ਸਟ੍ਰਾਬੇਰੀ ਦੀ ਖੇਤੀ ਕਰ ਸ਼ੇਰੇ ਪੰਜਾਬ ਕਮਾ ਰਿਹਾ ਚੰਗਾ ਮੁਨਾਫ਼ਾ

April 12 2021

ਪੰਜਾਬ ਦੇ ਲੋਕ ਰਵਾਇਤੀ ਫਸਲਾਂ ਦੇ ਚੱਕਰਾਂ ਵਿਚੋਂ ਨਿਕਲਣ ਲਈ ਵੱਖ-ਵੱਖ ਉਪਰਾਲੇ ਕਰ ਰਹੇ ਹਨ। ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਵਿਰਕ ਦੇ ਰਹਿਣ ਵਾਲੇ ਕਿਸਾਨ ਸ਼ੇਰੇ ਪੰਜਾਬ ਸਿੰਘ ਕਾਹਲੋਂ ਪਿੱਛਲੇ 7 ਸਾਲਾਂ ਤੋਂ ਸਟ੍ਰਾਬੇਰੀ ਫਲ ਦੀ ਖੇਤੀ ਕਰ ਰਹੇ ਹਨ।

ਉਨ੍ਹਾਂ ਦੱਸਿਆ ਕਿ ਇਸਦੇ ਲਈ ਸ਼ੁਰੂਆਤ ਵਿੱਚ ਉਨ੍ਹਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਪਰ ਹੁਣ ਸ਼ੇਰੇ ਪੰਜਾਬ ਚੰਗਾ ਮੁਨਾਫ਼ਾ ਕਮਾ ਰਹੇ ਹਨ। ਉਹ ਖੁਦ ਹੀ ਫਲ ਦੀ ਖੇਤੀ ਕਰਦੇ ਹਨ ਅਤੇ ਪੈਕਿੰਗ ਕਰਕੇ ਖੁਦ ਹੀ ਇਸਦਾ ਮੰਡੀ ਕਰਨ ਵੀ ਕਰਦੇ ਹਨ।

ਸ਼ੇਰੇ ਪੰਜਾਬ ਨੇ ਦਸਿਆ ਕਿ 7 ਸਾਲ ਪਹਿਲਾਂ ਉਸ ਨੇ ਕੁਝ ਵੱਖਰਾ ਕਰਨ ਬਾਰੇ ਸੋਚਿਆ ਸੀ ਤੇ ਉਸ ਨੇ ਫਿਰ ਇਕ ਪ੍ਰਫੈਸਰ ਦੇ ਕੋਲੋਂ ਇਸ ਦੀ ਜਾਣਕਾਰੀ ਲੈ ਕੇ ਕੰਮ ਸ਼ੁਰੂ ਕੀਤਾ। ਉਸ ਨੇ ਦਸਿਆ ਕਿ ਉਸ ਨੇ ਸਟ੍ਰਾਬੇਰੀ ਦੇ ਬੂਟੇ ਖਰੀਦ ਕੇ ਫਸਲ ਦੀ ਸ਼ੁਰੂਆਤ ਕੀਤੀ। ਇਸ ਫਸਲ ਵਿੱਚ ਪਾਣੀ ਦੀ ਵਰਤੋਂ ਬਹੁਤ ਘੱਟ ਹੁੰਦੀ ਹੈ ਯੂਰੀਆ ਦਾ ਇਸਤੇਮਾਲ ਨਹੀਂ ਹੁੰਦਾ ਅਤੇ ਇਹ ਹਿਮਾਚਲ ਦਾ ਫਲ ਹੈ।

ਭਾਵੇਂ ਸਟ੍ਰਾਬੇਰੀ ਠੰਢੇ ਇਲਾਕੇ ਦਾ ਫਲ ਹੈ ਪਰ ਹੁਣ ਇਸ ਦੀਆਂ ਵੱਖ-ਵੱਖ ਕਿਸਮਾਂ ਆ ਚੁੱਕੀਆਂ ਹਨ। ਉਨ੍ਹਾਂ ਨੇ ਦਸਿਆ, ਕਿ ਉਹ ਸਭ ਤੋਂ ਵਧੀਆ ਕਿਸਮ ਦਾ ਇਸਤੇਮਾਲ ਕਰਦੇ ਹਨ ਅਤੇ ਖੁਦ ਹੀ ਖੇਤੀ ਵੀ ਕਰਦੇ ਹਨ। ਇਸ ਵਿੱਚ ਜ਼ਿਆਦਾ ਲੇਬਰ ਦੀ ਵੀ ਜ਼ਰੂਰਤ ਨਹੀਂ ਪੈਂਦੀ। ਉਹ ਖੁਦ ਹੀ ਫ਼ਸਲ ਬਿਜਦੇ ਹਨ ਅਤੇ ਆਪਣੇ ਇਕ ਸਾਥੀ ਦੀ ਮਦਦ ਨਾਲ ਇਸ ਦੀ ਤੁੜਵਾਈ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਫਸਲ ਦੀ ਬੀਜਾਈ ਅਕਤੂਬਰ ਮਹੀਨੇ ਵਿੱਚ ਹੁੰਦੀ ਹੈ।

ਉਨ੍ਹਾਂ ਨੇ ਇਹ ਵੀ ਦਸਿਆ ਕਿ ਉਹ ਸਟ੍ਰਾਬੇਰੀ ਨੂੰ ਵੇਚਦੇ ਹਨ ਅਤੇ ਲੋਕੀ ਦੂਰੋਂ-ਦੂਰੋਂ ਆ ਕੇ ਸਟਰੋਬੇਰੀ ਖਰੀਦਦੇ ਵੀ ਹਨ। ਕਿਸਾਨ ਸ਼ੇਰੇ ਪੰਜਾਬ ਨੇ ਸਰਕਾਰ ਨੂੰ ਅਪੀਲ ਕੀਤੀ, ਕਿ ਸਰਕਾਰ ਇਸ ਫਸਲ ਨੂੰ ਆਪਣੇ ਧਿਆਨ ਵਿੱਚ ਲਿਆਵੇ, ਜਿਸ ਨਾਲ ਦੂਜੇ ਕਿਸਾਨ ਦੋ ਫਸਲਾਂ ਦੇ ਚੱਕਰ ਵਿੱਚੋਂ ਨਿਕਲ ਕੇ ਅਲਗ-ਅਲਗ ਤਰ੍ਹਾਂ ਦੀ ਖੇਤੀ ਕਰਨ ਲਈ ਉਤਸ਼ਾਹਿਤ ਹੋਣ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ABP Live