ਬੀਕੇਯੂ (ਉਗਰਾਹਾਂ) ਦੇ 43 ਥਾਵਾਂ ’ਤੇ ਧਰਨੇ ਜਾਰੀ

November 09 2020

ਕਿਸਾਨ ਯੂਨੀਅਨ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਅੱਜ ਇੱਥੇ ਜਾਰੀ ਕੀਤੇ ਬਿਆਨ ਵਿੱਚ ਕਿਹਾ ਕਿ ਖੇਤੀ ਕਾਨੂੰਨ ਅਤੇ ਬਿਜਲੀ ਸੋਧ ਬਿੱਲ 2020 ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਪਹਿਲੀ ਅਕਤੂਬਰ ਤੋਂ ਲਾਏ ਗਏ ਪੱਕੇ ਮੋਰਚੇ ਪਟੜੀਆਂ ਤੋਂ ਹਟਾ ਦਿੱਤੇ ਗਏ ਹਨ ਫਿਰ ਵੀ ਮਾਲ ਗੱਡੀਆਂ ਨਹੀਂ ਚਲਾਈਆਂ ਜਾ ਰਹੀਆਂ। ਇਹ ਸਭ ਪੰਜਾਬ ਨੂੰ ਵਿੱੱਤੀ ਤੌਰ ’ਤੇ ਕਮਜ਼ੋਰ ਕਰਨ ਦੀ ਸਾਜ਼ਿਸ਼ ਦਾ ਹਿੱਸਾ ਹੈ। ਕੋਕਰੀ ਨੇ ਦੱਸਿਆ ਕਿ ਸੰਘਰਸ਼ ਵਿੱਚ ਉਗਰਾਹਾਂ ਗਰੁੱਪ ਵੱਲੋਂ ਅੱਜ 39ਵੇਂ ਦਿਨ ਵੀ ਵੱਖ ਵੱਖ ਥਾਈਂ ਸ਼ਾਪਿੰਗ ਮਾਲਜ਼, ਟੌਲ ਪਲਾਜ਼ਿਆਂ, ਰਿਲਾਇੰਸ ਪੰਪਾਂ, ਭਾਜਪਾ ਆਗੂਆਂ ਦੇ ਘਰਾਂ ਅਤੇ ਨਿੱਜੀ ਥਰਮਲਾਂ ਸਮੇਤ 43 ਥਾਂਵਾਂ ’ਤੇ ਧਰਨੇ ਜਾਰੀ ਹਨ। ਊਨ੍ਹਾਂ  26 ਨਵੰਬਰ ਦੇ ‘ਦਿੱਲੀ ਚੱਲੋ’ ਦੇ ਸੱਦੇ ਨੂੰ ਸਫ਼ਲ ਬਣਾਊਣ ਦਾ ਸੱਦਾ ਦਿੱਤਾ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune