Maharashtra
Search
ਇਸ ਵਾਰ ਝੋਨੇ ਦੀ ਕਿਹੜੀ ਕਿਸਮ ਠੀਕ ਰਹੇਗੀ?
(en)
PR 113, PR 111, PR 114, PR 115, PR 116,PR 118 ,PR 121,PR 122, PR 123 ,HKR 47, PR 120, Punjab Basmati 3, Pusa Punjab Basmati 1509, Pusa Basmati 1121, Pusa 44 ਇਹ ਪੰਜਾਬ ਦੀਆਂ ਕਿਸਮਾਂ ਹਨ ਅਤੇ ਹੋਰ ਰਾਜਾਂ ਦੀਆਂ ਕਿਸਮਾਂ ਜਿਵੇਂ ਕਿ Hybrid 6201, Vivek Dhan 62, Karnataka Rice Hybrid 2 ਅਤੇ Ratnagiri 1 and 2. ਇਹਨਾਂ ਵਿਚੋ ਤੁਸੀ ਕੋਈ ਵੀ ਕਿਸਮ ਲਗਾ ਸਕਦੇ ਹੋਂ ।
ਸਫੈਦਿਆਂ ਦੇ ਵਿੱਚ ਕਿਹੜੀ ਫਸਲ ਲਗਾ ਸਕਦੇ ਹਾਂ ਤੇ ਕਦੋਂ ਲਗਾ ਸਕਦੇ ਹਾਂ?
(en)
ਸਫੈਦਿਆਂ ਦੇ ਵਿੱਚ ਅਸੀਂ ਬਹੁਤ ਸਾਰੀਆਂ ਫਸਲਾਂ ਲਗਾ ਸਕਦੇ ਹਾਂ , ਪਰ ਇਸ ਲਈ ਕੁੱਝ ਜਰੂਰੀ ਗੱਲਾਂ ਹੁੰਦੀਆਂ ਹਨ ਜਿਵੇਂ ਕਿ ਸਫੈਦੇ ਲਗਾਉਣ ਵੇਲੇ ਪੌਦਿਆਂ ਦਾ ਫਾਸਲਾ ਸਹੀ ਹੋਣਾ ਚਾਹੀਦਾ ਹੈ ਤਾਂ ਜੋ ਸਫੈਦਿਆਂ ਦੇ ਨਾਲ ਲਗਾਈ ਗਈ ਫਸਲ ਦੇ ਪੌਦੇ ਚੰਗੀ ਤਰਾਂ ਫਲ ਸਕਣ ਤੇ ਵਧੀਆ ਝਾੜ ਮਿਲ ਸਕੇ।ਸ਼ੁਰੂਆਤੀ 2 ਸਾਲਾਂ ਵਿੱਚ ਤੁਸੀ ਹਰ ਤਰਾਂ ਦੀਆ ਫਸਲਾਂ ਲਗਾ ਸਕਦੇ ਹੋਂ । ਤੁਸੀ ਝੋਨਾ, ਕਣਕ ਵੀ ਲਗਾ ਸਕਦੇ ਹੋਂ ਪਰ 2 ਸਾਲ ਬਾਅਦ ਤੁਸੀ ਗੁਆਰਾ,ਮੂੰਗ, ਬਰਸੀਮ ਅਤੇ ਮਸਰ ਵਰਗੀਆ ਫਸਲਾਂ ਉਗਾ ਸਕਦੇ ਹੋਂ।ਪਰ ਸਫੈਦੇ ਵੱਡੇ ਹੋਣ ਦੇ ਕਾਰਣ ਇਹ ਪੂਰੀ ਤਰਾਂ ਫਸਲ ਨੂੰ ਤਾਂ ਧੁੱਪ ਨਹੀਂ ਲੱਗਣ ਦਿੰਦੇ ਅਤੇ ਪੱਤੇ ਵੀ ਜਿਆਦਾ ਮਾਤਰਾ ਵਿੱਚ ਡਿੱਗਦੇ ਰਹਿੰਦੇ ਹਨ । ਇਸ ਲਈ ਬਾਅਦ ਵਿੱਚ ਉਹਨਾਂ ਦੀ ਪੈਦਾਵਾਰ ਵਿੱਚ ਨੁਕਸਾਨ ਕਰਦੇ ਹਨ।
ਜਦੋ ਝੋਨਾ ਪੱਕਿਆ ਹੁੰਦਾ ਹੈ ਉਦੋ ਵਿੱਚੋ ਬੁਜੇ ਸੁੱਕਣ ਲੱਗ ਜਾਦੇ ਹਨ ਇਸ ਦਾ ਕਿ ਕਾਰਣ ਤੇ ਕੋਈ ਹੱਲ ਦੱਸੋ ?
(en)
ਝੋਨੇ ਦਾ ਸੁੱਕਣਾ ਉਸ ਸਮੇਂ ਦੇ ਹਲਾਤਾਂ ਤੇ ਨਿਰਭਰ ਕਰਦਾ ਹੈ ਪਰ ਇਸ ਦੇ ਨਾਲ -ਨਾਲ ਇਸ ਦੇ ਕਈ ਕਾਰਣ ਹੋ ਸਕਦੇ ਹਨ ਜਿਵੇਂ ਕਿ ਜੜਾਂ ਵਿੱਚ ਕਾਲੇ ਤੇਲੇ ਦਾ ਹੋਣਾ ਜਾਂ ਫਿਰ ਝੋਨੇ ਦੇ ਪੌਦੇ ਦੇ ਨਿਚਲੇ ਭਾਗ ਦਾ ਗਲਣਾਂ । ਇਸ ਦੀ ਰੋਕਥਾਮ ਲਈ ਨੈਟੀਵੋ 80-100 ਗ੍ਰਾਮ ਜਾਂ 200 ਮਿਲੀਲੀਟਰ ਟਿਲਟ ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ।
ਨਰਮਾ 28 ਮਨ ਪਿਛਲੇ 4 ਸਾਲਤੋ ਮੈਨੰੂ ਝਾੜ ਮਿਲ ਰਿਹਾ ਪਰ ਖਰਚਾ ਬਹੁਤ ਹੋ ਜਾਦਾ please tell me kharcha ghat kar ke kive menu 28 mn mel sakd a ha ?
(en)
Maharashtra
ਖੇਤ ਦੀ ਮਿੱਟੀ ਦੇ ਅਨੁਸਾਰ ਹੀ ਨਰਮੇ ਦੀਆਂ ਕਿਸਮਾਂ ਦੀ ਚੋਣ ਕਰੋ । ਕੋਸ਼ਿਸ਼ ਕਰੋ ਕਿ ਹਾਈਬ੍ਰਿਡ ਕਿਸਮਾਂ ਦੀ ਬਿਜਾਈ ਕੀਤੀ ਜਾਵੇ ਜੋ ਕਿ ਵੱਧ ਤੋਂ ਵੱਧ ਬਿਮਾਰੀਆਂ ਅਤੇ ਕੀਟਰੋਧਕ ਹੋਣ । ਸਹੀ ਸਮੇਂ ਉੱਤੇ ਵਧੀਆ ਮਾਰਕੇ ਵਾਲੀ ਸਪਰੇਅ ਕਰੋ ਤਾਂ ਜੋ ਉਹ ਵਧੀਆ ਕੰਮ ਕਰੇ ਅਤੇ ਘੱਟ ਸਪਰੇਅ ਨਾਲ ਜਿਆਦਾ ਫਾਇਦਾ ਹੋਵੇ। ਇਸ ਦੇ ਨਾਲ ਨਾਲ ਨਕਲੀ ਬੀਜਾਂ ਅਤੇ ਸਪਰੇਅ ਤੋ ਬਚੋ।
chole suk Rahe ne ji is bare koi davai daso g?
(en)
ਛੋਲਿਆਂ ਉੱਪਰ M-45 ਦੀ ਇੱਕ ਸਪਰੇਅ ਕਰੋ ਜਿਸ ਨਾਲ ਇਹ ਸੁੱਕਣੇ ਬੰਦ ਹੋ ਜਾਣਗੇ। 300 ਗ੍ਰਾਮ M-45 ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
ਕਣਕ ਤੋ ਬਾਦ ਅਸੀ ਟਿੰਡੂ ਲਾਉਣੇ ਆ ਨਿੱਕੀ ਟਿੰਡੂ ਵੀ ਪੱਕੀ ਹੁੰਦੀ ਆ ਏਦੀ ਕਿ ਵਜਾ ?
(en)
Haryana
ਟਿੰਡੋ ਪੱਕਣ ਦੇ ਕਈ ਕਾਰਣ ਹੋ ਸਕਦੇ ਹਨ, ਜਿਵੇਂ ਕਿ ਬੀਜ ਦੀ ਕੁਆਲਿਟੀ ਮਾੜੀ ਹੋ ਸਕਦੀ ਹੈ. ਅਗੇਤੀ ਪਕਾਈ ਵਾਲੀ ਟਿੰਡੋ ਦਾ ਬੀਜ ਹੋ ਸਕਦਾ ਹੈ ।ਇਸ ਤੋਂ ਇਲਾਵਾ ਟਿੰਡੋ ਦੀ ਤੁੜਾਈ ਵਿੱਚ ਜਿਆਦਾ ਦੇਰ ਹੋਣ ਕਾਰਣ ਵੀ ਟਿੰਡੋ ਪੱਕ ਜਾਂਦੀ ਹੈ।
ਅੱਜ ਦਾ ਮੋਸਮ ਕਿਹੋ ਜਿਹਾ ਰਹੂ?
(en)
Haryana
ਅੱਜ ਅਤੇ ਕੱਲ ਹਲਕੀ ਬੱਦਲਵਾਹੀ ਹੀ ਰਹੇਗੀ ਪਰ ਕਈ ਥਾਵਾਂ ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
knk di kheti ton baad ch jhona laun ton pehla ki lga skde aa g jhona 124 launa hai g ?
(en)
Haryana
ਕਣਕ ਦੀ ਕਟਾਈ ਤੋਂ ਬਾਅਦ ਅਤੇ ਝੋਨਾ ਲਗਾਉਣ ਤੱਕ ਦੇ ਫਾਸਲੇ ਵਿੱਚ ਤੁਸੀ ਜੰਤਰ ਵਰਗੀਆਂ ਹਰੀ ਖਾਦ ਬਣਾਉਣ ਵਾਲੀਆ ਫਸਲਾਂ ਲਗਾ ਸਕਦੇ ਹੋਂ ਜਿਸ ਨਾਲ ਕਿ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵੀ ਵਾਧਾ ਹੁੰਦਾ ਹੈ। ਇਸ ਨਾਲ ਅਗਲੀ ਫਸਲ ਦਾ ਵਿਕਾਸ ਵੀ ਵਧੀਆ ਹੁੰਦਾ ਹੈ।
15 din ho gaye maki layi nu .1 maki de pateya ch mori(hole) ho rahiya ne or kabaad di spray daso?
(en)
Haryana
ਇਸ ਦੀ ਰੋਕਥਾਮ ਲਈ ਕੁਇੰਨਲਫੋਸ 300 ਮਿਲੀਲੀਟਰ ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ। ਇਸ ਤੋਂ ਇਲਾਵਾ ਜੇਕਰ ਤੇਲੇ ਦੀ ਸ਼ਿਕਾਇਤ ਦਿਖੇ ਤਾਂ ਰੋਗੋਰ 200 ਮਿਲੀਲੀਟਰ ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
jojoba pashua da charae da vee kithoo mil sakda hai te aus nu lagaun da trike dasoo ?
(en)
jekar tuc pashua de chaare de lyi makki da beej ja jawaar da beej lai rhe ho tan tuc ihh beeej private dealer ton ja fir PAU Ludhiana ton lai skde ho..jawaar di bijaayi shitte nal ate drill nal kiti ja skdi hai ate makki di bijaayi de lyi drill machine jruri hai.
ਭਿੰਡੀ ਦੇ ਕਿਹੜੇ ਬੀਜ ਨੂੰ ਛੇਤੀ ਫਲ ਲਗਦਾ ਹੈ ?
(en)
Maharashtra
Punjab no.13, Punjab Padmini,Pusa Sawani ਇਹ ਕਿਸਮਾਂ ਵੱਧ ਝਾੜ ਅਤੇ ਜਲਦੀ ਪੱਕਣ ਵਾਲੀਆ ਕਿਸਮਾਂ ਹਨ।
201 , 202 ਝੋਨਾ ਕਿ 2 ਨੰਬਰ ਪਾਣੀ ਵਿੱਚ ਹੋ ਸਕਦਾ ਹੈ ਕਿਰਪਾ ਕਰਕੇ ਦੱਸੋ ?
(en)
Haryana
ਝੋਨੇ ਦੀ ਕੋਈ ਵੀ ਕਿਸਮ 2 ਨੰਬਰ ਪਾਣੀ ਵਿੱਚ ਲਗਾਈ ਜਾ ਸਕਦੀ ਹੈ ਪਰ ਪਾਣੀ ਮਾੜਾ ਹੋਣ ਕਰਕੇ ਉਸਦਾ ਝਾੜ ਘੱਟ ਜਾਂਦਾ ਹੈ ਅਤੇ ਅਗਲੀ ਰੁੱਤ ਵਿੱਚ ਲਗਾਈ ਜਾਨ ਵਾਲੀ ਫਸਲ ਤੇ ਵੀ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਖੇਤ ਦੀ ਉਪਜਾਊ ਸ਼ਕਤੀ ਵੀ ਘੱਟ ਜਾਂਦੀ ਹੈ।
201 , 202 ਝੋਨਾ 2ਨੰਬਰ ਪਾਣੀ ਚੋ ਲਾ ਸਕਦੇ ਆ ?
(en)
Haryana
ਝੋਨੇ ਦੀ ਕੋਈ ਵੀ ਕਿਸਮ 2 ਨੰਬਰ ਪਾਣੀ ਵਿੱਚ ਲਗਾਈ ਜਾ ਸਕਦੀ ਹੈ ਪਰ ਪਾਣੀ ਮਾੜਾ ਹੋਣ ਕਰਕੇ ਉਸਦਾ ਝਾੜ ਘੱਟ ਜਾਂਦਾ ਹੈ ਅਤੇ ਅਗਲੀ ਰੁੱਤ ਵਿੱਚ ਲਗਾਈ ਜਾਨ ਵਾਲੀ ਫਸਲ ਤੇ ਵੀ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਖੇਤ ਦੀ ਉਪਜਾਊ ਸ਼ਕਤੀ ਵੀ ਘੱਟ ਜਾਂਦੀ ਹੈ।
hello,amla di farming baree pori jankari ditti deyo Ji.thanks ?
(en)
Maharashtra
ਆਂਵਲਾ ਦੀ ਖੇਤੀ ਬਾਰੇ ਜਰੂਰੀ ਗੱਲਾਂ: ਆਂਵਲਾ ਦੀ ਬਿਜਾਈ ਜੁਲਾਈ ਤੋਂ ਸਤੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ। ਇਸਦੀ ਬਿਜਾਈ ਪਿਉਂਦ ਲਗਾ ਕੇ ਕੀਤੀ ਜਾਂਦੀ ਹੈ। ਵਧੀਆ ਪੈਦਾਵਾਰ ਲਈ 200 ਗ੍ਰਾਮ ਪ੍ਰਤੀ ਏਕੜ ਬੀਜਾਂ ਦੀ ਵਰਤੋਂ ਕਰੋ। ਖੇਤ ਦੀ ਤਿਆਰੀ ਸਮੇਂ 10 ਕਿਲੋ ਰੂੜੀ ਦੀ ਖਾਦ ਪਾਓ ਅਤੇ ਮਿੱਟੀ ਵਿੱਚ ਮਿਕਸ ਕਰ ਦਿਓ। ਪੌਦੇ ਦੀ ਉਮਰ ਦੇ ਹਿਸਾਬ ਨਾਲ ਖਾਦਾਂ ਪਾਈਆਂ ਜਾਂਦੀਆਂ ਹਨ।
sade chapaan kaddu de fruits da rang yellow hai , ke fruit kir ria hai koi dawai dasso ?
(en)
Haryana
ਜੇਕਰ ਚੱਪਣ ਕੱਦੂ ਦਾ ਰੰਗ ਜ਼ਿਆਦਾ ਪੀਲਾ ਹੋ ਰਿਹਾ ਹੋਵੇ ਅਤੇ ਫਲ ਜ਼ਿਆਦਾ ਕਿਰ ਰਹੇ ਹਨ, ਤਾਂ ਉਨ੍ਹਾਂ ਵਿੱਚ ਕੱਚਾ-ਪਨ ਲਿਆਉਣ ਲਈ ਆੱਕਸਿਨਜ਼, ਗਿਬਰੇਲਿਨਸ, ਕਾਇਨਿਨਸ ਆਦਿ ਵਰਗੇ ਰਸਾਇਣਾਂ ਦੀ ਸਪਰੇਅ ਕਰੋ। ਇਸ ਨਾਲ ਇਹ ਦੇਰੀ ਨਾਲ ਪੱਕਦੇ ਹਨ। ਇਸ ਤੋਂ ਇਲਾਵਾ ਜੇਕਰ ਫਲਾਂ ਵਿੱਚ ਤਰੇੜਾਂ ਆ ਰਹੀਆਂ ਹਨ, ਤਾਂ ਉਸਦੀ ਰੋਕਥਾਮ ਲਈ ਬੋਰੈੱਕਸ 3 ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰੋ।
ਮਿੱਟੀ ਟੈਸਟ ਕਰਵਾਉਣ ਲਈ ਸੈਪਲ ਕਿਵੇ ਲੈਣਾ ਕਿਰਪਾ ਕਰਕੇ ਦੱਸੌ ?
(en)
ਮਿੱਟੀ ਦਾ ਸੈਂਪਲ ਲੈਣ ਲਈ ਖੇਤ ਦੇ ਚਾਰੇ ਕਿਨਾਰਿਆਂ ਅਤੇ ਖੇਤ ਦੇ ਵਿਚਕਾਰਲੇ ਹਿੱਸੇ ਤੋਂ ਮਿੱਟੀ ਲੈਣਾ ਜਰੂਰੀ ਹੁੰਦਾ ਹੈ ਸਭ ਤੋਂ ਪਹਿਲਾਂ ਖੇਤ ਦੇ ਚਾਰੇ ਕਿਨਾਰਿਆਂ ਦੇ ਅੰਦਰਲੇ ਪਾਸਿਉ (ਤਿੰਨ ਤੋਂ ਚਾਰ ਫੁੱਟ) ਅੰਦਰੋ ਮਿੱਟੀ ਲਓ ਮਿੱਟੀ ਲੈਣ ਲਈ 6-8 ਸੈਟੀਮੀਟਰ ਡੂੰਘੇ ਟੋਏ ਪੁੱਟ ਕੇ ਇੱਕ ਮੁੱਠੀ ਮਿੱਟੀ ਲਓ ਇਸੇ ਤਰਾਂ ਚਾਰੇ ਕਿਨਾਰਿਆਂ ਤੋਂ ਇੱਕ-ਇੱਕ ਮੁੱਠੀ ਇਕੱਠੀ ਕਰੋ ਇਸ ਤੋਂ ਇਲਾਵਾ ਖੇਤ ਦੇ ਬਿਲਕੁੱਲ ਵਿਚਕਾਰਲੀ ਜਮੀਂਨ ਤੋਂਂ ਵੀ ਇਸੇ ਤਰਾਂ ਮਿੱਟੀ ਲਓ ਇਸ ਤੋਂ ਬਾਅਦ 5 ਅਲੱਗ-ਅਲੱਗ ਥਾਵਾਂ ਤੋਂ ਇਕੱਠੀ ਕਰੀ ਮਿੱਟੀ ਨੂੰ ਚੰਗੀ ਤਰਾਂ ਰਲਾ ਲਓ ਇਸ ਮਿੱਟੀ ਵਿਚਲੇ ਕੰਕਰ ਅਤੇ ਰੋੜ ਬਾਹਰ ਕੱਢ ਦਿਓ ਮਿੱਟੀ ਦੀ ਮਾਤਰਾ ਲੱਗਭੱਗ 800-1000 ਗ੍ਰਾਮ ਹੋਣੀ ਚਾਹੀਦੀ ਹੈ ਇਸ ਤੋਂ ਬਾਅਦ ਮਿੱਟੀ ਨੂੰ ਲਿਫਾਫੇ ਵਿੱਚ ਪਾ ਕੇ ਆਪਣੇ ਨਾਮ ਦਾ ਲੇਬਲ ਨਾਲ ਲਗਾ ਕੇ ਮਿੱਟੀ ਜਾਂਚ ਕੇਂਦਰ ਭੇਜ ਦਿਓ
ਮੀਹ ਪੈਣ ਦੀ ਕਿੰਨੀ ਉਮੀਦ ਹੈ ?
(en)
Maharashtra
ਅੱਜ ਦਾ ਦਿਨ ਸਾਫ ਰਹੇਗਾ ਕੱਲ ਹਲਕੀ ਬੱਦਲਵਾਹੀ ਦੇ ਨਾਲ-ਨਾਲ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
mirch de kisma bare dasso ?
(en)
ਮਿਰਚਾਂ ਦੀਆਂ ਕਈ ਕਿਸਮਾਂ ਹਨ, ਜਿਵੇਂ ਕਿ CH-1, CH-3, CH-27, Kashi Surkh, Alka Sweta, Pant C-1, Pusa Jwala ਆਦਿ। ਇਨ੍ਹਾਂ ਦਾ ਝਾੜ 80-100 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਹ ਕਿਸਮਾਂ ਬਿਜਾਈ ਤੋਂ ਬਾਅਦ 75-85 ਦਿਨਾਂ ਤੱਕ ਪੱਕ ਕੇ ਤਿਆਰ ਹੋ ਜਾਂਦੀਆਂ ਹਨ।
Strawberry ਦੀ ਖੇਤੀ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇ ਜੀ ?
(en)
Maharashtra
ਸਟਰਾਬੇਰੀ ਪਾਲੀਹਾਉਸ ਦੇ ਅੰਦਰ ਅਤੇ ਖੁੱਲੇ ਖੇਤ ਦੋਨਾਂ ਜਗ੍ਹਾ ਹੋ ਜਾਂਦਾ ਹੈ । ਸਟਰਾਬੇਰੀ ਦੂਜੇ ਫਲਾਂ ਦੇ ਮੁਕਾਬਲੇ ਜਲਦੀ ਆਮਦਨੀ ਦਿੰਦਾ ਹੈ । ਇਹ ਘੱਟ ਲਾਗਤ ਅਤੇ ਚੰਗੇ ਮੁੱਲ ਦਾ ਫਲ ਹੈ । ਇਸ ਨਾਲ ਆਇਸ ਕਰੀਮ , ਕੰਫੇਕਸ਼ਨਰੀ , ਚੂਇੰਗਮ , ਸਾਫਟ ਡਰਿੰਕ ਆਦਿ ਬਣਦੀ ਹੈ । ਇਸਦੀ ਜਿਆਦਾ ਖੇਤੀ ਉੱਤਰ ਪ੍ਰਦੇਸ਼ , ਹਿਮਾਚਲ , ਕਸ਼ਮੀਰ ਅਤੇ ਠੰਡੇ ਏਰਿਆ ਵਿੱਚ ਹੁੰਦੀ ਹੈ । ਇਸਦੀ ਖੇਤੀ ਪੰਜਾਬ, ਹਰਿਆਣਾ ਵਿੱਚ ਵੀ ਕਰ ਸੱਕਦੇ ਹਾਂ । ਮਿੱਟੀ : ਚੀਕਣੀ , ਬਾਲੂ ਅਤੇ ਚੰਗੇ ਪਾਣੀ ਦੀ ਨਿਕਾਸੀ ਵਾਲੀ ਜ਼ਮੀਨ ਸਟਰਾਬੇਰੀ ਲਈ ਚੰਗੀ ਹੁੰਦੀ ਹੈ । ਮਿੱਟੀ ਦੀ pH 5.0 to 6.5 ਹੋਣੀ ਚਾਹੀਦੀ ਹੈ । ਸਟਰਾਬੇਰੀ ਦੇ ਸਹੀ ਵਾਧੇ ਲਈ ਦਿਨ ਵੇਲੇ ਤਾਪਮਾਨ 20-25°ਸੈਲਸੀਅਸ ਅਤੇ ਰਾਤ ਵੇਲੇ 7-12° ਸੈਲਸੀਅਸ ਹੋਣਾ ਚਾਹੀਦਾ ਹੈ ਇਸ ਲਈ ਇਸਦੀ ਪਨੀਰੀ ਲਾਉਣ ਦਾ ਕੰਮ ਅੱਧ ਅਕਤੂਬਰ ਤੋਂ ਨਵੰਬਰ ਤਕ ਕਰ ਦੇਣਾ ਚਾਹੀਦਾ ਹੈ । ਖੇਤ ਦੀ ਤਿਆਰੀ ਸਟਰਾਬੇਰੀ ਦੀ ਖੇਤੀ ਮਲਚਿੰਗ ਵਿਧੀ ਰਾਹੀਂ ਕਿਤੀ ਜਾਂਦੀ ਹੈ ਸਭ ਤੋਂ ਪਹਿਲਾਂ ਖੇਤ ਨੂੰ ਤਿਆਰ ਕੀਤਾ ਜਾਂਦਾ ਹੈ। ਇਸ ਦੇ ਬਾਅਦ ਟਰੈਕਟਰ ਦੀ ਸਹਾਇਤਾ ਨਾਲ ਮਲਚਿੰਗ ਮਸ਼ੀਨ ਨੂੰ ਖੇਤ ਵਿੱਚ ਉਤਾਰਿਆ ਜਾਂਦਾ ਹੈ। ਚਾਰ ਫੁੱਟ ਕਿਆਰੀ ਤਿਆਰ ਕੀਤੀ ਜਾਂਦੀ ਹੈ। ਇਸ ਵਿੱਚ ਡਰਿੱਪ ਲਾਈਨ ਫਿੱਟ ਕੀਤੀ ਜਾਂਦੀ ਹੈ। ਇਸ ਦੇ ਬਾਅਦ ਮਸ਼ੀਨ ਦੀ ਸਹਾਇਤਾ ਨਾਲ ਕਿਆਰੀਆਂ ਉੱਤੇ ਪਲਾਸਟਿਕ ਸ਼ੀਟ ਵਿਛਾਈ ਜਾਂਦੀ ਹੈ ।ਮਲਚਿੰਗ ਲਈ ਹਲਕਾ ਅਤੇ ਲਚਕੀਲਾ ਪਦਾਰਥ ਲਵੋ ਤਾਂ ਜੋ ਸਟਰਾਬੇਰੀ ਦੇ ਬੂਟੇ ਦੀ ਰਫ਼ਤਾਰ ਉੱਤੇ ਅਸਰ ਨਾ ਪਵੇ । ਜਿਸਨੂੰ ਬਾਅਦ ਵਿਚ ਦੋਨਾਂ ਪਾਸਿਆਂ ਤੋਂ ਮਿੱਟੀ ਵਿੱਚ ਦਬਾ ਦਿਤਾ ਜਾਂਦਾ ਹੈ। ਹੁਣ ਇਸ ਸ਼ੀਟ ਵਿਚ ਮੋਰੀਆਂ ਕੱਢ ਕੇ ਉਸ ਵਿਚ ਸਟਰਾਬੇਰੀ ਦੀ ਪਨੀਰੀ ਲਈ ਜਾਂਦੀ ਹੈ । ਪਨੀਰੀ ਲਾਉਣ ਵੇਲੇ ਜੜ ਨੂੰ ਪੂਰੀ ਤਰ੍ਹਾਂ ਮਿੱਟੀ ਵਿੱਚ ਸੇਟ ਕਰ ਦਿਓ । ਜੜ ਬਹਾਰ ਰਹਿਣ ਨਾਲ ਪੌਦੇ ਦੇ ਸੁੱਕਣ ਦਾ ਖ਼ਤਰਾ ਹੁੰਦਾ ਹੈ । ਪੌਦੇ ਨੂੰ ਜਿਆਦਾ ਤਾਪਮਾਨ ਅਤੇ ਠੰਡ ਤੋਂ ਬਚਨ ਲਈ ਇਸਦੇ ਊਪਰ ਛਾਂ ਕਰਨੀ ਚਾਹੀਦੀ ਹੈ । ਜੋ ਤੁਸੀਂ ਲੋ ਟਨਲ ਵਿਧੀ ਨਾਲ ਕਰ ਸਕਦੇ ਹੋ । ਮੌਸਮ ਦਾ ਬਹੁਤ ਖਿਆਲ ਰੱਖਣਾ ਪੈਂਦਾ ਹੈ ਥੋੜੀ ਜਿਹੀ ਲਾਪਰਵਾਹੀ ਨਾਲ ਸਾਰੀ ਫ਼ਸਲ ਖ਼ਰਾਬ ਹੋ ਸਕਦੀ ਹੈ । ਪਹਿਲੇ ਸਾਲ ਆਪਣੇ ਖੇਤ ਵਿੱਚ ਸਟ੍ਰਾਬੇਰੀ ਦੀ ਖੇਤੀ ਕਰਨ ਵਾਲੇ ਕਿਸਾਨ ਦਾ ਕੁੱਲ ਖਰਚਾ ਢਾਈ ਤੋ ਤਿੰਨ ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਆ ਜਾਦਾ ਹੈ ਕਿਉਕਿ ਕਿਸਾਨ ਨੂੰ ਪਹਿਲੇ ਸਾਲ ਡਰਿੱਪ ਸਿਸਟਮ ਅਤੇ ਫੁਆਰਿਆਂ ਆਦਿ ਤੇ ਵੀ ਖਰਚ ਕਰਨਾ ਪੈਦਾ ਹੈ ਪਰ ਅਗਲੇ ਸਾਲਾ ਵਿੱਚ ਕਿਸਾਨ ਦਾ ਇਹ ਖਰਚ ਬਚ ਜਾਦਾ ਹੈ। ਇਸਦੇ ਲਈ ਇੱਕ ਏਕੜ ਵਿੱਚ 40 ਬੈਡ ਬਣਦੇ ਹਨ ਅਤੇ ਇੱਕ ਬੈਡ ਤੇ 1000 ਸਟ੍ਰਾਬੇਰੀ ਦੇ ਪੌਦੇ ਲੱਗਦੇ ਹਨ ਇਸ ਤਰਾਂ ਇੱਕ ਏਕੜ ਵਿੱਚ ਚਾਲੀ ਹਜ਼ਾਰ ਪੌਦੇ ਲਾਏ ਜਾਦੇ ਹਨ, ਇੱਕ ਪੌਦਾ 3 ਤੋ 4 ਰੁਪਏ ਤੱਕ ਮਿਲ ਜਾਦਾ ਹੈ ਅਤੇ ਇਸ ਦਾ ਝਾੜ 50 ਤੋ 60 ਕੁਇੰਟਲ ਤੱਕ ਨਿਕਲ ਆਉਦਾ ਹੈ। ਖਾਦਾਂ : – 70 to 80 ਟਨ ਗੋਬਰ ਦੀ ਖਾਦ ਇੱਕ ਹੇਕਟੇਅਰ ਵਿੱਚ ਪਾਓ .ਇਹ ਖਾਦ ਇੱਕ ਸਾਲ ਵਿੱਚ ਪਾਉਣੀ ਹੁੰਦੀ ਹੈ । ਫਿਰ 20 : 40 : 40 NPK KG / ਹੇਕਟੇਅਰ ਪਾਉਣਾ ਚਾਹੀਦਾ ਹੈ । ਚੰਗੀ ਫਸਲ ਲਈ ਯੂਰਿਆ ਦੋ ਫ਼ੀਸਦੀ ਜ਼ਿੰਕ ਸਲਫੱਤੇ , ਅੱਧਾ ਪ੍ਰਤੀਸ਼ਤ , ਕੈਲਸ਼ੀਅਮ ਸਲਫੇਟ ਅੱਧਾ ਫ਼ੀਸਦੀ ਅਤੇ ਬੋਰਿਕ ਏਸਿਡ 0 . 2 ਫ਼ੀਸਦੀ ਚੰਗੀ ਫਸਲ ਲਈ ਯੋਗ ਹੈ । ਸਿੰਚਾਈ : – ਸਿੰਚਾਈ ਛੇਤੀ ਛੇਤੀ ਪਰ ਹਲਕੀ ਕਰਨੀਚਾਹੀਦੀ ਹੈ । ਜਿਆਦਾ ਪਾਣੀ ਠੀਕ ਨਹੀਂ ਹੈ । ਪੱਤੇ ਗਿੱਲੇ ਨਾ ਕਰੋ । ਤੁਪਕਾ ਸਿੰਚਾਈ ਨਾਲ ਘੱਟ ਪਾਣੀ ਲੱਗ ਸਕਦਾ ਹੈ । ਜੇਕਰ ਤੁਪਕਾ ਸਚਾਈ ਨਹੀਂ ਕਰ ਰਹੇ ਤਾਂ ਕਿਆਰੀਆਂ ਦੇ ਵਿਚਾਲੇ ਪਾਣੀ ਖਾਲ ਵਿੱਚ ਹੀ ਲਗਾਓ । ਨਦੀਨਾਂ ਦੀ ਰੋਕਥਾਮ – ਨਦੀਨ ਹੱਥ ਨਾਲ ਹਟਾਓ ਜਾਂ ਫਿਰ ਸਿਮਜਿਨ ਤਿੰਨ ਕਿੱਲੋ ਪ੍ਰਤੀ ਹੇਕਟਏਰ ਪਾਓ 300 galen ਪਾਣੀ ਦੇ ਨਾਲ । ਕੀੜੇ ਮਕੋੜੇ ਅਤੇ ਦੂਜੀਆ ਬਿਮਾਰਿਆ ਵੱਲ ਧਿਆਨ ਰੱਖਣਾ ਜਰੂਰੀ ਹੈ । ਜੇਕਰ ਕੋਈ ਪੋਦਾ ਜਿਆਦਾ ਖਰਾਬ ਹੈ ਉਹਨੂੰ ਹਟਾ ਦਿਓ । ਸਟਰਾਬੇਰੀ ਦੀ ਤੁੜਵਾਈ : – ਜਦੋਂ ਫਲ ਦਾ ਰੰਗ 70% ਅਸਲੀ ਹੋ ਜਾਵੇ ਤਾਂ ਤੋੜ ਲੈਣਾ ਚਾਹੀਦਾ ਹੈ । ਜੇਕਰ ਮਾਰਕਿਟ ਦੂਰੀ ਉੱਤੇ ਹੈ ਤਾਂ ਥੋੜ੍ਹਾ ਸਖ਼ਤ ਹੀ ਤੋੜਨਾ ਚਾਹੀਦਾ ਹੈ । ਤੁੜਵਾਈ ਵੱਖ ਵੱਖ ਦਿਨਾਂ ਵਿਚ ਕਰਨੀ ਚਾਹੀਦੀ ਹੈ । ਪੈਕਿੰਗ :- ਸਟਰਾਬੇਰੀ ਦੀ ਪੈਕਿੰਗ ਪਲਾਸਟਿਕ ਦੀਆਂ ਪਲੇਟਾਂ ਵਿੱਚ ਕਰਨੀ ਚਾਹੀਦੀ ਹੈ । ਇਸਨ੍ਹੂੰ ਹਵਾਦਾਰ ਜਗ੍ਹਾ ਉੱਤੇ ਰੱਖਣਾ ਚਾਹੀਦਾ ਹੈ । ਜਿੱਥੇ ਤਾਪਮਾਨ ਪੰਜ ਡਿਗਰੀ ਹੋ ।ਇੱਕ ਦਿਨ ਦੇ ਬਾਅਦ ਸਟਰਾਬੇਰੀ ਦੀ ਪੈਕਿੰਗ ਦਾ ਤਾਪਮਾਨ ਜ਼ੀਰੋ ਡਿਗਰੀ ਹੋਣਾ ਚਾਹੀਦਾ ਹੈ । ਮਾਰਕੀਟ ਵਿੱਚ ਸਟ੍ਰਾਬੇਰੀ ਔਸਤ 200 ਰੁਪਏ ਪ੍ਰਤੀ ਤੱਕ ਵਿਕਦੀ ਹੈ ਇਸ ਤਰਾਂ ਪੰਜ ਲੱਖ ਪ੍ਰਤੀ ਏਕੜ ਤੋ ਇਸ ਦੀ ਆਮਦਨ ਸ਼ੁਰੂ ਹੋ ਕੇ ਅੱਗੇ ਆਪਣੀ ਮਿਹਨਤ ਨਾਲ ਕਿਸਾਨ ਆਮਦਨ ਵਿੱਚ ਭਰਪੂਰ ਵਾਧਾ ਕਰ ਸਕਦਾ ਹੈ। ਸਟ੍ਰਾਬੇਰੀ ਦੇ ਪੌਦੇ ਸਤੰਬਰ ਤੋ ਅਕਤੂਬਰ ਤੱਕ ਲਾਏ ਜਾਦੇ ਹਨ ਅਤੇ 3 ਮਹੀਨੇ ਬਾਦ ਇਹ ਫਲ ਦੇਣਾ ਸ਼ੁਰੂ ਕਰ ਦਿੰਦੇ ਹਨ ਇਸ ਦੀ ਫਸਲ ਅਪ੍ਰੈਲ ਤੱਕ ਚਲਦੀ ਹੈ। ਇਸ ਦੀ ਮਾਰਕੀਟਿੰਗ ਵਿੱਚ ਕਿਸੇ ਤਰਾਂ ਦੀ ਪਰੇਸ਼ਾਨੀ ਨਹੀ ਹੈ ਉਹ ਏਲਨਾਬਾਦ,ਸਿਰਸਾ,ਹਨੂੰਮਾਨਗੜ,ਗੰਗਾਨਗਰ ਤੋ ਇਲਾਵਾ ਬਠਿੰਡਾ,ਮੋਗਾ ਜਲੰਧਰ,ਲੁਧਿਆਣਾ ਵਿੱਚ ਇਸ ਦੀ ਮਾਰਕੀਟਿੰਗ ਕਰ ਸਕਦੇ ਹਾਂ । ਜੇਕਰ ਜ਼ਿਆਦਾ ਮਾਤਰਾ ਵਿੱਚ ਸਟ੍ਰਾਬੇਰੀ ਹੋਵੇ ਤਾਂ ਦਿੱਲੀ ਇਸ ਦੀ ਮੁੱਖ ਮਾਰਕੀਟ ਹੈ। ਦੱਖਣੀ ਭਾਰਤ ਵਿੱਚ ਸਟ੍ਰਾਬੇਰੀ ਦੀਆ ਕਾਫੀ ਫੈਕਟਰੀਆਂ ਹਨ ਜੋ ਇਸ ਫਲ ਤੋ ਕਈ ਪ੍ਰੋਡੱਕਟ ਜਿਵੇ ਟੌਫੀਆਂ,ਆਈਸ ਕਰੀਮ,ਸਟ੍ਰਾਬੇਰੀ ਫਲੇਵਰ,ਜੈਮ,ਫੇਸ ਕਰੀਮਾਂ ਅਤੇ ਦਵਾਈਆ ਆਦਿ ਤਿਆਰ ਕਰਦੀਆ ਹਨ
Contact- 98725 95194 NS berry orchard, patiala
ਮੱਕੀ ਪੀਲੀ ਪੈ ਰਹੀ ਆ ?
(en)
Haryana
ਮੱਕੀ 'ਤੇ ਪੀਲੇਪਨ ਦਾ ਮੁੱਖ ਕਾਰਨ ਜ਼ਿੰਕ ਦੀ ਕਮੀ ਹੈ। ਪੀਲੇਪਨ ਦੀ ਰੋਕਥਾਮ ਲਈ 10 ਕਿਲੋ ਜ਼ਿੰਕ ਪ੍ਰਤੀ ਏਕੜ ਪਾ ਸਕਦੇ ਹੋ। ਇਸ ਤੋਂ ਇਲਾਵਾ ਜ਼ਿੰਕ ਸਲਫੇਟ 1 ਕਿਲੋ ਨੂੰ 100-150 ਲੀਟਰ ਪਾਣੀ ਵਿੱਚ ਪਾ ਕੇ ਫਸਲ 'ਤੇ ਫੋਲੀਅਰ ਸਪਰੇਅ ਕਰੋ।
haldi di pressing bare jankari deo ji ktai to lai ke haldi power bnaon tak ?
(en)
Maharashtra
ਜਦੋਂ ਹਲਦੀ ਦੇ ਪੌਦੇ ਅਤੇ ਤਣੇ ਪੂਰੀ ਤਰ੍ਹਾਂ ਸੁੱਕ ਜਾਂਦੇ ਹਨ ਅਤੇ ਫਸਲ 8-10 ਮਹੀਨੇ ਪੁਰਾਣੀ ਹੋ ਜਾਂਦੀ ਹੈ, ਉਸ ਸਮੇਂ ਕਹੀ ਜਾਂ ਦਾਤੀ ਦੀ ਮਦਦ ਨਾਲ ਹਲਦੀ ਨੂੰ ਕੱਟ ਲੈਣਾ ਚਾਹੀਦਾ ਹੈ। ਕਟਾਈ ਤੋਂ ਬਾਅਦ ਗੰਢੀਆਂ ਨੂੰ ਚੰਗੀ ਤਰ੍ਹਾਂ ਸਾਫ ਕਰੋ ਅਤੇ ਪੱਤੇ ਹਟਾ ਦਿਓ। ਫਿਰ ਗੰਢੀਆਂ ਨੂੰ ਪਿਸਾਈ ਲਈ ਭੇਜ ਦਿਓ।ਪਿਸਾਈ ਇੱਕ ਸਧਾਰਨ ਵਿਧੀ ਹੈ ਜਿਸ ਵਿੱਚ ਗੰਢੀਆਂ ਨੂੰ ਛੋਟੇ-ਛੋਟੇ ਹਿੱਸਿਆਂ ਵਿੱਚ ਕੱਟਿਆ ਅਤੇ ਪੀਸਿਆ ਜਾਂਦਾ ਹੈ, ਫਿਰ ਇਸਨੂੰ ਪੀਸਣ ਲਈ ਅਲੱਗ-ਅਲੱਗ ਪਰਤਾਂ ਵਿੱਚ ਦੀ ਲੰਘਾਇਆ ਜਾਂਦਾ ਹੈ। ਹਲਦੀ ਦਾ ਗਰਮ ਹੋਣਾ ਚੱਕੀ ਅਤੇ ਪਿਸਾਈ ਦੀ ਰਫਤਾਰ 'ਤੇ ਨਿਰਭਰ ਕਰਦਾ ਹੈ। ਪੀਸਣ ਤੋਂ ਬਾਅਦ ਇਸ ਨੂੰ ਠੰਡਾ ਕਰਨ ਲਈ ਰੱਖਿਆ ਜਾਂਦਾ ਹੈ ਇਸਦੇ ਨਾਲ-ਨਾਲ ਹਲਦੀ ਪਾਊਡਰ ਬਣਾਉਣ ਲਈ ਇਸ ਨੂੰ ਪਾਲਿਸ਼ ਕਰਨਾ ਜਰੂਰੀ ਹੁੰਦਾ ਹੈ । ਇਸ ਤੋਂ ਬਾਅਦ ਫਿਰ ਰੰਗ ਚੜਾਇਆਂ ਜਾਂਦਾ ਹੈ ਜਿਸ ਨਾਲ ਕਿ ਇਸ ਦਾ ਰੰਗ ਪੀਲਾ ਹੋ ਜਾਂਦਾ ਹੈ ਅਤੇ ਬਾਅਦ ਵਿੱਚ ਇਸ ਨੂੰ ਬਜ਼ਾਰ ਲਿਜਾਣ ਲਈ ਪੈਕ ਕੀਤਾ ਜਾਂਦਾ ਹੈ।
kank to bad pkkavi maki di kehdi kism la sakde aa ji jehdi 3 moth vich pack ja aa ?
(en)
Haryana
ਮੱਕੀ ਦੀਆਂ ਕਈ ਕਿਸਮਾਂ ਹਨ ਜਿਵੇਂ ਕਿ Buland, Partap 1, DKC 9108, PMH 1, PMH 2, JH 3459, PMH 10, PMH 9, Madhuri and Priya ਆਦਿ। ਇਹ ਕਿਸਮਾਂ ਦਾ ਝਾੜ 25-32 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਹ ਕਿਸਮਾਂ 90-100 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀਆਂ ਹਨ, ਪਰ Buland, Partap 1 ਅਤੇ PMH 9 ਲੰਬੇ ਸਮੇਂ ਵਾਲੀਆਂ ਕਿਸਮਾਂ ਹਨ।
makki di kehdi variety bijea ?
(en)
ਮੱਕੀ ਦੀਆਂ ਕਈ ਕਿਸਮਾਂ ਹਨ, ਜਿਵੇਂ ਕਿ Buland, Partap, DKC 9108, PMH 1, PMH 2, JH 3459 ਆਦਿ। ਇਹ ਕਿਸਮਾਂ 90-100 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀਆਂ ਹਨ।
main tulsi di kheti karna chaunda han te isda ark da v kam karna hai .. plzz detale vich daso g is kam bare ?
(en)
Maharashtra
Krishna Tulsi, Drudriha Tulsi , Ram/Kali Tulsi, Tukashmiya Tulsi, Amrita Tuls, Kapoor Tulsi ਇਹ ਤੁਲਸੀ ਦੀਆਂ ਕਿਸਮਾਂ ਹਨ। ਇਸ ਦੀ ਬਿਜਾਈ ਫਰਵਰੀ ਦੇ ਅਖੀਰ ਵਿੱਚ ਪਨੀਰੀ ਲਗਾ ਕੇ ਕੀਤੀ ਜਾਂਦੀ ਹੈ। ਪਨੀਰੀ ਲਗਾਉਣ ਤੋ ਇੱਕ ਮਹੀਨੇ ਬਾਅਦ ਇਸ ਦੀ ਪਨੀਰੀ ਨੂੰ ਮੁੱਖ ਖੇਤ ਵਿੱਚ ਲਗਾ ਦਿੱਤਾ ਜਾਂਦਾ ਹੈ ਅਤੇ ਬਾਅਦ ਵਿੱਚ ਇਹ 90-100 ਦਿਨਾਂ ਦੇ ਵਿੱਚ ਤਿਆਰ ਹੋ ਜਾਂਦੀ ਹੈ। ਬਾਅਦ ਵਿੱਚ ਇਸ ਦੀ ਕਟਾਈ ਕਰਕੇ ਇਸ ਤੋ ਤੇਲ ਪ੍ਰਾਪਤ ਕੀਤਾ ਜਾਂਦਾ ਹੈ। ਇਸ ਦੀ ਬਿਜਾਈ ਲਈ 120 ਗ੍ਰਾਮ ਪ੍ਰਤੀ ਏਕੜ ਬੀਜ ਦੀ ਜਰੂਰਤ ਪੈਂਦੀ ਹੈ। ਇਸ ਤੋਂ ਇਲਾਵਾ ਇਸ ਦੀ ਵਧੀਆ ਪੈਦਾਵਾਰ ਲਈ 100 ਕਿਲੋਗ੍ਰਾਮ ਯੂਰੀਆ, 50 ਕਿਲੋਗ੍ਰਾਮ ਡੀ ਏ ਪੀ (DAP) ਜਾਂ 150 ਕਿਲੋਗ੍ਰਾਮ ਸਿੰਗਲ ਸੁਪਰ ਫਾਸਫੇਟ ਪਾਈ ਜਾਂਦੀ ਹੈ।
Narma Bollgard lll bare daso ji kuj. K ehde aun bare afwaa hi hai?
(en)
Haryana
ਬੋਲਗਾਰਡ ਨਰਮੇ ਦੇ ਬੀਜ ਆਉਣ ਦੀ ਅਜੇ ਤੱਕ ਕੋਈ ਸੰਭਾਵਨਾ ਨਹੀ ਹੈ। ਇਸ ਦੀ ਜਾਣਕਾਰੀ ਤੁਸੀਂ ਕਿਸੇ ਨੇੜੇ ਦੇ ਡੀਲਰ ਤੋ ਵੀ ਲੈ ਸਕਦੇ ਹੋ।
haldi nu boil karn di fir pals karn di koi jrurt nahi haldi pouder bnaon same?
(en)
Haryana
ਹਾਂ ਜੀ, ਹਲਦੀ ਪਾਊਡਰ ਬਣਾਉਣ ਲਈ ਇਸ ਨੂੰ ਪਾਲਿਸ਼ ਕਰਨਾ ਜਰੂਰੀ ਹੁੰਦਾ ਹੈ । ਇਸ ਤੋਂ ਬਾਅਦ ਫਿਰ ਰੰਗ ਚੜਾਇਆਂ ਜਾਂਦਾ ਹੈ ਜਿਸ ਨਾਲ ਕਿ ਇਸ ਦਾ ਰੰਗ ਪੀਲਾ ਹੋ ਜਾਂਦਾ ਹੈ।
mai alovera di kheti karna chohnda ha es bare daso kush ?
(en)
ਐਲੋਵੀਰਾ ਦੀ ਵਰਤੋ ਆਯੂਰਵੈਦਿਕ ਦਵਾਈਆਂ ਵਿੱਚ ਵੱਡੇ ਪੱਧਰ ਤੇ ਹੁੰਦੀ ਹੈ ।ਅੱਜਕਲ ਕਈ ਨੇਸ਼ਨਲ ਅਤੇ ਇੰਟਰ ਨੇਸ਼ਨਲ ਕੰਪਨਿਆ ਇਸਦੀ ਵਰਤੋ ਚਿਕਤਸਾ ਦੇ ਨਾਲ ਨਾਲ ਸੁੰਦਰਤਾ ਉਤਪਾਦ ਜਿਵੇਂ ਫੇਸਵਾਸ ਕਰੀਮ ,ਸ਼ੇੰਪੂ , ਦੰਤ ਪੇਸਟ ਹੋਰ ਕਈ ਸਾਰੇ ਪ੍ਰੋਡਕਟਸ ਵਿੱਚ ਇਸਦਾ ਇਤੇਮਾਲ ਹੁੰਦਾ ਹੈ । ਖੇਤ ਦੀ ਤਿਆਰੀ ਵੇਸੇ ਐਲੋਵੇਰਾ ਦੇ ਪੌਦਿਆਂ ਨੂੰ ਕਿਸੇ ਵੀ ਪ੍ਰਕਾਰ ਦੀ ਉਪਜਾਊ ਅਨੁਪਜਾਊ ਮਿੱਟੀ ਵਿੱਚ ਆਸਾਨੀ ਨਾਲ ਉਗ ਜਾਂਦੇ ਹੈ । ਬਸ ਤੁਹਾਨੂੰ ਇੱਕ ਗੱਲ ਦਾ ਧਿਆਨ ਰੱਖਣਾ ਹੈ ਕੀ ਪੋਦਾ ਜਿਆਦਾ ਪਾਣੀ ਵਾਲੀ (ਸੇਮ) ਅਤੇ ਪਾਲਾ ਪੈਣ ਵਾਲੀ ਜਗ੍ਹਾ ਉੱਤੇ ਨਹੀ ਲਗਾਉਣਾ ਹੈ ।ਘੱਟ ਪਾਣੀ ਤੇ ਰੇਤਲੇ ਵਾਹਨ ਵਿਚ ਲਾਉਣ ਲਈ ਇਹ ਸਭ ਤੋਂ ਵਧੀਆ ਫ਼ਸਲ ਹੈ । ਖੇਤ ਦੀ ਤਿਆਰੀ ਲਈ ਸਭ ਤੋਂ ਪਹਿਲਾਂ ਖੇਤ ਦੀ 2 ਵਾਰ ਚੰਗੀ ਤਰਾਂ ਵਾਹ ਕੇ ਉਸ ਵਿਚ ਪ੍ਰਤੀ ਹੇਕਟਰ 10 ਤੋਂ 20 ਟਨ ਦੇ ਵਿੱਚ ਪੁਰਾਣੀ ਰੂੜੀ ਦੀ ਖਾਦ ਪਾਓ ਨਾਲ ਵਿੱਚ 120 ਕਿੱਲੋਗ੍ਰਾਮ ਯੂਰੀਆ + 150 ਕਿੱਲੋਗ੍ਰਾਮ ਫਾਸਫੋਰਸ + 30 ਕਿੱਲੋਗ੍ਰਾਮ ਪੋਟਾਸ਼ ਇਨ੍ਹਾਂ ਨੂੰ ਖੇਤ ਵਿੱਚ ਸਮਾਨ ਰੂਪ ਨਾਲ ਬਖੇਰ ਦੇਵੋ ਫਿਰ ਇੱਕ ਵਾਰ ਹੱਲਕੀ ਵਹਾਈ ਤੇ ਕਰਾਹੇ ਨਾਲ ਵਾਹਨ ਨੂੰ ਪੱਧਰਾ ਕਰ ਲਾਓ । ਫਿਰ ਖੇਤ ਵਿੱਚ 50×50 ਸੇਮੀ . ਦੀ ਦੁਰੀ ਉੱਤੇ ਵੱਟਾਂ ਬਣਾ ਲਾਓ । ਪੌਦੇ ਦੀ ਰੋਪਾਈ ਅਤੇ ਸਾਂਭ ਸੰਭਾਲ ਪੌਦੇ ਦੀ ਰੋਪਾਈ ਕਿਸੇ ਵੀ ਸਮੇ ਵਿਚ ਕੀਤੀ ਜਾ ਸਕਦੀ ਹੈ । ਪਰ ਚੰਗੀ ਉਪਜ ਪ੍ਰਾਪਤ ਕਰਨ ਲਈ ਜੂਨ-ਜੁਲਾਈ ਜਾਂ ਫਰਵਰੀ-ਮਾਰਚ ਦੇ ਵਿੱਚ ਕਰ ਸੱਕਦੇ ਹੋਂ । ਐਲੋਵੇਰਾ ਦੀ ਰੋਪਾਈ ਵੱਟਾਂ ਉੱਤੇ ਹੁੰਦੀ ਹੈ ।ਇਹ ਪੌਦੇ ਕਿਸੇ ਪੁਰਾਣੇ ਐਲੋਵੇਰਾ ਫਾਰਮ ਜਾ ਨਰਸਰੀ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ ਅਸਲ ਵਿਚ ਐਲੋਵੇਰਾ ਦੇ ਇਕ ਵੱਡੇ ਪੌਦੇ ਦੇ ਨਾਲ ਛੋਟੇ ਛੋਟੇ 3-2 ਪਤੀਆਂ ਵਾਲੇ ਅਲੋਵੇਰਾ ਦੇ ਪੌਦੇ ਉੱਗ ਆਉਂਦੇ ਹਨ ਇਹੀ ਪੌਦੇ ਬਾਅਦ ਵਿਚ ਪਨੀਰੀ ਤੋਰ ਤੇ ਵਰਤੇ ਜਾਂਦੇ ਹਨ । ਇਸ ਵਿਧੀ ਨੂੰ ਰੂਟ ਸ਼ੱਕਰ(ROOT SUCKER) ਕਿਹਾ ਜਾਂਦਾ ਹੈ । ਚੰਗੀ ਉਪਜ ਲਈ ਕਿਸਮਾਂ ਸਿਮ – ਸਿਤਲ, L 1 , 2 , 5 ਅਤੇ 49 ਲਗਾਓ ਜਿਸ ਵਿੱਚ ਜੈਲ੍ਹ ਦੀ ਮਾਤਰਾ ਜਿਅਾਦਾ ਪਾਈ ਜਾਂਦੀ ਹੈ । ਇਸ ਤੋ ਇਲਾਵਾ ਨੈਸ਼ਨਲ ਬੋਟਨੀਕਲ ਅਤੇ ਪਲਾਂਟ ਜੈਨੇਟਿਕ ਰਿਸੋਰਸ, ਆਈ.ਸੀ.ਏ.ਆਰ. ਦੁਆਰਾ ਰਿਲੀਜ਼ ਕੀਤੀਆਂ ਕਿਸਮਾਂ IC111271, IC111269, IC111280 ਆਦਿ ਹਨ ਵੱਟਾਂ ਉੱਤੇ 50 & 50 ਸੇਮੀ ਦੀ ਦੂਰੀ ਉੱਤੇ ਬੂਟੀਆਂ ਨੂੰ ਲਗਾਓ । ਬੂਟੇ ਤੋਂ ਬੂਟੇ ਦੀ ਦੂਰੀ 50 ਸੇਮੀ ਰੱਖਣ ਉੱਤੇ ਪ੍ਰਤੀ ਏਕੜ 15000 ਬੂਟੀਆਂ ਦੀ ਲੋੜ ਰੋਪਾਈ ਲਈ ਹੋਵੇਗੀ । ਸਿਚਾਈ ਸਾਲ ਭਰ ਵਿੱਚ ਇਸਨੂੰ ਸਿਰਫ 4 ਜਾਂ 5 ਵਾਰ ਸਿਚਾਈ ਦੀ ਲੋੜ ਹੁੰਦੀ ਹੈ । ਸਿਚਾਈ ਲਈ ਡਰੀਪ ਪ੍ਰਣਾਲੀ ਚੰਗੀ ਰਹਿੰਦੀ ਹੈ । ਇਸਤੋਂ ਇਸਦੀ ਉਪਜ ਵਿੱਚ ਵਾਧਾ ਹੁੰਦਾ ਹੈ । ਗਰਮੀ ਦੇ ਦਿਨਾਂ ਵਿੱਚ 25 ਦਿਨਾਂ ਦੇ ਅੰਤਰਾਲ ਵਿੱਚ ਸਿਚਾਈ ਕਰਨੀ ਚਾਹੀਦੀ ਹੈ । ਕੀੜੇ ਅਤੇ ਬਿਮਾਰੀਆ ਵੇਸੇ ਤਾਂ ਇਸ ਫਸਲ ਉੱਤੇ ਕੋਈ ਵਿਸ਼ੇਸ਼ ਕੀਟ ਅਤੇ ਰੋਗਾਂ ਦਾ ਪ੍ਰਭਾਵ ਨਹੀ ਹੁੰਦਾ ਹੈ ।ਪਰ ਕੀਤੇ-ਕੀਤੇ ਤਾਣੇ ਦੇ ਸੜਨ ਅਤੇ ਪੱਤੀਆਂ ਉੱਤੇ ਦਾਗ ਵਾਲੀ ਬੀਮਾਰਿਆ ਦਾ ਅਸਰ ਵੇਖਿਆ ਗਿਆ ਹੈ । ਜੋ ਇੱਕ ਉੱਲੀ ਰੋਗ ਹੁੰਦਾ ਹੈ ਉਸਦੇ ਉਪਚਾਰ ਲਈ ਮੇਂੰਕੋਜੇਬ 3 ਗਰਾਮ ਪ੍ਰਤੀ ਲਿਟਰ ਦੇ ਹਿਸਾਬ ਨਾਲ ਛਿਡਕਾਵ ਕਰਨਾ ਚਾਹੀਦਾ ਹੈ । ਐਲੋਵੇਰਾ ਦੀ ਕਟਾਈ ਇਹ ਫਸਲ ਇੱਕ ਸਾਲ ਬਾਅਦ ਕੱਟਣ ਲਾਇਕ ਹੋ ਜਾਂਦੀ ਹੈ । ਕਟਾਈ ਦੇ ਦੋਰਾਨ ਪੌਦਿਆਂ ਦੀ ਸਭ ਤੋਂ ਪਹਿਲਾਂ ਹੇਠਲੀ ਠੋਸ 3 ਜਾਂ 4 ਪੱਤਾਂ ਦੀ ਕਟਾਈ ਕਰੋ ਉਸਦੇ ਬਾਅਦ ਲੱਗਭੱਗ ਇੱਕ ਮਹੀਨੇ ਦੇ ਬਾਅਦ ਉਸ ਨਾਲ ਉਪਰ ਵਾਲੀ ਪੱਤੀਆਂ ਦੀ ਕਟਾਈ ਕਰਨੀ ਚਾਹੀਦੀ ਹੈ ਕਦੇ ਵੀ ਉਪਰ ਵਾਲੀ ਨਵੀਂ ਨਾਜਕ ਪੱਤੀਆਂ ਦੀ ਕਟਾਈ ਨਾ ਕਰੋ । ਕਟੇ ਹੋਏ ਪਤੀਆਂ ਵਿੱਚ ਫਿਰ ਨਾਲ ਨਵੀਂ ਪੱਤੀਆ ਬਣਨੀ ਸ਼ੁਰੂ ਹੋ ਜਾਂਦੀ ਹੈ । ਪ੍ਰਤੀ ਹੇਕਟਰ 50 ਤੋਂ 60 ਟਨ ਤਾਜੀ ਪੱਤੀਆ ਪ੍ਰਤੀ ਸਾਲ ਮਿਲ ਜਾਂਦੀਆਂ ਹਨ । ਦੂਜੇ ਸਾਲ ਵਿੱਚ 15 ਤੋਂ 20 ਫ਼ੀਸਦੀ ਵਾਧਾ ਹੁੰਦਾ ਹੈ । ਬਾਜ਼ਾਰ ਵਿੱਚ ਇਸ ਦੀਆਂ ਪੱਤੀਆਂ ਦੀ ਅਨੁਮਾਨਿਤ ਕੀਮਤ 3 ਤੋਂ 6 ਰੂਪਏ ਕਿੱਲੋ ਹੁੰਦੀ ਹੈ । ਇੱਕ ਤੰਦੁਰੁਸਤ ਪੌਦੇ ਤੋਂ ਇਕ ਸਾਲ ਵਿਚ ਲਗਭਗ 3-4 ਕਿੱਲੋ ਪੱਤੀਆ ਲਈਆਂ ਜਾ ਸਕਦੀਆਂ ਹਨ । ਇਸ ਤਰਾਂ ਇਕ ਸਾਲ ਵਿਚ ਇਕ ਏਕੜ ਵਿਚੋਂ 1.5 ਤੋਂ 3 ਲੱਖ ਦੀ ਫ਼ਸਲ ਹੋ ਜਾਂਦੀ ਹੈ । ਐਲੋਵੇਰਾ ਦਾ ਵਰਤੋ ਤੰਦੁਰੁਸਤ ਪੱਤੀਆਂ ਦੀ ਕਟਾਈ ਦੇ ਬਾਅਦ ਸਾਫ਼ ਪਾਣੀ ਨਾਲ ਧੋ ਕੇ ਪੱਤੀਆਂ ਦੇ ਹੇਠਲੇ ਹਿੱਸੇ ਵਿੱਚ ਬਲੇਡ ਜਾਂ ਚਾਕੂ ਨਾਲ ਕਟ ਲਗਾ ਕੇ ਥੋੜ੍ਹੇ ਸਮਾਂ ਲਈ ਛੱਡ ਦਿੰਦੇ ਹਨ । ਜਿਸ ਵਿੱਚ ਪਿੱਲੇ ਰੰਗ ਦਾ ਗਾਡਾ ਚਿਪਚਿਪਾ ਰਸ ( ਜੇਲ੍ਹ ) ਨਿਕਲਦਾ ਹੈ ਉਸਨੂੰ ਇੱਕ ਟੈਂਕ ਵਿੱਚ ਇੱਕਠਾ ਕਰਕੇ ਇਸ ਰਸ ਨੂੰ ਸੁਖਾ ਲਿਆ ਜਾਂਦਾ ਹੈ । ਇਸ ਸੁੱਕੇ ਹੋਏ ਰਸ ਨੂੰ ਵੱਖ ਵੱਖ ਢੰਗ ਨਾਲ ਤਿਆਰ ਕਰਨ ਦੇ ਬਾਅਦ ਵੱਖ ਵੱਖ ਨਾਮਾਂ ਨਾਲ ਜਾਣਿਆ ਜਾਂਦਾ ਹੈ । ਜਿਵੇਂ ਕੀ ਸਕੋਤਰਾ , ਕੇਪ.. ਜਦੋ ਫਸਲ ਪੂਰੀ ਤਰਾਂ ਤਿਆਰ ਹੋ ਜਾਵੇ ਅਤੇ ਉਸਦੀ ਕਟਾਈ ਕਰ ਲਈ ਜਾਵੇ ਤਾਂ ਉਸ ਨੂੰ ਤੁਸੀ ਸਬਜੀ ਮੰਡੀ ਵਿੱਚ ਸਿੱਧੇ ਤੌਰ ਤੇ ਵੇਚ ਸਕਦੇ ਹੋਂ । ਜੇਕਰ ਤੁਸੀ ਖੁਦ ਮੰਡੀ ਵਿੱਚ ਵੇਚਦੇ ਹੋ ਤਾਂ ਤੁਹਾਨੂੰ ਅੰਦਾਜਨ 5 ਤੋਂ 10 ਰੁਪਏ ਪ੍ਰਤੀ ਕਿੱਲੋ ਤੱਕ ਮੁੱਲ ਮਿਲ ਸਕਦਾ ਹੈ । ਪਰ ਜੇਕਰ ਤੁਸੀ ਕਿਸੇ ਕੰਪਨੀ ਨਾਲ ਕੋਨਟ੍ਰੈਕਟ ਕਰਦੇ ਹੋ ਤਾਂ ਇਸਦਾ ਰੇਟ ਉਸ ਕੰਪਨੀ ਦੀ ਲੋੜ ਅਤੇ ਸ਼ਰਤਾਂ ਦੇ ਮੁਤਾਬਿਕ ਉਸ ਕੰਪਨੀ ਦੁਆਰਾ ਹੀ ਤੈਅ ਹੁੰਦਾ ਹੈ। ਇਹ ਮੁੱਲ ਤੁਹਾਡੀ ਉਹਨਾਂ ਨਾਲ ਡੀਲਿੰਗ ਤੇ ਨਿਰਭਰ ਕਰਦਾ ਹੈ।
tulsi di kheti kehre month to start kiti ja. sakdi hai ?
(en)
Maharashtra
ਤੁਲਸੀ ਦੀ ਬਿਜਾਈ ਫਰਵਰੀ ਦੇ ਅਖੀਰ ਤੋਂ ਲੈ ਕੇ ਅੱਧ ਮਾਰਚ ਤੱਕ ਕੀਤੀ ਜਾਂਦੀ ਹੈ।
asi 3 acre tomato te green mirch lagwoni aw plz vidi das do ?
(en)
Maharashtra
ਮਿਰਚਾਂ ਦੀ ਸਭ ਤੋਂ ਪਹਿਲਾਂ ਪਨੀਰੀ ਲਾਈ ਜਾਂਦੀ ਹੈ । ਇਸ ਦੀ ਪਨੀਰੀ ਲਗਾਉਣ ਦਾ ਸਮਾਂ ਅਕਤੂਬਰ ਤੋਂ ਲੈ ਕੇ ਅੱਧ ਨਵੰਬਰ ਤੱਕ ਹੁੰਦਾ ਹੈ। ਪਨੀਰੀ ਲਗਾਉਣ ਤੋਂ ਬਾਅਦ ਫਰਵਰੀ-ਮਾਰਚ ਮਹੀਨੇ ਵਿੱਚ ਇਸ ਨੂੰ ਮੁੱਖ ਖੇਤ ਵਿੱਚ ਲਗਾਇਆ ਜਾਂਦਾ ਹੈ। ਟਮਾਟਰ ਦੀ ਪਨੀਰੀ ਲਗਾਉਣ ਦਾ ਸਹੀ ਸਮਾਂ ਨਵੰਬਰ-ਦਸੰਬਰ ਮਹੀਨਾ ਹੁੰਦਾ ਹੈ ਅਤੇ ਜਨਵਰੀ-ਫਰਵਰੀ ਵਿੱਚ ਇਸ ਨੂੰ ਮੁੱਖ ਖੇਤ ਵਿੱਚ ਲਗਾ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਟਮਾਟਰ ਦੀ ਪਨੀਰੀ ਜੂਨ-ਜੁਲਾਈ ਮਹੀਨੇ ਵੀ ਲਗਾਈ ਜਾ ਸਕਦੀ ਹੈ ਤੇ ਅਗਸਤ- ਸਤੰਬਰ ਮਹੀਨੇ ਵਿੱਚ ਮੁੱਖ ਖੇਤ ਵਿੱਚ ਲਗਾ ਦਿੱਤਾ ਜਾਂਦਾ ਹੈ।
menu arhar de seed bare das sakde ho jo 120 days vich pakdi a?
(en)
Haryana
ਅਰਹਰ ਦੀਆਂ UPAS-120 ਅਤੇ ICPL 151 (Jagriti) ਹੀ ਅਜਿਹੀਆਂ ਕਿਸਮਾਂ ਹਨ ਜੋ 120-125 ਦਿਨਾਂ ਵਿੱਚ ਪੱਕ ਜਾਦੀਆਂ ਹਨ।
From where I can get the seeds of Basmati 1601.can you send me the contact details of KARNAL SEEDS.earliest attention will be appreciated.
(en)
Haryana
These are the numbers of some of the dealers. you can contact anyone. Ludhiana 094172-51220, 094172-00752, 098965-83809 , Bathinda 80543-11021, 82880-26641 Tarantaran 78376-70706 , Mukatsar 82880-26642, Gurdaspur 98031-18531, 82880-26643, Paatran 82880-26646, Sagrur 82880-26647, Patiala 82880-26648, Moga 82880-26650, Faridkot 82880-26649, Batala 82880-26664, Kapurthala 82880-26662, Hoshiarpur 82880-26663, Nawan Sahar 82880-26664, Amritsar 82880-26665, Mansa 82880-26639, Abohar 82880-26640,
ਕਣਕ ਨੂੰ ਤੇਲਾ ਬਹੁਤ ਪੈ ਜੀ । ਹੁਣ ਉਸ ਤੇ ਕਿਹੜੀ ਸਪਰੇਅ ਕਰੀਏ ਜੀ ?
(en)
Maharashtra
ਕਣਕ ਵਿੱਚ ਤੇਲੇ ਚੇਪੇ ਦੀ ਰੋਕਥਾਮ ਲਈ 60 ਮਿਲੀਲੀਟਰ ਕੋਨਫੀਡੋਰ ਜਾਂ 50 ਗ੍ਰਾਮ ਗਲੈਮਰ ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
2 no pani te kon si paddy ki kisam thik hai ?
(en)
ਨਹੀਂ, ਜੇਕਰ ਝੋਨੇ ਦੀ ਫਸਲ ਨੂੰ ਲਗਾਤਾਰ ਮੋਟਰ ਜਾਂ ਟਿਊਬਵੈੱਲ ਦਾ 2 ਨੰਬਰ ਪਾਣੀ ਦਿੰਦੇ ਰਹੋਗੇ ਤਾਂ ਉਸ ਨਾਲ ਫਸਲ ਵਿੱਚ ਫਲੋਰਾਈਡ ਦੀ ਮਾਤਰਾ ਵੱਧ ਜਾਵੇਗੀ, ਜਿਸ ਨਾਲ ਅਗਲੀ ਰੁੱਤ ਵਿੱਚ ਲਾਈ ਜਾਣ ਵਾਲੀ ਫਸਲ ਦੀ ਪੈਦਾਵਾਰ 'ਤੇ ਬਹੁਤ ਨੁਕਸਾਨ ਹੁੰਦਾ ਹੈ। ਇਸ ਤੋਂ ਇਲਾਵਾ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘੱਟ ਜਾਂਦੀ ਹੈ। ਇਸ ਦੀ ਰੋਕਥਾਮ ਲਈ ਮੋਟਰ ਦੇ ਪਾਣੀ ਦੇ ਨਾਲ-ਨਾਲ ਹਫਤੇ 'ਚ ਇੱਕ ਵਾਰ ਕਸੀ ਜਾਂ ਨਹਿਰ ਦਾ ਪਾਣੀ ਜ਼ਰੂਰ ਲਗਾਓ, ਜਿਸ ਨਾਲ ਜ਼ਮੀਨ ਵਿੱਚ ਸੋਰਾ ਬਣਨ ਤੋਂ ਰੋਕਿਆ ਜਾ ਸਕਦਾ ਹੈ ਅਤੇ ਫਸਲ ਨੂੰ ਘੱਟ ਨੁਕਸਾਨ ਪਹੁੰਚਦਾ ਹੈ।
mango de plant nu gushe lag jande ne, koi spray daso ji ?
(en)
Haryana
ਇਸਦੀ ਰੋਕਥਾਮ ਲਈ ਅੰਬ ਦੇ ਬੂਟੇ 'ਤੇ 200 ਗ੍ਰਾਮ ਕੋਪਰ ਆਕਸੀਕਲੋਰਾਈਡ + ਜ਼ੀਨੇਬ ਨੂੰ 100 ਲੀਟਰ ਪਾਣੀ ਵਿੱਚ ਪਾ ਕੇ 7-9 ਦਿਨਾਂ ਦੇ ਫਾਸਲੇ 'ਤੇ ਸਪਰੇਅ ਕਰੋ। ਇਸ ਘੋਲ ਨਾਲ ਪੌਦੇ ਨੂੰ ਚੰਗੀ ਤਰ੍ਹਾਂ ਨਹਾ ਦਿਓ।
Can I do amla farming in Amritsar Distt. if yes,is there any subsidy or weathering insurance. earliest attention will be appreciated.
(en)
Haryana
Yes, Amla farming can be done in Amritsar area. If you want to get the weather or damage insurance of crop, then contact to the nearest bank's or field officer or ADO.
jaivik khad kaise banaye ?
(en)
Rajasthan
जैविक खाद
जीवाणु प्रजाति द्वारा व्यर्थ पदार्थ जैसे रसोई की सब्जियों आदि का छिलका, खेतों और क्यारियों का कबाड़ा अथवा खरपतवार, पत्तों आदि को आधे-आधे अनुपात में गोबर के साथ मिश्रण बनाकर 500 ग्राम केंचुओं सहित तैयार पदार्थ / मल को कैंचुआ खाद अथवा जैविक खाद कहते हैं।
खाद बनाने के लिए जरूरी चीजें / उपकरण
- एक पलास्टिक का टब जोकि HDPE मैटीरियल से बना होता है।
- हरे रंग की जाली।
- बर्तन 10-15 लीटर वाला।
- लोहे का पंजा मिश्रण को पलटने के लिये।
- तैयार जैविक खाद को छानने के लिए 2 मि.मी. छेद की छन्नी या झरना।
- जैविक खाद को भण्डारन के लिए 30 किलोग्राम का जूट का कट्टा या बोरी।
- पी वी सी पाईप के 2-3 फीट लंबे 14-16 स्टंप।
- गाय या भैंस का पुराना गोबर या फिर गोबर गैस प्लांट से निकली हुई सैलरी का प्रयोग किया जा सकता है।
विधि
इस खाद को तैयार करने के लिए 11x4x2 फुट पलास्टिक के टब की जरूरत होती है। यह टब HDPE का बना होता है। इस टब को हम रेडीमेड बैड भी बोल सकते हैं। यह टब हरे रंग का होता है। इसके अंदर की ओर एक थरमोकोल की तह बनी होती है जोकि बाहर की गर्मी को अंदर आने से रोकती है। यह HDPE मैटीरियल से बने होने के कारण कभी भी खराब नहीं होता। इसके ऊपर पानी, ठंड, गर्मी, धूप का कोई असर नहीं होता। इस पलास्टिक के टब को सिर्फ आग से बचाना होता है। इस पलास्टिक के टब के दोनों तरफ 3-3 जाली बनी होती है। जोकि हवा की सप्लाई का काम करती है। इसके इलावा बारिश के समय जब पानी भर जाता है तब टब में भरा हुआ पानी इन जालियों के द्वारा बाहर निकल जाता है। इसके इलावा एक हरे रंग की जाली, जोकि गोबर आदि टब में भरने के बाद गंडोए छोड़ दिए जाते हैं, उस के साथ ऊपर से ढक दिया जाता है। जोकि गंडोए को छाया प्रदान करती है। इस को एक जगह पर फिट करने के लिए 14-16 पी.वी.सी स्टंप की जरूरत होती है। यह स्टंप 2-3 फुट की लंबाई में होते हैं जो कि नीचे मिट्टी में गाढ़ दिए जाते हैं। इस रेडीमेड बैड को छाया में रखना जरूरी होता है। हम इस बैड को किसी पेड़ के नीचे या फिर किसी शैड के नीचे रख सकते हैं क्योंकि इसके अंदर छोड़े गए गंडोए ज्यादा गर्मी सहन नहीं कर पाते और कईं बार मर जाते हैं इसलिए छाया का होना जरूरी है।
इस टब की गोबर की क्षमता 12-14 क्विंटल होती हैं इस टब को आधी जाली तक भरा जाता है। सबसे नीचे तूड़ी के दो टोकरे, 5-10 किलो नीम के पत्ते बिछाए जाते हैं फिर 12-14 क्विंटल गोबर इसमें डाला जाता है, गोबर जितना पुराना हो, उतना ही अच्छा रहता है। गोबर ज्यादा गर्म नहीं होना चाहिए।
पाईप के ऊपर से तीन दिन तक पानी का छिड़काव करते रहना चाहिए। तीन दिन के बाद इसके अंदर 1-2 किलो गंडोए छोड़ दिए जाते हैं यह एक गंडोए की विशेष किस्म होती है यह किस्म ईसीनिया फोटिडा के नाम से जानी जाती है और हरे रंग की जाली से ढक दिया जाता है। यह खाद 60-80 दिनों में तैयार हो जाती है। यह खाद चाय की पत्ती की तरह बारीक बन जाती है और फिर इसे टब से बाहर निकाल लिया जाता है और गंडोए नीचे की तूड़ी में चले जाते हैं और दोबारा नयी खाद तैयार करने के लिए इसके अंदर गोबर और नीम के पत्ते भर दिये जाते हैं। यह टब 8-10 क्विंटल खाद तैयार कर देता है जो कि खेत के लिए काफी है।
वर्मीवॉश- इसी टब से हम वर्मीवॉश भी तैयार कर सकते हैं। इसकी एक तरफ एक पाईप लगा होता है जिसे कि वर्मीवॉश फिल्टर कहा जाता है, जो कि वर्मीवॉश को बाहर निकालता है। यह तेला, चेपा, सूण्डी और कई हमलावर कीड़ों से फसल को बचाता है। यह वर्मीवॉश उस पाईप से बूंद-बूंद कर बाहर निकलता है। इसे एकत्रित करने के लिए जमीन के अंदर एक बर्तन रख दिया जाता है। यह बर्तन 10-12 लीटर या इससे ज्यादा वॉल्यूम वाला होता है, जिसमें कि वर्मीवॉश एकत्रित होता रहता है। बाद में इसका छिड़काव कर सकते हैं। जब यह बर्तन भर जाता है तो खाली कर के दोबारा बर्तन रख दें। वर्मीवॉश को निकालकर जमा करके रख सकते हैं।
उपयोगिता
- तैयार जैविक खाद को फूलों के गमले में 100-200 ग्राम प्रति गमला डालने पर फूलों में चमक और सुंदरता का निखार आता है।
- सब्जियों की क्यारियों में 2x5 मीटर की 1-2 किलो जैविक खाद डालने पर सब्जियां पौष्टिक और स्वास्थ्यवर्धक होती है और मिट्टी की गुणवत्ता बनी रहती है।
- फसलों में इस खाद को खेत में बीज के साथ नालियों में डालकर इसकी उपयोगिता तुरंत प्राप्त होती है।
- खेतों में जैविक खाद 5-10 क्विंटल प्रति एकड़ जमीन के स्वास्थ्य अनुसार डाली जाती है।
- जैविक खाद विशेष तौर पर मिट्टी के स्वास्थ्य को सुरक्षित रखती है तथा इससे मिट्टी में नमी की क्षमता लम्बे समय तक प्रत्येक स्तर पर सुरक्षित रहती है।
- भूमि के सुधार में जैविक खाद का विशेष योगदान है, इससे भूमि में major Nutrient ( N,P,K.O.C., PH,E.C. etc) के साथ सूक्ष्म तत्व Ca, Mg, Fe, Br, etc.)
- पूर्ण रूप से प्रत्येक फसल के लिये मौजूद रहती है।
- इसके उपयोग से भूमि के स्वास्थ्य के साथ-साथ इसके द्वारा पैदावार के उपयोग से मानव जीवन का स्वास्थ्य भी सुदृढ़ रहता है। मनुष्य के शरीर में होने वाली बिमारियों से बचा जा सकता है। मनुष्य का जीवन दीर्घायु होता है साथ ही साथ उसके शरीर की कार्य कुशलता बढ़ती है।
केंचुआ खाद के लाभ
- केंचुआ खाद में पौधों के लिए आवश्यक लाभकारी सभी पोषक तत्व पर्याप्त एवं संतुलित मात्रा में मौजूद रहते हैं जो पौधों को सुगमता से प्राप्त हो जाते है अतः वर्मीकम्पोस्ट के उपयोग से पौधों का विकास अच्छा होता है।
- वर्मीकम्पोस्ट में ऑक्जिन्स, जिब्रैलिन्स, साइटोकाइनिन्स, विटामिन्स अमीनोएसिड आदि अनेक तरह के जैव सक्रिय पदार्थ पर्याप्त मात्रा में पाये जाते हैं जिनसे पौधों में संतुलित बढ़वार तथा अधिक उपज देने की क्षमता का विकास होता है।
- वर्मीकम्पोस्ट जलग्राही होती है जो वातावरण से नमी व सिंचाई के रूप में पौधों को दिए गये पानी को सोखकर भूमि से वाष्पीकरण तथा लीचिंग द्वारा पानी के नष्ट होने को रोकती है अतः वर्मीकम्पोस्ट का खेत में उपयोग करने पर पौधों में बार-बार या अधिक मात्रा में पानी देने की आवश्यकता नहीं होती।
- वर्मीकम्पोस्ट में उपस्थित एक्टीनोमाइसिटीज एन्टीबायोटिक पदार्थ का सूजन करते हैं जिनसे पौधों में की व्याधियों के आक्रमण से बचाव की क्षमता बढ़ जाती है।
- कम्पोस्ट में मौजूद नमी शीघ्रता से वाष्पीकरण द्वारा हानि नहीं होती और भूमि में दिए गये पानी को अधिक समय तक रोकने में मदद मिलती है।
- वर्मीकम्पोस्ट में खरपतवारों के बीज नहीं होते अतःखेत में इसका उपयोग करने पर किसी भी तरह के खरपतवार की समस्या नहीं होती। इसके विपरीत गोबर के खाद एवं अन्य कम्पोस्टों के उपयोग से खरपतवार अधिक उगते हैं।
- वर्मीकम्पोस्ट में मनुष्य तथा पौधों को नुकसान पहुंचाने वाले किसी भी तरह के जीवाणु उपस्थित नहीं होते।
- वर्मीकम्पोस्ट के उपयोग से भूमि के भौतिक गुणों जैसे रन्ध्रवकाश जलधारण क्षमता, मृदा सरंचना, सुक्ष्म जलवायु, तत्वों को रोकने व पोषण क्षमता एवं रासायनिक गुणों जैसे कार्बन नाइट्रोजन के अनुपात में कमी, कार्बनिक पदार्थों के उपघटन में सुधार और जैविक गुणों जैसे नाइट्रोजन स्थिरीकरण एवं फास्फोरस घोलक जीवाणु, पॉलीमर्स एक्टीनाइसिटीज आदि की संख्या में परिणामस्वरूप भूमि की उर्वरता लम्बे समय तक कायम रहती है।
- वर्मीकम्पोस्ट के उपयोग से भूमि के तापमान, नमी, स्वास्थय तथा पी एच नियंत्रित रहते हैं जिससे मृदा में ताप संचरण वमाइक्रोक्लाइमेंट की एकरूपता के लिए अनुकूलता पैदा होती है।
- वर्मीकम्पोस्ट के उपयोग से कृषि उत्पादों की गुणवत्ता आदि में सुधार आता है परिणामस्वरूप उच्च गुणवत्ता वाले उत्पादों की भण्डारण क्षमता एवं ऊंचे मूल्य पर बिक्री होने से आय में भारी वृद्धि होती है।
बीज उपचार
मान लीजिए आप को गेहूं का बीज लगाना है तो एक किलो बीज ले लीजिए। यदि बीज दो किलो हैं तो सबको दुगुना कर लीजिए।
एक किलो किसी भी देसी गाय या देसी बैल का गोबर ले लीजिए और उसी देसी गाय या देसी बैल का एक किलो मूत्र ले लीजिए। गोबर और मूत्र को आपस में मिला दीजिए। फिर इसमें 100 ग्राम कलई चूना मिलाना है। चूने का पत्थर बाजार में आसानी से मिल जाता है। उस चूने के पत्थर को एक दिन पहले 2-3 लीटर पानी में डाल दीजिए रात भर में पानी गर्म हो जाएगा और चूना नीचे बैठ जाएगा। फिर इसे घोल लीजिए। फिर इस 2-3 लीटर चूने वाले पानी को गोबर और गोमूत्र वाले बर्तन में डाल दीजिए। गोबर गोमूत्र और 100 ग्राम चूने से जितना घोल तैयार होगा उसमें अच्छे से बीज को डाल दीजिए।कोई भी एक किलो बीज इसमें आराम से भीग जाता है बीज को इसमें 2-3 घंटे डालकर रखिए। रात में डाल दीजिए और सुबह निकाल लीजिए। सुबह निकालकर इस बीज को छांव में सूखा दीजिए। सुखाने के बाद इस को खेत की मिट्टी में लगा दीजिए।
Sade litchi and aaru de butte nu flower nahi lag rage.last saal bhout c.koi Davao daso
(en)
Haryana
ਫੁੱਲਾਂ ਅਤੇ ਫਲਾਂ ਦੇ ਬਣਨ ਲਈ ਪੌਦਿਆਂ 'ਤੇ 00:52:34 ਦੀ 500-600 ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਫੋਲੀਅਰ ਸਪਰੇਅ ਕਰੋ। ਇਸ ਨਾਲ ਪੌਦੇ ਦੇ ਫੁੱਲ ਨਿਕਲਣ ਵਿੱਚ ਮਦਦ ਹੁੰਦੀ ਹੈ। ਇਸ ਤੋਂ ਇਲਾਵਾ ਇਹ ਫੋਲੀਅਰ ਸਪਰੇਅ ਪੌਦੇ 'ਤੇ ਆ ਰਹੀਆਂ ਕਈ ਫੰਗਸ ਦੀਆਂ ਬਿਮਾਰੀਆਂ ਨੂੰ ਵੀ ਰੋਕਦੀ ਹੈ।
which type of vegetables are grown in feb march ?
(en)
ਤੁਸੀਂ ਫਰਵਰੀ ਮਾਰਚ ਦੇ ਮਹੀਨੇ ਤੁਸੀਂ ਕਰੇਲੇ, ਕੱਦੂ, ਖੀਰਾ, ਭਿੰਡੀ, ਤਰਬੂਜ਼, ਪਾਲਕ, ਫਰਾਂਸਬੀਨ ਦੀਆਂ ਫਲੀਆਂ ਆਦਿ ਸਬਜ਼ੀਆਂ ਉਗਾ ਸਕਦੇ ਹੋ।
popular vich mungi di kheti ho sakdi hai ?
(en)
Maharashtra
ਪੋਪਲਰ ਦੀ ਖੇਤੀ ਦੇ ਨਾਲ-ਨਾਲ ਉਸੇ ਖੇਤ ਵਿੱਚ ਤੁਸੀਂ ਮੂੰਗੀ ਦੀ ਖੇਤੀ ਕਰ ਸਕਦੇ ਹੋ। ਇਸ ਖੇਤੀ ਦੇ ਲਈ ਪੋਪਲਰ ਦੇ ਪੱਤੇ ਖੇਤ ਵਿੱਚ ਜ਼ਿਆਦਾ ਨਾ ਡਿੱਗਣ ਦਿਓ। ਉਨ੍ਹਾਂ ਦੀ ਕਟਾਈ-ਛਟਾਈ ਸਹੀ ਸਮੇਂ 'ਤੇ ਕਰਦੇ ਰਹੋ ਤਾਂ ਕਿ ਖੇਤ ਵਿੱਚ ਲਗਾਈ ਦੀ ਮੂੰਗੀ ਦੀ ਫਸਲ ਨੂੰ ਪੱਤਿਆਂ ਕਾਰਨ ਕੋਈ ਨੁਕਸਾਨ ਨਾ ਪਹੁੰਚੇ।
Punjab
han g main tuhaade ans. nal sehmat ha
ਬੋਲਗਾਰਡ3 ਗੁਜਰਾਤ ਵਿਚ 2016 ਵਿਚ ਆ ਗਿਆ ਕੀ ਪੰਜਾਬ ਵਿਚ ਇਸ ਵਾਰ ਆਵੇਗਾ ?
(en)
Haryana
ਬੋਲਗਾਰਡ 3 ਨਰਮੇ ਦੇ ਬੀਜ ਪੰਜਾਬ ਵਿੱਚ ਆਉਣ ਦੀ ਸੰਭਾਵਨਾ ਬਾਰੇ ਜਾਣਕਾਰੀ ਤੁਸੀਂ ਮਾਰਕਿਟ ਦੇ ਕਿਸੇ ਵੀ ਪ੍ਰਾਈਵੇਟ ਡੀਲਰ ਤੋਂ ਲੈ ਸਕਦੇ ਹੋ।
kanak di harvesting tu badh kheri mong di variety been sakde hain his maturity period San tu choota hover
(en)
Haryana
ਕਣਕ ਦੀ ਕਟਾਈ ਤੋਂ ਬਾਅਦ ਮੂੰਗੀ ਦੀ ਬਿਜਾਈ ਕੀਤੀ ਜਾ ਸਕਦੀ ਹੈ। ਇਸ ਦੀਆਂ ਕਈ ਕਿਸਮਾਂ ਹਨ ਜਿਵੇਂ ਕਿ ML 2056, ML 818, PAU 911, SML 832, Jawahar- 45 ਆਦਿ। ਇਹ ਕਿਸਮਾਂ 60-70 ਦਿਨਾਂ ਵਿੱਚ ਤਿਆਰ ਹੋ ਜਾਂਦੀਆਂ ਹਨ
timing of green chilli ?
(en)
ਹਰੀ ਮਿਰਚਾਂ ਦੀ ਨਰਸਰੀ (ਪਨੀਰੀ) ਅੰਤ-ਅਕਤੂਬਰ ਤੋਂ ਅੱਧ-ਨਵੰਬਰ ਤੱਕ ਲਾਈ ਜਾਂਦੀ ਹੈ। ਫਰਵਰੀ ਤੋਂ ਮਾਰਚ ਮਹੀਨੇ ਵਿੱਚ ਇਸ ਪਨੀਰੀ ਦਾ ਰੋਪਣ ਕੀਤਾ ਜਾਂਦਾ ਹੈ।
which breed of cow is best for diary farming ?
(en)
Rajasthan
ਜੇਕਰ ਤੁਸੀ ਡੇਅਰੀ ਫਾਰਮਿਗ ਬਿਜ਼ਨਸ ਕਰਨ ਦੇ ਉਦੇਸ਼ ਨਾਲ ਸ਼ੁਰੂ ਕਰ ਰਹੇ ਹੋ ਤਾਂ ਹੋਲਸਟੀਅਨ-ਫਰੀਜ਼ੀਅਨ ( HF) ਨਸਲ ਦੀਆਂ ਗਾਵਾਂ ਸੱਭ ਤੋ ਵੱਧ ਫਾਏਦੇਮੰਦ ਹੋਵੇਗੀ। ਇਹ ਨਸਲ ਦਾ ਮੁੱਲ ਕਰੀਬ 50000 ਰੁਪਏ ਤੱਕ ਹੁੰਦਾ ਹੈ । ਸ਼ੁਰੂਆਤ ਵਿੱਚ ਤੁਸੀਂ ਕੋਸ਼ਿਸ਼ ਕਰੋ ਕਿ 10 ਗਾਵਾਂ ਨਾਲ ਡੇਅਰੀ ਸ਼ੁਰੂ ਕਰੋ ਅਤੇ ਫਿਰ ਬਾਅਦ ਵਿੱਚ ਇਸ ਨੂੰ ਆਪਣੇ ਸ੍ਰੋਤਾਂ, ਖਰਚੇ ਅਤੇ ਹੋਰ ਸਾਧਨਾਂ ਦੇ ਆਧਾਰ ਤੇ ਵਧਾਉਦੇ ਰਹੋ।
ਕਾਗਜੀ ਨਿੰਬੂ ਦੇ ਪੌਦੇ ਲੈਣ ਸੰਬੰਧੀ ਜਾਣਕਾਰੀ ਦਿਓ ?
(en)
Haryana
ਕਾਗਜ਼ੀ ਨਿੰਬੂ (Citrus aurantifolia) ਨਿੰਬੂ ਜਾਤੀ ਦਾ ਖੱਟਾ ਫਲ ਹੈ। ਇਸ ਕਿਸਮ ਦੇ ਫਲ 2.5–5 ਸੈ.ਮੀ. ਵਿਆਸ ਵਾਲੇ ਹਰੇ ਜਾਂ ਪੀਲੇ (ਪੱਕਣ 'ਤੇ) ਹੁੰਦੇ ਹਨ। ਇਸਦਾ ਪੌਦਾ 5 ਮੀ. ਤੱਕ ਲੰਬਾ ਹੁੰਦਾ ਹੈ ਅਤੇ ਇਸ 'ਤੇ ਕੰਡੇ ਵੀ ਹੁੰਦੇ ਹਨ। ਇਸਦੇ ਬੂਟੇ ਕਿਸੇ ਵੀ ਨਰਸਰੀ ਫਾਰਮ ਤੋਂ ਲਏ ਜਾ ਸਕਦੇ ਹਨ।
surajmukhi lgan da time dso ?
(en)
Maharashtra
ਸੂਰਜਮੁਖੀ ਲਗਾਉਣ ਦਾ ਸਹੀ ਸਮਾਂ ਸਿੰਚਿਤ ਖੇਤਰਾਂ ਲਈ ਜਨਵਰੀ ਤੋਂ ਅੱਧ ਫਰਵਰੀ ਤੱਕ ਦਾ ਹੁੰਦਾ ਹੈ। ਇਸਦੀ ਪਿਛੇਤੀ ਬਿਜਾਈ ਹੱਦ ਮਾਰਚ ਦੇ ਮਹੀਨੇ ਤੱਕ ਕੀਤੀ ਜਾਂਦੀ ਹੈ।
Asi a buta lgea a haveli allu bukaherea da sir es nu flower bhut lagde a par fruit jyada nai painda a asi ik male bhuta v leea a but flower jhad janda a koi hal daso please ?
(en)
ਤੁਸੀ ਇਸ ਦੀ ਰੋਕਥਾਮ ਲਈ ਪਲੈਨੋਫਿਕਸ 3 ਮਿਲੀਲੀਟਰ ਨੂੰ ਪ੍ਰਤੀ ਲੀਟਰ ਪਾਣੀ ਵਿੱਚ ਪਾ ਕੇ ਪੌਦੇ ਨੂੰ ਚੰਗੀ ਤਰਾਂ ਨਹਾ ਦਿਓ। ਹਫਤੇ ਬਾਦ ਦੁਬਾਰਾ ਫਿਰ ਸਪਰੇਅ ਕਰੋ । ਇਸ ਨਾਲ ਫਲ ਨਹੀ ਝੜੇਗਾ ਤੇ ਫਲ ਵੀ ਜਿਆਦਾ ਲੱਗੇਗਾ।
Hybrid 6201 basmati variety hai.Sorry for taking ur time.plz dasna.
(en)
Haryana
ਇਹ ਪਰਮਲ ਕਿਸਮ ਹੈ ਅਤੇ ਹਾਈਬ੍ਰਿਡ ਕਿਸਮਾਂ ਸਾਰੀਆ ਪਰਮਲ ਦੀਆਂ ਹੀ ਹੁੰਦੀਆ ਹਨ।
1 kille vich makki vijni hai kinna beej ik kille vich paina chahida ha te bijayi machine nal sahi hundi hai ke hath nal ker ke ?
(en)
Maharashtra
ਫਰਵਰੀ ਵਿੱਚ ਮੱਕੀ ਦੀ ਬਿਜਾਈ ਲਈ 8-10 ਕਿਲੋਗ੍ਰਾਮ ਬੀਜ ਪ੍ਰਤੀ ਏਕੜ ਲਈ ਬਹੁਤ ਹੁੰਦਾ ਹੈ। ਇਸ ਦੀ ਬਿਜਾਈ ਟ੍ਰੈਕਟਰ ਵਾਲੀ ਮਸ਼ੀਨ ਨਾਲ ਕੀਤੀ ਜਾਵੇ ਤਾਂ ਸਹੀ ਰਹਿੰਦੀ ਹੈ।
ਕੀ ਬੋਲਗਾਰਡ 3 ਨਰਮੇ ਦਾ ਬੀਜ ਯੂਨੀਵਰਸਿਟੀ ਵਲੋ recommend ਕੀਤਾ ਿਗਆ ਹੈ ਕਿਰਪਾ ਕਰਕੇ ਦੱਸੋ ?
(en)
Haryana
ਇਹ ਇੱਕ ਮੋਨਸੈਂਟੋ ਕੰਪਨੀ ਦੁਆਰਾ ਸਿਫਾਰਸ਼ ਕੀਤਾ ਗਿਆ ਬੀਜ ਹੈ । ਜਿਸ ਦੀਆਂ ਅੱਗੇ ਕਈ ਕਿਸਮਾਂ ਹਨ ਜਿਵੇਂ ਬੋਲਗਾਰਡ 6488, 6588 ਆਦਿ।
paddy di koi navi variety a rahi hai ESS var koi , j hai the us bare San kush dasan di kirpa karna ?
(en)
Haryana
ਅਜੇ ਤੱਕ ਇਸ ਸਾਲ ਕੋਈ ਸਿਫਾਰਸ਼ ਕੀਤੀ ਗਈ ਕਿਸਮ ਨਹੀਂ ਆਈ ਹੈ , ਝੋਨੇ ਦੀ Hybrid 6201 ਕਿਸਮ ਸਿੰਚਾਈ ਵਾਲੇ ਖੇਤਰਾਂ ਲਈ ਯੋਗ ਕਿਸਮ ਹੈ ਤੇ ਭੁਰੜ ਰੋਗ ਨੂੰ ਸਹਿਣਯੋਗ ਹੈ। ਇਸਦਾ ਔਸਤਨ ਝਾੜ 25 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
kanak de sitte chotte(small) reh gaye ne.kush ho sakda.Secondly Kanak vad k makki charre layi beej sakde hain ?
(en)
Maharashtra
ਜੇਕਰ ਕਣਕ ਦੇ ਸਿੱਟੇ ਛੋਟੇ ਰਹਿ ਗਏ ਹਨ ਤਾਂ ਉਹਨਾਂ ਉੱਪਰ ਕਿਸੇ ਵੀ ਵਿਕਾਸੀ ਤੱਤਾਂ ਦੀ ਸਪਰੇਅ ਕਰੋ ਜਿਵੇਂ ਕਿ 2 ਕਿੱਲੋ N:P:K (13:00:45) ਜਾਂ ਸਾਈਟੋਜ਼ਾਇਮ ਦੀ ਸਪਰੇਅ ਕਰ ਸਕਦੇ ਹੋ। ਕਣਕ ਦੀ ਵਾਢੀ ਤੋਂ ਬਾਅਦ ਤੁਸੀਂ ਮੱਕਚਰੀ ਲਗਾ ਸਕਦੇ ਹੋ। ਇਸ ਦੀ ਬਿਜਾਈ ਮਈ ਤੋਂ ਜੁਲਾਈ ਮਹੀਨੇ ਤੱਕ ਕੀਤੀ ਜਾ ਸਕਦੀ ਹੈ। ਆਮ ਮੱਕੀ ਤੁਸੀਂ ਫਰਵਰੀ - ਮਾਰਚ ਮਹੀਨੇ ਵਿੱਚ ਹੀ ਲਗਾ ਸਕਦੇ ਹੋ।
ਅਮਰੂਦ ਦੇ ਬੂਟੇ ਨੂੰ ਫਲ ਵਾਸਤੇ ਦਵਾਈ ਦੱਸੋ ਜੀ ?
(en)
Maharashtra
ਇਸ ਦੀ ਰੋਕਥਾਮ ਲਈ ਤੁਸੀਂ ਪਲੈਨੋਫਿਕਸ 2 ਮਿ:ਲੀ:ਨੂੰ ਪ੍ਰਤੀ ਲੀਟਰ ਪਾਣੀ ਵਿੱਚ ਪਾ ਕੇ ਪੌਦਿਆ ਤੇ ਸਪਰੇਅ ਕਰੋ । ਇਸ ਨਾਲ ਪੌਦਿਆਂ ਦਾ ਫਲ ਡਿੱਗਣਾ ਰੁਕ ਜਾਂਦਾ ਹੈ।
ਮੇਰੇ ਕੋਲ ਬਰਾਨੀ ਜ਼ਮੀਨ ਹੈ ਉਸ ਵਿੱਚ ਮੈ ਛੋੋਟੇ ਚਿੱਬੜ ਬੀਜਣਾ ਚਾਹੁੰਦਾ ਹਾਂ , ਇਹਨਾਂ ਛੋਟੇ ਚਿੱਬੜਾਂ ਦੀ ਬਿਜਾਈ ਦਾ ਸਮਾਂ ਦੱਸੋ?
(en)
ਛੋਟਾ ਚਿੱਬੜ ਮਾਰਚ ਦੇ ਮਹੀਨੇ ਲਗਾਇਆਂ ਜਾਂਦਾ ਹੈ ।ਇਹ ਰੇਤਲੀ ਜ਼ਮੀਨ ਵਿੱਚ ਵੀ ਉੱਗ ਸਕਦਾ ਹੈ ਕਿਉਕਿ ਇਸ ਨੂੰ ਜਿਆਦਾ ਪਾਣੀ ਦੀ ਲੋੜ ਨਹੀਂ ਹੁੰਦੀ ਹੈ।ਇਹ 40-50 ਦਿਨਾਂ ਵਿੱਚ ਪੱਕ ਜਾਂਦਾ ਹੈ । ਇਸ ਦਾ ਜ਼ਲਦੀ ਪੱਕਣਾ ਛੋਟੇ ਚਿੱਬੜ ਦੀਆਂ ਹਾਈਬ੍ਰਿਡ ਤੇ ਦੇਸੀ ਕਿਸਮਾਂ ਤੇ ਨਿਰਭਰ ਕਰਦਾ ਹੈ।
Garmiya wale flower di paneeri mil jaugi hun ?
(en)
Haryana
ਗਰਮੀਆਂ ਦੀ ਰੁੱਤ ਵਿੱਚ ਲਗਾਏ ਜਾਣ ਵਾਲੇ ਫੁੱਲਾਂ ਦੀ ਪਨੀਰੀ ਤੁਸੀਂ ਫੁੱਲਾਂ ਦੇ ਫਾਰਮ ਜਾਂ ਨਰਸਰੀ ਫਾਰਮ ਤੋਂ ਲੈ ਸਕਦੇ ਹੋ।
ਸਹਾੲਿਕ ਧਦਾਂ ਕੇਹੜਾ ਲਾਹੇਵਂਦ ਹੈ ਜੀ ?
(en)
ਖੇਤੀ ਦੇ ਨਾਲ ਨਾਲ ਤੁਸੀਂ ਕਈ ਸਹਾਇਕ ਧੰਦੇ ਅਪਨਾ ਸਕਦੇ ਹੋ, ਜਿਵੇਂ ਕਿ ਡੇਅਰੀ, ਪਸ਼ੂ-ਪਾਲਣ, ਮੁਰਗੀ-ਪਾਲਣ, ਮੱਖੀ-ਪਾਲਣ, ਖੇਤ ਵਿੱਚ ਛੋਟਾ ਡੈਮ ਬਣਾ ਕੇ ਮੱਛੀ-ਪਾਲਣ, ਅਗੇਤੀ ਸਬਜ਼ੀ ਉਗਾਉਣਾ ਆਦਿ। ਇਨ੍ਹਾਂ ਸਭ ਸਹਾਇਕ ਧੰਦਿਆਂ ਦੀ ਮਦਦ ਨਾਲ ਤੁਸੀਂ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹੋ । ਇਹਨਾਂ ਧੰਦਿਆਂ ਵਿੱਚੋ ਤੁਸੀਂ ਆਪਣੀ ਜ਼ਮੀਨ, ਖਰਚ ਅਤੇ ਉਪਲੱਬਧਤਾ ਦੇ ਅਨੁਸਾਰ ਧੰਦਾ ਚੁਣ ਕੇ ਉਸ ਧੰਦੇ ਬਾਰੇ ਜਾਣਕਾਰੀ ਲੈ ਸਕਦੇਂ ਹੋ।
iss bimari di dwayi dso sir koi ?
(en)
Maharashtra
ਇਸ ਬਿਮਾਰੀ ਨੂੰ ਕਾਂਗਿਆਰੀ ਜਾਂ ਸਮੱਟ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਜਿਸ ਦੇ ਕਾਰਨ ਸਿੱਟੇ ਕਾਲੇ ਹੋ ਜਾਂਦੇ ਹਨ। ਇਹ ਬਿਮਾਰੀ ਹਵਾ ਦੇ ਨਾਲ ਇੱਕ ਪੌਦੇ ਤੋਂ ਦੂਜੇ ਪੌਦੇ ਤੱਕ ਫੈਲਦੀ ਹੈ। ਇਸਦੀ ਰੋਕਥਾਮ ਲਈ ਟਿਲਟ ਜਾਂ ਪਲਸਰ 200 ਮਿ.ਲੀ. ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ 'ਤੇ ਸਪਰੇਅ ਕਰੋ।
ਇੱਹ ਬੂਟੇ ਕਿਊ ਮੱਚ ਰਹੇ ਹੱਨ ?
(en)
Haryana
ਇਹ ਬਰਸੀਮ ਜਿਆਦਾ ਨਮੀ ਹੋਣ ਕਰਕੇ ਗਲ ਰਹੀ ਹੈ ਜਿਸ ਨਾਲ ਕਿ ਉਸ ਦੀਆਂ ਜੜਾਂ ਵਿੱਚ ਫੰਗਸ ਬਣ ਜਾਂਦੀ ਹੈ ਅਤੇ ਬਾਅਦ ਵਿੱਚ ਉਹ ਤਣਾਂ ਗਲਣ ਦਾ ਰੂਪ ਲੈ ਲੈਂਦੀ ਹੈ । ਇਸ ਦੀ ਰੋਕਥਾਮ ਲਈ ਕਾਰਬੈਂਡਾਜ਼ਿਮ 400 ਗ੍ਰਾਮ ਜਾਂ ਕੋਪਰ ਆਕਸੀਕਲੋਰਾਈਡ 400 ਗ੍ਰਾਮ ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
asi 550 biji a eh pta ni sukan lag pyi iss nu dasso ki hoya te kehri spray kiti jave ?
(en)
ਕਣਕ ਦੇ ਵਿੱਚ ਕੁੱਝ ਸੂਖਮ ਤੱਤਾਂ ਦੀ ਕਮੀ ਆ ਰਹੀ ਹੈ ਅਤੇ ਜਿਸ ਕਾਰਨ ਪੀਲਾਪਣ ਆ ਰਿਹਾ ਹੈ । ਇਸ ਪੀਲੇਪਣ ਦੀ ਰੋਕਥਾਮ ਲਈ 1 ਕਿਲੋਗ੍ਰਾਮ ਮੈਗਨੀਜ਼ ਸਲਫੇਟ ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।ਸਪਰੇਅ ਕਰਨ ਤੋਂ ਪਹਿਲਾਂ ਕਣਕ ਵਿੱਚ ਹਲਕੀ ਨਮੀ ਦਾ ਹੋਣਾ ਜਰੂਰੀ ਹੈ ।
kanak nu hun koi salty de lod ha k nai g ?
(en)
ਜੇਕਰ ਕਣਕ ਦੀ ਫਸਲ ਸਿਟੇ ਕਢ ਰਹੀ ਹੈ ਤਾਂ ਇਸ ਸਮੇ ਕੋਈ ਖਾਦ ਪਾਉਣ ਦੀ ਲੋੜ ਨਹੀ ਹੈ। ਸਿਰਫ ਫੰਗਸਨਾਸ਼ੀ ਸਪਰੇਆਂ ਬਿਮਾਰੀ ਆਉਣ ਤੇ ਕਰਦੇ ਰਹੋ।
ਇਸ ਦਾ ਕਾਰਨ ਦੱਸੋ ਅਤੇ ਇਸ ਦਾ ਇਲਾਜ ਦੱਸੋ ?
(en)
Haryana
ਇਹ ਕਣਕ ਦੇ ਸਿੱਟਿਆਂ ਵਿੱਚ ਫੰਗਸ ਦੇ ਕਾਰਨ ਹੋ ਰਿਹਾ ਹੈ, ਇਸਦੀ ਰੋਕਥਾਮ ਲਈ 200 ਮਿ.ਲੀ. ਟਿਲਟ ਨੂੰ 120 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ 'ਤੇ ਸਪਰੇਅ ਕਰੋ।
Punjab
han g iss spray nal ikk kalapan door ho jawega...