‘ਕਾਲੇ ਪਾਣੀ’ ਵਿਚ ‘ਕਾਲੇ ਮੋਤੀ’ ਦੀ ਖੇਤੀ

September 10 2019

ਭਾਰਤੀ ਖੇਤੀ ਪ੍ਰੀਸ਼ਦ (ਆਈ.ਸੀ.ਏ.ਆਰ) ਦਾ ਅੰਡਮਾਨ ਨਿਕੋਬਾਰ ਦੀਪ ਸਮੂਹ ਵਿਚ ਖੇਤਰ ਦੇ ਸਮੁੰਦਰੀ ਪਾਣੀ ਵਿਚ ‘ਮੋਤੀ ਦੀ ਖੇਤੀ’ ’ਤੇ ਖੋਜ ਕਰ ਰਹੇ ਨਿਜੀ ਖੇਤਰ ਦੇ ਉਦਮੀ ਮਰੀਨ ਐਕਵਾਕਲਚਰ ਇੰਡਸਟਰੀਜ਼ ਨਾਲ ਸਹਿਯੋਗ ਦਾ ਸਮਝੌਤਾ ਕਰਨ ਦੀ ਸੰਭਾਵਨਾ ਤਲਾਸ਼ ਰਿਹਾ ਹੈ। ਅਤੀਤ ਵਿਚ ‘ਕਾਲਾ ਪਾਣੀ’ ਨਾਂ ਨਾ ਚਰਚਿਤ ਅੰਡਮਾਨ ਦੇ ਕੁਝ ਸਮੁੰਦਰੀ ਇਲਾਕੇ ਅਪਣੀ ਖੇਤਰੀ ਵਿਸ਼ੇਸ਼ਤਾ ਕਾਰਨ ਪਰਲ ਫ਼ਾਰਮਿੰਗ (ਮੋਤੀ ਦੀ ਖੇਤੀ) ਲਈ ਯੋਗ ਮੰਨੇ ਜਾਂਦੇ ਹਨ।

ਵਿਗਿਆਨੀ ਡਾ. ਅਜੇ ਸੋਨਕਰ ਦੀ ਅਗਵਾਈ ਵਿਚ ਉਦਮ ਮਰੀਨ ਐਕਵਾਕਲਚਰ ਇੰਡਸਟਰੀਜ਼ ਪੋਰਟ ਬਲੇਅਰ ਕੋਲ ਸਮੁੰਦਰੀ ਕੰਢਿਆਂ ਵਿਚ ਕਾਲੇ ਮੋਤੀ ਦੀ ਖੇਤੀ ’ਤੇ ਖੋਜ ਅਤੇ ਵਿਕਾਸ ਵਿਚ ਲੱਗੀ ਹੈ।  ਡਾ. ਸੋਨਕਰ ਨੇ ਕਿਹਾ ਕਿ, ‘‘ਆਈਸਰੀਏਆਰ ਦੇ ਪੋਰਟ ਬਲੇਅਰ ਸਥਿਤ ਸੈਂਟਰਲ ਆਈਲੈਂਡ ਐਗਰੀਕਲਚਰ ਰਿਸਰਚ ਇੰਸਟੀਚਿਊਟ ਨੇ ਸਾਡੇ ਨਾਲ ਸਹਿਯੋਗ ਦੀ ਪੇਸ਼ਕਸ਼ ’ਤੇ ਦਿਲਚਸਪੀ ਦਿਖਾਈ ਹੈ।

ਉਹ ਵਿਦਿਆਰਥੀਆਂ, ਖੋਜਕਾਰਾਂ ਅਤੇ ਮੋਤੀ ਦੀ ਖੇਤੀ ਕਰਨ ਦੇ ਇਛੁਕ ਉਦਮੀਆਂ ਅਤੇ ਕਿਸਾਨਾਂ ਲਈ ਨਵੀਆਂ ਸੰਭਾਵਨਾਵਾਂ ਪੈਦਾ ਕਰਨ ਵਿਚ ਮਦਦ ਕਰਨਗੇ।’’

        

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਰੋਜ਼ਾਨਾ ਸਪੋਕੇਸਮੈਨ