ਸਬਜ਼ੀਆਂ ਨੇ ਵਿਗਾੜਿਆ ਰਸੋਈਆਂ ਦੀ ਬਜਟ

October 24 2020

ਅੱਜਕੱਲ੍ਹ ਸਬਜ਼ੀਆਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਹਾਲ ‘ਚ ਪਿਆਜ਼, ਟਮਾਟਰ ਤੇ ਆਲੂ ਦੀਆਂ ਕੀਮਤਾਂ ਨੇ ਲੋਕਾਂ ਦੀ ਜੇਬ ‘ਤੇ ਭਾਰ ਵਧਾਇਆ ਹੈ। ਹੁਣ ਇਨ੍ਹਾਂ ਦੇ ਨਾਲ ਹੋਰ ਸਬਜ਼ੀਆਂ ਦੇ ਮੁੱਲ ਵੀ ਲਗਾਤਾਰ ਵਧਦੇ ਵਿਖਾਈ ਦੇ ਰਹੇ ਹਨ। ਗੱਲ ਕਰੀਏ ਗੁਰਦਾਸਪੁਰ ਦੀ ਤਾਂ ਇੱਥੇ ਦੋ ਹਫ਼ਤੇ ਪਹਿਲਾਂ ਤੱਕ 15 ਤੋਂ 20 ਰੁਪਏ ਕਿੱਲੋ ਵਿਕਣ ਵਾਲੀ ਸਬਜ਼ੀਆਂ ਦੇ ਭਾਅ ਵਿੱਚ ਹੁਣ ਕਾਫ਼ੀ ਉਛਾਲ ਆ ਚੁੱਕਿਆ ਹੈ।

ਹੁਣ ਸਬਜ਼ੀਆਂ ਦੀਆਂ ਕੀਮਤਾਂ 40 ਤੋਂ ਲੈ ਕੇ 70 ਰੁਪਏ ਪ੍ਰਤੀ ਕਿੱਲੋ ਤੱਕ ਵਿਕ ਰਹੀਆਂ ਹਨ ਤੇ ਕੁਝ ਤਾਂ ਇਸ ਤੋਂ ਵੀ ਮਹਿੰਗੀਆਂ ਵਿੱਕ ਰਹੀਆਂ ਹਨ। ਪਿਆਜ਼ ਨੇ ਤਾਂ ਲੋਕਾਂ ਦੇ ਹੰਝੂ ਕੱਢਵਾ ਦਿੱਤੇ ਹਨ। ਸਬਜ਼ੀਆਂ ਦੀ ਵਧ ਰਹੀਆਂ ਕੀਮਤਾਂ ਦੇ ਚੱਲਦੇ ਲੋਕਾਂ ਦੀ ਰਸੋਈ ਦਾ ਬਜਟ ਵੀ ਵਿਗੜ ਰਿਹਾ ਹੈ। ਨਾਲ ਹੀ ਮਹਿੰਗੀ ਹੋ ਚੁੱਕੀ ਸਬਜ਼ੀ ਨੂੰ ਵੇਚਣ ਵਿੱਚ ਮੁਸ਼ਕਲਾਂ ਦਾ ਸਾਮਣਾ ਕਰਣਾ ਪੈ ਰਿਹਾ ਹੈ।

ਸਬਜ਼ੀ ਵਿਕਰੇਤਾਵਾਂ ਦੀ ਸੇਲ ਵਿੱਚ ਕਮੀ ਆਈ ਹੈ। ਸਬਜ਼ੀ ਵੇਚਣ ਵਾਲਿਆਂ ਦਾ ਕਹਿਣਾ ਹੈ ਕਿ ਲੋਕ ਸਬਜ਼ੀਆਂ ਦੀਆਂ ਕੀਮਤਾਂ ਪੁੱਛ ਕੇ ਵਾਪਸ ਪਰਤ ਜਾਂਦੇ ਹਨ ਜਿਸ ਮਿਕਦਾਰ ਵਿੱਚ ਸਬਜੀ ਵਿਕਣੀ ਚਾਹੀਦੀ ਹੈ, ਉਸ ਮਿਕਦਾਰ ਵਿੱਚ ਨਹੀਂ ਵਿਕ ਰਹੀ।

ਠੰਢ ਦਾ ਮੌਸਮ ਆਉਣ ਦੇ ਨਾਲ ਨਾਲ ਹਰ ਸਬਜ਼ੀ ਦਾ ਮੁੱਲ ਵੀ ਹੱਦ ਤੋਂ ਜ਼ਿਆਦਾ ਵਧਦਾ ਵਿਖਾਈ ਦੇ ਰਿਹੇ ਹੈ। ਆਮ ਜਨਤਾ ਦਾ ਕਹਿਣਾ ਹੈ ਕਿ ਹਰ ਸਬਜ਼ੀ ਦੇ ਮੁੱਲ ਅਸਮਾਨ ਛੂਹ ਰਹੇ ਹਨ, ਜਿਸ ਕਰਕੇ ਰਸੋਈ ਤੇ ਉਨ੍ਹਾਂ ਦੀ ਜੇਬ ਦਾ ਬਜਟ ਡਗਮਗਾ ਗਿਆ ਹੈ।

ਉਧਰ, ਲੁਧਿਆਣੇ ਦੀ ਸਬਜ਼ੀ ਮੰਡੀ ਵਿੱਚ ਸ਼ਿਮਲਾ ਮਿਰਚ ਤੇ ਪਿਆਜ਼ ਅੱਸੀ ਰੁਪਏ ਕਿਲੋ ਵਿਕ ਰਿਹਾ ਹੈ। ਮਟਰ ਸੋ ਰੁਪਏ ਕਿਲੋ ਤੇ ਆਲੂ ਚਾਲੀ ਰੁਪਏ ਕਿਲੋ ਵਿਕ ਰਿਹਾ ਹੈ। ਕਰੋਨਾ ਦੀ ਮਾਰ ਤੋਂ ਬਾਅਦ ਆਮ ਵਿਅਕਤੀ ਦੀ ਪਹਿਲਾਂ ਹੀ ਕਮਰ  ਟੁੱਟ ਚੁੱਕੀ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ABP Live