ਯੂ.ਪੀ ਦੇ ਹਰ ਪਿੰਡ ਦੇ 5 ਕਿਸਾਨ ਰੋਜ਼ਾਨਾ 8 ਘੰਟੇ ਭੁੱਖ ਹੜਤਾਲ ਕਰਨਗੇ - ਕਿਸਾਨ ਆਗੂ ਵੀ ਐਮ ਸਿੰਘ

February 24 2021

ਹਰ ਯੂ ਪੀ ਪਿੰਡ ਦੇ 5 ਕਿਸਾਨ ਰੋਜ਼ਾਨਾ 8 ਘੰਟੇ ਭੁੱਖ ਹੜਤਾਲ ਕਰਨਗੇ , ਪ੍ਰਧਾਨ ਮੰਤਰੀ ਨੂੰ ਸੰਦੇਸ਼ ਭੇਜਣਗੇ ਖੇਤੀ ਕਾਨੂੰਨਾਂ ਅਤੇ ਐਮਐਸਪੀ ਲਈ ਕਾਨੂੰਨੀ ਗਰੰਟੀ ਵਾਪਸ ਲੈਣ । ਰਾਸ਼ਟਰੀ ਕਿਸਾਨ ਮਜ਼ਦੂਰ ਸੰਗਠਨ ਦੇ ਪ੍ਰਧਾਨ ਵੀ ਐਮ ਸਿੰਘ ਨੇ ਕਿਹਾ ਕਿ ਕਿਸਾਨੀ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਕਿਸਾਨ ਪਿੰਡ-ਪਿੰਡ ਪੱਧਰ ਤੇ ਤਿਆਰੀ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਨੂੰ ਢਾਅ ਲਾਉਣ ਲਈ ਸਰਕਾਰ ਆਪਣਾ ਜੋਰ ਲਾ ਰਹੀ ਹੈ । ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨੀ ਅੰਦੋਲਨ ਦੇ ਖਿਲਾਫ਼ ਸਾਜਿਸ਼ਾਂ ਰਚ ਰਹੀ ਹੈ ਤਾਂ ਜੋ ਕਿਸਾਨੀ ਅੰਦੋਲਨ ਨੂੰ ਬਾਹਰੋਂ ਲਵਾਰਿਸ ਹਮਾਇਤ ਨੂੰ ਰੋਕਿਆ ਜਾ ਸਕੇ  ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਅਜਿਹਾ ਸੋਚਦੀ ਹੈ ਤਾਂ ਸਰਕਾਰ ਦਾ ਇਹ ਬਹੁਤ ਵੱਡਾ ਭੁਲੇਖਾ ਹੈ  ਜਿਸ ਨੂੰ ਦੇਸ਼ ਦੇ ਕਿਸਾਨ ਬਹੁਤ ਜਲਦ ਦੂਰ ਕਰ ਦੇਣਗੇ।

ਜ਼ਿਕਰਯੋਗ ਹੈ ਕਿ ਰਾਸ਼ਟਰੀ ਰਾਜਧਾਨੀ ਵਿੱਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਨੇ ਇੱਕ ਹਿੰਸਕ ਰੂਪ ਧਾਰਨ ਕਰਨ ਤੋਂ ਬਾਅਦ, ਰਾਸ਼ਟਰੀ ਕਿਸਾਨ ਮਜ਼ਦੂਰ ਸੰਗਠਨ ਨੇ ਐਲਾਨ ਕੀਤਾ ਸੀ ਕਿ ਉਹ ਤੁਰੰਤ ਪ੍ਰਭਾਵ ਨਾਲ ਚੱਲ ਰਹੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਤੋਂ ਆਪਣਾ ਸਮਰਥਨ ਵਾਪਸ ਲੈ ਰਹੀ ਹੈ, ਇਹ ਕਹਿੰਦਿਆਂ ਕਿ "ਅੰਦੋਲਨ ਦਾ ਇਹ ਰੂਪ ਪ੍ਰਵਾਨਤ ਨਹੀਂ ਹੈ"। “ਅਸੀਂ ਆਪਣਾ ਅੰਦੋਲਨ ਬੰਦ ਕਰ ਰਹੇ ਹਾਂ ਪਰ ਕਿਸਾਨਾਂ ਦੇ ਹੱਕਾਂ ਲਈ ਸਾਡੀ ਲੜਾਈ ਜਾਰੀ ਰਹੇਗੀ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Rozana Spokesman