵਿੱਚ ਇੱਕ ਏਕੜ ਉੱਤੇ ਚਾਰ ਲੱਖ ਰੁਪਏ ਤੱਕ ਖਰਚ ਆਉਂਦਾ ਹੈ ਅਤੇ ਅੱਠ ਲੱਖ ਰੁਪਏ ਤੱਕ ਇੱਕ ਏਕੜ ਤੋਂ ਕਮਾਏ ਜਾ ਸਕਦੇ ਹਨ। ਇੱਕ ਏਕੜ ਤੋਂ 15 ਟਨ ਦੇ ਲਗਭਗ ਸਟਰਾਬੇਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਪਰਮਿੰਦਰ ਨੇ ਦੱਸਿਆ ਕਿ ਪੰਜਾਬ ਵਿੱਚ ਸਟਰਾਬੇਰੀ ਦੀ ਖੇਤੀ ਕਰਨ ਲਈ ਆਈਡੀਆ ਪੂਣੇ ਵਿੱਚ ਲੱਗੇ ਕਿਸਾਨ ਮੇਲੇ ਤੋਂ ਆਇਆ ਸੀ।
ਇਸਤੋਂ ਪਹਿਲਾਂ ਉਹ ਫਲੋਰੀ ਕਲਚਰ ਯਾਨੀ ਫੁੱਲਾਂ ਦੀ ਖੇਤੀ ਕਰਦੇ ਸਨ। ਉੱਥੇ ਖੇਤਾਂ ‘ਚ ਸਟਰਾਬੇਰੀ ਵੇਖੀ ਅਤੇ ਇਸਨੂੰ ਪੰਜਾਬ ਵਿੱਚ ਕਰਨ ਲਈ ਉੱਥੇ ਦੇ ਕਿਸਾਨਾਂ ਨਾਲ ਸੰਪਰਕ ਕੀਤਾ। ਇਸਦੇ ਬਾਅਦ ਹੀ ਸਟਰਾਬੇਰੀ ਦੇ ਬੂਟੇ ਮਿਲਣ ਸ਼ੁਰੂ ਹੋਏ। ਸਟਰਾਬੇਰੀ ਦੀ ਖੇਤੀ ਕਰਨ ਦੇ ਬਾਰੇ ਵਿੱਚ ਦੱਸਿਆ ਕਿ ਉਹ ਹਰ ਸਾਲ ਨਵੇਂ ਬੂਟੇ ਦੀ ਖਰੀਦ ਕਰਦੇ ਹਨ। ਪੁਰਾਣੇ ਬੂਟੇ ਵਿੱਚ ਰੋਗ ਲੱਗਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ ਅਤੇ ਫਲ ਵੀ ਘੱਟ ਲੱਗਦਾ ਹੈ। ਕਿਸਾਨ ਸਟਰਾਬੇਰੀ ਦੀ ਖੇਤੀ ਕਰਨ ਤਾ ਨਵੇਂ ਬੂਟੇ ਹੀ ਖਰੀਦਣ। ਇਸ ਤੋਂ ਇਲਾਵਾ ਇਸ ਉੱਤੇ ਦੋ ਤਰ੍ਹਾਂ ਦੀ ਸਪ੍ਰੇਅ ਕੀਤੀ ਜਾਂਦੀ ਹੈ।
ਇਸ ‘ਚ ਡੰਗੀਮਾਈਟ ਅਤੇ ਨਿਊਟਰਿਨ ਸ਼ਾਮਲ ਹੈ। ਯੂਐਸ ਦੀ ਸਟਰਾਬੇਰੀ ਦੇਸ਼ ਦੀਆ 17 ਮੰਡੀਆਂ ਵਿੱਚ ਵੇਚੀ ਜਾਂਦੀ ਹੈ। ਕਿਸਾਨ ਪਰਮਿੰਦਰ ਨੇ ਦੱਸਿਆ ਸਟਰਾਬੇਰੀ ਅੰਮ੍ਰਿਤਸਰ ਤੋਂ ਲੈ ਕੇ ਜਲੰਧਰ, ਲੁਧਿਆਣਾ, ਖੰਨਾ, ਸਰਹਿੰਦ, ਅੰਬਾਲਾ, ਸਹਾਰਨਪੁਰ, ਦਿੱਲੀ, ਦੇਹਰਾਦੂਨ ਵਰਗੀਆ ਮੰਡੀਆਂ ਵਿੱਚ ਭੇਜੀ ਜਾਂਦੀ ਹੈ। ਦੇਸ਼ ਦੀ ਜਿਸ ਮੰਡੀ ਵਿੱਚ ਵੀ ਜ਼ਿਆਦਾ ਰੇਟ ਮਿਲਦਾ ਹੈ। ਉਹ ਉਥੇ ਹੀ ਫ਼ਸਲ ਵੇਚ ਦਿੰਦੇ ਹਨ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: ਰੋਜ਼ਾਨਾ ਸਪੋਕੇਸਮੈਨ