ਮੀਂਹ ਤੇ ਤੇਜ਼ ਹਨੇਰੀ ਨੇ ਕਿਸਾਨਾਂ ਲਈ ਖੜ੍ਹੀ ਕੀਤੀ ਨਵੀਂ ਮੁਸੀਬਤ, ਸਬਜ਼ੀਆਂ ਦਾ ਵੱਡਾ ਨੁਕਸਾਨ

June 03 2021

ਬਰਨਾਲਾ ਚ ਚੱਲੀ ਤੇਜ਼ ਹਨੇਰੀ ਤੇ ਮੀਂਹ ਕਰਕੇ ਸਬਜ਼ੀਆਂ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ।  ਸਬਜ਼ੀ ਕਾਸ਼ਤਕਾਰਾਂ ਅਨੁਸਾਰ ਕੱਦੂ, ਭਿੰਡੀ, ਕਕੜੀ, ਖੀਰਾ ਆਦਿ ਸਬਜ਼ੀਆਂ ਦਾ ਵੱਧ ਨੁਕਸਾਨ ਹੋਇਆ ਹੈ। ਠੇਕੇ ’ਤੇ ਜ਼ਮੀਨ ਲੈ ਕੇ ਸ਼ਬਜ਼ੀ ਉਗਾਉਣ ਵਾਲਿਆਂ ਨੂੰ ਦੁੱਗਣੀ ਮਾਰ ਪਈ ਹੈ।

ਬਿਹਾਰ ਤੋਂ ਆ ਕੇ ਸਬਜ਼ੀ ਦੀ ਖੇਤੀ ਕਰਨ ਵਾਲੇ ਸ਼ੰਭੂ ਸਿੰਘ ਨੇ ਦੱਸਿਆ ਕਿ 70 ਹਜ਼ਾਰ ਪ੍ਰੀਤ ਏਕੜ ਦੇ ਹਿਸਾਬ ਨਾਲ ਜ਼ਮੀਨ ਠੇਕੇ ਤੇ ਲੈ ਕੇ ਖੇਤੀ ਕਰ ਰਹੇ ਹਨ। ਉਨ੍ਹਾਂ ਕਿਹਾ ਹੁਣ ਮੀਂਹ ਅਤੇ ਤੇਜ਼ ਹਨੇਰੀ ਨੇ ਸਬਜ਼ੀਆਂ ਦੀ ਫ਼ਸਲ ਦਾ ਭਾਰੀ ਨੁਕਸਾਨ ਕਰ ਦਿੱਤਾ ਹੈ ਜਿਸ ਕਰਕੇ ਜ਼ਮੀਨ ਦਾ ਠੇਕਾ ਵੀ ਆਪਣੀਆਂ ਜੇਬਾਂ ਵਿੱਚੋਂ ਭਰਨਾ ਪਵੇਗਾ।

ਇਸ ਤੋਂ ਇਲਾਵਾ ਪਲਟਨ ਸਿੰਘ ਅਤੇ ਰਾਣੀ ਦੇਵੀ ਨੇ ਦੱਸਿਆ ਕਿ 3 ਏਕੜ ਜਮੀਨ ਠੇਕੇ ਉੱਤੇ ਲੈ ਕੇ ਫ਼ਸਲ ਦੀ ਬਿਜਾਈ ਕੀਤੀ ਹੈ। ਪਹਿਲਾਂ ਹੀ ਕੋਰੋਨਾ ਦੇ ਚੱਲਦੇ ਉਨਾਂ ਨੂੰ ਸਬਜ਼ੀਆਂ ਦਾ ਮੰਡੀ ਵਿੱਚ ਠੀਕ ਮੁੱਲ ਨਹੀਂ ਮਿਲ ਰਿਹਾ। ਦੂਜਾ ਮੀਂਹ ਨਾਲ ਫ਼ਸਲ ਖ਼ਰਾਬ ਹੋ ਗਈ।

ਉਨ੍ਹਾਂ ਦੱਸਿਆ ਕਿ ਇਸ ਵਾਰ ਉਨਾਂ ਨੇ ਸਬਜ਼ੀ ਵਿੱਚ ਭਿੰਡੀ, ਕੱਦੂ, ਕਕੜੀ, ਖੀਰਾ ਆਦਿ ਦੀ ਬਿਜਾਈ ਕੀਤੀ ਸੀ, ਪਰ ਤੇਜ਼ ਹਨੇਰੀ ਅਤੇ ਮੀਂਹ ਨਾਲ ਸਾਰੀ ਫ਼ਸਲ ਖ਼ਰਾਬ ਹੋ ਗਈ ਹੈ।

ਉਪਰੋਂ ਸਬਜ਼ੀ ਮੰਡੀ ਵਿੱਚ ਅੱਧਾ ਮੁੱਲ ਵੀ ਨਹੀਂ ਮਿਲ ਰਿਹਾ ਅਤੇ ਦੂਜਾ ਕੋਰੋਨਾ ਮਹਾਮਾਰੀ  ਦੇ ਚੱਲਦੇ ਉਨ੍ਹਾਂ ਨੂੰ ਲੋਕਲ ਸਬਜ਼ੀ ਪੈਦਾਵਾਰਾਂ ਨੂੰ ਮੰਡੀ ਵਿੱਚ ਵੜਨ ਨਹੀਂ ਦਿੱਤਾ ਜਾਂਦਾ। ਜਿਸ ਕਰਕੇ ਉਨ੍ਹਾਂ ਨੂੰ ਵਧੇਰੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ABP Live