Rajasthan
Search
mere kol 4 kanal jameen khally ha per hai ghat panni walli te khased Reta us opper assi aaj kehdi sabjee lagga sakde ha ?
(en)
ਜੇਕਰ ਤੁਹਾਡੀ ਜ਼ਮੀਨ ਰੇਤਲੀ ਹੈ ਅਤੇ ਪਾਣੀ ਦੀ ਵੀ ਸਮੱਸਿਆ ਹੈ ਤਾਂ ਉਸ ਜ਼ਮੀਨ ਵਿੱਚ ਤੁਸੀ ਘੱਟ ਪਾਣੀ ਵਾਲੀਆਂ ਸਬਜ਼ੀਆਂ ਜਿਵੇ ਕਿ ਟਿੰਡੀਆਂ, ਕੱਦੂ, ਤੋਰੀਆਂ, ਖਰਬੂਜ਼ੇ, ਭਿੰਡੀਆਂ ਆਦਿ ਲਗਾ ਸਕਦੇ ਹੋ।ਇਹ ਸਬਜ਼ੀਆਂ ਘੱਟ ਪਾਣੀ ਨਾਲ ਤਿਆਰ ਹੋ ਜਾਂਦੀਆਂ ਹਨ।
ਯੂਰੀਆ ਕਣਕ ਦੇ ਸਿੱਟੇ ਕੱਢਣ ਤੋ ਬਾਅਦ ਪਾ ਸਕਦੇ ਹਾਂ ?
(en)
Haryana
ਇਹ ਕਣਕ ਦੇ ਪੌਦੇ ਦੇ ਕੱਦ ਅਤੇ ਨਾੜ ਤੇ ਨਿਰਭਰ ਕਰਦਾ ਹੈ ਜੇਕਰ ਕਣਕ ਨੇ ਵਿਕਾਸ ਘੱਟ ਕੀਤਾ ਹੈ ਅਤੇ ਬੱਲੀਆਂ ਚੰਗੀ ਤਰਾਂ ਨਹੀ ਬਣੀਆਂ ਹਨ ਤਾਂ ਤੁਸੀ ਯੂਰੀਆ ਦੀ ਵਰਤੋ ਕਰ ਸਕਦੇ ਹੋਂ।
उङद की कौन सी किस्म अच्छी रहेगी। कितने दिनों मे तैयार हो जाएंगी ?
(en)
Maharashtra
उड़द की कई किस्में हैं जैसे कि मैश 338, मैश 114, मैश 218, मैश 1008। इन सभी किस्मों की पैदावार 4-4.5 क्विंटल प्रति एकड़ है। यह किस्में 85 - 90 दिनों में तैयार हो जाती है।
allu vali jameen vich makki lai kinni khad kinni pauni chidi a te kehdi kehdi pauni chadi a ?
(en)
Maharashtra
ਆਲੂਆਂ ਦੇ ਵਿੱਚ ਜੇਕਰ ਤੁਸੀ ਪਹਿਲਾਂ ਹੀ ਯੂਰੀਆ ਤੇ ਡੀਏਪੀ ਦੀ ਮਾਤਰਾ ਜਿਆਦਾ ਪਾਈ ਹੈ ਤਾਂ ਤੁਸੀ ਮੱਕੀ ਦੇ ਲਈ ਯੂਰੀਆ 80 ਕਿਲੋ ਅਤੇ ਡੀਏਪੀ 50 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। ਇਸਤੋਂ ਇਲਾਵਾ ਜੇਕਰ ਤੁਹਾਡੀ ਫਸਲ ਜਿਆਦਾ ਪੀਲਾਪਣ ਦਿਖਾਉਦੀ ਹੈ ਤਾਂ ਉਸ ਵਿੱਚ 10 ਕਿਲੋ ਜਿੰਕ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ।
ਖੁੰਭਾ ਤੋ extra income ਬਾਰੇ ਦੱਸੋ ਜੀ ?
(en)
Maharashtra
ਖੁੰਭਾਂ ਦੀ ਖੇਤੀ ਤੋਂ ਤੁਸੀਂ ਵੱਧ ਤੋਂ ਵੱਧ ਆਮਦਨ ਲੈ ਸਕਦੇ ਹੋ। ਖੁੰਭਾਂ ਤੋਂ ਵੱਧ ਤੋਂ ਵੱਧ ਆਮਦਨ ਪ੍ਰਾਪਤ ਕਰਨ ਲਈ ਖੁੰਭਾਂ ਨੂੰ ਮੰਡੀ ਵਿੱਚ ਲਿਜਾਣ ਤੋਂ ਪਹਿਲਾਂ ਪੈਕਿੰਗ ਵਧੀਆ ਢੰਗ ਨਾਲ ਖੁਦ ਕਰੋ ਅਤੇ ਤਾਂ ਜੋ ਇਸਨੂੰ ਲੰਬੇ ਸਮੇਂ ਤੱਕ ਮੰਡੀ ਵਿੱਚ ਵੇਚਿਆ ਜਾ ਸਕੇ।
ਕਣਕ ਦੀਆ ਬੱਲੀਆ ਦਾ ਵਜਣ ਵਧਾਉਣ ਲਈ ਸੁਝਾਅ ਿਦਉ ?
(en)
ਕਣਕ ਦੀਆਂ ਬੱਲੀਆਂ ਦਾ ਵਜ਼ਨ ਵਧਾਉਣ ਲਈ ਤੁਸੀਂ ਬਾਇਓ-ਫਰਟੀਲਾਇਜ਼ਰ ਜਿਵੇਂ ਕਿ ਰ੍ਹਾਈਜ਼ੋਬੀਅਮ 200 ਮਿ.ਲੀ., ਅਜ਼ੋਟੋਬੈਕਟਰ 200 ਮਿ.ਲੀ. ਜਾਂ ਐਜ਼ੋਸਪੀਰੀਲਮ 200 ਮਿ.ਲੀ. ਨੂੰ 100 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਸਪਰੇਅ ਕਰੋ। ਇਸ ਨਾਲ ਪੌਦੇ ਵਿਕਾਸ ਵਧੀਆ ਹੁੰਦਾ ਹੈ ਅਤੇ ਸਿੱਟਿਆਂ ਦੇ ਵਜ਼ਨ ਵਿੱਚ ਵੀ ਵਾਧਾ ਹੁੰਦਾ ਹੈ।
HF ਨਸਲ ਦੀ ਗਾ ਦੇਂ ਪਿਸ਼ਾਬ ਵਿਚ ਲਹੁ ਵਿਚ ਅਾ ਰਿਹਾ ਹੈ ਕਿਰਪਾ ਕਰਕੇ ੲਿਲਾਜ ਦਸੋ ?
(en)
Rajasthan
ਜੇਕਰ ਪਿਸ਼ਾਬ ਕੌਫੀ ਰੰਗ ਦਾ ਆ ਰਿਹਾ ਹੈ ਤਾਂ ਤੁਰੰਤ ਡੰਗਰ ਡਾਕਟਰ ਦੀ ਸਲਾਹ ਲਵੋ ਪਰ ਜੇਕਰ ਪਿਸ਼ਾਬ ਲਾਲ ਰੰਗ (ਟਮਾਟਰ ਦੇ ਰੰਗ ਵਰਗਾ ) ਦਾ ਆ ਰਿਹਾ ਹੈ ਤਾਂ ਪਸ਼ੂ ਨੂੰ ਫਾਸਫੋਰਸ ਅਤੇ ਆਇਰਨ ਦੀ ਕਮੀ ਹੈ ਇਸਦਾ ਕਾਰਨ ਇਹ ਹੈ ਕਿ ਉਸ ਦੇ ਲਾਲ ਪਲੈਟੀਲੇਟਸ ਬਾਹਰ ਨਿੱਕਲ ਰਹੇ ਹੁੰਦੇ ਹਨ । ਥੋੜੇ ਸਮੇਂ ਲਈ ਇਸਦੀ ਰੋਕਥਾਮ ਲਈ ਤੁਸੀ ਯੂਰੀਮਿਨ ਦਾ ਟੀਕਾ ਲਗਵਾ ਸਕਦੇ ਹੋਂ ਇਸ ਨਾਲ ਇਹ ਬਿਮਾਰੀ ਥੋੜੇ ਸਮੇਂ ਲਈ ਕੰਟਰੋਲ ਹੋ ਜਾਵੇਗੀ ਪਰ ਇਸਦੇ ਪੱਕੇ ਇਲਾਜ ਲਈ ਤੁਸੀ ਇੱਕ ਦੇਸੀ ਨੁਸਖਾ ਅਪਣਾ ਸਕਦੇ ਹੋਂ ਜਿਸ ਦੌਰਾਨ ਇੱਕ ਮੁੱਠੀ ਸੁੱਕਾ ਧਨੀਆਂ, ਇੱਕ ਲੱਪ ( ਮੁੱਠੀ ਤੋਂ ਜਿਆਦਾ ਖੁੱਲਾ ਹੱਥ ) ਲਾਲ ਮਿੱਟੀ ਵਿੱਚ 250 ਗ੍ਰਾਮ ਮੱਝ ਦਾ ਦੁੱਧ ਵਿੱਚ ਮਿਲਾ ਕੇ ਤਿੰਨ ਦਿਨ ਤੱਕ 24 ਘੰਟਿਆਂ ਦੇ ਫਾਸਲੇ ਤੇ ਇੰਨੀ-ਇੰਨੀ ਮਾਤਰਾ ਵਿੱਚ ਪਿਉਂਦੇ ਰਹੋ। ਜੇਕਰ ਗਾਂ ਬਿਮਾਰ ਹੈ ਤਾਂ ਮੱਝ ਦਾ ਦੁੱਧ ਵਰਤੋ ਤੇ ਜੇਕਰ ਮੱਝ ਬਿਮਾਰ ਹੈ ਤਾਂ ਗਾਂ ਦੇ ਦੁੱਧ ਦੀ ਵਰਤੋਂ ਕਰੋ।
ਬਰਸੀਮ ਵਿਚ ਯੂਰੀਆ ਪਾ ਸਕਦੇ ਹਾ ?
(en)
Maharashtra
ਬਰਸੀਮ ਦੇ ਲਈ 20 ਕਿਲੋ ਯੂਰੀਆ ਪ੍ਰਤੀ ਏਕੜ ਦੀ ਜ਼ਰੂਰਤ ਹੁੰਦੀ ਹੈ। ਇਹ ਯੂਰੀਆ ਹਰ ਕਟਾਈ ਤੋਂ ਬਾਅਦ ਪਾਉਣੀ ਚਾਹੀਦੀ ਹੈ। ਯੂਰੀਆ ਖਾਦ ਪਾ ਕੇ ਬਰਸੀਮ ਦੀ ਸਿੰਚਾਈ ਕਰ ਦਿਓ। ਇਸ ਨਾਲ ਬਰਸੀਮ ਛੇਤੀ ਵਿਕਾਸ ਕਰਦੀ ਹੈ।
main sehmat haa uttar nal g
ਗੁੱਲੀਡੰਡੇ ਵਾਲੀ ਸਪੇਰਅ ਤੋ ਕਿੰਨੇ ਦਿਨਾ ਬਾਅਦ ਪਾਣੀ ਲਾਉਣਾ ਚਾਹੀਦਾ ਹੈ ?
(en)
Haryana
ਗੁੱਲੀ ਡੰਡੇ ਦੀ ਸਪਰੇਅ ਕਰਨ ਤੋਂ 10 ਦਿਨ ਬਾਅਦ ਪਾਣੀ ਲਗਾਉਣਾ ਚਾਹੀਦਾ ਹੈ ਜੇਕਰ ਪਾਣੀ ਪਹਿਲਾਂ ਲਗਾ ਦਿੱਤਾ ਜਾਵੇ ਤਾਂ ਗੁੱਲੀ ਡੰਡਾ ਦੁਬਾਰਾ ਵਿਕਾਸ ਕਰਨਾ ਸ਼ੁਰੂ ਕਰ ਦਿੰਦਾ ਹੈ ਤੇ ਸਪਰੇਅ ਉਸ ਨੂੰ ਪੂਰੀ ਤਰਾਂ ਨਸ਼ਟ ਨਹੀ ਕਰ ਪਾਉਦੀ ।
cytozyme +npk de ਸਪਰੇ ਕਰਨ ਨਾਲ ਬੱਲੀਆ ਦੇ ਦਾਣੇਆ ਦਾ ਵਜਣ ਵਧ ਸਕਦਾ ਕਿਰਪਾ ਕਰਕੇ ਦੱਸੋ ਮੈ ਯੂਰੀਆ ਸਿਰਫ ਦੋ ਗਟੇ ਹੀ ਪਾਏ ਹਨ ?
(en)
Haryana
ਸਾਈਟੋਜਾਈਮ ( cytozyme) + N:P:K ਤੁਹਾਡੀ ਫਸਲ ਵਿੱਚ ਹਰ ਭਾਗ ਵਿੱਚ ਵਾਧਾ ਕਰਵਾਉਦਾ ਹੈ ਇਹ ਫਸਲ ਦੇ ਤਣੇ ਤੋਂ ਲੈ ਕੇ ਬੱਲੀਆਂ ਤੱਕ ਵਾਧਾ ਕਰਦਾ ਹੈ ਜੋ ਦਾਣੇ ਬਰੀਕ ਰਹਿ ਜਾਂਦੇ ਹਨ ਉਹਨਾਂ ਨੂੰ ਮੋਟੇ ਤੇ ਸਿਹਤਮੰਦ ਬਣਾਉਣ ਵਿੱਚ ਸਹਾਇਤਾ ਕਰਦੇ ਹਨ ।
mere khet chhapen kaddu dee vael de pattaa sungedd rehha han. vael Shi kiwe howegi ?
(en)
ਚੱਪਣ ਕੱਦੂ ਦੇ ਪੱਤਿਆਂ ਵਿੱਚ ਕੁੱਝ ਹੱਦ ਤੱਕ ਪੱਤਾ ਮਰੋੜ ਆ ਰਿਹਾ ਹੈ ਅਤੇ ਪੱਤੇ ਸੁੰਗੜ ਰਹੇ ਹਨ ਇਸ ਬਿਮਾਰੀ ਦੀ ਰੋਕਥਾਮ ਲਈ 400 ਗ੍ਰਾਮ M-45 ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ। ਜੇਕਰ ਇਸ ਤੋਂ ਇਲਾਵਾ ਚੱਪਣ ਕੱਦੂ ਵਿੱਚ ਚੇਪਾ,ਤੇਲਾ ਆ ਰਿਹਾ ਹੈ ਉਸ ਦੀ ਰੋਕਥਾਮ ਲਈ ਰੋਗਰ ਜਾਂ ਮੋਨੋਕਰੋਟੋਫੋਸ 300 ਮਿ:ਲੀ: ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
ਕਣਕ ਦੇ ਦਾਣੇ ਦਾ ਵਜਣ ਵਧਾਉਣ ਲਈ ਕੋਈ ਸੁਝਾਅ ਿਦੳ ?
(en)
Maharashtra
ਦਾਣਿਆਂ ਦੇ ਵਿਕਾਸ ਲਈ ਸਹੀ ਸਮੇਂ ਤੇ ਪਾਣੀ ਲਗਾਉਣਾ ਚਾਹੀਦਾ ਹੈ ਅਤੇ ਬੱਲੀਆਂ ਬਣਨ ਵੇਲੇ ਨਾਈਟ੍ਰੋਜਨ (ਯੂਰੀਆ ) ਦੀ ਸਪਰੇਅ ਕਰੋ ।ਬਿਜਾਈ ਦੇ ਸਮੇਂ ਮੋਟੇ ਦਾਣਿਆਂ ਵਾਲੀ ਕਿਸਮ ਦੀ ਬਿਜਾਈ ਕਰੋ।
ਕੀ ਜਵਾਰ ਦੀ ਬੀਜਾੲੀ ਹੁੱਣ ਕਰ ਸਕਦੇ ਹਾ ?
(en)
Haryana
ਜਵਾਰ ਦੀ ਬਿਜਾਈ ਤੁਸੀ 15 ਮਾਰਚ ਤੋਂ ਕਰ ਸਕਦੇ ਹੋਂ ਕਿਉਕਿ ਹੁਣ ਤਾਪਮਾਨ ਘੱਟ ਹੋਣ ਕਾਰਣ ਜਵਾਰ ਦੇ ਪੁੰਗਰਣ ਵਿੱਚ ਮੁਸ਼ਕਿਲ ਆਉਦੀ ਹੈ ਪਰ ਮਾਰਚ ਮਹੀਨੇ ਵਿੱਚ ਇਸ ਦਾ ਤਾਪਮਾਨ ਅਨੂਕੂ਼ਲ ਹੁੰਦਾ ਹੈ ਇਸ ਲਈ ਇਸ ਟਾਈਮ ਜਵਾਰ ਦੀ ਬਿਜਾਈ ਨਹੀ ਕੀਤੀ ਜਾ ਸਕਦੀ।
poultry FARM loan bare jankari chahidiya Ji ?
(en)
Maharashtra
ਪੋਲਟਰੀ ਫਾਰਮ ਦੀ ਟਰੇਨਿੰਗ ਹੋਣੀ ਜਰੂਰੀ ਹੈ ਅਤੇ ਇਹ ਲੋਨ 10 ਲੱਖ ਜਾਂ ਇਸ ਤੋਂ ਵੱਧ ਦਾ ਲਿਆ ਜਾ ਸਕਦਾ ਹੈ । ਇਸ ਲੋਨ ਨੂੰ ਤੁਸੀ ਵੱਖ-ਵੱਖ ਕਿਸ਼ਤਾਂ ਵਿੱਚ ਵੰਡ ਕੇ ਵਾਪਿਸ ਕਰ ਸਕਦੇ ਹੋਂ ।ਇਹ ਲੋਨ ਤੁਹਾਡੇ ਟ੍ਰੇਨਿੰਗ ਸਰਟੀਫਿਕੇਟ ਅਤੇ ਪੋਲਟਰੀ ਫਾਰਮ ਦੀ ਜਗ੍ਹਾ ਦੇਖ ਕੇ ਬੈਂਕ ਵੱਲੋਂ ਦਿੱਤਾ ਜਾਂਦਾ ਹੈ । ਇਹ ਲੋਨ ਅਲੱਗ ਅਲੱਗ ਬੈਂਕਾਂ ਦੁਆਰਾ ਵੱਖਰੋ ਵੱਖਰੀ ਵਿਆਜ ਦਰ ਤੇ ਦਿੱਤਾ ਜਾਂਦਾ ਹੈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਖੇ ਅਤੇ ਕਈ ਹੋਰ ਸ਼ਹਿਰਾਂ ਵਿੱਚ ਵੱਖ-ਵੱਖ ਸੈਂਟਰਾਂ ਤੋ ਇਸ ਦੀ ਟ੍ਰੇਨਿੰਗ ਲੈ ਸਕਦੇ ਹੋਂ। ਆਪਣੇ ਨੇੜੇ ਦੇ ਬੈਂਕ ਤੋ ਤੁਸੀ ਲੋਨ ਲਈ ਲੋੜੀਦੇ ਸਰਟੀਫਿਕੇਟ, ਵਿਆਜ਼ ਦਰ ਅਤੇ ਹੋਰ ਜ਼ਰੂਰੀ ਸ਼ਰਤਾਂ ਦੀ ਪੂਰੀ ਜਾਣਕਾਰੀ ਲੈ ਸਕਦੇ ਹੋਂ
Rajasthan
thanks ..
ਕਣਕ ਦੀਆ ਸੰਘਨੀਆ ਦੋਗੀਆ ਿਵੱਚ ਪੀਲਾਪਨ ਹੇਠਾ ਦੇ ਪੱਿਤਆ ਤੇ ਹੈ ਿੲਸ ਕੀ ਹੱਲ ਹੈ ?
(en)
Maharashtra
ਕਣਕ ਦੇ ਵਿਚ ਇਹ ਪੀਲਾਪਨ ਜ਼ਿਆਦਾ ਨਮੀ ਦੇ ਕਾਰਨ ਹੋ ਰਿਹਾ ਹੈ | ਜ਼ਿਆਦਾ ਮੀਂਹ ਪੈਣ ਕਾਰਨ ਮਿੱਟੀ ਵਿੱਚ ਨਮੀ ਦੀ ਮਾਤਰਾ ਵੱਧ ਗਈ ਹੈ | ਇਸ ਲਈ ਕਣਕ ਵਿੱਚ ਜ਼ਿਆਦਾ ਪਾਣੀ ਨਾ ਲਾਓ | ਇਹ ਪੀਲਾਪਨ ਆਪਣੇ ਆਪ ਠੀਕ ਹੋ ਜਾਵੇਗਾ |ਇਸ ਤੋਂ ਇਲਾਵਾ ਤੁਸੀਂ ਕਣਕ ਵਿੱਚ ਪੀਲੇਪਣ ਦੀ ਰੋਕਥਾਮ ਲਈ 2 ਕਿਲੋ N:P:K 13:00:45 ਜਾਂ 1ਕਿੱਲੋ N:P:K 19:19:19 ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰ ਸਕਦੇ ਹੋ।
ਛੋਲਿਆਂ ਦੀ ਫਸਲ ਵਿੱਚ ਪੀਲਾਪਨ ਆ ਰਿਹਾ ਹੈ, ਇਲਾਜ ਦੱਸੋ ਜੀ?
(en)
Maharashtra
ਇਸਦੀ ਰੋਕਥਾਮ ਲਈ 400 ਗ੍ਰਾਮ ਕਾਰਬੈਂਡਾਜ਼ਿਮ ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਸਪਰੇਅ ਕਰੋ।
20 feb to baad makki di kehdi kisam di bijai kiti ja sakdi hai and onha da time period and yield v das deo ji ?
(en)
ਫਰਵਰੀ ਵਿੱਚ ਬਹਾਰ ਰੁੱਤ ਦੀ ਮੱਕੀ ਦੀਆਂ ਕਿਸਮਾਂ PMH 10,DKC 9108,PMH 8,PMH 7,PMH 1,PMH 2 ਦੀ ਬਿਜਾਈ ਦਾ ਸਮਾਂ 15-20 ਫਰਵਰੀ ਤਕ ਹੈ ।ਮੱਕੀ ਦੀ ਨਵੀਂ ਕਿਸਮ DKC 9108 ਦਾ ਔਸਤਨ ਝਾੜ 32 ਕੁਇੰਟਲ ਹੈ ।ਦੂਸਰੀਆਂ ਕਿਸਮਾਂ ਦਾ ਔਸਤਨ ਝਾੜ 27-30 ਕੁਇੰਟਲ ਹੈ ।ਇਹ ਕਿਸਮਾਂ 120 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀਆ ਹਨ।
ihh patte awe kyo ho rhe hnn ji ?
(en)
ਕਣਕ ਵਿੱਚ ਪੀਲੇਪਣ ਦੀ ਰੋਕਥਾਮ ਲਈ 2 ਕਿਲੋ N:P:K 13:00:45 ਜਾਂ 1ਕਿੱਲੋ N:P:K 19:19:19 ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।
NPK 19:19:19 faslan de vikaas vich faidemand hundi hai...jis vich ki urea phosphorus te potash de alag sookham tatt paaye jande hnn...Jo ki faslan da vaahda krwaunde hnn...
mere khet chanya da rang peela ho gya hai thik keva hovga ?
(en)
ਛੋਲਿਆਂ ਵਿੱਚ ਪੀਲਾਪਣ ਦੀ ਰੋਕਥਾਮ ਲਈ ਕੋਪਰ ਆਕਸੀ ਕਲੋਰਾਈਡ 400-500 ਗ੍ਰਾਮ + 6 - 8 ਗ੍ਰਾਮ ਸਟਰੈਪਟੋਕਾਈਰਲਿਨ ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।
right
kinnow de buttya nu feb de month ch paani di lod hai k nai?
(en)
Rajasthan
ਪੌਦੇ ਨੂੰ ਪਾਣੀ ਉਸਦੀ ਉਮਰ ਦੇ ਹਿਸਾਬ ਨਾਲ ਅਤੇ ਫਲਾਂ ਦੇ ਹਿਸਾਬ ਨਾਲ ਦੇਣਾ ਚਾਹੀਦਾ ਹੈ । ਜੇਕਰ ਬੂਟੇ ਤੇ ਫਲ ਲੱਗਿਆਂ ਹੋਵੇ ਤਾਂ ਬੂਟਿਆਂ ਨੂੰ 2-3 ਹਫਤੇ ਦੇ ਫਾਸਲੇ ਤੇ ਪਾਣੀ ਦਿੰਦੇ ਰਹੋ। ਜੇਕਰ ਬੂਟੇ 3-4 ਸਾਲ ਪੁਰਾਣੇ ਹੋਣ ਤਾਂ ਹਫਤੇ ਬਾਅਦ ਪਾਣੀ ਦਿਓ ਜੇ ਬੂਟੇ ਨਵੇਂ ਹੋਣ ਤਾਂ 2-3 ਹਫਤੇ ਦੇ ਫਾਸਲੇ ਤੇ ਪਾਣੀ ਦਿਓ।
ਕਣਕ ਦੀ ਗਰੌਥ ਵਾਸਤੇ ਸਪਰੇਅ ਦੱਸੋ ਜੀ ?
(en)
Haryana
ਕਣਕ ਦੇ ਵਧੀਆਂ ਵਾਧੇ ਅਤੇ ਵਿਕਾਸ ਲਈ N:P:K 13:00:45 ਦੀ ਸਪਰੇਅ ਕਰੋ। 2 ਕਿਲੋਗ੍ਰਾਮ N:P:K 13:00:45 ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
ਕੀ ਹਰੇ ਚਾਰੇ ਲੲੀ ਮੱਕੀ ਦੀ ਬੀਜਾੲੀ ਹੁਣ ਕਰ ਸਕਦੇ ਹਾ ?
(en)
Rajasthan
ਹਾਂ, ਮੱਕੀ ਦੀ ਬਿਜਾਈ 20 ਜਨਵਰੀ ਤੋਂ ਲੈ ਕੇ 15 ਫਰਵਰੀ ਤੱਕ ਕਰ ਸਕਦੇ ਹਾਂ।
ਨਿੰਬੂ ਦਾ ਬੂਟਾ ਪੱਤੇ ਸੁੱਟ ਗਿਆ ਜੀ ਚਲਿਆ ਨੀ ਕੋਈ ਨੁਕਤਾ ਦੱਸੋ ਜੀ ?
(en)
ਜੇਕਰ ਤੁਹਾਡੇ ਪੌਦੇ ਦੇ ਪੱਤੇ ਡਿੱਗ ਰਹੇ ਹਨ, ਤਾਂ ਉਨ੍ਹਾਂ ਵਿੱਚ ਨਾਈਟ੍ਰੋਜਨ, ਮੈਗਨੀਸ਼ੀਅਮ ਜਾਂ ਜ਼ਿੰਕ ਦੀ ਕਮੀ ਹੋ ਸਕਦੀ ਹੈ। ਇਸ ਤੋਂ ਇਲਾਵਾ ਪੌਦੇ ਉੱਪਰ ਪਲੈਨੋਫਿਕਸ 2 ਮਿ.ਲੀ. ਨੂੰ 2 ਲੀਟਰ ਪਾਣੀ ਵਿੱਚ ਮਿਲਾ ਕੇ ਪੌਦੇ 'ਤੇ ਸਪਰੇਅ ਕਰੋ। ਪੌਦੇ ਦੀਆਂ ਜੜ੍ਹਾਂ ਵਿੱਚ ਜ਼ਿਆਦਾ ਪਾਣੀ ਨਾ ਖੜਨ ਦਿਓ।
Kinnow De Bagg De bute peele ho rahe hai ate bagg vich khad bare dasoo ?
(en)
Rajasthan
ਕਿੰਨੂ ਦੇ ਬੂਟੇ ਫੰਗਸ ਦੇ ਕਾਰਨ ਪੀਲੇ ਹੋ ਰਹੇ ਹਨ। ਇਸਦੀ ਰੋਕਥਾਮ ਲਈ ਜੜ੍ਹਾਂ ਨੇੜਲੀ ਮਿੱਟੀ ਵਿੱਚ 10 ਗ੍ਰਾਮ ਟ੍ਰਾਈਕੋਡਰਮਾ ਨੂੰ ਇੱਕ ਲੀਟਰ ਪਾਣੀ ਵਿੱਚ ਮਿਲਾ ਕੇ ਪਾਓ।ਪੌਦੇ ਦੇ ਜੜ੍ਹਾਂ ਨੇੜਲੀ ਮਿੱਟੀ ਜ਼ਿਆਦਾ ਸੁੱਕੀ ਨਹੀਂ ਹੋਣੀ ਚਾਹੀਦੀ।
jhone de upper kale tele da hamla kado hovega ?
(en)
Maharashtra
ਕਾਲੇ ਤੇਲੇ ਦਾ ਹਮਲਾ ਫਰਵਰੀ ਮਹੀਨੇ ਵਿੱਚ ਹੋਣਾ ਸ਼ੁਰੂ ਹੋ ਜਾਂਦਾ ਹੈ, ਜਦੋਂ ਫਸਲ ਦਾ ਵਿਕਾਸ ਹੋ ਰਿਹਾ ਹੁੰਦਾ ਹੈ ਅਤੇ ਤਾਪਮਾਨ ਘੱਟ ਅਤੇ ਨਮੀਂ ਜ਼ਿਆਦਾ ਹੁੰਦੀ ਹੈ।
cytozyme kis company de best hai ?
(en)
Haryana
ਸਾਈਟੋਜਾਈਮ ( CYTOZIME ) ਕਈ ਕੰਪਨੀਆਂ ਦੀ ਆਉਦੀ ਹੈ ਜਿਵੇਂ ਕਿ ਬਾਇਰ ( BAYER) , ਅਦਾਮਾ ( ADAMA ),ਸਿਜੇਂਟਾ ( SYNGENTA ) ਆਦਿ । ਇਹਨਾਂ ਵਿੱਚੋ ਕੋਈ ਵੀ ਕੰਪਨੀ ਦੀ ਸਪਰੇਅ ਵਰਤ ਸਕਦੇ ਹੋਂ।
safede de kehde butte vadhiya han te kehda Sma vadhiya rehega ?
(en)
ਸਫੈਦੇ ਲਗਾਉਣ ਦਾ ਸਹੀ ਸਮਾਂ ਜੂਨ ਤੋਂ ਲੈ ਕੇ ਅਕਤੂਬਰ ਮਹੀਨੇ ਤੱਕ ਹੁੰਦਾ ਹੈ। ਇਸ ਦੀਆਂ ਕਈ ਕਿਸਮਾਂ ਹਨ ਜਿਵੇਂ ਕਿ: FRI-4, FRI-5, E Hybrid, E Citriodora ਆਦਿ।
ਕਣਕ ਵਿੱਚ ਤੇਲਾ ਪੈ ਗਿਆ ਜੀ ਕਾਲੇ ਅਤੇ ਭੂਰੇ ਰੰਗ ਦਾ ਕਿਹੜੀ ਸਪਰੇਏ ਕਰੀਏ ?
(en)
ਕਣਕ ਵਿੱਚ ਕਾਲੇ ਤੇਲੇ ਦੀ ਰੋਕਥਾਮ ਲਈ ਕੋਨਫੀਡੋਰ 40 ml ਦਾ ਪ੍ਰਤੀ ਏਕੜ ਸਪਰੇਅ ਕਰੋ ਜਾਂ ਐਕਟਾਰਾ 20 ਗ੍ਰਾਮ ਪ੍ਰਤੀ ਏਕੜ 150 ਲੀਟਰ ਪਾਣੀ ਵਿਚ ਪਾ ਕੇ ਸਪਰੇਅ ਕਰੋ।
ਗਲੈਡਿਊਲਸ ਦੇ ਪੌਦੇ ਕਾਲੇ ਹੋ ਰਹੇ ਹਨ ਇਸ ਦੀ ਰੋਕਥਾਮ ਕਿਵੇ ਕੀਤੀ ਜਾਵੇ?
(en)
ki asi February mahine vich makki beej sakde a animals nu achar paun lai?
(en)
Haryana
ਹਾਂ ਤੁਸੀ, ਮੱਕੀ ਦੀ ਬਿਜਾਈ ਅੱਧ ਫਰਵਰੀ ਤੋਂ ਮਾਰਚ ਮਹੀਨੇ ਵਿੱਚ ਕਰ ਸਕਦੇ ਹੋਂ ।
26 January nu rainfall ho sakdi hai ?
(en)
Maharashtra
ਕਈ ਜ਼ਿਲਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਕਈ ਜਗ੍ਹਾ ਤੇ ਬੱਦਲਵਾਹੀ ਬਣੀ ਰਹੇਗੀ।
makki da kehda beej sab tu wadiya achar paun lai?
(en)
Haryana
ਬੁਲੰਦ, ਪ੍ਰਤਾਪ- 1 , PMH-9 ,DKC-9108 ਵਰਗੀਆਂ ਕਿਸਮਾਂ ਨੂੰ ਉਗਾ ਸਕਦੇ ਹੋਂ ਅਤੇ ਪਸ਼ੂਆਂ ਦੇ ਲਈ ਆਚਾਰ ਬਣਾਉਣ ਵਿੱਚ ਵਰਤ ਸਕਦੇ ਹੋਂ।
zinc kanak lyi jarruri hai ?
(en)
Maharashtra
ਜੇਕਰ ਤੁਹਾਡੀਆਂ ਜ਼ਮੀਨਾਂ ਹਲਕੀਆਂ ਹਨ ਅਤੇ ਫਸਲ ਚੰਗੀ ਤਰ੍ਹਾਂ ਵਿਕਾਸ ਨਹੀ ਕਰਦੀ ਅਤੇ ਪੌਦੇ ਉੱਪਰੋ ਸੁੱਕ ਜਾਂਦੇ ਹਨ ਤਾਂ ਜਿੰਕ ਦੀ ਜਰੂ੍ਰਤ ਪੈਂਦੀ ਹੈ । ਇਹਨਾਂ ਚੀਜ਼ਾਂ ਦੀ ਰੋਕਥਾਮ ਲਈ ਤੁਸੀ ਫਸਲ ਤੇ 1 ਕਿਲੋਗ੍ਰਾਮ ਜਿੰਕ ਸਲਫੇਟ ਪ੍ਰਤੀ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ।
cytozyme de sapray kanak the kiti ja sakdi hai ?
(en)
ਹਾਂ ਜੀ, ਤੁਸੀ Cytozyme ਦੀ ਸਪਰੇਅ ਕਰ ਸਕਦੇ ਹੋ ਕਿਉਕਿ ਇਹ ਇੱਕ ਕਣਕ ਦੇ ਵਿਕਾਸ ਦਾ ਕੰਮ ਕਰਦੀ ਹੈ। ਇਸ ਵਿੱਚ Cytokinins + Auxins + Gibberellic acid ਵਰਗੀਆਂ ਵਿਕਾਸੀ ਚੀਜਾਂ ਮੌਜੂਦ ਹੁੰਦੀਆ ਹਨ ਜੋ ਕਿ ਪੌਦੇ ਦੇ ਵਾਧੇ ਦਾ ਕੰਮ ਕਰਦੇ ਹਨ ।
ਸੰਤਰੇ ਦੇ ਬੂਟੇ ਦੇ ਪਤੇ ਇਸ ਤਰਾ ਹੋਣ ਦੇ ਕਾਰਣ ਦੱਸੋ ?
(en)
ਸੰਤਰੇ ਦੇ ਪੌਦੇ ਤੇ ਇਹ ਫੰਗਸ ਦੇ ਕਾਰਨ ਹੋ ਰਿਹਾ ਹੈ । ਇਸ ਦੀ ਰੋਕਥਾਮ ਲਈ ਕਾਰਬੋਆਕਸੀਕਲੋਰਾਈਡ(COC) 1 ਗ੍ਰਾਮ ਪ੍ਰਤੀ ਲੀਟਰ ਪਾਣੀ ਪਾ ਕੇ ਪੌਦੇ ਉੱਪਰ ਚੰਗੀ ਤਰ੍ਹਾਂ ਸਪਰੇਅ ਕਰ ਦਿਉ।
npk liquid v kanak lyi faidemand hai ?
(en)
Haryana
ਹਾਂ, N:P:K ਨੂੰ ਜੇਕਰ ਤੁਸੀ ਪਾਣੀ ਵਿੱਚ ਘੋਲ ਕੇ ਸਪਰੇਅ ਕਰਦੇ ਹੋਂ ਤਾਂ ਇਹ ਤੁਹਾਡੀ ਫਸਲ ਲਈ ਫਾਇਦੇਮੰਦ ਰਹਿੰਦੀ ਹੈ ਕਿਉਕਿ ਇਹ ਫਸਲ ਦਾ ਵਿਕਾਸ ਕਰਵਾਉਦੀ ਹੈ।
nimbu ka fal jhad raha hai ?
(en)
Maharashtra
ਜੇਕਰ ਨਿੰਬੂ ਦਾ ਫਲ ਡਿੱਗ ਰਿਹਾ ਹੈ ਤਾਂ 1 ਮਿ:ਲੀ: ਪਲੈਨੋਫਿਕਸ ਪ੍ਰਤੀ 3 ਲੀਟਰ ਪਾਣੀ ਵਿੱਚ ਪਾ ਕੇ ਪੌਦੇ ਤੇ ਸਪਰੇਅ ਕਰੋ।
kanak vich mz(mancozeb) de saprey kar sakde hai ?
(en)
Haryana
ਹਾਂ ਜੀ, ਕਣਕ ਵਿੱਚ ਤੁਸੀ ਮੈਗਨੀਜ਼ ਸਲਫੇਟ ਦੀ ਸਪਰੇਅ ਕਰ ਸਕਦੇ ਹੋ। ਇਸ ਨਾਲ ਕਣਕ ਪੀਲੀ ਪੈਣ ਤੋਂ ਬਚ ਜਾਂਦੀ ਹੈ। ਇਸ ਲਈ 1 ਕਿਲੋਗ੍ਰਾਮ ਮੈਗਨੀਜ਼ ਸਲਫੇਟ 0.5 % ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
ਕਣਕ ਸੁੱਕ ਰਹੀ ਹੈ ਇਲਾਜ ਦਸੋ ?
(en)
Haryana
ਕਣਕ ਦੀ ਫਸਲ ਤੇ ਇੱਕ ਹਲਕੀ ਸਿੰਚਾਈ ਕਰ ਦਿਉ ਅਤੇ ਕਣਕ ਦੇ ਵਧੀਆ ਵਿਕਾਸ ਲਈ 2 ਕਿਲੋਗ੍ਰਾਮ N:P:K: (13:0:45) ਜਾਂ 1 ਕਿਲੋਗ੍ਰਾਮ N:P:K: (19:19:19) ਦੀ ਪ੍ਰਤੀ ਏਕੜ ਤੇ ਸਪਰੇਅ ਕਰੋ।
sahi jvab hai ji
ke potash de thaa super potash v payi ja sakdi ?
(en)
Haryana
ਅਨਾਜ ਵਾਲੀਆਂ ਫਸਲਾਂ ਲਈ ਪੋਟਾਸ਼ ਦੀ ਵਰਤੋਂ ਕਰ ਸਕਦੇ ਹਾਂ। ਇਸ ਤੋਂ ਇਲਾਵਾ ਖਣਿਜ ਤੱਤਾਂ ਦੀ ਪੂਰਤੀ ਲਈ ਕਿਸੇ N:P:K ਵਰਗੇ ਸੂਖਮ ਤੱਤਾਂ ਦੀ ਖੜੀ ਫਸਲ 'ਤੇ ਸਪਰੇਅ ਕੀਤੀ ਜਾ ਸਕਦੀ ਹੈ
kanak vich potash kinne paindi hai?
(en)
Maharashtra
ਜਿਸ ਖੇਤ ਵਿੱਚ ਤੁਸੀਂ ਕਣਕ ਬੀਜੀ ਹੈ, ਜੇਕਰ ਉਸ ਖੇਤ ਦੀ ਮਿੱਟੀ ਵਿੱਚ ਖਣਿਜਾਂ ਦੀ ਘਾਟ ਹੈ ਤਾਂ ਮਿੱਟੀ ਟੈੱਸਟ ਕਰਵਾ ਲਓ। ਮਿੱਟੀ ਟੈੱਸਟ ਕਰਵਾਉਣ ਤੋਂ ਬਾਅਦ 20 ਕਿਲੋਗ੍ਰਾਮ ਪੋਟਾਸ਼ ਪ੍ਰਤੀ ਏਕੜ ਵਿੱਚ ਪਾਓ।
Paude ne phot ghat kiti hai DW17 ,S6 BEEJ MIX KR KAE BEEJI HAI ?
(en)
Haryana
ਜੇਕਰ ਤੁਸੀ ਕਣਕ ਦੀ DBW 17 ਕਿਸਮ ਬੀਜੀ ਹੈ ਤਾਂ ਉਸ ਦਾ ਕੱਦ 87 ਸੈ:ਮੀ: ਹੀ ਹੁੰਦਾ ਹੈ। ਇਸ ਤੋਂ ਇਲਾਵਾ ਜੇਕਰ ਕਣਕ ਨੇ ਫੋਟ ਘੱਟ ਕਰੀ ਹੈ ਤਾਂ N:P:K (13:0:45) 2 ਕਿਲੋਗ੍ਰਾਮ ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
ਕਣਕ ਨੂੰ ਜਲਦੀ ਸਿੱਟੇ ਕੱਢਣ ਤੋ ਰੋਕਣ ਲਈ ਕੋਈ ਦਵਾਈ।ਕਣਕ ਤੂਈਆ ਬਣਾ ਰਹੀ ਹੈ ?
(en)
Maharashtra
ਕਣਕ ਦੀਆਂ ਤੂਈਆਂ ਬਣਨ ਤੋਂ ਰੋਕਣ ਲਈ ਬਾਇਓਵੀਟਾ 3-5 ਕਿਲੋਗ੍ਰਾਮ ਪ੍ਰਤੀ ਏਕੜ ਵਿੱਚ ਪਾਓ ਜਾਂ ਤੁਸੀਂ 2 ਕਿਲੋ N:P:K (13:0:45) ਦੀ ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।
main 15 Dec nu matar laye c te ona ch kuch ni paya ta hun ohna de height 5inch a ta koi supplement dso growth lyi ?
(en)
Haryana
ਜੇਕਰ ਅਜੇ ਤੱਕ ਤੁਸੀ ਕੋਈ ਵੀ ਫਸਲ ਦੇ ਵਿਕਾਸ ਲਈ ਖਾਦ ਨਹੀ ਪਾਈ ਹੈ ਤਾਂ 15-20 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ ਵਿੱਚ ਪਾ ਕੇ ਹਲਕੀ ਸਿੰਚਾਈ ਕਰੋ।
sem wale vahan ch kanak peeli pe rahi ae ?
(en)
ਜੇਕਰ ਸੇਮ ਵਾਲੇ ਵਾਹਣ ਵਿੱਚ ਕਣਕ ਪੀਲੀ ਪੈ ਰਹੀ ਹੈ ਤਾਂ ਪਾਣੀ ਲਾਉਣ ਤੋਂ ਪ੍ਰਹੇਜ਼ ਕਰੋ ਕਿਉਕਿ ਉੱਥੇ ਪਹਿਲਾਂ ਹੀ ਨਮੀ ਬਹੁਤ ਜਿਆਦਾ ਮਾਤਰਾ ਵਿੱਚ ਹੁੰਦੀ ਹੈ ।ਕਣਕ ਦਾ ਪੀਲਾਪਣ ਰੋਕਣ ਲਈ 1 ਕਿਲੋਗ੍ਰਾਮ ਮੈਗਨੀਜ਼ ਸਲਫੇਟ 0.5 % ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ ।
गेहूं में गुल्ली डंडा और सरसों पर बाथू है कौन सी स्प्रे करें बतायें ?
(en)
ਗੁੱਲੀ ਡੰਡੇ ਦੀ ਰੋਕਥਾਮ ਲਈ ਤੁਸੀ ਟੋਪਿਕ/ਰਕਸ਼ਕ ਸਪਰੇਅ 160 ਗ੍ਰਾਮ ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਛਿੜਕਾਅ ਕਰ ਸਕਦੇ ਹੋਂ। ਇਸ ਤੋਂ ਇਲਾਵਾ ਤੁਸੀ ਲੀਡਰ 13 ਗ੍ਰਾਮ ਜਾਂ ਪਿਊਮਾ ਪਾਵਰ 400 ਮਿ:ਲੀ: ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ।
ਫਰਵਰੀ ਵਿਚ ਮੱਕੀ ਦੀ ਕਿਸ ਕਿਸਮ ਦੀ ਬਿਜਾਈ ਕਰਨੀ ਚਾਹੀਦੀ ਹੈ ?
(en)
Rajasthan
ਫਰਵਰੀ ਵਿੱਚ PMH 10, DKC 9108, PMH 8, PMH 7 ਇਹ ਕਿਸਮਾਂ ਲਗਾ ਸਕਦੇ ਹੋਂ। ਇਹ ਕਿਸਮਾਂ ਲੱਗਪੱਗ 117 ਦਿਨਾਂ ਵਿੱਚ ਤਿਆਰ ਹੋ ਜਾਂਦੀਆ ਹਨ ।ਇਹਨਾਂ ਦਾ ਝਾੜ 27-32 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
ਕਣਕ ਦਾ ਪੀਲਾਪਨ ਕੀਵੇ ਦੂਰ ਕੀਤਾ ਜਾ ਸਕਦਾ ਹੈ ?
(en)
Rajasthan
ਕਣਕ ਦਾ ਪੀਲਾਪਣ ਰੋਕਣ ਲਈ 1 ਕਿਲੋਗ੍ਰਾਮ ਮੈਗਨੀਜ਼ ਸਲਫੇਟ 0.5 % ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
ਕਣਕ ਦੀ ਜਿਅਾਦਾ ਫੌਟ ਲੈਣ ਲੲੀ ਕਿਸ ਦਵਾੲੀ ਦੀ ਵਰਤੋ ਕਰੀੲੇ ?
(en)
Maharashtra
ਕਣਕ ਦੀ ਜਿਆਦਾ ਫੋਟ ਕਰਵਾਉਣ ਲਈ 2.5 ਕਿਲੋਗ੍ਰਾਮ ਯੂਰੀਆ + 500 ਗ੍ਰਾਮ ਜਿੰਕ ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
ਗਲੇਡਿਉਲਸ ਪੌਦੇ ਵਿੱਚ ਆਇਰਨ ਦੀ ਕਮੀਂ ਕਾਰਣ ਬਣੇ ਪੀਲੇ ਧੱਬਿਆਂ ਦੀ ਰੋਕਥਾਮ ਕਿਵੇ ਕੀਤੀ ਜਾ ਸਕਦੀ ਹੈ?
(en)
ਇਹ ਆਇਰਨ ਦੀ ਕਮੀਂ ਦੇ ਕਾਰਨ ਪੀਲਾਪਣ ਆ ਰਿਹਾ ਹੈ । ਇਸ ਦੀ ਕਮੀਂ ਨੂੰ ਪੂਰਾ ਕਰਨ ਲਈ ਆਇਰਨ EDTA ਦੇ ਸ਼ੁੱਧ ਰੂਪ ਨੂੰ 1 ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰੋ।
ਇਹ ਆਇਰਨ ਦੀ ਕਮੀਂ ਦੇ ਕਾਰਨ ਪੀਲਾਪਣ ਆ ਰਿਹਾ ਹੈ । ਇਸ ਦੀ ਕਮੀਂ ਨੂੰ ਪੂਰਾ ਕਰਨ ਲਈ ਆਇਰਨ EDTA ਦੇ ਸ਼ੁੱਧ ਰੂਪ ਨੂੰ 1 ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰੋ।
ਆਲੂ ਦੀ ਫਸਲ ਵਿੱਚ ਪੱਤਾ ਮਰੋੜ ਅਤੇ ਬਲਾਈਟ ਦੀ ਰੋਕਥਾਮ ਲਈ ਕਿਹੜੀ ਸਪਰੇਅ ਕੀਤੀ ਜਾ ਸਕਦੀ ਹੈ। ?
(en)
ਆਲੂ ਦੀ ਫਸਲ ਵਿੱਚ ਪੱਤਾ ਮਰੋੜ ਅਤੇ ਬਲਾਈਟ ਦੀ ਰੋਕਥਾਮ ਲਈ 400 ਗ੍ਰਾਮ ਇੰਡੋਫਿਲ M-45 ਜਾਂ ਅੰਤਰਾਕੋਲ 700-800 ਗ੍ਰਾਮ ਦੀ ਸਪਰੇਅ ਨੂੰ 200 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ 7-10 ਦਿਨਾਂ ਦੇ ਫਾਸਲੇ ਤੇ ਛਿੜਕਦੇ ਰਹੋ।
ਕਣਕ ਤੇ ਗੁੱਲੀ ਡੰਡੇ ਤੇ ਕਿਹੜੀ ਸਪਰੇ ਕਰੀਏ ਜੀ?
(en)
ਗੁੱਲੀ ਡੰਡੇ ਦੀ ਰੋਕਥਾਮ ਲਈ ਤੁਸੀ ਟੋਪਿਕ/ਰਕਸ਼ਕ ਸਪਰੇਅ 160 ਗ੍ਰਾਮ ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਛਿੜਕਾਅ ਕਰ ਸਕਦੇ ਹੋਂ। ਇਸ ਤੋਂ ਇਲਾਵਾ ਤੁਸੀ ਲੀਡਰ 13 ਗ੍ਰਾਮ ਜਾਂ ਪਿਊਮਾ ਪਾਵਰ 400 ਮਿ:ਲੀ: ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ।
Punjab
Axial
????
ਸਰੌਂ ਨੂੰ ਫੰਗਸ ਤੋਂ ਕਿਵੇ ਬਚਾਈਏ?
(en)
ਸਰੌਂ ਨੂੰ ਫੰਗਸ ਤੋਂ ਬਚਾਉਣ ਲਈ ਬਿਜਾਈ ਤੋਂ ਪਹਿਲਾਂ ਕਿਸੇ ਵੀ ਫੰਗਸਨਾਸ਼ੀ ਦਵਾਈ ਨਾਲ ਬੀਜ ਦੀ ਸੋਧ ਕਰੋ। ਜਦੋਂ ਫਸਲ ਵੱਡੀ ਹੋ ਜਾਵੇ ਤਾਂ 400 ਗ੍ਰਾਮ ਬਵਾਸਟਿਨ 200 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਛਿੜਕਾਅ ਕਰੋ ।
ਕੀ ਜਨਵਰੀ ਮਹੀਨੇ ਦੇ ਵਿੱਚ ਕਣਕ ਦੀ ਬਿਜਾਈ ਕਰ ਸਕਦੇ ਹਾਂ?
(en)
ਜਨਵਰੀ ਮਹੀਨੇ ਵਿੱਚ ਤੁਸੀਂ ਕਣਕ ਦੀ ਬਿਜਾਈ ਨਹੀਂ ਕਰ ਸਕਦੇ, ਕਿਉਂਕਿ ਹੁਣ ਤੁਸੀਂ ਬਹੁਤ ਲੇਟ ਹੋ ਚੁੱਕੇ ਹੋ। ਕਣਕ ਦੀ ਬਿਜਾਈ ਦਾ ਸਹੀ ਸਮਾਂ 25 ਅਕਤੂਬਰ ਤੋਂ ਨਵੰਬਰ ਮਹੀਨੇ ਤੱਕ ਹੁੰਦਾ ਹੈ।
ਮਟਰਾਂ ਵਿੱਚ ਸੁੰਡੀ ਦੀ ਰੋਕਥਾਮ ਲਈ ਕੀ ਕੀਤਾ ਜਾਵੇ?
(en)
ਸੁੰਡੀ ਦੀ ਰੋਕਥਾਮ ਲਈ 300 ਮਿਲੀਲੀਟਰ ਮੋਨੋਕਰੋਫਾਸ 200 ਲੀਟਰ ਪਾਣੀ ਵਿੱਚ ਪਾ ਕੇ ਛਿੜਕਾਅ ਕਰੋ।
ਝੋਨੇ ਵਿੱਚ ਗਰਦਣ ਤੋੜ ਅਤੇ ਜੜਾ ਗਲਣ ਦੀ ਬਿਮਾਰੀ ਦੀ ਰੋਕਥਾਂਮ ਕਿਵੇ ਕਰੀਏ?
(en)
ਇਸ ਦੀ ਰੋਕਥਾਮ ਲਈ ਨੈਟੀਵੋ 100 ਗ੍ਰਾਮ ਪ੍ਰਤੀ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਵਿੱਚ ਛਿੜਕਾਅ ਕਰੋ।
ਮਟਰ ਦੀ ਫਸਲ ਦੀਆਂ ਜੜਾ ਗਲਣ ਦੀ ਰੋਕਥਾਮ ਕਿਵੇ ਕੀਤੀ ਜਾਵੇ?
(en)
ਇਸ ਦੀ ਰੋਕਥਾਂਮ ਲਈ 500 ਗ੍ਰਾਮ ਬਵਾਸਟਿਨ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਛਿੜਕਾਅ ਕਰੋ।
eh kehda rog hai.3% chone nu eh rog lag gya hai.eh hor ta nahi vaduga g.
(en)
ਇਸ ਦੀ ਰੋਕਥਾਮ ਲਈ ਟਿਲਟ 200 ਮਿਲੀਲੀਟਰ ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।ਇਹ ਕਰਨਾਲ ਬੰਟ ਨਾਮ ਦੀ ਬਿਮਾਰੀ ਹੈ ਜਿਸ ਨਾਲ ਕਿ ਦਾਣੇ ਕਾਲੇ ਹੋ ਜਾਂਦੇ ਹਨ।
ਮਟਰ ਦੀ ਖੇਤੀ ਲਈ ਪਰ ਏਕੜ ਕਿੰਨਾ ਬੀਜ ਪਾਇਆ ਜਾਂਦਾ ਹੈ ਤੇ ਕਿਹੜੀਆਂ ਖਾਦਾ ਵਰਤੀਆ ਜਾਣ ?
(en)
ਯਾਦਵਿੰਦਰ ਜੀ ਮਟਰ ਦੀ ਖੇਤੀ ਲਈ 30 ਕਿਲੋ ਬੀਜ ਅਤੇ 45 ਕਿਲੋ ਯੂਰੀਆ ਅਤੇ 155 ਕਿਲੋ ssp ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
ਮਟਰ ਦੀਆ ਕਿਸਮਾਂ ਕਿਹੜੀਆ ਹਨ ?
(en)
ਮਟਰ ਦੀਆਂ ਕਈ ਕਿਸਮਾਂ ਜਿਵੇ AP-3, ਅਰਕਲ (ARKAL), Bonveele, PUNJAB-89, MATAR AGETA-6,MATAR AGETA-7. ਇਹਨਾਂ ਕਿਸਮਾ ਦਾ ਝਾੜ 35 ਤੋ 60 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।