ਬਿਨਾਂ ਪਰਾਲੀ ਸਾੜੇ ਆਲੂ ਉਗਾਉਂਦਾ ਹੈ ਲਖਵਿੰਦਰ ਸਿੰਘ

October 26 2020

ਕਿਸਾਨ ਲਖਵਿੰਦਰ ਸਿੰਘ ਪਿੰਡ ਅਗਵਾੜ ਪੋਨਾ ਦਾ ਰਹਿਣ ਵਾਲਾ ਹੈ ਅਤੇ ਆਲੂਆਂ ਦਾ ਬੀਜ ਅਤੇ ਪ੍ਰਰੋਸੈਸਿੰਗ ਯੋਗ ਕਿਸਮਾਂ ਪੈਦਾ ਕਰਨ ਵਿੱਚ ਵੱਡਾ ਤਜ਼ਰਬਾ ਰੱਖਦਾ ਹੈ। ਇਹ ਕਿਸਾਨ 80 ਏਕੜ ਰਕਬੇ ਵਿੱਚ ਝੋਨੇ ਦੀ ਪਰਾਲੀ ਬਿਨ੍ਹਾਂ ਸਾੜੇ ਉਸਦੀ ਸੁਚੱਜੀ ਸਾਂਭ-ਸੰਭਾਲ ਕਰਦਾ ਹੈ। ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਪਾਏ ਯੋਗਦਾਨ ਸਦਕਾ ਪ੍ਰਸ਼ਾਸਨ ਵੱਲੋਂ ਕਿਸਾਨ ਨੂੰ ਸਨਮਾਨਤ ਵੀ ਕੀਤਾ ਗਿਆ ਹੈ। ਕਿਸਾਨ ਲਖਵਿੰਦਰ ਸਿੰਘ ਨੇ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਦੱਸਿਆ ਕਿ ਉਸ ਨੇ ਪਿਛਲੇ 5 ਸਾਲ ਤੋਂ ਬਿਲਕੁੱਲ ਵੀ ਪਰਾਲੀ ਨੂੰ ਅੱਗ ਨਹੀਂ ਲਗਾਈ ਕਿਸਾਨ ਨੇ ਦੱਸਿਆ ਕਿ ਪਰਾਲੀ ਸਾਂਭਣ ਲਈ ਉਹ ਝੋਨੇ ਦੀ ਕਟਾਈ ਐੱਸਐੱਮਐੱਸ ਸੰਯੁਕਤ ਕੰਬਾਈਨ ਨਾਲ ਕਰਨ ਉਪਰੰਤ ਚੌਪਰ ਦੀ ਵਰਤੋਂ ਕਰ ਕੇ ਕਰਚਿਆਂ ਨੂੰ ਕੁਤਰਦਾ ਹੈ, ਪਰਾਲੀ ਕੁਤਰਨ ਤੋਂ ਬਾਅਦ ਪਲਾਉ ਨਾਲ ਜ਼ਮੀਨ ਚ ਦਬਾ ਕੇ ਇੱਕ ਹਫ਼ਤੇ ਲਈ ਖੇਤ ਨੂੰ ਛੱਡ ਦਿੱਤਾ ਜਾਂਦਾ ਹੈ। ਉਸਨੇ ਦੱਸਿਆ ਕਿ ਅਜਿਹਾ ਕਰਨ ਨਾਲ ਪਰਾਲੀ ਮਿੱਟੀ ਨਾਲ ਰਲ ਕੇ ਨਰਮ ਪੈ ਜਾਂਦੀ ਹੈ, ਜਿਸ ਤੋਂ ਬਾਅਦ ਤਵੀਆਂ (ਹਲਾਂ) ਨਾਲ ਸੌਖਿਆਂ ਹੀ ਖੇਤ ਤਿਆਰ ਹੋ ਜਾਂਦਾ ਹੈ। ਕਿਸਾਨ ਲਖਵਿੰਦਰ ਸਿੰਘ ਆਪਣੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਇਕ ਮਿਸਾਲ ਬਣ ਕੇ ਸਾਹਮਣੇ ਆਇਆ ਹੈ ਅਤੇ ਹੋਰਨਾਂ ਕਿਸਾਨਾਂ ਨੂੰ ਵੀ ਫਸਲਾਂ ਦੀ ਰਹਿੰਦ-ਖੂੰਹਦ ਬਿਨਾਂ ਅੱਗ ਲਾਇਆਂ ਖੇਤ ਚ ਹੀ ਵਾਹ ਕੇ ਖੇਤੀ ਕਰਨ ਲਈ ਪ੍ਰਰੇਰਿਤ ਕਰਦਾ ਹੈ। ਲਖਵਿੰਦਰ ਸਿੰਘ ਖੇਤੀਬਾੜੀ ਵਿਭਾਗ ਨਾਲ ਸਿੱਧੇ ਤੌਰ ਤੇ ਜੁੜਿਆ ਹੋਇਆ ਹੈ ਤੇ ਸਮੇਂ-ਸਮੇਂ‘ਤੇ ਨਵੇਂ ਖੇਤੀ ਤਜ਼ਰਬੇ ਕਰਕੇ ਉੱਭਰ ਕੇ ਸਾਹਮਣੇ ਆਇਆ ਹੈ। ਇਸੇ ਤਰ੍ਹਾਂ ਕਿਸਾਨਾਂ ਨੂੰ ਵੀ ਇਸ ਕਿਸਾਨ ਤੋਂ ਸੇਧ ਲੈਂਦਿਆਂ ਪਰਾਲੀ ਨਾ ਸਾੜਨ ਦੇ ਯਤਨ ਕਰਨੇ ਚਾਹੀਦੇ ਹਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Jagran