Punjab
Search
ਸਰ ਗਾਂ ਨੂੰ ਬੁਖਾਰ ਹੁੱਦਾ 105 ਤੋ ੳੁਪਰ ਬੋਤਲਾਂ ਵੀ ਲਗਵਾੲਿਅਾਂ ੳੁਤਰ ਜਾਂਦਾ ਪਰ ਅਗਲੇ ਦਿਨ ਫਿਰ ਹੋ ਜਾਂਦਾ ਕੋੲੀ ਹੱਲ ਦੱਸੋ ਗਾਂ hf cross ਹੈ ਜੀ 17 18 ਲੀਟਰ ਦੁੱਧ ਵੀ ਦਿੰਦੀ ਸੀ ਪਰ ਹੁਣ 2 3 ਲੀਟਰ ਤੇ ਅਾਗੀ ?
(en)
ਗਾਂ ਨੂੰ ਬੁਖਾਰ ਦੇ ਲਈ ਤੁਸੀ Berrinal-LA ਇੰਜੇਕਸ਼ਨ , Teramicin-LA ਇੰਜੇਕਸ਼ਨ ਲਗਵਾਓ , ਇਸ ਨਾਲ ਬੁਖਾਰ ਠੀਕ ਹੋ ਜਾਵੇਗਾ , ਬਾਕੀ ਜੇਕਰ ਉਸ ਨੂੰ ਚਿੱਚੜ ਲੱਗੇ ਹੈ ਤਾਂ ਤੁਸੀ ਉਸਨੂੰ ਚਿੱਚੜਾਂ ਵਾਲਾ ਇੰਜੇਕਸ਼ਨ ਲਗਵਾਓ , ਬਾਕੀ ਉਸਨੂੰ ਤੁਸੀ ਦੁੱਧ ਵਧਾਉਣ ਦੇ ਲਈ ਕੋਈ ਪਾਊਡਰ ਜਾਂ ਦੁੱਧ ਵਧਾਉਣ ਦੀਆ ਗੋਲੀਆਂ ਵੀ ਦੇ ਸਕਦੇ ਹੋ
ਬਾਈ ਗਲੋ ਦੀ ਵੇਲ ਦਾ ਪਾਣੀ ਦਿਉ 2/3ਦਿਨ
ਬਾਸਮਤੀ 1121 da vadia jhad te kisam kehdi ha ji ਦਰिਮਅਾਨੀ ਜਮੀਨ lyi dasyo ji ?
(en)
Maharashtra
ਪੂਸਾ ਬਾਸਮਤੀ:- ਇਹ ਕਿਸਮ 137ਦਿਨ ਲੈਂਦੀ ਹੈ ਪੱਕਣ ਲਈ ਤੇ ਇਸਦਾ ਝਾੜ 13.7ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
ਸਰ ਰੇਤਲੀ ਮੈਰਾ ਜਮੀਨ ਕਿਹੜਾ ਝੋਨਾ ਲਾੲੀੲੇ ਪਹਲੀ ਵਾਰ ?
(en)
Maharashtra
ਰੇਤਲੀ ਜਮੀਨ ਵਿਚ ਤੁਸੀ 27p31, 27p63 ਤੇ raja 44 ਲਗਾ ਸਕਦੇ ਹੋ
sir sir ma sukka jhona lganna hai , kya ehh kamjab ho jawega , ate sukka jhona kddo lgg skda hai , isde lyi koi kisam dso ?
(en)
Maharashtra
Hnji sukka jhona kamjab hai bus isdi jyada dekhbhal karni paindi hai kyuki is ch nadeen jyada aunde a . sukke jhone di variety PR115 sahi a isda beej 8-10 killo prati acre beejya jayega. isdi bijayi 20 june to hi kitti ja sakdi hai. Is vich nadeena di roktham layi tuc bijayi de 2 din ander 1 litre stomp nu 150 litre pani ch mila ke prati acre de hisab nal spray karo .
Chari ta kansuoa leghea pyea kehre dyie km kro ju ?
(en)
Maharashtra
ਇਸ ਕੀੜੇ ਦੀ ਰੋਕਥਾਮ ਲਈ ਤੁਸੀ ਕਾਰਬਾਰੀਲ 600-800 ਗ੍ਰਾਮ ਨੂੰ 150 ਲੀਟਰ ਪਾਣੀ ਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਦਿਓ
eh minrel mixer kive a gg ?
(en)
Punjab
bohat vadiya hai ji eh dhata da chura.
Y ਇਹ ਕਿਥੋ ਮਿਲਦਾ
ਬਾੲੀ ਜੀ ਨਰਮੇ ਦਾ ਕਿਹੜਾ ਬੀਜ ਬੀਜੀੲੇ ਜਰੂਰ ਦੌਸੋ ?
(en)
Maharashtra
ਤੁਸੀ ਨਰਮੇ ਦੀਆਂ ਇਹ ਕਿਸਮਾਂ ਬੀਜ ਸਕਦੇ ਹੋ :- 7272 , 773, US51
Punjab
773
ਵੀਰ ਜੀ ਹਰ ਪਸੂ ਦੀ ਹੀਟ ਦਾ ਟਾਇਮ ਅਲੱਗ _ਅਲੱਗ ਹੁੰਦਾ ਡਾਕਟਰ ਅਤੇ ਵਿਗਿਆਨੀ ਵੀ ਇਹ ਗੱਲ ਕਹਿੰਦੇ ਹਨ ਕਿ ਕੋਈ ਪਸੂ ਤਿੰਨ ਘੰਟੇ ਹੀ ਹੀਟ ਵਿਚ ਰਹਿ ਸਕਦਾ ਅਤੇ ਕੋਈ ਪਸੂ ਤਿੰਨ ਦਿਨ ਵੀ ਹੀਟ ਵਿਚ ਰਹਿ ਸਕਦਾ। ਅਤੇ ਕੲੀ ਪਸ਼ੂਆਂ ਦੀ ਹੀਟ ਛੇ ਘੰਟੇ ਵੀ ਹੋ ਸਕਦੀ ਹੈ। ਇਹ ਦੱਸੋ ਕਿ ਕਿੰਨੇ%ਪਸੂਆ ਦੀ ਹੀਟ ਤਿੰਨ ਘੰਟੇ ਹੀ ਹੁੰਦੀ ਹੈ। ਅਤੇ ਕਿੰਨੇ% ਪਸ਼ੂਆਂ ਦੀ ਹੀਟ ਛੇ ਘੰਟੇ ਜਾ ਇੱਕ ਦਿਨ ਹੁੰਦੀ ਹੈ। ਅਤੇ ਕਿੰਨੇ %ਪਸੂਆ ਦੀ ਹੀਟ ਤਿੰਨ ਦਿਨ ਤੱਕ ਹੋ ਸਕਦੀ ਹੈ। ਕੀ ਜ਼ਿਆਦਾ ਤਰ ਪਸ਼ੂਆਂ ਦੀ ਹੀ ਦੋ ਦਿਨ ਜਾ ਤਿੰਨ ਦਿਨ ਤੱਕ ਹੀਟ ਹੁੰਦੀ ਹੈ ਅਤੇ ਕੀ ਇੱਕ ਦਿਨ ਜਾ ਛੇ ਘੰਟੇ ਜਾ ਤਿੰਨ ਘੰਟੇ ਹੀਟ ਵਿਚ ਰਹਿਣ ਵਾਲੇ ਪਸੂ ਘੱਟ ਗਿਣਤੀ ਵਿਚ ਹੁੰਦੇ ਹਨ। ਅਤੇ AIਕਿਸ ਟਾਈਮ ਕਰਵਾਉਣੀ ਚਾਹੀਦੀ ਹੈ। ਪਸੂ ਦੇ ਹੀਟ ਵਿਚ ਆਉਣ ਦੌਰਾਨ ਚੰਗਾ ਨਤੀਜਾ ਲੈਣ ਲਈ ਅਤੇ ਕਿੰਨੇ _ਕਿੰਨੇ ਟਾਈਮ ਦੇ ਵਕਵੇ ਤੇ ਕਿੰਨੀ ਵਾਰ ਕਰਵਾਉਣੀ ਚਾਹੀਦੀ ਹੈ। ਸਾਰ ਸਵਾਲ ਵਿਸਥਾਰ ਨਾਲ ਸਮਝਾਓ ਜੀ । ਧੰਨਵਾਦ ?
(en)
Rajasthan
ਇਹ ਕਹਿਣਾ ਮੁਸ਼ਕਿਲ ਹੈ ਕਿ ਕਿੰਨੇ % ਪਸ਼ੂਆ ਦੀ ਹੀਟ ਤਿੰਨ ਘੰਟੇ ਰਹਿੰਦੀ ਹੈ ਜਾਂ ਛੇ ਘੰਟੇ ਜਾਂ ਇੱਕ ਦਿਨ ਹੁੰਦੀ ਹੈ ਕਿਉਕੀ ਹੀਟ ਦਾ ਟਾਈਮ ਘੱਟ ਵੱੱਧ ਹੋਣ ਦੇ ਕਈ ਸਾਰੇ ਕਾਰਨ ਹੋ ਸਕਦੇ ਹਨ ਆਮ ਤੌ੍ਰ ਤੇ ਜੇਕਰ ਅੰਦਾਜ਼ਨ ਗੱਲ ਕਰੀਏ ਤਾਂ ਦੋਗਲੀਆ ਨਸਲਾ ਵਿੱਚ 25-36 ਘੰਟੇ ਹੇਹਾ ਰਹਿੰਦਾ ਹੈ ਤੇ ਦੇਸੀ ਗਾਵਾਂ ਵਿੱਚ 12-24 ਘੰਟੇ ਹੇਹਾ ਹੁੰਦਾ ਹੈ ਬਾਕੀ ਦੀ ਖੁਰਾਕ , ਉਹਨਾਂ ਦੇ ਮਾਤਾ ਪਿਤਾ ਦੇ ਗੁਣਾ ਕਾਰਨ ਜਾਂ ਹੋਰ ਸਮੱਸਿਆ ਕਾਰਨ ਵੱਧ ਵੀ ਹੋ ਸਕਦਾ ਹੈ ਤਿੰਨ ਚਾਰ ਘੰਟੇ ਹੀਟ ਵਾਲੀ ਕੋਈ ਗੱਲ ਨਹੀ ਜੀ ਕਈ ਵਾਰ ਹੀਟ ਜਿਆਦਾ ਲੰਬੀ ਹੋਣ ਕਾਰਨ ਹਾਰਮੋਨਸ ਇੰਜੈਕਸ਼ਨ ਵੀ ਦੇਣੇ ਪੈਂਦੇ ਹਨ ਪਹਿਲਾਂ ਟੀਕਾ ਤੁਸੀ ਹੀਟ ਵਿੱਚ ਆਉਣ ਤੋਂ 18-36 ਘੰਟਿਆਂ ਦੇ ਵਿੱਚ ਵਿੱਚ ਲਗਾ ਦੇਣਾ ਚਾਹੀਦਾ ਹੈ ਤੇ ਜੇ ਦੂਜਾ ਟੀਕਾ ਲਗਾਉਣਾ ਹੋਵੇ ਤਾਂ 48 ਘੰਟਿਆ ਤੋਂ 72 ਘੰਟਿਆ ਵਿੱਚ ਲਗਾ ਸਕਦੇ ਹੋਂ
ਹਰੇ ਚਾਰੇ ਦੀ ਬਿਜਾਈ ਲਈ ਮੱਕੀ ਦੀ ਕਿਹੜੀ ਕਿਸਮ ਵਧੀਆ ਹੈ ਮਈ ਦੇ ਪਹਿਲੇ ਹਫਤੇ ਲਈ ?
(en)
Punjab
ਹਰੇ ਚਾਰੇ ਲਈ ਮੱਕੀ ਦੀ ਵੱਧੀਆ ਕਿਸਮ ਜੇ 1006 ਹੈ ਇਸਦਾ ਔਸਤਨ ਝਾੜ 165 ਕੁਇੰਟਲ ਪ੍ਰਤੀ ਏਕੜ ਹੈ ਇਸਦੀ ਬਿਜਾਈ ਮਾਰਚ ਦੇ ਪਹਿਲੇ ਹਫ਼ਤੇ ਤੋਂ ਲੈ ਕ ਅੱਧ ਸਤੰਬਰ ਤੱਕ ਕੀਤੀ ਜਾ ਸਕਦੀ ਹੈ
Why the Punjab agricultural tourism is not promoted. What is the reason behind it. I think may be it is being promoted but not on an actual level. It can become a best source of income for farmers due to productivity. What do you think?
(en)
Punjab
Punjab Agricultural Tourism comes under Punjab Government and the policies regarding agricultural tourism are decided by these government sectors.Government tries its best to provide good source of income to farmers on his behalf.
I agree on some behalf of your statement but what do you think that the people who are associated with the agricultural tourism. Did u seen or observed their survey in villages regarding agriculture tourism. It is the big lack of the Punjab government.
sir g 2mahine di hf vachi gabban aa par jado di odhe ai karwai c osto 4-5din to baad tak hun taai duuje teeje di n peek mardi rahnedi aa. doctor kehnda soon vaali aa vachi.par onu do mahine hoge peek kaato mardi aa ?
(en)
tusi vashi nu pregavet tablates deo. eh 21 goliya har roz 1 goli vashi nu deo. jekar koe [roublam hoe ta oh reh javegi.os to baad doctor to dobara check karvona.
tar fancingh bare dsso ?
(en)
Maharashtra
Fencing ik tra di khet di chardiwari hundi hai jis nal khet vich paltu pashua da aauna rokya ja sakda hai taki oh aapne khet nu koi nuksaan na karn . Taar fencing metal di taar jisnu kandyali taar v kehnde han os nu dandeya ya pipan de sahare nal khet de chare paase la dvo. eh paltu janvara de nuksaan to bchaundi hai .
Hf cow h oh garmi manaodi h te honkdi h ?
(en)
Rajasthan
ਜੇਕਰ ਗਾਵਾਂ ਬਹੁਤ ਘੁਰਕਦੀਆਂ ਹਨ ਤਾਂ ਉਸ ਲਈ ਤੁਸੀਂ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ ਰਾਤ ਨੂੰ ਉਸ ਘੜੇ ਵਿੱਚ 1 ਪੇਸੀ ( ਡਲਾ) ਗੁੜ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਊ ਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰਾ ਘੋਲ ਲਵੋ ਚੰਗੀ ਤਰਾਂ ਘੋਲਣ ਤੋਂ ਬਾਅਦ ਇਸ ਪਾਣੀ ਨੂੰ ਸਵੇਰੇ ਸਭ ਤੋਂ ਪਹਿਲਾਂ ਗਾਂ ਨੂੰ ਪਿਆਉ ਇਸ ਤਰਾਂ ਤੁਸੀ ਲਗਾਤਾਰ 8-10 ਦਿਨ ਤੱਕ ਪਿਆ ਦਿਉ ਇਸ ਨਾਲ ਗਾਂਵਾਂ ਘੁਰਕਣੀਆ ਬੰਦ ਹੋ ਜਾਣਗੀਆ
sat shri akal ji sir moga Area vich gill pind kdo course start ne me form bhre hoye ne me 15 days loan wala te sir milking machine subcity te mil sakdi dable bucket wali te kina di milu gi kr kk 45 days vetnary wala krna chunda han kirpa krke menu vistar vich dso ji eh kdo shuru ho reha hai te kini treek nu khtm hove ga 45 days wala v nal hi shuru ho je ga ji...
(en)
Punjab
gill pind vich 2 hafteya wala course chal reha hai is to agla 2 hafteya da course 07-05-2018 nu shuru hovega. ehda training center da address eh hai. DAIRY DEVELOPMENT OFFICER Dairy Training & Extension Centre, Moga –Kotkapura Road,Vill.Gill . baki jekar 45 day wala course karna hai ta oh 14/05/2018 nu ehi address te shuru ho reha hai. jekar loan lena hai ta tusi sab to pehla apne disst de dairy develpent officer nu mile oh tohanu file teyar karan bare jankari denge.
Punjab
thku sir
212 jhone bare jankari deo, ostn jhaad kina Time kinna laindi hai ?
(en)
212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ ਇਸ ਕਿਸਮ ਦੀ ਪਨੀਰੀ ਤੁਸੀ 20 ਮਈ ਤੋਂ ਲਗਾ ਸਕਦੇ ਹੋਂ ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ
dhanvaad ji
sir ma BSC agriculture da student aa te sanu college aleaa ne koi crop laun nu keha keri laeee june ch launi aa ?
(en)
Punjab
Tuci june vich green gram,bhindi,pyaz,karela,tinda,wang,makki aadi fasla laa sakde ho
ਸਰ ਜੀ hf ਵੱਛੀ ਹੈ ਨੌ ਮਹੀਨੇ ਦੀ ਉਸ ਦਾ ਸਹੀ ਵਿਕਾਸ ਨਹੀ ਹੋ ਰਿਹਾ ਮੈ ਉਸ ਨੂੰ ਪੇਟ ਕੀੜੇ ਦੀ ਦਵਾਈ ਵੀ ਸਮੇਂ ਤੇ ਦਿੱਤਾ ਹੈ ਉਸ ਨੂੰ ਕਾਰਗਿਲ ਪਾਉਣਾ ਪਰ ਫਿਰ ਵੀ ਉਸ ਦਾ ਵਿਕਾਸ ਪੂਰੀ ਤਰਾਂ ਨਹੀਂ ਹੋਇਆ ਕੋਈ ਦਵਾਈ ਦੱਸੋ ?
(en)
ਤੁਸੀ ਖੁਰਾਕ ਵਿੱਚ ਵੜੇਵਿਆਂ ਦੀ ਖਲ ਦੀ ਜਗਾਂ ਤੇ ਸੋਇਆਬੀਨ ਦੀ ਖਲ ਦੇਣਾ ਸ਼ੁਰੂ ਕਰੋ ਜਾਂ ਫਿਰ ਫੀਡ ਵਿੱਚ ਗੁਆਰ ਚੂਰੀ ਦੀ ਮਾਤਰਾ ਵਧਾ ਦਿਓ ਇਸ ਨਾਲ ਕੱਦ ਤੇ ਵਜ਼ਨ ਵਧੇਗਾ ਗਰਮੀ ਤੋਂ ਬਚਾ ਕੇ ਰੱਖੋ ਜੀ ਇਸ ਦੇ ਨਾਲ zuleup ਪਾਊਡਰ ਦੇਣਾ ਸ਼ੁਰੂ ਕਰੋ
ਚੰਦਨ ਦੀ ਵਧਿਆ ਕਿਸਮ ਦੇ ਬੂਟੇ ਕਿੱਥੋ ਮਿਲਦੇ ਨੇ । ਕਿਸ ਮੋਸਮ ਵਿੱਚ ਲਗਾਏ ਜਾਣ pls addres das deo ?
(en)
Punjab
ਚੰਦਨ ਦੀ ਜਾਣਕਾਰੀ ਲਈ ਤੁਸੀ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 09316250760 ਜਾ 9815071782
Sir ji stawari te bramhi kise to mil Sakdi hai ?
(en)
Punjab
isde lyi tuci 09316250760 te phone kr k puch sakde ho
veer ji amrood de ful suk ke dig rahe ne koi hal dso ?
(en)
Punjab
isde lyi tuci NPK 19:19:19 di spray kr sakde ho NPK di kami kaarn ful sukk ke dig rahe ne
TR 81 ਝੋਨੇ ਦਾ ਝਾੜ ਕਿੰਨਾ ਸਰ ?
(en)
Punjab
ਇਸ ਕਿਸਮ ਦਾ ਝਾੜ 30-32 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਹਲਕੀਆਂ ਜ਼ਮੀਨਾਂ ਅਤੇ ਮਾੜੇ ਪਾਣੀ ਵਿੱਚ ਲਗਾਉਣ ਯੋਗ ਕਿਸਮ ਹੈ TR 81 ਝੋਨੇ ਦੀਆਂ ਪ੍ਰਾਈਵੇਟ ਅਤੇ ਹਾਈਬ੍ਰਿਡ ਕਿਸਮਾਂ ਹਨ
ਸਰ ਪਾਣੀ 1 ਨੰਬਰ ਐ ਝੋਨੇ ਦੀ ਕਿਹੜੀ ਕਿਸਮ ਠੀਕ ਐ...
Punjab
PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212, HKR 47 ihh kisma lgaa skde ho
ਪੀਲੀ ਪੂਸਾ ਤੋਂ ਬਿਨਾਂ....
dear sir ਤੁਹਾਡੀਆਂ ਦੱਸੀਆਂ ਸਪਰੇ ਕੋਈ ਕੰਮ ਨਹੀਂ ਕਰ ਰਹੀ .ਕਰੇਲੇ ਪੱਤੇ ਸੁਕਦੇ ਜਾਂਦੇ ਆ.no wordsss to say. smthing ?
(en)
ਇਸ ਦੀ ਰੋਕਥਾਮ ਦੇ ਲਈ ANTRACOL @500GRAM ਜਾ NAGARJUNA ਦੀ CROP CARE @400gram ਜਾ COMBI PLUS @400GRAM ਜਾ M-45@400gram ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I
Punjab
antracol ਨੇ 1% ਅਸਰ ਵੀ ਨੀ ਕੀਤਾ ......
Kesar di crop bare dasdo ji ?
(en)
kesar di kheti thande khetra vich kiti jandi hai punjab vich jeyada kamyab nahi rahi . par punjab vich jagseer singh ji ne kesar di kheti shuru kiti hai jisde hun ful v nikal aaye hun . tusi ohna nu call karke ohna da tazarba jaan sakde ho 9876291263 te call kar sakde ho ji.
jantar da seed kithon milu subsidy waala ?
(en)
ihh tuc KVK de vich ptaa kr skde ho. othe tuhanu iss da beej mil skda hai.
sir is Mausam ke liye Dhan ki konsi kismis acchi Rahegi ?
(en)
Punjab
App dhan ke liye PR 126, PUSA 44, PR 121, PR 122, PR 127, PR 118, PR 115 kisam lgaa skte ho.
Maharashtra
Aap Dhan ki ye kisme lga sakte hai :- 1. Hybrid 6201 :- 25 quintal / acre 2. Ratnagiri 1 :- 19 qunital/acre
ਸਰ ਝੋਨੇ ਲਈ ਵਧੀਆ ਪਨੀਰੀ ਤਿਆਰ ਕਰਨ ਲਈ ਦੱਸੋ ਜੀ ?
(en)
Punjab
ਬੀਜ ਦੀ ਮਾਤਰਾ ਤੇ ਸੋਧ: ਟੱਬ ਜਾਂ ਬਾਲਟੀ ਵਿੱਚ ਲੋੜ ਅਨੁਸਾਰ ਬੀਜ ਨੂੰ ਪਾਣੀ ਵਿੱਚ ਪਾਉ ਅਤੇ ਚੰਗੀ ਤਰ੍ਹਾਂ ਹਿਲਾਉ ਹੁਣ ਜਿਹੜਾ ਹਲਕਾ ਬੀਜ ਪਾਣੀ ਉੱਤੇ ਤਰ ਆਵੇ ਉਸ ਨੂੰ ਬਾਹਰ ਸੁੱਟ ਦਿਉ ਭਾਰੇ ਬੀਜ ਥੱਲੇ ਬੈਠ ਜਾਣਗੇ ਅੱਠ ਕਿਲੋ ਭਾਰੇ ਬੀਜ ਨਾਲ ਬੀਜੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੁੰਦੀ ਹੈ ਅਤੇ ਪਨੀਰੀ ਦੇ ਬੂਟੇ ਨਰੋਏ ਅਤੇ ਇੱਕੋ ਜਿਹੇ ਹੁੰਦੇ ਹਨ ਚੁਣੇ ਹੋਏ ਬੀਜ ਨੂੰ 20 ਗ੍ਰਾਮ ਬਾਵਿਸਟਨ ਅਤੇ ਇੱਕ ਗ੍ਰਾਮ ਸਟਰੈਪਟੋਸਾਈਕਲੀਨ* ਦੇ 10 ਲਿਟਰ ਪਾਣੀ ਦੇ ਘੋਲ ਵਿੱਚ, ਬਿਜਾਈ ਤੋਂ 8-10 ਘੰਟੇ ਪਹਿਲਾਂ ਡੁਬੋ ਲਉ ਜ਼ਮੀਨ ਦੀ ਤਿਆਰੀ, ਖਾਦ ਦੀ ਵਰਤੋਂ ਅਤੇ ਬੀਜਣ ਦਾ ਢੰਗ : 12-15 ਟਨ ਗਲੀ-ਸੜੀ ਰੂੜੀ ਜਾਂ ਕੰਪੋਸਟ ਇੱਕ ਏਕੜ ਦੇ ਹਿਸਾਬ ਨਾਲ ਮਿੱਟੀ ਵਿੱਚ ਰਲਾਉ ਹੁਣ ਖੇਤ ਨੂੰ ਪਾਣੀ ਦੇ ਦਿਉ, ਤਾਂ ਕਿ ਨਦੀਨ ਉੱਗ ਪੈਣ ਉੱਗੇ ਹੋਏ ਨਦੀਨਾਂ ਨੂੰ ਮਾਰਨ ਲਈ ਇੱਕ ਹਫ਼ਤੇ ਬਾਅਦ ਖੇਤ ਨੂੰ ਦੋ ਵਾਰ ਵਾਹੋ ਉਸ ਤੋਂ ਬਾਅਦ ਪਨੀਰੀ ਬੀਜਣ ਸਮੇਂ ਖੇਤ ਨੂੰ ਪਾਣੀ ਨਾਲ ਭਰੋ ਅਤੇ ਚੰਗੀ ਤਰ੍ਹਾਂ ਕੱਦੂ ਕਰੋ ਕੱਦੂ ਦੀ ਆਖਰੀ ਵਾਹੀ ਸਮੇਂ 26 ਕਿਲੋ ਯੂਰੀਆ ਅਤੇ 60 ਕਿਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਦੇ ਹਿਸਾਬ ਖਿਲਾਰ ਦਿਉ ਸਿਹਤਮੰਦ ਪਨੀਰੀ ਲਈ 40 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਜਾਂ 25.5 ਕਿਲੋ ਜਿੰਕ ਸਲਫ਼ੇਟ ਮੋਨੋਹਾਈਡ੍ਰੇਟ ਪ੍ਰਤੀ ਏਕੜ ਪਾਉ ਫਿਰ ਖੇਤ ਵਿੱਚ 10 ਅਤੇ 2 ਮੀਟਰ ਆਕਾਰ ਦੇ ਕਿਆਰੇ ਬਣਾਉ, ਜੋ ਕਿ ਲੋੜ ਅਨੁਸਾਰ ਵਧਾਏ-ਘਟਾਏ ਜਾ ਸਕਦੇ ਹਨ ਸੋਧੇ ਹੋਏ ਭਿੱਜੇ ਬੀਜ ਨੂੰ ਗਿੱਲੀਆਂ ਬੋਰੀਆਂ ਉਪਰ 7-8 ਸੈਂਟੀਮੀਟਰ ਮੋਟੀ ਤਹਿ ਵਿੱਚ ਖਲਾਰ ਦਿਉ ਅਤੇ ਉਪਰੋਂ ਗਿੱਲੀਆਂ ਬੋਰੀਆਂ ਨਾਲ ਢੱਕ ਦਿਉ ਢੱਕੇ ਹੋਏ ਬੀਜ ਉਪਰ ਸਮੇਂ-ਸਮੇਂ ਸਿਰ ਪਾਣੀ ਛਿੜਕ ਕੇ ਬੀਜ ਨੂੰ ਗਿੱਲਾ ਰੱਖੋ ਇਸ ਤਰ੍ਹਾਂ 24 ਤੋਂ 36 ਘੰਟੇ ਦੇ ਅੰਦਰ ਬੀਜ ਪੁੰਗਰ ਪਵੇਗਾ ਹਰੇਕ ਕਿਆਰੇ (10 ਅਤੇ 2 ਮੀਟਰ) ਵਿੱਚ ਇੱਕ ਕਿਲੋ ਸੋਧਿਆ ਤੇ ਪੁੰਗਰਿਆ ਬੀਜ ਛੱਟੇ ਨਾਲ ਬੀਜੋ ਜ਼ਮੀਨ ਨੂੰ ਬਾਰ-ਬਾਰ ਪਾਣੀ ਲਾ ਕੇ ਗਿੱਲੀ ਰੱਖੋ ਪੰਛੀਆਂ ਤੋਂ ਬੀਜ ਨੂੰ ਬਚਾਉਣ ਲਈ ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਦੀ ਪਤਲੀ ਤਹਿ ਝੋਨੇ ਦੀ ਪਨੀਰੀ ਬੀਜਣ ਤੋਂ ਇੱਕ ਦਮ ਬਾਅਦ ਖਿਲਾਰ ਦਿਉ ਪਨੀਰੀ ਬੀਜਣ ਤੋਂ 15 ਦਿਨ ਬਾਅਦ 26 ਕਿਲੋ ਯੂਰੀਆ ਪ੍ਰਤੀ ਏਕੜ ਹੋਰ ਪਾਉ ਪਨੀਰੀ 24-30 ਦਿਨਾਂ ਤੱਕ ਲਾਉਣ ਲਈ ਤਿਆਰ ਹੋ ਜਾਵੇਗੀ ਜੇਕਰ 45 ਦਿਨ ਜਾਂ ਇਸ ਤੋਂ ਵੱਧ ਉਮਰ ਦੀ ਪਨੀਰੀ ਖੇਤ ਵਿੱਚ ਲਾਉਣੀ ਹੋਵੇ ਤਾਂ 26 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਚਾਰ ਹਫ਼ਤੇ ਬਾਅਦ ਹੋਰ ਪਾਉ ਇਸ ਤਰ੍ਹਾਂ 8 ਕਿਲੋ ਬੀਜ ਨਾਲ ਤਿਆਰ ਕੀਤੀਆਂ 8 ਕਿਆਰੀਆਂ (ਸਾਢੇ 6 ਮਰਲੇ) ਦੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੈ ਜੇਕਰ ਪਨੀਰੀ ਵਿੱਚ ਕਿਸੇ ਕੀੜੇ ਜਾਂ ਬਿਮਾਰੀ ਦਾ ਹਮਲਾ ਦਿਸੇ ਤਾਂ ਸਿਫ਼ਾਰਸ਼ ਕੀਤੇ ਢੰਗ ਵਰਤੋ ਪਨੀਰੀ ਨੂੰ ਲਗਾਤਾਰ ਪਾਣੀ ਦਿੰਦੇ ਰਹੋ ਜਦ ਪਨੀਰੀ 20-25 ਸੈਂਟੀਮੀਟਰ ਉੱਚੀ ਜਾਂ 6-7 ਪੱਤਿਆਂ ਵਾਲੀ ਹੋ ਜਾਵੇ ਤਾਂ ਸਮਝੋ ਪਨੀਰੀ ਲਾਉਣ ਲਈ ਤਿਆਰ ਹੈ ਜੇਕਰ ਪਨੀਰੀ ਦੇ ਨਵੇਂ ਪੱਤੇ ਪੀਲੇ ਪੈ ਜਾਣ ਤਾਂ ਫ਼ੈਰਸ ਸਲਫ਼ੇਟ ਦੇ ਤਿੰਨ ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ ਇਸ ਛਿੜਕਾਅ ਲਈ ਫ਼ੈਰਸ ਸਲਫ਼ੇਟ ਦਾ 0.5-1.0 ਪ੍ਰਤੀਸ਼ਤ ਘੋਲ ਵਰਤੋ (ਅੱਧੇ ਤੋਂ ਇੱਕ ਕਿਲੋ ਫੈਰਸ ਸਲਫ਼ੇਟ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ) ਜੇਕਰ ਪਨੀਰੀ ਤੇ ਜ਼ਿੰਕ ਦੀ ਘਾਟ ਜਾਪੇ ਤਾਂ 0.5 ਪ੍ਰਤੀਸ਼ਤ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ (ਅੱਧਾ ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ 100 ਲਿਟਰ ਪਾਣੀ ਵਿੱਚ) ਜਾਂ 0.3 ਪ੍ਰਤੀਸ਼ਤ ਜ਼ਿੰਕ ਸਲਫ਼ੇਟ ਮੌਨੋਹਾਈਡ੍ਰੇਟ (300 ਗ੍ਰਾਮ ਜ਼ਿੰਕ ਸਲਫ਼ੇਟ ਮੌਨੋਹਾਈਡ੍ਰੇਟ 100 ਲਿਟ
ਵੀਰ ਜੀ ਗਿਰ ਨਸਲ ਦੀ ਗਾਂ ਪੰਜਾਬ ਵਿੱਚੋਂ ਕਿੱਥੋ ਮਿਲ ਸਕਦੀ ਹੈ। ਚੰਗਾ ਦੁੱਧ ਦੇਣ ਵਾਲੀ ਅਤੇ ਜਾਇਜ਼ ਮੁੱਲ ਤੇ ਧੰਨਵਾਦ ?
(en)
Punjab
ਗਿਰ ਨਸਲ ਦੀ ਗਾਂ ਪੰਜਾਬ ਵਿੋੱਚ ਲੈਣ ਲਈ ਤੁਸੀ 9781108239 ਨੰਬਰ ਤੇ ਨਿਰੇਸ਼ ਕੁਮਾਰ ਜੀ ਨਾਲ ਗੱਲ ਕਰ ਸਕਦੇ ਹੋਂ
sir ,moongi and janter done ekathe beez sakde a reh lyi ?
(en)
jekar tuc moongi nu sirf khet de vich vauhuna hi hai tan iss nu jantar nal mix kr ke beej skde ho.
ਸਰ ਰੇਤਲੀ ਮੈਰਾ ਜਮੀਨ ਚ ਪਹਲੀ ਵਾਰ ਕਿਹੜਾ ਝੋਨਾ ਲਾੲੀੲੇ ?
(en)
Punjab
ਰੇਤਲੀ ਜਮੀਨ ਦੇ ਵਿਚ ਤੁਸੀ signet ਦਾ ਰਾਜਾ 44 ਜਾਂ ਰਾਜਾ 45 ,5050,5005, 5051, 5455 ਜਾਂ pioneer ਦਾ 27p31 ਜਾਂ 25p35 ਜਾਂ 27p63, ਆਦਿ ਕਿਸਮਾਂ ਲਗਾ ਸਕਦੇ ਹੋ ਇਸ ਤੋਂ ਇਲਾਵਾ ਤੁਸੀ 2 lakh 12 ਜਾਂ 777 ਕਿਸਮ ਲਗਾ ਸਕਦੇ ਹੋ
ਗਾ ਕਿਸ ਮੰਡੀ ਤੋ ਚੰਗੀ ਨਸਲ ਦੀਆ ਮਿਲ ਸਕਦੀਆ hf ?
(en)
Rajasthan
ਗਾਂ ਤੁਹਾਨੂੰ ਡੱਬਵਾਲੀ ਮੰਡੀ ਤੋਂ ਵੀ ਵਧੀਆ ਮਿਲ ਜਾਵੇਗੀ ਪਰ ਪਸ਼ੂ ਨੂੰ ਦੇਖ ਪਰਖ਼ ਕੇ ਖਰੀਦੋ ਕਿਉਕ ਦਲਾਲ ਕਈ ਵਾਰ ਹੇਰਾ ਫੇਰੀ ਕਰ ਜਾਂਦੇ ਹਨ ਇਸ ਲਈ ਜੇਕਰ ਤੁਸੀ ਗਾਂ ਕਿਸੇ ਆਮ ਅਗਾਂਹ ਵਧੂ ਕਿਸਾਨ ਜਾਂ ਡੇਅਰੀ ਫਾਰਮਰ ਤੋਂ ਲਵੋ ਤਾਂ ਵਧੀਆ ਰਹੇਗਾ
ਸਰ ਹਰ ਰੋਜ਼ ਮੰਜ ਨੂਁ ਕੀਨੀ ਲੇਟੀ ਪੌਣੀ ਚਾਹੀ ਦੀ ਆ ?
(en)
ਕਣਕ ਦੀ ਲੇੱਟੀ(ਭਾਵ ਦਲੀਆ) ਅਖ਼ੀਰਲੇ 20 ਤੋਂ 25 ਦਿਨ ਦਿਓ ਤਾ ਵੀ ਬਹੁਤ ਲਾਭਕਾਰੀ ਰਹੇਗਾ ਲੇੱਟੀ ਬਹੁਤ ਫਾਇਦੇਮੰਦ ਰਹਿੰਦੀ ਹੈ, ਹਫ਼ਤੇ ਵਿੱਚ ਤਿੰਨ ਦਿਨ ਗੁੜ ਅਤੇ ਸੌਂਫ ਪਾ ਕੇ ਦਿਓ ਅਤੇ ਬਾਕੀ ਦਿਨ ਸਾਦਾ ਦਲੀਆ ਇਹ ਅੰਦਾਜ਼ੇ ਨਾਲ ਜਿੰਨਾ ਕੁ ਖਾ ਲਵੇ ਉਨੀ ਕੁ ਬਣਾ ਲਵੋ
sir p65 jiri bare koi jankari hove tan daso g ?
(en)
Maharashtra
ਤੁਸੀ ਕਿਸ ਕੰਪਨੀ ਦੇ P 65 ਬਾਰੇ ਜਾਣਕਾਰੀ ਲੈਣਾ ਚਾਉਂਦੇ ਹੋ ਕਿਰਪਾ ਕਰਕੇ ਵਿਸਥਾਰ ਨਾਲ ਦੱਸੋ
212 jiri pakkan lyee kinna time lendee a iss da jhar kinna eh Dakar ya retlee zameen ch hunda?
(en)
Punjab
cr212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ ਇਸ ਕਿਸਮ ਦੀ ਪਨੀਰੀ ਤੁਸੀ 10-15 ਮਈ ਤੱਕ ਲਗਾ ਸਕਦੇ ਹੋਂ . ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ ਇਹ ਡਾਕਰ ਵਾਹਨ ਵਾਲੀ ਕਿਸਮ ਹੈ
18 ਅਪ੍ਰੈਲ ਨੂੰ ਮੱਕ ਬੀਜਿਆ ਜੀ ਆਚਾਰ ਲਈ। ਉਹਨੂੰ ਕੀ -ਕੀ ਖਾਦ ਪਾਇਏ ਤੇ ਕੀ ਬੀਮਾਰੀ ਪੈ ਸਕਦੀ ਆ ਤੇ ਉਸਦੀ ਰੋਕਥਾਮ ਲਈ ਕਿਹੜੀ-2 ਸਪਰੇਅ ਕਰੀਏ ਅਤੇ ਕਦੋਂ ਪਾਣੀ ਲਾਉਣਾ। ਪਲੀਜ ਸਾਰਾ ਦਸਿੳ ?
(en)
Maharashtra
ਮੱਕੀ ਦੇ ਵਿਚ ਜ਼ਿਆਦਾਤਾਰ ਪੋਟਾਸ਼ ਦੀ ਕਮੀ ਆ ਸਕਦੀ ਹੈ ਜਿਸ ਲਈ ਤੁਸੀ 2.5 ਕਿੱਲੋ ਪੋਟਾਸ਼ ਨੂੰ ਲਿਟਰ ਪਾਣੀ ਚ ਮਿਲਾ ਕੇ ਛਿੜਕਾਵ ਕਰ ਸਕਦੇ ਹੋ ਇਸ ਤੋਂ ਇਲਾਵਾ ਮੱਕੀ ਦੇ ਗੋਭ ਚ ਸੁੰਡੀ ਪੈਂਦੀ ਹੈ ਜਿਸਦੀ ਰੋਕਥਾਮ ਲਈ ਤੁਸੀ Cypermethrin@ 80 ml , Coragen@60ml ਜਾ Fame@20ml ਨੂੰ 150 ਲੀਟਰ ਪਾਣੀ ਚ ਮਿਲਾ ਕੇ ਛਿੜਕਾਵ ਕਰ ਸਕਦੇ ਹੋ
sir mai is bari jhone di paniri suke khet ch beej k rudi di khad ya prali nal dhak k bijni a os vich nadin jaman to rokan lai stomp dvai di pehla spray kar sakde aa ?
(en)
khaali khet de vich pehla stomp di spray kr skde ho. iss nal nadeena nu control kita ja skda hai.
sir daker jmeen ch jhone di cr212 ja raja45 ja signet buland 5050 kehdi jyada best hai jhad kihda jyada pani 1 no nehar da pani v lagda ?
(en)
dakar jameen de vich Cr 212 wdia rhegi..Cr 212 da jhaad v vadh hai..
ਸਤੰਬਰ ਮਹੀਨੇ ਦੇ ਵਿਚ ਸਟਾਰ ਰੂਬੀ ਦੇ ਪੌਦੇ ਲਗਾੲੇ ਸੀ । ੳੁਨਾ ਵਿੱਚੋਂ ਕੁਝ ਦਾ ਵਾਧਾ ਰੁਕ ਗਿਅਾ ਹੈ ਤੇ ਪੌਦਿਅਾਂ ਦੇ ਪੱਤੇ ਪੀਲੇ ਪੈਣੇ ਸ਼ੁਰੂ ਹੋ ਗੲੇ ਹਨ । ਕਿਰਪਾ ਕਰਕੇ ੲਿਸ ਦਾ ਕਾਰਨ ਤੇ ੲਿਲਾਜ ਦੱਸਿਅਾ ਜਾਵੇ ?
(en)
Punjab
ਇਸਦਾ ਕਾਰਨ ਜ਼ਿੰਕ ਦੀ ਕਮੀ ਹੈ ਜਿਸਦੇ ਲਈ ਤੁਸੀ ਜ਼ਿੰਕ ਸਲਫੇਟ @5 ਗ੍ਰਾਮ ਪ੍ਰਤੀ ਲਿਟਰ ਪਾਣੀ ਚ ਮਿਲਾ ਕੇ ਅਪ੍ਰੈਲ ਦੇ ਅਖੀਰ ਚ ਜਾ ਅਗਸਤ ਦੇ ਅੱਧ ਚ ਇਸਦਾ ਛਿੜਕਾਅ ਕਰੋ
Sir hf cow soon wali garmi mna rahi a saak v rahi , Ki deyiye isnu garmi na lagey ?
(en)
Rajasthan
ਜੇਕਰ ਗਾਵਾਂ ਬਹੁਤ ਘੁਰਕਦੀਆਂ ਹਨ ਤਾਂ ਉਸ ਲਈ ਤੁਸੀਂ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ ਰਾਤ ਨੂੰ ਉਸ ਘੜੇ ਵਿੱਚ 1 ਪੇਸੀ ( ਡਲਾ) ਗੁੜ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਊ ਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰਾ ਘੋਲ ਲਵੋ ਚੰਗੀ ਤਰਾਂ ਘੋਲਣ ਤੋਂ ਬਾਅਦ ਇਸ ਪਾਣੀ ਨੂੰ ਸਵੇਰੇ ਸਭ ਤੋਂ ਪਹਿਲਾਂ ਗਾਂ ਨੂੰ ਪਿਆਉ ਇਸ ਤਰਾਂ ਤੁਸੀ ਲਗਾਤਾਰ 8-10 ਦਿਨ ਤੱਕ ਪਿਆ ਦਿਉ ਇਸ ਨਾਲ ਗਾਂਵਾਂ ਘੁਰਕਣੀਆ ਬੰਦ ਹੋ ਜਾਣਗੀਆ
Punjab
Sirt attey da peda kiwe raluga vich pani de
Rajasthan
ral janda hai ji regular jado peya rehnda hai vich.
ਨਰਮਾ ਬੀਜਨ ਤੋ ਪਹਲਾ ਕੈਹਰੀ ਖਾਦ ਪਾਉਨੀ ਚਾਹੀਦੀ ਹੈ ?
(en)
Punjab
ਨਰਮੇ ਦੀਆਂ ਵੱਖਰੀਆਂ-ਵੱਖਰੀਆਂ ਕਿਸਮਾਂ ਲਈ ਖਾਦਾਂ ਦੀ ਮਾਤਰਾ, 65 ਕਿਲੋ ਯੂਰੀਆ ਅਤੇ 27 ਕਿਲੋ ਡੀ.ਏ.ਪੀ. ਜਾਂ 75 ਕਿਲੋ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਹਾਈਬ੍ਰਿਡ ਕਿਸਮਾਂ ਲਈ, 130 ਕਿਲੋ ਯੂਰੀਆ ਅਤੇ 27 ਕਿਲੋ ਡੀ.ਏ.ਪੀ. ਜਾਂ 75 ਕਿਲੋ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਓ ਜੇਕਰ 27 ਕਿਲੋ ਡੀ.ਏ.ਪੀ. ਦੀ ਥਾਂ ਤੇ ਸਿੰਗਲ ਸੁਪਰ ਫਾਸਫੇਟ ਦਾ ਉਪਯੋਗ ਕੀਤਾ ਜਾਂਦਾ ਹੈ ਤਾਂ ਯੂਰੀਆ ਦੀ ਮਾਤਰਾ 10 ਕਿਲੋ ਘਟਾ ਦਿਓ
sir ji 2 no Pani Ch signet jhone Di kheri variety kamjab aa Jo dige na last year 27p31 laya si pakan time Sara lamba pay gya hight jyada hon kar ke ?
(en)
darmiane vaahn ate darmiane paani de lyi signet 44 wdia rhegi ...
Sir meri maj de nak ton khoon ah riha local dr te dwai da koi asr nhi pia koi hall daso ?
(en)
Punjab
tuci sb to pehla majj nu cromostate injection lgwao issnu 20 ml tk lgwao, isde nal tuci Neoprofin injection 15 ml ate Teramicin-LA injection 15 ml grdan to left side ate 15 ml right side lgwao, isde nal he C-crub injection 30ml lgwao, ehh sare injection lgwao ate dujje din Neoprofin injection ate C-crub injection he lgwao, jekar duje din v blood aunda hai tan Cromostate injection nal lgwa sakde ho..
ਸਰ 2 ਲੱਖ 12 ਕਿਸਮ ਦਾ ਝਾੜ ਕਿੰਨਾ ਹੁੰਦਾ ਹੈ ਜੀ ?
(en)
Punjab
ਇਸ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ,
ਸਰ ਪੂਸਾ 44 ਦਾ ਝਾੜ ਕਿੰਨਾ ਹੁੰਦਾ ਜੀ ?
(en)
Punjab
PUSA 44 Da jhaad 32-35qtl prati acre hai.
ਸਰ ਮੈਨੂੰ ਕੇ ਬੀ ਕੇ, ਖੋਖਰ ਪੈਦੈ ਬੂਟੇ ਬੁਕ ਮਾਨਸਾ ਕੈਚੀਆ ਤੇ ਦਫਤਰ ਹੈ ਬਣ ਵਿਭਾਗ ਦਾ ਉਥੇ ਹੁਦੇ ਹਨ ਪਰ ਆਪਦੇ ਖਾਸ ਬੰਦਿਆ ਨੂੰ ਚਕਾ ਦਿੰਦੇ ਹਨ ?
(en)
sir main do acer kamaad di kheti karna chunda ha sahi time te beej kehra beejna chahida hai ?
(en)
iss di bijayi da shi sma mid feb-march ate 20 september ton 20 october hunda hai .. iss di best kisam Co 238 hai...iss da jhaad 350-400qtl prati acre hai.
Punjab
Thanks you
sir 1acre ch khan li bina juriyaa to kanak bijde a,grmi ch sanu othe ki lona chahida hai ,taki agli bar kanak vdia hove,khet di miti laal a ?
(en)
Maharashtra
Tuc makki , gawar , moongi vargiyan faslan beej sakde ho .
Haryana
mam maki ja mungi ko jmeen me hi boye ja kat kr bech de
Haryana
mam maki ja mungi ko jmeen me hi boye ja kat kr bech de
ਭਿੰਡੀ ਦੇ ਪੱਤਿਅਾ ਨੂੰ ਅਾ ਕੀ ਹੋ ਰਿਹਾ ਹੈ ੲਿਲਾਜ ਦੱਸੋ ਬਾੲੀ ਜੀ ?
(en)
Punjab
Tuhade dubaara bheji gyi photo clear nahi hai. kirpa kr ke apna swaal vistaar nal pucho tan jo tuhanu iss di jankari ditti ja ske.
Sir mere kol 2 year Di kati aa buhat kamjor aa os nu growth mantra v pye aa par koi fida nhi pls koi hale daso ?
(en)
ਤੁਸੀ ਖੁਰਾਕ ਵਿੱਚ ਵੜੇਵਿਆਂ ਦੀ ਖਲ ਦੀ ਜਗਾਂ ਤੇ ਸੋਇਆਬੀਨ ਦੀ ਖਲ ਦੇਣਾ ਸ਼ੁਰੂ ਕਰੋ ਜਾਂ ਫਿਰ ਫੀਡ ਵਿੱਚ ਗੁਆਰ ਚੂਰੀ ਦੀ ਮਾਤਰਾ ਵਧਾ ਦਿਓ ਇਸ ਨਾਲ ਕੱਦ ਤੇ ਵਜ਼ਨ ਵਧੇਗਾ ਗਰਮੀ ਤੋਂ ਬਚਾ ਕੇ ਰੱਖੋ ਜੀ ਇਸ ਦੇ ਨਾਲ zuleup ਪਾਊਡਰ ਦੇਣਾ ਸ਼ੁਰੂ ਕਰੋ
खारे पानी मे कौनसी फ़सल उगा सकते है ?
(en)
Maharashtra
अगर आपका पानी बहुत ज्यादा खारा है यानि 3 नंबर पानी है तो उसमे कोई भी फसल नहीं उगेगी लेकिन अगर आपका पानी कम खारा है यानि 2 नंबर पानी है तो आप सभी फसल लगा सकते हो लेकिन इनकी पैदावार कम होगी
can dhaincha be grown without any ploughing in wheat field by broadcasting seeds in standing water ?
(en)
Maharashtra
Dhaincha should be grown after one ploughing in wheat field otherwise in standing water conditions the seeds of dhaincha can t be sown at proper sowing depth that s result in failure of germination
Sir ,PR-126 ਝੋਨੇ ਦੀ ਪਨੀਰੀ ਬੀਜਣ ਅਤੇ ਪਨੀਰੀ ਪੁੱਟ ਕੇ ਲਾਉਣ ਦਾ ਸਹੀ ਸਮਾਂ ਕੀ ਆ ?
(en)
Punjab
Pr 126 ਦੀ ਪਨੀਰੀ 20 ਮਈ ਤੋਂ ਬਾਅਦ ਹੀ ਬੀਜੋ ਅਤੇ 25 ਦਿਨਾਂ ਦੀ ਪਨੀਰੀ ਨੂੰ ਮੁੱਖ ਖੇਤ ਦੇ ਵਿਚ ਲਗਾਓ ਇਸਦੀ ਪਨੀਰੀ ਜ਼ਿਆਦਾ ਵੱਡੀ ਨਾ ਹੋਣ ਦਇਓ
Punjab
yr eha te nikl di bhut ghat aw
sir Jado waste decomposer tyar ho janda hai ta is nu kini der Rakh Sakde han ?
(en)
Punjab
hnji es nu life time tak rakh sakde ha ji.
Which are best paddy varieties with high yield suitable for Malout Area Please give review for PR121 & PR 126 ?
(en)
Both varieties are good. PR 126 pakkan de lyi ghat sma laindi hai ate PR 121 pakkan de lyi 147 days lai jandi hai..jameen v dona de lyi ikko jehi hi chaidi hai..jhaad v braber hai. koshish kro ki ghat sme wali variety lgaayi jawe kyuki iss nu bimaari ghat paindi hai.
Punjab
Sir please mainu eh dseo k malout area de near villages ch eh dono varieties ho skdia ya nhi Ethe thoda jeha kayi waar water problem face krni pai jndi hai.
sir ji gaa dye thana te mokke ho gye ne koi hall daso ji ki kita jave ?
(en)
Punjab
tuci gaa nu Udder-pox homeopathic dwai deni suru kro , iss dwai dia 10-10 drops roti te rakh ke din vich 3 varr deo , ehh Dr.jhon s company da product hai, iss nu tuci chara den to 1 ghnta pehla deo, iss nal farak paa javega...
I need seed of kesar. Where can I get? is it useful farming in Punjab ?
(en)
Maharashtra
Cultivation of kesar is recommended for cold region.It s not much successful in Punjab but for more information you can contact with Jagseer Singh who is working on kesar cultivation in Punjab his mobile number is 9876291263
thanks
sir ji m chitti jwar (dugi) bijni ha ji te ek kile vich 5 tralia desi ree ( gober vala) pya ha ji te 50 DAP pauna ha ji us nu kine din vad pani te sapre krni ha ji vadia te jaldi tyar karn lyi kehdi chij pa sakde ha te urya kina pauna ji te kini var dasyo plss ?
(en)
Maharashtra
Jwar vich tuc 50 killo DAP pa sakde ho is nal hi thodi paidawar vadia ho jaugi . jekar is vich koi bimari ya keeda lagda hai ta os tym tuc spray kar sakde ho .
raja 44 jhona 20 july nu makki bad ke lag sakda ?
(en)
Punjab
Raja 44 jhona 20 july toh baad nhi lagg sakda
This is tomato in my farm. Variety- Abhinav. Fruits bahut kam aaye hain. Flower aane bhi band ho gaye. Kya karein. Pls suggest ?
(en)
Maharashtra
Fruit kam aane ki vjah NPK ki kami ho sakti hai iske liye aap NPK 19:19:19 @1kg ko 150 ltr paani prti acre mein milla kr spray kre
ਪਸ਼ੂਆਂ ਦੇ ਦੰਦ ਵੇਖ ਕੇ ਉਮਰ ਕਿਸ ਤਰ੍ਹਾਂ ਪਤਾ ਲੱਗਦੀ ਹੈ। ਕਿਵੇਂ ਪਤਾ ਲੱਗ ਸਕਦਾ ਕਿ ਮੱਝ ਜਾ ਗਾਂ ਕਿਹੜੇ ਸੂਵੇ ਸੂਈ ਹੈ। ਜਿਵੇਂ ਆਮ ਕਹਿ ਦਿੰਦੇ ਹਨ ਕਿ ਮੱਝ ਦੋਦੀ ਹੈ। ਚੌਗੀ ਹੈ। ਛਿੱਗੀ ਹੈ ਜਾ ਜਵਾਨ ਲੱਗਗੀ ਹੈ। ਇਸ ਬਾਰੇ ਵਿਸਥਾਰ ਨਾਲ ਦੱਸੋ ਜੀ ਧੰਨਵਾਦ ?
(en)
Rajasthan
ਮੱਝਾਂ ਅਤੇ ਗਾਵਾਂ ਦੀ ਉਮਰ ਦਾ ਪਤਾ ਦੰਦਾ ਤੇ ਸਿੰਗਾਂ ਤੋਂ ਲੱਗਦਾ ਹੈ ਦੰਦਾ ਅਨੁਸਾਰ ਜੇਕਰ ਗੱਲ ਕੀਤੀ ਜਾਵੇ ਤਾ ਪਸ਼ੂਆਂ ਦੇ ਕੱਚੇ ਅਤੇ ਪੱਕੇ ਦੰਦ ਹੁੰਦੇ ਹਨ ਕੱਚੇ ਦੰਦ ਜਨਮ ਸਮੇ ਹੁੰਦੇ ਹਨ ਸਭ ਤੋਂ ਪਹਿਲਾਂ ਵਿਚਕਾਰਲੇ ਕੱਚੇ ਦੰਦ ਦੁੱਟਦੇ ਹਨ ਤੇ ਪੱਕੇ ਦੰਦ ਆਉਦੇ ਹਨ ਪੱਕੇ ਦੰਦ ਦੇਖਣ ਵਿੱਚ ਚੌੜੇ ਤੇ ਵੱਡੇ ਹੁੰਦੇ ਹਨ ਸਭ ਤੋਂ ਪਹਿਲਾਂ ਦੋ ਥੱਲੇ ਵਾਲੇ ਪੱਕੇ ਦੰਂਦ ਇਕੱਠੇ ਹੁੰਦੇ ਹਨ ਇਹ ਪੱਕੇ ਦੰਦ ਜੇਕਰ ਦੋ ਹੁੰਦੇ ਹਨ ਹਨ ਤਾਂ ਗਾਂ ਦੋ ਸਾਲ ਦੀ ਤੇ ਮੱਝ ਢਾਈ ਸਾਲ ਦੀ ਹੋਵੇਗੀ ਜੇਕਰ ਪੱਕੇ ਦੰਦ ਚਾਰ ਹਨ ਤਾਂ ਗਾਂ ਤਿੰਨ ਸਾਲ ਤੇ ਮੱਝ ਸਾਢੇ ਤਿੰਂਨ ਸਾਲ ਹੀ ਹੋਵੇਗੀ ਜੇਕਰ ਪੱਕੇ ਦੰਦ ਛੇ ਹਨ ਤਾਂ ਗਾਂ ਚਾਰ ਸਾਲ ਤੇ ਮੱਝ ਸਾਢੇ ਚਾਰ ਸਾਲ ਦੀ ਹੋਵੇਗੀ ਜੇਕਰ ਪੱਕੇ ਦੰਦ ਅੱਠ ਹਨ ਤਾਂ ਗਾਂ ਸਾਢੇੇ ਚਾਰ ਸਾਲ ਤੇ ਮੱਝ ਸਾਢੇ ਪੰਜ ਸਾਲ ਦੀ ਹੋਵੇਗੀ ਅੱਠ ਦੰਦਾ ਨਾਲ ਮੂੰਹ ਪੂਰਾ ਭਰ ਜਾਂਦਾ ਹੈ ਇਸ ਸਮੇ ਪਸ਼ੂ ਜਵਾਨ ਹੁੰਦਾ ਹੈ ਤੇ ਉਸ ਤੋਂ ਦੋ ਸਾਲ ਬਾਅਦ ਕੋਈ ਬਦਲਾਵ ਦੰਦਾ ਵਿੱਚ ਨਹੀ ਆਉਦਾ ਉਸ ਤੋਂ ਬਾਅਦ ਦੰਦ ਘਸਣੇ ਸ਼ੁਰੂ ਜਾਂਦੇ ਹਨ ਦਸ ਤੋਂ ਗਿਆਰਾ ਸਾਲ ਦੀ ਉਮਰ ਵਿੱਚ ਲੱਗਭੱਗ ਛੇ ਦੰਦ ਘਸ ਜਾਂਦੇ ਹਨ ਸੋ ਇਹ ਤਰੀਕਾ ਹੈ ਆਪਣੇ ਬਜੁਰਗ ਸਿੰਗਾਂ ਤੋਂ ਵੀ ਉਮਰ ਦਾ ਅੰਦਾਜਾ ਲਗਾਉੇਦੇ ਸਨ ਪਰ ਹੁਣ ਕਈ ਵਾਰ ਸਿੰਗ ਕਟਾਏ ਹੁੰਦੇ ਹਨ ਜਾਂ ਜੇਕਰ ਕੋਈ ਸਿੰਗਾ ਨਾਲ ਛੇੜਖਾਣੀ ਕੀਤੀ ਹੋਵੇ ਤਾਂ ਅੰਦਾਜ਼ਾ ਗਲਤ ਹੋ ਸਕਦਾ ਹੈ ਇਸ ਲਈ ਦੰਦਾ ਨਾਲ ਹੀ ਅੰਦਾਜ਼ਾ ਸਹੀ ਲਗਦਾ ਹੈ
ਵੀਰ ਜੀ ਪਸ਼ੂਆਂ ਦੀ ਪਾਣੀ ਵਾਲੀ ਖੁਰਲੀ ਵਿਚ ਚੂਨਾ ਕਿੰਨਾ ਪਾ ਸਕਦੇ ਹਾ ਅਤੇ ਇੱਕ ਵਾਰੀ ਦਾ ਪਾਇਆ ਚੂਨਾ ਕਿੰਨੇ ਦਿਨ ਤੱਕ ਚੱਲ ਸਕਦਾ ਭਾਵ ਕਿੰਨੇ ਦਿਨਾਂ ਬਾਅਦ ਪਹਿਲਾ ਚੂਨਾ ਅਤੇ ਪਾਣੀ ਬਦਲ ਕੇ ਦੁਬਾਰਾ ਨਵਾ ਚੂਨਾ ਅਤੇ ਪਾਣੀ ਖੁਰਲੀ ਵਿਚ ਪਾ ਕੇ ਪਸ਼ੂਆਂ ਨੂੰ ਪਾਣੀ ਪਿਲਾਉਣਾ ਚਾਹੀਦਾ ?
(en)
Punjab
ਜਿੱਥੇ ਪਸ਼ੂ ਪਾਣੀ ਪੀਂਦੇ ਹੋਵੇ ਉਸ ਟੈਕੀ ਨੂੰ ਵਿੱਚ ਕਲੀ ਕਰਕੇ ਦੇ ਸਕਦੇ ਹੋ ਚੂਨਾ ਪਸ਼ੂ ਦੇ ਅੰਦਰ ਨਹੀਂ ਜਾਣਾ ਚਾਹੀਦਾ ਜੇਕਰ ਪਸ਼ੂ ਦੇ ਅੰਦਰ ਚਲਾ ਜਾਵੇ ਤਾਂ ਨੁਕਸਾਨ ਕਰਦਾ ਹੈ , ਇਸ ਲਈ ਕਲੀ ਕਰਦੇ ਸਮੇ ਧਿਆਨ ਕਰੋ ਕਿ ਟੈਂਕੀ ਵਿਚ ਚੂਨੇ ਦਾ ਕੋਈ ਵੀ ਟੁਕੜਾ ਨਹੀਂ ਹੋਣਾ ਚਾਹੀਦਾ , ਤੁਸੀ ਚੂਨੇ ਦੀ ਹਫਤੇ ਵਿਚ ਇਕ ਵਾਰ ਕਲੀ ਜਰੂਰ ਕਰੋ