Punjab
Search
sir ji apni cow de ik than nu moohsadi ho gyi c treatment bahut kita par us than de utte gandh ban gayi a dhaar bahut kardi nikldi a cow panj months di gabhan a koi hall daso pls ?
(en)
hnji tusi pv5 de 3 injection 5ml-5ml-5ml di dosage de hisab nal lagvao. es nal gand khur javegi. baki nal mitha sodha thoda deya karo.
sir mere kol hens ne kal de ik hen bimar aa bath jandi ha usdi jo v disease aa communicable ta ni ?
(en)
Punjab
hnji eh lashan vese ranikhet di bimari de hun . tusi hen nu alag rakho baki ik var puti tarah check karlo ho sakda raanikhet hove.
ਸਰ ਡਾਕਰ ਜਮੀਨ ਲਈ ਝੋਨੇ ਦੇ ਹਾਈਬਿ੍ਡ ਬੀਜ ਜੋ ਘੱਟ ਸਮੇ ਵਿੱਚ ਪੱਕਣ ਤੇ ਝਾੜ ਵੀ ਵਧੀਆ ਹੋਵੇ ਤੇ ਕੱਦ ਤੇ ਪਰਾਲੀ ਘੱਟ ਹੋਵੇ ਜੀ ਪਾਣੀ 1 ਨੰਬਰ ਆ ਜੀ ਪੂਰੇ ਵੇਰਵੇ ਸਹਿਤ ਦੱਸੋ ਜੀ ਜਿੰਨਾ ਦਾ ਰਿਜਲਟ ਪਰਖਿਆ ਹੋਵੇ ?
(en)
Haryana
Ihh jhone dia hybrid kisma hnn..ihna kisma daa jhad sava 127,134 da jhaad 32 qtl prati acre rehnda hai. ate sava 200 da jhaad 30-32 qtl rehnda hai. ihh kisma ghat sme de vich tyaar hon walia kisma hn. sava 200 kisam 85-90 dina de vich tyaar ho jandi hai..ghat sme de vich pakkan de kaarn ihna nu bimaari v ghat paindi hai. ihna kisma nu urea de 2 ghatte khaad de taur te bhut hunde hnn..
chari te guara ja bajra te guaara mix krke Beej sakde ha ye ha te bijaee ton ktaye tak puri jankari deo ?
(en)
Punjab
nahi ji ihna nu mix krn ke na beejo kyuki ihna di ktaayi krn de vich v smasya awegi ate pashua ne v nahi khana. chari nu jyade pani di lod hundi hai par gwaare nu ghat paani di lod hundi hai. vadh ghat pani den nal fasal khraab hi jandi hai. jekar bajre ate guare nu mix kr ke beejde ho tan ihh pashua de lyi garm hunda sidh ho skde hnn.. iss kr ke ihna di alag alag bijaayi kro.
ਇਸ ਵਾਰ ਝੋਨੇ ਦੀ ਪਨੀਰੀ ਅਤੇ ਰੌਣੀ/ਕੱਦੂ ਕਰਕੇ ਲਾਉਣ ਦੀ ਬਜਾਏ ਸਿੱਧੀ ਬਿਜਾਈ ਕਰਨ ਦਾ ਸੋਚਿਆ ਸੀ ਪਰ ਝਾੜ ਨੂੰ ਲੈ ਕੇ ਮੈਂ ਕੋਈ ਰਾਇ ਕਾਇਮ ਨਹੀਂ ਕਰ ਪਾ ਰਿਹਾ ਜੇਕਰ ਕੋਈ ਵੀਰ ਇਸ ਬਾਬਤ ਜਾਣਕਾਰੀ ਰੱਖਦਾ ਹੈ ਤਾਂ ਕਿਰਪਾ ਕਰਕੇ ਆਪਣਾ ਸੰਪਰਕ ਨੰਬਰ ਦਿਓ ?
(en)
Maharashtra
ਝੋਨੇ ਦੀ ਸਿੱਧੀ ਬਿਜਾਈ ਨਾਲੋਂ ਪਨੀਰੀ ਲਾ ਕੇ ਝੋਨੇ ਦੀ ਬਿਜਾਈ ਕਰਦੇ ਹੋ ਤਾਂ ਜ਼ਿਆਦਾ ਵਧੀਆ ਰਹਿੰਦਾ ਹੈ ਇਸ ਨਾਲ ਨਦੀਨ ਘੱਟ ਉਗਦੇ ਹਨ ਅਤੇ ਬਿਮਾਰੀ ਰਹਿਤ seedlings ਨੂੰ ਮੁੱਖ ਖੇਤ ਦੇ ਵਿੱਚ ਲਗਾਇਆ ਜਾ ਸਕਦਾ ਹੈ ਤੁਹਾਨੂੰ ਇਸ ਦੇ ਸੰਬੰਧੀ ਜਾਣਕਾਰੀ ਦੇ ਲਈ ਤਜੁਰਬੇਕਾਰ ਕਿਸਾਨ ਦਾ ਨੰਬਰ ਦੇ ਦਿੱਤਾ ਜਾਵੇਗਾ
ਆਉਣ ਵਾਲੇ ਦਿਨਾ ਚ ਮੌਸਮ ਕਿਹੋ ਜਿਹਾ ਰਹੂ ਪਿੰਡ ਗਾਜੇਵਾਸ ਜਿਲਾ ਪਟਿਆਲਾ ?
(en)
Punjab
ਅਗਲੇ 2 ਦਿਨ ਦਾ ਪਟਿਆਲੇ ਦਾ ਮੌਸਮ ਬਦਲਵਾਹੀ ਵਾਲਾ ਹੀ ਰਹੇਗਾ I
sir main ghar vich 2 nimbu da buta laya hun kuch amrud 2 orange ehna nu full bhut lagda par fal nahi lagda ena ful jhad janda hun kirpa karka nimbu da koi dawayi daso ya desi tarika jo full na jhadan ?
(en)
Punjab
iss de upper planofix@4ml nu 15 ltr paani de hisaab nal paudya te spray kro. iss nal fal diggna band ho jawega.
sir rashi 773 , 776 ana dona vicho kon saa seed best hai ja dono he sahi nhi please ans me sir ?
(en)
Dono hi beej ache hai. lekin jo 773 beej hai woh sbse best beej hai. yeh kisam 150-155 din mein tyaar ho jaati hai. iss ki paidavaar 30man prati acre hai.
Haryana
tnx sir
new holland 3630 sahi ke nhi ?
(en)
Punjab
Han g ihh kheti de lyi kaamyaab tractor hai .
ਕੇਸਰ ਕਿਹੜੀ ਰੁੱਤ ਚ ਹੁੰਦਾ answer me ?
(en)
Maharashtra
ਇਸਦੀ ਖੇਤੀ ਅੱਧ-ਅਗਸਤ ਤੋਂ ਅੱਧ-ਸਤੰਬਰ ਤੱਕ ਕੀਤੀ ਜਾਂਦੀ ਹੈ ਬਿਜਾਈ ਲਈ ਫਾਸਲਾ 10 ਸੈ.ਮੀ. ਰੱਖੋ ਇੱਕ ਏਕੜ ਵਿੱਚ ਬਿਜਾਈ ਲਈ 16 ਕੁਇੰਟਲ ਗੰਢੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਖੇਤ ਦੀ ਤਿਆਰੀ ਸਮੇਂ 6-8 ਟਨ ਗਲੀ-ਸੜੀ ਰੂੜੀ ਦੀ ਖਾਦ ਪ੍ਰਤੀ ਏਕੜ ਵਿੱਚ ਪਾਓ ਇਸ ਤੋਂ ਇਲਾਵਾ ਯੂਰੀਆ 16 ਕਿਲੋ, ਫਾਸਫੋਰਸ 20 ਕਿਲੋ ਅਤੇ ਪੋਟਾਸ਼ੀਅਮ 20 ਕਿਲੋ ਵੀ ਪ੍ਰਤੀ ਏਕੜ ਵਿੱਚ ਪਾਓ ਫੁੱਲਾਂ ਦੀ ਵਧੇਰੇ ਪੈਦਾਵਾਰ ਲਈ 20-25 ਦਿਨਾਂ ਦੇ ਫਾਸਲੇ ਤੇ ਯੂਰੀਆ ਸਮਾਨ ਭਾਗਾਂ ਵਿੱਚ ਵੰਡ ਕੇ ਪਾਓ ਕੇਸਰ ਦੇ ਫੁੱਲ ਕੇਵਲ 15 ਦਿਨਾਂ ਲਈ ਖਿਲਦੇ ਹਨ ਸੂਰਜ ਛਿਪਣ ਤੋਂ ਪਹਿਲਾਂ-ਪਹਿਲਾਂ ਫੁੱਲਾਂ ਦੀ ਤੁੜਾਈ ਕੀਤੀ ਜਾਂਦੀ ਹੈ ਅਤੇ ਫਿਰ ਫੁੱਲਾਂ ਨੂੰ ਸੁਕਾਇਆ ਜਾਂਦਾ ਹੈ ਇਹ ਫਸਲ 4 ਸਾਲ ਬਾਅਦ 1-2 ਕਿਲੋ ਪ੍ਰਤੀ ਏਕੜ ਪੈਦਾਵਾਰ ਦਿੰਦੀ ਹੈ
Punjab
ਕੇਸਰ ਦੀ ਬਿਜਾਈ ਅੱਧ ਅਕਤੂਬਰ ਤੋਂ ਸ਼ੁ੍ਰੁ ਕਰਕੇ 20 ਸਤੰਬਰ ਤੱਕ ਕੀਤੀ ਜਾਂਦੀ ਹੈ
4 ਸਾਲ ਬਾਅਦ ਕਿਵੇ ਸਮਝ ਨਹੀ ਆਈ
sir 16 and 17 date nu rain ho sakda distt barnala ?
(en)
Punjab
16-17 nu meeh aun di sambhawna hai.
Sir goat farming Di training kithe karvaee jandi aa g te kdo suru hundi aa ?
(en)
Punjab
Goat farming di Traning 5 day di hundi hai tusi apne najdiki Krishi Vigyan Kendr ja ke training lai apna form bhar ke aao ya fir guru anged dev vetnery university ludhiana vich ja ke training da form bhar aao te jado training hoe tohanu call karke bula leya javega.
Punjab
Thanx g
sir mircha de bute ekathe jehe ho rhaa Khul nhi rhe koi upcahar dso ji ?
(en)
Punjab
eh tele ja makhi kar ke ho jande ne g isde lai tuc desi nuktee vart ke apna sapreha utte aun vala kharcha ghta skde ho g ate dusra tuc isda organically control v kar skde ho 5 kiloo nim de patte ja 5 kiloo nim de fall lai lvo..fr ehna nu chngi tra kutt lavo fr ehna nu 100 ltr pani vich pa lavo fer kise v desi gaa da 5 ltr gauu mutar ate 1 kiloo gobhar pa lavo fer is sab nu kise v lakd de dande nal chngi tra ghol lavo ate 24 ghntea de lai rakh lavo fer isnu Shan k isdi fasal ute spray kr skde ho g.
anar de phull es tra ho jande ne ?
(en)
Punjab
Kirpa kr ke photo dubaara bhejo ..tuhade dubaara bheji gyi photo clear nahi hai.
mirch de pode da flar na ho ke sidha ja riha ha koi upaye bataea ?
(en)
iss de upper npk 1 kg 191919 ja gibberellic acid@250ml nu 150 ltr pani de nal mila ke prati acre te spray kro.
family of shaftal ?
(en)
Maharashtra
shaftal (Trifolium rcsupinannn L.) belongs to the Lcguminosac family.
Fikes (green area) lgon da shi mousem or month ?
(en)
Maharashtra
kirpa kr ke vistar nal apna swaal pucho tuc kis fasal de bare jankari laina chaunde ho.
Fikes ju greenry k leye wall de naal lgayia jnda
Trichoderma kaise tyar kare ?
(en)
narme de kehde kehde seed bej skde ha jo uni to aprovel hon ?
(en)
Maharashtra
ਪ੍ਰਸਿੱਧ ਕਿਸਮਾਂ ਅਤੇ ਝਾੜ RCH134Bt: ਇਹ ਨਰਮੇ ਦੀ ਸਭ ਤੋਂ ਉੱਚ ਪੈਦਾਵਾਰ ਵਾਲੀ ਬੀ ਟੀ ਕਿਸਮ ਹੈ ਇਹ ਕਿਸਮ ਸੁੰਡੀ ਅਤੇ ਅਮਰੀਕਨ ਸੁੰਡੀ ਦੀ ਰੋਧਕ ਹੈ ਇਹ ਕਿਸਮ 160-165 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 11.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ RCH 317Bt: ਇਹ ਨਰਮੇ ਦੀ ਉੱਚ ਪੈਦਾਵਾਰ ਵਾਲੀ ਬੀ ਟੀ ਕਿਸਮ ਹੈ ਇਹ ਕਿਸਮ ਧੱਬੇਦਾਰ ਸੁੰਡੀ ਅਤੇ ਅਮਰੀਕਨ ਸੁੰਡੀ ਦੀ ਰੋਧਕ ਹੈ ਇਹ ਕਿਸਮ 160-165 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 10.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ MRC 6301Bt: ਇਹ ਕਿਸਮ 160-165 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਇਸ ਦੇ ਟੀਂਡੇ ਦਾ ਭਾਰ 4.3 ਗ੍ਰਾਮ ਹੁੰਦਾ ਹੈ ਇਸ ਦੀ ਔਸਤਨ ਪੈਦਾਵਾਰ 10 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ MRC 6304BT: ਇਹ ਕਿਸਮ 160-165 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 10.1 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ Ankur 651: ਇਹ ਕਿਸਮ ਤੇਲੇ ਅਤੇ ਪੱਤਾ ਮਰੋੜ ਦੀ ਰੋਧਕ ਹੈ ਬੂਟੇ ਦਾ ਔਸਤਨ ਕੱਦ 97 ਸੈਂ.ਮੀ. ਹੁੰਦਾ ਹੈ ਇਹ ਕਿਸਮ 170 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਇਹ ਕਿਸਮ ਨਰਮਾ-ਕਣਕ ਦੇ ਫਸਲੀ-ਚੱਕਰ ਦੇ ਅਨੁਕੂਲ ਹੈ Whitegold: ਇਹ ਹਾਈਬ੍ਰਿਡ ਕਿਸਮ ਹੈ, ਜੋ ਕਿ ਪੱਤਾ ਮਰੋੜ ਬਿਮਾਰੀ ਦੀ ਰੋਧਕ ਹੈ ਇਸ ਦੇ ਪੱਤੇ ਗੂੜੇ ਹਰੇ ਰੰਗ ਦੇ, ਚੌੜੇ ਅਤੇ ਉਂਗਲੀਆਂ ਦੇ ਆਕਾਰ ਦੇ ਬਣੇ ਹੁੰਦੇ ਹਨ ਬੂਟੇ ਦਾ ਔਸਤਨ ਕੱਦ 125 ਸੈਂ.ਮੀ. ਹੁੰਦਾ ਹੈ ਇਹ ਕਿਸਮ 180 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 6.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ LHH 144: ਇਹ ਹਾਈਬ੍ਰਿਡ ਕਿਸਮ ਹੈ, ਜੋ ਕਿ ਪੱਤਾ ਮਰੋੜ ਬਿਮਾਰੀ ਦੀ ਰੋਧਕ ਹੈ ਇਹ ਕਿਸਮ 180 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਇਹ ਕਿਸਮ ਨਰਮਾ-ਕਣਕ ਦੇ ਫਸਲੀ-ਚੱਕਰ ਦੇ ਅਨੁਕੂਲ ਹੈ ਇਸ ਦੀ ਔਸਤਨ ਪੈਦਾਵਾਰ 7.6 ਕੁਇੰਟਲ ਪ੍ਰਤੀ ਏਕੜ ਹੈI F1861: ਇਹ ਕਿਸਮ 180 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 6.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ F1378: ਇਹ ਕਿਸਮ 180 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 10 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ F846: ਇਹ ਕਿਸਮ 180 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 11 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ LHH 1556: ਇਹ 165 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 8.5 ਕੁਇੰਟਲ ਪ੍ਰਤੀ ਏਕੜ ਹੈ Moti: ਇਹ 165 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 8.45 ਕੁਇੰਟਲ ਪ੍ਰਤੀ ਏਕੜ ਹੈ ਦੇਸੀ ਕਿਸਮਾਂ FMDH 9: ਇਹ ਕਿਸਮ 160 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਇਹ ਤੇਲੇ ਅਤੇ ਚਿੱਟੀ ਮੱਖੀ ਦੀ ਰੋਧਕ ਕਿਸਮ ਹੈ ਇਹ ਕਿਸਮ ਸੋਕਾ ਰੋਗ ਅਤੇ ਝੁਲਸ ਰੋਗ ਨੂੰ ਸਹਾਰਨਯੋਗ ਹੈ ਇਸਦੀ ਔਸਤਨ ਪੈਦਾਵਾਰ 10 ਕੁਇੰਟਲ ਪ੍ਰਤੀ ਏਕੜ ਹੈ FDK 124: ਇਹ ਕਿਸਮ 160 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਇਸਦੀ ਔਸਤਨ ਪੈਦਾਵਾਰ 9.3 ਕੁਇੰਟਲ ਪ੍ਰਤੀ ਏਕੜ ਹੈ LD 694: ਇਹ 170 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 7 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ LD 327: ਇਹ 175 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਇਹ ਸੋਕਾ ਰੋਗ ਦੀ ਰੋਧਕ ਹੈ ਇਸ ਦੀ ਔਸਤਨ ਪੈਦਾਵਾਰ 11.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ LD 1019: ਇਹ ਕਿਸਮ ਪੱਤਿਆਂ ਦੇ ਝੁਲਸਣ ਦੀ ਰੋਧਕ ਹੈ ਇਸਦੀ ਔਸਤਨ ਪੈਦਾਵਾਰ 8.6 ਕੁਇੰਟਲ ਪ੍ਰਤੀ ਏਕੜ ਹੈ ਪ੍ਰਸਿੱਧ ਕਿਸਮਾਂ BCHH 6488 BG II: ਇਹ ਇੱਕ ਹਾਈਬ੍ਰਿਡ ਕਿਸਮ ਹੈ, ਜਿਸਦੇ ਪੱਤੇ ਹਰੇ, ਤੰਗ, ਉਂਗਲੀਆਂ ਦੇ ਆਕਾਰ ਅਤੇ ਫੁੱਲ ਕਰੀਮ ਰੰਗ ਦੇ ਹੁੰਦੇ ਹਨ ਇਹ ਕਿਸਮ 165-170 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ BCHH 6588 BG II: ਇਹ ਕਿਸਮ ਕਿਸਾਨਾਂ ਵਿੱਚ ਬਹੁਤ ਪ੍ਰਸਿੱਧ ਹੈ ਨਰਮੇ ਦੀਆਂ ਅਮਰੀਕਨ ਕਿਸਮਾਂ PAU Bt 1: ਇਸਦੀ ਔਸਤਨ ਪੈਦਾਵਾਰ 11.2 ਕੁਇੰਟਲ ਪ੍ਰਤੀ ਏਕੜ ਹੈ ਇਹ ਕਿਸਮ ਪੱਤਾ ਮਰੋੜ ਬਿਮਾਰੀ ਦਾ ਟਾਕਰਾ ਕਰਨ ਦੀ ਸਮਰਥਾ ਰੱਖਦੀ ਹੈ RCH 650 BG II: ਇਸਦੀ ਔਸਤਨ ਪੈਦਾਵਾਰ 9.5 ਕੁਇੰਟਲ ਪ੍ਰਤੀ ਏਕੜ ਹੈ ANKUR 3028 BG II: ਇਹ ਵਧੇਰੇ ਝਾੜ ਵਾਲੀ ਹਾਈਬ੍ਰਿਡ ਬੀ ਟੀ ਕਿਸਮ ਹੈ, ਜੋ ਕਿ ਅਮਰੀਕਨ, ਗੁਲਾਬੀ ਅਤੇ ਧੱਬੇਦਾਰ ਸੁੰਡੀਆਂ ਦੀ ਰੋਧਕ ਹੈ ਇਹ ਤੰਬਾਕੂ ਸੁੰਡੀ ਦੀ ਵੀ ਰੋਧਕ ਕਿਸਮ ਹੈ ਇਸਦੀ ਔਸਤਨ ਪੈਦਾਵਾਰ 9.7 ਕੁਇੰਟਲ ਪ੍ਰਤੀ ਏਕੜ ਹੈ MRC 7017 BG II: ਇਸਦੀ ਔਸਤਨ ਪੈਦਾਵਾਰ 10.4 ਕੁਇੰਟਲ ਪ੍ਰਤੀ ਏਕੜ ਹੈ MRC 7031 BG II: ਇਸਦੀ ਔਸਤਨ ਪੈਦਾਵਾਰ 9.8 ਕੁਇੰਟਲ ਪ੍ਰਤੀ ਏਕੜ ਹੈ
Mircha de full girde Han Bayer di pnalofix kar sakde aa sir ji ?
(en)
Punjab
hnji tuc isdi vrto kr skde ho.ihh fal ate full diggan di roktham de lyi varti jandi hai. iss di maatra 4ml prati 15 ltr paani hundi hai.
sr ਘੀਆ ਦੇ ਫੁਲ ਵਿਚ ਸੁਡ ਪੇ ਗਏ ਤੇ ਫੁਲ ਸੁਕਨ ਲਾਗੇ ਕੋੲੀ ਹਲ ਦਸੋ ?
(en)
ਸੁੰਡੀ ਦੀ ਰੋਕਥਾਮ ਲਈ ਉਸ ਦੇ ਵਿੱਚ Emamecton benzoate@90 ਗ੍ਰਾਮ ਜਾਂ fipronil@300ml ਜਾਂ spinosad@60ml ਨੂੰ 150 ਲੀਟਰ ਪਾਣੀ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ
kinoo plant is not grow properly it is about 1 year ?
(en)
iss boote nu 100-300gm urea prati paude de hisaab nal ikk hafte de vakfe te pao. 100-100gm urea iss nu paunde rho. iss nu 3 hafte de vich 300gm urea pao ate paani dinde rho.
hello sir .. sir mere kol 2 year Di Kati aa oh buhut kamjor (patli)aa pathe badiya Khadi aa par raji nahi hundi feed CP te Cargill v pye koi Result nahi milea plz koi hale daso ?
(en)
Punjab
sab to pehla katti di deworming jaroor karo. baki feed jo ghar di bnai hai os nu deyo te nal vadiya company da mineral mixture daily deo. jinna ho sake osnu khula rakho te bann ke na rakho. es de nal nal growth mantra powder v de sakde ho.
Sir sade area vich kernal kamboj da 777 seed ni mil reha. hor company da mil reha 777. hor company da v ohna e jhaad hou ...plz tell ?
(en)
ikk varr tuc iss number te call kr ke nede de distributor de baare ptaa kro. ...01842382102
hello sir hari mirch ate dhniye te inha doven fungicide antracol ,coper oxycolride kehdi best hai ?
(en)
ihna de vicho antracol sbh ton best hai.
sir g hf cow soon wali aa 1-2din tak sir puri detail naal dseo osno soon to baad ki diet te ki liqued daiye jiss nall doodh vadiya bane ?
(en)
Rajasthan
ਇੱਕ ਦੋਂ ਦਿਨਾਂ ਵਿੱਚ ਕਿਸੇ ਦਵਾਈ ਨੇ ਅਸਰ ਨਹੀ ਕਰਨਾ ਇਸ ਲਈ ਮਹੀਨਾ ਪਹਿਲਾਂ ਤੋਂ ਹੀ ਵਧੀਆ ਡਾਈਟ ਜਾਂ ਕੋਈ ਵਿਟਾਮਿਨ ਦੇਣ ਦਾ ਫਾਇਦਾ ਹੁੰਦਾ ਹੈ ਸੂਣ ਤੋਂ ਬਾਅਦ ਪਸ਼ੂ ਨੂੰ ਤੁਰੰਤ ਬਾਅਦ ਕਾੜਾ ਦਿਓ ਕਾੜੇ ਵਿੱਚ ਸੌਂਫ , ਅਜਵੈਣ ,ਮੇਥੇ , ਸੋਏ, ਕੜੂ, ਕਾਲੀ ਜੀਰੀ, ਧੌਲੀ ਜੀਰੀ , ਵੱਡੀ ਇਲੈਚੀ, ਸੁੰਢ ਅਤੇ ਭੂਰੀਆਂ ਮਿਰਚਾਂ ਪੈਂਦੀਆਂ ਹਨ ਹਰ ਇੱਕ ਚੀਜ ਇੱਕ ਤੋਲਾ ਪੈਂਦੀ ਹੈ ਕਾੜਾ ਬਣਾਉਣ ਲਈ ਪਹਿਲਾਂ ਲੱਗਭੱਗ 3 ਕਿੱਲੋ ਪਾਣੀ ਨੂੰ ਉਬਾਲੋ ਸਾਰੀਆਂ ਚੀਜਾਂ ਨੂੰ ਪੀਸ ਕੇ ਉਬਲਦੇ ਪਾਣੀ ਵਿੱਚ ਪਾਓ ਅਤੇ ਅੱਗ ਨੂੰ ਮੱਠੀ ਕਰ ਲਵੋ ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਉਸ ਵਿੱਚ ਇੱਕ ਪਾਅ ਤੋਂ ਅੱਧਾ ਕਿਲੋ ਗੁੜ ਜਾਂ ਸ਼ੱਕਰ ਪਾਓ ਤੇ ਕੜਛੀ ਨਾਲ ਹਿਲਾਉਦੇ ਰਹੋ ਥੋੜੀ ਦੇਰ ਬਾਅਦ ਇਸ ਨੂੰ ਅੱਗ ਤੋਂ ਲਾਹ ਲਵੋ ਅਤੇ ਠੰਡਾ ਕਰ ਕੇ ਪਸ਼ੂ ਨੂੰ ਪਿਆਉ . ਇਹ ਕਾੜਾ ਲਵੇਰੀ ਨੂੰ 4-5 ਦਿਨਾਂ ਲਈ ਦਿਓ ਬਾਕੀ ਸੂਣ ਤੋਂ ਇੱਕ ਹਫਤੇ ਤੱਕ ਛੇਤੀ ਹਜ਼ਮ ਹੋਣ ਵਾਲੀ ਖੁਰਾਕ ਜਿਵੇਂ ਦਲੀਆ ਵਗੈਰਾ ਦਿਓ
sir hf ga lyi perfect 100kg feed tyar karan lyi ki kuch milona cahinda he please guide ?
(en)
Rajasthan
ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ
sir pashu noo soon to pehla ki daiye jiss nall odhe leve noo jaharbad naa hove leva bilkul sahi rahe ?
(en)
Punjab
hnji tusi soon to pehla hafte vich 3 din mitha sodha dinde raho te es de nal tusi homeopathy medican mestiplus sarinj nal half ml muh rahi pashu nu dinde raho daily te esnu soon to baad tak dinde raho.
ਖਰਬੁਜਿਆ ਦੀਆ ਬੇਲਾ ਸੁਕ ਤੇ ਸੌ ਰਹੀਆ ਹਨ 8-9 ਸਪਰੇਹ ਕਰਤੇ ਕੋਈ ਅਸਰ ਨੀ ?
(en)
ਇਸ ਦੀ ਰੋਕਥਾਮ ਦੇ ਲਈ ANTRACOL @500GRAM ਜਾ NAGARJUNA ਦੀ CROP CARE @400gram ਜਾ COMBI PLUS @400GRAM ਜਾ M-45@400gram ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I
ਸਰ ਹਰੇ ਚਾਰੇ ਵਾਸਤੇ ਮੱਕੀ ਬੀਜਣੀ ਹੈ। ਕਿਰਪਾ ਕਰਕੇ ਦੱਸੋ ਕਿਹੜਾ ਬੀਜ ਬੀਜਿਆ ਜਾਵੇ ਜੀ ?
(en)
Punjab
ਹਰੇ ਚਾਰੇ ਲਈ ਤੁਸੀ ਮੱਕੀ ਦੀਆਂ ਵਦੀਆ ਕਿਸਮਾਂ ਜਿਵੇ ਜੇ-1006 ਜਾਂ african tall ਬੀਜ ਸਕਦੇ ਹੋ
ਗਨੇ ਦੀ ਫਸਲ ਦਾ ਗੋਭ ਗਲ ਰਿਹਾ ਹੈ ਅਤੇ ਬਾਹਰ ਕੱਢਣ ਤੇ ਇਸ ਵਿੱਚੋ ਬਦਬੂ ਆੳਂਦੀ ਹੈ ?
(en)
Maharashtra
ਇਸ ਦੀ ਗੋਭ ਦੇ ਵਿਚ ਕੀੜਾ ਹੈ ਜੋ ਕਿ ਇਸ ਨੂੰ ਖਾ ਰਿਹਾ ਅਤੇ ਇੱਹ ਗੰਨਾ ਅੰਦਰੋਂ ਗੱਲ ਰਿਹਾ ਹੈ ਇਸ ਦੀ ਰੋਕਥਾਮ ਦੇ ਲਯੀ 150 ml coragen ਜਾ 20ml fame ਜਾ 80ml cypermethrin ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I
hello sir dhaniye de patte sadh rhe ne is da ilaaz daso ?
(en)
ਇਸ ਦੀ ਰੋਕਥਾਮ ਦੇ ਲਈ ANTRACOL @500GRAM ਜਾ NAGARJUNA ਦੀ CROP CARE @400gram ਜਾ COMBI PLUS @400GRAM ਜਾ M-45@400gram ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I
i am manpreet frm khanna meri jhone di paneeri pichle 3 seasons ton khraab ho rahi aa jamman ton kuch dina baad pili pai jaandi aa te hauli hauli sukk jaandi hai na hi growth hundi hai pichle season mai fungicide te ferrous sulphate v varte par koi asar nhi .kuch tips dasso k paneeri vadia hove ?
(en)
Manpreet singh g iss trah paneeri de vich smasya da andaaza nahi lgaya ja skda hai. jdo iss trah di koi v problem aundi hai tan uss sme photo jrur bhejo ..is ton ilava iss dia jda de vich gandha ja fir jda de vich kalapan jrur dekh ke dso. iss ton bad tuhanu iss di roktham di jankari ditti jawegi.
sade dangra de muh vicho paani aa reha jado oh jugali karde hun ehda ki elaz hai ?
(en)
Rajasthan
14 Apr 2018 jekar bareseem nai khande ta ho sakda koe sundi hove . baki bareem vuch paani hi hunda hai jeyada . jaruri nahi pashu nu bareem hi khavona . jekar makhan gah khande hai ta bohat vadiya gall hai. tusi pakistani namak khurli vich jaroor rakhe te bareem na deo. hor koe dwai den di jarurat nahi hai.
barseem nu soondi py rhia ehi kaarn a isda barseem te soondi wali spray kro..
ok sir thnQ
sade dangar barseem nai khande , suki toodi te makhan gah kha rahe hun ki hal kariye daso ?
(en)
Rajasthan
jekar bareseem nai khande ta ho sakda koe sundi hove . baki bareem vuch paani hi hunda hai jeyada . jaruri nahi pashu nu bareem hi khavona . jekar makhan gah khande hai ta bohat vadiya gall hai. tusi pakistani namak khurli vich jaroor rakhe te bareem na deo. hor koe dwai den di jarurat nahi hai.
ਪੀ ਆਰ 212 ਕਿਸਮ ਬਾਰੇ ਜਾਣਕਾਰੀ ਦਿਓ ?
(en)
Punjab
eh kisam halkiya jameena te halke pani vich v ugg jandi hai. eh jhone di 2 lakh 12 kisam hai jo ki parmal kisam hai. is da jhad 30-35 quaintal prati acre hai. par isde mandikarn vich kayi var mushkil oondi hai.is to elava eh prali jeyada bnondi hai jis di samb sambhal muskil hundi hai.
Cows Barseen nai kha rahia g..kuj dina toh jgagh vagh rahi mooh cho teh mok v lggi hoyi...ki kaarn ho skda g? pathya ch koi prblm aa ja koi hor kaarn..plz ilaaz v dsya jaye ?
(en)
Punjab
tuci cow nu blance diet deo , ehh pashu vich tezabi mada bnnan krke ho jnda hai , tuci usdi khurak check kro , kyi varr pashu nu sahi khurak nal milln krke yaa khurak vdya na honn krke v ho jnda hai , tuci bersem nu turi nal mix krke pao , iss de nal tuci Apticast dwia dia golia denia suru kro isdi 1 goli swre ate 1 goli shamu nu deo , iss dwia nu tuci 3 din lgatar tk dinde reho , iss nal fark paa javega ..
barseem nu soondi pygi bai g is krk jhagg sitt rhia ne..2ku din na pyo te set hojnia mok htjau...j na v mok hti te fr sfede de pattya da bukk ik litre paani ch ubaal k deo nd upro dhkk k rkheo bartn nu..jd adha litre rehje ta thanda hon te peyao..barseem te soondi ali spray ke
Punjab
ok g
sir aamb de patte is tra sukan lag gaye han koi vdia dwai spray dso jis nall eh thik jo javve ?
(en)
Iss de upper copper oxy chloride@3gm prati ltr pani de hisaab nal mix kr ke paudya te spray kro. ihh bimaari thik ho jawegi.
ਸਰ ਜੀ repetovet septovet ਦਵਾਈ ਦਾ ਪੂਰਾ ਕੋਰਸ ਕਰਵਾ ਦਿੱਤਾ ਹੈ ਤੇ ਮੱਝ ਫਿਰ ਵੀ ਪੀਕ ਮਰ ਰਹੀ ਹੈ ?
(en)
Punjab
ਜੇਕਰ ਅਜੇ ਵੀ ਪੀਕ ਮਾਰ ਰਹੀ ਹੈ ਤਾਂ ਇਨਫੈਕਸ਼ਨ ਜਿਆਦਾ ਹੋਵੇਗੀ ਤੁਸੀ repetovet ਤੇ utrogold ਦੋਨੋ ਦਵਾਈਆਂ ਅੱਧਾ ਅੱਧਾ ml ਨੂੰ ਦੇਣਾ ਸ਼ੁੁਰੂ ਕਰੋ ਇਹ ਸਰਿੰਜ ਨਾਲ ਹੀ ਸਿੱਧੇ ਮੂੰਹ ਰਾਹੀ ਹੀ ਦਿਓ ਇਸ ਨਾਲ ਹੀ ਫਰਕ ਪੈ ਜਾਵੇਗਾ
Sir Makki es khrab ho gye es da hale daso ?
(en)
Haryana
ਇਸ ਦੀ ਰੋਕਥਾਮ ਦੇ ਲਈ M-45@400GRAM ਜਾ NAGARJUNA ਦੀ CROP CARE @400gram ਜਾ COMBI PLUS @400GRAM ਜਾ UPL ਦੀ ਸਾਫ@400gram ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I
sir apni cow da than pehla band ho gya c parr hun chal place a par than vichon dudh bhut ghatt aunda a isda koi ilaj daso assi cow nu nimbu v de rhe a nuska thik a nimbu wala ?
(en)
Punjab
ਤੁਸੀ ਨਿੰਬੂ ਖਵਾਉਦੇ ਰਹੋ ਇਹ ਫਾਇਦੇਮੰਦ ਹੈ ਬਾਕੀ ਤੁਸੀ ਹੇਠਾ ਦੱਸੀ ਜਾਣਕਾਰੀ ਪੜੌ 250 ਗ੍ਰਾਮ ਐਲੋਵੀਰਾ (ਜੇ ਜੰਗਲੀ ਆਪਣੇ ਆਪ ੳੇੁੱਗਿਆ ਹੋਏ ਤਾਂ ਜਿਆਦਾ ਵਧੀਆ ਹੈ) ਲੱਗਭੱਗ 50 ਗ੍ਰਾਮ ਹਲਦੀ 15 ਗ੍ਰਾਮ ਚੂਨਾ (ਜਰਦੇ ਵਾਲਾ) ਸਭ ਤੋਂ ਪਹਿਲਾਂ ਤੁਸੀ ਐਲੋਵੀਰਾਂ (ਕਮਾਰ) ਦੀ ਇੱਕ ਪੱਤੀ ਲੱਗਭੱਗ 250 ਗ੍ਰਾਮ ਜੜ ਕੋਲੋ ਕੱਟ ਲਵੋ ਜੇਕਰ ਥੱਲੇ ਤੋਂ ਚਿੱਟੀ ਲਾਈਨ ਤੋਂ ਥੱਲੋ ਕੱਟ ਲਵੋ ਪਰ ਧਿਆਨ ਰੱਖੋ ਕਿ ਉਸਦੀ ਜੈਲ ਥੱਲੇ ਨਾ ਡਿੱਗੇ ਇਸ ਲਈ ਤੁਰੰਤ ਉਸ ਨੂੰ ਕੱਟ ਕੇ ਉਲਟਾ ਕਰ ਲਵੋ ੳੇਸ ਤੋਂ ਬਾਅਦ ਉਸ ਨੂੰ ਕੱਟ ਕੇ ਛੋਟੇ ਛੋਟੇ ਟੁਕੜੇ ਕਰਕੇ ਮਿਕਸੀ ਵਿੋੱਚ ਪਾ ਲਵੋ ਉਸ ਵਿੱਚ 50 ਗ੍ਰਾਮ ਘਰੇਲੂ ਹਲਦੀ ਪਾ ਦਿਓ ਤੇ ਨਾਲ ਹੀ 15 ਗ੍ਰਾਮ ਚੂਨਾ ਉਸ ਵਿੱਚ ਪਾ ਲਵੋ ਹੁਣ ਇਸਨੂੰ ਮਿਕਸੀ ਵਿੱਚ ਮਿਕਸ ਕਰ ਲਵੋ ਮਿਕਸ ਹੋਣ ਤੋਂ ਬਾਅਦ ਇਹ ਇੱਟ ਦੇ ਰੰਗ ਵਰਗਾ ਲਾਲ ਜਿਹਾ ਜਾਵੇਗਾ ਉਸ ਤੋਂ ਬਾਅਦ ਇਸ ਵਿੱਚ ਥੌੜਾ ਜਿਹਾ 2-3 ਚਮਕ ਅਲੱਗ ਬਰਤਨ ਵਿੱਚ ਕੱਢ ਲਵੋਂ ਤੇ ਬਾਕੀ ਫਰਿੱਜ਼ ਵਿੱਚ ਰੱਖ ਲਵੋ ਜੋ ਅਲੱਗ ਕੱਢਿਆਂ ਹੋਵੇਗਾ 2-3 ਚਮਚ ਉਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਘੋਲ ਲਵੋ ਫਿਰ ਜਿਸ ਪਸ਼ੂ ਦੇ ਹਵਾਨੇ ਤੇ ਲਗਾਉਣਾ ਹੈ ਉਸ ਨੂੰ ਚੰਗੀ ਤਰਾਂ ਧੋ ਕੇ ਸਾਫ ਕਰ ਲਵੋ ਉਸ ਤੋਂ ਬਾਅਦ ਹਵਾਨੇ ਦੇ ਚਾਰੇ ਪਾਸਿਆਂ ਤੋਂ ਇਸ ਦੀ ਚੰਗੀ ਤਰਾਂ ਮਾਲਿਸ਼ ਕਰੋ ਹਰ ਇੱਕ ਘੰਟੇ ਬਾਅਦ ਜੋ ਫਰਿੱਜ ਵਿੱਚ ਬਚਿਆਂ ਮਟੀਰੀਅਲ ਹੈ ਉਸ ਵਿੱਚੋ ਇਸੇ ਤਰਾਂ ਹੀ ਘੋਲ ਤਿਆਰ ਕਰਕੇ ਮਾਲਿਸ਼ ਕਰਨੀ ਹੈ ਇਹ ਇੱਕ ਦਿਨ ਵਿੱਚ 8-10 ਵਾਰ ਮਾਲਿਸ਼ ਕਰੋ ਜੋ ਰਾਤ ਨੂੰ ਮਾਲਿਸ਼ ਕਰਨੀ ਹੈ ਉਸ ਵਿੱਚ ਥੌੜਾ ਜਿਹਾ ਸਰੌਂ ਦਾ ਤੇਲ ਵੀ ਮਿਕਸ ਕਰ ਸਕਦੇ ਹੋਂ ਜਿਸ ਨਾਲ ਸਾਰੀ ਰਾਤ ਇਸ ਦਾ ਅਸਰ ਰਹੇਗਾ ਹਰ ਰੋਜ਼ ਨਵਾਂ ਇਸੇ ਤਰਾਂ ਹੀ ਤਿਆਰ ਕਰਨਾ ਹੈ 5-6 ਦਿਨ ਲਗਾਤਰਾ ਇਸਤਰਾਂ ਨਾਲ ਮਾਲਿਸ਼ ਕਰਨ ਨਾਲ ਥਨੈਲਾ ਰੋਗ ਠੀਕ ਹੋ ਜਾਵੇ ਤਾਂ ਜੇਕਰ ਧਾਰ ਕਰੜੀ ਹੈ ਤਾਂ ਵੀ ਇਸ ਨਾਲ ਠੀਕ ਹੋ ਜਾਵੇਗੀ ਬਾਕੀ ਜੇਕਰ ਤੰਦਰੁਸਤ ਪਸ਼ੂ ਦੇ ਵੀ ਹਫਤੇ ਵਿੱਚ ਦੋ-ਤਿੰਨ ਦਿਨ ਇਸ ਤਰਾਂ ਨਾਲ ਮਾਲਿਸ਼ ਕਰਦੇ ਰਹੋਗੇ ਤਾਂ ਥਣਾਂ ਦੀ ਸਮੱਸਿਆਂ ਆਵੇਗੀ ਹੀ ਨਹੀ
Sir hF pehlna gawa v time te lewa la sakdi ney means pehlan kuch khaas na vkhauna soon takk per time te bann jaan huda eda ?
(en)
Punjab
hnji eh koe jaruri nahi ji. kyoki el pashu di ma de behaviour, feed, breed , mosam de according hunda hai. eh da kuj v keha nai ja sakda.
ਸਰ ਜੀ ਮੈ ਹਰੀ ਖਾਦ ਲਗੋਣੀ ਹੈ ਕੇੜੀ ਲਾਵਾ ?
(en)
Punjab
ਹਰੀ ਖਾਦ ਦੇ ਰੂਪ ਵਿਚ ਸਣ, ਢੈਂਚਾ ਅਤੇ ਰਵਾਂਹ ਫਸਲਾਂ ਬੀਜ ਸਕਦੇ ਹੋ
Punjab
ਹਰੀ ਖਾਦ ਲਈ ਸਣ ਜੰਤਰ ਰਵਾਂਹ ਜਾਂ ਮੂੰਗੀ
sir main 200 desi murgi da bacha lena hun egg da layi kihri best nasal hai jo jayda egg da sakdi hai and punjab vich kitho milan ga ..pls reply mera last 3.4 ? da ans ni mila menu ?
(en)
Punjab
desai murgi di vese tohanu RIR breed vadiya hundi hai . eh tohanu gadvasu university te polutery department to milnge te baki jo lal te kali desi breed hun oh tohanu kise v hatchery to mil jange . baki hor detail lain lai ya fir bache khareedan lai tusi swarn singh nal 9463365376 te contect kar sakde ho.
sun to bad cow nu metabolite de kinne packet khawa dene chahide hun te kinne litre vitam h dena hunda hai ?
(en)
soon to baad tusi anablight de sakde ho . metabolite soon to pehla dita jave ta vadiya hai. anablight daily 100ml peya sakde ho. te total 2 liter tak pila deo. te vituam h v ik botal peya deyo. eh 10ml -20 ml daily de sakde ho.
anablight te metabolite vich ki farak hai ehna de ki fyde hun pashu nu?
(en)
Punjab
eh donoo pashu di leyotii vdahun de lai hunde ne g is nal pashu da levaa hai jo oh bilkul sahi bnda hai metabolite dia pudia aundia ne jekar pashu oh sahi tra nahi khanda ta us nu anabolite liquid dita janda hai jo ki same e kum krda hai
ki pani wali digi ch kali karan nal milk fever thik ho janda ya koi hor dwaai deni paindi hai ?
(en)
feed tyar karn da taareka daso g ?
(en)
Punjab
ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ
sir buffalo de soon vich 3 month rah gae ne levti shoti hai and milk increase karan le koe supplement te diet daso ?
(en)
Punjab
ਲੇਵਾ ਵੱਡਾ ਕਰਨ ਲਈ ਅਤੇ ਦੁੱਧ ਵਧਾਉਣ ਲਈ ਤੁਸੀ Vitamor-h liqued ਪਿਲਾਣਾ ਸ਼ੁਰੂ ਕਰੋ , ਇਸ ਨੂੰ 10 ਮਿਲੀ ਰੋਜਾਨਾ ਦਿਨ ਵਿਚ ਇਕ ਵਾਰ ਦਿਓ ਇਸਦੇ ਨਾਲ ਤੁਸੀ Uddertone ਹੋਮਿਓਪੈਥਿਕ ਦਵਾਈ ਦੇਣੀ ਸ਼ੁਰੂ ਕਰੋ ਇਸ ਦੀਆਂ 10-10 ਬੂੰਦਾਂ ਰੋਟੀ ਤੇ ਰੱਖਕੇ ਦਿਨ ਵਿਚ 3 ਵਾਰ ਦਿਓ ਇਸਨੂੰ ਤੁਸੀ ਚਾਰਾ ਪਾਉਣ ਤੋਂ 1 ਘੰਟਾ ਪਹਿਲਾ ਦਿਓ ਇਨ੍ਹਾਂ ਨਾਲ ਲੇਵਾ ਅਤੇ ਦੁੱਧ ਵਧਿਆ ਹੋਵੇਗਾ ਮੱਝ ਨੂੰ ਹਰਾ ਚਾਰਾ ਜ਼ਿਆਦਾ ਮਾਤਰਾ ਵਿਚ ਦਿਓ , ਅਤੇ ਖੁਰਾਕ ਦਾ ਪੂਰਾ ਧਿਆਨ ਰੱਖੋ
Punjab
Sr feed kon si wali du
ਸਹਿਬ ਜੀ ਕਣਕ ਦੀ ਕਟਾਈ ਹੋ ਗਈ ਹੈ ਜੀ ਝੋਨੇਬੀਜਣ ਤੋ ਪਹਿਲਾਂ ਕਿਹੜੀ ਫਸਲ ਲੈ ਸਕਦੈ ਹਾ ਬੀਜਣ ਵਾਰੇ ਵੀ ਦਸੋ ਜੀ ?
(en)
Punjab
ਕਣਕ ਦੀ ਕਟਾਈ ਤੋਂ ਬਾਅਦ ਅਤੇ ਝੋਨੇ ਖਾਸ ਕਰਕੇ ਬਾਸਮਤੀ ਦੀ ਲਵਾਈ ਤੋਂ ਪਹਿਲਾਂ ਗਰਮੀ ਰੁੱਤ ਦੀ ਮੂੰਗੀ ਦੀ ਕਾਸ਼ਤ ਕਰਕੇ ਵਧੇਰੇ ਆਮਦਨ ਲੈ ਸਕਦੇ ਹਨ ਅਤੇ ਜ਼ਮੀਨ ਦੀ ਸਿਹਤ ਵੀ ਸੁਧਾਰੀ ਜਾ ਸਕਦੀ ਹੈ ਸੱਠੀ ਮੂੰਗੀ ਦੀ ਕਾਸ਼ਤ ਲਈ 2 ਕਿਸਮਾਂ ਐਸ ਐਮ ਐਲ 832 ਅਤੇ ਐਸ ਐਮ ਐਲ 668 ਦੀ ਸਿਫਾਰਿਸ਼ ਕੀਤੀ ਗਈ ਹੈ ਐਸ ਐਮ ਐਲ 832 ਕਿਸਮ ਤਕਰੀਬਨ 61 ਦਿਨ ਵਿੱਚ ਪੱਕਦੀ ਹੈ ਅਤੇ ਇਸਦਾ ਔਸਤਨ ਝਾੜ 4.6q/acre ਹੈ ਐਸ ਐਮ ਐਲ 668 ਤਕਰੀਬਨ 60 ਦਿਨ ਵਿਚ ਪੱਕਦੀ ਹੈ ਅਤੇ ਇਸਦਾ ਔਸਤਨ ਝਾੜ 4.5q/acre ਹੈ ਪੰਜਾਬ ਯੂਨੀਵਰਸਿਟੀ ਵਲੋਂ ਮੂੰਗੀ ਦੀ ਨਵੀਂ ਕਿਸਮ T M B 37 ਪੇਸ਼ ਕੀਤੀ ਗਈ ਹੈ ਜੋ ਕੇਵਲ 60 ਦਿਨਾਂ ਵਿਚ ਪੱਕਦੀ ਹੈ ਕਣਕ ਦੀ ਕਟਾਈ ਤੋਂ ਬਾਅਦ ਖੇਤ ਨੂੰ ਵਾਹੁਣ ਤੋਂ ਬਗੈਰ ਮੂੰਗੀ ਦੀ ਕਾਸ਼ਤ ਜ਼ੀਰੋ ਟਿਲ ਡਰਿਲ ਨਾਲ ਕੀਤੀ ਜਾ ਸਕਦੀ ਹੈ ਐਸ ਐਮ ਐਲ 832 ਲਈ 12 ਕਿਲੋ ਅਤੇ ਐਸ ਐਮ ਅਲ 668 ਲਈ 15 ਕਿਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ ਬੀਜ ਨੂੰ ਬੀਜਣ ਤੋਂ ਪਹਿਲਾਂ ਕੈਪਟਾਨ ਜਾ ਥਿਰਮ 3 ਗ੍ਰਾਮ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਲੈਣਾ ਚਾਹੀਦਾ ਹੈ ਜੇਕਰ ਕਣਕ ਦੀ ਕਟਾਈ ਕੰਬਾਇਨ ਨਾਲ ਕੀਤੀ ਹੋਵੇ ਤਾਂ ਮੂੰਗੀ ਦੀ ਕਾਸ਼ਤ ਹੈਪੀ ਸੀਡਰ ਨਾਲ ਵੀ ਕੀਤੀ ਜਾ ਸਕਦੀ ਹੈ
ਮੇਰੇ ਵੱਲੋਂ ਇੱਕ ਬੇਨਤੀ ਆਪਣੀ ਖੇਤੀ ਟੀਮ ਨੂੰ ਕਿ ਇੱਕ ਅਜਿਹਾ ਫੌਰਮਿਟ ਹੋਵੇ ਕੇ ਜਦ ਕੋਈ ਵੀ ਕਿਸਾਨ ਵੀਰ ਪਹਿਲੀ ਵਾਰ ਕਿਸੇ ਨਵੇਂ ਬੀਜ ਲਾਉਣ ਬਾਰੇ ਪੁੱਛਦਾ ਤਾਂ ਤੁਹਾਡੇ ਮਾਹਿਰਾਂ ਦੇ ਜੁਵਾਬ ਨਾਲ ਉਹ ਕਿਸਾਨ ਵੀ ਆਪਣੀ ਰਾਇ ਦੇਇਆ ਕਰਨ ਜਿੰਨਾਂ ਨੇ ਉਸ ਬੀਜ ਦੀ ਪਹਿਲਾਂ ਕਾਸ਼ਤ ਕੀਤੀ ਹੋਵੇ ?
(en)
Punjab
ਅਮ੍ਰਿਤਪਾਲ ਸਿੰਘ ਜੀ ਤੁਸੀ ਵੀ ਉਸ ਸਵਾਲ ਦੇ ਨੀਚੇ ਆਪਣਾ ਕੋਮੈਂਟ ਕਰ ਸਕਦੇ ਹੋI ਇੱਹ ਕਿਸਾਨਾਂ ਦੇ ਲਈ ਖੁੱਲ੍ਹਾ ਪਲੈਟਫਾਰਮ ਹੈ ਕੋਈ ਵੀ ਕਿਸਾਨ ਆਪਣੀ ਸਲਾਹ ਦੂਜੇ ਕਿਸਾਨ ਨੂੰ ਦੇ ਸਕਦਾ ਹੈ I
ਇਹ ਅੰਬ ਦੇ ਬੂਟੇ ਨੂੰ ਕਿਸ ਦੀ ਕਮੀ ਹੈ?
(en)
ihh ik bimaari hai jis de kaarn patte khrab ho rhe hnn. Iss de upper copper oxy chloride@3gm prati ltr pani de hisaab nal mix kr ke paudya te spray kro. ihh bimaari thik ho jawegi.
ਸਰ ਜੀ ਅਸੀਂ ਜੌ ਕੱਟ ਲਏ ਹਨ ਅਤੇ ਉਨ੍ਹਾਂ ਨੂੰ ਕੀੜੀਆਂ ਖਾ ਰਹੀਆਂ ਹਨ ਇਸ ਦਾ ਕੋਈ ਹੱਲ ਦੱਸੋ ਅਤੇ ਜੌਅਾ ਨੂੰ ਸਟੋਰ ਕਰਨ ਲਈ ਵੀ ਦੱਸੋ ?
(en)
Punjab
ਇਸ ਨੂੰ ਵੀ ਸਟੋਰ ਕਣਕ ਦੀ ਤ੍ਰਾਹ ਹੀ ਕਰ ਸਕਦੇ ਹੋ ਜੌਆ ਨੂੰ ਚੰਗੀ ਤ੍ਰਾਹ ਧੁੱਪ ਲਗਾ ਕੇ ਫਿਰ ਇਹਨਾਂ ਨੂੰ ਅੰਦਰ ਸਟੋਰ ਕਰੋI ਇਹਨਾਂ ਦੇ ਵਿਚ ਵੀ ਕਣਕ ਦੇ ਵਾਂਗੂ ਨਿੱਮ ਦੇ ਪੱਤੇ ਅਤੇ ਸੀਖਾਂ ਵਾਲੀਆਂ ਡੱਬੀਆਂ ਦੱਬੋI
sir ji pashu di sahi gabban jaanch doctor kolo kine mouth tak karvoni chaidi aa ?
(en)
2.5 to 3 month tak jaanch karva sakde ho.
sir pr 127 kapurthala vich kitho milda aa ?
(en)
Haryana
Ihh beej tuc apne nede de KVK ton lai skde ho. jo tuhade jile de vich krishi vigyan kender hai otho tuc iss beej da pta lailwo.
sir g thinda may dae mahine vich b lag saktae hae kya is baarae kuch daso g ?
(en)
iss di bijayi da shi sma june-july de vich hunda hai.
ਡੇਅਰੀ ਫਾਰਮਿੰਗ ਲਈ ਲੋਨ ਕਿੰਨੇ % ਤੇ ਮਿਲਦਾ ਆ ਮੰਨ ਲਉ ਜੇਕਰ 5 ਲੱਖ ਰੁਪਏ ਲੈਣਾ ਹੈ ਕਿੰਨੀ ਸਬਸਿਡੀ ਦਿੱਤੀ ਜਾਂਦੀ ਹੈ ?
(en)
Punjab
ਡੇਅਰੀ ਫਾਰਮਿੰਗ ਲਈ ਲੋਨ ਅਲੱਗ ਅਲੱਗ ਕੰਮਾਂ ਲਈ ਮਿਲਦਾ ਹੈ ਜਿਵੇਂ ਸ਼ੈੱਡ ਲਈ ,ਪਸ਼ੂਆਂ ਲਈ, ਡੇਅਰੀ ਮਸ਼ੀਨਰੀ ਲਈ ਸਭ ਤੋਂ ਪਹਿਲਾਂ ਤੁਸੀ ਜਿਸ ਦੇ ਲਈ ਲੋਨ ਲੈਣਾ ਉਸ ਸਬੰਧੀ ਅਰਜੀ ਨੇੜੇ ਦੇ ਡਿਪਟੀ ਡਾਇਰੈਕਟਰ ਡੇਅਰੀ ਨੂੰ ਮਿਲ ਕੇ ਦੇਵੋ ਇਸ ਦੇ ਲੋਨ ਤੇ 25% ਸਬਸਿਡੀ ਜਨਰਲ ਕੈਟਾਗਰੀ ਲਈ ਹੈ ਤੇ 33% ਅਨੂਸੂਚਿਤ ਜਾਤੀਆ ਲਈ ਹੈ ਬਾਕੀ ਵਿਆਜ ਜੋ ਅਲੱਗ ਅਲੱਗ ਬੈੱਕ ਦਾ ਹੁੰਦਾ ਹੈ ਉਸ ਹਿਸਾਬ ਨਾਲ ਹੀ ਲੱਗਦਾ ਹੈ
Sir..mere kol vachi a h.f breed di 5.6 month di os vadia growth lai khedi deit daie osnu ?
(en)
cargill da calf startrer dena shuru kar deo. esde nal hi deworming karo. baki thoda thdo chara v deo. sab to jaruri osnu sangal pa ke na rakho . khula rakho. soyabeen di khal feed vich jeyada hove .
ਗੰਨੇ ਵਿੱਚ ਸਿਓਂਕ ਦੂਰ ਕਰਨ ਲਈ ਕੋਈ ਜੈਵਿਕ ਤਰੀਕਾ ਹੈ ਅਤੇ ਵਧੀਆ ਗਰੋਥ ਲਈ ਵੀ ਦੱਸੋ ?
(en)
ਗੰਨੇ ਦੇ ਵਿੱਚ ਸਿਉਕ ਦੀ ਰੋਕਥਾਮ ਦੇ ਲਈ ਘੜੇ ਦੇ ਵਿੱਚ ਮੱਕੀਆਂ ਦੀਆਂ ਛੱਲੀਆ ਜੋ ਕਿ ਦਾਣਿਆ ਤੋਂ ਬਿਨਾਂ ਹੋਣ ਜਾਂ ਗਿੱਲੀ ਟਾਹਲੀ ਦੇ ਟੁਕੜੇ ਪਾਓ ਇਸ ਘੜੇ ਦੇ ਚਾਰੇ ਪਾਸੇ ਮੋਰੀਆ( ਸੁਰਾਖ) ਕੱਢ ਦਿਓ ਅਤੇ ਇਸ ਘੜੇ ਨੂੰ ਖੇਤ ਵਿੱਚ ਦੱਬ ਦਿਓ ਇੱਕ ਏਕੜ ਦੇ ਵਿੱਚ 3-4 ਘੜੇ ਦੱਬ ਦਿਓ ਘੜੇ ਦੱਬਦੇ ਸਮੇਂ ਇਹ ਧਿਆਨ ਰੱਖੋ ਕਿ ਘੜੇ ਦੇ ਮੂੰਹ ਉੱਪਰ ਤੋਂ ਕੱਪੜੇ ਦੇ ਨਾਲ ਬੰਨਿਆ ਹੋਣਾ ਚਾਹੀਦਾ ਹੈ ਅਤੇ ਘੜੇ ਦਾ ਮੂੰਹ ਥੋੜਾ ਜਾਂ ਬਾਹਰ ਹੋਣਾ ਚਾਹੀਦਾ ਹੈ ਇਹ ਸੁਰਾਖਾ ਦੇ ਰਾਹੀ ਸਿਉਂਕ ਅੰਦਰ ਆ ਜਾਵੇਗੀ ਜਦੋਂ ਇਹ ਘੜੇ ਭਰ ਜਾਣ ਤਾਂ ਇਸ ਨੂੰ ਬਾਹਰ ਕੱਢ ਕੇ ਦੂਰ ਜਾ ਕੇ ਅੱਗ ਲਗਾ ਦਿਓ ਗੰਨੇ ਦੀ ਗਰੋਥ ਦੇ ਲਈ 4-5 ਲੀਟਰ ਖੱਟੀ ਲੱਸੀ ਅਤੇ 1 ਕਿਲੋਗ੍ਰਾਮ ਪਾਕਿਸਤਾਨੀ ਨਮਕ ਨੂੰ 100 ਲੀਟਰ ਪਾਣੀ ਦੇ ਨਾਲ ਮਿਕਸ ਕਰਕੇ ਸਪਰੇਅ ਕਰੋ
ਮੱਕੀ ਨੂੰ ਕੀੜੀ ਬਹੁਤ ਪੈ ਗਈ ਸਰ ਕਹਿੜੀ ਸਪਰੇਅ ਕਰੀਏ ?
(en)
Punjab
ਮੱਕੀ ਵਿੱਚ ਕੀੜੀ ਦੀ ਰੋਕਥਾਮ ਲਈ 400 ਮਿਲੀਲੀਟਰ ਮੈਲਾਥਿਆਨ ਜਾਂ 200 ਮਿਲੀਲੀਟਰ ਮੋਨੋਕਰੋਟੋਫੋਸ ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ