Punjab
Search
Iss di ki vajah hai ?
(en)
Jaskaran ji, ih khuraaki tattan di Kami kar ke ja mausam kar ke hai ji, tusi is te koi NPK 19 19 19 @15g/L paani de hisaab naal spray kar sakde ho ji.
Punjab
npk 19:19: 19 da spray kro g
ਸਰ ਜੀ HF ਪਹਿਲੇ ਸੂਏ ਵੱਛੀ ਅੱਜ ਸੂਈ ਹੈ ਉਸ ਦੇ ਲੇਵੇ ਨੂੰ ਪਲੂਣ ਹੈ ਪਿਛਲੇ ਪਾਸੇ ਨੂੰ ਜਿਆਦਾ ਹੈ ਕੋਈ ਇਲਾਜ ਦੱਸੋ ਜੀ ?
(pb)
ਤੁਸੀ ਉਸ ਨੂੰ Enrofloxacin injection 15ml, Megludyne inj 20ml ਅਤੇ Avil injection 10ml ਰੋਜਾਨਾ ਲਗਵਾਓ ਅਤੇ ਸੋਜਿਸ਼ ਦੇ ਹਿਸਾਬ ਨਾਲ 2 ਤੋਂ 3 ਦਿਨ ਲਗਵਾਓ।
Makhi te Machar toh cow nu kive bachayi ?
(en)
Gourav ji tuci ohna de ass pass saff safai da dian rakho ate sham de sme ohna de kol dhuua kro ate uss dhuee vich thodi jehi sonf bhi milla deya kro ate ass pass jithe jyada makhi, mashar bethde hai othe tuci Gainda phenyl nu 2ml prati 1 litre pani vich milla ke spray kro.
ਮੱਕੀ ਨੂੰ ਗਡੂੲੇ ਦੀ ਸਪਰੇ ਕੀਤੀ ਸੀ ਤਿੰਨ ਚਾਰ ਦਿਨ ਹੋਗੇ । ਪੱਤਿਅਾ ਤੇ ਿੲਸ ਤਰਾ ਧੱਭੇ ਪੈ ਗੇ ?
(pb)
Punjab
ਇੰਦਰਜੀਤ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਕਿਹੜੀ ਦਵਾਈ ਵਰਤੀ ਸੀ ਅਤੇ ਕਿੰਨੀ ਮਾਤਰਾ ਵਿਚ ਵਰਤੀ ਸੀ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Sir ਜਿਹੜੇ ਕਣਕ ਦੀ ਮੁਜਰ ਉਪਰ ਜਾਮਣੀ ਰੰਗ ਦੇ ਨਿਸ਼ਾਨ ਹਨ ਉਹਨਾਂ da ki ਹੱਲ ਹੈ ?
(pb)
Punjab
ਸੁਖਵਿੰਦਰ ਜੀ, ਇਹ ਮੌਸਮ ਕਰਕੇ ਜਾਂ glume blight ਕਰਕੇ ਹੁੰਦਾ ਹੈ, ਇਸ ਦੀ ਰੋਕਥਾਮ ਲਈ ਤੁਸੀ Propiconazole 200 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Punjab
ਇਸ ਕਣਕ ਦੀ ਵੀਡੀਓ ਬਣਾਉਣ ਕੇ, ਵੀਡੀਓ ਨੂੰ ਅਪੱਲੋਡ ਕਰੋ ਜੀ।
ਆਉਣ ਵਾਲੇ ਦਿਨਾਂ ਵਿਚ ਬਠਿੰਡਾ KVK ਵਿਚ ਕਿਹੜੇ ਕਿਹੜੇ ਟ੍ਰੇਨਿੰਗ ਪ੍ਰੋਗਰਾਮ ਚਲਾਏ ਜਾਣਗੇ ਅਤੇ ਕਦੋਂ ?
(en)
Haryana
ਕੰਬੋਜ ਜੀ, ਇਸਦੇ ਲਈ ਤੁਸੀ ਆਪਣੇ kvk 0164-2215619 ਨਾਲ ਸੰਪਰਕ ਕਰ ਸਕਦੇ ਹੋ।
ਦੋ ਮਹੀਨੇ ਹੋ ਗਏ ਪਿਆਜਾਂ ਦੀ ਪਨੀਰੀ ਲਾਈ ਨੂੰ ਅੱਧੇ ਪਿਆਜ ਠੀਕ ਨੇ ਅੱਧੇ ਸੁੱਕ ਰਹੇ ਨੇ ਵਧ ਨਹੀ ਰਹੇ ਦੋ ਵਾਰ ਕਲੋਰੋ ਸਿਉੰਕ ਲਈ ਪਾ ਦਿਤੀ ਪਰ ਕੋਈ ਅਸਰ ਨਹੀ ਕੋਈ ਹਲ ਦੱਸੋ ਜੀ ?
(pb)
Haryana
ਸਿੰਘ ਜੀ, ਤੁਸੀ ਇਹ ਦਸੋ ਇਹਨਾ ਨੂੰ ਖਾਦ ਕਿੰਨੀ ਪਾਈ ਸੀ ਅਤੇ ਇਸ ਉਪਰ ਹੋਰ ਕੋਈ ਵੀ ਦਵਾਈ ਦੀ ਸਪਰੇਅ ਨਾ ਕਰਿਓ। ਇਸ ਨਾਲ ਵੀ ਫਸਲ ਦੇ ਵਾਧੇ ਉਪਰ ਅਸਰ ਪੈਂਦਾ ਹੈ।
Punjab
DAP ਖਾਦ 05 ਕਿਲੋ ਇੱਕ ਬਿਸਵੇ ਦੇ ਹਿਸਾਬ ਨਾਲ ਪਾਈ ਸੀ।
ਅਚਾਰ ਪਾਉਣ ਲੀ ਕਿਹੜੀ ਮੱਕੀ ਦਾ ਬੀਜ ਵਧੀਆਂ ਏ ਜੀ ਜੋ ਜਲਦੀ ਤਿਆਰ ਹੋ ਜੇ ਘੱਟ ਟਾਇਮ ਲੇ ?
(pb)
Haryana
ਸੁੱਖ ਜੀ, ਇਸਦੇ ਲਈ ਤੁਸੀ pmh 2 ਜਾ ਫੇਰ dkc 9208 ਕਿਸਮ ਦੀ ਬਿਜਾਈ ਕਰ ਸਕਦੇ ਹੋ।
Punjab
j-1006,j-1007, afrian tall
Kina time ch tyer ho jandi aa.
Kya pandimathalin ka spray gane me kar sakte hain ?
(hn)
Haryana
Gurmel ji ganne mei. Atrazine dwai prayog krne ki sifarish ki jati hai isko aap 800 gram prati acre ke hisab se prayog kar sakte hai
Ek lal ji sundi aa kadu atte hor veilan te is da ki dawai spray kiti jawe ?
(pb)
Haryana
Narinder ji esde lai tusi dimethoate 2ml prati litre paani de hisab nl vart sakde ho
ਬਰਸੀਮ ਦਾ ਇਲਾਜ ਦੱਸੋ ਜੀ ਧੰਨਵਾਦ ?
(pb)
Haryana
ਨਵਜੋਤ ਜੀ, ਇਸਦੇ ਲਈ ਤੁਸੀ dimethoate 1ml prati ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Dr saab meri Phelan jyoti soon vali e te dhan ch daar payi e ?
(pb)
Punjab
Kirpa krke ehh daso usde suun vich kina sma hai ate thnna nu ki smasia aa rhi hai, ohna vich sojish bhi hai ja nhi, tuci apne swal de nal photo bhi upload kr skde ho tan jo tuhanu sahi jankari diti ja skee.
Sir ਸਾਡੀ ਮੱਝ ਨੇ 7 ਵੇਂ ਮਹੀਨੇ ਵਿੱਚ ਹੀ ਕਟਰੂ ਸੁਟ ਦਿੱਤਾ ਸੀ. ਲੱਗਪਗ ਦੋ ਕਿਲੋ ਦੁੱਧ ਵੀ ਦੇਣ ਲੱਗ ਗਈ ਸੀ ਪਰ ਹੁਣ ਦੋ ਥਨਾਂ ਚੋਂ ਦੁੱਧ ਇੱਕ ਦੋ ਧਾਰ ਹੀ ਆ ਰਹੀ ਹੈ ਤੇ ਸੋਜ ਵੀ ਹੈ. ਤੇ ਇਕ ਥੰਨ ਦੇ ਵਿਚਕਾਰ ਤੋਂ ਸੁਰਾਖ ਹੋ ਗਿਆ ਲਗਾਤਾਰ ਕੁਝ ਬੂੰਦਾਂ ਦੁੱਧ ਨੀਕਲ ਰਿਹਾ ਹੈ. ਦੋ ਦਿਨ ਤੋਂ ਡਾਕਟਰ ਨੇ ਕੁਝ injection ਵੀ ਲਏ ਸੀ ਪਰ ਕੋਈ ਫਰਕ ਨੀ ਪੈ ਰਿਹਾ . Sir ਕਿਰਪਾ ਕਰਕੇ ਕੋਈ ਹੱਲ ਦੱਸੋ ?
(pb)
Punjab
ਤੁਸੀ ਇਸ ਨੂੰ Gardplus injection 4.5gm, Megludyne inj. 20ml, isoflud inj. 5ml, Ascrobic acid 20ml ਲਗਵਾਓ ਅਤੇ isoflud inj. ਨੂੰ ਇਕ ਇਕ ਦਿਨ ਦੇ ਫਰਕ ਨਾਲ 2 ਟੀਕੇ ਲਗਵਾਓ। ਬਾਕੀ ਟੀਕੇ ਰੋਜਾਨਾ 3 ਲਗਵਾਓ ਅਤੇ mammidium powder 50gm ਰੋਜਾਨਾ ਦਿਓ। ਇਹ ਟੀਕੇ ਤੁਸੀ ਨਜ਼ਦੀਕੀ ਡਾਕਟਰ ਤੋਂ ਲਗਵਾ ਸਕਦੇ ਹੋ, ਬਾਕੀ ਦੇਸੀ ਤਰੀਕੇ ਲਈ ਸਭ ਤੋਂ ਪਹਿਲਾਂ ਤੁਸੀ ਐਲੋਵੀਰਾਂ (ਕਮਾਰ) ਦੀ ਇੱਕ ਪੱਤੀ ਲੱਗਭੱਗ 250 ਗ੍ਰਾਮ ਜੜ ਕੋਲੋ ਕੱਟ ਲਵੋ। ਜੇਕਰ ਥੱਲੇ ਤੋਂ ਚਿੱਟੀ ਲਾਈਨ ਤੋਂ ਥੱਲੋ ਕੱਟ ਲਵੋ। ਪਰ ਧਿਆਨ ਰੱਖੋ ਕਿ ਉਸਦੀ ਜੈਲ ਥੱਲੇ ਨਾ ਡਿੱਗੇ। ਇਸ ਲਈ ਤੁਰੰਤ ਉਸ ਨੂੰ ਕੱਟ ਕੇ ਉਲਟਾ ਕਰ ਲਵੋ। ੳੇਸ ਤੋਂ ਬਾਅਦ ਉਸ ਨੂੰ ਕੱਟ ਕੇ ਛੋਟੇ ਛੋਟੇ ਟੁਕੜੇ ਕਰਕੇ ਮਿਕਸੀ ਵਿੋੱਚ ਪਾ ਲਵੋ। ਉਸ ਵਿੱਚ 50 ਗ੍ਰਾਮ ਘਰੇਲੂ ਹਲਦੀ ਪਾ ਦਿਓ ਤੇ ਨਾਲ ਹੀ 15 ਗ੍ਰਾਮ ਚੂਨਾ ਉਸ ਵਿੱਚ ਪਾ ਲਵੋ। ਹੁਣ ਇਸਨੂੰ ਮਿਕਸੀ ਵਿੱਚ ਮਿਕਸ ਕਰ ਲਵੋ। ਮਿਕਸ ਹੋਣ ਤੋਂ ਬਾਅਦ ਇਹ ਇੱਟ ਦੇ ਰੰਗ ਵਰਗਾ ਲਾਲ ਜਿਹਾ ਜਾਵੇਗਾ। ਉਸ ਤੋਂ ਬਾਅਦ ਇਸ ਵਿੱਚ ਥੌੜਾ ਜਿਹਾ 2-3 ਚਮਕ ਅਲੱਗ ਬਰਤਨ ਵਿੱਚ ਕੱਢ ਲਵੋਂ ਤੇ ਬਾਕੀ ਫਰਿੱਜ਼ ਵਿੱਚ ਰੱਖ ਲਵੋ। ਜੋ ਅਲੱਗ ਕੱਢਿਆਂ ਹੋਵੇਗਾ 2-3 ਚਮਚ ਉਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਘੋਲ ਲਵੋ। ਫਿਰ ਜਿਸ ਪਸ਼ੂ ਦੇ ਹਵਾਨੇ ਤੇ ਲਗਾਉਣਾ ਹੈ, ਉਸ ਨੂੰ ਚੰਗੀ ਤਰਾਂ ਧੋ ਕੇ ਸਾਫ ਕਰ ਲਵੋ। ਉਸ ਤੋਂ ਬਾਅਦ ਹਵਾਨੇ ਦੇ ਚਾਰੇ ਪਾਸਿਆਂ ਤੋਂ ਇਸ ਦੀ ਚੰਗੀ ਤਰਾਂ ਮਾਲਿਸ਼ ਕਰੋ। ਹਰ ਇੱਕ ਘੰਟੇ ਬਾਅਦ ਜੋ ਫਰਿੱਜ ਵਿੱਚ ਬਚਿਆਂ ਸਾਮਾਨ ਹੈ। ਉਸ ਵਿੱਚੋ ਇਸੇ ਤਰਾਂ ਹੀ ਘੋਲ ਤਿਆਰ ਕਰਕੇ ਮਾਲਿਸ਼ ਕਰਨੀ ਹੈ। ਇਹ ਇੱਕ ਦਿਨ ਵਿੱਚ 8-10 ਵਾਰ ਮਾਲਿਸ਼ ਕਰੋ। ਜੋ ਰਾਤ ਨੂੰ ਮਾਲਿਸ਼ ਕਰਨੀ ਹੈ ਉਸ ਵਿੱਚ ਥੌੜਾ ਜਿਹਾ ਸਰੌਂ ਦਾ ਤੇਲ ਵੀ ਮਿਕਸ ਕਰ ਸਕਦੇ ਹੋਂ। ਜਿਸ ਨਾਲ ਸਾਰੀ ਰਾਤ ਇਸ ਦਾ ਅਸਰ ਰਹੇਗਾ। ਹਰ ਰੋਜ਼ ਨਵਾਂ ਇਸੇ ਤਰਾਂ ਹੀ ਤਿਆਰ ਕਰਨਾ ਹੈ। 5-6 ਦਿਨ ਲਗਾਤਰਾ ਇਸ ਤਰ੍ਹਾਂ ਮਾਲਿਸ਼ ਕਰਨ ਨਾਲ ਥਨੈਲਾ ਰੋਗ ਠੀਕ ਹੋ ਜਾਵੇ।
ਸਰ, ਮਿਰਚਾਂ ਦੇ ਬੂਟੇ ਵਿੱਚ ਇਹ ਸਮੱਸਿਆ ਆ ਰਹੀ ਹੈ, ਤਣਾ ਹੇਠਾਂ ਤੋਂ ਕਾਲਾ ਹੋ ਜਾਂਦਾ ਹੈ ਅਤੇ ਬੂਟਾ ਸੁੱਕ ਜਾਂਦਾ ਹੈ, ਦੋ-ਤਿੰਨ ਪੌਦੇ ਇਸ ਤਰ੍ਹਾਂ ਦੋ ਕਨਾਲ ਜਗ੍ਹਾ ਵਿੱਚ ਉੱਗੇ ਹੋਏ ਹਨ ?
(pb)
Haryana
ਹਰਪਾਲ ਜੀ, ਇਸਦੇ ਲਈ ਤੁਸੀ carbendazim 1 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
केले के पत्तो में ये भूरापन किस वजह से आ रहा है ?
(hn)
Maharashtra
शुभम जी, आप नदीन खत्म करें और पौधे को वर्मीकम्पोस्ट खाद दे इस से काफी हद्द तक समस्या का हल हो जाएगा।
केले के पत्तो में ये भूरापन किस वजह से आ रहा है ?
(hn)
Maharashtra
शुभम जी, आप नदीन खत्म करें और पौधे को वर्मीकम्पोस्ट खाद दे इस से काफी हद्द तक समस्या का हल हो जाएगा।
ਸਰ, ਅੰਗੂਰ ਦੀ ਬੇਲ ਹੈ ਦੀ ਵੀਡੀਓ ਦੇਖ ਕੇ ਇਸ ਬਾਰੇ ਜਾਣਕਾਰੀ ਦਿਓ ?
(pb)
Haryana
ਹਰਵਿੰਦਰ ਜੀ, ਇਸਦੇ ਲਈ ਤੁਸੀ carbendazim 1 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
devmedia
(pb)
Punjab
ਗੁਰਜਿੰਦਰ ਜੀ, ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ।
ਆਹ ਦੇਖੋ ਗਡਵਾਸੂ ਵਾਲੇ ਬੁੱਲ ਨੀਲੀ ਰਾਵੀ, ਮੁਰਾ ਅਤੇ hf ਬੁੱਲ ਦਾ ਰਿਕਾਰਡ ਹੈ, ਇਹਨਾਂ ਦਾ ਸੀਮਨ ਗਡਵਾਸੂ ਤੋਂ ਲਿਆਉਣਾ ਪੈਂਦਾ ਹੈ ਜੋ ਕਿ ਲੁਧਿਆਣੇ ਵਿੱਚ ਹੈ, ਗਡਵਾਸੂ ਨੂੰ ਸੀਮਨ ਮੁਹੱਈਆ ਕਰਵਾਉਣਾ ਚਾਹੀਦਾ ਹੈ ਜਿਹਨਾਂ ਦਾ ਰਿਕਾਰਡ ਚੰਗਾ ਹੋਵੇ ?
(pb)
Punjab
ਗੁਰਜਿੰਦਰ ਜੀ, ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ।
Hello sir Sir mere ਕਿੰਨੂ ਨਿੰਬੂ ਤੇ ਸੰਤਰੇ de buttia nu full lgh ke dig rhe aa koi fall n lgg reha te na chngi tra growth oh rhi aa please koi solution dso ?
(pb)
Haryana
Lavi ji, kirpa eh dso osnu pehla kehdi khad kini matra vich paa chuke ho. us hisab nal hi tuhanu sahi jankari diti ja sakdi hai.
Punjab
Only murgia di ਖਾਦ pie hai sir hor kujj n piea please suggest
Punjab
Please
ਸਰ ਜੀ ਮੇਰੇ ਕੋਲ HF ਗਾਂ ਹੈ ਰਿਪੋਰਟ ਹੋ ਗਈ ਹੈ ਉਸ ਦਾ ਕੋਈ ਇਲਾਜ ਦੱਸੋ ਜੀ ਹੀਟ ਦੋ ਮਹੀਨੇ ਤੋ ਕਡਦੀ ਹੈ ?
(pb)
ਸੋਨੀ ਜੀ, ਕਿਰਪਾ ਕਰਕੇ ਇਹ ਦੱਸੋ ਕਿਹੜੀ ਰਿਪੋਰਟ ਹੋਈ ਹੈ ਅਤੇ ਤੁਹਾਡੀ ਗਾਂ ਹੀਟ ਵਿੱਚ ਨਹੀਂ ਆ ਰਹੀ ਜਾ ਕੋਈ ਹੋਰ ਸਮੱਸਿਆ ਆ ਰਹੀ ਹੈ। ਕਿਰਪਾ ਕਰਕੇ ਵਿਸਤਾਰ ਨਾਲ ਦੁਬਾਰਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।
Moog nu sundi da hamla ho gea daso davi moog 20 days de ?
(pb)
Haryana
Gurpreet ji, esde lai tusi quinalphos 400 ml nu prati acre de hisab nal vart sakde ho.
Sir solor panel kehre vadia ne daso ?
(pb)
soler panel kilowatt de hissab nal lagde hun ji. tusi ongrid solor system lagwao ohte te ac achal javega ji. tusi 2 kw da laga sakde ho. baki hor jankari layi menu 9530772137 te call kar sakde ho ji.
Kinnow ke baare mein jaankari ?
(en)
Maharashtra
Gourav ji, kinnow ki kheti darmyani halki domat mitti jiski pH 6-8 ho iski paidavar ke liye ashi hoti hai, bijai basant ke mosam february-march ke mahine ki jaati hai. Planting 5 X 5m ki doori par kare, ek ekad me 208 podho ki planting ki jati hai, nye plants ki ktai jruri hoti hai eske liye 6-7 tehniya hi plant par rakhni hoti hai aur ek doosre me fas rahi tehniyo ko kaat dena chahiye, 1 se 3 saal ke plant ko 240-720gm urea/plant ki jrurat hoti hai, sinchai sara saal ki jati hai aur mitti par bhi sinchai nirbhar krti hai, lagbhag 2-3 sal ke plant par fal shuru ho jate hain.
ਪਾਥੀ ਵਾਲੀ ਸਪਰੇ ਨੂੰ as a liquid ਵੀ ਕਿਸੇ ਬੂਟੇ ਦੀ ਜੜ੍ਹ ਵਿੱਚ ਪਾ ਸਕਦੇ ਹਾਂ k Nehi As a ਖਾਦ ?
(pb)
ਬਲਜੀਤ ਜੀ, ਪਾਥੀਆਂ ਦਾ ਪਾਣੀ ਪੁਣ ਕੇ ਬਾਕੀ ਦੇ ਬਚੇ ਪਦਾਰਥ ਨੂੰ ਤੁਸੀਂ ਬੂਟੇ ਦੀ ਜੜ੍ਹ ਕੋਲ ਦੇ ਸਕਦੇ ਹੋ ਜੀ।
Hoo sir ?
(en)
Punjab
Sukhmandeep ji kirpa krke apna swal vistar nal pusho tuci ki jankari lena chahunde ho tan jo tuhanu sahi jankari diti ja skee.
ਪਿਆਜ਼ ਦੀ growth ਲਈ ਪਿਆਜ਼ ਚ ਕੀ ਪਾ ਸਕਦੇ ਆ ?
(pb)
ਹਰਮਨ ਜੀ, ਕਿਰਪਾ ਕਰਕੇ ਇਹ ਦੱਸੋ ਕਿ ਫ਼ਸਲ ਕਿੰਨੇ ਦਿਨ ਦੀ ਹੈ, ਅਤੇ ਤੁਸੀਂ ਇਸ ਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Pavitar singh ji foxtail palm jisdi m gall kiti c last ques ch,osnu sirf vermicompost e pai af ya neem di khal hor kuj naii ?
(en)
Haryana
Bachitar ji tusi osnu roodi di khad 5-10 kilo prati podhe de hisab nal paa sakde ho
Hello expert My question is on pruning of GRAPE plants. Hard pruning was done in the first week of February and new branches are emerging. Is it recommended to prune non fruit bearing branches? What organic fertiliser can i give? My plants are more than ten years old. Thank you ?
(en)
Haryana
Singh the pruning of grapes was recommended only when they are in dormant conditions or in first week of februrary. You can apply 80 kilogram farm yard manure per tree after pruning
Sir 4 months pregnant hiefer discharge kardi hai kade kade pls photo dekh k dasyo sir ?
(pb)
Jekar iss nu doctor ton gaban check krwa leya hai fir tuci iss nu Duraprogen inj. 750mg lgwa deo ate 100ml saro da tel nu agge te thoda jeha garm kro ate uss vich 100gm mithi sonf paa ke bhunn lao ate pashu nu khwa deo, ehh tuci 3-4 din tak deo.
ਬ੍ਕਾਈਸੋਰਘੋ ਤੇ ਕੀਟਨਾਸ਼ਕ ਦੀ ਸਪਰੇਅ ਤੋਂ ਕਿਨੇ ਦਿਨ ਬਾਅਦ ਤਾਕਤ ਵਾਲੀ ਸਪਰੇਅ ਕੀਤੀ ਜਾਵੇ ?
(pb)
Punjab
ਗੁਰਦੀਪ ਜੀ, ਕੀਟਨਾਸ਼ਕ ਦੇ ਛਿੜਕਾਅ ਤੋਂ 8-10 ਦਿਨ ਬਾਅਦ ਤੁਸੀ ਕੋਈ ਵੀ ਖੁਰਾਕ ਵਾਲੀ ਸਪਰੇ ਕਰ ਸਕਦੇ ਹੋ ਜੀ।
ਬ੍ਕਾਈਸੋਰਘੋ ਚਰੀ ਦੀ ਗੋਭ ਵਿਚ ਸੁੰਡੀ ਹੈ।ਇਹ shinwa ਦੀ ਸਪਰੇਅ ਕੀਤੀ ਹੈ।ਕਿਨੇ ਦਿਨ ਤੱਕ ਨਤੀਜੇ ਮਿਲਣਗੇ ?
(pb)
Punjab
ਗੁਰਦੀਪ ਜੀ, ਤੁਸੀ ਇਸ ਦਵਾਈ ਦੀ ਵਰਤੋਂ 160 ml/ਏਕੜ ਦੇ ਹਿਸਾਬ ਨਾਲ ਸੁੰਡੀ ਦੀ ਰੋਕਥਾਮ ਲਈ ਕੀਤੀ ਜਾਂਦੀ 4-5 ਦਿਨ ਤੱਕ ਇਹ ਅਸਰ ਕਰ ਜਾਂਦੀ ਹੈ ਜੀ।
Kehri company de solor panel vadia ne pls daso ?
(pb)
soler panel kilowatt de hissab nal lagde hun ji. tusi ongrid solor system lagwao ohte te ac achal javega ji. tusi 2 kw da laga sakde ho. baki hor jankari layi menu 9530772137 te call kar sakde ho ji.
sir apne kol 7. Cow ne. J ohna nu kity bukhar wagera ho jave tan kehda injection ja goli Deni chadi a ji. Jive kal cow da temperature 102. C ?
(pb)
Punjab
Harmander ji 102 tak temp. aunn wale dina vich garmi krke vaise hi rehnda ha, baki jekar pashu nu fever ho jawe tan tuci oxy inj. 20ml, Milonex plus inj. 15ml pashu nu lgwa skde ho jekar goli deni hai fir Melonex plus bolus 2-2 swere sham de skde ho.
Sir namaste kappas ki top variety bataye ji thanks ?
(hn)
Punjab
Solanki ji, RCH 926, 776, 773, Simsim, Mahyco Balraj kapas ki achi kisme hai.
ਸਤ ਸ਼੍ਰੀ ਅਕਾਲਸ ਜੀ ਮੈਂ ਆਪਣੇ ਪਲਾਂਟ ਦੀ ਦੁਬਾਰਾ ਫੋਟੋ ਤੇ ਕੱਲ ਕੀਤਾ ਗਿਆ ਸਵਾਲ ਅਪਡੇਟ ਕੀਤਾ hai ?
(pb)
Punjab
ਰਮਨ ਜੀ, ਤੁਹਾਡੇ ਬੂਟੇ ਦਾ ਫੁਟਾਰਾ ਬਿਲਕੁਲ ਠੀਕ ਹੈ ਜੀ, ਤੁਸੀਂ ਬੂਟੇ ਵਿਚ ਨਮੀ ਦੀ ਮਾਤਰਾ ਬਣਾ ਕੇ ਰੱਖੋ ਅਤੇ ਇਸ ਨੂੰ ਗੁਡਾਈ ਕਰ ਕੇ ਵਰਮੀਕੰਪੋਸਟ ਖਾਦ ਜਰੂਰ ਦਿਓ ਜੀ।
ਸਤ ਸ਼੍ਰੀ ਅਕਾਲਸ ਜੀ ਮੈਂ ਆਪਣੇ ਪਲਾਂਟ ਦੀ ਦੁਬਾਰਾ ਫੋਟੋ ਤੇ ਕੱਲ ਕੀਤਾ ਗਿਆ ਸਵਾਲ ਅਪਡੇਟ ਕੀਤਾ hai ?
(pb)
ਰਮਨ ਜੀ, ਤੁਹਾਡੇ ਬੂਟੇ ਦਾ ਫੁਟਾਰਾ ਬਿਲਕੁਲ ਠੀਕ ਹੈ ਜੀ, ਤੁਸੀਂ ਬੂਟੇ ਵਿਚ ਨਮੀ ਦੀ ਮਾਤਰਾ ਬਣਾ ਕੇ ਰੱਖੋ ਅਤੇ ਇਸ ਨੂੰ ਗੁਡਾਈ ਕਰ ਕੇ ਵਰਮੀਕੰਪੋਸਟ ਖਾਦ ਜਰੂਰ ਦਿਓ ਜੀ।
ਸ਼੍ਰੀ ਮਾਨ ਜੀ ਬੱਕਰੀ ਦੇ ਬੱਚਿਆਂ ਨੂੰ ਮੋਕ ਲੱਗੀ ਏ ਦੁੱਧ ਨਹੀਂ ਲਾਈਦਾ 1 ਮਹੀਨੇ ਦੇ ਹੋਣਗੇ ਪਹਿਲਾਂ ਖੁੱਲ੍ਹੇ ਰਹਿੰਦੇ ਸੀ ਬਰਸੀਨ ਵਿੱਚ ਤੇ ਹੁਣ ਬੰਨ ਕੇ ਤੂਤ ਦੇ ਪੱਤੇ ਪਾਉਣੇ ਸ਼ੁਰੂ ਕੀਤੇ ਆ ?
(pb)
ਗੁਰਭੇਜ ਜੀ ਤੁਸੀ ਇਹਨਾਂ ਨੂੰ ਪੇਟ ਦੇ ਕੀੜਿਆਂ ਲਈ Albomar liquid 30ml ਨੂੰ ਇਹਨਾਂ ਦੇ ਭਾਰ ਦੇ ਹਿਸਾਬ ਨਾਲ 3 ਤੋਂ 5ml ਤੱਕ ਦਿਓ ਅਤੇ Brotone Liquid 3ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Cipro 250mg tablet ਰੋਜਾਨਾ 1 ਗੋਲੀ ਦਿਓ
ये गुलदाऊदी का पौधा मैने गमले में 15 दिन पहले लगाया था पर अब इसके कुछ पत्ते पीले पड़ रहे हैं। गमले में गोबर की खाद में DAP Zinc के मिश्रण के साथ मैंने मिट्टी को तैयार किया था। कृपया समाधान बताएं ?
(hn)
Punjab
वेद जी, आपने खाद सही मिश्रण में दी हुई है, इसलिए अभी कोई खाद ना दे, आप पौधे की growth होने दे इसके बाद पीलापन काफी कम हो जाएगा जी।
ऐसे पौधे 30 से 40 तक है ?
(hn)
Maharashtra
सुरजीत जी, यह किसी भी बिमारी का हमला नहीं है, आप फसल को अच्छी खुराक दे इस से फसल की बढ़वार शुरू हो जायेगी।
ਹਲਦੀ ਦੀ ਖੇਤੀ ਦੀ ਜਾਣਕਾਰੀ ਦੀਓ ਜੀ ?
(pb)
Punjab
ਗੁਰਸੇਵਕ ਜੀ, ਹਲਦੀ ਦੀ ਸਫਲ ਕਾਸ਼ਤ ਲਈ ਕੁਝ ਜ਼ਰੂਰੀ ਨੁਕਤੇ ਪੰਜਾਬ ਦਾ ਖੇਤੀ ਅਰਥਚਾਰਾ ਮੁੱਖ ਤੌਰ ‘ਤੇ ਝੋਨੇ ਅਤੇ ਕਣਕ ਦੀ ਫ਼ਸਲ ‘ਤੇ ਨਿਰਭਰ ਕਰਦਾ ਹੈ। ਪ੍ਰੰਤੂ ਝੋਨੇ ਅਤੇ ਕਣਕ ਦੇ ਫ਼ਸਲੀ ਚੱਕਰ ਨੂੰ ਲਗਾਤਾਰ ਅਪਣਾਉਣ ਕਰਕੇ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਹਨ ਅਤੇ ਝੋਨੇ ਅਤੇ ਕਣਕ ਤੋਂ ਮੁਨਾਫ਼ਾ ਵੀ ਘਟ ਰਿਹਾ ਹੈ। ਇਸ ਲਈ ਲੋੜ ਹੈ ਫ਼ਸਲੀ ਵਿਭਿੰਨਤਾ ਨੂੰ ਅਪਣਾੳਂੁਦੇ ਹੋਏ ਹੋਰ ਫ਼ਸਲਾਂ ਵੱਲ ਵੀ ਧਿਆਨ ਦਿੱਤਾ ਜਾਵੇ। ਹਲਦੀ ਫ਼ਸਲੀ ਵਿਭਿੰਨਤਾ ਵਿਚ ਚੰਗਾ ਯੋਗਦਾਨ ਪਾ ਸਕਦੀ ਹੈ। ਹਲਦੀ ਦੀ ਖੇਤੀ ਨਾਲ ਨਾ ਕੇਵਲ ਸਾਡੀ ਆਪਣੀ ਲੋੜ ਪੂਰੀ ਹੋਵੇਗੀ, ਸਗੋਂ ਸਾਡੇ ਪ੍ਰਾਂਤ ਅਤੇ ਦੇਸ਼ ਦੇ ਵਪਾਰ ਵਿਚ ਵੀ ਵਾਧਾ ਹੋਵੇਗਾ। ਹਲਦੀ ਦੀ ਕਾਸ਼ਤ ਇਸ ਦੀਆਂ ਗੰਢੀਆਂ ਕਰਕੇ ਕੀਤੀ ਜਾਂਦੀ ਹੈ। ਇਸ ਦੀਆਂ ਗੰਢੀਆਂ ਦਾ ਪੀਲਾ ਰੰਗ ਇਸ ਵਿਚਲੇ ਖਾਸ ਤੱਤ ਕਰਕਿਊਮਿਨ (1.8 ਤੋਂ 5.4 ਪ੍ਰਤੀਸ਼ਤ) ਕਰਕੇ ਹੁੰਦਾ ਹੈ। ਹਲਦੀ ਦੀਆਂ ਗੰਢੀਆਂ ਵਿਚ ਖ਼ਾਸ ਤਰ੍ਹਾਂ ਦਾ ਤੇਲ (2.5 ਤੋਂ 7.2 ਪ੍ਰਤੀਸ਼ਤ) ਵੀ ਹੁੰਦਾ ਹੈ। ਜਿਸ ਨੂੰ ਟਰਮੇਰੋਲ ਕਿਹਾ ਜਾਂਦਾ ਹੈ। ਹਲਦੀ ਦੀ ਵਰਤੋਂ ਮੁੱਖ ਤੌਰ ‘ਤੇ ਰਸੋਈ ਵਿਚ ਮਸਾਲੇ ਦੇ ਤੌਰ ‘ਤੇ, ਭੋਜਨ ਪਦਾਰਥਾਂ ਨੂੰ ਸੁਗੰਧੀ ਅਤੇ ਰੰਗ ਦੇਣ ਵਾਸਤੇ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਇਸ ਦੇ ਖ਼ਾਸ ਗੁਣਾਂ ਕਰਕੇ ਇਸ ਦੀ ਵਰਤੋਂ ਵੱਖ-ਵੱਖ ਦਵਾਈਆਂ ਅਤੇ ਹਾਰ-ਸ਼ਿੰਗਾਰ ਦੇ ਸਮਾਨ ਵਿਚ ਵੀ ਕੀਤੀ ਜਾਂਦੀ ਹੈ। ਇਸ ਦੇ ਸਹੀ ਵਾਧੇ ਵਿਕਾਸ ਲਈ ਇਸ ਨੂੰ ਗਰਮ ਅਤੇ ਸਿੱਲ੍ਹੇ ਵਾਤਾਵਰਨ ਦੀ ਜ਼ਰੂਰਤ ਪੈਂਦੀ ਹੈ। ਪੰਜਾਬ ਵਿਚ ਇਸ ਦੀ ਕਾਸ਼ਤ ਸਾਰੇ ਸੇੇਂਜੂ ਇਲਾਕੇ ਵਿਚ ਕੀਤੀ ਜਾ ਸਕਦੀ ਹੈ। ਜ਼ਿਆਦਾ ਜੈਵਿਕ ਮਾਦੇ ਵਾਲੀਆਂ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਇਸ ਦੀ ਕਾਸ਼ਤ ਲਈ ਜ਼ਿਆਦਾ ਢੁਕਵੀਆਂ ਹਨ। ਹਲਦੀ ਦੀ ਫ਼ਸਲ ਤੋਂ ਬਾਅਦ ਪਛੇਤੀ ਕਣਕ ਜਾਂ ਪਿਆਜ਼ ਲਗਾਏ ਜਾ ਸਕਦੇ ਹਨ। ਹੇਠ ਲਿਖੀਆਂ ਤਕਨੀਕੀ ਗੱਲਾਂ ਵੱਲ ਧਿਆਨ ਦੇ ਕੇ ਹਲਦੀ ਤੋਂ ਵਧੇਰੇ ਝਾੜ ਲਿਆ ਜਾ ਸਕਦਾ ਹੈ। ਉੱਨਤ ਕਿਸਮਾਂ : ਫ਼ਸਲ ਦੇ ਵਧੇਰੇ ਝਾੜ ਲਈ ਕੇਵਲ ਸਿਫ਼ਾਰਸ਼ ਕੀਤੀਆਂ ਕਿਸਮਾਂ ਦੀ ਹੀ ਕਾਸ਼ਤ ਕਰਨੀ ਚਾਹੀਦੀ ਹੈ। ਪੰਜਾਬ ਵਿਚ ਹਲਦੀ ਦੀ ਕਾਸ਼ਤ ਲਈ ਦੋ ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਜਿਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ : ਪੰਜਾਬ ਹਲਦੀ 1: ਹਲਦੀ ਦੀ ਇਸ ਕਿਸਮ ਦੇ ਬੂਟੇ ਦਰਮਿਆਨੀ ਉਚਾਈ ਦੇ ਅਤੇ ਸਿੱਧੇ ਹੁੰਦੇ ਹਨ ਇਸ ਕਿਸਮ ਦੇ ਬੂਟਿਆਂ ਦੇ ਪੱਤੇ ਹਰੇ, ਦਰਮਿਆਨੇ ਚੌੜੇ ਅਤੇ ਥੋੜ੍ਹੇ ਲੰਬੇ ਆਕਾਰ ਦੇ ਹੁੰਦੇ ਹਨ। ਇਸ ਦੀਆਂ ਗੰਢੀਆਂ ਦੇ ਉੱਪਰਲੇ ਛਿਲਕੇ ਦਾ ਰੰਗ ਭੂਰਾ ਜਦੋਂਕਿ ਅੰਦਰਲੇ ਗੁੱਦੇ ਦਾ ਰੰਗ ਗੂੜ੍ਹਾ ਪੀਲਾ ਹੁੰਦਾ ਹੈ। ਇਹ ਕਿਸਮ ਪੱਕਣ ਲਈ ਲੱਗਪਗ 215 ਦਿਨ ਲੈਂਦੀ ਹੈ ਅਤੇ ਇਸ ਦਾ ਔਸਤ ਝਾੜ 108 ਕੁਇੰਟਲ ਪ੍ਰਤੀ ਏਕੜ ਹੈ। ਪੰਜਾਬ ਹਲਦੀ 2: ਹਲਦੀ ਦੀ ਇਸ ਕਿਸਮ ਦੇ ਬੂਟੇ ਲੰਬੇ ਅਤੇ ਸਿੱਧੇ ਹੁੰਦੇ ਹਨ। ਇਸ ਕਿਸਮ ਦੇ ਬੂਟਿਆਂ ਦੇ ਪੱਤੇ ਹਲਕੇ ਹਰੇ ਅਤੇ ਜ਼ਿਆਦਾ ਚੌੜੇ ਹੁੰਦੇ ਹਨ। ਇਸ ਦੀਆਂ ਗੰਢੀਆਂ ਮੋਟੀਆਂ ਅਤੇ ਲੰਬੀਆਂ ਹੁੰਦੀਆਂ ਹਨ। ਗੰਢੀਆਂ ਦੇ ਉੱਪਰਲੇ ਛਿਲਕੇ ਦਾ ਰੰਗ ਭੂਰਾ ਅਤੇ ਅੰਦਰਲੇ ਗੁੱਦੇ ਦਾ ਰੰਗ ਪੀਲਾ ਹੁੰਦਾ ਹੈ। ਇਹ ਕਿਸਮ ਪੱਕਣ ਲਈ ਲੱਗਪਗ 240 ਦਿਨ ਲੈਂਦੀ ਹੈ ਅਤੇ ਇਸ ਦਾ ਔਸਤ ਝਾੜ 122 ਕੁਇੰਟਲ ਪ੍ਰਤੀ ਏਕੜ ਹੈ। ਖੇਤ ਦੀ ਤਿਆਰੀ: ਹਲਦੀ ਇਸ ਦੀਆਂ ਗੰਢੀਆਂ (ਜ਼ਮੀਨੀ ਤਣੇ) ਲਈ ਉਗਾਈ ਜਾਂਦੀ ਹੈ। ਗੰਢੀਆਂ ਦੇ ਸਹੀ ਵਾਧੇ- ਵਿਕਾਸ ਲਈ ਜ਼ਮੀਨ ਦਾ ਨਰਮ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਬਿਜਾਈ ਤੋਂ ਪਹਿਲਾਂ ਖੇਤ ਨੂੰ ਦੋ-ਤਿੰਨ ਵਾਰ ਵਾਹ ਕੇ ਅਤੇ ਸੁਹਾਗਾ ਮਾਰ ਕੇ ਚੰਗੀ ਤਰ੍ਹਾਂ ਤਿਆਰ ਕਰ ਲੈਣਾ ਚਾਹੀਦਾ ਹੈ। ਖੇਤ ਦੀ ਤਿਆਰੀ ਸਮੇਂ ਜੇਕਰ ਪਿਛਲੀ ਫ਼ਸਲ ਦੇ ਮੁੱਢ ਅਤੇ ਹੋਰ ਘਾਹ-ਫੂਸ ਹੋਵੇ ਤਾਂ ਖੇਤ ਦੀ ਤਿਆਰੀ ਸਮੇਂ ਉਨ੍ਹਾਂ ਨੂੰ ਕੱਢ ਦੇਣਾ ਚਾਹੀਦਾ ਹੈ। ਬੀਜ ਦੀ ਮਾਤਰਾ: ਹਲਦੀ ਦੀ ਬਿਜਾਈ ਗੰਢੀਆਂ ਰਾਹੀ ਕੀਤੀ ਜਾਂਦੀ ਹੈ। ਬਿਜਾਈ ਲਈ ਵਰਤੀਆਂ ਜਾਣ ਵਾਲੀਆਂ ਗੰਢੀਆਂ ਤਾਜ਼ੀਆਂ ਅਤੇ ਰੋਗ ਰਹਿਤ ਹੋਣੀਆਂ ਚਾਹੀਦੀਆਂ ਹਨ। ਇਕ ਏਕੜ ਦੀ ਬਿਜਾਈ ਵਾਸਤੇ 6 ਤੋਂ 8 ਕੁਇੰਟਲ ਤਾਜ਼ੀਆਂ ਗੰਢੀਆਂ ਦੀ ਜ਼ਰੂਰਤ ਪੈਂਦੀ ਹੈ। ਜੇਕਰ ਘਰੇਲੂ ਪੱਧਰ ‘ਤੇ ਛੋਟੇ ਪੈਮਾਨੇ ‘ਤੇ ਹਲਦੀ ਦੀ ਬਿਜਾਈ ਕਰਨੀ ਹੋਵੇ ਤਾਂ ਇਕ ਮਰਲਾ (25 ਵਰਗ ਮੀਟਰ) ਰਕਬੇ ਲਈ 4-5 ਕਿਲੋਗ੍ਰਾਮ ਗੰਢੀਆਂ ਕਾਫ਼ੀ ਹੁੰਦੀਆਂ ਹਨ। ਬਿਜਾਈ ਦਾ ਢੰਗ : ਹਲਦੀ ਦੀ ਬਿਜਾਈ ਲਈ ਤਾਜ਼ੀਆਂ ਅਤੇ ਨਿਰੋਗ ਗੰਢੀਆਂ ਦੀ ਚੋਣ ਕਰਨੀ ਚਾਹੀਦੀ ਹੈ। ਹਲਦੀ ਦੀ ਬਿਜਾਈ 1 ਫੁੱਟ (30 ਸੈਂਟੀਮੀਟਰ) ਦੀ ਵਿੱਥ ‘ਤੇ ਲਾਈਨਾਂ ਵਿਚ ਗੰਢੀ ਤੋਂ ਗੰਢੀ ਦਾ ਫ਼ਾਸਲਾ 8 ਇੰਚ (20 ਸੈਂਟੀਮੀਟਰ) ਰੱਖ ਕੇ ਕਰਨੀ ਚਾਹੀਦੀ ਹੈ। ਬਿਜਾਈ ਤੋਂ ਬਾਅਦ ਖੇਤ ਵਿਚ 25-36 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਝੋਨੇ ਦੀ ਪਰਾਲੀ ਪਾ ਦੇਣੀ ਚਾਹੀਦੀ ਹੈ। ਪਰਾਲੀ ਪਾਉਣ ਨਾਲ ਗੰਢੀਆਂ ਜਲਦੀ ਹਰੀਆਂ ਹੋ ਜਾਂਦੀਆਂ ਹਨ। ਗੰਢੀਆਂ ਦੇ ਹਰੇ ਹੋਣ ਤੱਕ ਖੇਤ ਨੂੰ ਗਿੱਲੀ ਵੱਤਰ ਵਿਚ ਰੱਖਣਾ ਚਾਹੀਦਾ ਹੈ। ਬੀਜ ਦੀ ਕੀਮਤ 3000ਤੋਂ 3500 ਰੁਪਏ ਪ੍ਰਤੀ ਕੁਇੰਟਲ ਹੈ। ਕੁੱਲ ਖਰਚਾ 35 ਤੋ 40 ਹਜਾਰਾਂ ਆਉਂਦਾ ਹੈ ਜਿਆਦਾ ਖਰਚਾ ਬੀਜ ਅਤੇ ਲੇਵਰ ਤੇ ਆਉਂਦਾ ਹੈ।
ਸਰ ਬੱਕਰੀ ਸੂਣ ਤੋ ਬਾਅਦ ਲੀਸੀ ਤੇ ਕਮਜੋਰ ਹੋ ਜਾਦੀ ਅਾ ਜਿਨਾ ਚਿਰ ਦੁੱਧ ਦਿੰਦੀ ਅਾ ਲੀਸੀ ਰਹਿੰਦੀ ਅਾ Vitamin ja calcim dena ਚਾਹੀਦਾ ?
(pb)
ਤੁਸੀ ਉਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ Calcimust gold liquid 20ml ਰੋਜਾਨਾ ਦਿਓ ਅਤੇ Bovimin b powder 15gm ਰੋਜਾਨਾ ਦੇਣਾ ਸ਼ੁਰੂ ਕਰੋ।
ਸਰ ਇਸ ਫੋਟੋ ਨੂੰ ਦੇਖ ਕੇ ਇਸ ਬਾਰੇ ਵਿੱਚ ਜਾਣਕਾਰੀ ਦਿਓ ?
(pb)
Punjab
ਤੁਸੀ ਇਸਦੇ ਲਈ ਤੁਸੀ ਮੈਡੀਕਲ ਸਟੋਰ ਤੋਂ ਰੂ ਲੈ ਕੇ ਆਓ ਅਤੇ ਉਸ ਨੂੰ ਕਿਸੇ ਪਲੇਟ ਵਿੱਚ ਰੱਖ ਕੇ ਅੱਗ ਲਗਾ ਦਿਓ ਅਤੇ ਉਸਦੀ ਰਾਖ ਨੂੰ 4 ਤੋਂ 5 ਦਿਨ ਤੱਕ ਥਣ ਦੇ ਜਖਮ ਤੇ ਲਗਾਓ ਅਤੇ ਸ਼ਾਮ ਦੇ ਸਮੇਂ Coolmac tube ਜਾ Macroworm tube ਲਗਾਓ, ਇਹਨਾਂ ਨਾਲ ਜਖਮ ਠੀਕ ਹੋਣ ਲਗ ਜਾਵੇਗਾ।
devmedia
(pb)
Punjab
Kirpa krke apna swal vistar nal pusho ji tan jo tuhanu sahi jankari diti ja skee.
sir cow lyi sab tu vahdia liver tonic kehda a ji dso ?
(pb)
Harmander ji tuci cow nu brotone, Vitakind liv, Vivliv liquid koi bhi de skde ho, ehh tuci 50ml rojana de hisab nal vart skde ho.
Sir ji jo zmeen retli hoti hai usko upjau kaise bnaye ?
(en)
Punjab
Jashan ji, retli mitti me khaad thodi jyada Dene ki jaroorat hoti hai aur khaad jyada kishto me Dene ki jaroorat hoti hai. Iske ilawa apa Desi roodi ki khaad bhi daal sakte hai.
1 saal 2month di aa growth vaste koi powder ya feed daso ?
(pb)
Kuldeep ji sbh ton pehla iss nu pett de kiria lai Albendazole & ivermectin salt di goli isde bhar de hisab nal deo ate her 3 mahine badd salt badal ke dwai dinde rho, baki iss nu Heifer dry feed deni suru kro ate Bovimin-b powder 20gm rojana dena suru kro.
ਮੇਰੇ ਪਸ਼ੂ ਦੁੱਧ ਘਟ ਗਏ ਹਨ ਕੋਈ ਇਲਾਜ ਦੱਸੋ ਜੀ ?
(en)
ਤੁਸੀ ਓਹਨਾ ਦੀ ਖੁਰਾਕ ਦਾ ਧਿਆਨ ਰੱਖੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ, ਪਸ਼ੂਆਂ ਨੂੰ ਮੱਖੀ, ਮੱਛਰ ਤੋਂ ਬਚਾ ਕੇ ਰੱਖੋ ਬਾਕੀ ਓਹਨਾ ਨੂੰ Calpond gold liquid 50ml ਰੋਜਾਨਾ ਅਤੇ Lacup powder 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਵੀ ਜਰੂਰ ਦਿਓ।
2023 ਲਈ ਬਾਸਮਾਤੀ ਦੀ ਕਿਹੜੀ ਕਿਸਮ ਬੈਸਟ ਰਹੇਗੀ ਜੀ ਝਾੜ ਪੱਖੋਂ ਵੀ ਅਤੇ ਰੇਟ ਪੱਖੋਂ ਵੀ ਧੰਨਵਾਦ ?
(pb)
Punjab
ਭਗਵੰਤ ਜੀ, ਤੁਸੀ ਪੰਜਾਬ ਬਾਸਮਤੀ 7, ਪੂਸਾ ਬਾਸਮਤੀ 1121, 1509, 1847, 1885 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ, ਇਹਨਾ ਦਾ ਝਾੜ ਵੀ ਕਾਫ਼ੀ ਚੰਗਾ ਹੈ ਅਤੇ ਰੇਟ ਵੀ ਚੰਗਾ ਮਿਲ ਜਾਂਦਾ ਹੈ ਜੀ।
ਖਰਗੋਸ਼ ਪਾਲਣ ਤੋਂ ਬਾਅਦ ਕਿੱਥੇ ਵੇਚੀਏ ?
(pb)
Punjab
ਗੁਰਪ੍ਰੀਤ ਜੀ, ਇਸਦੀ ਮਾਰਕੀਟ ਵਾਰੇ ਪੂਰੀ ਜਾਣਕਾਰੀ ਅਤੇ ਇਸ ਕੰਮ ਵਾਰੇ ਪੂਰੀ ਜਾਣਕਾਰੀ ਲਈ ਤੁਸੀ Manoj Kumar 9813614047, 9813613500 Aastha Rabbit Farm ਨਾਲ ਸੰਪਰਕ ਕਰ ਸਕਦੇ ਹੋ।
ਕਿਰਪਾ ਕਰਕੇ ਰੌਣੀ ਕਿਸਾਨ ਮੇਲੇ ਦੀ ਤਾਰੀਖ ਬਾਰੇ ਜਾਣਕਾਰੀ ਦਿਉ ਜੀ ?
(pb)
Punjab
ਰੁਪਿੰਦਰ ਜੀ, ਰੌਣੀ ਕਿਸਾਨ ਮੇਲਾ 16 ਮਾਰਚ ਨੂੰ ਹੈ ਜੀ।
ਦੇਸੀ ਮੁਰਗੇ ਮੁਰਗੀਆਂ ਪਾਲਣ ਤੋਂ ਬਾਅਦ ਕਿੱਥੇ ਵੇਚੀਏ ?
(pb)
Punjab
ਗੁਰਪ੍ਰੀਤ ਜੀ, ਇਸਦੇ ਲਈ ਕੋਈ ਪੱਕੀ ਇੱਕ ਜਗ੍ਹਾ ਮਾਰਕੀਟ ਨਹੀਂ ਹੈ। ਇਹ ਤੁਹਾਨੂੰ ਖੁਦ ਆਪਣੇ ਲੈਵਲ ਤੇ ਲਿੰਕ ਬਣਾ ਕੇ ਵੇਚਣੇ ਪੈਣਗੇ, ਜਿਵੇਂ ਨਜ਼ਦੀਕ ਮਾਰਕੀਟ ਵਿੱਚ ਦੁਕਾਨਾਂ ਵਾਲਿਆਂ ਨਾਲ ਗੱਲ ਕਰਕੇ ਜਾ ਫਾਰਮਾਂ ਵਾਲਿਆਂ ਨਾਲ ਗੱਲ ਕਰਕੇ ਵੇਚ ਸਕਦੇ ਹੋ, ਤੁਸੀ ਆਨਲਾਈਨ ਵੀ ਇਹਨਾਂ ਦੀ ਐੱਡ ਕਰਕੇ ਵੇਚ ਸਕਦੇ ਹੋ।
मुझे पूसा सदाबहार मिर्च की वैरायटी का बीज चाहिए कहां से मिलेगा बताने की कृपा करें ?
(en)
Punjab
इंद्रा जी, इस किस्म का बीज लेने के लिए आप पूसा संस्थान 011-25841670 से संपर्क कर सकते है।
ਸੁੱਕ ਰਹੇ ਗੁਲਾਬ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ ਜੀ ?
(pb)
Punjab
ਸੁਖਮਿੰਦਰ ਜੀ, ਕਿਰਪਾ ਕਰਕੇ ਆਪਣੇ ਬੂਟੇ ਦੀ ਫੋਟੋ ਭੇਜੋ , ਕਾਰਨ ਦੇ ਹਿਸਾਬ ਨਾਲ ਹੀ ਤੁਹਾਨੂੰ ਰੋਕਥਾਮ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
ਫ਼ੋਟੋ ਭੇਜਣ ਲਈ ਇੱਥੇ ਕੋਈ icon ਵਗੈਰਾ ਹੈ ਨਹੀਂ ਜੀ
Sann ka seed kaha milega ?
(hn)
Haryana
Rahul ji, iske liye aap apne kvk +91-9424095701 ke saath sampark kr ke whan se sahi beej le sakte hai.
Sanai seed kaha milega ?
(hn)
Haryana
Rahul ji iske liye aap apne kvk +91-9424095701 ke saath sampark kr ke whan se sahi beej le sakte hai.
Pig sorra tu kida kanak da vacha karyea kuyi elaz hai buhat khrab kar ti kank ?
(pb)
Haryana
Charanjet ji, apni fasal di photo bhejo us hisab nal hi tuhanu sahi jankari diti ja sakdi hai.
ਆਰਗੈਨਿਕਰ ਖੇਤੀ ਵਿੱਚ ਸੁੰਡਾ ਦਾ ਕੀ ਇਲਾਜ ਕੀਤਾ ਜਾਵੇ ?
(pb)
Haryana
ਗੁਰਚਰਨ ਜੀ, ਇਸਦੇ ਲਈ ਤੁਸੀ ਸੁੰਡੀਆਂ ਵਾਲੇ ਪੱਤੇ ਜਿਸ ਉਪਰ ਸੁੰਡੀ ਹੈ, ਉਹਨੂੰ ਨਸ਼ਟ ਕਰ ਸਕਦੇ ਹੋ। ਜਾ ਫੇਰ ਨੀਮ ਦੀ ਸਪਰੇਅ 2-4 ਮਲ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਕਰ ਸਕਦੇ ਹਾਂ।
ਲਸਣ ਨੂੰ ਵੀ ਪਥੀ ਵਾਲੀ ਸਪ੍ਰੇ ਕਰ ਸਕਦੇ ਹਾਂ ਤੇ ਵੱਡੇ ਅਮਰੂਦ ਤੇ ਜੁਮੁਨ ਦੇ ਬੂਟੇ ਨੂੰ ਵੀ ਜੋ 7 8 ਸਾਲ ਦੇ ਹਨ ?
(pb)
Haryana
ਬਲਜੀਤ ਜੀ, ਇਹ ਬਿਲਕੁਲ ਔਰਗੈਨਿਕ ਹੈ। ਤੁਸੀ ਇਸਨੂੰ ਕਿਸੇ ਤੇ ਵੀ ਸਪਰੇਅ ਕਰ ਸਕਦੇ ਹੋ। ਇਸ ਵਿਚ ਕੋਈ ਦਿੱਕਤ ਨਹੀਂ ਹੈ।
20 ਮਾਰਚ ਤੱਕ ਕਿਹੜੀ ਜਾਵਾਰ ਬੀਜੀ ਜਾ ਸਕਦੀ ਹੈ ਇਸ ਨਾਲ ਕੁਝ ਹੋਰ product ਪਾ ਸਕਦੇ ਹਾਂ ਪਹਿਲਾ ਜਵੀ ਸਰ੍ਹੋਂ ਤੇ ਬਰਸੀਨ ਬੀਜਿਆ ਸੀ ?
(pb)
Haryana
ਬਲਜੀਤ ਜੀ, ਜੇਕਰ ਤੁਸੀ ਇਕੱਲੇ ਨੂੰ ਬੀਜੋ ਤਾਂ ਜਿਆਦਾ ਵਧੀਆ ਫੇਰ ਬਾਅਦ ਵਿਚ ਕਟਾਈ ਵਿੱਚ ਦਿੱਕਤ ਨਹੀਂ ਆਉਂਦੀ। ਤੁਸੀ ਇਸਦੀ sl 45 ਕਿਸਮ ਨੂੰ ਬੀਜ ਸਕਦੇ ਹੋ।