ਸੰਯੁਕਤ ਕਿਸਾਨ ਮੋਰਚਾ 11 ਮਾਰਚ ਨੂੰ ਕਰੇਗਾ ਅਗਲੀ ਰਣਨੀਤੀ ਦਾ ਐਲਾਨ, ਪੂਰੇ ਦੇਸ਼ ਅੰਦੋਲਨ ਫੈਲਾਉਣ ਦੀਆਂ ਤਿਆਰੀਆਂ

March 09 2021

ਕਿਸਾਨ ਯੂਨੀਅਨਾਂ ਨੇ ਐਤਵਾਰ ਨੂੰ ਸਾਫ ਕਰ ਦਿੱਤਾ ਹੈ ਕਿ ਜਦੋਂ ਤੱਕ ਖੇਤੀ ਕਾਨੂੰਨ ਵਾਪਿਸ ਨਹੀਂ ਲਾਏ ਜਾਂਦੇ ਉਦੋਂ ਤਕ ਉਹ ਦਿੱਲੀ ਦੀਆਂ ਬਰੂਹਾਂ ਤੋਂ ਵਾਪਸ ਨਹੀਂ ਪਰਤਣਗੇ। ਜਥੇਬੰਦੀਆਂ ਆਪਣੇ ਅਗੇ ਦੇ ਪ੍ਰੋਗਰਾਮ ਅਤੇ ਨੀਤੀਆਂ 11 ਮਾਰਚ ਨੂੰ ਐਲਾਨ ਕਰਨਗੀਆਂ। ਕਿਸਾਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਅੰਦੋਲਨ ਨੂੰ ਦੇਸ਼ ਦੇ ਵੱਖ-ਵੱਖ ਰਾਜਾਂ ਤੇ ਸੂਬਿਆਂ ਵਿੱਚ ਫੈਲਾਉਣਾ ਹੈ।

ਕਿਸਾਨ ਜਥੇਬੰਦੀਆਂ ਚੋਣਾਂ ਵਾਲੇ ਰਾਜਾਂ ਵਿੱਚ ਵੀ ਜਾਣਗੀਆਂ ਜਿਸ ਵਿੱਚ ਪੱਛਮੀ ਬੰਗਾਲ, ਮੱਧ ਪ੍ਰਦੇਸ਼, ਕਰਨਾਟਕਾ ਆਦਿ ਸ਼ਾਮਲ ਹਨ। ਕਿਸਾਨ ਇਨ੍ਹਾਂ ਸੂਬਿਆਂ ਵਿੱਚ ਜਾਣਗੇ ਤੇ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਸਬੰਧੀ ਜਾਗਰੁਕ ਕਰਨਗੇ।

ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ ਜਿਵੇਂ-ਜਿਵੇਂ ਸਰਕਾਰ ਤੇ ਸਰਕਾਰ ਦੀਆਂ ਏਜੰਸੀਆਂ ਅੰਦੋਲਨ ਵਿੱਚ ਅੜਿਕਾ ਲਾ ਰਹੀਆਂ ਹਨ, ਉਸ ਤਰ੍ਹਾਂ ਅੰਦੋਲਨ ਹੋਰ ਤੇਜ਼ ਹੁੰਦਾ ਜਾ ਰਿਹਾ ਹੈ। ਕਿਸਾਨਾਂ ਨੇ ਮੁੜ ਤੋਂ ਸਾਫ ਕੀਤਾ ਕਿ ਉਨ੍ਹਾਂ ਦੀ ਅੰਦੋਲਨ ਰਾਜਨੀਤਕ ਨਹੀਂ ਹੈ ਤੇ ਉਨ੍ਹਾਂ ਇਹ ਗੱਲ ਵਿਰੋਧੀ ਪਾਰਟੀਆਂ ਨੂੰ ਵੀ ਦੱਸੀ।

ਯੂਨੀਅਨਾਂ ਨੇ ਦੂਜੇ ਸੂਬਿਆਂ ਵਿੱਚ ਵੀ ਮੀਟਿੰਗਾਂ, ਪੰਚਾਇਤਾਂ ਤੇ ਮਹਾਪੰਚਾਇਤਾਂ ਅਯੋਜਿਤ ਕਰ ਰਹੀਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਅੰਦੋਲਨ ਨੂੰ ਵਿਦੇਸ਼ਾਂ ਤੋਂ ਵੀ ਚੰਗਾ ਸਮਰਥਨ ਮਿਲਿਆ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ABP Live