ਮਿਹਨਤਾਂ ਨੂੰ ਰੰਗਭਾਗ: ਮੁਹਾਲੀ ਦੇ ਕਿਸਾਨ ਨੇ ਆਪਣੀ ਮਿਹਨਤ ਨਾਲ ਕਰਾਈ ਬੱਲੇ-ਬੱਲੇ

November 06 2020

 ਕਹਿੰਦੇ ਹਨ ਕਿ ਕੁੱਝ ਕਰਨ ਦਾ ਜਜ਼ਬਾ ਹੋਵੇ ਤਾਂ ਕਾਮਯਾਬੀ ਪੈਰ ਚੁੰਮਦੀ ਹੈ, ਅਜਿਹੀ ਹੀ  ਉਦਾਹਰਣ  ਮੁਹਾਲੀ ਦੇ ਪਿੰਡ ਪੰਡਵਾਲੇ ਦੇ ਕਿਸਾਨ ਅਮਰਿੰਦਰ ਸਿੰਘ ਨੇ ਪੇਸ਼ ਕੀਤੀ ਹੈ।ਅਮਰਿੰਦਰ ਸਿੰਘ ਪਿਛਲੇ 3 ਸਾਲਾਂ ਤੋਂ ਫਸਲੀ ਰਹਿੰਦ-ਖੂਹੰਦ ਨੂੰ ਸਾੜੇ ਬਿਨਾਂ ਫ਼ਸਲਾਂ ਦਾ ਚੰਗਾ ਝਾੜ ਲੈ ਰਿਹਾ ਹੈ ਅਤੇ ਆਪਣੇ ਆਪ ’ਚ ਮਿਸਾਲ ਬਣ ਚੁੱਕਾ ਹੈ। ਉਹ ਹਰ ਸਾਲ 9 ਏਕੜ ਚ ਝੋਨੇ ਦੀ ਫ਼ਸਲ ਦੀ ਬੀਜਾਈ ਕਰਦਾ ਹੈ ਅਤੇ ਬਾਕੀ 7 ਏਕੜ ਰਕਬੇ ਚ ਦੂਜੀਆਂ ਫਸਲਾਂ ਬੀਜਦਾ ਹੈ।ਇਸ ਨਾਲ ਉਸ ਦੀ ਆਮਦਨ ਚ ਵੀ ਕਈ ਗੁਣਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਉਸ ਨੇ ਸਹਾਇਕ ਧੰਦੇ  ਪਸ਼ੂ ਪਾਲਣ ਦਾ ਕੰਮ ਵੀ ਸ਼ੁਰੂ  ਕੀਤਾ ਹੋਇਆ ਹੈ ਉਸ ਕੋਲ 35 ਪਸ਼ੂ ਹਨ ਜਿਹਨਾਂ ਦਾ ਦੁੱਧ ਵੇਚ ਕੇ ਉਹ ਆਪਣੀ ਆਮਦਨ ਵਿੱਚ ਚੋਖਾ ਵਾਧਾ ਕਰ ਰਿਹਾ ਹੈ।ਕਿਸਾਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਪਿਛਲੇ 3 ਸਾਲਾਂ ਤੋਂ ਆਪਣੀਆਂ ਫ਼ਸਲਾਂ ਦੀ ਰਹਿੰਦ-ਖੂਹੰਦ ਨੂੰ ਅੱਗ ਨਹੀਂ ਲਾਈ, ਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਣ ਨਾਲ ਫ਼ਸਲਾਂ ਦਾ ਚੰਗਾ ਝਾੜ ਮਿਲ ਰਿਹਾ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Rozana Spokesman