ਮਿਰਚਾਂ ਦੀ ਤੁੜਾਈ ਛੇ ਰੁਪਏ ਤੇ ਵਿਕਰੀ ਸੱਤ ਰੁਪਏ ਕਿੱਲੋ

May 21 2021

ਹਰੀਆਂ ਮਿਰਚਾਂ ਦੇ ਭਾਅ ਵਿੱਚ ਆਈ ਮੰਦਹਾਲੀ ਅਤੇ ਖਰੀਦਦਾਰ ਨਾ ਹੋਣ ਕਾਰਨ ਮਿਰਚਾਂ ਦੀ ਕਾਸ਼ਤ ਕਰਨ ਵਾਲੇ ਕਿਸਾਨ ਨਿਰਾਸ਼ ਹਨ। ਇਨੀਂ ਦਿਨੀਂ ਹਰੀਆਂ ਮਿਰਚਾਂ ਦੀ ਤੁੜਾਈ ਚੱਲ ਰਹੀ ਹੈ ਤੇ ਮਿਰਚਾਂ ਸੱਤ ਰੁਪਏ ਕਿੱਲੋ ਵਿਕ ਰਹੀਆਂ ਹਨ। ਬਨੂੜ ਖੇਤਰ ਵਿੱਚ ਇੱਕ ਹਜ਼ਾਰ ਏਕੜ ਤੋਂ ਵੱਧ ਰਕਬੇ ਵਿੱਚ ਪਿੰਡ ਬੂਟਾਸਿੰਘ ਵਾਲਾ, ਬਨੂੜ, ਨੰਡਿਆਲੀ, ਕਰਾਲਾ, ਖਾਸਪੁਰ, ਜੰਗਪੁਰਾ ਆਦਿ ਪਿੰਡਾਂ ਦੇ ਕਿਸਾਨ ਮਿਰਚਾਂ ਲਾਉਂਦੇ ਹਨ। ਪਿੰਡ ਨੰਡਿਆਲੀ ਦੇ ਕਿਸਾਨ ਕੁਲਵੰਤ ਸਿੰਘ, ਭੂਪਿੰਦਰ ਸਿੰਘ, ਬਨੂੜ ਦੇ ਅਮਰੀਕ ਸਿੰਘ ਨੇ ਦੱਸਿਆ ਕਿ ਮਿਰਚਾਂ ਦੀ ਤੁੜਾਈ ਉੱਤੇ ਹੀ ਛੇ ਰੁਪਏ ਕਿਲੋ ਦਾ ਖਰਚਾ ਆਉਂਦਾ ਹੈ। ਫ਼ਿਰ ਬੋਰੀ ਅਤੇ ਮੰਡੀ ਤੱਕ ਮਿਰਚਾਂ ਪਹੁੰਚਾਉਣ ਲਈ ਟਰਾਂਸਪੋਰਟ ਦਾ ਖਰਚਾ ਅਲੱਗ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਮਿਰਚ ਪਾਲਣ ਉੱਤੇ ਪਨੀਰੀ, ਗੁਡਾਈ, ਖਾਦ, ਲੇਬਰ, ਸਪਰੇਆਂ ਆਦਿ ਤੇ 35 ਹਜ਼ਾਰ ਪ੍ਰਤੀ ਏਕੜ ਦਾ ਖਰਚਾ ਆ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਤਾਂ ਮਿਰਚਾਂ ਨੂੰ ਕੋਈ ਖਰੀਦ ਹੀ ਨਹੀਂ ਰਿਹਾ। ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮਿਰਚਾਂ ਘੱਟੋ-ਘੱਟ ਵੀਹ ਰੁਪਏ ਕਿਲੋ ਖਰੀਦ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune